ਇੰਡਸਟਰੀ ਲੀਡਰਸ ਨੇ ਡਿਜੀਟਲ ਇੰਡੀਆ ਦੇ ਲਈ ਪ੍ਰਧਾਨ ਮੰਤਰੀ ਦੇ ਸਾਹਸਿਕ ਦ੍ਰਿਸ਼ਟੀਕੋਣ ਅਤੇ ਸੁਧਾਰਾਂ, ਇਨੋਵੇਸ਼ਨ ਅਤੇ ਸਹਿਯੋਗ ਲਈ ਸਰਕਾਰ ਦੇ ਸਮਰਥਨ ਦੀ ਸਰਾਹਨਾ ਕੀਤੀ
ਇੰਡਸਟਰੀ ਲੀਡਰਸ ਨੇ ਪ੍ਰਧਾਨ ਮੰਤਰੀ ਦੁਆਰਾ ਡਿਜੀਟਲ ਗਵਰਨੈਂਸ ਲਈ ਆਲਮੀ ਢਾਂਚੇ ਦੀ ਜ਼ਰੂਰਤ ਦਾ ਜ਼ਿਕਰ ਕੀਤਾ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿੱਚ ਆਯੋਜਿਤ ਇੰਟਰਨੈਸ਼ਨਲ ਟੈਲੀਕਮਿਊਨੀਕੇਸ਼ਨ ਯੂਨੀਅਨ-ਵਰਲਡ ਟੈਲੀਕਮਿਊਨੀਕੇਸ਼ਨ ਸਟੈਂਡਰਡਾਈਜ਼ੇਸ਼ਨ ਅਸੈਂਬਲੀ (ਆਈਟੀਯੂ-ਡਬਲਿਊਟੀਐੱਸਏ) 2024 ਦੇ ਦੌਰਾਨ ਇੰਡੀਆ ਮੋਬਾਈਲ ਕਾਂਗਰਸ ਦੇ 8ਵੇਂ ਸੰਸਕਰਣ ਦਾ ਉਦਘਾਟਨ ਕੀਤਾ। ਡਬਲਿਊਟੀਐੱਸਏ, ਇੰਟਰਨੈਸ਼ਨਲ ਟੈਲੀਕਮਿਊਨੀਕੇਸ਼ਨ ਯੂਨੀਅਨ ਅਤੇ ਡਿਜੀਟਲ ਟੈਕਨੋਲੋਜੀਆਂ ਦੇ ਲਈ ਸੰਯੁਕਤ ਰਾਸ਼ਟਰ ਏਜੰਸੀ ਦੇ ਮਾਨਕੀਕਰਣ ਕੰਮ ਦੇ ਲਈ ਸ਼ਾਸੀ ਸੰਮੇਲਨ ਹੈ, ਜਿਸ ਦਾ ਆਯੋਜਨ ਹਰ ਸਾਲ ਸਾਲ ਵਿੱਚ ਕੀਤਾ ਜਾਂਦਾ ਹੈ। ਆਈਟੀਯੂ-ਡਬਲਿਊਟੀਐੱਸਏ ਦਾ ਆਯੋਜਨ ਇਸ ਸਾਲ ਪਹਿਲੀ ਵਾਰ ਭਾਰਤ ਅਤੇ ਏਸ਼ੀਆ-ਪ੍ਰਸ਼ਾਂਤ ਵਿੱਚ ਕੀਤਾ ਜਾ ਰਿਹਾ ਹੈ। ਇਸ ਅਹਿਮ ਆਲਮੀ ਆਯੋਜਨ ਵਿੱਚ ਟੈਲੀਕਮਿਊਨੀਕੇਸ਼ਨ, ਡਿਜੀਟਲ ਅਤੇ ਸੂਚਨਾ ਅਤੇ ਸੰਚਾਰ ਟੈਕਨੋਲੋਜੀ (ਆਈਸੀਟੀ) ਨਾਲ ਜੁੜੇ ਖੇਤਰਾਂ ਦੀ ਪ੍ਰਤੀਨਿਧਤਾ ਕਰਨ ਵਾਲੇ 190 ਤੋਂ ਵੱਧ ਦੇਸ਼ਾਂ ਦੇ 3,000 ਤੋਂ ਵੱਧ ਇੰਡਸਟਰੀ ਲੀਡਰਸ, ਪੌਲਿਸੀ –ਮੇਕਰਸ ਅਤੇ ਤਕਨੀਕੀ ਮਾਹਿਰ ਇਕੱਠੇ ਹਿੱਸਾ ਲੈ ਰਹੇ ਹਨ। 

 

ਰਿਲਾਇੰਸ ਜਿਓ-ਇਨਫੋਕੌਮ ਲਿਮਿਟਿਡ ਦੇ ਚੇਅਰਮੈਨ ਸ਼੍ਰੀ ਆਕਾਸ਼ ਅੰਬਾਨੀ ਨੇ ਭਾਰਤ ਦੇ ਡਿਜੀਟਲ ਪਰਿਵਰਤਨ ਨੂੰ ਗਤੀ ਦੇਣ ਦੇ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਦੂਰਦਰਸ਼ੀ ਅਗਵਾਈ ਦੀ ਸਰਾਹਨਾ ਕੀਤੀ। ਉਨ੍ਹਾਂ ਕਿਹਾ ਕਿ ਆਪਣੇ ਤੀਜੇ ਕਾਰਜਕਾਲ ਵਿੱਚ ਸ਼੍ਰੀ ਮੋਦੀ ਨੇ ਇੰਡੀਆ ਮੋਬਾਈਲ ਕਾਂਗਰਸ (ਆਈਐੱਮਸੀ) ਨੂੰ ਇਨੋਵੇਸ਼ਨ ਅਤੇ ਸਹਿਯੋਗ ਦੇ ਲਈ ਇੱਕ ਮਹੱਤਵਪੂਰਨ ਮੰਚ ਵਜੋਂ ਸਥਾਪਿਤ ਕੀਤਾ ਹੈ, ਜਿਸ ਨਾਲ ਡਿਜੀਟਲ ਸੈਕਟਰ ਵਿੱਚ ਬੇਮਿਸਾਲ ਵਾਧਾ ਹੋਇਆ ਹੈ। ਸ਼੍ਰੀ ਅੰਬਾਨੀ ਨੇ ਕਿਹਾ ਕਿ ਭਾਰਤ ਹੁਣ 2ਜੀ ਸਪੀਡ ਨਾਲ ਦੁਨੀਆ ਦਾ ਸਭ ਤੋਂ ਵੱਡਾ ਡੇਟਾ ਬਾਜ਼ਾਰ ਬਣ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਮੋਬਾਈਲ ਬ੍ਰਾਡਬੈਂਡ ਅਪਣਾਉਣ ਵਿੱਚ 155ਵੇਂ ਸਥਾਨ ਤੋਂ ਲੈ ਕੇ ਵਰਤਮਾਨ ਸਥਿਤੀ ਤੱਕ ਭਾਰਤ ਦੀ ਯਾਤਰਾ ਸਰਕਾਰ ਅਤੇ ਉਦਯੋਗ ਦੇ ਵਿਚਕਾਰ ਤਾਲਮੇਲ ਦੀ ਸ਼ਕਤੀ ਨੂੰ ਦਰਸਾਉਂਦੀ ਹੈ। ਉਨ੍ਹਾਂ ਨੇ ਜਨ ਧਨ ਖਾਤਿਆਂ ਜਿਹੀ ਪਹਿਲ ਦੇ ਮਾਧਿਅਮ ਨਾਲ 530 ਮਿਲੀਅਨ ਤੋਂ ਵੱਧ ਭਾਰਤੀਆਂ ਜਿਸ ਵਿੱਚ ਇੱਕ ਮਹੱਤਵਪੂਰਨ ਹਿੱਸਾ ਮਹਿਲਾਵਾਂ ਦਾ ਹੈ, ਨੂੰ ਬੈਂਕਿੰਗ ਸੇਵਾਵਾਂ ਦੇ ਨਾਲ ਜੋੜਣ ਦਾ ਵੀ ਜ਼ਿਕਰ ਕੀਤਾ। ਸ਼੍ਰੀ ਅੰਬਾਨੀ ਨੇ ਕਿਹਾ, “ਇਨੋਵੇਸ਼ਨ ਦੇ ਪ੍ਰਤੀ ਮੋਦੀ ਜੀ ਦੀ ਪ੍ਰਤੀਬੱਧਤਾ ਨੂੰ ਇਹ ਸੁਨਿਸ਼ਚਿਤ ਕੀਤਾ ਹੈ ਕਿ ਟੈਕਨੋਲੋਜੀ ਸਾਡੇ ਦੇਸ਼ ਦੇ ਹਰ ਕੋਨੇ ਤੱਕ ਪਹੁੰਚੇ ਅਤੇ ਕੋਈ ਵੀ ਪਿੱਛੇ ਨਾ ਛੁਟੇ।” ਉਨ੍ਹਾਂ ਨੇ ਸਾਲ 2047 ਤੱਕ ਵਿਕਸਿਤ ਭਾਰਤ ਦੇ ਲਕਸ਼ ਨੂੰ ਪ੍ਰਾਪਤ ਕਰਨ ਦੇ ਲਈ ਵਿਭਿੰਨ ਖੇਤਰਾਂ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਦਾ ਲਾਭ ਉਠਾਉਣ ਦਾ ਪ੍ਰਸਤਾਵ ਰੱਖਿਆ। ਉਨ੍ਹਾਂ ਨੇ ਇੱਕ ਮਜ਼ਬੂਤ ਏਆਈ ਈਕੋਸਿਸਟਮ ਨੂੰ ਪ੍ਰੋਤਸਾਹਿਤ ਕਰਨ ਲਈ ਭਾਰਤੀ ਡੇਟਾ ਨੂੰ ਦੇਸ਼ ਅੰਦਰ ਬਣਾਏ ਰੱਖਣ ਲਈ ਡੇਟਾ ਸੈਂਟਰ ਪੌਲਿਸੀ ਨੂੰ ਅਪਡੇਟ ਕਰਨ ਦਾ ਵੀ ਆਗਰਹਿ ਕੀਤਾ। 

 

ਡਿਜੀਟਲ ਇੰਡੀਆ ਦੇ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਵਿਜ਼ਨ ਨੂੰ ਰੇਖਾਂਕਿਤ ਕਰਦੇ ਹੋਏ ਭਾਰਤੀ ਏਅਰਟੈੱਲ ਦੇ ਫਾਊਂਡਰ ਅਤੇ ਚੇਅਰਮੈਨ, ਸ਼੍ਰੀ ਸੁਨੀਲ ਭਾਰਤੀ ਮਿੱਤਲ ਨੇ ਭਾਰਤ ਦੀ ਟੈਲੀਕੌਮ ਜਰਨੀ ਬਾਰੇ ਆਪਣੇ ਵਿਚਾਰ ਵਿਅਕਤ ਕਰਦੇ ਹੋਏ, ਟੈਲੀਕੌਮ ਇਨਫ੍ਰਾਸਟ੍ਰਕਚਰ ਅਤੇ ਡਿਜੀਟਲ ਟੈਕਨੋਲੋਜੀਆਂ ਵਿੱਚ ਇਸ ਦੀ ਪਰਿਵਰਤਨਕਾਰੀ ਪ੍ਰਗਤੀ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ‘ਵਾਸਤਵਿਕ ਪਰਿਵਰਤਨ ਸਾਲ 2014 ਵਿੱਚ ਪ੍ਰਧਾਨ ਮੰਤਰੀ ਮੋਦੀ ਦੇ ‘ਡਿਜੀਟਲ ਇੰਡੀਆ’ ਦੇ ਵਿਜ਼ਨ ਅਤੇ 4ਜੀ ਕ੍ਰਾਂਤੀ ਨਾਲ ਸ਼ੁਰੂ ਹੋਇਆ। ਉਨ੍ਹਾਂ ਕਿਹਾ ਕਿ 4ਜੀ ਤਕਨੀਕ ਨੇ ਗ੍ਰਾਮੀਣ ਖੇਤਰਾਂ ਸਹਿਤ ਲੱਖਾਂ ਲੋਕਾਂ ਤੱਕ ਸਮਾਰਟਫੋਨ ਅਤੇ ਜ਼ਰੂਰੀ ਡਿਜੀਟਲ ਸੇਵਾਵਾਂ ਪਹੁੰਚਾਈਆਂ ਹਨ। ਉਨ੍ਹਾਂ ਨੇ ਉਤਪਾਦਨ ਨਾਲ ਜੁੜੇ ਪ੍ਰੋਤਸਾਹਨ (ਪੀਐੱਲਆਈ) ਪ੍ਰੋਗਰਾਮ ਰਾਹੀਂ ਲੋਕਲ ਮੈਨੂਫੈਕਚਰਿੰਗ ਨੂੰ ਪ੍ਰੋਤਸਾਹਿਤ ਕਰਨ ਲਈ ਸਰਕਾਰ ਦੀ ਪਹਿਲ ਨੂੰ ਉਜਾਗਰ ਕੀਤਾ, ਜਿਸ ਨੇ ਭਾਰਤ ਨੂੰ ਟੈਲੀਕੌਮ ਡਿਵਾਇਸਿਜ਼ ਦੇ ਮੈਨੂਫੈਕਚਰਿੰਗ ਸੈਂਟਰ ਵਜੋਂ ਸਥਾਪਿਤ ਕੀਤਾ ਹੈ। ਆਯਾਤ ‘ਤੇ ਨਿਰਭਰਤਾ ਘੱਟ ਕਰਨ ਦੀ ਵਚਨਬੱਧਤਾ ਅਤੇ ਭਵਿੱਖ ਦੀਆਂ ਮਹੱਤਵਅਕਾਂਖਿਆਵਾਂ ‘ਤੇ ਚਰਚਾ ਕਰਦੇ ਹੋਏ ਸ਼੍ਰੀ ਮਿੱਤਲ ਨੇ ਕਿਹਾ ਕਿ ਅਗਲੇ 12 ਤੋਂ 18 ਮਹੀਨਿਆਂ ਦੇ ਅੰਦਰ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਵਿਆਪਕ ਯੋਜਨਾ ਦੇ ਨਾਲ ਭਾਰਤ 5ਜੀ ਤਕਨੀਕ ਵਿੱਚ ਮੋਹਰੀ ਬਣਨ ਦੇ ਲਈ ਤਿਆਰ ਹੈ। ਉਨ੍ਹਾਂ ਨੇ ਕਿਹਾ ਕਿ ਲੋ ਅਰਥ ਔਰਬਿਟ (ਐੱਲਈਓ) ਨੈੱਟਵਰਕ ਦੇਸ਼ ਦੇ ਦੂਰ-ਦਰਾਜ ਦੇ ਖੇਤਰਾਂ ਵਿੱਚ ਕਨੈਕਟੀਵਿਟੀ ਨਾਲ ਜੁੜੀਆਂ ਚੁਣੌਤੀਆਂ ਨੂੰ ਘੱਟ ਕਰਕੇ ਸਾਰੇ ਭਾਰਤੀਆਂ ਤੱਕ ਤੇਜ਼ ਇੰਟਰਨੈੱਟ ਸੇਵਾਵਾਂ ਦੀ ਪਹੁੰਚ ਸੁਨਿਸ਼ਚਿਤ ਕਰੇਗਾ।

 

ਆਦਿਤਯ ਬਿਰਲਾ ਗਰੁੱਪ ਦੇ ਚੇਅਰਮੈਨ ਸ਼੍ਰੀ ਕੁਮਾਰ ਮੰਗਲਮ ਬਿਰਲਾ ਨੇ ਡਿਜੀਟਲ ਕਨੈਕਟੀਵਿਟੀ ਦੀ ਮਹੱਤਤਾ ਨੂੰ ਲਗਾਤਾਰ ਪਛਾਣਨ ਅਤੇ ਭਾਰਤ ਨੂੰ ਹੋਰ ਵੀ ਜ਼ਿਆਦਾ ਕਨੈਕਟਿਡ, ਮਜ਼ਬੂਤ ਅਤੇ ਸਮਾਵੇਸ਼ੀ ਡਿਜੀਟਲ ਨੇਸ਼ਨ ਬਣਾਉਣ ਦੀ ਦਿਸ਼ਾ ਵਿੱਚ ਪਿਛਲੇ ਕੁਝ ਵਰ੍ਹਿਆਂ ਵਿੱਚ ਕਈ ਸੁਧਾਰਾਂ ਲਈ ਸਰਕਾਰ ਦੁਆਰਾ ਦਿੱਤੇ ਗਏ ਮਜ਼ਬੂਤ ਸਮਰਥਨ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਡਿਜੀਟਲ ਇਨਫ੍ਰਾਸਟ੍ਰਕਚਰ ਦੇ ਵਿਸਤਾਰ ਅਤੇ ਲੋਕਾਂ ਅਤੇ ਕਾਰੋਬਾਰਾਂ ਦੇ ਸਮਾਨ ਤੌਰ ‘ਤੇ ਡਿਜੀਟਲੀਕਰਣ ਨੂੰ ਅਪਣਾਉਣ ਵਿੱਚ ਤੇਜ਼ੀ ਲਿਆਉਣ ਵਾਸਤੇ ਸਰਕਾਰ ਦੇ ਪ੍ਰਯਾਸਾਂ ਦੀ ਸਰਾਹਨਾ ਕੀਤੀ। ਮਾਈਕ੍ਰੋ, ਸਮਾਲ ਅਤੇ ਮੀਡੀਅਮ ਉੱਦਮਾਂ (ਐੱਮਐੱਸਐੱਮਈ) ਨੂੰ ਅਧਿਕਤਮ ਸਮਰਥਨ ਦੇਣ ਵਾਲੇ ਪ੍ਰਧਾਨ ਮੰਤਰੀ ਦੇ ਹਵਾਲੇ ਨੂੰ ਯਾਦ ਕਰਦਿਆਂ, ਸ਼੍ਰੀ ਬਿਰਲਾ ਨੇ ਕਿਹਾ ਕਿ ਉਹ ਭਾਰਤ ਦੇ ਛੋਟੇ ਕਾਰੋਬਾਰਾਂ ਵਿੱਚ ਡਿਜੀਟਲ ਪਰਿਵਰਤਨ ਨੂੰ ਪ੍ਰੋਤਸਾਹਿਤ ਕਰਕੇ ਉਨ੍ਹਾਂ ਨੂੰ ਭਵਿੱਖ ਲਈ ਤਿਆਰ ਕਰਨ ਲਈ ਵਚਨਬੱਧ ਹਨ। ਉਨ੍ਹਾਂ ਨੇ ਭਾਰਤ ਵਿੱਚ ਐੱਮਐੱਸਐੱਮਈ ਨੂੰ ਵਧੇਰੇ ਮਜ਼ਬੂਤ ਬਣਾਉਣ ਲਈ 5ਜੀ, ਆਈਓਟੀ, ਏਆਈ ਅਤੇ ਕਲਾਊਡ ਸੇਵਾਵਾਂ ਜਿਹੀਆਂ ਤਕਨੀਕਾਂ  ‘ਤੇ ਧਿਆਨ ਕੇਂਦਰਿਤ ਕਰਨ ‘ਤੇ ਜ਼ੋਰ ਦਿੱਤਾ।  ਉਨ੍ਹਾਂ ਨੇ ਕਿਹਾ ਕਿ ਭਾਰਤ ਨੇ ਟੈਲੀ-ਮੈਡੀਸਿਨ ਦੇ ਖੇਤਰ ਵਿੱਚ 10 ਕਰੋੜ ਟੈਲੀਕਮਿਊਨੀਕੇਸ਼ਨ ਮਸ਼ਵਰੇ ਦੀ ਜ਼ਿਕਰਯੋਗ ਉਪਲਬਧੀ ਹਾਸਲ ਕੀਤੀ ਹੈ ਜੋ ਹਰ ਭਾਰਤੀ ਲਈ ਬਹੁਤ ਮਾਣ ਦੀ ਗੱਲ ਹੈ। ਸ਼੍ਰੀ ਬਿਰਲਾ ਨੇ ਪਿਛਲੇ ਵਰ੍ਹੇ ਸਪੈਮ ਕੰਟਰੋਲ ਅਤੇ ਧੋਖਾਧੜੀ ਸੰਭਾਲ ਨਾਲ ਜੁੜੀਆਂ ਚੁਣੌਤੀਆਂ ਨਾਲ ਨਿਪਟਣ ਲਈ ਗਵਰਨਮੈਂਟ ਰੈਗੂਲੇਟਰ ਅਤੇ ਇੰਡਸਟਰੀ ਦੁਆਰਾ ਕੀਤੇ ਗਏ ਪ੍ਰਯਾਸਾਂ ਦੀ ਚਰਚਾ ਕੀਤੀ। ਇੰਡੀਅਨ ਟੈਲੀਕਮਿਊਨੀਕੇਸ਼ਨ ਸੈਕਟਰ ਦੀ ਸਮਰੱਥਾ ਦੇ ਬਾਰੇ ਗੱਲ ਕਰਦੇ ਹੋਏ ਪ੍ਰਧਾਨ ਮੰਤਰੀ ਦੇ ਡਿਜੀਟਲ ਇੰਡੀਆ ਦੇ ਸਾਹਸਿਕ ਦ੍ਰਿਸ਼ਟੀਕੋਣ ਦੀ ਸਰਾਹਨਾ ਕੀਤੀ। ਉਨ੍ਹਾਂ ਨੇ ਵਿਸ਼ਵਾਸ ਜਤਾਇਆ ਕਿ ਉਹ ਸਰਕਾਰ ਦੇ ਨਿਰੰਤਰ ਸਮਰਥਨ ਦੇ ਨਾਲ ਆਪਣੀ ਭੂਮਿਕਾ ਨਿਭਾਉਣਗੇ ਅਤੇ ਪ੍ਰਧਾਨ ਮੰਤਰੀ ਦੇ ਡਿਜੀਟਲ ਇੰਡੀਆ ਦੇ ਲਕਸ਼ ਨੂੰ ਸਾਕਾਰ ਕਰਨ ਵਿੱਚ ਮਦਦ ਕਰਨਗੇ। ਉਨ੍ਹਾਂ ਨੇ ਪਿਛਲੇ ਵਰ੍ਹੇ ਨੂੰ ਇੱਕ ਅਸਾਧਾਰਣ ਵਰ੍ਹਾ ਬਣਾਉਣ ਲਈ ਸਰਕਾਰ, ਭਾਗੀਦਾਰਾਂ ਅਤੇ ਪੂਰੀ ਟੈਲੀਕਮਿਊਨੀਕੇਸ਼ਨ ਕਮਿਊਨਿਟੀ ਦੇ ਪ੍ਰਤੀ ਆਭਾਰ ਵਿਅਕਤ ਕੀਤਾ। 

 

ਇੰਟਰਨੈਸ਼ਨਲ ਟੈਲੀਕਮਿਊਨੀਕੇਸ਼ਨ ਯੂਨੀਅਨ ਦੀ ਸਕੱਤਰ ਸੁਸ਼੍ਰੀ ਡੋਰੇਨ ਬੋਗਦਾਨ ਮਾਰਟਿਨ ਨੇ ਕਿਹਾ ਕਿ ਸਾਲ 2024 ਦੇ ਵਰਲਡ ਟੈਲੀਕਮਿਊਨੀਕੇਸ਼ਨ ਸਟੈਂਡਰਡਾਈਜ਼ੇਸ਼ਨ ਅਸੈਂਬਲੀ ਅਤੇ ਇੰਡੀਆ ਮੋਬਾਈਲ ਕਾਂਗਰਸ ਦੇ ਸੰਯੁਕਤ ਸਮਾਰੋਹ ਵਿੱਚ ਪ੍ਰਧਾਨ ਮੰਤਰੀ ਦੇ ਨਾਲ ਉਪਸਥਿਤ ਹੋਣਾ ਉਨ੍ਹਾਂ ਲਈ ਮਾਣ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਇਹ ਆਈਟੀਯੂ ਅਤੇ ਭਾਰਤ ਵਿਚਕਾਰ ਗਹਿਰੇ ਸਬੰਧਾਂ ਦਾ ਪ੍ਰਤੀਕ ਹੈ। ਉਨ੍ਹਾਂ ਨੇ ਪਿਛਲੇ ਵਰ੍ਹੇ ਆਈਟੀਯੂ ਖੇਤਰੀ ਦਫਤਰ ਅਤੇ ਇਨੋਵੇਸ਼ਨ ਸੈਂਟਰ ਦੇ ਉਦਘਾਟਨ ਦੌਰਾਨ ਪ੍ਰਧਾਨ ਮੰਤਰੀ ਦੇ ਨਾਲ ਹੋਈ ਗੱਲਬਾਤ ਨੂੰ ਵੀ ਯਾਦ ਕੀਤਾ। ਉਨ੍ਹਾਂ ਕਿਹਾ ਕਿ ਕੁਝ ਸਪਤਾਹ ਪਹਿਲੇ ਨਿਊਯਾਰਕ ਵਿੱਚ ਵਰਲਡ ਲੀਡਰਸ ਨੇ ਇੱਕ ਨਾਲ ਭਵਿੱਖ ਵਿੱਚ ਗਲੋਬਲ ਡਿਜੀਟਲ ਸਮਝੌਤੇ ਨੂੰ ਅਪਣਾਉਣ ਬਾਰੇ ਚਰਚਾ ਕਰਕੇ ਦੁਨੀਆ ਨੂੰ ਇੱਕ ਸਸ਼ਕਤ ਸੰਦੇਸ਼ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਗਲੋਬਲ ਡਿਜੀਟਲ ਗਵਰਨੈਂਸ ਦੀ ਜ਼ਰੂਰਤ ‘ਤੇ ਜ਼ੋਰ ਦੇ ਕੇ ਆਪਣੀ ਅਗਵਾਈ ਅਤੇ ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ ਨੂੰ ਪੂਰੀ ਦੁਨੀਆ ਦੇ ਨਾਲ ਸਾਂਝਾ ਕਰਨ ਦੀ ਭਾਰਤ ਦੀ ਮਹੱਤਵਅਕਾਂਖਿਆ ਨੂੰ ਸਪਸ਼ੱਟ ਕੀਤਾ ਹੈ। ਸੁਸ਼੍ਰੀ ਬੋਗਦਾਨ ਮਾਰਟਿਨ ਨੇ ਭਾਰਤ ਦੀ ਜੀ20 ਪ੍ਰਧਾਨਗੀ ਵਿੱਚ ਡੀਪੀਆਈ ਨੂੰ ਪ੍ਰਾਥਮਿਕਤਾ ਦਿੱਤੇ ਜਾਣ ਅਤੇ ਗਿਆਨ ਭਾਗੀਦਾਰ ਬਣਨ ‘ਤੇ ਪ੍ਰਸੰਨਤਾ ਵਿਅਕਤ ਕੀਤੀ।  ਉਨ੍ਹਾਂ ਕਿਹਾ ਕਿ ਯੂਨੀਫਾਇਡ ਪੇਮੈਂਟ ਇੰਟਰਫੇਸ (ਯੂਪੀਆਈ) ਦੇ ਸਬੰਧ ਵਿੱਚ ਭਾਰਤ ਦੀਆਂ ਉਪਲਬਧੀਆਂ ਤੋਂ ਵਿਸ਼ਵ ਬਹੁਤ ਕੁਝ ਸਿੱਖ ਸਕਦਾ ਹੈ। ਉਨ੍ਹਾਂ ਕਿਹਾ ਕਿ ਮਾਨਕ ਵਿਸ਼ਵਾਸ ਦਾ ਪ੍ਰਤੀਕ ਹਨ ਅਤੇ ਇਹ ਵੱਖ-ਵੱਖ ਪਲੈਟਫਾਰਮਾਂ ਨੂੰ ਵੱਡੇ ਪੈਮਾਣੇ ‘ਤੇ ਸੰਚਾਲਨ ਕਰਨ ਅਤੇ ਹਰੇਕ ਭਾਰਤੀ ਨੂੰ ਮੋਬਾਈਲ ਡਿਵਾਇਸ ਦੀ ਪਹੁੰਚ ਦੇ ਜ਼ਰੀਏ ਉਨ੍ਹਾਂ ਦੇ ਜੀਵਨ ਨੂੰ ਬਦਲਣ ਵਾਲੀਆਂ ਸੇਵਾਵਾਂ ਪ੍ਰਦਾਨ ਕਰਨ ਵਿੱਚ ਮਦਦ ਕਰਦੇ ਹਨ। ਸੁਸ਼੍ਰੀ ਬੋਗਦਾਨ ਮਾਰਟਿਨ ਨੇ ਅੱਗੇ ਕਿਹਾ ਕਿ ਵਿਸ਼ਵਾਸ ਸਮਾਵੇਸ਼ ਨੂੰ ਪ੍ਰੋਤਸਾਹਨ ਦਿੰਦਾ ਹੈ ਅਤੇ ਸਮਾਵੇਸ਼ਨ ਸਾਰਿਆਂ ਨੂੰ ਡਿਜੀਟਲ ਅਤੇ ਉੱਭਰਦੀਆਂ ਟੈਕਨੋਲੋਜੀਆਂ ਨੂੰ ਪੂਰੀ ਸਮਰੱਥਾ ਦੇ ਨਾਲ ਪ੍ਰਯੋਗ ਕਰਨ ਵਿੱਚ ਸਮਰੱਥ ਬਣਾ ਸਕਦਾ ਹੈ, ਜਿਸ ਵਿੱਚ ਮਾਨਵਤਾ ਦਾ ਇੱਕ ਤਿਹਾਈ ਹਿੱਸਾ ਵੀ ਸ਼ਾਮਲ ਹੈ ਜੋ ਕਿ ਡਿਜੀਟਲ ਸੇਵਾਵਾਂ ਦੀ ਪਹੁਚ ਤੋਂ ਹੁਣੇ ਵੰਚਿਤ ਹੈ। ਉਨ੍ਹਾਂ  ਏਸ਼ੀਆ ਵਿੱਚ ਹੋਣ ਵਾਲੀ ਇਸ ਪਹਿਲੀ ਬੈਠਕ ਵਿੱਚ ਸਮੂਹਿਕ ਕਾਰਵਾਈ ਦਾ ਸੱਦਾ ਦਿੰਦਾ ਹੈ। ਉਨ੍ਹਾਂ ਨੇ ਵਿਸ਼ਵਾਸ ਜਤਾਇਆ ਕਿ ਅਗਲੇ 10 ਦਿਨਾਂ ਵਿੱਚ ਗਲੋਬਲ ਡਿਜੀਟਲ ਗਵਰਨੈਂਸ ਦੇ ਅਧਾਰ ਵਜੋਂ ਇੰਟਰਨੈਸ਼ਨਲ ਸਟੈਂਡਰਡਾਈਜ਼ੇਸ਼ਨ ਦੀ ਭੂਮਿਕਾ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਆਰਟੀਫਿਸ਼ੀਅਲ ਇੰਟੈਲੀਜੈਂਸੀ ਦੀ ਨੈਤਿਕ ਵਰਤੋਂ ਅਤੇ ਤਕਨੀਕੀ ਪ੍ਰਗਤੀ ਨੂੰ ਡਿਜੀਟਲ ਸਮਾਵੇਸ਼ਨ ਨਾਲ ਜੋੜਨ ਦੀ ਤਾਕੀਦ ਕੀਤੀ। 

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
PM Modi hails diaspora in Kuwait, says India has potential to become skill capital of world

Media Coverage

PM Modi hails diaspora in Kuwait, says India has potential to become skill capital of world
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 21 ਦਸੰਬਰ 2024
December 21, 2024

Inclusive Progress: Bridging Development, Infrastructure, and Opportunity under the leadership of PM Modi