ਭਾਰਤ ਦੇ ਸਰਕਾਰੀ ਦੌਰੇ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਸੱਦੇ ਨੂੰ ਸਵੀਕਾਰ ਕਰਦੇ ਹੋਏ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਦਾਤੋ ਸੇਰੀ ਅਨਵਰ ਇਬ੍ਰਾਹਿਮ 20 ਅਗਸਤ, 2024 ਨੂੰ ਭਾਰਤ ਆਏ। ਇਹ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਦੀ ਦੱਖਣੀ ਏਸ਼ਿਆਈ ਖੇਤਰ ਦੀ ਪਹਿਲੀ ਯਾਤਰਾ ਸੀ। ਨਾਲ ਹੀ ਇਹ ਦੋਹਾਂ ਪ੍ਰਧਾਨ ਮੰਤਰੀਆਂ ਦੀ ਪਹਿਲੀ ਮੀਟਿੰਗ ਸੀ, ਜਿਸ ਨਾਲ ਉਨ੍ਹਾਂ ਨੂੰ ਵਧੇ ਹੋਏ ਰਣਨੀਤਕ ਸਬੰਧਾਂ ਦਾ ਜਾਇਜ਼ਾ ਲੈਣ ਦਾ ਮੌਕਾ ਮਿਲਿਆ। ਉਨ੍ਹਾਂ ਦੇ ਦਰਮਿਆਨ ਵਿਆਪਕ ਚਰਚਾ ਹੋਈ ਜਿਸ ਵਿੱਚ ਤਮਾਮ ਅਜਿਹੇ ਖੇਤਰ ਸ਼ਾਮਲ ਸਨ ਜੋ ਭਾਰਤ-ਮਲੇਸ਼ੀਆ ਸਬੰਧਾਂ ਨੂੰ ਬਹੁ-ਪੱਧਰੀ ਅਤੇ ਬਹੁ-ਆਯਾਮੀ ਬਣਾਉਂਦੇ ਹਨ।

ਪ੍ਰਧਾਨ ਮੰਤਰੀ ਅਨਵਰ ਇਬ੍ਰਾਹਿਮ ਦੇ ਨਾਲ ਇੱਕ ਉੱਚ ਪੱਧਰੀ ਪ੍ਰਤੀਨਿਧੀ ਮੰਡਲ ਵੀ ਸੀ ਜਿਸ ਵਿੱਚ ਵਿਦੇਸ਼ ਮਾਮਲੇ ਮੰਤਰੀ ਦਾਤੋ ਸੇਰੀ ਉਤਾਮਾ ਹਾਜੋ ਮੁਹੰਮਦ ਬਿਨ ਹਾਜ਼ੀ ਹਸਨ, ਨਿਵੇਸ਼, ਵਪਾਰ ਅਤੇ ਉਦਯੋਗ ਮੰਤਰੀ ਤੇਂਗਕੂ ਦਾਤੁਕ ਸੇਰੀ ਜ਼ਫਰੁਲ ਅਬਦੁਲ ਅਜ਼ੀਜ਼, ਟੂਰਿਜ਼ਮ, ਕਲਾ ਅਤੇ ਸੱਭਿਆਚਾਰ ਮੰਤਰੀ ਦਾਤੁਨ ਸੇਰੀ ਟਿਓਂਗ ਕਿੰਗ ਸਿੰਗ, ਡਿਜੀਟਲ ਮੰਤਰੀ ਗੋਬਿੰਦ ਸਿੰਘ  ਦੇਵ ਅਤੇ ਮਾਨਵ ਸੰਸਾਧਨ ਮੰਤਰੀ ਸਟੀਵਨ ਸਿਮ ਸ਼ਾਮਲ ਸਨ।

ਪ੍ਰਧਾਨ  ਮੰਤਰੀ ਅਨਵਰ ਇਬ੍ਰਾਹਿਮ ਦਾ ਰਾਸ਼ਟਰਪਤੀ ਭਵਨ ਵਿੱਚ ਰਸਮੀ ਸੁਆਗਤ ਕੀਤਾ ਗਿਆ ਅਤੇ ਉਨ੍ਹਾਂ ਨੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦੇਣ ਲਈ ਰਾਜਘਾਟ ਦਾ ਦੌਰਾ ਕੀਤਾ। ਉਸ ਦੇ ਬਾਅਦ ਦੋਹਾਂ ਪ੍ਰਧਾਨ ਮੰਤਰੀਆਂ ਦੇ ਦਰਮਿਆਨ ਦੁਵੱਲੀ ਗੱਲਬਾਤ ਹੋਈ। ਗੱਲਬਾਤ ਦੇ ਬਾਅਦ ਦੁਵੱਲੇ ਦਸਤਾਵੇਜ਼ਾਂ ਦੇ ਅਦਾਨ-ਪ੍ਰਦਾਨ ਦੇ ਸਮੇਂ ਦੋਵੇਂ ਪ੍ਰਧਾਨਮੰਤਰੀ ਮੌਜੂਦ ਰਹੇ। ਪ੍ਰਧਾਨ ਮੰਤਰੀ ਅਨਵਰ ਇਬ੍ਰਾਹਿਮ ਨੇ ਪ੍ਰਧਾਨ ਮੰਤਰੀ ਮੋਦੀ ਦੁਆਰਾ ਆਯੋਜਿਤ ਡਿਨਰ ਵਿੱਚ ਹਿੱਸਾ ਲਿਆ। ਪ੍ਰਧਾਨ ਮੰਤਰੀ ਅਨਵਰ ਇਬ੍ਰਾਹਿਮ ਨੇ ਭਾਰਤ ਦੀ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਨਾਲ ਮੁਲਾਕਾਤ ਕੀਤੀ। ਭਾਰਤ ਦੇ ਵਿਦੇਸ਼ ਮੰਤਰੀ ਡਾ. ਐੱਸ. ਜੈ ਸ਼ੰਕਰ ਨੇ ਪ੍ਰਧਾਨ ਮੰਤਰੀ ਅਨਵਰ ਇਬ੍ਰਾਹਿਮ ਨਾਲ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਅਨਵਰ ਇਬ੍ਰਾਹਿਮ ਨੇ ਇੰਡੀਅਨ ਕੌਂਸਲ ਆਵ੍ਹ੍ ਵਰਲਡ ਅਫੇਅਰਸ ਵਿੱਚ ਭਾਸ਼ਣ ਵੀ ਦਿੱਤਾ।

ਦੋਹਾਂ ਪ੍ਰਧਾਨ  ਮੰਤਰੀਆਂ ਨੇ ਮੰਨਿਆ ਕਿ 2015 ਵਿੱਚ ਭਾਰਤ ਅਤੇ ਮਲੇਸ਼ੀਆ ਦੇ ਦਰਮਿਆਨ ਸਥਾਪਿਤ ਇਨਹੈਂਸਡ ਸਟ੍ਰੈਟੇਜਨਿਕ ਪਾਰਟਨਰਸ਼ਿਪ ਨੇ ਦੁਵੱਲੇ ਸਬੰਧਾਂ ਨੂੰ ਬਹੁ-ਆਯਾਮੀ ਬਣਾਉਣ ਵਿੱਚ ਮਦਦ ਕੀਤੀ ਹੈ। ਉਨ੍ਹਾਂ ਨੇ ਮੰਨਿਆ ਕਿ ਭਾਰਤ ਅਤੇ ਮਲੇਸ਼ੀਆ ਦੇ ਦਰਮਿਆਨ ਸਬੰਧ ਕਈ ਖੇਤਰਾਂ ਵਿੱਚ ਵਿਕਸਿਤ ਅਤੇ ਪਰਿਪੱਕਵ ਹੋਏ ਹਨ ਅਤੇ ਇਸ ਗਹਿਰੇ ਜੁੜਾਅ ਨੇ ਸਬੰਧਾਂ ਨੂੰ ਕਾਫੀ ਵਿਆਪਕ ਬਣਾਇਆ ਹੈ। ਦੋਹਾਂ ਪ੍ਰਧਾਨ ਮੰਤਰੀਆਂ ਨੇ ਮੰਨਿਆ ਕਿ ਸਬੰਧਾਂ ਨੂੰ ਇੱਕ ਵਿਆਪਕ ਰਣਨੀਤਕ ਸਾਂਝੇਦਾਰੀ ਦੇ ਰੂਪ ਵਿੱਚ ਮਜ਼ਬੂਤ ਕਰਨ ਲਈ ਮੌਜੂਦਾ ਸਮਾਂ ਬੇਹੱਦ ਅਨੁਕੂਲ ਹੈ।

ਦੋਹਾਂ ਨੇਤਾਵਾਂ ਨੇ ਭਾਰਤ ਅਤੇ ਮਲੇਸ਼ੀਆ ਅਤੇ ਉਨ੍ਹਾਂ ਦੇ ਲੋਕਾਂ ਦੇ ਦਰਮਿਆਨ ਗਹਿਰੀ ਮਿੱਤਰਤਾ ਅਤੇ ਸਮਾਜਿਕ-ਸੱਭਿਆਚਾਰਕ ਸਬੰਧਾਂ ‘ਤੇ ਸੰਤੋਸ਼ ਵਿਅਕਤ ਕੀਤਾ। ਦੋਹਾਂ ਦੇਸ਼ਾਂ ਦਾ ਸਾਂਝਾ ਇਤਿਹਾਸ ਅਤੇ ਮਲੇਸ਼ੀਆ ਵਿੱਚ ਜੀਵੰਤ ਭਾਰਤੀ ਪ੍ਰਵਾਸੀਆਂ ਦੀ ਮੌਜੂਦਗੀ ਨਾਲ ਇਹ ਸੁਨਿਸ਼ਚਿਤ ਹੁੰਦਾ ਹੈ ਕਿ ਦੋਨੋਂ ਦੇਸ਼ ਆਰਥਿਕ ਵਾਧੇ ਅਤੇ ਵਿਕਾਸ ਦੇ ਖੇਤਰ ਵਿੱਚ ਭਰੋਸੇਮੰਦ ਸਾਂਝੇਦਾਰ ਬਣੇ ਰਹਿਣਗੇ ।

ਦੋਨੋਂ ਪ੍ਰਧਾਨ ਮੰਤਰੀਆਂ ਨੇ ਦੁਵੱਲੇ ਸਹਿਯੋਗ ਦੇ ਸੰਪੂਰਨ ਦਾਇਰੇ ‘ਤੇ ਚਰਚਾ ਕੀਤੀ ਜਿਸ ਵਿੱਚ ਰਾਜਨੀਤਕ, ਰੱਖਿਆ ਅਤੇ ਸੁਰੱਖਿਆ ਸਹਿਯੋਗ, ਆਰਥਿਕ ਅਤੇ ਵਪਾਰ, ਡਿਜੀਟਲ ਟੈਕਨੋਲੋਜੀ, ਸਟਾਰਟਅੱਪਸ, ਫਿਨਟੈਕ, ਨਵਿਆਉਣਯੋਗ ਊਰਜਾ ਸਮੇਤ ਊਰਜਾ, ਸਿਹਤ ਸੇਵਾ, ਉੱਚ ਸਿੱਖਿਆ, ਸੱਭਿਆਚਾਰ, ਟੂਰਿਜ਼ਮ ਅਤੇ ਲੋਕਾਂ ਦੇ ਦਰਮਿਆਨ ਸਬੰਧ ਸ਼ਾਮਲ ਸਨ।

ਦੋਹਾਂ ਨੇਤਾਵਾਂ ਦੀ ਮੌਜੂਦਗੀ ਵਿੱਚ ਸ਼੍ਰਮਿਕਾਂ ਦੀ ਭਰਤੀ, ਰੋਜ਼ਗਾਰ ਅਤੇ ਕਾਮਿਆਂ ਦੀ ਵਾਪਸੀ (Employment and Repatriation of Workers), ਆਯੁਰਵੇਦ ਅਤੇ ਹੋਰ ਪਰੰਪਰਾਗਤ ਮੈਡੀਸਿਨ ਪ੍ਰਣਾਲੀਆਂ, ਡਿਜੀਟਲ ਟੈਕਨੋਲੋਜੀ, ਸੱਭਿਆਚਾਰ, ਕਲਾ ਅਤੇ ਵਿਰਾਸਤ, ਟੂਰਿਜ਼ਮ, ਜਨਤਕ ਪ੍ਰਸ਼ਾਸਨ ਅਤੇ ਸ਼ਾਸਨ ਵਿੱਚ ਸੁਧਾਰ, ਯੁਵਾ ਅਤੇ ਖੇਡ ਅਤੇ ਲਾਬੂਆਨ (Labuan) ਫਾਈਨੈਂਸ਼ੀਅਲ ਸਰਵਿਸ਼ਿਜ਼ ਅਥਾਰਿਟੀ (ਐੱਲਐੱਫਐੱਸਏ) ਅਤੇ ਭਾਰਤ ਦੇ ਇੰਟਰਨੈਸ਼ਨਲ ਫਾਈਨੈਂਸ਼ੀਅਲ ਸਰਵਿਸ਼ਿਜ਼ ਸੈਂਟਰਸ ਅਥਾਰਿਟੀ (ਆਈਐੱਫਐੱਸਸੀਏ) ਦੇ ਦਰਮਿਆਨ ਵਿੱਤੀ ਸੇਵਾ ਜਿਹੇ ਖੇਤਰਾਂ ਵਿੱਚ ਸਹਿਯੋਗ ‘ਤੇ ਸਮਝੌਤਾ ਪੱਤਰਾਂ (ਐੱਮਓਯੂ) ਦਾ ਅਦਾਨ-ਪ੍ਰਦਾਨ ਹੋਇਆ।

ਮਲੇਸ਼ੀਆ ਨੇ ਵਾਇਸ ਆਫ਼ ਦ ਗਲੋਬਲ ਸਾਉਥ ਸਮਿਟ (ਵੀਓਜੀਐੱਸਐੱਸ) ਦੀ ਮੇਜ਼ਬਾਨੀ ਕਰਨ ਲਈ ਭਾਰਤ ਦੀ ਪਹਿਲ ਦੀ ਸ਼ਲਾਘਾ ਕੀਤੀ। ਇਸ ਨਾਲ ਇੱਕ ਅਜਿਹਾ ਮੰਚ ਉਪਲਬਧ ਹੋਇਆ ਹੈ ਜਿਸ ਦੇ ਜ਼ਰੀਏ ਗਲੋਬਲ ਸਾਉਥ ਦੇ ਦੇਸ਼ ਆਪਸ ਵਿੱਚ ਵਿਚਾਰ-ਵਟਾਂਦਰਾ ਕਰ ਸਕਦੇ ਹਨ ਅਤੇ ਆਪਣੀਆਂ ਚਿੰਤਾਵਾਂ, ਹਿੱਤਾਂ ਅਤੇ ਪ੍ਰਾਥਮਿਕਤਾਵਾਂ ‘ਤੇ ਚਰਚਾ ਕਰਨ ਦੇ ਨਾਲ-ਨਾਲ ਵਿਚਾਰਾਂ ਅਤੇ ਸਮਾਧਾਨਾਂ ਦਾ ਅਦਾਨ-ਪ੍ਰਦਾਨ ਕਰ ਸਕਦੇ ਹਨ। ਭਾਰਤ ਨੇ ਵੀਓਜੀਐੱਸਐੱਸ ਦੇ ਸਾਰੇ ਤਿੰਨ ਸੰਸਕਰਣਾਂ ਵਿੱਚ ਮਲੇਸ਼ੀਆਂ ਦੀ ਭਾਗੀਦਾਰੀ ਦੀ ਸ਼ਲਾਘਾ ਕੀਤੀ।

ਦੋਹਾਂ ਪ੍ਰਧਾਨ ਮੰਤਰੀਆਂ ਨੇ ਦੋਹਾਂ ਦੇਸ਼ਾਂ ਦੇ ਦਰਮਿਆਨ ਲਗਾਤਾਰ ਉੱਚ ਪੱਧਰੀ ਯਾਤਰਾਵਾਂ ਦੇ ਆਯੋਜਨ ‘ਤੇ ਸੰਤੋਸ਼ ਵਿਅਕਤ ਕੀਤਾ। ਉਨ੍ਹਾਂ ਨੇ ਕਰੀਬੀ ਆਪਸੀ ਸੰਪਰਕ ਦੇ ਮਹੱਤਵ ਨੂੰ ਸਵੀਕਾਰ ਕੀਤਾ ਅਤੇ ਆਪਸੀ ਹਿੱਤ ਦੇ ਦੁਵੱਲੇ ਅਤੇ ਬਹੁ-ਪੱਖੀ ਮੁੱਦਿਆਂ ‘ਤੇ ਨਿਯਮਿਤ ਅਦਾਨ-ਪ੍ਰਦਾਨ ਅਤੇ ਗੱਲਬਾਤ ਆਯੋਜਿਤ ਕਰਨ ‘ਤੇ ਸਹਿਮਤੀ ਜਤਾਈ। ਇਸ ਵਿੱਚ ਨਿਯਮਿਤ ਤੌਰ ‘ਤੇ ਜੁਆਇੰਟ ਕਮਿਸ਼ਨ ਮੀਟਿੰਗ (ਜੇਸੀਐੱਮ) ਅਤੇ ਫਾਰੇਨ ਆਫਿਸ ਕੰਸਲਟੇਸ਼ਨਸ ਦਾ ਆਯੋਜਨ ਸ਼ਾਮਲ ਹੈ।


ਦੋਹਾਂ ਪ੍ਰਧਾਨ ਮੰਤਰੀਆਂ ਨੇ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਦੋਹਾਂ ਦੇਸ਼ਾਂ ਦੀਆਂ ਸੰਸਦਾਂ ਦੇ ਦਰਮਿਆਨ ਬਿਹਤਰ ਸੰਪਰਕ ਅਤੇ ਅਦਾਨ-ਪ੍ਰਦਾਨ ਨੂੰ ਪ੍ਰੋਤਸਾਹਿਤ ਕੀਤਾ।


ਦੋਹਾਂ ਪ੍ਰਧਾਨ ਮੰਤਰੀਆਂ ਨੇ ਦੇਸ਼ ਦੇ ਵਿਕਾਸ ਵਿੱਚ ਨੌਜਵਾਨਾਂ ਦੀ ਮਹੱਤਵਪੂਰਨ ਭੂਮਿਕਾ ਨੂੰ ਮੰਨਿਆ ਅਤੇ ਇਸ ਉਦੇਸ਼ ਨਾਲ ਦੋਹਾਂ ਦੇਸ਼ਾਂ ਦੇ ਨੌਜਵਾਨਾਂ ਦੇ ਦਰਮਿਆਨ ਅਧਿਕ ਤੋਂ ਅਧਿਕ ਅਦਾਨ-ਪ੍ਰਦਾਨ ਨੂੰ ਹੁਲਾਰਾ ਦੇਣ ‘ਤੇ ਸਹਿਮਤੀ ਵਿਅਕਤ ਕੀਤੀ।

ਦੋਹਾਂ ਪ੍ਰਧਾਨ ਮੰਤਰੀਆਂ ਨੇ ਦੁਵੱਲੇ ਵਪਾਰ ‘ਤੇ ਸੰਤੋਸ਼ ਵਿਅਕਤ ਕੀਤਾ ਅਤੇ ਸਵੀਕਾਰ ਕੀਤਾ ਕਿ ਵਪਾਰ ਦੋਹਾਂ ਦੇਸ਼ਾਂ ਦੀ ਵਧੀ ਹੋਈ ਰਣਨੀਤਕ ਸਾਂਝੇਦਾਰੀ ਦਾ ਇੱਕ ਮਹੱਤਵਪੂਰਨ ਅਧਾਰ ਹੈ। ਉਨ੍ਹਾਂ ਨੇ ਇਸ ਤੱਥ ਦਾ ਸੁਆਗਤ ਕੀਤਾ ਕਿ ਦੋਹਾਂ ਦੇਸ਼ਾਂ ਦੇ ਦਰਮਿਆਨ ਦੁਵੱਲਾ ਵਪਾਰ 19.5 ਅਰਬ ਡਾਲਰ ਦੇ ਰਿਕਾਰਡ ਉੱਚ ਪੱਧਰ ‘ਤੇ ਪਹੁੰਚ ਗਿਆ ਹੈ।

ਉਨ੍ਹਾਂ ਨੇ ਦੋਹਾਂ ਦੇਸ਼ਾਂ ਦੇ ਆਪਸੀ ਲਾਭ ਲਈ ਦੁਵੱਲੇ ਵਪਾਰ ਨੂੰ ਸਥਾਈ ਤੌਰ ‘ਵਧਾਉਣ ਲਈ ਦੋਹਾਂ ਦੇਸ਼ਾਂ ਦੇ ਉਦਯੋਗ ਜਗਤ ਨੂੰ ਪ੍ਰੋਤਸਾਹਿਤ ਕੀਤਾ। ਇਸ ਸੰਦਰਭ ਵਿੱਚ ਉਨ੍ਹਾਂ ਨੇ ਉੱਚ-ਪੱਧਰੀ ਸੀਈਓ ਫੋਰਮ ਦੀ ਸ਼ਲਾਘਾ ਕੀਤੀ ਅਤੇ 19 ਅਗਸਤ 2024 ਨੂੰ ਨਵੀਂ ਦਿਲੀ ਵਿੱਚ ਆਯੋਜਿਤ 9ਵੀਂ ਮੀਟਿੰਗ ਦੀ ਸ਼ਲਾਘਾ ਕੀਤੀ।


ਦੋਹਾਂ ਪ੍ਰਧਾਨ ਮੰਤਰੀਆਂ ਨੇ ਵਧਦੇ ਦੁਵੱਲੇ ਨਿਵੇਸ਼ ਦਾ ਸੁਆਗਤ ਕੀਤਾ ਅਤੇ ਵੱਖ-ਵੱਖ ਖੇਤਰਾਂ ਵਿੱਚ ਸਹਿਯੋਗ ਅਤੇ ਨਿਵੇਸ਼ ਨੂੰ ਪ੍ਰੋਤਸਾਹਿਤ ਕੀਤਾ।

ਦੋਹਾਂ ਧਿਰਾਂ ਨੇ ਆਸਿਯਾਨ-ਭਾਰਤ ਵਸਤੂ ਵਪਾਰ ਸਮਝੌਤੇ (ਏਆਈਟੀਆਈਜੀਏ) ਦੀ ਸਮੀਖਿਆ ਪ੍ਰਕਿਰਿਆ ਦਾ ਸਮਰਥਨ ਕਰਨ ਅਤੇ ਉਸ ਨੂੰ ਤੇਜ਼ ਕਰਨ ਲਈ ਸਹਿਮਤੀ ਜਤਾਈ ਤਾਕਿ ਇਸ ਨੂੰ ਕਾਰੋਬਾਰੀਆਂ ਦੇ ਲਈ ਅਧਿਕ ਪ੍ਰਭਾਵੀ, ਉਪਯੋਗਕਰਤਾ ਦੇ ਅਨੁਕੂਲ, ਸਰਲ ਅਤ ਵਪਾਰ ਦੇ ਲਿਹਾਜ਼ ਨਲਾ ਸੁਵਿਧਾਜਨਕ ਬਣਾਇਆ ਜਾ ਸਕੇ। ਇਸ ਦਾ ਲਕਸ਼ 2025 ਤੱਕ ਇੱਕ ਠੋਸ ਨਤੀਜੇ ਤੱਕ ਪਹੁੰਚਣਾ ਅਤੇ ਭਾਰਤ ਅਤੇ ਆਸਿਯਾਨ ਦੇਸ਼ਾਂ ਦੇ ਦਰਮਿਆਨ ਸਪਲਾਈ ਚੇਨ ਨੂੰ ਮਜ਼ਬੂਤ ਕਰਨਾ ਹੈ।


ਦੋਹਾਂ ਦੇਸ਼ਾਂ ਦੀ ਸਮਕਾਲੀ ਆਰਥਿਕ ਪ੍ਰਾਥਮਿਕਤਾਵਾਂ ‘ਤੇ ਵਿਚਾਰ ਕਰਨ ਦੀ ਜ਼ਰੂਰਤ ਨੂੰ ਸਵੀਕਾਰ ਕਰਦੇ ਹੋਏ ਦੋਨਾਂ ਪ੍ਰਧਾਨ ਮੰਤਰੀਆਂ ਨੇ ਮਲੇਸ਼ੀਆ-ਭਾਰਤ ਵਿਆਪਕ ਆਰਥਿਕ ਸਹਿਯੋਗ ਸਮਝੌਤੇ (ਐੱਮਆਈਸੀਈਸੀਏ) ਦੀ ਸੰਯੁਕਤ ਕਮੇਟੀ ਦੀ ਦੂਸਰੀ ਮੀਟਿੰਗ ਆਯੋਜਿਤ ਕਰਨ ਲਈ ਚਰਚਾ ਦਾ ਸੁਆਗਤ ਕੀਤਾ।

ਦੋਹਾਂ ਪ੍ਰਧਾਨ ਮੰਤਰੀਆਂ ਨੇ ਦੁਵੱਲੇ ਵਪਾਰ ਅਤੇ ਨਿਵੇਸ਼ ਲਈ ਸਥਾਨਕ ਮੁਦਰਾ ਵਿੱਚ ਨਿਪਟਾਰੇ ਦੇ ਉਪਯੋਗ ਨੂੰ ਹੁਲਾਰਾ ਦੇਣ ਲਈ ਭਾਰਤੀ ਰਿਜ਼ਰਵ ਬੈਂਕ ਅਤੇ ਬੈਂਕ ਨੇਗਾਰਾ ਮਲੇਸ਼ੀਆ ਦੇ ਦਰਮਿਆਨ ਸਹਿਯੋਗ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਦੋਹਾਂ ਧਿਰਾਂ ਦੇ ਉਦਯੋਗਾਂ ਨੂੰ ਸਥਾਨਕ ਮੁਦਰਾਵਾਂ ਯਾਨੀ ਭਾਰਤੀ ਰੁਪਇਆ ਅਤੇ ਮਲੇਸ਼ੀਆਈ ਰਿੰਗਿਟ ਵਿੱਚ ਵਪਾਰ ਦੇ ਚਾਲਾਨ ਅਤੇ ਨਿਪਟਾਰੇ ਨੂੰ ਅਧਿਕ ਸੁਵਿਧਾਜਨਕ ਬਣਾਉਣ ਲਈ ਪ੍ਰੋਤਸਾਹਿਤ ਕੀਤਾ।

ਡਿਜੀਟਲ ਸਹਿਯੋਗ ਦੇ ਖੇਤਰ ਵਿੱਚ ਦੋਹਾਂ ਪ੍ਰਧਾਨ ਮੰਤਰੀਆਂ ਨੇ ਡਿਜੀਟਲ ਟੈਕਨੋਲੋਜੀ ‘ਤੇ ਇੱਕ ਸਹਿਮਤੀ ਪੱਤਰ ‘ਤੇ ਹਸਤਾਖਰ ਕੀਤੇ ਜਾਣ ਦਾ ਸੁਆਗਤ ਕੀਤਾ। ਉਨ੍ਹਾਂ ਨੇ ਡਿਜੀਟਲ ਖੇਤਰ ਵਿੱਚ ਭਾਗੀਦਾਰੀ ਨੂੰ ਬਿਹਤਰ ਕਰਨ ਅਤੇ ਦੋਹਾਂ ਦੇਸ਼ਾਂ ਦੇ ਦਰਮਿਆਨ ਡਿਜੀਟਲ ਜਨਤਕ ਬੁਨਿਆਦੀ ਢਾਂਚਾ, ਡਿਜੀਟਲ ਬੀ2ਬੀ ਭਾਗੀਦਾਰੀ, ਡਿਜੀਟਲ ਸਮਰੱਥਾ ਨਿਰਮਾਣ, ਸਾਈਬਰ ਸੁਰੱਖਿਆ ਅਤੇ 5ਜੀ, ਕੁਵਾਂਟਮ ਕੰਪਿਊਟਿੰਗ, ਇੰਟਰਨੈਂਟ ਆਵ੍ ਥਿੰਗਸ ਆਦਿ ਉਭਰਦੀਆਂ ਟੈਕਨੋਲੋਜੀਆਂ ਜਿਹੇ ਖੇਤਰਾਂ ਵਿੱਚ ਸਹਿਯੋਗ ਨੂੰ ਹੁਲਾਰਾ ਦੇਣ ਲਈ ਮਲੇਸ਼ੀਆ-ਇੰਡੀਆ ਡਿਜੀਟਲ ਕੌਂਸਲ ਦੀ ਮੀਟਿੰਗ ਜਲਦੀ ਆਯੋਜਿਤ ਕਰਨ ਲਈ ਪ੍ਰੋਤਸਾਹਿਤ ਕੀਤਾ।

ਨੇਤਾਵਾਂ ਨੇ ਦੋਹਾਂ ਦੇਸ਼ਾਂ ਦੀ ਡਿਜੀਟਲ ਅਰਥਵਿਵਸਥਾ ਦੀਆਂ ਪ੍ਰਾਥਮਿਕਤਾਵਾਂ ਨੂੰ ਮੰਨਿਆ ਅਤੇ ਭਾਰਤ ਦੇ ਯੂਨੀਫਾਈਡ ਪੇਮੈਂਟਸ ਇੰਟਰਫੇਸ (ਯੂਪੀਆਈ) ਦੀ ਸਫ਼ਲਤਾ ਨੂੰ ਸਵੀਕਾਰ ਕੀਤਾ। ਉਨ੍ਹਾਂ ਨੇ ਭਾਰਤ ਅਤੇ ਮਲੇਸ਼ੀਆ ਦੇ ਦਰਮਿਆਨ ਭੁਗਤਾਨ ਪ੍ਰਣਾਲੀ ਦੇ ਖੇਤਰ ਵਿੱਚ ਜਾਰੀ ਭਾਗੀਦਾਰੀ ਦੀ ਵੀ ਸ਼ਲਾਘਾ ਕੀਤੀ।

ਦੋਹਾਂ ਧਿਰਾਂ ਨੇ ਭਾਰਤ-ਮਲੇਸ਼ੀਆ ਸਟਾਰਟਅੱਪਸ ਗਠਬੰਧਨ ਦੇ ਜ਼ਰੀਏ ਸਟਾਰਟਅੱਪ ਇੰਡੀਆ ਅਤੇ ਮਲੇਸ਼ੀਆ ਦੇ ਕ੍ਰੈਡਲ ਫੰਡ ਅਤੇ ਹੋਰ ਹਿਤਧਾਰਕਾਂ ਦੇ ਦਰਮਿਆਨ ਜਾਰੀ ਚਰਚਾਵਾਂ ਦਾ ਸੁਆਗਤ ਕੀਤਾ।

ਦੋਹਾਂ  ਪ੍ਰਧਾਨ ਮੰਤਰੀਆਂ ਨੇ ਪੁਲਾੜ, ਪਰਮਾਣੂ ਊਰਜਾ, ਸੈਮੀਕੰਡਕਟਰ, ਟੀਕਾ ਅਤੇ ਪਹਿਚਾਣੇ ਗਏ ਹੋਰ ਖੇਤਰਾਂ ਸਮੇਤ ਵਿਗਿਆਨ ਅਤੇ ਟੈਕਨੋਲੋਜੀ ਦੇ ਖੇਤਰ ਵਿੱਚ ਸਹਿਯੋਗ ਨੂੰ ਅੱਗੇ ਵਧਾਉਣ ‘ਤੇ ਸਹਿਮਤੀ ਵਿਅਕਤ ਕੀਤੀ।

ਦੋਹਾਂ ਪ੍ਰਧਾਨ ਮੰਤਰੀਆਂ ਨੇ ਦੁਵੱਲੇ ਰੱਖਿਆ ਅਤੇ ਸੁਰੱਖਿਆ ਭਾਗੀਦਾਰੀ ਵਿੱਚ ਨਿਰੰਤਰ ਅਤੇ ਮਜ਼ਬੂਤ ਸਹਿਯੋਗ ਨੂੰ ਵਧੀ ਹੋਈ ਰਣਨੀਤਕ ਸਾਂਝੇਦਾਰੀ ਦਾ ਇੱਕ ਮੁੱਖ ਥੰਮ੍ਹ ਮੰਨਿਆ। ਦੋਹਾਂ ਧਿਰਾਂ ਨੇ ਨਿਯਮਿਤ ਅਦਾਨ-ਪ੍ਰਦਾਨ ਅਤੇ ਸੰਵਾਦ, ਅਭਿਆਸ ਅਤੇ ਸਮਰੱਥਾ ਨਿਰਮਾਣ ਵਿੱਚ ਸਹਿਯੋਗ ਦੇ ਜ਼ਰੀਏ ਰੱਖਿਆ ਸਹਿਯੋਗ ਨੂੰ ਹੋਰ ਵਧਾਉਣ ਲਈ ਸਹਿਮਤੀ ਜਤਾਈ ।

ਦੋਹਾਂ ਧਿਰਾਂ ਨੇ ਰੱਖਿਆ ਉਦਯੋਗ ਵਿੱਚ ਸਹਿਯੋਗ ਨੂੰ ਵਿਸਤਾਰ ਦੇਣ ਦੇ ਨਾਲ-ਨਾਲ ਰੱਖਿਆ ਖੋਜ ਅਤੇ ਵਿਕਾਸ ਵਿੱਚ ਸਹਿਯੋਗ ਨੂੰ ਵਧਾਉਣ ‘ਤੇ ਸਹਿਮਤੀ ਜਤਾਈ।

ਦੋਹਾਂ ਪ੍ਰਧਾਨ ਮੰਤਰੀਆਂ ਨੇ ਆਤੰਕਵਾਦ ਦੀ ਨਿੰਦਾ ਕੀਤਾ ਅਤੇ ਸਾਰੇ ਦੇਸ਼ਾਂ ਤੋਂ ਆਤੰਕਵਾਦ ਦੇ ਸਾਰੇ ਰੂਪਾਂ ਅਤੇ ਅਭਿਵਿਅਕਤੀਆਂ ਨੂੰ ਅਸਵੀਕਾਰ ਕਰਨ ਦਾ ਸੱਦਾ ਦੇਣ ‘ਤੇ ਸਹਿਮਤੀ ਜਤਾਈ। ਦੋਹਾਂ ਪ੍ਰਧਾਨ ਮੰਤਰੀਆਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਕਿਸੇ ਵੀ ਦੇਸ਼ ਨੂੰ ਆਤੰਕਵਾਦੀਆਂ ਨੂੰ ਪਨਾਹ ਨਹੀਂ ਦੇਣੀ ਚਾਹੀਦੀ ਹੈ। ਉਨ੍ਹਾਂ ਨੇ ਆਤੰਕਵਾਦੀਆਂ ਨੂੰ ਘਰੇਲੂ ਕਾਨੂੰਨਾਂ ਅਤੇ ਅੰਤਰਰਾਸ਼ਟਰੀ ਸਮਝੌਤਿਆਂ ਦੇ ਅਨੁਸਾਰ ਜਲਦੀ ਤੋਂ ਜਲਦੀ ਨਿਆਂ ਦੇ ਕਟਹਿਰੇ ਵਿੱਚ ਲਿਆਉਣ ਲਈ ਮਿਲ ਕੇ ਕੰਮ ਕਰਨ ‘ਤੇ ਸਹਿਮਤੀ ਜਤਾਈ।

ਦੋਹਾਂ ਪ੍ਰਧਾਨ ਮੰਤਰੀਆਂ ਨੇ ਆਤੰਕਵਾਦ ਅਤੇ ਅੰਤਰਰਾਸ਼ਟਰੀ ਸੰਗਠਿਤ ਅਪਰਾਧ ਦੇ ਦਰਮਿਆਨ ਸਬੰਧਾਂ ਨੂੰ ਪਹਿਚਾਣਨ ਅਤੇ ਉਸ ਨਾਲ ਸਖ਼ਤੀ ਨਾਲ ਨਜਿੱਠਣ ਲਈ ਵੀ ਸਹਿਮਤੀ ਜਤਾਈ। ਦੋਨੋ ਦੇਸ਼ ਇਸ ਸਬੰਧ ਵਿੱਚ ਆਪਣੇ ਸਹਿਯੋਗ ਨੂੰ ਬਿਹਤਰ ਕਰਨ ਲਈ ਵੀ ਰਾਜ਼ੀ ਹੋਏ। ਇਸ ਵਿੱਚ ਆਤੰਕਵਾਦ ਅਤੇ ਹੋਰ ਪਰੰਪਰਾਗਤ ਅਤੇ ਗੈਰ-ਪਰੰਪਰਾਗਤ ਖ਼ਤਰਿਆਂ ਨਾਲ ਨਜਿੱਠਣ ਲਈ ਸੂਚਨਾਵਾਂ ਅਤੇ ਸਰਵੋਤਮ ਪ੍ਰਥਾਵਾਂ ਨੂੰ ਸਾਂਝਾ ਕਰਨਾ ਸ਼ਾਮਲ ਹੈ।

ਦੋਹਾਂ ਪ੍ਰਧਾਨ ਮੰਤਰੀਆਂ ਨੇ ਉੱਚ ਸਿੱਖਿਆ ਦੇ ਖੇਤਰ ਵਿੱਚ ਸਹਿਯੋਗ ਵਧਾਉਣ ‘ਤੇ ਵੀ ਸਹਿਮਤੀ ਜਤਾਈ। ਸਮਰੱਥਾ ਨਿਰਮਾਣ ਵਿੱਚ ਮਜ਼ਬੂਤ ਦੁਵੱਲੇ ਸਹਿਯੋਗ ਅਤੇ ਗਹਿਰੇ ਅਦਾਨ-ਪ੍ਰਦਾਨ ਨੂੰ ਧਿਆਨ ਵਿੱਚ ਰੱਖਦੇ ਹੋਏ ਮਲੇਸ਼ੀਆ ਨੇ ਸਾਈਬਰ ਸੁਰੱਖਿਆ, ਬਨਾਵਟੀ ਬੁੱਧੀਮਤਾ ਅਤੇ ਮਸ਼ੀਨ ਲਰਨਿੰਗ ਜਿਹੇ ਖੇਤਰਾਂ ਵਿੱਚ ਮਲੇਸ਼ੀਆਈ ਨਾਗਰਿਕਾਂ ਦੇ ਲਈ ਭਾਰਤ ਦੇ ਤਕਨੀਕੀ ਅਤੇ ਆਰਥਿਕ ਸਹਿਯੋਗ (ਆਈਟੀਈਸੀ) ਪ੍ਰੋਗਰਾਮ ਦੇ ਤਹਿਤ 100 ਸੀਟਾਂ ਦੀ ਵਿਸ਼ੇਸ਼ ਵੰਡ ਦਾ ਸੁਆਗਤ ਕੀਤਾ।

ਦੋਹਾਂ ਪ੍ਰਧਾਨ ਮੰਤਰੀਆਂ ਨੇ ਤਮਾਮ ਭਾਗੀਦਾਰੀ ਨੂੰ ਜਾਰੀ ਰੱਖਣ ਲਈ ਆਪਣੀ ਪ੍ਰਤੀਬੱਧਤਾ ਦੁਹਰਾਈ। ਇਸ ਵਿੱਚ ਮਲੇਸ਼ੀਆ ਦੇ ਟੁੰਕੂ ਅਬਦੁਲ ਰਹਿਮਾਨ ਯੂਨੀਵਰਸਿਟੀ ਵਿੱਚ ਭਾਰਤ ਦੇ ਆਯੁਸ਼ ਮੰਤਰਾਲੇ ਦੇ ਤਹਿਤ ਆਯੁਰਵੇਦ ਟ੍ਰੇਨਿੰਗ ਅਤੇ ਖੋਜ ਸੰਸਥਾਨ (ਆਈਟੀਆਰਏ) ਦੁਆਰਾ ਆਯੁਰਵੇਦ ਚੇਅਰ ਦੀ ਸਥਾਪਨਾ ਸ਼ਾਮਲ ਹੈ। ਦੋਹਾਂ ਧਿਰਾਂ ਨੇ ਫਾਰਮੋਕੋਪੀਆ ਸਹਿਯੋਗ ‘ਤੇ ਸਹਿਮਤੀ ਪੱਤਰ ਨੂੰ ਜਲਦੀ ਤੋਂ ਜਲਦੀ ਪੂਰਾ ਕਰਨ ਲਈ ਵੀ ਸਹਿਮਤੀ ਜਤਾਈ।

ਦੋਹਾਂ ਧਿਰਾਂ ਨੇ ਮਲਾਯਾ ਯੂਨੀਵਰਸਿਟੀ (ਯੂਐੱਮ) ਵਿੱਚ ਭਾਰਤੀ ਅਧਿਐਨ ਦੇ ਤਿਰੁਵਲੁੱਵਰ ਚੇਅਰ ਦੀ ਸਥਾਪਨਾ ਲਈ ਚਰਚਾ ਦਾ ਸੁਆਗਤ ਕੀਤਾ।

ਦੋਵੇਂ ਧਿਰਾਂ ਖੇਤੀਬਾੜੀ ਦੇ ਖੇਤਰ ਵਿੱਚ ਸਾਂਝੀ ਖੋਜ ਅਤੇ ਵਿਕਾਸ, ਸਮਰੱਥਾ ਨਿਰਮਾਣ ਅਤੇ ਖੇਤੀਬਾੜੀ ਵਿੱਚ ਡਿਜੀਟਲ ਟੈਕਨੋਲੋਜੀ ਦੇ ਉਪਯੋਗ ਜਿਹੇ ਖੇਤਰਾਂ ਵਿੱਚ ਸਹਿਯੋਗ ਵਧਾਉਣ ਲਈ ਵੀ ਤਿਆਰ ਹਨ।

ਦੋਵੇਂ ਪ੍ਰਧਾਨ ਮੰਤਰੀ ਨੇ ਦੋਵੇਂ ਦੇਸ਼ਾਂ ਦਰਮਿਆਨ ਲੰਬੇ ਸਮੇਂ ਤੋਂ ਚਲੇ ਆ ਰਹੇ ਸੱਭਿਆਚਾਰਕ ਸਬੰਧਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਆਡੀਓ-ਵਿਜ਼ੁਅਲ ਕੋ-ਪ੍ਰੋਡਕਸ਼ਨ ਵਿੱਚ ਸਹਿਯੋਗ ਵਧਾਉਣ ਲਈ ਵੀ ਸਹਿਮਤੀ ਜਤਾਈ।

ਦੋਵੇਂ ਪ੍ਰਧਾਨ ਮੰਤਰੀਆਂ ਨੇ ਟਿਕਾਊ ਊਰਜਾ ਨੂੰ ਹੁਲਾਰਾ ਦੇਣ ਅਤੇ ਜਲਵਾਯੂ ਪਰਿਵਰਤਨ ਦੇ ਅਨੁਕੂਲ ਉਪਾਵਾਂ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨ ‘ਤੇ ਸਹਿਮਤੀ ਪ੍ਰਗਟਾਈ। ਮਲੇਸ਼ੀਆ ਨੇ ਇੰਟਰਨੈਸ਼ਨਲ ਸੋਲਰ ਅਲਾਇੰਸ (ISA) ਅਤੇ ਆਪਦਾ ਰੋਧੀ ਬੁਨਿਆਦੀ ਢਾਂਚੇ ਦੇ ਗਠਬੰਧਨ  (CDRI) ਦੀ ਸਥਾਪਨਾ ਵਿੱਚ ਭਾਰਤ ਦੀ ਪਹਿਲ ਦੀ ਸ਼ਲਾਘਾ ਕੀਤੀ। ਦੋਵਾਂ ਪ੍ਰਧਾਨ ਮੰਤਰੀਆਂ ਨੇ ਇਸ ਗੱਲ ‘ਤੇ ਵੀ ਸਹਿਮਤੀ ਪ੍ਰਗਟਾਈ ਕਿ ਜਲਵਾਯੂ ਪਰਿਵਰਤਨ ਸਬੰਧੀ ਚਿੰਤਾਵਾਂ ਨੂੰ ਦੂਰ ਕਰਨ ਲਈ ਇੱਕ ਠੋਸ ਆਲਮੀ ਪ੍ਰਯਾਸ ਕੀਤੇ ਜਾਣ ਦੀ ਜ਼ਰੂਰਤ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਵੀ ਸਹਿਮਤੀ ਪ੍ਰਗਟਾਈ ਕਿ ਇਸ ਦਿਸ਼ਾ ਵਿੱਚ ਦੋਵਾਂ ਦੇਸ਼ਾਂ ਦੁਆਰਾ ਕੀਤੇ ਜਾ ਰਹੇ ਪ੍ਰਯਾਸਾਂ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ ਹੈ।

ਭਾਰਤ ਨੇ ਇੰਟਰਨੈਸ਼ਨਲ ਬਿਗ ਕੈਟ ਅਲਾਇੰਸ (IBCA) ਵਿੱਚ ਸੰਸਥਾਪਕ ਮੈਂਬਰ ਦੇ ਤੌਰ ‘ਤੇ ਮਲੇਸ਼ੀਆ ਦੇ ਸ਼ਾਮਲ ਹੋਣ ਦੇ ਫੈਸਲੇ ਦਾ ਵੀ ਸੁਆਗਤ ਕੀਤਾ। ਦੋਵਾਂ ਪ੍ਰਧਾਨ ਮੰਤਰੀਆਂ ਨੇ ਆਈਬੀਸੀਏ ਦੇ ਫ੍ਰੇਮਵਰਕ ਐਗਰੀਮੈਂਟ ‘ਤੇ ਵਾਰਤਾ ਨੂੰ ਜਲਦੀ ਅੰਤਿਮ ਰੂਪ ਦੇਣ ਲਈ ਪ੍ਰੋਤਸਾਹਿਤ ਕੀਤਾ।

ਦੋਵਾਂ ਪ੍ਰਧਾਨ ਮੰਤਰੀਆਂ ਨੇ ਮਲੇਸ਼ੀਆ ਵਿੱਚ ਰਹਿ ਰਹੇ ਭਾਰਤੀ ਨਾਗਰਿਕਾਂ ਦੁਆਰਾ ਮਲੇਸ਼ਿਆਈ ਅਰਥਵਿਵਸਥਾ ਵਿੱਚ ਨਿਰੰਤਰ ਕੀਤੇ ਜਾ ਰਹੇ ਵਡਮੁੱਲ਼ੇ ਯੋਗਦਾਨ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਦੋਵਾਂ ਦੇਸ਼ਾਂ ਦਰਮਿਆਨ ਕੁਸ਼ਲ ਪ੍ਰਤਿਭਾਵਾਂ ਦੇ ਪ੍ਰਵਾਹ ਨੂੰ ਜ਼ਿਆਦਾ ਸੁਚਾਰੂ ਅਤੇ ਮਜ਼ਬੂਤ ਕਰਨ ‘ਤੇ ਵੀ ਸਹਿਮਤੀ ਪ੍ਰਗਟਾਈ।

ਦੋਵੇਂ ਪ੍ਰਧਾਨ ਮੰਤਰੀਆਂ ਨੇ ਦੋਵਾਂ ਦੇਸ਼ਾਂ ਦਰਮਿਆਨ ਟੂਰਿਜ਼ਮ ਅਤੇ ਲੋਕਾਂ ਦਰਮਿਆਨ ਅਦਾਨ-ਪ੍ਰਦਾਨ ਨੂੰ ਹੁਲਾਰਾ ਦੇਣ ਲਈ ਹਾਲ ਵਿੱਚ ਕੀਤੀਆਂ ਗਈਆਂ ਪਹਿਲਾਂ, ਵਿਸ਼ੇਸ਼ ਤੌਰ ‘ਤੇ ਦੋਵਾਂ ਦੇਸ਼ਾਂ ਦੁਆਰਾ ਵੀਜ਼ਾ ਵਿਵਸਥਾ ਵਿੱਚ ਦਿੱਤੀ ਗਈ ਢਿੱਲ, ਦਾ ਸੁਆਗਤ ਕੀਤਾ। ਦੋਵਾਂ ਪ੍ਰਧਾਨ ਮੰਤਰੀਆਂ ਨੇ ਟੂਰਿਜ਼ਮ ਵਿੱਚ ਸਹਿਯੋਗ ਵਧਾਉਣ, ਟਿਕਾਊ ਟੂਰਿਜ਼ਮ ਵਿੱਚ ਸਰਬੋਤਮ ਪ੍ਰਥਾਵਾਂ ਨੂੰ ਸਾਂਝਾ ਕਰਨ ਅਤੇ ਦੋਵਾਂ ਦੇਸ਼ਾਂ ਦਰਮਿਆਨ ਟੂਰਿਜ਼ਮ ਪ੍ਰਵਾਹ ਨੂੰ ਬਿਹਤਰ ਕਰਨ ਦੀ ਸੰਭਾਵਨਾ ਤਲਾਸ਼ਣ ਲਈ ਪ੍ਰਤੀਬੱਧਤਾ ਪ੍ਰਗਟਾਈ। ਭਾਰਤ ਨੇ 2026 ਨੂੰ ਵਿਜ਼ਿਟ ਮਲੇਸ਼ੀਆ (Visit Malaysia) ਵਰ੍ਹਾ ਐਲਾਨ ਕਰਨ ਅਤੇ ਉਸ ਵਰ੍ਹੇ ਦੇ ਜਸ਼ਨ ਵਿੱਚ ਮਲੇਸ਼ੀਆ ਦੁਆਰਾ ਵਾਧੂ ਭਾਰਤੀ ਟੂਰਿਸਟਾਂ ਦਾ ਸੁਆਗਤ ਕਰਨ ਦਾ ਜ਼ਿਕਰ ਕੀਤਾ।

ਦੋਵਾਂ ਨੇਤਾਵਾਂ ਨੇ ਇਸ ਗੱਲ ‘ਤੇ ਵੀ ਸਹਿਮਤੀ ਪ੍ਰਗਟਾਈ ਕਿ ਦੋਵਾਂ ਦੇਸ਼ਾਂ ਦੇ ਲੋਕਾਂ ਦਰਮਿਆਨ ਲੋਕਾਂ ਦੀ ਵੱਧ ਤੋਂ ਵੱਧ ਆਵਾਜਾਈ ਸੁਨਿਸ਼ਚਿਤ ਕਰਨ ਲਈ ਕਨੈਕਟੀਵਿਟੀ ਕਾਫੀ ਮਹੱਤਵਪੂਰਨ ਹੈ। ਉਨ੍ਹਾਂ ਨੇ ਦੋਵਾਂ ਦੇਸ਼ਾਂ ਦੀਆਂ ਸਿਵਿਲ ਐਵੀਏਸ਼ਨ ਅਥਾਰਿਟੀਆਂ ਨੂੰ ਆਪਸੀ ਏਅਰ ਕਨੈਕਟੀਵਿਟੀ ਵਧਾਉਣ ‘ਤੇ ਚਰਚਾ ਜਾਰੀ ਰੱਖਣ ਲਈ ਪ੍ਰੋਤਸਾਹਿਤ ਕੀਤਾ।

ਦੋਵਾਂ ਨੇਤਾਵਾਂ ਨੇ ਸਮੁੰਦਰ ਦੇ ਕਾਨੂੰਨ ‘ਤੇ ਸੰਯੁਕਤ ਰਾਸ਼ਟਰ ਦੀ ਕਨਵੈਨਸ਼ਨ (UNCLOS) 1982 ਦੇ ਅਨੁਸਾਰ ਅੰਤਰਰਾਸ਼ਟਰੀ ਕਾਨੂੰਨ ਦੇ ਸਿਧਾਂਤਾਂ ਦੇ ਅਧਾਰ ‘ਤੇ ਨੈਵੀਗੇਸ਼ਨ ਐਂਡ ਓਵਰਫਲਾਈਟ ਦੀ ਸੁਤੰਤਰਤਾ ਅਤੇ ਨਿਰਵਿਘਨ ਵੈਧ ਵਣਜ ਦਾ ਸਨਮਾਨ ਕਰਨ ਦੀ ਆਪਣੀ ਪ੍ਰਤੀਬੱਧਤਾ ਦੁਹਰਾਈ। ਦੋਵਾਂ ਨੇਤਾਵਾਂ ਨੇ ਸਾਰੀਆਂ ਧਿਰਾਂ ਨੂੰ UNCLOS 1982 ਸਹਿਤ ਅੰਤਰਰਾਸ਼ਟਰੀ ਕਾਨੂੰਨ ਦੀ ਯੂਨੀਵਰਸਲ ਮਾਨਤਾ ਪ੍ਰਾਪਤ ਸਿਧਾਂਤਾਂ ਅਨੁਸਾਰ ਸ਼ਾਂਤੀਪੂਰਣ ਢੰਗ ਨਾਲ ਵਿਵਾਦਾਂ ਨੂੰ ਨਿਪਟਾਉਣ ਦੀ ਤਾਕੀਦ ਕੀਤੀ।

ਆਸਿਆਨ ਦੇ ਨਾਲ ਭਾਰਤ ਦੀ ਵਿਆਪਕ ਰਣਨੀਤਿਕ ਸਾਂਝੇਦਾਰੀ ਦੇ ਮਹੱਤਵ ਦੀ ਪੁਸ਼ਟੀ ਕਰਦੇ ਹੋਏ ਮਲੇਸ਼ੀਆ ਨੇ ਆਸਿਆਨ ਦੀ ਕੇਂਦਰੀਤਾ ਅਤੇ 2025 ਵਿੱਚ ਮਲੇਸ਼ੀਆ ਦੀ ਅਗਾਮੀ ਆਸਿਆਨ ਪ੍ਰਧਾਨਗੀ ਲਈ ਭਾਰਤ ਦੇ ਪੂਰਨ ਸਮਰਥਨ ਦੀ ਸ਼ਲਾਘਾ ਕੀਤੀ। ਮਲੇਸ਼ੀਆ ਨੇ ਮੌਜੂਦਾ ਵਿਆਪਕ ਰਣਨੀਤਕ ਭਾਗੀਦਾਰੀ ਨੂੰ ਹੋਰ ਮਜ਼ਬੂਤ ਕਰਨ ਲਈ ਆਸਿਆਨ ਦੀ ਅਗਵਾਈ ਵਾਲੇ ਢਾਂਚੇ ਦੇ ਜ਼ਰੀਏ ਆਸਿਆਨ ਅਤੇ ਭਾਰਤ ਦਰਮਿਆਨ ਬਿਹਤਰ ਤਾਲਮੇਲ ਦਾ ਸੁਆਗਤ ਕੀਤਾ।

ਦੋਵੇਂ ਪ੍ਰਧਾਨ ਮੰਤਰੀਆਂ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ, ਯੂਐੱਨਐੱਚਆਰਸੀ ਅਤੇ ਹੋਰ ਬਹੁਪੱਖੀ ਮੰਚਾਂ ਸਹਿਤ ਸੰਯੁਕਤ ਰਾਸ਼ਟਰ ਵਿੱਚ ਸਹਿਯੋਗ ਅਤੇ ਤਾਲਮੇਲ ਨੂੰ ਮਜ਼ਬੂਤ ਕਰਨ ‘ਤੇ ਸਹਿਮਤੀ ਪ੍ਰਗਟਾਈ। ਦੋਵਾਂ ਨੇਤਾਵਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸ਼ਾਂਤੀ ਅਤੇ ਵਿਕਾਸ ਸੁਨਿਸ਼ਚਿਤ ਕਰਨ ਲਈ ਨਿਯਮ ਅਧਾਰਿਤ ਅੰਤਰਰਾਸ਼ਟਰੀ ਵਿਵਸਥਾ ਦਾ ਪਾਲਣ ਕਰਨਾ ਜ਼ਰੂਰੀ ਹੈ। ਉਨ੍ਹਾਂ ਨੇ ਸਮਕਾਲੀ ਵਾਸਤਵਿਕਤਾਵਾਂ ਨੂੰ ਪ੍ਰਤਿਬਿੰਬਤ ਕਰਨ ਵਾਲੇ ਬਹੁਪੱਖਵਾਦ ਨੂੰ ਵਧਾਉਣ ਲਈ ਮਿਲ ਕੇ ਕੰਮ ਕਰਨ ਦਾ ਸੰਕਲਪ ਲਿਆ ਤਾਕਿ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਸਹਿਤ ਹੋਰ ਅੰਤਰਰਾਸ਼ਟਰੀ ਸੰਗਠਨਾਂ ਨੂੰ ਹੋਰ ਪ੍ਰਤੀਨਿਧਪਰਕ ਬਣਾਇਆ ਜਾ ਸਕਦਾ ਹੈ।

ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੀਆਂ ਸਥਾਈ ਅਤੇ ਗ਼ੈਰ-ਸਥਾਈ ਦੋਵੇਂ ਸ਼੍ਰੇਣੀਆਂ ਵਿੱਚ ਵਿਸਤਾਰ ਸਹਿਤ ਉਨ੍ਹਾਂ ਵਿੱਚ ਵਿਕਾਸਸ਼ੀਲ ਦੇਸ਼ਾਂ ਦੀ ਨੁਮਾਇੰਦਗੀ ਨੂੰ ਵਧਾਉਣ 'ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਪਰਿਸ਼ਦ ਦੀ ਮੈਂਬਰਸ਼ਿਪ ਨੂੰ ਮਜ਼ਬੂਤ ਬਣਾਏ ਜਾਣ ਨਾਲ ਮੌਜੂਦਾ ਆਲਮੀ ਚੁਣੌਤੀਆਂ ਨਾਲ ਨਜਿੱਠਣ ਵਿੱਚ ਉਸ ਨੂੰ ਹੋਰ ਜ਼ਿਆਦਾ ਪ੍ਰਭਾਵਸ਼ਾਲੀ ਬਣਾਇਆ ਜਾ ਸਕੇਗਾ। ਭਾਰਤ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿੱਚ ਭਾਰਤ ਦੀ ਸਥਾਈ ਮੈਂਬਰਸ਼ਿਪ ਲਈ ਮਲੇਸ਼ੀਆ ਦੇ ਸਮਰਥਨ ਦੀ ਸ਼ਲਾਘਾ ਕੀਤੀ।

ਪ੍ਰਧਾਨ ਮੰਤਰੀ ਅਨਵਰ ਇਬ੍ਰਾਹਿਮ  ਨੇ ਇਸ ਯਾਤਰਾ ਦੌਰਾਨ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪ੍ਰਤੀਨਿਧੀਮੰਡਲ ਨੂੰ ਗਰਮਜੋਸ਼ੀ ਨਾਲ ਕੀਤੇ ਗਏ ਸੁਆਗਤ-ਸਤਿਕਾਰ ਦੇ ਲਈ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦਾ ਧੰਨਵਾਦ ਕੀਤਾ। ਨਾਲ ਹੀ ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਨੇੜੇ ਭਵਿੱਖ ਵਿੱਚ ਆਪਸੀ ਸੁਵਿਧਾ ਅਨੁਸਾਰ ਮਲੇਸ਼ੀਆ ਦੀ ਯਾਤਰਾ ਕਰਨ ਲਈ ਸੱਦਾ ਦਿੱਤਾ।

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
PLI, Make in India schemes attracting foreign investors to India: CII

Media Coverage

PLI, Make in India schemes attracting foreign investors to India: CII
NM on the go

Nm on the go

Always be the first to hear from the PM. Get the App Now!
...
PM Modi congratulates hockey team for winning Women's Asian Champions Trophy
November 21, 2024

The Prime Minister Shri Narendra Modi today congratulated the Indian Hockey team on winning the Women's Asian Champions Trophy.

Shri Modi said that their win will motivate upcoming athletes.

The Prime Minister posted on X:

"A phenomenal accomplishment!

Congratulations to our hockey team on winning the Women's Asian Champions Trophy. They played exceptionally well through the tournament. Their success will motivate many upcoming athletes."