ਗਲੋਬਲ ਵਾਧਾ ਦਰ ਹੁਣ 3 ਪ੍ਰਤੀਸ਼ਤ ਤੋਂ ਕੁਝ ਅਧਿਕ ਹੈ, ਜੋ ਸਦੀ ਦੀ ਸ਼ੁਰੂਆਤ  ਦੇ ਬਾਅਦ ਤੋਂ ਸਭ ਤੋਂ ਘੱਟ ਹੈ, ਜਦਕਿ  ਮਹਾਮਾਰੀ ਤੱਕ ਔਸਤਨ ਲਗਭਗ 4 ਪ੍ਰਤੀਸ਼ਤ ਦਾ ਵਾਧਾ ਹੋਇਆ ਸੀ। ਨਾਲ ਹੀ,  ਟੈਕਨੋਲੋਜੀ ਬਹੁਤ ਤੇਜ਼ ਗਤੀ ਨਾਲ ਅੱਗੇ ਵਧ ਰਹੀ ਹੈ, ਅਤੇ ਜੇਕਰ ਇਸ ਦਾ ਉਚਿਤ ਤਰੀਕੇ ਨਾਲ ਉਪਯੋਗ ਕੀਤਾ ਜਾਵੇ, ਤਾਂ ਇਹ ਸਾਨੂੰ ਵਿਕਾਸ ਨੂੰ ਵਧਾਉਣ, ਅਸਮਾਨਤਾ ਨੂੰ ਘੱਟ ਕਰਨ ਅਤੇ ਵਿਕਾਸ ਟਿਕਾਊ ਵਿਕਾਸ ਲਕਸ਼ਾਂ (ਐੱਸਡੀਜੀਜ਼-SDGs) ਨੂੰ ਪ੍ਰਾਪਤ ਕਰਨ ਦੇ ਰਾਹ ਵਿੱਚ ਆ ਰਹੀਆਂ ਰੁਕਾਵਟਾ ਨੂੰ ਦੂਰ ਕਰਨ ਦੀ ਦਿਸ਼ਾ ਵਿੱਚ ਇੱਕ ਬੜਾ ਕਦਮ  ਉਠਾਉਣ ਦਾ ਇਤਿਹਾਸਿਕ ਅਵਸਰ ਪ੍ਰਦਾਨ ਕਰੇਗੀ।

 

ਐੱਸਡੀਜੀਜ਼ (SDGs) ਦੀ ਦਿਸ਼ਾ ਵਿੱਚ ਪ੍ਰਗਤੀ ਵਿੱਚ ਤੇਜ਼ੀ ਲਿਆਉਣ ਦੇ  ਲਈ ਸਮਾਵੇਸ਼ੀ ਡਿਜੀਟਲ ਪਰਿਵਤਰਨ ਦੀ ਜ਼ਰੂਰਤ ਹੈ। ਅਨੁਭਵਾਂ ਦੇ ਅਧਾਰ ‘ਤੇ ਕਈ ਜੀ20 ਦੇਸ਼ਾਂ (G20 countries)  ਨੇ ਦੱਸਿਆ ਹੈ ਕਿ ਆਰਟੀਫਿਸ਼ਲ ਇੰਟੈਲੀਜੈਂਸ (ਏਆਈ-AI) ਦੁਆਰਾ ਸੰਵਰਧਿਤ ਅੱਛੀ ਤਰ੍ਹਾਂ ਨਾਲ ਡਿਜ਼ਾਈਨ ਕੀਤਾ ਗਿਆ ਡਿਜੀਟਲ ਪਬਲਿਕ  ਇਨਫ੍ਰਾਸਟ੍ਰਕਚਰ (ਡੀਪੀਆਈ- DPI) ਵਿਕਾਸ ਦੇ ਲਈ ਡੇਟਾ ਦੇ ਉਪਯੋਗ ਨੂੰ ਸਮਰੱਥ ਕਰ ਸਕਦਾ ਹੈ, ਨਵੀਆਂ ਨੌਕਰੀਆਂ ਪੈਦਾ ਕਰ ਸਕਦਾ ਹੈ ਅਤੇ ਬਿਹਤਰ ਸਿਹਤ ਅਤੇ ਸਿੱਖਿਆ ਪਰਿਣਾਮ ਪ੍ਰਦਾਨ ਕਰ ਸਕਦਾ ਹੈ। ਜੀ20 ਦੇਸ਼ਾਂ (G20 countries) ਦੁਆਰਾ ਬੜੇ ਪੱਧਰ ‘ਤੇ ਇਨ੍ਹਾਂ ਨੂੰ ਅਪਣਾਉਣ ਨਾਲ ਨਾਗਰਿਕਾਂ ਦੇ ਜੀਵਨ ਵਿੱਚ ਬੁਨਿਆਦੀ ਤੌਰ 'ਤੇ ਪਰਿਵਰਤਨ ਹੋ ਸਕਦਾ ਹੈ, ਜਿਸ ਦੇ ਨਾਲ ਜੀਵੰਤ ਲੋਕਤੰਤਰੀ ਸਿਧਾਂਤਾਂ ਵਿੱਚ ਉਨ੍ਹਾਂ ਦਾ ਵਿਸ਼ਵਾਸ ਫਿਰ ਤੋਂ ਵਧੇਗਾ। ਇਸ ਸੰਦਰਭ ਵਿੱਚ, ਅਸੀਂ ਸੰਯੁਕਤ ਰਾਸ਼ਟਰ ਸਮਿਟ ਵਿੱਚ ਗਲੋਬਲ ਡਿਜੀਟਲ ਕੰਪੈਕਟ(Global Digital Compact) ਨੂੰ ਅਪਣਾਉਣ ਨੂੰ ਯਾਦ ਕਰਦੇ ਹਾਂ। ਅਸੀਂ 2024 ਵਿੱਚ ਮਿਸਰ  ਦੇ ਕਾਹਿਰਾ ਵਿੱਚ ਆਯੋਜਿਤ ਗਲੋਬਲ ਡੀਪੀਆਈ ਸਮਿਟ(Global DPI Summit) ਦਾ ਭੀ ਸੁਆਗਤ ਕਰਦੇ ਹਾਂ।


 

ਰੋਜ਼ਗਾਰ ਸਿਰਜਣਾ ਦੇ ਨਾਲ ਵਿਕਾਸ ਦੇ ਲਾਭ ਤਦੇ ਪ੍ਰਾਪਤ ਕੀਤੇ ਜਾ ਸਕਦੇ ਹਨ ਜਦੋਂ ਟੈਕਨੋਲੋਜੀਕਲ ਸਿਸਟਮਸ ਹਰੇਕ ਨਾਗਰਿਕ ‘ਤੇ ਧਿਆਨ ਕੇਂਦ੍ਰਿਤ ਕਰਨ, ਜਿਸ ਦੇ ਨਾਲ ਛੋਟੇ ਅਤੇ ਬੜੇ ਕਾਰੋਬਾਰ ਪਰਿਵਾਰਾਂ ਅਤੇ ਪੜੌਸੀ (ਗੁਆਂਢ) ਦੀ ਆਜੀਵਿਕਾ (livelihood of families and neighbourhoods) ਵਿੱਚ ਸੁਧਾਰ ਕਰਨ ਦੇ ਲਈ ਉਨ੍ਹਾਂ ਨਾਲ ਜੁੜ ਸਕਣ।  ਐਸਾ ਤਦ ਹੁੰਦਾ ਹੈ ਜਦੋਂ ਐਸੇ ਸਿਸਟਮਸ ਸਮਾਵੇਸ਼ੀ, ਵਿਕਾਸਮੁਖੀ, ਸੁਰੱਖਿਅਤ ਅਤੇ ਵਿਅਕਤੀਆਂ ਦੀ ਗੋਪਨੀਅਤਾ ਦਾ ਸਨਮਾਨ ਕਰਨ ਦੇ ਲਈ ਡਿਜ਼ਾਈਨ ਕੀਤੇ ਗਏ ਹੋਣ। ਬਜ਼ਾਰ ਵਿੱਚ, ਆਮ ਡਿਜ਼ਾਈਨ ਸਿਧਾਂਤਾਂ ਦਾ ਪਾਲਨ ਕਰਨ ਵਾਲੇ ਖੁੱਲ੍ਹੇ, ਮਾਡਿਊਲਰ,  ਇੰਟਰਓਪਰੇਬਲ ਅਤੇ ਸਕੇਲੇਬਲ ਸਿਸਟਮਸ ਈਕਮਰਸ, ਸਿਹਤ, ਸਿੱਖਿਆ ਅਤੇ ਵਿੱਤ ਜਿਹੇ ਵਿਵਿਧ ਖੇਤਰਾਂ ਦੀ ਸੇਵਾ ਕਰਨ ਵਾਲੇ ਪ੍ਰਾਈਵੇਟ ਸੈਕਟਰ ਨੂੰ ਟੈਕਨੋਲੋਜਿਕਲ ਸਿਸਟਮਸ ਅਤੇ ਇੱਕ- ਦੂਸਰੇ ਨਾਲ ਜੁੜਨ ਦੇ ਸਮਰੱਥ ਬਣਾਉਂਦੀਆਂ ਹਨ। ਸਮੇਂ ਦੇ ਨਾਲ, ਜਿਵੇਂ-ਜਿਵੇਂ ਜਨਸੰਖਿਆ ਵਧਦੀ ਹੈ ਅਤੇ ਜਦੋਂ ਰਾਸ਼ਟਰੀ ਜ਼ਰੂਰਤਾਂ ਬਦਲਦੀਆਂ ਹਨ, ਤਾਂ ਸਿਸਟਮਸ ਸਹਿਜ ਰੂਪ ਨਾਲ ਅਨੁਕੂਲਿਤ ਹੋ ਜਾਂਦੇ ਹਨ।

 

ਸਮੇਂ ਦੇ ਨਾਲ ਟੈਕਨੋਲੋਜੀ ਦੇ ਨਿਰਵਿਘਨ ਰੂਪਾਂਤਰਣ (seamless transition of technology) ਦੇ ਲਈ ਬਜ਼ਾਰ ਦੇ ਸਹਿਭਾਗੀਆਂ ਦੇ ਲਈ ਇੱਕ ਸਮਾਨ ਮੌਕਾ ਪ੍ਰਦਾਨ ਕਰਨ (a level-playing field) ਅਤੇ ਵਿਕਾਸ ਦੇ ਲਈ ਡੀਪੀਆਈ, ਏਆਈ ਅਤੇ ਡੇਟਾ ਦੀ ਤੈਨਾਤੀ ਅਤੇ ਪ੍ਰਸਾਰ (deployment and proliferation of DPI, AI) ਦੇ ਲਈ ਟੈਕਨੋਲੋਜੀ ਦੇ ਪੱਧਰ ‘ਤੇ ਨਿਰਪੱਖ ਦ੍ਰਿਸ਼ਟੀਕੋਣ ਅਪਣਾਉਣ ਦੀ ਜ਼ਰੂਰਤ ਹੈ।  ਇਹ ਦ੍ਰਿਸ਼ਟੀਕੋਣ ਅਧਿਕ ਮੁਕਾਬਲੇ ਅਤੇ ਇਨੋਵੇਸ਼ਨ ਦਾ ਸਮਰਥਨ ਕਰਨ ਅਤੇ ਵਿਆਪਕ ਆਰਥਿਕ ਵਿਕਾਸ ਨੂੰ ਪ੍ਰੋਤਸਾਹਿਤ ਕਰਨ ਅਤੇ ਡਿਜੀਟਲ ਅਰਥਵਿਵਸਥਾ ਵਿੱਚ ਅਸਮਾਨਤਾਵਾਂ (asymmetries) ਨੂੰ ਘੱਟ ਕਰਨ ਦੀ ਦਿਸ਼ਾ ਵਿੱਚ ਅਨੁਕੂਲ ਹੈ।

 

ਇਸ ਲਾਗੂਕਰਨ ਦੀ ਕੁੰਜੀ ਸ਼ਾਸਨ ਦੇ ਲਈ ਡੇਟਾ ਸੰਭਾਲ਼ ਅਤੇ ਪ੍ਰਬੰਧਨ ਅਤੇ ਗੋਪਨੀਅਤਾ ਅਤੇ ਸੁਰੱਖਿਆ (data protection and management, privacy and security)  ਦੇ ਮੁੱਦੇ ਦਾ ਉਚਿਤ ਹੱਲ ਕੱਢਦੇ ਹੋਏ ਬਜ਼ਾਰ ਪ੍ਰਤੀਭਾਗੀਆਂ ਨੂੰ ਬੌਧਿਕ ਸੰਪਦਾ ਅਧਿਕਾਰਾਂ (intellectual property rights) ਅਤੇ ਉਨ੍ਹਾਂ ਦੀ ਗੁਪਤ ਜਾਣਕਾਰੀ (confidential information) ਦੀ ਸੁਰੱਖਿਆ ਪ੍ਰਦਾਨ ਕਰਨ ਦੇ ਲਈ ਨਿਆਂਸੰਗਤ ਸਿਧਾਂਤਾਂ ਦੀ ਸਥਾਪਨਾ ਹੈ।

 

ਵਿਸ਼ਵਾਸ ਸਭ ਤੋਂ ਸਮ੍ਰਿੱਧ ਲੋਕਤੰਤਰਾਂ ਦੀ ਅਧਾਰਸ਼ਿਲਾ ਹੈ ਅਤੇ ਟੈਕਨੋਲੋਜੀਕਲ ਸਿਸਟਮਾਂ ਦੇ  ਲਈ ਭੀ ਇਹ ਅਲੱਗ ਨਹੀਂ ਹੈ। ਇਨ੍ਹਾਂ ਸਿਸਟਮਾਂ ਵਿੱਚ ਜਨਤਾ ਦਾ ਵਿਸ਼ਵਾਸ ਬਣਾਉਣ ਦੇ ਲਈ ਸੰਚਾਲਨ ਵਿੱਚ ਪਾਰਦਰਸ਼ਤਾ, ਨਾਗਰਿਕਾਂ ਦੇ ਅਧਿਕਾਰਾਂ ਦਾ ਸਨਮਾਨ ਕਰਨ ਦੇ ਲਈ ਉਚਿਤ ਸੁਰੱਖਿਆ ਉਪਾਅ ਅਤੇ ਉਨ੍ਹਾਂ  ਦੇ ਸ਼ਾਸਨ ਵਿੱਚ ਨਿਰਪੱਖਤਾ ਦੀ ਜ਼ਰੂਰਤ ਹੁੰਦੀ ਹੈ। ਇਸ ਕਾਰਨ ਕਰਕੇ, ਭਾਸ਼ਾ ਅਤੇ ਸੰਸਕ੍ਰਿਤੀ ਦੀ ਵਿਵਿਧਤਾ ਬਾਰੇ ਜਾਗਰੂਕ ਹੋਣ ਦੇ ਲਈ ਵਿਵਿਧ ਅਤੇ ਉਚਿਤ ਤੌਰ ‘ਤੇ ਪ੍ਰਤੀਨਿਧੀ ਡੇਟਾ ਸੈੱਟਾਂ ‘ਤੇ ਟ੍ਰੇਨਿੰਗ ਪ੍ਰਾਪਤ ਕੀਤੇ ਗਏ ਫਾਊਂਡੇਸ਼ਨ ਅਤੇ ਫ੍ਰੰਟੀਅਰ ਏਆਈ ਮਾਡਲ (foundation and frontier AI models) ਜ਼ਰੂਰੀ ਹਨ ਤਾਕਿ ਉਹ ਦੁਨੀਆ ਭਰ ਦੇ ਵਿਵਿਧ ਸਮਾਜਾਂ ਨੂੰ ਲਾਭ ਪ੍ਰਦਾਨ ਕਰ ਸਕਣ।

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Blood boiling but national unity will steer Pahalgam response: PM Modi

Media Coverage

Blood boiling but national unity will steer Pahalgam response: PM Modi
NM on the go

Nm on the go

Always be the first to hear from the PM. Get the App Now!
...
Prime Minister attends the Civil Investiture Ceremony-I
April 28, 2025

Prime Minister, Shri Narendra Modi, today, attended the Civil Investiture Ceremony-I where the Padma Awards were presented."Outstanding individuals from all walks of life were honoured for their service and achievements", Shri Modi said.

The Prime Minister posted on X :

"Attended the Civil Investiture Ceremony-I where the Padma Awards were presented. Outstanding individuals from all walks of life were honoured for their service and achievements."

|