1. ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਦੇ ਸੱਦੇ ‘ਤੇ ਤਨਜ਼ਾਨੀਆ ਦੇ ਰਾਸ਼ਟਰਪਤੀ ਮਹਾਮਹਿਮ ਸਾਮੀਆ ਸੁਲੁਹੁ ਹਸਨ 8 ਤੋਂ 10 ਅਕਤੂਬਰ 2023 ਤੱਕ ਭਾਰਤ ਦੀ ਸਰਕਾਰੀ ਯਾਤਰਾ 'ਤੇ ਆਏ। ਮਹਾਮਹਿਮ ਰਾਸ਼ਟਰਪਤੀ ਸਾਮੀਆ ਸੁਲੁਹੁ ਹਸਨ (H.E. President Samia Suluhu Hassan) ਦੇ ਨਾਲ ਵਿਦੇਸ਼ ਮਾਮਲੇ ਅਤੇ ਪੂਰਬ ਅਫਰੀਕੀ ਸਹਿਯੋਗ ਮੰਤਰੀ ਮਾਣਯੋਗ ਜਨਵਰੀ ਮਕਾਂਬਾ (ਐੱਮਪੀ) (Hon. January Makamba) (MP) ਸਮੇਤ ਇੱਕ ਉੱਚ ਪੱਧਰੀ ਵਫ਼ਦ ਭਾਰਤ ਆਇਆ। ਇਸ ਵਿੱਚ ਵਿਭਿੰਨ ਖੇਤਰਾਂ ਦੇ ਮੈਂਬਰ, ਸੀਨੀਅਰ ਸਰਕਾਰੀ ਅਧਿਕਾਰੀਆਂ ਦੇ ਨਾਲ-ਨਾਲ ਤਨਜ਼ਾਨੀਆ ਕਾਰੋਬਾਰੀ ਸਮੁਦਾਇ (Tanzania Business Community) ਦੇ ਮੈਂਬਰ ਭੀ ਸ਼ਾਮਲ ਸਨ।
2. ਮਹਾਮਹਿਮ ਰਾਸ਼ਟਰਪਤੀ ਸਾਮੀਆ ਸੁਲੁਹੁ ਹਸਨ ਦਾ 9 ਅਕਤੂਬਰ 2023 ਨੂੰ ਨਵੀਂ ਦਿੱਲੀ ਸਥਿਤ ਰਾਸ਼ਟਰਪਤੀ ਭਵਨ ਦੇ ਪ੍ਰਾਂਗਣ (ਫੋਰਕੋਰਟ-forecourt) ਵਿੱਚ ਪਰੰਪਰਾਗਤ ਤਰੀਕੇ ਨਾਲ ਸੁਆਗਤ ਕੀਤਾ ਗਿਆ। ਉਨ੍ਹਾਂ ਨੇ ਰਾਜਘਾਟ ਜਾ ਕੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦਿੱਤੀ। ਭਾਰਤ ਦੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਉਨ੍ਹਾਂ ਦੇ ਨਾਲ ਦੁਵੱਲੀ ਗੱਲਬਾਤ ਕਰਨਗੇ ਅਤੇ ਮਹਾਮਹਿਮ ਰਾਸ਼ਟਰਪਤੀ ਸਾਮੀਆ ਸੁਲੁਹੁ ਹਸਨ ਦੇ ਸਨਮਾਨ ਵਿੱਚ ਸਰਕਾਰੀ ਭੋਜ (State Banquet) ਦੀ ਭੀ ਮੇਜ਼ਬਾਨੀ ਕਰਨਗੇ।
3. ਰਾਸ਼ਟਰਪਤੀ ਸਾਮੀਆ ਸੁਲੁਹੁ ਹਸਨ ਅਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਬੇਹੱਦ ਗਰਮਜੋਸ਼ੀ ਅਤੇ ਸੁਹਾਰਦਪੂਰਨ (ਸਦਭਾਵਨਾ ਭਰੇ)ਮਾਹੌਲ ਵਿੱਚ ਅਧਿਕਾਰਿਕ (ਸਰਕਾਰੀ) ਦੁਵੱਲੀ ਵਾਰਤਾ ਕੀਤੀ ਅਤੇ ਪਰਸਪਰ (ਆਪਸੀ) ਹਿਤ ਦੇ (of mutual interest) ਦੁਵੱਲੇ, ਖੇਤਰੀ ਅਤੇ ਅੰਤਰਰਾਸ਼ਟਰੀ ਮਸਲਿਆਂ ‘ਤੇ ਵਿਚਾਰ ਸਾਂਝੇ ਕੀਤੇ। ਦੋਨੋਂ ਨੇਤਾਵਾਂ ਨੇ ਮੌਜੂਦਾ ਨੇੜਲੇ, ਸੁਹਾਰਦਪੂਰਨ (ਸਦਭਾਵਨਾ ਭਰੇ) ਅਤੇ ਸਹਿਯੋਗਾਤਮਕ ਸਬੰਧਾਂ ਦੀ ਸ਼ਲਾਘਾ ਕੀਤੀ ਅਤੇ ਇਹ ਭੀ ਕਿਹਾ ਕਿ ਭਾਰਤ ਅਤੇ ਤਨਜ਼ਾਨੀਆ ਦੇ ਸਬੰਧ ਸਮੇਂ ਦੀ ਕਸੌਟੀ ‘ਤੇ ਖਰੇ ਉਤਰੇ ਹਨ। ਦੋਨੋਂ ਦੇਸ਼ਾਂ ਦੀਆਂ ਸਾਂਝੀਆਂ ਕਦਰਾਂ-ਕੀਮਤਾਂ ਅਤੇ ਆਦਰਸ਼ਾਂ (shared values and ideals) ਦਾ ਲੰਬਾ ਇਤਿਹਾਸ ਰਿਹਾ ਹੈ। ਦੋਨੋਂ ਨੇ ਸਵੀਕਾਰ ਕੀਤਾ ਕਿ ਜੁਲਾਈ 2016 ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਤਨਜ਼ਾਨੀਆ ਯਾਤਰਾ ਨਾਲ ਦੁਵੱਲੇ ਸਬੰਧ ਹੋਰ ਗਹਿਰੇ ਹੋਏ, ਜਿਸ ਨਾਲ ਵਿਕਾਸ ਸਬੰਧੀ ਸਹਿਯੋਗ (development cooperation) ਨੂੰ ਹੁਲਾਰਾ ਮਿਲਿਆ।
4. ਦੋਨੋਂ ਨੇਤਾਵਾਂ ਨੇ ਆਰਥਿਕ, ਤਕਨੀਕੀ ਅਤੇ ਵਿਗਿਆਨਿਕ ਸਹਿਯੋਗ ‘ਤੇ 10ਵੇਂ ਜੁਆਇੰਟ ਕਮਿਸ਼ਨ ਦੀ ਸਹਿ-ਪ੍ਰਧਾਨਗੀ ਦੇ ਲਈ (to Co-chair the 10th Joint Commission on Economic, Technical and Scientific Cooperation)ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਅਤੇ ਲੋਕ ਸਭਾ ਦੇ ਸਪੀਕਰ ਸ਼੍ਰੀ ਓਮ ਬਿਰਲਾ ਦੀ ਅਗਵਾਈ ਵਿੱਚ ਤਨਜ਼ਾਨੀਆ ਗਏ ਸੰਸਦੀ ਵਫ਼ਦ ਦੀਆਂ ਹਾਲ ਦੀਆਂ ਯਾਤਰਾਵਾਂ ਦਾ ਜ਼ਿਕਰ ਕੀਤਾ। ਇਸ ਦੇ ਅਤਿਰਿਕਤ ਤਨਜ਼ਾਨੀਆ ਦੇ ਭੀ ਕਈ ਮੰਤਰੀਆਂ ਨੇ ਇਸ ਵਰ੍ਹੇ ਭਾਰਤ ਦੇ ਦੌਰੇ ਕੀਤੇ। ਦੋਨੋਂ ਨੇਤਾ ਇਸ ਬਾਤ ‘ਤੇ ਸਹਿਮਤ ਹੋਏ ਕਿ ਇਸ ਤਰ੍ਹਾਂ ਦੀਆਂ ਉੱਚ ਪੱਧਰੀਆਂ ਯਾਤਰਾਵਾਂ ਨੇ ਤਨਜ਼ਾਨੀਆ ਅਤੇ ਭਾਰਤ ਦੇ ਮੌਜੂਦਾ ਸਬੰਧਾਂ ਨੂੰ ਮਜ਼ਬੂਤ ਕੀਤਾ ਹੈ।
5. ਮਹਾਮਹਿਮ ਰਾਸ਼ਟਰਪਤੀ ਸਾਮੀਆ ਸੁਲੁਹੁ ਹਸਨ 10 ਅਕਤੂਬਰ 2023 ਨੂੰ ਭਾਰਤ-ਤਨਜ਼ਾਨੀਆ ਕਾਰੋਬਾਰ ਅਤੇ ਨਿਵੇਸ਼ ਮੰਚ (ਫੋਰਮ) ਦੀ ਬੈਠਕ ਵਿੱਚ ਭੀ ਸ਼ਾਮਲ ਹੋਣਗੇ, ਜਿੱਥੇ ਉਹ ਭਾਰਤੀ ਅਤੇ ਤਨਜ਼ਾਨੀਆ ਦੀਆਂ ਬਿਜ਼ਨਸ ਕਮਿਊਨਿਟੀਜ਼ ਨੂੰ ਸੰਬੋਧਨ ਕਰਨਗੇ। ਉਹ ਕੁਝ ਪ੍ਰਮੁੱਖ ਭਾਰਤੀ ਉਦਯੋਗਪਤੀਆਂ (ਪ੍ਰਮੁੱਖ ਭਾਰਤੀ ਕਾਰੋਬਾਰੀ ਆਗੂਆਂ -key Indian Business Leaders) ਦੇ ਨਾਲ ਆਹਮਣੇ-ਸਾਹਮਣੇ ਦੀਆਂ ਬੈਠਕਾਂ (ਬੀ2ਬੀ) ( one-on-one meetings (B2B)) ਭੀ ਕਰਨਗੇ।
6. ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਅਤੇ ਵਿਭਿੰਨ ਖੇਤਰਾਂ ਵਿੱਚ ਸਹਿਯੋਗ ਵਧਾਉਣ ਦੇ ਉਦੇਸ਼ ਨਾਲ ਦੋਨੋਂ ਨੇਤਾਵਾਂ ਨੇ ਭਾਰਤ-ਤਨਜ਼ਾਨੀਆ ਰਿਸ਼ਤਿਆਂ ਨੂੰ ‘ਰਣਨੀਤਕ ਸਾਂਝੇਦਾਰੀ’(‘Strategic Partnership’) ਦੇ ਪੱਧਰ ‘ਤੇ ਲੈ ਜਾਣ ਦਾ ਐਲਾਨ ਕੀਤਾ। ਦੋਹਾਂ ਧਿਰਾਂ ਨੇ ਕਿਹਾ ਕਿ ਰਣਨੀਤਕ ਸਾਂਝੇਦਾਰੀ ਨਾਲ ਦੋਨੋਂ ਦੇਸ਼ਾਂ ਨੂੰ ਸਮੁੰਦਰੀ ਸੁਰੱਖਿਆ, ਰੱਖਿਆ ਸਹਿਯੋਗ, ਵਿਕਾਸ ਸਾਂਝੇਦਾਰੀ (Development Partnership), ਟ੍ਰੇਡ ਅਤੇ ਇਨਵੈਸਟਮੈਂਟ(Trade and Investment) ਜਿਹੇ ਕਈ ਖੇਤਰਾਂ ਵਿੱਚ ਸੰਯੁਕਤ ਰੂਪ ਨਾਲ ਕੰਮ ਕਰਨ ਵਿੱਚ ਮਦਦ ਮਿਲੇਗੀ।
7. ਇਸ ਯਾਤਰਾ ਦੇ ਦੌਰਾਨ, ਕਈ ਖੇਤਰਾਂ ਨੂੰ ਲੈ ਕੇ ਸਹਿਮਤੀ ਪੱਤਰਾਂ ‘ਤੇ ਹਸਤਾਖਰ ਕੀਤੇ ਗਏ। ਸੂਚੀ ਅਨੁਬੰਧ-ਏ ਦੇ ਤੌਰ ‘ਤੇ ਨੱਥੀ ਹੈ।
ਰਾਜਨੀਤਕ ਸਬੰਧ
8. ਦੋਨੋਂ ਧਿਰਾਂ ਨੇ ਇਸ ਬਾਤ ‘ਤੇ ਤਸੱਲੀ ਪ੍ਰਗਟਾਈ ਕਿ ਖੇਤਰੀ ਅਤੇ ਆਲਮੀ ਮਸਲਿਆਂ ‘ਤੇ ਦੁਵੱਲੇ ਰਾਜਨੀਤਕ ਜੁੜਾਅ ਅਤੇ ਰਣਨੀਤਕ ਬਾਤਚੀਤ ਵਧ ਕੇ ਨਵੇਂ ਪੱਧਰ ‘ਤੇ ਜਾ ਪਹੁੰਚੀ ਹੈ। ਆਲਮੀ ਮਾਮਲਿਆਂ ਵਿੱਚ ਹਿੰਦ-ਪ੍ਰਸ਼ਾਂਤ ਦੇ ਲਈ ਦ੍ਰਿਸ਼ਟੀਕੋਣ ਅਤੇ ਹਿੰਦ-ਪ੍ਰਸ਼ਾਂਤ ‘ਤੇ ਹਿੰਦ ਮਹਾਸਾਗਰ ਰਿਮ ਐਸੋਸੀਏਸ਼ਨ ਦੇ ਵਿਜ਼ਨ ਦਾ ਲਾਗੂਕਰਨ ਸ਼ਾਮਲ ਹੈ। ਇਸ ਬਾਤ ਦਾ ਜ਼ਿਕਰ ਕੀਤਾ ਗਿਆ ਕਿ ਭਾਰਤ ਅਤੇ ਤਨਜ਼ਾਨੀਆ ਸਮੁੰਦਰੀ ਗੁਆਂਢੀ ਹਨ ਜਿਨ੍ਹਾਂ ਦੇ ਦਰਮਿਆਨ ਵਪਾਰ ਅਤੇ ਲੋਕਾਂ ਦੇ ਦਰਮਿਆਨ ਸਬੰਧਾਂ ਦਾ ਲੰਬਾ ਇਤਿਹਾਸ ਹੈ। ਅਜਿਹੇ ਵਿੱਚ ਭਾਰਤ ਦੇ ‘ਸਾਗਰ’ (SAGAR-Security and Growth for all in the Region-ਖੇਤਰ ਵਿੱਚ ਸਾਰਿਆਂ ਦੇ ਲਈ ਸੁਰੱਖਿਆ ਅਤੇ ਵਿਕਾਸ) ਦ੍ਰਿਸ਼ਟੀਕੋਣ ਵਿੱਚ ਤਨਜ਼ਾਨੀਆ ਦਾ ਇੱਕ ਮਹੱਤਵਪੂਰਨ ਸਥਾਨ ਹੈ।
ਇਹ ਦੇਖਦੇ ਹੋਏ ਕਿ ਤੇਜ਼ ਆਰਥਿਕ ਵਿਕਾਸ ਦੇ ਲਈ ਅਫਰੀਕਾ ਵਿੱਚ ਬਲੂ/ਮਹਾਸਾਗਰੀ ਅਰਥਵਿਵਸਥਾ ਦੇ ਵਿਕਾਸ ‘ਤੇ ਧਿਆਨ ਦੇਣ ਵਾਲਾ ਏਯੂ ਦਾ ਵਿਜ਼ਨ (AU vision) ਦਾ ਸ਼ਾਂਤੀ ਅਤੇ ਸੁਰੱਖਿਆ ਦ੍ਰਿਸ਼ਟੀਕੋਣ ਸਾਗਰ ਵਿਜ਼ਨ (SAGAR vision) ਨਾਲ ਕਾਫੀ ਮੇਲ ਖਾਂਦਾ ਹੈ, (Blue/ocean economy for accelerated economic growth coincides with SAGAR vision), ਦੋਨੋਂ ਧਿਰਾਂ ਨੇ ਹਿੰਦ-ਪ੍ਰਸ਼ਾਂਤ ‘ਤੇ ਸਹਿਯੋਗ ਨੂੰ ਪ੍ਰੋਤਸਾਹਿਤ ਕੀਤਾ। ਬੜੀਆਂ ਪ੍ਰਾਕ੍ਰਿਤਿਕ ਆਪਦਾਵਾਂ ਦੇ ਦੌਰਾਨ ਬਚਾਅ ਅਤੇ ਰਾਹਤ ਅਭਿਯਾਨ ਚਲਾਉਣ ਦੇ ਆਪਣੇ ਅਨੁਭਵਾਂ ਨੂੰ ਸਾਂਝਾ ਕਰਨ ਦੇ ਲਈ ਉਨ੍ਹਾਂ ਨੇ ਭਾਰਤ ਵਿੱਚ ਸਲਾਨਾ ਮਾਨਵੀ ਸਹਾਇਤਾ ਆਪਦਾ ਰਾਹਤ (ਐੱਚਏਡੀਆਰ- Humanitarian Assistance Disaster Relief -HADR) ਅਭਿਆਸ ਵਿੱਚ ਤਨਜ਼ਾਨੀਆ ਦੇ ਸ਼ਾਮਲ ਹੋਣ ਦਾ ਸੁਆਗਤ ਕੀਤਾ।
9. ਦੋਨੋਂ ਧਿਰਾਂ ਵਿਦੇਸ਼ ਮੰਤਰੀਆਂ ਦੇ ਪੱਧਰ ‘ਤੇ ਜੁਆਇੰਟ ਕਮਿਸ਼ਨ ਤੰਤਰ ਅਤੇ ਨੇਤਾਵਾਂ ਦੇ ਦਰਮਿਆਨ ਦੁਵੱਲੀਆਂ ਬੈਠਕਾਂ ਦੇ ਜ਼ਰੀਏ ਉੱਚ-ਪੱਧਰੀ ਰਾਜਨੀਤਕ ਵਾਰਤਾ ਜਾਰੀ ਰੱਖਣ ‘ਤੇ ਸਹਿਮਤ ਹੋਏ। ਦੋਵੇਂ ਧਿਰਾਂ ਆਪਣੇ ਵਿਦੇਸ਼ ਮੰਤਰਾਲਿਆਂ ਦੇ ਦਰਮਿਆਨ ਨੀਤੀ ਯੋਜਨਾ ਸੰਵਾਦ (Policy Planning Dialogue) ਸ਼ੁਰੂ ਕਰਨ ਲਈ ਸਹਿਮਤ ਹੋਈਆਂ।
ਰੱਖਿਆ ਸਹਿਯੋਗ
10. ਦੋਨੋਂ ਨੇਤਾਵਾਂ ਨੇ 28 ਅਤੇ 29 ਜੂਨ 2023 ਨੂੰ ਅਰੁਸ਼ਾ ਵਿੱਚ ਆਯੋਜਿਤ ਦੂਸਰੀ ਸੰਯੁਕਤ ਰੱਖਿਆ ਸਹਿਯੋਗ ਕਮੇਟੀ ਦੀ ਸਫ਼ਲ ਬੈਠਕ ਨੂੰ ਲੈ ਕੇ ਤਸੱਲੀ ਪ੍ਰਗਟਾਈ। ਇਸ ਸਦਕਾ ਦੋਨੋਂ ਦੇਸ਼ਾਂ ਦੇ ਦਰਮਿਆਨ ਰੱਖਿਆ ਸਹਿਯੋਗ ਦੇ ਲਈ ਪੰਜ ਸਾਲ ਦਾ ਰੋਡਮੈਪ (five-year Roadmap for Defence Cooperation) ਤਿਆਰ ਹੋਇਆ।
11. ਦੋਨੋਂ ਧਿਰਾਂ ਨੇ ਅਗਸਤ 2022 ਅਤੇ ਫਰਵਰੀ 2023 ਵਿੱਚ ਤਨਜ਼ਾਨੀਆ ਦੇ ਰੱਖਿਆ ਮੰਤਰੀਆਂ ਦੀ ਸਫ਼ਲ ਭਾਰਤ ਯਾਤਰਾ ਨੂੰ ਯਾਦ ਕੀਤਾ, ਇਸ ਦੌਰਾਨ ਦੋਨੋਂ ਧਿਰਾਂ ਰੱਖਿਆ ਸਹਿਯੋਗ ਦਾ ਵਿਸਤਾਰ ਕਰਨ ‘ਤੇ ਸਹਿਮਤ ਹੋਏ ਸਨ। ਤਨਜ਼ਾਨੀਆ ਦੇ ਤਰਫ਼ੋਂ ਡੁਲੁਟੀ (Duluti) ਸਥਿਤ ਕਮਾਂਡ ਐਂਡ ਸਟਾਫ਼ ਕਾਲਜ ਵਿਖੇ ਇੰਡੀਅਨ ਮਿਲਟਰੀ ਟ੍ਰੇਨਿੰਗ ਟੀਮ (Indian Military Training Team (IMTT) ਦੀ ਤੈਨਾਤੀ ਦੀ ਪ੍ਰਸ਼ੰਸਾ ਕੀਤੀ ਗਈ।
12. ਇਸ ਬਾਤ ਦਾ ਜ਼ਿਕਰ ਕਰਦੇ ਹੋਏ ਕਿ 31 ਮਈ 2022 ਅਤੇ 2 ਅਕਤੂਬਰ 2023 ਨੂੰ ਦਾਰ ਏ ਸਲਾਮ (Dar es Salaam) ਵਿੱਚ ਦੋ ਵਾਰ ਡਿਫੈਂਸ ਐਕਸਪੋ (Defence Expos) ਦੀ ਸਫ਼ਲ ਮੇਜ਼ਬਾਨੀ ਕੀਤੀ ਗਈ, ਜਿੱਥੇ ਕਈ ਭਾਰਤੀ ਰੱਖਿਆ ਕੰਪਨੀਆਂ ਨੇ ਭਾਗੀਦਾਰੀ ਕੀਤੀ; ਦੋਹਾਂ ਧਿਰਾਂ ਨੇ ਰੱਖਿਆ ਉਦਯੋਗ ਦੇ ਖੇਤਰ ਵਿੱਚ ਸਹਿਯੋਗ ਨੂੰ ਵਿਸਤਾਰ ਦੇਣ ਵਿੱਚ ਰੁਚੀ ਜਾਹਰ ਕੀਤੀ। ਦੋਨੋਂ ਨੇਤਾਵਾਂ ਨੇ ਤਨਜ਼ਾਨੀਆ ਬਲਾਂ ਦੇ ਨਾਲ-ਨਾਲ ਉਦਯੋਗਾਂ ਦੇ ਸਮਰੱਥਾ ਨਿਰਮਾਣ ਦੀ ਦਿਸ਼ਾ ਵਿੱਚ ਦੋਨੋਂ ਧਿਰਾਂ ਦੇ ਦਰਮਿਆਨ ਸਹਿਯੋਗ ਵਧਣ ‘ਤੇ ਭੀ ਪ੍ਰਸੰਨਤਾ ਜਾਹਰ ਕੀਤੀ।
ਸਮੁੰਦਰੀ ਸੁਰੱਖਿਆ (Maritime security)
13 ਇਹ ਮੰਨਦੇ ਹੋਏ ਕਿ ਭਾਰਤ ਅਤੇ ਤਨਜ਼ਾਨੀਆ ਸਮੁੰਦਰੀ ਗੁਆਂਢੀ ਹਨ ਜੋ ਸਮੁੰਦਰੀ ਸੁਰੱਖਿਆ ਸਬੰਧੀ ਸਾਧਾਰਣ ਚੁਣੌਤੀਆਂ ਦਾ ਸਾਹਮਣਾ ਕਰਦੇ ਹਨ, ਦੋਨੋਂ ਧਿਰਾਂ ਹਿੰਦ ਮਹਾਸਾਗਰ ਖੇਤਰ ਵਿੱਚ ਸਮੁੰਦਰੀ ਸੁਰੱਖਿਆ ਸਹਿਯੋਗ ਵਧਾਉਣ ‘ਤੇ ਸਹਿਮਤ ਹੋਏ। ਉਨ੍ਹਾਂ ਨੇ ਜੁਲਾਈ 2023 ਵਿੱਚ ਆਯੋਜਿਤ ਪਹਿਲੇ ਭਾਰਤ-ਤਨਜ਼ਾਨੀਆ ਸੰਯੁਕਤ ਵਿਸ਼ੇਸ਼ ਆਰਥਿਕ ਖੇਤਰ (ਈਈਜ਼ੈੱਡ- EEZ) ਨਿਗਰਾਨੀ ਅਭਿਆਸ ‘ਤੇ ਤਸੱਲੀ ਪ੍ਰਗਟਾਈ, ਤਦ ਭਾਰਤੀ ਜਲ ਸੈਨਾ ਦਾ ਜਹਾਜ਼ ਤ੍ਰਿਸ਼ੂਲ (Indian Naval Ship Trishul) ਜ਼ੰਜ਼ੀਬਾਰ ਅਤੇ ਦਾਰ-ਏ-ਸਲਾਮ (Dar es Salaam) ਪਹੁੰਚਿਆ ਸੀ। ਉਨ੍ਹਾਂ ਨੇ ਅਕਤੂਬਰ 2022 ਵਿੱਚ ਭਾਰਤੀ ਜਲ ਸੈਨਾ ਦੇ ਜਹਾਜ਼ ਤਰਕਸ਼ (Indian Naval Ship Tarkash) ਦੀ ਯਾਤਰਾ ਦੇ ਦੌਰਾਨ ਭਾਰਤ ਅਤੇ ਤਨਜ਼ਾਨੀਆ ਦੇ ਦੁਵੱਲੇ ਸਮੁੰਦਰੀ ਅਭਿਆਸ ਦਾ ਜ਼ਿਕਰ ਕੀਤਾ।
14. ਤਨਜ਼ਾਨਿਆਈ ਧਿਰ ਨੇ ਹਾਲ ਦੇ ਵਰ੍ਹਿਆਂ ਵਿੱਚ ਭਾਰਤ ਦੀ ਤਰਫ਼ੋਂ ਦੇਸ਼ ਦੀਆਂ ਪ੍ਰਮੁੱਖ ਬੰਦਰਗਾਹਾਂ ਦੇ ਹਾਇਡ੍ਰੋਗ੍ਰਾਫਿਕ ਸਰਵੇਖਣਾਂ (hydrographic surveys of Tanzanian major ports done by India) ਦੀ ਸ਼ਲਾਘਾ ਕੀਤੀ। ਇਸ ਪ੍ਰਕਾਰ ਦੋਨੋਂ ਧਿਰ ਇਸ ਖੇਤਰ ਵਿੱਚ ਭੀ ਸਹਿਯੋਗ ਜਾਰੀ ਰੱਖਣ ‘ਤੇ ਸਹਿਮਤ ਹੋਏ।
15. ਦੋਨੋਂ ਨੇਤਾ ਆਪਣੇ ਹਥਿਆਰਬੰਦ ਬਲਾਂ (their Armed Forces) ਦੇ ਦਰਮਿਆਨ ਜਾਣਕਾਰੀ, ਉਪਕਰਣਾਂ ਦੇ ਤਾਲਮੇਲ ਦੇ ਨਾਲ ਸਹਿਯੋਗ ਵਧਾਉਣ ‘ਤੇ ਤਤਪਰ ਹਨ। ਉਨ੍ਹਾਂ ਨੇ ਭਾਰਤੀ ਜਹਾਜ਼ਾਂ ਦੇ ਲਗਾਤਾਰ ਤਨਜ਼ਾਨੀਆ ਬੰਦਰਗਾਹਾਂ ‘ਤੇ ਜਾਣ ਦਾ ਜ਼ਿਕਰ ਕੀਤਾ। ਨਾਲ ਹੀ ਅਕਤੂਬਰ, 2022 ਵਿੱਚ ਭਾਰਤੀ ਜਲ ਸੈਨਾ ਦੇ ਜਹਾਜ਼ ਤਰਕਸ਼ (Indian Naval Ship Tarkash) ਦੀ ਯਾਤਰਾ ਦੌਰਾਨ ਮੋਜ਼ੰਬੀਕ ਚੈਨਲ (Mozambique Channel) ਵਿੱਚ ਭਾਰਤ, ਤਨਜ਼ਾਨੀਆ ਅਤੇ ਮੋਜ਼ੰਬੀਕ ਦੇ ਤ੍ਰੈਪੱਖੀ ਸਮੁੰਦਰੀ ਅਭਿਆਸ (trilateral maritime exercise) ਦੀ ਸ਼ਲਾਘਾ ਕੀਤੀ।
16. ਦੋਨੋਂ ਨੇਤਾਵਾਂ ਨੇ ਭਾਰਤ ਅਤੇ ਤਨਜ਼ਾਨੀਆ ਦੇ ਦਰਮਿਆਨ ਵ੍ਹਾਈਟ ਸ਼ਿਪਿੰਗ ਸੂਚਨਾ(ਨਾਗਰਿਕ ਜਹਾਜ਼ਾਂ ਦੀ ਮੂਵਮੈਂਟ ਦੀ ਪਹਿਲਾਂ ਦਿੱਤੀ ਗਈ ਜਾਣਕਾਰੀ) ਸਾਂਝਾ ਕਰਨ (Technical Agreement on sharing White Shipping Information ) ਨੂੰ ਲੈ ਕੇ ਲਈ ਤਕਨੀਕੀ ਸਮਝੌਤੇ 'ਤੇ ਹਸਤਾਖਰ ਕਰਨ ਦੀ ਸ਼ਲਾਘਾ ਕੀਤੀ।
ਨੀਲੀ ਅਰਥਵਿਵਸਥਾ (ਬਲੂ ਇਕੌਨਮੀ)
17. ਤਨਜ਼ਾਨੀਆ ਧਿਰ ਨੇ ਟੂਰਿਜ਼ਮ, ਸਮੁੰਦਰੀ ਵਪਾਰ, ਸੇਵਾਵਾਂ ਅਤੇ ਬੁਨਿਆਦੀ ਢਾਂਚੇ, ਸਮੁੰਦਰੀ ਵਿਗਿਆਨਿਕ ਖੋਜ, (marine scientific research) ਸਮੁੰਦਰੀ ਮਾਈਨਸ ਦੀ ਸਮਰੱਥਾ, ਮਹਾਸਾਗਰ ਸੰਭਾਲ਼, ਸਮੁੰਦਰੀ ਸੁਰੱਖਿਆ ਅਤੇ ਸੰਭਾਲ਼ (tourism, maritime trade, services and infrastructure, marine scientific research, capacity in seabed mining, ocean conservation and maritime safety and security) ਸਹਿਤ ਨੀਲੀ ਅਰਥਵਿਵਸਥਾ (ਬਲੂ ਇਕੌਨਮੀ) ਦੇ ਖੇਤਰ ਵਿੱਚ ਭਾਰਤ ਸਰਕਾਰ ਦੇ ਨਾਲ ਸਹਿਯੋਗ ਕਰਨ ਵਿੱਚ ਰੁਚੀ ਜਾਹਰ ਕੀਤੀ। ਭਾਰਤ ਅਤੇ ਤਨਜ਼ਾਨੀਆ ਸ਼ਾਂਤੀਪੂਰਨ, ਸਮ੍ਰਿੱਧ ਅਤੇ ਸਥਿਰ ਹਿੰਦ ਮਹਾਸਾਗਰ ਖੇਤਰ ਸੁਨਿਸ਼ਚਿਤ ਕਰਨ ਦੇ ਲਈ ਹਿੰਦ ਮਹਾਸਾਗਰ ਰਿਮ ਐਸੋਸੀਏਸ਼ਨ (ਆਈਓਆਰਏ) (Indian Ocean Rim Association (IORA) ਦੀ ਫ੍ਰੇਮਵਰਕ ਦੇ ਤਹਿਤ ਸਹਿਯੋਗ ਕਰਨ ‘ਤੇ ਸਹਿਮਤ ਹੋਏ।
ਵਪਾਰ ਅਤੇ ਨਿਵੇਸ਼ (ਟ੍ਰੇਡ ਅਤੇ ਇਨਵੈਸਟਮੈਂਟ)
18. ਦੋਨੋਂ ਧਿਰਾਂ ਨੇ ਦੁਵੱਲੇ ਵਪਾਰ ਦੀ ਮਾਤਰਾ ਵਧਾਉਣ ਨੂੰ ਲੈ ਕੇ ਪ੍ਰਤੀਬੱਧਤਾ ਜਤਾਈ ਅਤੇ ਇਸ ਸਬੰਧ ਵਿੱਚ ਸਬੰਧਿਤ ਅਧਿਕਾਰੀਆਂ ਨੂੰ ਵਪਾਰ ਦੇ ਨਵੇਂ ਖੇਤਰਾਂ ਵਿੱਚ ਸੰਭਾਵਨਾਵਾਂ ਤਲਾਸ਼ਣ ਦਾ ਨਿਰਦੇਸ਼ ਦਿੱਤਾ। ਇਸ ਬਾਤ ‘ਤੇ ਭੀ ਸਹਿਮਤੀ ਬਣੀ ਕਿ ਦੋਨੋਂ ਧਿਰਾਂ ਨੂੰ ਵਪਾਰ ਮਾਤਰਾ ਦੇ ਡਾਟਾ ਵਿੱਚ ਤਾਲਮੇਲ ਸਥਾਪਿਤ ਕਰਨਾ ਚਾਹੀਦਾ ਹੈ ਅਤੇ ਕਾਰੋਬਾਰੀ ਵਫ਼ਦਾਂ ਦੇ ਦੌਰੇ (visits of business delegations), ਕਾਰੋਬਾਰੀ ਪ੍ਰਦਰਸ਼ਨੀਆਂ (business exhibitions) ਅਤੇ ਕਾਰੋਬਾਰੀ ਭਾਈਚਾਰਿਆਂ (ਬਿਜ਼ਨਸ ਕਮਿਊਨੀਟੀਜ਼) ਦੇ ਨਾਲ ਸੰਵਾਦ (interaction with business communities) ਦੇ ਜ਼ਰੀਏ ਦੁਵੱਲੇ ਵਪਾਰ (bilateral trade) ਦੀ ਮਾਤਰਾ ਨੂੰ ਹੋਰ ਵਧਾਉਣ ਦੀ ਪਹਿਲ ਕਰਨੀ ਚਾਹੀਦੀ ਹੈ।
19. ਤਨਜ਼ਾਨਿਆਈ ਧਿਰ ਨੇ ਸਵੀਕਾਰ ਕੀਤਾ ਕਿ ਤਨਜ਼ਾਨੀਆ ਦੇ ਲਈ ਭਾਰਤ ਟੌਪ ਪੰਜ ਨਿਵੇਸ਼ ਸਰੋਤਾਂ (investment sources) ਵਿੱਚੋਂ ਇੱਕ ਹੈ, ਜਿਸ ਦੇ ਤਹਿਤ 3.74 ਅਰਬ ਅਮਰੀਕੀ ਡਾਲਰ (USD 3.74 billion) ਦੇ 630 ਨਿਵੇਸ਼ ਪ੍ਰੋਜੈਕਟ ਰਜਿਸਟਰਡ ਹਨ ਅਤੇ ਇਸ ਨਾਲ 60 ਹਜ਼ਾਰ ਨਵੀਆਂ ਨੌਕਰੀਆਂ ਪੈਦਾ ਹੋਈਆਂ ਹਨ। ਦੋਨੋਂ ਧਿਰਾਂ ਨੇ ਤਨਜ਼ਾਨੀਆ ਵਿੱਚ ਨਿਵੇਸ਼ ਨੂੰ ਲੈ ਕੇ ਭਾਰਤੀ ਕਾਰੋਬਾਰੀਆਂ ( Indian businesspersons )ਦੇ ਹਾਲ ਵਿੱਚ ਵਧੇ ਰੁਝਾਨ (recent trends of renewed interest) ਦਾ ਸੁਆਗਤ ਕੀਤਾ। ਦੋਨੋਂ ਧਿਰਾਂ ਤਨਜ਼ਾਨੀਆ ਵਿੱਚ ਇੱਕ ਨਿਵੇਸ਼ ਪਾਰਕ (Investment Park) ਸਥਾਪਿਤ ਕਰਨ ਦੀ ਸੰਭਾਵਨਾ ਤਲਾਸ਼ਣ ‘ਤੇ ਭੀ ਸਹਿਮਤ ਹੋਏ, ਤਨਜ਼ਾਨੀਆ ਨੇ ਇਸ ਸਬੰਧ ਵਿੱਚ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਹੈ।
20. ਦੋਨੋਂ ਨੇਤਾਵਾਂ ਨੇ ਸਥਾਨਕ ਮੁਦਰਾਵਾਂ (Local currencies) ਵਿੱਚ ਦੁਵੱਲੇ ਵਪਾਰ ਦਾ ਵਿਸਤਾਰ ਕਰਨ ਦੀ ਇੱਛਾ ਵਿਅਕਤ ਕੀਤੀ। ਉਨ੍ਹਾਂ ਨੇ ਗੌਰ ਕੀਤਾ ਕਿ ਭਾਰਤੀ ਰਿਜ਼ਰਵ ਬੈਂਕ (ਇੰਡੀਅਨ ਸੈਂਟਰਲ ਬੈਂਕ) ਨੇ ਸਥਾਨਕ ਮੁਦਰਾਵਾਂ (local currencies) ਯਾਨੀ ਭਾਰਤੀ ਰੁਪਏ ਅਤੇ ਤਨਜ਼ਾਨੀਆ ਦੇ ਸ਼ਿਲਿੰਗ (Indian Rupee (INR) & Tanzanian Shilling) ਦਾ ਇਸਤੇਮਾਲ ਕਰਕੇ ਕਾਰੋਬਾਰ ਕਰਨ ਦਾ ਰਸਤਾ ਸਾਫ ਕਰ ਦਿੱਤਾ ਹੈ। ਇਸ ਦੇ ਤਹਿਤ ਭਾਰਤ ਵਿੱਚ ਅਧਿਕਾਰਿਤ ਬੈਂਕਾਂ ਨੂੰ ਤਨਜ਼ਾਨੀਆ ਦੇ ਸਬੰਧਿਤ ਬੈਂਕਾਂ ਦੇ ਸਪੈਸ਼ਲ ਰੂਪੀ ਵੋਸਟ੍ਰੋ ਅਕਾਊਂਟਸ (ਐੱਸਆਰਵੀਏ) (Special Rupee Vostro Accounts- SRVA) ਖੋਲ੍ਹਣ ਦੀ ਮਨਜ਼ੂਰੀ ਦੇ ਦਿੱਤੀ ਹੈ ਅਤੇ ਇਸ ਪ੍ਰਕਿਰਿਆ ਦੇ ਜ਼ਰੀਏ ਲੈਣ ਦੇਣ ਪਹਿਲਾਂ ਹੀ ਅਮਲ ਵਿੱਚ ਲਿਆਂਦਾ ਜਾ ਚੁੱਕਿਆ ਹੈ। ਦੋਨੋਂ ਧਿਰਾਂ ਕਿਸੇ ਭੀ ਸਮੱਸਿਆ ਦਾ ਸਮਾਧਾਨ ਕਰਨ ਦੇ ਲਈ ਵਿਚਾਰ-ਵਟਾਂਦਰਾ ਜਾਰੀ ਰੱਖਣ ‘ਤੇ ਸਹਿਮਤ ਹੋਏ ਜਿਸ ਨਾਲ ਇਸ ਵਿਵਸਥਾ ਵਿੱਚ ਸਥਿਰਤਾ ਸੁਨਿਸ਼ਚਿਤ ਕੀਤੀ ਜਾ ਸਕੇ।
21. ਦੋਨੋਂ ਧਿਰਾਂ ਨੇ ਮੰਨਿਆ ਕਿ ਖੇਤੀਬਾੜੀ ਖੇਤਰ ਵਿੱਚ ਸਹਿਯੋਗ ਸਬੰਧਾਂ ਵਿੱਚ ਇੱਕ ਮਜ਼ਬੂਤ ਥੰਮ੍ਹ ਬਣਿਆ ਹੋਇਆ ਹੈ। ਇਸ ਵਿੱਚ ਭਾਰਤ ਦੀ ਡਿਊਟੀ ਫ੍ਰੀ ਟੈਰਿਫ ਪਹਿਲ (ਡੀਐੱਫਟੀਪੀ) (India’s Duty Free Tariff Preference (DFTP) ਸਕੀਮ ਦਾ ਇਸਤੇਮਾਲ ਕਰਕੇ ਤਨਜ਼ਾਨੀਆ ਤੋਂ 98 ਪ੍ਰਤੀਸ਼ਤ ਉਤਪਾਦ ਲਾਈਨਾਂ ਬਿਨਾ ਟੈਰਿਫ ਦੇ ਆਯਾਤ ਕੀਤੀਆਂ ਜਾਂਦੀਆਂ ਹਨ। ਭਾਰਤ ਤਨਜ਼ਾਨੀਆ ਦੇ ਕਾਜੂ, ਮਸਾਲੇ, ਐਵੋਕਾਡੋ ਅਤੇ ਖੇਤੀਬਾੜੀ ਨਾਲ ਸਬੰਧਿਤ ਦੂਸਰੀਆਂ ਚੀਜ਼ਾਂ (Tanzanian cashew nuts, pigeon peas, spices, avocado and other agricultural commodities) ਦੇ ਲਈ ਪ੍ਰਮੁੱਖ ਮੰਜ਼ਿਲ (ਡੈਸਟੀਨੇਸ਼ਨ) ਬਣਿਆ ਹੋਇਆ ਹੈ। ਦੋਨੋਂ ਧਿਰਾਂ ਇਸ ਸੈਕਟਰ ਵਿੱਚ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ‘ਤੇ ਸਹਿਮਤ ਹੋਈਆਂ।
ਵਿਕਾਸ ਸਾਂਝੇਦਾਰੀ (Development Partnership)
22. ਤਨਜ਼ਾਨੀਆ ਨੇ ਜਲ, ਸਿਹਤ, ਸਿੱਖਿਆ, ਸਮਰੱਥਾ ਨਿਰਮਾਣ, ਸਕਾਲਰਸ਼ਿਪਸ ਅਤੇ ਸੂਚਨਾ ਤੇ ਸੰਚਾਰ ਟੈਕਨੋਲੋਜੀ (ਆਈਸੀਟੀ) (Water, Health, Education, Capacity Building, Scholarships and Information and Communication Technology (ICT)) ਸਹਿਤ ਹੋਰ ਖੇਤਰਾਂ ਵਿੱਚ ਭਾਰਤ ਦੀ ਵਿਕਾਸ ਸਾਂਝੇਦਾਰੀ ਸਹਾਇਤਾ (India’s development partnership assistance) ਦੀ ਕਾਫੀ ਸ਼ਲਾਘਾ ਕੀਤੀ।
23. ਦੋਨੋਂ ਧਿਰਾਂ ਨੇ ਭਾਰਤ ਦੀ ਤਰਫ਼ੋਂ ਤਨਜ਼ਾਨੀਆ ਨੂੰ ਦਿੱਤੀਆਂ ਗਈਆਂ 1.1 ਅਰਬ ਡਾਲਰ ਤੋਂ ਜ਼ਿਆਦਾ ਦੀਆਂ ਕ੍ਰੈਡਿਟ ਲਾਈਨਸ (ਐੱਲਓਸੀਜ਼)( Lines of Credits (LoCs)) ‘ਤੇ ਤਸੱਲੀ ਪ੍ਰਗਟਾਈ, ਜਿਨ੍ਹਾਂ ਵਿੱਚ ਪੇਅਜਲ ਬੁਨਿਆਦੀ ਢਾਂਚੇ, ਖੇਤੀਬਾੜੀ ਅਤੇ ਰੱਖਿਆ ਖੇਤਰ (fields of drinking water infrastructure, agriculture and defence) ਸ਼ਾਮਲ ਕੀਤੇ ਗਏ ਹਨ। ਇਸ ਬਾਤ ‘ਤੇ ਵਿਸ਼ੇਸ਼ ਤੌਰ ‘ਤੇ ਗੌਰ ਕੀਤਾ ਗਿਆ ਕਿ ਤਨਜ਼ਾਨੀਆ ਦੇ 24 ਸ਼ਹਿਰਾਂ ਵਿੱਚ 500 ਮਿਲੀਅਨ ਡਾਲਰ ਦੇ ਵਾਟਰ ਪ੍ਰੋਜੈਕਟਸ (Water Projects) ਇਸ ਸਮੇਂ ਲਾਈਨ ਆਵ੍ ਕ੍ਰੈਡਿਟ ਸਕੀਮ (Line of Credit scheme) ਦੇ ਜ਼ਰੀਏ ਸੰਚਾਲਿਤ ਕੀਤੇ ਜਾ ਰਹੇ ਹਨ। ਇੱਕ ਵਾਰ ਪੂਰੇ ਹੋਣ ‘ਤੇ ਇਨ੍ਹਾਂ ਖੇਤਰਾਂ ਵਿੱਚ ਰਹਿਣ ਵਾਲੇ ਕਰੀਬ 60 ਲੱਖ ਲੋਕਾਂ ਨੂੰ ਅਸਾਨੀ ਨਾਲ ਸੁਰੱਖਿਅਤ ਪੇਅਜਲ ਉਪਲਬਧ ਹੋ ਸਕੇਗਾ।
24. ਤਨਜ਼ਾਨੀਆ ਧਿਰ ਨੇ ਇਸ ਬਾਤ ਦੀ ਸ਼ਲਾਘਾ ਕੀਤੀ ਕਿ ਭਾਰਤੀ ਸਕਾਲਰਸ਼ਿਪ ਅਤੇ ਸਮਰੱਥਾ ਨਿਰਮਾਣ ਪ੍ਰੋਗਰਾਮ ਨੇ ਉਸ ਦੇ ਮਾਨਵ ਸੰਸਾਧਨ ਵਿਕਾਸ ਵਿੱਚ ਜ਼ਬਰਦਸਤ ਯੋਗਦਾਨ ਦਿੱਤਾ ਹੈ। ਭਾਰਤ ਨੇ 2023-24 ਵਿੱਚ ਦੀਰਘਕਾਲੀ ਪ੍ਰੋਗਰਾਮਾਂ ਦੇ ਲਈ 70 ਇੰਡੀਅਨ ਕੌਂਸਲ ਫੌਰ ਕਲਚਰਲ ਰਿਲੇਸ਼ਨਸ (ਆਈਸੀਸੀਆਰ) (Indian Council for Cultural Relations (ICCR) ਸਕਾਲਰਸ਼ਿਪਸ ਅਤੇ ਸਮਰੱਥਾ ਨਿਰਮਾਣ ਲਈ 450 ਭਾਰਤੀ ਤਕਨੀਕੀ ਅਤੇ ਆਰਥਿਕ ਸਹਿਯੋਗ (ਆਈਟੀਈਸੀ) (Indian Technical and Economic Cooperation (ITEC) ਸਕਾਲਰਸ਼ਿਪਸ ਦਿੱਤੇ ਹਨ। ਭਾਰਤੀ ਧਿਰ ਨੇ ਐਲਾਨ ਕੀਤਾ ਕਿ ਸਾਲ 2023-24 ਦੇ ਲਈ ਦੀਰਘਕਾਲੀ ਸਕਾਲਰਸ਼ਿਪਸ (ਆਈਸੀਸੀਆਰ) ਦੀ ਸੰਖਿਆ 70 ਤੋਂ ਵਧਾ ਕੇ 85 ਕੀਤੀ ਗਈ ਹੈ। ਗਲੋਬਲ ਸਾਊਥ ਨੂੰ ਲੈ ਕੇ ਆਪਣੀ ਪ੍ਰਤੀਬੱਧਤਾ ਦੇ ਰੂਪ ਵਿੱਚ ਭਾਰਤ ਨੇ ਤਨਜ਼ਾਨੀਆ ਦੇ ਲਈ 1000 ਐਡੀਸ਼ਨਲ ਆਈਟੀਈਸੀ ਸਲੌਟਸ ਦਾ ਐਲਾਨ ਕੀਤਾ, ਜਿਨ੍ਹਾਂ ਦਾ ਉਪਯੋਗ 5 ਸਾਲ ਦੀ ਅਵਧੀ ਵਿੱਚ ਸਮਾਰਟ ਪੋਰਟ, ਸਪੇਸ, ਬਾਇਓਟੈਕਨੋਲੋਜੀ, ਆਰਟੀਫਿਸ਼ਲ ਇੰਟੈਲੀਜੈਂਸ, ਏਵੀਏਸ਼ਨ ਮੈਨੇਜਮੈਂਟ ਆਦਿ (Smart Ports, Space, Biotechnology, Artificial Intelligence, Aviation Management, etc) ਜਿਹੇ ਨਵੇਂ ਅਤੇ ਉੱਭਰਦੇ ਹੋਏ ਖੇਤਰਾਂ (new and emergent fields) ਵਿੱਚ ਕੀਤਾ ਜਾਵੇਗਾ।
ਸਿੱਖਿਆ, ਕੌਸ਼ਲ ਵਿਕਾਸ ਅਤੇ ਆਈਸੀਟੀ ਦਾ ਵਿਕਾਸ (Education, Skill Development and Development of ICT)
25. ਭਾਰਤੀ ਧਿਰ ਨੇ ਯੂਨੀਫਾਇਡ ਪੇਮੈਂਟਸ ਇੰਟਰਫੇਸ (ਯੂਪੀਆਈ) (Unified Payments Interface (UPI)) ਅਤੇ ਡਿਜੀਟਲ ਯੂਨੀਕ ਆਈਡੈਂਟਿਟੀ (ਆਧਾਰ) ( Digital Unique Identity (Aadhar)) ਸਹਿਤ ਇੰਡੀਆ ਸਟੈਕ (India Stack) ਦੇ ਤਹਿਤ ਸਪੇਸ ਟੈਕਨੋਲੋਜੀਜ਼ ਅਤੇ ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ ਦੇ ਖੇਤਰਾਂ ਵਿੱਚ ਸਹਿਯੋਗ ਦੀ ਪੇਸ਼ਕੇਸ਼ ਕੀਤੀ।
26. ਤਨਜ਼ਾਨੀਆ ਧਿਰ ਨੇ ਪੈਂਬਾ (Pemba), ਜ਼ੰਜ਼ੀਬਾਰ ਵਿੱਚ ਇੱਕ ਵੋਕੇਸ਼ਨਲ ਟ੍ਰੇਨਿੰਗ ਸੈਂਟਰ (ਵੀਟੀਸੀ) ( Vocational Training Centre (VTC)) ਸਥਾਪਿਤ ਕਰਨ ਅਤੇ ਲੋਕਲ ਮਾਰਕਿਟ ਦੀ ਮੰਗ ਦੇ ਅਧਾਰ ‘ਤੇ ਪਾਠਕ੍ਰਮ (ਕੋਰਸ) ਡਿਜ਼ਾਈਨ ਕਰਨ ਲਈ ਭਾਰਤ ਦੇ ਸਹਿਯੋਗ ਦਾ ਸੁਆਗਤ ਕੀਤਾ। ਭਾਰਤੀ ਧਿਰ ਨੇ ਤਨਜ਼ਾਨੀਆ ਦੇ ਨੌਜਵਾਨਾਂ ਦੀ ਟ੍ਰੇਨਿੰਗ ਅਤੇ ਕੌਸ਼ਲ ਵਾਧੇ ਦੇ ਲਈ ਭਾਰਤ ਦੇ ਵੋਕੇਸ਼ਨਲ ਸਕਿੱਲਿੰਗ ਸੈਂਟਰਾਂ ਦੀ ਤਰਜ਼ ‘ਤੇ ਵੋਕੇਸ਼ਨਲ ਟ੍ਰੇਨਿੰਗ ਇੰਸਟੀਟਿਊਟਸ ਸਥਾਪਿਤ ਕਰਨ ਦੀ ਪੇਸ਼ਕਸ਼ ਕੀਤੀ ਹੈ।
27. ਤਨਜ਼ਾਨੀਆ ਨੇ ਦਾਰ-ਏ-ਸਲਾਮ ਇੰਸਟੀਟਿਊਟ ਆਵ੍ ਟੈਕਨੋਲੋਜੀ (Dar es Salaam Institute of Technology) ਅਤੇ ਅਰੁਸ਼ਾ ਵਿੱਚ ਨੈਲਸਨ ਮੰਡੇਲਾ ਅਫਰੀਕਨ ਇੰਸਟੀਟਿਊਟ ਫੌਰ ਸਾਇੰਸ ਐਂਡ ਟੈਕਨੋਲੋਜੀ (ਐੱਨਐੱਮਏਆਈਐੱਸਟੀ) ( Nelson Mandela African Institute for Science & Technology (NMAIST) in Arusha) ਵਿੱਚ ਦੋ ਆਈਸੀਟੀ ਸੈਂਟਰਸ (ICT Centres) ਸਥਾਪਿਤ ਕਰਨ ਦੇ ਭਾਰਤ ਦੇ ਫ਼ੈਸਲੇ ਦੀ ਪ੍ਰਸ਼ੰਸਾ ਕੀਤੀ। ਤਨਜ਼ਾਨਿਆਈ ਧਿਰ ਨੇ ਐੱਨਐੱਮ-ਏਆਈਐੱਸਟੀ(NM-AIST) ਵਿੱਚ ਆਈਸੀਟੀ ਸੈਂਟਰ (ICT centre) ਦੀ ਅੱਪਗ੍ਰੇਡਿੰਗ ਕਰਨ ਲਈ ਭੀ ਭਾਰਤ ਦੀ ਸ਼ਲਾਘਾ ਕੀਤੀ।
ਜ਼ੰਜ਼ੀਬਾਰ ਵਿੱਚ ਭਾਰਤੀ ਟੈਕਨੋਲੋਜੀ ਸੰਸਥਾਨ ਮਦਰਾਸ ਕੈਂਪਸ (Indian Institute of Technology Madras Campus in Zanzibar)
28. ਦੋਨੋਂ ਨੇਤਾਵਾਂ ਨੇ ਜ਼ੰਜ਼ੀਬਾਰ ਵਿੱਚ ਭਾਰਤੀ ਟੈਕਨੋਲੋਜੀ ਸੰਸਥਾਨ (ਆਈਆਈਟੀ) ਮਦਰਾਸ (Indian Institute of Technology (IIT), Madras) ਦੇ ਪਹਿਲੇ ਵਿਦੇਸ਼ੀ ਕੈਂਪਸ ਦੀ ਸਥਾਪਨਾ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ। ਉਹ ਇਸ ਬਾਤ ‘ਤੇ ਭੀ ਸਹਿਮਤ ਹੋਏ ਕਿ ਜ਼ੰਜ਼ੀਬਾਰ ਵਿੱਚ ਆਈਆਈਟੀ ਦੇ ਪਾਸ ਅਫਰੀਕੀ ਮਹਾਦ੍ਵੀਪ ਵਿੱਚ ਤਕਨੀਕੀ ਸਿੱਖਿਆ ਦਾ ਮੋਹਰੀ ਕੇਂਦਰ ਬਣਨ ਦੀ ਸਮਰੱਥਾ ਹੈ। ਉਨ੍ਹਾਂ ਨੇ ਕਿਹਾ ਕਿ ਇਸੇ ਮਹੀਨੇ ਤੋਂ ਪਹਿਲੇ ਬੈਚ ਦੀਆਂ ਕਲਾਸਾਂ ਸ਼ੁਰੂ ਹੋਣ ਵਾਲੀਆਂ ਹਨ। ਇਸ ਸਬੰਧ ਵਿੱਚ ਤਨਜ਼ਾਨਿਆਈ ਧਿਰ ਨੇ ਭਾਰਤ ਦੀ ਪ੍ਰਤੀਬੱਧਤਾ ਦੀ ਸ਼ਾਲਘਾ ਕੀਤੀ ਅਤੇ ਜ਼ੰਜ਼ੀਬਾਰ ਵਿੱਚ ਆਈਆਈਟੀ ਦੇ ਵਿਕਾਸ ਅਤੇ ਸਥਿਰਤਾ (growth and sustainability of IIT) ਦੇ ਲਈ ਆਪਣੇ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ।
ਪੁਲਾੜ ਸਹਿਯੋਗ (Space Cooperation)
29. ਤਨਜ਼ਾਨਿਆਈ ਧਿਰ ਨੇ 23 ਅਗਸਤ 2023 ਨੂੰ ਚੰਦ ਦੀ ਸਤ੍ਹਾ ‘ਤੇ ਚੰਦਰਯਾਨ-3 ਦੇ ਲੈਂਡਰ ਦੀ ਸਫ਼ਲਤਾਪੂਰਵਕ ਲੈਂਡਿੰਗ ‘ਤੇ ਭਾਰਤੀ ਧਿਰ ਨੂੰ ਵਧਾਈਆਂ ਦਿੱਤੀਆਂ।
30. ਭਾਰਤੀ ਧਿਰ ਨੇ ਸਪੇਸ ਟੈਕਨੋਲੋਜੀਜ਼ ਦੇ ਖੇਤਰ ਵਿੱਚ ਤਨਜ਼ਾਨੀਆ ਨੂੰ ਸਹਿਯੋਗ ਦੀ ਪੇਸ਼ਕਸ਼ ਕੀਤੀ, ਜਿਸ ਦਾ ਤਨਜ਼ਾਨੀਆ ਧਿਰ ਨੇ ਸੁਆਗਤ ਕੀਤਾ।
ਹੈਲਥ (ਸਿਹਤ)
31. ਜੁਲਾਈ 2023 ਵਿੱਚ ਤਨਜ਼ਾਨੀਆ ਦੇ ਸਿਹਤ ਮੰਤਰੀ, ਮਾਣਯੋਗ ਉੱਮੀ ਮਵਾਲਿਮੁ ਐੱਮਪੀ (Ummy Mwalimu (MP) ਦੀ ਭਾਰਤ ਯਾਤਰਾ ਅਤੇ ਭਾਰਤ-ਯੂਏਈ ਦੇ ਸੰਯੁਕਤ ਵਫ਼ਦ ਦੇ ਅਗਸਤ 2022 ਵਿੱਚ ਤਨਜ਼ਾਨੀਆ ਦੇ ਦੌਰੇ ਦਾ ਜ਼ਿਕਰ ਕਰਦੇ ਹੋਏ, ਦੋਨੋਂ ਧਿਰਾਂ ਨੇ ਸਿਹਤ ਦੇ ਖੇਤਰ ਵਿੱਚ ਸਹਿਯੋਗ ਵਧਾਉਣ ਦੀ ਪ੍ਰਤੀਬੱਧਤਾ ਜਤਾਈ।
32. ਤਨਜ਼ਾਨਿਆਈ ਧਿਰ ਨੇ ਭਾਰਤ ਸਰਕਾਰ ਦੀ ਤਰਫ਼ੋਂ ਡੋਨੇਸ਼ਨ ਦੇ ਤੌਰ ‘ਤੇ 10 ਐਂਬੂਲੈਂਸਾਂ (10 ambulances) ਦੇਣ ਦੀ ਸ਼ਲਾਘਾ ਕੀਤੀ ਜਿਸ ਦਾ ਉਦੇਸ਼ ਰੋਗੀਆਂ ਨੂੰ ਜਲਦੀ ਮੈਡੀਕਲ ਕੇਅਰ ਉਪਲਬਧ ਕਰਵਾਉਣਾ ਅਤੇ ਹਸਪਤਾਲ ਦੇ ਬੁਨਿਆਦੀ ਢਾਂਚੇ ਵਿੱਚ ਸਹਿਯੋਗ ਕਰਨਾ ਹੈ।
33. ਦੋਨੋਂ ਧਿਰਾਂ ਨੇ ਗ੍ਰਾਂਟ ਪ੍ਰੋਜੈਕਟਾਂ ਦੇ ਲਾਗੂਕਰਨ ਵਿੱਚ ਦੁਵੱਲੇ ਸਹਿਯੋਗ ਦੇ ਸ਼ਾਨਦਾਰ ਟ੍ਰੈਕ ਰਿਕਾਰਡ ਨੂੰ ਭੀ ਰੇਖਾਂਕਿਤ ਕੀਤਾ, ਜਿਸ ਵਿੱਚ ਰੇਡੀਏਸ਼ਨ ਥੈਰੇਪੀ ਮਸ਼ੀਨ “ਭਾਭਾਟ੍ਰੌਨ II” ("Bhabhatron II"), ਜ਼ਰੂਰੀ ਦਵਾਈਆਂ ਦਾ ਦਾਨ ਅਤੇ ਆਰਟੀਫਿਸ਼ਲ ਲਿੰਬਸ ਫਿਟਮੈਂਟ ਕੈਂਪ (artificial limbs fitment camp) ਦਾ ਆਯੋਜਨ ਸ਼ਾਮਲ ਹੈ। 2019 ਵਿੱਚ ਇਸ ਫਿਟਮੈਂਟ ਕੈਂਪ ਨਾਲ ਤਨਜ਼ਾਨੀਆ ਦੇ 520 ਮਰੀਜ਼ਾਂ ਨੂੰ ਲਾਭ ਹੋਇਆ ਸੀ।
ਲੋਕਾਂ ਨਾਲ ਲੋਕਾਂ ਦੇ ਸਬੰਧ ਅਤੇ ਸੱਭਿਆਚਾਰਕ ਅਦਾਨ-ਪ੍ਰਦਾਨ (ਪੀਪਲ ਟੂ ਪੀਪਲ ਰਿਲੇਸ਼ਨਸ ਅਤੇ ਕਲਚਰਲ ਐਕਸਚੇਂਜ)
34. ਦੋਨੋਂ ਨੇਤਾਵਾਂ ਨੇ ਦੋਨੋਂ ਦੇਸ਼ਾਂ ਦੇ ਦਰਮਿਆਨ ਲੋਕਾਂ ਦੇ ਲੋਕਾਂ ਨਾਲ ਮਜ਼ਬੂਤ ਸੰਪਰਕ (strong people-to-people contacts), ਸੱਭਿਆਚਾਰਕ ਅਦਾਨ-ਪ੍ਰਦਾਨ, ਅਕਾਦਮਿਕ ਸਬੰਧ (academic linkages) ਅਤੇ ਟੂਰਿਜ਼ਮ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਤਨਜ਼ਾਨੀਆ ਵਿੱਚ ਬੜੀ ਸੰਖਿਆ ਵਿੱਚ ਰਹਿਣ ਵਾਲੇ ਭਾਰਤੀ ਪ੍ਰਵਾਸੀਆਂ (Indian diaspora) ਦੇ ਯੋਗਦਾਨ ਦੀ ਸ਼ਲਾਘਾ ਕੀਤੀ, ਜਿਨ੍ਹਾਂ ਨੇ ਦੋਨੋਂ ਦੇਸ਼ਾਂ ਦੇ ਦਰਮਿਆਨ ਇੱਕ ਪੁਲ਼ ਦਾ ਕੰਮ ਕੀਤਾ ਹੈ, ਨਾਲ ਹੀ ਤਨਜ਼ਾਨੀਆ ਦੀ ਅਰਥਵਿਵਸਥਾ ਅਤੇ ਸਮਾਜ ਵਿੱਚ ਆਪਣਾ ਮਹੱਤਵਪੂਰਨ ਯੋਗਦਾਨ ਦਿੱਤਾ ਹੈ।
35. ਦੋਨੋਂ ਧਿਰਾਂ ਸੱਭਿਆਚਾਰਕ ਅਦਾਨ-ਪ੍ਰਦਾਨ ਵਿੱਚ ਸਹਿਯੋਗ ਵਧਾਉਣ ‘ਤੇ ਸਹਿਮਤ ਹੋਏ ਅਤੇ 2023-27 ਦੀ ਅਵਧੀ ਦੇ ਲਈ ਸੱਭਿਆਚਾਰਕ ਅਦਾਨ-ਪ੍ਰਦਾਨ ਪ੍ਰੋਗਰਾਮ (Cultural Exchange Program) ‘ਤੇ ਹਸਤਾਖਰ ਕੀਤੇ ਜਾਣ ਦੀ ਸ਼ਲਾਘਾ ਕੀਤੀ। ਭਾਰਤੀ ਧਿਰ ਨੇ ਤਨਜ਼ਾਨੀਆ ਨੂੰ ਫਰਵਰੀ 2024 ਵਿੱਚ ਦਿੱਲੀ ਦੇ ਰਾਸ਼ਟਰੀ ਰਾਜਧਾਨੀ ਖੇਤਰ(ਐੱਨਸੀਆਰ) ਦੇ ਸੂਰਜਕੁੰਡ (ਫਰੀਦਾਬਾਦ) ਵਿੱਚ ਹੋਣ ਵਾਲੇ ਅਗਾਮੀ ਸੂਰਜਕੁੰਡ ਮੇਲੇ ਵਿੱਚ ਪਾਰਟਨਰ ਦੇਸ਼ ਬਣਨ ਦਾ ਸੱਦਾ ਦਿੱਤਾ।
36. ਦੋਨੋਂ ਧਿਰਾਂ ਨੇ ਦੋਨੋਂ ਤਰਫ਼ ਤੋਂ ਸੱਭਿਆਚਾਰਕ ਟੋਲੀਆਂ (cultural troupes) ਦੇ ਅਦਾਨ-ਪ੍ਰਦਾਨ ‘ਤੇ ਭੀ ਗੌਰ ਕੀਤਾ ਅਤੇ ਦੋਨੋਂ ਦੇਸ਼ਾਂ ਦੇ ਦਰਮਿਆਨ ਸੱਭਿਆਚਾਰਕ ਅਦਾਨ-ਪ੍ਰਦਾਨ(cultural exchanges) ਨੂੰ ਪ੍ਰੋਤਸਾਹਿਤ ਕੀਤਾ।
37. ਤਨਜ਼ਾਨੀਆ ਧਿਰ ਨੇ ਆਪਣੇ ਦੇਸ਼ ਵਿੱਚ ਕਬੱਡੀ ਖੇਡ ਦੀ ਵਧਦੀ ਮਕਬੂਲੀਅਤ ਨੂੰ ਦੇਖਦੇ ਹੋਏ ਭਾਰਤ ਤੋਂ ਦੋ ਕਬੱਡੀ ਕੋਚ (Kabaddi Coaches) ਭੇਜਣ ਦੇ ਲਈ ਭਾਰਤ ਸਰਕਾਰ ਦਾ ਧੰਨਵਾਦ ਕੀਤਾ।
38. ਦੋਨੋਂ ਨੇਤਾ ਦੋਨੋਂ ਦੇਸ਼ਾਂ ਦੀਆਂ ਯੂਨੀਵਰਸਿਟੀਆਂ ਅਤੇ ਥਿੰਕ ਟੈਂਕਾਂ (Think Tanks) ਦੇ ਦਰਮਿਆਨ ਨੇੜਲੇ ਸਹਿਯੋਗ ‘ਤੇ ਭੀ ਸਹਿਮਤ ਹੋਏ ਹਨ।
ਖੇਤਰੀ ਮੁੱਦੇ
39. ਭਾਰਤੀ ਧਿਰ ਨੇ ਜੁਲਾਈ ਅਤੇ ਸਤੰਬਰ 2023 ਵਿੱਚ ਦੋ ਪ੍ਰਮੁੱਖ ਸਮਿਟਸ, ਕ੍ਰਮਵਾਰ ਅਫਰੀਕਨ ਹਿਊਮਨ ਕੈਪੀਟਲ ਹੈੱਡਸ ਆਵ੍ ਸਟੇਟ ਸਮਿਟ ਅਤੇ ਅਫਰੀਕਾ ਫੂਡ ਸਿਸਟਮਸ ਸਮਿਟ ਦੀ ਸਫ਼ਲਤਾਪੂਰਵਕ ਮੇਜ਼ਬਾਨੀ ਕਰਨ ਦੇ ਲਈ ਤਨਜ਼ਾਨੀਆ ਨੂੰ ਵਧਾਈਆਂ ਦਿੱਤੀਆਂ।
ਅੰਤਰਰਾਸ਼ਟਰੀ ਮੁੱਦੇ
40. ਭਾਰਤੀ ਧਿਰ ਨੇ ਈਸਟ ਅਫਰੀਕਨ ਕਮਿਊਨਿਟੀ (ਈਏਸੀ- EAC) ਦੇ ਨਾਲ ਸੰਵਾਦ ਵਧਾਉਣ ਵਿੱਚ ਸਹਿਯੋਗ ਦੇ ਲਈ ਤਨਜ਼ਾਨੀਆ ਦਾ ਧੰਨਵਾਦ ਕੀਤਾ।
41. ਦੋਨੋਂ ਨੇਤਾਵਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਅੰਤਰਰਾਸ਼ਟਰੀ ਮੰਚਾਂ ‘ਤੇ ਦੋਨੋਂ ਦੇਸ਼ਾਂ ਦਾ ਰੁਖ ਇੱਕ ਸਮਾਨ ਹੈ। ਇਹ ਭੀ ਕਿਹਾ ਗਿਆ ਕਿ ਦੋਨੋਂ ਧਿਰਾਂ ਦੀ ਸੰਯੁਕਤ ਰਾਸ਼ਟਰ ਸ਼ਾਂਤੀ ਅਭਿਯਾਨਾਂ ਵਿੱਚ ਸਰਗਰਮ ਭਾਗੀਦਾਰੀ ਹੈ ਅਤੇ ਉਨ੍ਹਾਂ ਨੇ ਖੇਤਰੀ ਸੁਰੱਖਿਆ ਪਹਿਲਾਂ ਵਿੱਚ ਯੋਗਦਾਨ ਦਿੱਤਾ ਹੈ। ਦੋਨੋਂ ਧਿਰਾਂ ਨੇ ਦੱਖਣ ਅਫਰੀਕੀ ਵਿਕਾਸ ਸਮੁਦਾਇ (ਐੱਸਏਡੀਸੀ) (Southern African Development Community- SADC) ਦੇ ਤਹਿਤ ਤੈਨਾਤ ਸ਼ਾਂਤੀ ਅਭਿਯਾਨਾਂ ਵਿੱਚ ਤਨਜ਼ਾਨੀਆ ਦੇ ਯੋਗਦਾਨ ਨੂੰ ਭੀ ਯਾਦ ਕੀਤਾ।
42. ਭਾਰਤ ਅਤੇ ਤਨਜ਼ਾਨੀਆ ਨੇ ਮੈਂਬਰਸ਼ਿਪ ਦੀਆਂ ਦੋਨੋਂ ਸ਼੍ਰੇਣੀਆਂ ਵਿੱਚ ਵਿਸਤਾਰ ਦੇ ਜ਼ਰੀਏ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿੱਚ ਸੁਧਾਰ ਦੀ ਜ਼ਰੂਰਤ ‘ਤੇ ਬਲ ਦਿੱਤਾ। ਭਾਰਤੀ ਧਿਰ ਨੇ 2021-22 ਦੇ ਲਈ ਯੂਐੱਨਐੱਸਸੀ ਦੀ ਗ਼ੈਰ-ਸਥਾਈ ਮੈਂਬਰ ਦੇ ਰੂਪ ਵਿੱਚ ਭਾਰਤ ਦੇ ਕਾਰਜਕਾਲ ਦੇ ਦੌਰਾਨ ਤਨਜ਼ਾਨੀਆ ਨੂੰ ਸਮਰਥਨ ਅਤੇ 2028-29 ਵਿੱਚ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ (ਯੂਐੱਨਐੱਸਸੀ-UNSC) ਦੀ ਗ਼ੈਰ-ਸਥਾਈ ਮੈਂਬਰਸ਼ਿਪ ਦੇ ਲਈ ਭਾਰਤੀ ਉਮੀਦਵਾਰੀ ਦੇ ਲਈ ਤਨਜ਼ਾਨੀਆ ਦੇ ਸਮਰਥਨ ਦੀ ਸ਼ਲਾਘਾ ਕੀਤੀ।
43. ਤਨਜ਼ਾਨਿਆਈ ਧਿਰ ਨੇ ਭਾਰਤ ਨੂੰ ਜੀ20 ਦੀ ਸਫ਼ਲਤਾਪੂਰਵਕ ਪ੍ਰੈਜ਼ੀਡੈਂਸੀ ਅਤੇ ਸਤੰਬਰ 2023 ਵਿੱਚ ਜੀ20 ਨੇਤਾਵਾਂ ਦੇ ਸਮਿਟ ਵਿੱਚ ਸਵੀਕਾਰ ਕੀਤੇ ਗਏ ‘ਜੀ20 ਨਵੀਂ ਦਿੱਲੀ ਨੇਤਾਵਾਂ ਦੇ ਐਲਾਨਨਾਮੇ’ ਦੇ ਲਈ ਵਧਾਈਆਂ ਦਿੱਤੀਆਂ। ਸਮਿਟ ਦੇ ਦੌਰਾਨ ਹੀ ਜੀ20 ਦੇ ਨੇਤਾਵਾਂ ਨੇ ਸਥਾਈ ਮੈਂਬਰ ਦੇ ਰੂਪ ਵਿੱਚ ਅਫਰੀਕਨ ਯੂਨੀਅਨ (ਏਯੂ) ਦਾ ਸੁਆਗਤ ਕੀਤਾ ਸੀ। ਭਾਰਤੀ ਧਿਰ ਨੇ ਭਾਰਤ ਦੀ ਜੀ20 ਪ੍ਰੈਜ਼ੀਡੈਂਸੀ ਨੂੰ ਤਨਜ਼ਾਨੀਆ ਦੇ ਸਮਰਥਨ ਅਤੇ ਜਨਵਰੀ 2023 ਵਿੱਚ ਵੌਇਸ ਆਵ੍ ਗਲੋਬਲ ਸਾਊਥ ਸਮਿਟ ਵਿੱਚ ਉਸ ਦੀ ਭਾਗੀਦਾਰੀ ਦੀ ਸ਼ਲਾਘਾ ਕੀਤੀ। ਤਨਜ਼ਾਨਿਆਈ ਧਿਰ ਨੇ ਕਿਹਾ ਕਿ ਜੀ20 ਵਿੱਚ ਅਫਰੀਕਨ ਯੂਨੀਅਨ (ਏਯੂ) ( African Union-AU) ਦਾ ਪ੍ਰਵੇਸ਼ ਬਹੁਪੱਖੀ ਆਰਥਿਕ ਸਹਿਯੋਗ ਦੇ ਪ੍ਰਮੁੱਖ ਆਲਮੀ ਮੰਚ ‘ਤੇ ਅਫਰੀਕਾ ਦੀ ਆਵਾਜ਼ (Africa’s voice) ਦੇ ਵਿਸਤਾਰ ਦੀ ਦਿਸ਼ਾ ਵਿੱਚ ਇੱਕ ਬੜਾ ਕਦਮ ਹੈ। ਇਸ ਨਾਲ ਅਫਰੀਕਾ ਨੂੰ ਸਕਾਰਾਤਮਕ ਰੂਪ ਨਾਲ ਲਾਭ ਹੋਵੇਗਾ।
44. ਭਾਰਤੀ ਧਿਰ ਨੇ ਇੰਟਰਨੈਸ਼ਨਲ ਬਿੱਗ ਕੈਟ ਅਲਾਇੰਸ- ਆਈਬੀਸੀਏ (International Big Cat Alliance -IBCA) ਅਤੇ ਗਲੋਬਲ ਬਾਇਓਫਿਊਲ ਅਲਾਇੰਸ (ਜੀਬੀਏ-GBA) ਵਿੱਚ ਸ਼ਾਮਲ ਹੋਣ ਦੇ ਤਨਜ਼ਾਨੀਆ ਦੇ ਫ਼ੈਸਲੇ ਦਾ ਸੁਆਗਤ ਕੀਤਾ। ਨਾਲ ਹੀ ਆਪਦਾ ਪ੍ਰਤੀਰੋਧੀ ਬੁਨਿਆਦੀ ਢਾਂਚੇ ਦੇ ਲਈ ਗਠਬੰਧਨ-ਸੀਡੀਆਰਆਈ (Coalition for Disaster Resilient Infrastructure-CDRI) ਵਿੱਚ ਤਨਜ਼ਾਨੀਆ ਦੀ ਮੈਂਬਰਸ਼ਿਪ ਦੀ ਉਮੀਦ ਜਤਾਈ।
45. ਦੋਨਾਂ ਨੇਤਾਵਾਂ ਨੇ ਆਤੰਕਵਾਦ ਦੇ ਸਾਰੇ ਰੂਪਾਂ ਦੀ ਸਖ਼ਤ ਨਿੰਦਾ ਕੀਤੀ, ਉਹ ਚਾਹੇ ਕਦੇ ਭੀ, ਕਿਤੇ ਭੀ ਅਤੇ ਕਿਸੇ ਦੇ ਦੁਆਰਾ ਕੀਤਾ ਗਿਆ ਹੋਵੇ। ਨਾਲ ਹੀ ਸੀਮਾ-ਪਾਰ ਆਤੰਕਵਾਦ (cross-border terrorism) ਦੇ ਲਈ ਆਤੰਕੀ ਪ੍ਰੌਕਸੀਜ਼ ਦੇ ਇਸਤੇਮਾਲ ਦੀ ਭੀ ਘੋਰ ਨਿੰਦਾ ਕੀਤੀ ਗਈ। ਉਹ ਇਸ ਗੱਲ ‘ਤੇ ਸਹਿਮਤ ਹੋਏ ਕਿ ਆਤੰਕਵਾਦ ਆਲਮੀ ਸ਼ਾਂਤੀ, ਸੁਰੱਖਿਆ ਅਤੇ ਸਥਿਰਤਾ ਦੇ ਸਭ ਤੋਂ ਗੰਭੀਰ ਖ਼ਤਰਿਆਂ ਵਿੱਚੋਂ ਇੱਕ ਹੈ ਅਤੇ ਇਸ ਨਾਲ ਗੰਭੀਰਤਾ ਨਾਲ ਨਿਪਟਿਆ ਜਾਣਾ ਚਾਹੀਦਾ ਹੈ।
46. ਮਹਾਮਹਿਮ ਰਾਸ਼ਟਰਪਤੀ ਸਾਮੀਆ ਸੁਲੁਹੁ ਹਸਨ ਨੇ ਉਨ੍ਹਾਂ ਦਾ ਅਤੇ ਨਾਲ ਆਏ ਵਫ਼ਦ ਦਾ ਗਰਮਜੋਸ਼ੀ ਨਾਲ ਸੁਆਗਤ ਅਤੇ ਮਹਿਮਾਨਨਿਵਾਜ਼ੀ ਦੇ ਲਈ ਮਹਾਮਹਿਮ ਸ਼੍ਰੀ ਨਰੇਂਦਰ ਮੋਦੀ, ਭਾਰਤ ਦੇ ਗਣਰਾਜ ਦੇ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ। ਮਹਾਮਹਿਮ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਮਹਾਮਹਿਮ ਰਾਸ਼ਟਰਪਤੀ ਹਸਨ ਦਾ ਭਾਰਤ ਆਉਣ ਦੇ ਲਈ ਧੰਨਵਾਦ ਕੀਤਾ ਅਤੇ ਉਨ੍ਹਾਂ ਦੀ ਚੰਗੀ ਸਿਹਤ ਦੀ ਕਾਮਨਾ ਕੀਤੀ। ਨਾਲ ਹੀ ਪ੍ਰਧਾਨ ਮੰਤਰੀ ਨੇ ਤਨਜ਼ਾਨੀਆ ਦੇ ਲੋਕਾਂ ਦੀ ਸਮ੍ਰਿੱਧੀ ਦੀ ਭੀ ਕਾਮਨਾ ਕੀਤੀ।