ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਭਾਰਤ ਖੁਰਾਕ ਸੁਰੱਖਿਆ ਨੂੰ ਹੁਲਾਰਾ ਦੇਣ ਅਤੇ ਗ਼ਰੀਬੀ ਖਾਤਮੇ ਕਰਨ ਲਈ ਵੱਚਨਬੱਧ ਹੈ। ਉਨ੍ਹਾਂ ਨੇ ਵਿਸ਼ਵਾਸ ਪ੍ਰਗਟਾਇਆ ਕਿ ਭਾਰਤ ਆਪਣੀਆਂ ਸਫ਼ਲਤਾਵਾਂ ਨੂੰ ਅੱਗੇ ਵਧਾਏਗਾ ਅਤੇ ਸਾਰਿਆਂ ਲਈ ਉੱਜਵਲ ਭਵਿੱਖ ਸੁਨਿਸ਼ਚਿਤ ਕਰਨ ਲਈ ਸਮੂਹਿਕ ਸ਼ਕਤੀ ਅਤੇ ਸੰਸਾਧਨਾਂ ਦਾ ਉਪਯੋਗ ਕਰੇਗਾ।
ਸ਼੍ਰੀਮਤੀ ਗੀਤਾ ਗੋਪੀਨਾਥ ਦੇ ਐਕਸ (X) ’ਤੇ ਕੀਤੀ ਇੱਕ ਪੋਸਟ ਦੇ ਜਵਾਬ ਵਿੱਚ, ਸ਼੍ਰੀ ਮੋਦੀ ਨੇ ਲਿਖਿਆ:
“ਭਾਰਤ ਖੁਰਾਕ ਸੁਰੱਖਿਆ ਨੂੰ ਹੁਲਾਰਾ ਦੇਣ ਅਤੇ ਗ਼ਰੀਬੀ ਨੂੰ ਖ਼ਤਮ ਕਰਨ ਲਈ ਪ੍ਰਤੀਬੱਧ ਹੈ। ਅਸੀ ਆਪਣੀਆਂ ਸਫ਼ਲਤਾਵਾਂ ਨੂੰ ਅੱਗੇ ਵਧਾਵਾਂਗੇ ਅਤੇ ਸਾਰਿਆ ਲਈ ਉੱਜਵਲ ਭਵਿੱਖ ਸੁਨਿਸਚਿਤ ਕਰਨ ਲਈ ਆਪਣੀ ਸਮੂਹਿਕ ਸ਼ਕਤੀ ਅਤੇ ਸੰਸਾਧਨਾਂ ਦਾ ਉਪਯੋਗ ਕਰਾਂਗੇ।”
India stands committed to promote food security and eliminate poverty. We will build on our successes and harness our collective strength and resources to ensure brighter future for all. https://t.co/nABWJvBQZR
— Narendra Modi (@narendramodi) November 18, 2024