ਭਾਰਤ-ਨਿਊਜ਼ੀਲੈਂਡ ਸੰਯੁਕਤ ਬਿਆਨ

Published By : Admin | March 17, 2025 | 14:39 IST

ਭਾਰਤ ਦੇ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੱਦੇ ‘ਤੇ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਮਾਣਯੋਗ ਕ੍ਰਿਸਟੋਫਰ ਲਕਸਨ 16 ਤੋਂ 20 ਮਾਰਚ 2025 ਤੱਕ ਭਾਰਤ ਦੀ ਸਰਕਾਰੀ ਯਾਤਰਾ ‘ਤੇ ਹਨ। ਪ੍ਰਧਾਨ ਮੰਤਰੀ ਦੇ ਤੌਰ ‘ਤੇ ਸ਼੍ਰੀ ਲਕਸਨ ਦੀ ਭਾਰਤ ਦੀ ਇਹ ਪਹਿਲੀ ਯਾਤਰਾ ਹੈ। ਉਹ ਨਵੀਂ ਦਿੱਲੀ ਅਤੇ ਮੁੰਬਈ ਦਾ ਦੌਰਾ ਕਰ ਰਹੇ ਹਨ। ਉਨ੍ਹਾਂ ਦੇ ਨਾਲ ਟੂਰਿਜ਼ਮ ਅਤੇ ਪਰਾਹੁਣਚਾਰੀ ਮੰਤਰੀ ਲੁਈਸ ਅਪਸਟਨ (Louise Upston), ਨਸਲੀ ਭਾਈਚਾਰਿਆਂ ਅਤੇ ਖੇਡ ਅਤੇ ਮਨੋਰੰਜਨ ਮੰਤਰੀ, ਮਾਣਯੋਗ ਮਾਰਕ ਮਿਸ਼ੇਲ ਅਤੇ ਵਪਾਰ ਅਤੇ ਨਿਵੇਸ਼, ਖੇਤੀਬਾੜੀ ਅਤੇ ਵਣ ਮੰਤਰੀ ਮਾਣਯੋਗ ਟੌਡ ਮੈਕਲੇ ਅਤੇ ਅਧਿਕਾਰੀਆਂ, ਕਾਰੋਬਾਰੀਆਂ, ਪ੍ਰਵਾਸੀ ਸਮੁਦਾਇ, ਮੀਡੀਆ ਅਤੇ ਸੱਭਿਆਚਾਰਕ ਸਮੂਹਾਂ ਦੇ ਪ੍ਰਤੀਨਿਧੀਆਂ ਸਹਿਤ ਇੱਕ ਉੱਚ ਪੱਧਰੀ ਵਫ਼ਦ  ਭੀ ਭਾਰਤ ਆਇਆ ਹੈ।

 

ਪ੍ਰਧਾਨ ਮੰਤਰੀ ਲਕਸਨ ਦਾ ਨਵੀਂ ਦਿੱਲੀ ਵਿੱਚ ਨਿੱਘਾ ਅਤੇ ਪਰੰਪਰਾਗਤ ਸੁਆਗਤ ਕੀਤਾ ਗਿਆ। ਪ੍ਰਧਾਨ ਮੰਤਰੀ ਮੋਦੀ ਨੇ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਲਕਸਨ ਦੇ ਨਾਲ ਦੁਵੱਲੀ ਵਾਰਤਾ ਕੀਤੀ। ਪ੍ਰਧਾਨ ਮੰਤਰੀ ਮੋਦੀ 17 ਮਾਰਚ 2025 ਨੂੰ ਨਵੀਂ ਦਿੱਲੀ ਵਿੱਚ 10ਵੇਂ ਰਾਇਸੀਨਾ ਡਾਇਲੌਗ (Raisina Dialogue) ਦਾ ਉਦਘਾਟਨ ਕਰਨਗੇ, ਜਿਸ ਵਿੱਚ ਸ਼੍ਰੀ ਲਕਸਨ ਮੁੱਖ ਮਹਿਮਾਨ ਦੇ ਤੌਰ ‘ਤੇ ਉਦਘਾਟਨੀ ਭਾਸ਼ਣ ਦੇਣਗੇ। ਪ੍ਰਧਾਨ ਮੰਤਰੀ ਲਕਸਨ ਨੇ ਰਾਜਘਾਟ ‘ਤੇ ਮਹਾਤਮਾ ਗਾਂਧੀ ਸਮਾਰਕ ‘ਤੇ ਪੁਸ਼ਪਾਂਜਲੀ ਅਰਪਿਤ ਕੀਤੀ ਅਤੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨਾਲ ਮੁਲਾਕਾਤ ਕੀਤੀ।
 

ਦੋਨਾਂ ਦੇਸ਼ਾਂ ਦੇ  ਪ੍ਰਧਾਨ ਮੰਤਰੀਆਂ ਨੇ ਭਾਰਤ ਅਤੇ ਨਿਊਜ਼ੀਲੈਂਡ ਦੇ  ਦਰਮਿਆਨ ਵਧਦੇ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਦੀ ਸਾਂਝੀ ਇੱਛਾ ਦੁਹਰਾਈ ਜੋ ਦੋਨਾਂ ਦੇਸ਼ਾਂ ਦੀਆਂ   ਲੋਕਤੰਤਰੀ ਕਦਰਾਂ-ਕੀਮਤਾਂ ਅਤੇ ਲੋਕਾਂ ਦੇ ਆਪਸੀ ਸਬੰਧਾਂ ‘ਤੇ ਅਧਾਰਿਤ ਹੈ। ਦੋਨਾਂ ਪ੍ਰਧਾਨ ਮੰਤਰੀਆਂ ਨੇ ਦੁਵੱਲੇ ਸਬੰਧਾਂ ਵਿੱਚ ਹੋਰ ਪ੍ਰਗਤੀ ਦੀ ਸੰਭਾਵਨਾ ਜਤਾਈ। ਉਨ੍ਹਾਂ ਨੇ ਵਪਾਰ ਅਤੇ ਨਿਵੇਸ਼, ਰੱਖਿਆ ਅਤੇ ਸੁਰੱਖਿਆ, ਸਿੱਖਿਆ ਅਤੇ ਰਿਸਰਚ, ਸਾਇੰਸ ਅਤੇ ਟੈਕਨੋਲੋਜੀ, ਖੇਤੀਬਾੜੀ-ਤਕਨੀਕ, ਪੁਲਾੜ, ਲੋਕਾਂ ਦੇ ਆਵਾਗਮਨ ਅਤੇ ਖੇਡਾਂ ਸਹਿਤ ਵਿਭਿੰਨ ਖੇਤਰਾਂ ਵਿੱਚ ਨਿਕਟ ਸਹਿਯੋਗ ‘ਤੇ ਸਹਿਮਤੀ ਵਿਅਕਤ ਕੀਤੀ।

ਦੋਨਾਂ ਦੇਸ਼ਾਂ ਦੇ  ਪ੍ਰਧਾਨ ਮੰਤਰੀਆਂ ਨੇ ਆਪਸੀ ਹਿਤ ਦੇ ਖੇਤਰੀ ਅਤੇ ਆਲਮੀ ਘਟਨਾਕ੍ਰਮਾਂ ‘ਤੇ ਬਾਤਚੀਤ ਕੀਤੀ ਅਤੇ ਬਹੁਪੱਖੀ ਸਹਿਯੋਗ ਮਜ਼ਬੂਤ ਕਰਨ ‘ਤੇ ਆਪਣੀ ਸਹਿਮਤੀ ਵਿਅਕਤ ਕੀਤੀ। ਦੋਨਾਂ ਨੇਤਾਵਾਂ ਨੇ ਅਨਿਸ਼ਚਿਤ ਅਤੇ ਅਸੁਰੱਖਿਅਤ ਦੁਨੀਆ ਵਿੱਚ ਸਮੁੰਦਰੀ ਰਾਸ਼ਟਰਾਂ ਦੇ ਰੂਪ ਵਿੱਚ ਭਾਰਤ ਅਤੇ ਨਿਊਜ਼ੀਲੈਂਡ ਦੇ ਖੁੱਲ੍ਹੇ, ਸਮਾਵੇਸ਼ੀ, ਸਥਿਰ ਅਤੇ ਸਮ੍ਰਿੱਧ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਮਜ਼ਬੂਤ ਅਤੇ ਸਾਂਝੇ ਹਿਤ ਨੂੰ ਸਵੀਕਾਰ ਕੀਤਾ ਜਿੱਥੇ ਨਿਯਮ-ਅਧਾਰਿਤ ਅੰਤਰਰਾਸ਼ਟਰੀ ਵਿਵਸਥਾ ਕਾਇਮ ਹੈ।

 

ਦੋਨਾਂ ਦੇਸ਼ਾਂ ਦੇ  ਪ੍ਰਧਾਨ ਮੰਤਰੀਆਂ ਨੇ ਅੰਤਰਰਾਸ਼ਟਰੀ ਕਾਨੂੰਨ, ਵਿਸ਼ੇਸ਼ ਕਰਕੇ 1982 ਦੇ ਸੰਯੁਕਤ ਰਾਸ਼ਟਰ ਸਮੁੰਦਰੀ ਕਾਨੂੰਨ ਸੰਮੇਲਨ (UNCLOS-ਯੂਐੱਨਸੀਐੱਲਓਐੱਸ) ਦੇ ਅਨੁਰੂਪ ਨੇਵੀਗੇਸ਼ਨ ਅਤੇ ਓਵਰਫਲਾਇਟ (navigation and overflight) ਦੀ ਸੁਤੰਤਰਤਾ ਅਤੇ ਸਮੁੰਦਰ ਦੇ ਹੋਰ ਵੈਧ ਉਪਯੋਗ ਦੇ ਅਧਿਕਾਰ ਦੀ ਪੁਸ਼ਟੀ ਕੀਤੀ। ਉਨ੍ਹਾਂ ਨੇ ਅੰਤਰਰਾਸ਼ਟਰੀ ਕਾਨੂੰਨ ਵਿਸ਼ੇਸ਼ ਕਰਕੇ ਯੂਐੱਨਸੀਐੱਲਓਐੱਸ(UNCLOS) ਦੇ ਅਨੁਸਾਰ ਵਿਵਾਦਾਂ ਦੇ ਸ਼ਾਂਤੀਪੂਰਨ ਸਮਾਧਾਨ ਦੀ ਜ਼ਰੂਰਤ ਦੀ ਪੁਸ਼ਟੀ ਕੀਤੀ। ਦੋਨਾਂ ਪ੍ਰਧਾਨ ਮੰਤਰੀਆਂ ਨੇ ਦੋਨਾਂ ਦੇਸ਼ਾਂ ਦੇ   ਲੋਕਾਂ ਦੇ ਦੋਸਤਾਨਾ ਸਬੰਧਾਂ ‘ਤੇ ਸੰਤੋਸ਼ ਵਿਅਕਤ ਕੀਤਾ ਜਿਸ ਵਿੱਚ ਨਿਊਜ਼ੀਲੈਂਡ ਦੀ ਆਬਾਦੀ ਦੇ ਕਰੀਬ ਛੇ ਪ੍ਰਤੀਸ਼ਤ ਭਾਰਤੀ ਮੂਲ ਦੇ ਨਿਵਾਸੀ ਹਨ। ਦੋਨਾਂ ਨੇਤਾਵਾਂ ਨੇ ਨਿਊਜ਼ੀਲੈਂਡ ਵਿੱਚ ਭਾਰਤੀ ਪ੍ਰਵਾਸੀਆਂ (Indian diaspora) ਦੇ ਅਹਿਮ ਯੋਗਦਾਨ ਅਤੇ ਦੋਨਾਂ ਦੇਸ਼ਾਂ ਦੇ   ਸਬੰਧਾਂ ਨੂੰ ਮਜ਼ਬੂਤ ਬਣਾਉਣ ਵਿੱਚ ਉਨ੍ਹਾਂ ਦੀ ਸਕਾਰਾਤਮਕ ਭੂਮਿਕਾ ਦੀ ਸ਼ਲਾਘਾ  ਕੀਤੀ। ਦੋਨਾਂ ਨੇਤਾਵਾਂ ਨੇ ਨਿਊਜ਼ੀਲੈਂਡ ਵਿੱਚ ਵਿਦਿਆਰਥੀਆਂ ਸਮੇਤ ਭਾਰਤੀ ਸਮੁਦਾਇ ਅਤੇ ਭਾਰਤ ਵਿੱਚ ਨਿਊਜ਼ੀਲੈਂਡ ਦੇ ਲੋਕਾਂ ਅਤੇ ਨਿਊਜ਼ੀਲੈਂਡ ਤੋਂ ਭਾਰਤ ਆਉਣ ਵਾਲਿਆਂ ਦੀ ਸੁਰੱਖਿਆ ਸੁਨਿਸ਼ਚਿਤ ਕਰਨ ਦੇ ਮਹੱਤਵ ‘ਤੇ ਸਹਿਮਤੀ ਜਤਾਈ।

 

ਵਪਾਰ, ਨਿਵੇਸ਼ ਅਤੇ ਵਿੱਤੀ ਮਾਮਲਿਆਂ ਵਿੱਚ ਸਹਿਯੋਗ:

ਦੋਨਾਂ ਦੇਸ਼ਾਂ ਦੇ  ਪ੍ਰਧਾਨ ਮੰਤਰੀਆਂ ਨੇ ਭਾਰਤ ਅਤੇ ਨਿਊਜ਼ੀਲੈਂਡ ਦੇ  ਦਰਮਿਆਨ ਨਿਰੰਤਰ ਵਪਾਰ ਅਤੇ ਨਿਵੇਸ਼ ਦਾ ਸੁਆਗਤ ਕੀਤਾ ਅਤੇ ਦੁਵੱਲੇ ਵਪਾਰ ਦੇ ਵਿਸਤਾਰ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਉਣ ਦੀ ਜ਼ਰੂਰਤ ਜਤਾਈ। ਉਨ੍ਹਾਂ ਨੇ ਦੋਨਾਂ ਦੇਸ਼ਾਂ ਦੇ ਕਾਰੋਬਾਰਾਂ ਨੂੰ ਆਪਸੀ ਸਬੰਧ ਵਿਕਸਿਤ ਕਰਨ ਅਤੇ ਦੋਨੋਂ ਦੇਸ਼ਾਂ ਦੀਆਂ ਅਰਥਵਿਵਸਥਾਵਾਂ ਦੇ ਪੂਰਕ ਖੇਤਰਾਂ ਵਿੱਚ ਸਹਿਯੋਗ ਦੇ ਲਈ ਉੱਭਰਦੇ ਆਰਥਿਕ ਅਤੇ ਨਿਵੇਸ਼ ਅਵਸਰਾਂ ਦਾ ਪਤਾ ਲਗਾਉਣ ਨੂੰ ਪ੍ਰੋਤਸਾਹਿਤ ਕੀਤਾ।

 

ਦੋਨਾਂ ਨੇਤਾਵਾਂ ਨੇ ਮੌਜੂਦਾ ਦੁਵੱਲੇ ਸਹਿਯੋਗ ਵਿੱਚ ਅਧਿਕ ਦੋਤਰਫ਼ਾ ਨਿਵੇਸ਼ ਦਾ ਸੱਦਾ ਦਿੱਤਾ।

ਦੋਨਾਂ ਦੇਸ਼ਾਂ ਦੇ  ਪ੍ਰਧਾਨ ਮੰਤਰੀਆਂ ਨੇ ਭਾਰਤ ਅਤੇ ਨਿਊਜ਼ੀਲੈਂਡ ਦੇ ਦਰਮਿਆਨ ਵਪਾਰ ਅਤੇ ਨਿਵੇਸ਼ ਸਬੰਧਾਂ ਨੂੰ ਵਿਆਪਕ ਬਣਾਉਣ ‘ਤੇ ਸਹਿਮਤੀ ਵਿਅਕਤ ਕੀਤੀ ਤਾਕਿ ਇਸ ਦੀ ਅਣਵਰਤੀ ਸਮਰੱਥਾ ਦਾ ਪਤਾ ਲਗਾ ਕੇ ਸਮਾਵੇਸ਼ੀ ਅਤੇ ਟਿਕਾਊ ਆਰਥਿਕ ਵਿਕਾਸ ਵਿੱਚ ਯੋਗਦਾਨ ਦਿੱਤਾ ਜਾ ਸਕੇ।
 

ਦੋਨਾਂ ਪ੍ਰਧਾਨ ਮੰਤਰੀਆਂ ਨੇ ਗਹਿਨ ਆਰਥਿਕ ਸਮੇਕਨ ਦੇ ਲਈ ਸੰਤੁਲਿਤ, ਖ਼ਾਹਿਸ਼ੀ, ਵਿਆਪਕ ਅਤੇ ਪਰਸਪਰ ਲਾਭਕਾਰੀ ਵਪਾਰ ਸਮਝੌਤੇ ਦੇ ਲਈ ਮੁਕਤ ਵਪਾਰ ਸਮਝੌਤੇ-ਐੱਫਟੀਏ (FTA) ਵਾਰਤਾ ਦੇ ਸ਼ੁਰੂ ਹੋਣ ਦਾ ਸੁਆਗਤ ਕੀਤਾ। ਇਹ ਵਿਆਪਕ ਵਪਾਰ ਸਮਝੌਤਾ ਦੋਨਾਂ ਦੇਸ਼ਾਂ ਦੇ ਦਰਮਿਆਨ  ਵਪਾਰ ਅਤੇ ਆਰਥਿਕ ਸਹਿਯੋਗ ਵਧਾਉਣ ਦਾ ਮਹੱਤਵਪੂਰਨ ਉਪਾਅ ਹੈ। ਦੋਨੋਂ ਦੇਸ਼ਾਂ ਦੀ ਪਰਸਪਰ ਸ਼ਕਤੀ ਦਾ ਲਾਭ ਉਠਾ ਕੇ ਅਤੇ ਸਬੰਧਿਤ ਚਿੰਤਾਵਾਂ ਦੇ ਸਮਾਧਾਨ ਅਤੇ ਚੁਣੌਤੀਆਂ ਨਾਲ ਨਜਿੱਠ ਕੇ ਇਹ ਦੁਵੱਲਾ ਵਪਾਰ ਸਮਝੌਤਾ ਪਰਸਪਰ ਲਾਭਕਾਰੀ ਵਪਾਰ ਅਤੇ ਨਿਵੇਸ਼ ਵਿੱਚ ਵਾਧੇ ਨੂੰ ਹੁਲਾਰਾ ਦੇ ਸਕਦਾ ਹੈ। ਇਸ ਨਾਲ ਦੋਨੋਂ ਦੇਸ਼ਾਂ ਨੂੰ ਬਰਾਬਰ ਲਾਭ ਅਤੇ ਪੂਰਕਤਾ ਸੁਨਿਸ਼ਚਿਤ ਹੋਵੇਗੀ। ਭਾਰਤ ਅਤੇ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀਆਂ ਨੇ ਵਾਰਤਾ ਜਲਦੀ ਤੋਂ ਜਲਦੀ ਪੂਰੀ ਕਰਨ ਦੇ ਲਈ ਪ੍ਰਤੀਨਿਧੀ ਨਿਯੁਕਤ ਕਰਨ ਦੀ ਪ੍ਰਤੀਬੱਧਤਾ ਵਿਅਕਤ ਕੀਤੀ।

ਮੁਕਤ ਵਪਾਰ ਸਮਝੌਤਾ (FTA) ਵਾਰਤਾ ਦੇ ਸੰਦਰਭ ਵਿੱਚ ਦੋਨਾਂ ਪ੍ਰਧਾਨ ਮੰਤਰੀਆਂ ਨੇ ਡਿਜੀਟਲ ਭੁਗਤਾਨ ਖੇਤਰ ਵਿੱਚ ਸਹਿਯੋਗ ਦੇ ਜਲਦੀ ਲਾਗੂਕਰਨ ਦੀ ਸੰਭਾਵਨਾ ਦੇ ਲਈ ਦੋਨਾਂ ਦੇਸ਼ਾਂ ਦੇ  ਸਬੰਧਿਤ ਅਧਿਕਾਰੀਆਂ ਦੇ ਦਰਮਿਆਨ ਬਾਤਚੀਤ ‘ਤੇ ਸਹਿਮਤੀ ਵਿਅਕਤ ਕੀਤੀ।

ਦੋਨਾਂ ਪ੍ਰਧਾਨ ਮੰਤਰੀਆਂ ਨੇ 2024 ਵਿੱਚ ਕਸਟਮਸ ਕੋਆਪ੍ਰੇਸ਼ਨ ਅਰੇਂਜਮੈਂਟ (CCA-ਸੀਸੀਏ) ਦੇ ਤਹਿਤ ਅਧਿਕ੍ਰਿਤ ਆਰਥਿਕ ਸੰਚਾਲਕ ਪਰਸਪਰ ਮਾਨਤਾ ਵਿਵਸਥਾ (AEO-MRA /ਏਈਓ-ਐੱਮਆਰਏ) ‘ਤੇ ਸਮਝੌਤੇ ਦਾ ਸੁਆਗਤ ਕੀਤਾ। ਇਹ ਕਸਟਮਸ ਅਧਿਕਾਰੀਆਂ ਦੇ ਮਾਧਿਅਮ ਨਾਲ ਦੋਨਾਂ ਦੇਸ਼ਾਂ ਦੇ ਦਰਮਿਆਨ  ਮਾਲ ਦੀ ਸੁਗਮ ਆਵਾਜਾਈ ਦੀ ਸੁਵਿਧਾ ਪ੍ਰਦਾਨ ਕਰੇਗਾ, ਜਿਸ ਨਾਲ ਦੁਵੱਲੇ ਵਪਾਰ ਨੂੰ ਹੁਲਾਰਾ ਮਿਲੇਗਾ। ਦੋਨਾਂ ਨੇਤਾਵਾਂ ਨੇ ਬਾਗ਼ਬਾਨੀ ਅਤੇ ਵਣ ਖੇਤਰ (horticulture and forestry) ਵਿੱਚ ਨਵੇਂ ਸਹਿਯੋਗ ਦਾ ਭੀ ਸੁਆਗਤ ਕੀਤਾ। ਬਾਗ਼ਬਾਨੀ  ਖੇਤਰ ਵਿੱਚ ਸਹਿਯੋਗ ਪੱਤਰ ‘ਤੇ ਹਸਤਾਖਰ ਨਾਲ ਗਿਆਨ ਅਤੇ ਰਿਸਰਚ ਦੇ ਅਦਾਨ-ਪ੍ਰਦਾਨ ਅਤੇ ਬਾਗ਼ਬਾਨੀ  ਉਤਪਾਦ ਅਤੇ ਮਾਰਕਿਟਿੰਗ ਇਨਫ੍ਰਾਸਟ੍ਰਕਚਰ ਦੇ ਵਿਕਾਸ ਵਿੱਚ ਹੁਲਾਰਾ ਮਿਲੇਗਾ। ਵਣ ਸਹਿਯੋਗ ‘ਤੇ ਇਰਾਦਾ ਪੱਤਰ (Letter of Intent) ‘ਤੇ ਹਸਤਾਖਰ ਕਰਨ ਨਾਲ ਨੀਤੀਗਤ ਸੰਵਾਦ ਅਤੇ ਤਕਨੀਕੀ ਅਦਾਨ-ਪ੍ਰਦਾਨ ਨੂੰ ਪ੍ਰੋਤਸਾਹਨ ਮਿਲੇਗਾ।

ਦੋਨਾਂ ਨੇਤਾਵਾਂ ਨੇ ਆਰਥਿਕ ਵਿਕਾਸ, ਵਪਾਰਕ ਜੁੜਾਅ ਅਤੇ ਦੋਨਾਂ ਦੇਸ਼ਾਂ ਦੇ   ਲੋਕਾਂ ਦੇ ਦਰਮਿਆਨ ਬਿਹਤਰ ਸਮਝ ਉਤਪੰਨ ਕਰਨ ਵਿੱਚ ਟੂਰਿਜ਼ਮ ਖੇਤਰ ਦੀ ਸਕਾਰਾਤਮਕ ਭੂਮਿਕਾ ਸਵੀਕਾਰ ਕੀਤੀ। ਉਨ੍ਹਾਂ ਨੇ ਭਾਰਤ ਅਤੇ ਨਿਊਜ਼ੀਲੈਂਡ ਦੇ ਦਰਮਿਆਨ ਵਧਦੇ ਟੂਰਿਜ਼ਮ ਦਾ ਸੁਆਗਤ ਕੀਤਾ ਅਤੇ ਦੋਨਾਂ ਦੇਸ਼ਾਂ ਦੇ ਦਰਮਿਆਨ  ਹਵਾਈ ਸੇਵਾ ਸਮਝੌਤਾ ਅੱਪਡੇਟ ਕੀਤੇ ਜਾਣ ਦੀ ਸ਼ਲਾਘਾ  ਕੀਤੀ। ਉਨ੍ਹਾਂ ਨੇ ਭਾਰਤ ਅਤੇ ਨਿਊਜ਼ੀਲੈਂਡ ਦੇ ਦਰਮਿਆਨ ਸਿੱਧੀ ਉਡਾਣ ਸੰਚਾਲਨ ਸ਼ੁਰੂ ਕਰਨ ਦੇ ਲਈ ਆਪਣੇ ਦੇਸ਼ਾਂ ਦੇ ਹਵਾਬਾਜ਼ੀ ਸੰਚਾਲਕਾਂ ਨੂੰ ਪ੍ਰੋਤਸਾਹਿਤ ਕਰਨ ‘ਤੇ ਸਹਿਮਤੀ ਵਿਅਕਤ ਕੀਤੀ।

ਰਾਜਨੀਤਕ, ਰੱਖਿਆ ਅਤੇ ਸੁਰੱਖਿਆ ਸਹਿਯੋਗ:

ਭਾਰਤ ਅਤੇ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀਆਂ ਨੇ ਸੰਸਦੀ ਸੰਪਰਕ ਦੇ ਮਹੱਤਵ ਨੂੰ ਰੇਖਾਂਕਿਤ ਕਰਦੇ ਹੋਏ, ਸੰਸਦੀ ਵਫ਼ਦਾਂ  ਦੀ ਪਰਸਪਰ ਨਿਯਮਿਤ ਯਾਤਰਾ ‘ਤੇ ਸਹਿਮਤੀ ਵਿਅਕਤ ਕੀਤੀ।

ਉਨ੍ਹਾਂ ਨੇ ਦੋਨਾਂ ਦੇਸ਼ਾਂ ਦੇ  ਮਿਲਿਟਰੀ ਕਰਮੀਆਂ ਦੇ ਬਲੀਦਾਨ ਦੇ ਸਾਂਝੇ ਇਤਿਹਾਸ ਨੂੰ ਸਵੀਕਾਰ ਕੀਤਾ ਅਤੇ ਜਿਨ੍ਹਾਂ ਨੇ ਪਿਛਲੀ ਸ਼ਤਾਬਦੀ ਵਿੱਚ ਦੁਨੀਆ ਭਰ ਵਿੱਚ ਇੱਕ-ਦੂਸਰੇ ਦੇ ਨਾਲ ਮਿਲ ਕੇ ਯੁੱਧ ਵਿੱਚ ਹਿੱਸਾ ਲਿਆ।

ਭਾਰਤ ਅਤੇ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀਆਂ ਨੇ ਸੰਯੁਕਤ ਮਿਲਿਟਰੀ ਅਭਿਆਸਾਂ, ਸੈਨਾ ਸਟਾਫ਼ ਕਾਲਜ ਅਦਾਨ-ਪ੍ਰਦਾਨ, ਜਲਸੈਨਾ ਦੇ ਜਹਾਜ਼ਾਂ ਦੁਆਰਾ ਇੱਕ-ਦੂਸਰੇ ਦੀਆਂ ਬੰਦਰਗਾਹਾਂ ‘ਤੇ ਨਿਯਮਿਤ ਠਹਿਰਾਅ ਅਤੇ ਉੱਚ-ਪੱਧਰੀ ਰੱਖਿਆ ਵਫ਼ਦਾਂ ਦੇ ਅਦਾਨ-ਪ੍ਰਦਾਨ ਸਹਿਤ ਰੱਖਿਆ ਸੰਪਰਕ ਵਿੱਚ ਨਿਰੰਤਰ ਪ੍ਰਗਤੀ ਦਾ ਸੁਆਗਤ ਕੀਤਾ। ਦੋਨਾਂ ਨੇਤਾਵਾਂ ਨੇ ਭਾਰਤੀ ਜਲਸੈਨਾ ਦੇ ਸਾਗਰ ਪਰਿਕ੍ਰਮਾ ਅਭਿਯਾਨ ਦੇ ਤਹਿਤ ਜਲ ਸੈਨਾ ਦੇ ਸਮੁੰਦਰੀ ਜਹਾਜ਼ ਤਾਰਿਣੀ (Indian Naval sailing vessel Tarini) ਦੇ ਦਸੰਬਰ 2024 ਵਿੱਚ ਨਿਊਜ਼ੀਲੈਂਡ ਦੇ ਕ੍ਰਾਇਸਟਚਰਚ (Christchurch) ਦੀ ਲਿਟਲਟਨ (Lyttelton) ਬੰਦਰਗਾਹ ਪਹੁੰਚਣ ਨੂੰ ਭੀ ਯਾਦ ਕੀਤਾ। ਉਨ੍ਹਾਂ ਨੇ ਰੌਇਲ ਨਿਊਜ਼ੀਲੈਂਡ ਜਲਸੈਨਾ ਦੇ ਸਮੁੰਦਰੀ ਜਹਾਜ਼ ਐੱਚਐੱਮਐੱਨਜੈੱਡਐੱਸ ਤੇ ਕਾਹਾ (HMNZS Te Kaha) ਦੇ ਆਉਣ ਵਾਲੇ ਸਮੇਂ ਵਿੱਚ ਮੁੰਬਈ ਬੰਦਰਗਾਹ ‘ਤੇ ਪਹੁੰਚਣ ਦਾ ਭੀ ਉਲੇਖ ਕੀਤਾ। ਦੋਨਾਂ ਨੇਤਾਵਾਂ ਨੇ ਭਾਰਤ ਅਤੇ ਨਿਊਜ਼ੀਲੈਂਡ ਦੇ ਦਰਮਿਆਨ ਰੱਖਿਆ ਸਹਿਯੋਗ ਸਹਿਮਤੀ ਪੱਤਰ ‘ਤੇ ਹਸਤਾਖਰ ਕੀਤੇ ਜਾਣ ਦਾ ਸੁਆਗਤ ਕੀਤਾ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਦੋਨਾਂ ਦੇਸ਼ਾਂ ਦੇ ਦਰਮਿਆਨ  ਰੱਖਿਆ ਸਹਿਯੋਗ ਮਜ਼ਬੂਤ ਹੋਵੇਗਾ ਅਤੇ ਨਿਯਮਿਤ ਜੁੜਾਅ ਸਥਾਪਿਤ ਹੋਵੇਗਾ। ਦੋਨਾਂ ਦੇਸ਼ਾਂ ਨੇ ਸਮੁੰਦਰੀ ਸੰਚਾਰ ਮਾਰਗ ਸੁਰੱਖਿਆ ਸੁਨਿਸ਼ਚਿਤ ਕਰਨ ਦੀ ਜ਼ਰੂਰਤ ‘ਤੇ ਬਲ ਦਿੱਤਾ ਅਤੇ ਸਮੁੰਦਰੀ ਸੁਰੱਖਿਆ ਵਧਾਉਣ ਦੇ ਲਈ ਨਿਯਮਿਤ ਬਾਤਚੀਤ ਦੀ ਜ਼ਰੂਰਤ ਦੱਸੀ।

 

ਨਿਊਜ਼ੀਲੈਂਡ ਨੇ ਸੰਯੁਕਤ ਸਮੁੰਦਰੀ ਬਲਾਂ ਵਿੱਚ ਭਾਰਤ ਦੇ ਸ਼ਾਮਲ ਹੋਣ ਦਾ ਸੁਆਗਤ ਕੀਤਾ। ਦੋਨਾਂ ਪ੍ਰਧਾਨ ਮੰਤਰੀਆਂ ਨੇ ਨਿਊਜ਼ੀਲੈਂਡ ਦੇ ਕਮਾਂਡ ਟਾਸਕ ਫੋਰਸ 150 ਦੇ  ਦੌਰਾਨ ਰੱਖਿਆ ਸਬੰਧਾਂ ਵਿੱਚ ਹੋਈ ਪ੍ਰਗਤੀ ‘ਤੇ ਸੰਤੋਸ਼ ਵਿਅਕਤ ਕੀਤਾ।

ਦੋਨਾਂ ਨੇਤਾਵਾਂ ਨੇ ਪਰਸਪਰ ਅਧਾਰ ‘ਤੇ ਰੱਖਿਆ ਕਾਲਜਾਂ ਸਹਿਤ ਅਧਿਕਾਰੀਆਂ ਦੇ ਨਿਯਮਿਤ ਟ੍ਰੇਨਿੰਗ ਅਦਾਨ-ਪ੍ਰਦਾਨ ਦਾ ਭੀ ਸੁਆਗਤ ਕੀਤਾ। ਉਨ੍ਹਾਂ ਨੇ  ਸਮਰੱਥਾ ਨਿਰਮਾਣ ਸਹਿਯੋਗ ਵਧਾਉਣ ‘ਤੇ ਸਹਿਮਤੀ ਜਤਾਈ।

ਪ੍ਰਧਾਨ ਮੰਤਰੀ ਸ਼੍ਰੀ ਲਕਸਨ ਨੇ ਹਿੰਦ-ਪ੍ਰਸ਼ਾਂਤ ਮਹਾਸਾਗਰ ਪਹਿਲ (IPOI-ਆਈਪੀਓਆਈ) ਵਿੱਚ ਸ਼ਾਮਲ ਹੋਣ ਵਿੱਚ ਨਿਊਜ਼ੀਲੈਂਡ ਦੀ ਰੁਚੀ ਵਿਅਕਤ ਕੀਤੀ। ਸ਼੍ਰੀ ਮੋਦੀ ਨੇ ਸਮਾਨ ਵਿਚਾਰ ਵਾਲੇ ਦੇਸ਼ਾਂ ਦੇ ਨਾਲ ਇਸ ਸੰਗਠਨ ਵਿੱਚ ਨਿਊਜ਼ੀਲੈਂਡ ਦਾ ਸੁਆਗਤ ਕੀਤਾ। ਇਹ ਸੰਗਠਨ ਸਮੁੰਦਰੀ ਖੇਤਰ ਦੇ ਪ੍ਰਬੰਧਨ, ਸੰਭਾਲ਼ ਅਤੇ ਉਸ ਨੂੰ ਟਿਕਾਊ ਬਣਾਈ ਰੱਖਣ ਦੇ ਲਈ ਪ੍ਰਤੀਬੱਧ ਹੈ। ਭਾਰਤ ਅਤੇ ਨਿਊਜ਼ੀਲੈਂਡ ਦੇ ਦਰਮਿਆਨ ਸਮੁੰਦਰੀ ਸਹਿਯੋਗ ਦੀ ਅੱਗੇ ਹੋਰ ਸੰਭਾਵਨਾ ਤਲਾਸ਼ੀ ਜਾ ਰਹੀ ਹੈ। ਗੁਜਰਾਤ ਦੇ ਲੋਥਲ ਵਿੱਚ ਸਥਾਪਿਤ ਕੀਤੇ ਜਾ ਰਹੇ ਨੈਸ਼ਨਲ ਮੈਰੀਟਾਇਮ ਹੈਰੀਟੇਜ ਕੰਪਲੈਕਸ (NMHC-ਐੱਨਐੱਮਐੱਚਸੀ) ‘ਤੇ ਮਾਹਰਾਂ ਦੇ ਦਰਮਿਆਨ ਚਰਚਾ ਚਲ ਰਹੀ ਹੈ।

ਸਾਇੰਸ ਅਤੇ ਟੈਕਨੋਲੋਜੀ ਅਤੇ ਆਪਦਾ ਪ੍ਰਬੰਧਨ ਵਿੱਚ ਸਹਿਯੋਗ:

ਦੋਨਾਂ ਦੇਸ਼ਾਂ ਦੇ  ਪ੍ਰਧਾਨ ਮੰਤਰੀਆਂ ਨੇ ਦੁਵੱਲੀ ਸਾਂਝੇਦਾਰੀ ਦੇ ਮਹੱਤਵਪੂਰਨ ਥੰਮ੍ਹ ਦੇ ਰੂਪ ਵਿੱਚ ਰਿਸਰਚ, ਵਿਗਿਆਨਿਕ ਸਬੰਧਾਂ, ਟੈਕਨੋਲੋਜੀ ਸਾਂਝੇਦਾਰੀ ਅਤੇ ਇਨੋਵੇਸ਼ਨ ਦੇ ਮਹੱਤਵ ਨੂੰ ਰੇਖਾਂਕਿਤ ਕਰਦੇ ਹੋਏ ਪਰਸਪਰ ਹਿਤ ਵਿੱਚ ਅਜਿਹੇ ਅਵਸਰਾਂ ਦੀ ਤਲਾਸ਼ ਦਾ ਸੱਦਾ ਦਿੱਤਾ। ਦੋਨਾਂ ਦੇਸ਼ਾਂ ਨੇ ਵਪਾਰ ਅਤੇ ਉਦਯੋਗਾਂ ਵਿੱਚ ਨਿਕਟ ਸਹਿਯੋਗ ਦੁਆਰਾ ਸ਼ਨਾਖ਼ਤ ਕੀਤੇ ਖੇਤਰਾਂ ਵਿੱਚ ਟੈਕਨੋਲੋਜੀ ਵਿਕਸਿਤ ਕਰਨ ਅਤੇ ਉਨ੍ਹਾਂ ਦਾ ਵਪਾਰੀਕਰਨ ਕਰਨ ਦੇ ਲਈ ਮਜ਼ਬੂਤ ਸਹਿਯੋਗ ਦੀ ਜ਼ਰੂਰਤ ‘ਤੇ ਬਲ ਦਿੱਤਾ। ਦੋਨਾਂ ਧਿਰਾਂ ਨੇ ਜਲਵਾਯੂ ਪਰਿਵਰਤਨ ਅਤੇ ਘੱਟ ਕਾਰਬਨ ਉਤਸਰਜਨ ਵਾਲੀਆਂ ਜਲਵਾਯੂ ਅਨੁਕੂਲ ਅਰਥਵਿਵਸਥਾਵਾਂ ਨੂੰ ਅਪਣਾਉਣ ਦੀਆਂ ਅਰਥਵਿਵਸਥਾਵਾਂ ਦੀਆਂ ਚੁਣੌਤੀਆਂ ਦੀ ਪਹਿਚਾਣ ਕੀਤੀ। ਪ੍ਰਧਾਨ ਮੰਤਰੀ ਲਕਸਨ ਨੇ ਇੰਟਰਨੈਸ਼ਨਲ ਸੋਲਰ ਅਲਾਇੰਸ (ISA-ਆਈਐੱਸਏ) ਵਿੱਚ ਭਾਰਤ ਦੀ ਅਗਵਾਈ ਦਾ ਸੁਆਗਤ ਕੀਤਾ ਅਤੇ ਨਿਊਜ਼ੀਲੈਂਡ ਦੇ 2024 ਤੋਂ ਇਸ ਦੇ ਮੈਂਬਰ ਦੇ ਤੌਰ ‘ਤੇ ਮਜ਼ਬੂਤ ਸਮਰਥਨ ਦੁਹਰਾਇਆ। ਪ੍ਰਧਾਨ ਮੰਤਰੀ ਮੋਦੀ ਨੇ ਆਪਦਾ ਰੋਧੀ ਬੁਨਿਆਦੀ ਢਾਂਚੇ ਗਠਬੰਧਨ (CDRI-ਸੀਡੀਆਰਆਈ) ਵਿੱਚ ਨਿਊਜ਼ੀਲੈਂਡ ਦੇ ਸ਼ਾਮਲ ਹੋਣ ਦਾ ਸੁਆਗਤ ਕੀਤਾ, ਜਿਸ ਦਾ ਉਦੇਸ਼ ਟਿਕਾਊ ਵਿਕਾਸ ਲਕਸ਼ਾਂ (SDGs-ਐੱਸਡੀਜੀਜ), ਪੈਰਿਸ ਜਲਵਾਯੂ ਸਮਝੌਤੇ ਅਤੇ ਆਪਦਾ ਜੋਖਮ ਨਿਊਨੀਕਰਣ ਦੇ ਲਈ ਜਪਾਨ ਦੇ ਸੇਂਡਾਈ ਵਿੱਚ ਹੋਏ ਸਮਝੌਤੇ ਸੇਂਡਾਈ ਫ੍ਰੇਮਵਰਕ ਦੇ ਉਦੇਸ਼ਾਂ ਦੇ ਲਈ ਪ੍ਰਣਾਲੀਆਂ ਅਤੇ ਬੁਨਿਆਦੀ ਢਾਂਚੇ ਨੂੰ ਅਨੁਕੂਲ ਬਣਾਉਣਾ ਹੈ।

 

ਦੋਨਾਂ ਪ੍ਰਧਾਨ ਮੰਤਰੀਆਂ ਨੇ ਭਾਰਤ ਅਤੇ ਨਿਊਜ਼ੀਲੈਂਡ ਦੇ ਦਰਮਿਆਨ ਭੁਚਾਲ ਘਟਾਉਣ ਵਿੱਚ ਸਹਿਯੋਗ ‘ਤੇ ਸਹਿਯੋਗ ਪੱਤਰ (Memorandum of Cooperation) ਦੇ ਲਈ ਕੰਮ ਕਰਨ ਦਾ ਸੁਆਗਤ ਕੀਤਾ। ਇਹ ਭੁਚਾਲ ਨਾਲ ਨਜਿੱਠਣ ਦੀ ਤਿਆਰੀ, ਸੰਕਟਕਾਲੀਨ (ਐਮਰਜੈਂਸੀ) ਪ੍ਰਤੀਕਿਰਿਆ ਤੰਤਰ (emergency response mechanism) ਅਤੇ ਸਮਰੱਥਾ ਨਿਰਮਾਣ ਵਿੱਚ ਅਨੁਭਵਾਂ ਦੇ ਅਦਾਨ-ਪ੍ਰਦਾਨ ਨੂੰ ਸੁਗਮ ਬਣਾਵੇਗਾ।
 

ਸਿੱਖਿਆ, ਗਤੀਸ਼ੀਲਤਾ, ਖੇਡਾਂ ਅਤੇ ਲੋਕਾਂ ਦੇ ਦਰਮਿਆਨ ਸਬੰਧਦੋਨਾਂ ਪ੍ਰਧਾਨ ਮੰਤਰੀਆਂ ਨੇ ਭਾਰਤ ਅਤੇ ਨਿਊਜ਼ੀਲੈਂਡ ਦੇ ਦਰਮਿਆਨ ਵਧਦੇ ਸਿੱਖਿਆ ਅਤੇ ਭਾਈਚਾਰਕ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੀ ਸੰਭਾਵਨਾ ‘ਤੇ ਸਹਿਮਤੀ ਵਿਅਕਤ ਕੀਤੀ। ਉਨ੍ਹਾਂ ਨੇ ਦੋਨਾਂ ਦੇਸ਼ਾਂ ਦੀਆਂ   ਅਕਾਦਮਿਕ ਸੰਸਥਾਵਾਂ ਨੂੰ ਵਿਗਿਆਨ, ਇਨੋਵੇਸ਼ਨ, ਨਵੀਨ ਅਤੇ ਉੱਭਰਦੀਆਂ ਟੈਕਨੋਲੋਜੀਆਂ ਸਹਿਤ ਆਪਸੀ ਹਿਤ ਦੇ ਖੇਤਰਾਂ ‘ਤੇ ਕੇਂਦ੍ਰਿਤ ਭਵਿੱਖਮੁਖੀ ਸਾਂਝੇਦਾਰੀ ਦੇ ਲਈ ਪ੍ਰੋਤਸਾਹਿਤ ਕੀਤਾ।

ਦੋਨਾਂ ਨੇਤਾਵਾਂ ਨੇ ਨਿਊਜ਼ੀਲੈਂਡ ਵਿੱਚ ਗੁਣਵੱਤਾਪੂਰਨ ਸਿੱਖਿਆ ਪ੍ਰੋਗਰਾਮਾਂ ਵਿੱਚ ਦਾਖਲੇ ਦੇ ਲਈ ਭਾਰਤੀ ਵਿਦਿਆਰਥੀਆਂ ਨੂੰ ਅਧਿਕ ਅਵਸਰ ਅਤੇ ਸੁਗਮਤਾ ਪ੍ਰਦਾਨ ਕਰਨ ਦੀ ਬਾਤ ਕਹੀ। ਉਨ੍ਹਾਂ ਨੇ ਵਿਗਿਆਨ, ਇਨੋਵੇਸ਼ਨ ਅਤੇ ਨਵੀਨ ਅਤੇ ਉੱਭਰਦੀਆਂ ਟੈਕਨੋਲੋਜੀਆਂ ਸਹਿਤ ਇਨ੍ਹਾਂ ਖੇਤਰਾਂ ਵਿੱਚ ਕੌਸ਼ਲ ਵਿਕਾਸ ਅਤੇ ਕੁਸ਼ਲ ਕਰਮੀਆਂ ਦੀ ਇੱਕ-ਦੂਸਰੇ ਦੇ ਇੱਥੇ ਜਾਣ ਦੇ ਮਹੱਤਵ ‘ਤੇ ਗੌਰ ਕੀਤਾ। ਦੋਨਾਂ ਨੇਤਾਵਾਂ ਨੇ ਮੁਕਤ ਵਪਾਰ ਸਮਝੌਤੇ ਵਾਰਤਾ ਦੇ ਸੰਦਰਭ ਵਿੱਚ ਦੋਨਾਂ ਦੇਸ਼ਾਂ ਦੇ ਦਰਮਿਆਨ  ਪੇਸ਼ੇਵਰਾਂ ਅਤੇ ਕੁਸ਼ਲ ਕਾਮਿਆਂ (skilled workers) ਦੇ ਇੱਕ-ਦੂਸਰੇ ਦੇ ਇੱਥੇ ਆਉਣ-ਜਾਣ ਨੂੰ ਸੁਗਮ ਬਣਾਉਣ ਦੀ ਵਿਵਸਥਾ ‘ਤੇ ਬਾਤਚੀਤ ਸ਼ੁਰੂ ਕਰਨ ‘ਤੇ ਭੀ ਸਹਿਮਤੀ ਵਿਅਕਤ ਕੀਤੀ। ਉਨ੍ਹਾਂ ਨੇ ਅਨਿਯਮਿਤ ਪ੍ਰਵਾਸ (irregular migration) ਦੇ ਮੁੱਦੇ ‘ਤੇ ਭੀ ਬਾਤਚੀਤ ਕੀਤੀ।

ਪ੍ਰਧਾਨ ਮੰਤਰੀਆਂ ਨੇ ਦੋਨਾਂ ਦੇਸ਼ਾਂ ਦੇ ਸਿੱਖਿਆ ਮੰਤਰਾਲਿਆਂ ਦੇ ਦਰਮਿਆਨ ਸਿੱਖਿਆ ਸਹਿਯੋਗ ਸਮਝੌਤੇ ਦਾ ਭੀ ਸੁਆਗਤ ਕੀਤਾ। ਇਹ ਸਮਝੌਤਾ ਭਾਰਤ ਅਤੇ ਨਿਊਜ਼ੀਲੈਂਡ ਦੀਆਂ ਸਬੰਧਿਤ ਸਿੱਖਿਆ ਪ੍ਰਣਾਲੀਆਂ ‘ਤੇ ਸੂਚਨਾ ਦੇ ਨਿਰੰਤਰ ਅਦਾਨ-ਪ੍ਰਦਾਨ ਦੀ ਸੁਵਿਧਾ ਪ੍ਰਦਾਨ ਕਰੇਗਾ।

ਦੋਨਾਂ ਪ੍ਰਧਾਨ ਮੰਤਰੀਆਂ ਨੇ ਭਾਰਤ ਅਤੇ ਨਿਊਜ਼ੀਲੈਂਡ ਦੇ ਦਰਮਿਆਨ ਕ੍ਰਿਕਟ, ਹਾਕੀ ਅਤੇ ਹੋਰ ਓਲੰਪਿਕ ਖੇਡਾਂ ਵਿੱਚ ਨੇੜਤਾ ਦਾ ਭੀ ਉਲੇਖ ਕੀਤਾ। ਉਨ੍ਹਾਂ ਨੇ ਖੇਡਾਂ ਵਿੱਚ ਅਧਿਕ ਜੁੜਾਅ ਅਤੇ ਸਹਿਯੋਗ ਵਧਾਉਣ ਦੇ ਲਈ ਸਹਿਯੋਗ ਪੱਤਰ ਹਸਤਾਖਰ ਕਰਨ ਦਾ ਸੁਆਗਤ ਕੀਤਾ। ਉਨ੍ਹਾਂ ਨੇ ਭਾਰਤ ਅਤੇ ਨਿਊਜ਼ੀਲੈਂਡ ਦੇ ਦਰਮਿਆਨ ਖੇਡ ਸੰਪਰਕ ਦੇ 100 ਵਰ੍ਹਿਆਂ ਦੇ ਸਬੰਧ ਵਿੱਚ 2026 ਵਿੱਚ ਆਯੋਜਿਤ ਹੋਣ ਵਾਲੇ “ਖੇਡ ਏਕਤਾ” ਸਮਾਗਮਾਂ ("Sporting Unity” events) ਦਾ ਭੀ ਸੁਆਗਤ ਕੀਤਾ।
 

ਦੋਨਾਂ ਪ੍ਰਧਾਨ ਮੰਤਰੀਆਂ ਨੇ ਭਾਰਤ ਅਤੇ ਨਿਊਜ਼ੀਲੈਂਡ ਵਿੱਚ ਮਜ਼ਬੂਤ ਪਰੰਪਰਾਗਤ ਚਿਕਿਤਸਾ ਪੱਧਤੀਆਂ ਦੇ ਮਹੱਤਵ ਨੂੰ ਸਵੀਕਾਰ ਕਰਦੇ ਹੋਏ ਸਹਿਯੋਗ ਦੇ ਸੰਭਾਵਿਤ ਖੇਤਰਾਂ ਦਾ ਪਤਾ ਲਗਾਉਣ ਦੇ ਲਈ ਦੋਨਾਂ ਧਿਰਾਂ ਦੇ ਵਿਗਿਆਨ ਅਤੇ ਰਿਸਰਚ ਮਾਹਰਾਂ ਸਹਿਤ ਮਾਹਰਾਂ ਦੇ ਦਰਮਿਆਨ ਚਰਚਾ ਦੀ ਬਾਤ ਕਹੀ। ਇਸ ਵਿੱਚ ਸੂਚਨਾ ਅਤੇ ਬਿਹਤਰੀਨ ਪਿਰਤਾਂ ਨੂੰ ਸਾਂਝਾ ਕਰਨਾ ਅਤੇ ਮਾਹਰਾਂ ਦਾ ਦੌਰਾ ਸ਼ਾਮਲ ਹੈ।


ਦੋਨਾਂ ਪ੍ਰਧਾਨ ਮੰਤਰੀਆਂ ਨੇ ਯੋਗ ਅਤੇ ਭਾਰਤੀ ਸੰਗੀਤ ਅਤੇ ਨ੍ਰਿਤ ਵਿੱਚ ਨਿਊਜ਼ੀਲੈਂਡ ਦੇ ਲੋਕਾਂ ਦੀ ਵਧਦੀ ਰੁਚੀ ਦੇ ਨਾਲ ਹੀ ਭਾਰਤੀ ਤਿਉਹਾਰਾਂ ਨੂੰ ਖੁੱਲ੍ਹ ਕੇ ਉੱਥੇ ਮਨਾਏ ਜਾਣ ਦੀ ਚਰਚਾ ਕੀਤੀ। ਉਨ੍ਹਾਂ ਨੇ ਸੰਗੀਤ, ਨ੍ਰਿਤ, ਰੰਗਮੰਚ, ਫਿਲਮਾਂ ਅਤੇ ਤਿਉਹਾਰਾਂ ਦੁਆਰਾ ਦੁਵੱਲੇ ਸਬੰਧਾਂ ਨੂੰ ਹੋਰ ਅਧਿਕ ਮਜ਼ਬੂਤ ਬਣਾਉਣ ਦੀ ਬਾਤ ਕਹੀ।

ਖੇਤਰੀ ਅਤੇ ਬਹੁਪੱਖੀ ਸੰਗਠਨਾਂ ਵਿੱਚ ਸਹਿਯੋਗ:

ਭਾਰਤ ਅਤੇ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀਆਂ ਨੇ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦਾ ਸਨਮਾਨ ਕਰਦੇ ਹੋਏ ਖੁੱਲ੍ਹੇ, ਸਮਾਵੇਸ਼ੀ, ਸਥਿਰ ਅਤੇ ਸਮ੍ਰਿੱਧ ਹਿੰਦ-ਪ੍ਰਸ਼ਾਂਤ ਦੇ ਸਮਰਥਨ ਦੀ ਪ੍ਰਤੀਬੱਧਤਾ ਦੀ ਪੁਸ਼ਟੀ ਕੀਤੀ।

 

ਦੋਨਾਂ ਨੇਤਾਵਾਂ ਨੇ ਆਸੀਆਨ ਦੀ ਅਗਵਾਈ ਵਾਲੇ (ASEAN-led fora) ਪੂਰਬੀ ਏਸ਼ੀਆ ਸਮਿਟ(East Asia Summit), ਆਸੀਆਨ ਰੱਖਿਆ ਮੰਤਰੀਆਂ ਦੀ ਬੈਠਕ ਪਲੱਸ(ASEAN Defence Ministers’ Meeting Plus) ਅਤੇ ਆਸੀਆਨ ਖੇਤਰੀ ਮੰਚ (ASEAN Regional Forum) ਸਹਿਤ ਵਿਭਿੰਨ ਖੇਤਰੀ ਮੰਚਾਂ (various regional fora) ਵਿੱਚ ਭਾਰਤ ਅਤੇ ਨਿਊਜ਼ੀਲੈਂਡ ਦੇ ਦਰਮਿਆਨ ਸਹਿਯੋਗ ਦਾ ਉਲੇਖ ਕੀਤਾ। ਦੋਨਾਂ ਨੇਤਾਵਾਂ ਨੇ ਹਿੰਦ-ਪ੍ਰਸ਼ਾਂਤ ਖੇਤਰ ਦੀ ਸੁਰੱਖਿਆ ਅਤੇ ਸਮ੍ਰਿੱਧੀ ਨੂੰ ਵਿਆਪਕ ਬਣਾਉਣ ਦੇ ਲਈ ਇਨ੍ਹਾਂ ਖੇਤਰੀ ਸੰਗਠਨਾਂ ਅਤੇ ਆਸੀਆਨ ਦੀ ਕੇਂਦਰੀਅਤਾ ਦੇ ਮਹੱਤਵ ਦੀ ਪੁਸ਼ਟੀ ਕੀਤੀ। ਉਨ੍ਹਾਂ ਨੇ ਇਸ ਖੇਤਰ ਵਿੱਚ ਸ਼ਾਂਤੀ ਅਤੇ ਸਥਿਰਤਾ ਦੇ ਲਈ ਸਾਰੀਆਂ ਧਿਰਾਂ ਦੇ ਪ੍ਰਯਾਸਾਂ ਦੇ ਮਹੱਤਵ ‘ਤੇ ਜ਼ੋਰ ਦਿੱਤਾ।


ਦੋਨਾਂ ਨੇਤਾਵਾਂ ਨੇ ਆਲਮੀ ਚੁਣੌਤੀਆਂ ਨਾਲ ਨਜਿੱਠਣ ਵਿੱਚ ਮਹੱਤਵਪੂਰਨ ਸੰਗਠਨ ਦੇ ਰੂਪ ਵਿੱਚ ਸਮਕਾਲੀਨ ਵਾਸਤਵਿਕਤਾਵਾਂ ਨੂੰ ਪ੍ਰਤੀਬਿੰਬਿਤ ਕਰਨ ਵਾਲੇ ਸੰਯੁਕਤ ਰਾਸ਼ਟਰ ‘ਤੇ ਕੇਂਦਰੀ ਪ੍ਰਭਾਵੀ ਬਹੁਪੱਖੀ ਪ੍ਰਣਾਲੀ(effective multilateral system) ਦੇ ਮਹੱਤਵ ‘ਤੇ ਬਲ ਦਿੱਤਾ। ਉਨ੍ਹਾਂ ਨੇ ਸੰਯੁਕਤ ਰਾਸ਼ਟਰ ਵਿੱਚ ਸੁਧਾਰ ਦੀ ਜ਼ਰੂਰਤ ‘ਤੇ ਜ਼ੋਰ ਦਿੰਦੇ ਹੋਏ ਮੈਂਬਰਸ਼ਿਪ ਵਿਸਤਾਰ ਦੁਆਰਾ ਸੁਰੱਖਿਆ ਪਰਿਸ਼ਦ ਨੂੰ ਅਧਿਕ ਪ੍ਰਤੀਨਿਧਤਾਪੂਰਨ ਭਰੋਸੇਯੋਗ ਅਤੇ ਪ੍ਰਭਾਵੀ ਬਣਾਉਣ ਦੀ ਜ਼ਰੂਰਤ ਦੱਸੀ। ਨਿਊਜ਼ੀਲੈਂਡ ਨੇ ਸੁਧਾਰਿਤ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ (reformed UN Security Council) ਵਿੱਚ ਸਥਾਈ ਮੈਂਬਰਸ਼ਿਪ ਦੇ ਲਈ ਭਾਰਤ ਦੀ ਉਮੀਦਵਾਰੀ ਦਾ ਪ੍ਰਬਲ ਸਮਰਥਨ ਕੀਤਾ। ਦੋਨੋਂ ਦੇਸ਼ ਬਹੁਪੱਖੀ ਸੰਗਠਨਾਂ (multilateral fora) ਵਿੱਚ ਇੱਕ-ਦੂਸਰੇ ਦੀ ਉਮੀਦਵਾਰੀ ਨੂੰ ਪਰਸਪਰ ਸਮਰਥਨ ਦੇਣ ਦੀ ਸੰਭਾਵਨਾ ‘ਤੇ ਸਹਿਮਤ ਹੋਏ।

 

ਦੋਨਾਂ ਨੇਤਾਵਾਂ ਨੇ ਆਲਮੀ ਪਰਮਾਣੂ ਨਿਰਸ਼ਸਤਰੀਕਰਣ (global nuclear disarmament) ਅਤੇ ਪਰਮਾਣੂ ਅਪ੍ਰਸਾਰ ਵਿਵਸਥਾ (non-proliferation regime) ਕਾਇਮ ਰੱਖਣ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਭਾਰਤ ਦੇ ਸਵੱਛ ਊਰਜਾ ਲਕਸ਼ਾਂ ਅਤੇ ਪਰਮਾਣੂ ਅਪ੍ਰਸਾਰ ਸਾਖ ਨੂੰ ਸਵੀਕਾਰਦੇ ਹੋਏ ਪਰਮਾਣੂ ਸਪਲਾਇਰਸ ਸਮੂਹ ਵਿੱਚ ਭਾਰਤ ਦੇ ਸ਼ਾਮਲ ਹੋਣ ਦੇ ਮਹੱਤਵ ਨੂੰ ਸਵੀਕਾਰ ਕੀਤਾ।
 

ਦੋਨਾਂ ਪ੍ਰਧਾਨ ਮੰਤਰੀਆਂ ਨੇ ਪੱਛਮ ਏਸ਼ੀਆ (ਮੱਧ ਪੂਰਬ) ਵਿੱਚ ਸ਼ਾਂਤੀ ਅਤੇ ਸਥਿਰਤਾ ਦੇ ਪ੍ਰਤੀ ਆਪਣਾ ਦ੍ਰਿੜ੍ਹ ਸਮਰਥਨ ਦੁਹਰਾਇਆ। ਉਨ੍ਹਾਂ ਨੇ ਹਮਾਸ ਦੁਆਰਾ ਬੰਧਕਾਂ ਦੀ ਰਿਹਾਈ ਅਤੇ ਜਨਵਰੀ 2025 ਦੇ ਯੁੱਧ ਵਿਰਾਮ ਸਮਝੌਤੇ ਦਾ ਸੁਆਗਤ ਕੀਤਾ। ਉਨ੍ਹਾਂ ਨੇ ਸਥਾਈ ਸ਼ਾਂਤੀ ਦੇ ਲਈ ਨਿਰੰਤਰ ਵਾਰਤਾ ਦਾ ਸੱਦਾ ਦੁਹਰਾਉਂਦੇ ਹੋਏ ਸਾਰੇ ਬੰਧਕਾਂ ਦੀ ਰਿਹਾਈ ਅਤੇ ਗਾਜ਼ਾ ਵਿੱਚ ਤੇਜ਼ੀ ਨਾਲ, ਸੁਰੱਖਿਅਤ ਅਤੇ ਨਿਰਵਿਘਨ ਮਨੁੱਖੀ ਸਹਾਇਤਾ ਦੀ ਬਾਤ ਕਹੀ। ਦੋਨਾਂ ਨੇਤਾਵਾਂ ਨੇ ਬਾਤਚੀਤ ਦੇ ਜ਼ਰੀਏ ਦੋ-ਦੇਸ਼ ਸਮਾਧਾਨ ਦੇ ਮਹੱਤਵ ‘ਤੇ ਜ਼ੋਰ ਦਿੱਤਾ, ਜਿਸ ਨਾਲ ਫਿਲਿਸਤੀਨ ਵਿੱਚ ਪ੍ਰਭੂਸੱਤਾ ਸੰਪੰਨ, ਵਿਵਹਾਰ ਅਤੇ ਸੁਤੰਤਰ ਦੇਸ਼ ਸਥਾਪਿਤ ਹੋ ਸਕੇ ਅਤੇ ਸ਼ਾਂਤੀ ਅਤੇ ਸੁਰੱਖਿਆ ਦੇ ਨਾਲ ਉਹ ਇਜ਼ਰਾਈਲ ਦੇ ਨਾਲ ਆਪਸੀ ਸਹਿ-ਅਸਤਿਤਵ ਵਿੱਚ ਰਹਿ ਸਕੇ।

 

ਦੋਨਾਂ ਨੇਤਾਵਾਂ ਨੇ ਯੂਕ੍ਰੇਨ ਵਿੱਚ ਯੁੱਧ ਸਮਾਪਤ ਕੀਤੇ ਜਾਣ ਦੀ ਸੰਭਾਵਨਾ ‘ਤੇ ਵਿਚਾਰ-ਵਟਾਂਦਰਾ ਕੀਤਾ ਅਤੇ ਅੰਤਰਰਾਸ਼ਟਰੀ ਕਾਨੂੰਨ, ਸੰਯੁਕਤ ਰਾਸ਼ਟਰ ਚਾਰਟਰ ਸਿਧਾਂਤਾਂ ਅਤੇ ਖੇਤਰੀ ਅਖੰਡਤਾ ਅਤੇ ਪ੍ਰਭੂਸੱਤਾ ਅਤੇ ਆਪਸੀ ਸਨਮਾਨ ਦੇ ਅਧਾਰ ‘ਤੇ ਨਿਆਂਪੂਰਨ ਅਤੇ ਸਥਾਈ ਸ਼ਾਂਤੀ ਦੇ ਪ੍ਰਤੀ ਸਮਰਥਨ ਵਿਅਕਤ ਕੀਤਾ।

 

ਦੋਨਾਂ ਨੇਤਾਵਾਂ ਨੇ ਸਾਰੇ ਰੂਪਾਂ ਅਤੇ ਅਭਿਵਿਅਕਤੀਆਂ ਵਿੱਚ ਆਤੰਕਵਾਦ ਅਤੇ ਸੀਮਾ ਪਾਰ ਤੋਂ ਆਤੰਕਵਾਦੀਆਂ ਦੇ ਪ੍ਰੌਕਸੀ ਉਪਯੋਗ ਦੀ ਨਿੰਦਾ ਕੀਤੀ। ਉਨ੍ਹਾਂ ਨੇ ਸੰਯੁਕਤ ਰਾਸ਼ਟਰ ਦੁਆਰਾ ਪ੍ਰਤੀਬੰਧਿਤ (ਪਾਬੰਦੀਸ਼ੁਦਾ) ਆਤੰਕਵਾਦੀ ਸੰਗਠਨਾਂ ਅਤੇ ਵਿਅਕਤੀਆਂ ਦੇ ਖ਼ਿਲਾਫ਼ ਤੁਰੰਤ, ਨਿਰੰਤਰ ਅਤੇ ਠੋਸ ਕਾਰਵਾਈ ਦੇ ਲਈ ਸਾਰੇ ਦੇਸ਼ਾਂ ਦੇ ਤਾਲਮੇਲ ਵਾਲੇ ਪ੍ਰਯਾਸਾਂ ਦੀ ਜ਼ਰੂਰਤ ‘ਤੇ ਬਲ ਦਿੱਤਾ। ਉਨ੍ਹਾਂ ਨੇ ਆਤੰਕਵਾਦ ਦੇ ਵਿੱਤਪੋਸ਼ਣ ਨੈੱਟਵਰਕ ਅਤੇ ਸੁਰੱਖਿਤ ਠਿਕਾਣਿਆਂ ਨੂੰ ਤਬਾਹ ਕਰਨ, ਔਨਲਾਇਨ ਸਹਿਤ ਆਤੰਕੀ ਢਾਂਚੇ ਨੂੰ ਨਸ਼ਟ ਕਰਨ ਅਤੇ ਆਤੰਕਵਾਦੀਆਂ ਨੂੰ ਨਿਆਂ ਦੇ ਕਟਹਿਰੇ ਵਿੱਚ ਜਲਦੀ ਲਿਆਉਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਦੁਵੱਲੇ ਅਤੇ ਬਹੁਪੱਖੀ ਤੰਤਰਾਂ ਦੁਆਰਾ ਆਤੰਕਵਾਦ ਅਤੇ ਹਿੰਸਕ ਅਤਿਵਾਦ (terrorism and violent extremism) ਦਾ ਮੁਕਾਬਲਾ ਕਰਨ ਵਿੱਚ ਸਹਿਯੋਗ ‘ਤੇ ਆਪਸੀ ਸਹਿਮਤੀ ਵਿਅਕਤ ਕੀਤੀ।
 

ਦੋਨਾਂ ਪ੍ਰਧਾਨ ਮੰਤਰੀਆਂ ਨੇ ਆਪਸੀ ਦੁਵੱਲੇ ਸਹਿਯੋਗ ਵਿੱਚ ਪ੍ਰਗਤੀ ‘ਤੇ ਸੰਤੋਸ਼ ਵਿਅਕਤ ਕਰਦੇ ਹੋਏ ਪਰਸਪਰ ਲਾਭ ਦੇ ਨਾਲ ਹੀ ਹਿੰਦ-ਪ੍ਰਸ਼ਾਂਤ ਖੇਤਰ (Indo-Pacific Region) ਵਿੱਚ ਦੁਵੱਲੀ ਸਾਂਝੇਦਾਰੀ ਹੋਰ ਮਜ਼ਬੂਤ ਬਣਾਉਣ ਦੀ ਪ੍ਰਤੀਬੱਧਤਾ ਵਿਅਕਤ ਕੀਤੀ। ਉਨ੍ਹਾਂ ਨੇ ਦੁਵੱਲਾ ਜੁੜਾਅ ਹੋਰ ਗਹਿਰਾ ਬਣਾਉਣ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਉਣ ਅਤੇ ਹਰਿਤ ਅਤੇ ਖੇਤੀਬਾੜੀ ਟੈਕਨੋਲੋਜੀ ਖੇਤਰਾਂ ਸਹਿਤ ਸਹਿਯੋਗ ਦੇ ਨਵੀਨ ਖੇਤਰਾਂ ਦਾ ਪਤਾ ਲਗਾਉਣ ਦਾ ਸੱਦਾ ਦਿੱਤਾ।

ਪ੍ਰਧਾਨ ਮੰਤਰੀ ਲਕਸਨ ਨੇ ਪ੍ਰਧਾਨ ਮੰਤਰੀ ਮੋਦੀ, ਭਾਰਤ ਸਰਕਾਰ ਅਤੇ ਭਾਰਤ ਦੇ ਲੋਕਾਂ ਨੂੰ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਵਫ਼ਦ  ਦੇ ਮੈਂਬਰਾਂ ਦੇ ਨਿੱਘ ਅਤੇ ਪਰਾਹੁਣਚਾਰੀ ਸਤਿਕਾਰ ਦੇ ਲਈ ਧੰਨਵਾਦ ਕੀਤਾ। ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਨਿਊਜ਼ੀਲੈਂਡ ਦੀ ਯਾਤਰਾ ‘ਤੇ ਆਉਣ ਦਾ ਸੱਦਾ ਦਿੱਤਾ। 

 

  • khaniya lal sharma March 22, 2025

    💙♥️💙♥️💙♥️💙♥️💙
  • saroj Devi March 22, 2025

    🙏🙏🙏🙏🙏🚩🚩🚩
  • Margang Tapo March 22, 2025

    vande mataram 🇮🇳
  • SUNIL CHAUDHARY KHOKHAR BJP March 22, 2025

    22/03/2025
  • SUNIL CHAUDHARY KHOKHAR BJP March 22, 2025

    22/03/2025
  • SUNIL CHAUDHARY KHOKHAR BJP March 22, 2025

    22/03/2025
  • SUNIL CHAUDHARY KHOKHAR BJP March 22, 2025

    22/03/2025
  • கார்த்திக் March 22, 2025

    Jai Shree Ram🏵️Jai Shree Ram🏵️Jai Shree Ram🏵️Jai Shree Ram🏵️Jai Shree Ram🏵️Jai Shree Ram🏵️Jai Shree Ram🏵️Jai Shree Ram🏵️Jai Shree Ram🏵️Jai Shree Ram🏵️Jai Shree Ram🏵️Jai Shree Ram🏵️
  • Dr Mukesh Ludanan March 22, 2025

    Jai hind
  • ram Sagar pandey March 21, 2025

    🌹🌹🙏🙏🌹🌹🌹🙏🏻🌹जय श्रीराम🙏💐🌹🌹🌹🙏🙏🌹🌹जय माँ विन्ध्यवासिनी👏🌹💐ॐनमः शिवाय 🙏🌹🙏जय कामतानाथ की 🙏🌹🙏🌹🌹🙏🙏🌹🌹🌹🙏🏻🌹जय श्रीराम🙏💐🌹🌹🌹🙏🙏🌹🌹🌹🙏🏻🌹जय श्रीराम🙏💐🌹
Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
India Doubles GDP In 10 Years, Outpacing Major Economies: IMF Data

Media Coverage

India Doubles GDP In 10 Years, Outpacing Major Economies: IMF Data
NM on the go

Nm on the go

Always be the first to hear from the PM. Get the App Now!
...
PM Modi’s podcast with Lex Fridman now available in multiple languages
March 23, 2025

The Prime Minister, Shri Narendra Modi’s recent podcast with renowned AI researcher and podcaster Lex Fridman is now accessible in multiple languages, making it available to a wider global audience.

Announcing this on X, Shri Modi wrote;

“The recent podcast with Lex Fridman is now available in multiple languages! This aims to make the conversation accessible to a wider audience. Do hear it…

@lexfridman”

Tamil:

Malayalam:

Telugu:

Kannada:

Marathi:

Bangla:

Odia:

Punjabi: