ਉਨ੍ਹਾਂ ਨੇ ਭਾਰਤ ਵਿੱਚ ਹੋਣ ਵਾਲੇ ਪੰਜ ਮਹੱਤਵਪੂਰਨ ਪਰਿਵਰਤਨਾਂ ਬਾਰੇ ਦੱਸਿਆ
“ਲੋਕਤੰਤਰ ਦੀ ਸਭ ਤੋਂ ਵੱਡੀ ਤਾਕਤ ਉਸ ਦਾ ਖੁੱਲ੍ਹਾਪਣ ਹੈ। ਹਾਲਾਂਕਿ, ਸਾਨੂੰ ਇਸ ਖੁੱਲ੍ਹੇਪਣ ਦਾ ਦੁਰਉਪਯੋਗ ਕਰਨ ਵਾਲੇ ਕੁਝ ਨਿਹਿਤ ਸੁਆਰਥਾਂ ਨੂੰ ਆਗਿਆ ਨਹੀਂ ਦੇਣੀ ਚਾਹੀਦੀ”
“ਭਾਰਤ ਦੀ ਡਿਜੀਟਲ ਕ੍ਰਾਂਤੀ ਦੀਆਂ ਜੜ੍ਹਾਂ ਸਾਡੇ ਲੋਕਤੰਤਰ, ਸਾਡੇ ਜਨਅੰਕਣ ਅਤੇ ਸਾਡੀ ਅਰਥਵਿਵਸਥਾ ਦੇ ਪੈਮਾਨ ਵਿੱਚ ਹਨ”
“ਅਸੀਂ ਡੇਟਾ ਦਾ ਇਸਤੇਮਾਲ ਲੋਕਾਂ ਨੂੰ ਸ਼ਕਤੀਸੰਪੰਨ ਕਰਨ ਦੇ ਸਰੋਤ ਦੇ ਰੂਪ ਵਿੱਚ ਕਰਦੇ ਹਾਂ। ਵਿਅਕਤੀਗਤ ਅਧਿਕਾਰਾਂ ਦੀ ਮਜ਼ਬੂਤ ਗਰੰਟੀ ਦੇ ਨਾਲ ਲੋਕਤਾਂਤਰਿਕ ਸੰਰਚਨਾ ਵਿੱਚ ਅਜਿਹਾ ਕਰਨ ਦਾ ਭਾਰਤ ਦੇ ਪਾਸ ਬੇਮਿਸਾਲ ਅਨੁਭਵ ਹੈ”
“ਭਾਰਤ ਦੀ ਲੋਕਤਾਂਤਰਿਕ ਪਰੰਪਰਾ ਬਹੁਤ ਪੁਰਾਣੀ ਹੈ; ਉਸ ਦੇ ਆਧੁਨਿਕ ਸੰਸਥਾਨ ਮਜ਼ਬੂਤ ਹਨ ਅਤੇ ਅਸੀਂ ਹਮੇਸ਼ਾ ਵਿਸ਼ਵ ਨੂੰ ਇੱਕ ਪਰਿਵਾਰ ਮੰਨਦੇ ਰਹੇ ਹਾਂ”
ਪ੍ਰਧਾਨ ਮੰਤਰੀ ਨੇ ਲੋਕਤਾਂਤਰਿਕ ਦੇਸ਼ਾਂ ਨੂੰ ਇਕੱਠਿਆਂ ਕੰਮ ਕਰਨ ਦੇ ਲਈ ਇੱਕ ਰੋਡ-ਮੈਪ ਦਿੱਤਾ, ਜੋ ਰਾਸ਼ਟਰੀ ਅਧਿਕਾਰਾਂ ਨੂੰ ਮਾਨਤਾ ਦੇਵੇ, ਨਾਲ ਹੀ ਕਾਰੋਬਾਰ, ਨਿਵੇਸ਼ ਅਤੇ ਵੱਡੇ ਲੋਕ ਕਲਿਆਣ ਨੂੰ ਪ੍ਰੋਤਸਾਹਿਤ ਕਰੇ
“ਇਹ ਜ਼ਰੂਰੀ ਹੈ ਕਿ ਸਾਰੇ ਲੋਕਤਾਂਤਰਿਕ ਦੇਸ਼ ਕ੍ਰਿਪਟੋ- ਕਰੰਸੀ ‘ਤੇ ਮਿਲ ਕੇ ਕੰਮ ਕਰਨ ਅਤੇ ਇਹ ਸੁਨਿਸ਼ਚਿਤ ਕਰਨ ਕਿ ਇਹ ਗਲਤ ਹੱਥਾਂ ਤੱਕ ਨਾ ਪਹੁੰਚ ਪਾਵੇ, ਜੋ ਸਾਡੇ ਨੌਜਵਾਨਾਂ

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਸਿਡਨੀ - ਡਾਇਲੌਗ  ਦੇ ਉਦਘਾਟਨ ਵਿੱਚ ਮੁੱਖ ਭਾਸ਼ਣ ਦਿੱਤਾ। ਸ਼੍ਰੀ ਮੋਦੀ ਨੇ ਭਾਰਤ ਦੀ ਟੈਕਨੋਲੋਜੀ  ਦੇ ਕ੍ਰਮਿਕ ਅਤੇ ਤੇਜ਼ ਵਿਕਾਸ ਦੇ ਵਿਸ਼ੇ ‘ਤੇ ਚਰਚਾ ਕੀਤੀ।  ਉਨ੍ਹਾਂ  ਦੇ  ਸੰਬੋਧਨ  ਤੋਂ ਪਹਿਲਾਂ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸ਼੍ਰੀ ਸਕੌਟ ਮਾਰਿਸਨ ਨੇ ਅਰੰਭਕ ਟਿੱਪਣੀਆਂ ਕੀਤੀਆਂ।

ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਕਿਹਾ ਕਿ ਹਿੰਦ-ਪ੍ਰਸ਼ਾਂਤ ਖੇਤਰ ਅਤੇ ਉੱਭਰਦੀ ਹੋਈ ਡਿਜੀਟਲ ਦੁਨੀਆ ਵਿੱਚ ਭਾਰਤ ਦੀ ਕੇਂਦਰੀ ਭੂਮਿਕਾ ਨੂੰ ਪਹਿਚਾਣਿਆ ਗਿਆ ਹੈ।  ਡਿਜੀਟਲ ਯੁੱਗ ਦੇ ਲਾਭਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਦੁਨੀਆ ਸਮੁੰਦਰੀ ਸਤ੍ਹਾ ਤੋਂ ਲੈ ਕੇ ਸਾਈਬਰ ਅਤੇ ਪੁਲਾੜ ਤੱਕ ਨਵੇਂ ਤਰ੍ਹਾਂ ਦੇ ਸੰਘਰਸ਼ਾਂ ਅਤੇ ਜ਼ੋਖਿਮਾਂ ਦਾ ਸਾਹਮਣਾ ਕਰ ਰਹੀ ਹੈ।  ਉਨ੍ਹਾਂ ਨੇ ਕਿਹਾ,  “ਲੋਕਤੰਤਰ ਦੀ ਸਭ ਤੋਂ ਵੱਡੀ ਤਾਕਤ ਉਸ ਦਾ ਖੁੱਲ੍ਹਾਪਣ ਹੈ।  ਹਾਲਾਂਕਿ,  ਸਾਨੂੰ ਇਸ ਖੁੱਲ੍ਹੇਪਣ ਦਾ ਦੁਰਉਪਯੋਗ ਕਰਨ ਵਾਲੇ ਕੁਝ ਨਿਹਿਤ ਸੁਆਰਥਾਂ ਨੂੰ ਆਗਿਆ ਨਹੀਂ ਦੇਣੀ ਚਾਹੀਦੀ।”

ਪ੍ਰਧਾਨ ਮੰਤਰੀ ਨੇ ਭਾਰਤ ਦੀ ਮਜ਼ਬੂਤੀ ਅਤੇ ਡਿਜੀਟਲ ਸੰਪ੍ਰਭੂਤਾ ਦੀ ਚਰਚਾ ਕਰਦੇ ਹੋਏ ਕਿਹਾ ਕਿ  ਭਾਰਤ ਸਾਂਝੀ ਸਮ੍ਰਿੱਧੀ ਅਤੇ ਸੁਰੱਖਿਆ ਦੇ ਲਈ ਸਾਝੇਦਾਰਾਂ ਦੇ ਨਾਲ ਕੰਮ ਕਰਨ ਲਈ ਤਿਆਰ ਹੈ।  “ਭਾਰਤ ਦੀ ਡਿਜੀਟਲ ਕ੍ਰਾਂਤੀ ਦੀਆਂ ਜੜ੍ਹਾਂ ਸਾਡੇ ਲੋਕਤੰਤਰ,  ਸਾਡੇ ਜਨ ਅੰਕਣ ਅਤੇ ਸਾਡੀ ਅਰਥਵਿਵਸਥਾ ਦੇ ਪੈਮਾਨੇ ਵਿੱਚ ਹਨ। ਇਸ ਨੂੰ ਸਾਡੇ ਨੌਜਵਾਨਾਂ ਦੀ ਉੱਦਮਤਾ ਅਤੇ ਇਨੋਵੇਸ਼ਨ ਤੋਂ ਸ਼ਕਤੀ ਮਿਲਦੀ ਹੈ। ਅਸੀਂ ਅਤੀਤ ਦੀਆਂ ਚੁਣੌਤੀਆਂ ਨੂੰ ਅਵਸਰ ਦੇ ਰੂਪ ਵਿੱਚ ਬਦਲ ਰਹੇ ਹਾਂ ਤਾਕਿ ਭਵਿੱਖ ਵਿੱਚ ਪਲਾਂਘਣ ਕਰਨ ਲਈ ਕਮਰ ਕਸ ਲਈਏ।”

ਪ੍ਰਧਾਨ ਮੰਤਰੀ ਨੇ ਭਾਰਤ ਵਿੱਚ ਹੋਣ ਵਾਲੇ ਪੰਜ ਪਰਿਵਰਤਨਾਂ ਨੂੰ ਗਿਣਾਇਆ।  ਪਹਿਲਾ,  ਦੁਨੀਆ ਦਾ ਸਭ ਤੋਂ ਵਿਸਤ੍ਰਿਤ ਜਨ ਸੂਚਨਾ ਬੁਨਿਆਦੀ ਢਾਂਚਾ ਭਾਰਤ ਵਿੱਚ ਬਣਾਇਆ ਜਾ ਰਿਹਾ ਹੈ।  ਇੱਕ ਅਰਬ 30 ਕਰੋੜ ਤੋਂ ਅਧਿਕ ਭਾਰਤੀਆਂ ਦੇ ਪਾਸ ਵਿਸ਼ੇਸ਼ ਡਿਜੀਟਲ ਪਹਿਚਾਣ ਹੈ,  ਛੇ ਲੱਖ ਪਿੰਡਾਂ ਨੂੰ ਜਲਦੀ ਬ੍ਰੌਡਬੈਂਡ ਨਾਲ ਜੋੜ ਦਿੱਤਾ ਜਾਵੇਗਾ ਅਤੇ ਵਿਸ਼ਵ ਦੀ ਸਭ ਤੋਂ ਕਾਰਗਰ ਭੁਗਤਾਨ ਸੰਰਚਨਾ,  ਯੂਪੀਆਈ ਭਾਰਤ  ਦੇ ਪਾਸ ਹੈ।  ਦੂਸਰਾ,  ਸੁਸ਼ਾਸਨ,  ਸਮਾਵੇਸ਼,  ਸਸ਼ਕਤੀਕਰਣ,  ਸੰਪਰਕਤਾ,  ਲਾਭਾਂ ਦਾ ਅੰਤਰਣ ਅਤੇ ਜਨਕਲਿਆਣ ਦੇ ਲਈ ਡਿਜੀਟਲ ਟੈਕਨੋਲੋਜੀ ਦਾ ਇਸਤੇਮਾਲ।  ਤੀਸਰਾ,  ਭਾਰਤ  ਦੇ ਪਾਸ ਦੁਨੀਆ ਦਾ ਤੀਸਰਾ ਸਭ ਤੋਂ ਵੱਡਾ ਅਤੇ ਸਭ ਤੋਂ ਤੇਜ਼ੀ ਨਾਲ ਵਿਕਸਿਤ ਹੋਣ ਵਾਲਾ ਸਟਾਰਟ-ਅੱਪ ਈਕੋ-ਸਿਸਟਮ ਹੈ।  ਚੌਥਾ,  ਭਾਰਤ  ਦੇ ਉਦਯੋਗ ਅਤੇ ਸਰਵਿਸ ਸੈਕਟਰ,  ਇੱਥੋਂ ਤੱਕ ਕਿ ਖੇਤੀਬਾੜੀ ਖੇਤਰ ਵੀ ਵਿਸ਼ਾਲ ਡਿਜੀਟਲ ਪਰਿਵਰਤਨ ਤੋਂ ਗੁਜਰ ਰਹੇ ਹਨ।  ਉਨ੍ਹਾਂ ਨੇ ਕਿਹਾ,  “ਅਸੀਂ 5ਜੀ ਅਤੇ 6ਜੀ ਵਰਗੀ ਦੂਰਸੰਚਾਰ ਟੈਕਨੋਲੋਜੀ ਵਿੱਚ ਸਵਦੇਸ਼ੀ ਸਮਰੱਥਾਵਾਂ ਨੂੰ ਵਿਕਸਿਤ ਕਰਨ ਦੇ ਲਈ ਨਿਵੇਸ਼ ਕਰ ਰਹੇ ਹਾਂ।  ਆਰਟੀਫਿਸ਼ਲ ਇੰਟੈਲੀਜੈਂਸ ਅਤੇ ਮਸ਼ੀਨ-ਲਰਨਿੰਗ,  ਖਾਸ ਤੌਰ ਨਾਲ ਮਾਨਵ - ਕੇਂਦ੍ਰਿਤ ਅਤੇ ਆਰਟੀਫਿਸ਼ਲ ਇੰਟੈਲੀਜੈਂਸ ਦੇ ਨੈਤਿਕ ਉਪਯੋਗ  ਦੇ ਖੇਤਰ ਵਿੱਚ ਭਾਰਤ ਮੋਹਰੀ ਦੇਸ਼ਾਂ ਵਿੱਚ ਸ਼ਾਮਲ ਹੈ। ਅਸੀਂ ਕਲਾਊਡ ਪਲੈਟਫਾਰਮਸ ਅਤੇ ਕਲਾਊਡ ਕੰਪਿਊਟਿੰਗ ਵਿੱਚ ਮਜ਼ਬੂਤ ਸਮਰੱਥਾਵਾਂ ਵਿਕਸਿਤ ਕਰ ਰਹੇ ਹਾਂ।”

ਭਾਰਤ ਦੀ ਲਚੀਲੀ ਅਤੇ ਡਿਜੀਟਲ ਸੰਪ੍ਰਭੂਤਾ ਦੇ ਬਾਰੇ ਪ੍ਰਧਾਨ ਮੰਤਰੀ ਨੇ ਕਿਹਾ, “ਅਸੀਂ ਹਾਰਡਵੇਅਰ ‘ਤੇ ਧਿਆਨ ਦੇ ਰਹੇ ਹਾਂ।  ਅਸੀਂ ਪ੍ਰੇਰਕ ਤੱਤਾਂ ਦਾ ਇੱਕ ਪੈਕੇਜ ਤਿਆਰ ਕਰ ਰਹੇ ਹਾਂ,  ਤਾਕਿ ਸੈਮੀ - ਕੰਡਕਟਰ  ਦੇ ਮੁੱਖ ਨਿਰਮਾਤਾ ਬਣ ਸਕਣ।  ਇਲੈਕਟ੍ਰੌਨਿਕਸ ਅਤੇ ਦੂਰਸੰਚਾਰ ਵਿੱਚ ਸਾਡਾ ਉਤਪਾਦਨ ਪ੍ਰੇਰਕ ਯੋਜਨਾਵਾਂ ਨਾਲ ਜੁੜਿਆ ਹੈ।  ਭਾਰਤ ਵਿੱਚ ਆਪਣਾ ਕੇਂਦਰ ਬਣਾਉਣ ਦੇ ਲਈ ਇਹ ਖੇਤਰ ਪਹਿਲਾਂ ਤੋਂ ਹੀ ਸਥਾਨਕ ਅਤੇ ਵਿਸ਼ਵ ਭਰ ਵਿੱਚ ਫੈਲੀਆਂ ਕੰਪਨੀਆਂ ਅਤੇ ਸੰਸਥਾਵਾਂ ਆਕਰਸ਼ਿਤ ਕਰ ਰਹੇ ਹਾਂ।” ਉਨ੍ਹਾਂ ਨੇ ਡੇਟਾ ਸੁਰੱਖਿਆ,  ਨਿਜਤਾ ਅਤੇ ਸੁਰੱਖਿਆ ਲਈ ਭਾਰਤ ਦੀ ਪ੍ਰਤੀਬੱਧਤਾ ‘ਤੇ ਵੀ ਜ਼ੋਰ ਦਿੱਤਾ।  ਉਨ੍ਹਾਂ ਨੇ ਕਿਹਾ,  “ਨਾਲ ਹੀ,  ਅਸੀਂ ਡੇਟਾ ਦਾ ਇਸਤੇਮਾਲ ਲੋਕਾਂ ਨੂੰ ਸ਼ਕਤੀਸੰਪੰਨ ਕਰਨ ਦੇ ਸਰੋਤ ਦੇ ਰੂਪ ਵਿੱਚ ਕਰਦੇ ਹਾਂ।  ਵਿਅਕਤੀਗਤ ਅਧਿਕਾਰਾਂ ਦੀ ਮਜ਼ਬੂਤ ਗਰੰਟੀ  ਦੇ ਨਾਲ ਲੋਕਤਾਂਤਰਿਕ ਸੰਰਚਨਾ ਵਿੱਚ ਅਜਿਹਾ  ਕਰਨ ਦਾ ਭਾਰਤ ਦੇ ਪਾਸ ਬੇਮਿਸਾਲ ਅਨੁਭਵ ਹੈ।”

ਪ੍ਰਧਾਨ ਮੰਤਰੀ ਨੇ ਕਿਹਾ ਕਿ ਵਾਈ2 ਦੇ ਸਮੱਸਿਆ ਨਾਲ ਜੂਝਣ ਵਿੱਚ ਭਾਰਤ ਦਾ ਯੋਗਦਾਨ ਅਤੇ ਕੋ- ਵਿਨ ਪਲੈਟਫਾਰਮ ਨੂੰ ਪੂਰੀ ਦੁਨੀਆ ਦੇ ਲਈ ਸਹਿਜ ਰੂਪ ਨਾਲ ਉਪਲਬਧ ਕਰਨ ਦੀ ਪੇਸ਼ਕਸ਼ ਭਾਰਤ  ਦੀਆਂ ਕਦਰਾਂ-ਕੀਮਤਾਂ ਅਤੇ ਉਸ ਦੇ ਵਿਜ਼ਨ ਦੀਆਂ ਮਿਸਾਲਾਂ ਹਨ।  ਉਨ੍ਹਾਂ ਨੇ ਕਿਹਾ,  “ਭਾਰਤ ਦੀ ਲੋਕਤਾਂਤਰਿਕ ਪਰੰਪਰਾ ਬਹੁਤ ਪੁਰਾਣੀ ਹੈ;  ਉਸ ਦੇ ਆਧੁਨਿਕ ਸੰਸਥਾਨ ਮਜ਼ਬੂਤ ਹਨ।  ਅਤੇ,   ਅਸੀਂ ਹਮੇਸ਼ਾ ਵਿਸ਼ਵ ਨੂੰ ਇੱਕ ਪਰਿਵਾਰ ਮੰਨਦੇ ਰਹੇ ਹਾਂ।”

ਸ਼੍ਰੀ ਮੋਦੀ ਨੇ ਕਿਹਾ ਕਿ ਜਨਕਲਿਆਣ,  ਸਮਾਵੇਸ਼ੀ ਵਿਕਾਸ ਅਤੇ ਸਮਾਜਿਕ ਸਸ਼ਕਤੀਕਰਣ ਲਈ ਟੈਕਨੋਲੋਜੀ ਅਤੇ ਨੀਤੀ  ਦੇ ਉਪਯੋਗ ਵਿੱਚ ਭਾਰਤ ਦਾ ਬੇਹੱਦ ਅਨੁਭਵ ਹੈ,  ਜੋ ਵਿਕਾਸਸ਼ੀਲ ਦੇਸ਼ਾਂ ਲਈ ਬਹੁਤ ਸਹਾਇਕ ਹੋ ਸਕਦਾ ਹੈ।  ਉਨ੍ਹਾਂ ਨੇ ਕਿਹਾ,  “ਅਸੀਂ ਦੇਸ਼ਾਂ ਨੂੰ ਅਤੇ ਉੱਥੇ ਦੇ ਲੋਕਾਂ ਨੂੰ ਸ਼ਕਤੀਸੰਪੰਨ ਬਣਾਉਣ ਵਿੱਚ ਮਿਲ ਕੇ ਕੰਮ ਕਰ ਸਕਦੇ ਹਨ ਅਤੇ ਉਨ੍ਹਾਂ ਸਾਰਿਆਂ ਨੂੰ ਇਸ ਸਦੀ ਦੇ ਅਵਸਰਾਂ ਦੇ ਲਈ ਤਿਆਰ ਕਰ ਸਕਦੇ ਹਾਂ।”

ਲੋਕਤਾਂਤਰਿਕ ਦੇਸ਼ਾਂ ਨੂੰ ਮਿਲ ਕੇ ਕੰਮ ਕਰਨ ਲਈ ਇੱਕ ਰੋਡਮੈਪ ਪੇਸ਼ ਕਰਦੇ ਹੋਏ ਸ਼੍ਰੀ ਮੋਦੀ ਨੇ “ਭਾਵੀ ਟੈਕਨੋਲੋਜੀ ਵਿੱਚ ਖੋਜ ਅਤੇ ਵਿਕਾਸ ਵਿੱਚ ਮਿਲ ਕੇ ਨਿਵੇਸ਼ ਕਰਨ;  ਭਰੋਸੇਯੋਗ ਨਿਰਮਾਣ ਅਧਾਰ ਅਤੇ ਭਰੋਸੇਯੋਗ ਸਪਲਾਈ ਚੇਨ ਦੇ ਵਿਕਾਸ;  ਸਾਈਬਰ ਸੁਰੱਖਿਆ ਦੇ ਖੇਤਰ ਵਿੱਚ ਇੰਟੈਲੀਜੈਂਸ ਅਤੇ ਪਰਿਚਾਲਨ ਸਹਿਯੋਗ ਨੂੰ ਮਜ਼ਬੂਤ ਕਰਨ,  ਲੋਕ-ਮਾਨਤਾ ਨੂੰ ਤੋੜਨ - ਮਰੋੜਨ ਨੂੰ ਰੋਕਣ;  ਸਾਡੇ ਲੋਕਤਾਂਤਰਿਕ ਕਦਰਾਂ-ਕੀਮਤਾਂ  ਦੇ ਤਕਾਜਿਆਂ ‘ਤੇ ਖਰਾ ਉਤਰਨ ਵਾਲੇ ਟੈਕਨੋਲੋਜੀ ਅਤੇ ਸ਼ਾਸਨ ਮਿਆਰਾਂ ਅਤੇ ਨਿਯਮਾਂ  ਦੇ ਵਿਕਾਸ;  ਅਤੇ,  ਡੇਟਾ ਸ਼ਾਸਨ ਅਤੇ ਸੀਮਾਵਾਂ ਤੋਂ ਪਰ੍ਹੇ ਆਉਣ - ਜਾਣ ਵਾਲੇ ਅੰਕੜਿਆਂ ਦੀ ਸੁਰੱਖਿਆ ਦੇ ਲਈ ਮਿਆਰਾਂ ਅਤੇ ਨਿਯਮਾਂ ਦੀ ਰਚਨਾ  ਦੇ ਸਬੰਧ ਵਿੱਚ” ਸਹਿਯੋਗਾਤਮਕ ਸਰੂਪ ਦਾ ਸੱਦਾ ਦਿੱਤਾ।  ਉਨ੍ਹਾਂ ਨੇ ਕਿਹਾ ਕਿ ਉੱਭਰਦੀ ਸੰਰਚਨਾ ਨੂੰ “ਰਾਸ਼ਟਰੀ ਅਧਿਕਾਰਾਂ ਨੂੰ ਮਾਨਤਾ ਦੇਣੀ ਚਾਹੀਦੀ ਹੈ ਅਤੇ ਨਾਲ ਹੀ ਕਾਰੋਬਾਰ,  ਨਿਵੇਸ਼ ਅਤੇ ਵੱਡੇ ਜਨਕਲਿਆਣ ਨੂੰ ਪ੍ਰੋਤਸਾਹਨ ਦੇਣਾ ਚਾਹੀਦਾ ਹੈ।”

ਇਸ ਸੰਦਰਭ ਵਿੱਚ ਉਨ੍ਹਾਂ ਨੇ ਕ੍ਰਿਪਟੋ-ਕਰੰਸੀ ਦੀ ਉਦਾਹਰਣ ਦਿੱਤੀ ਅਤੇ ਕਿਹਾ,  “ਇਹ ਜ਼ਰੂਰੀ ਹੈ ਕਿ ਸਾਰੇ ਲੋਕਤਾਂਤਰਿਕ ਦੇਸ਼ ਕ੍ਰਿਪਟੋ - ਕਰੰਸੀ ‘ਤੇ ਮਿਲ ਕੇ ਕੰਮ ਕਰਨ ਅਤੇ ਇਹ ਸੁਨਿਸ਼ਚਿਤ ਕਰਨ ਕਿ ਇਹ ਗਲਤ ਹੱਥਾਂ ਤੱਕ ਨਾ ਪਹੁੰਚ ਪਾਏ,  ਜੋ ਸਾਡੇ ਨੌਜਵਾਨਾਂ ਨੂੰ ਵਿਗਾੜ ਸਕਦੇ ਹਨ।”

 

 

 

 

 

 

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Cabinet extends One-Time Special Package for DAP fertilisers to farmers

Media Coverage

Cabinet extends One-Time Special Package for DAP fertilisers to farmers
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 2 ਜਨਵਰੀ 2025
January 02, 2025

Citizens Appreciate India's Strategic Transformation under PM Modi: Economic, Technological, and Social Milestones