ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਭਾਰਤ-ਮੱਧ ਪੂਰਬ-ਯੂਰੋਪ ਆਰਥਿਕ ਗਲਿਆਰੇ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਸਾਂਝਾ ਸਹਿਯੋਗ ਆਕਾਂਖਿਆਵਾਂ ਤੇ ਸੁਪਨਿਆਂ ਦੀ ਯਾਤਰਾ ਨੂੰ ਵਿਸਤਾਰ ਪ੍ਰਦਾਨ ਕਰਦੇ ਹੋਏ ਸਹਿਯੋਗ, ਇਨੋਵੇਸ਼ਨ ਤੇ ਸਾਂਝੀ ਪ੍ਰਗਤੀ ਦਾ ਪ੍ਰਤੀਕ ਬਣਨ ਦਾ ਭਰੋਸਾ ਦਿੰਦਾ ਹੈ।
ਪ੍ਰਧਾਨ ਮੰਤਰੀ ਨੇ ਐਕਸ(X) 'ਤੇ ਪੋਸਟ ਕੀਤਾ:
“ਸਾਂਝੀਆਂ ਆਕਾਂਖਿਆਵਾਂ ਅਤੇ ਸੁਪਨਿਆਂ ਦੀ ਯਾਤਰਾ ‘ਤੇ ਅੱਗੇ ਵਧਦੇ ਹੋਏ ਭਾਰਤ-ਮੱਧ ਪੂਰਬ-ਯੂਰੋਪ ਆਰਥਿਕ ਗਲਿਆਰਾ ਸਹਿਯੋਗ, ਇਨੋਵੇਸ਼ਨ ਤੇ ਸਾਂਝੀ ਪ੍ਰਗਤੀ ਦਾ ਪ੍ਰਤੀਕ ਬਣਨ ਦਾ ਵਾਅਦਾ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਜਿਵੇਂ-ਜਿਵੇਂ ਇਤਿਹਾਸ ਸਾਹਮਣੇ ਆ ਰਿਹਾ ਹੈ, ਇਹ ਗਲਿਆਰਾ ਮਾਨਵੀ ਪ੍ਰਯਾਸ ਤੇ ਮਹਾਦੀਪਾਂ ਦੀ ਏਕਤਾ ਦਾ ਪ੍ਰਮਾਣ ਬਣ ਸਕਦਾ ਹੈ।”
Charting a journey of shared aspirations and dreams, the India-Middle East-Europe Economic Corridor promises to be a beacon of cooperation, innovation, and shared progress. As history unfolds, may this corridor be a testament to human endeavour and unity across continents. pic.twitter.com/vYBNo2oa5W
— Narendra Modi (@narendramodi) September 9, 2023