ਭਾਰਤ ਦੇ ਮਾਣਯੋਗ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ 10 ਸਤੰਬਰ, 2023 ਨੂੰ ਨਵੀਂ ਦਿੱਲੀ ਵਿੱਚ ਜੀ-20 ਦੇ ਲੀਡਰਾਂ ਦੇ ਸਮਿਟ ਦੌਰਾਨ ਫਰਾਂਸੀਸੀ ਗਣਰਾਜ ਦੇ ਰਾਸ਼ਟਰਪਤੀ ਮਹਾਮਹਿਮ ਸ਼੍ਰੀ ਇਮੈਨੁਅਲ ਮੈਕ੍ਰੋਂ ਦੇ ਨਾਲ ਦੁਵੱਲੀ ਮੀਟਿੰਗ ਕੀਤੀ, ਜੋ ਕਿ ਦੁਪਹਿਰ ਦੇ ਭੋਜਨ ਦੌਰਾਨ ਆਯੋਜਿਤ ਕੀਤੀ ਗਈ ਸੀ। ਇਨ੍ਹਾਂ ਦੋਹਾਂ ਲੀਡਰਾਂ ਨੇ ਜੁਲਾਈ, 2023 ਵਿੱਚ ਪੈਰਿਸ ਵਿੱਚ ਆਯੋਜਿਤ ਆਪਣੀ ਆਖਰੀ ਮੀਟਿੰਗ ਦੇ ਬਾਅਦ ਤੋਂ ਲੈ ਕੇ ਹੁਣ ਤੱਕ ਦੁਵੱਲੇ ਸਬੰਧਾਂ ਵਿੱਚ ਹੋਈ ਪ੍ਰਗਤੀ ‘ਤੇ ਵਿਆਪਕ ਚਰਚਾ ਕੀਤੀ, ਇਸ ਦਾ ਮੁੱਲਾਂਕਣ ਕੀਤਾ ਅਤੇ ਫਿਰ ਇਸ ਦੀ ਸਮੀਖਿਆ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਮਹੱਤਵਪੂਰਨ ਅੰਤਰਰਾਸ਼ਟਰੀ ਅਤੇ ਖੇਤਰੀ ਘਟਨਾਕ੍ਰਮਾਂ ‘ਤੇ ਵਿਚਾਰਾਂ ਦਾ ਅਦਾਨ-ਪ੍ਰਦਾਨ ਕੀਤਾ।
ਰਾਸ਼ਟਰਪਤੀ ਮੈਕ੍ਰੋਂ ਦੀ ਭਾਰਤ ਯਾਤਰਾ, 14 ਜੁਲਾਈ 2023 ਨੂੰ ਫਰਾਂਸੀਸੀ ਰਾਸ਼ਟਰੀ ਦਿਵਸ (French National Day) ਦੇ ਅਵਸਰ ‘ਤੇ ਸਨਮਾਨਿਤ ਮਹਿਮਾਨ (Guest of Honour) ਦੇ ਰੂਪ ਵਿੱਚ 13-14 ਜੁਲਾਈ, 2023 ਨੂੰ ਪ੍ਰਧਾਨ ਮੰਤਰੀ, ਸ਼੍ਰੀ ਮੋਦੀ ਦੀ ਪੈਰਿਸ ਦੀ ਇਤਿਹਾਸਿਕ ਯਾਤਰਾ ਤੋਂ ਬਾਅਦ ਹੋ ਰਹੀ ਹੈ, ਜਿਸ ਦੌਰਾਨ ਭਾਰਤ-ਫਰਾਂਸ ਰਣਨੀਤਕ ਸਾਂਝੇਦਾਰੀ ਦੀ 25ਵੀਂ ਵਰ੍ਹੇਗੰਢ (25th anniversary of the India-France strategic partnership) ਮਨਾਈ ਗਈ ।
ਭਾਰਤ-ਫਰਾਂਸ ਸਾਂਝੇਦਾਰੀ (India France partnership), ਜੋ ਕਿ ਗਹਿਨ ਵਿਸ਼ਵਾਸ, ਸਾਂਝੀਆਂ ਕਦਰਾਂ-ਕੀਮਤਾਂ, ਪ੍ਰਭੂਸੱਤਾ ਅਤੇ ਰਣਨੀਤਕ ਖ਼ੁਦਮੁਖਤਿਆਰੀ ਵਿੱਚ ਵਿਸ਼ਵਾਸ, ਸੰਯੁਕਤ ਰਾਸ਼ਟਰ ਚਾਰਟਰ (UN Charter) ਵਿੱਚ ਨਿਹਿਤ ਅੰਤਰਰਾਸ਼ਟਰੀ ਕਾਨੂੰਨ ਅਤੇ ਸਿਧਾਂਤਾਂ ਦੇ ਪ੍ਰਤੀ ਦ੍ਰਿੜ੍ਹ ਪ੍ਰਤੀਬੱਧਤਾ, ਬਹੁਪੱਖਵਾਦ (multilateralism) ਵਿੱਚ ਅਟੱਲ ਵਿਸ਼ਵਾਸ ਅਤੇ ਇੱਕ ਸਥਿਰ ਬਹੁ-ਧਰੁਵੀ ਵਿਸ਼ਵ (a stable multi-polar world) ਦੇ ਲਈ ਪਰਸਪਰ ਪ੍ਰਯਾਸਾਂ (a mutual pursuit) ‘ਤੇ ਅਧਾਰਿਤ ਹੈ, ਦੀ ਮਜ਼ਬੂਤੀ ਨੂੰ ਸਵੀਕਾਰ ਕਰਦੇ ਹੋਏ ਦੋਹਾਂ ਹੀ ਲੀਡਰਾਂ ਨੇ ਖੇਤਰੀ ਅਤੇ ਆਲਮੀ ਚੁਣੌਤੀਆਂ ਨਾਲ ਨਜਿੱਠਣ ਦੇ ਲਈ (to address regional and global challenges) ਆਪਸੀ ਸਹਿਯੋਗ ਵਧਾਉਣ ਦੀ ਜ਼ਰੂਰਤ (need to expand their collaboration)‘ਤੇ ਵਿਸ਼ੇਸ਼ ਜ਼ੋਰ ਦਿੱਤਾ। ਉਨ੍ਹਾਂ ਨੇ ਭਾਰੀ ਉਥਲ-ਪੁਥਲ ਭਰੇ ਸਮੇਂ ਵਿੱਚ ‘ਵਸੁਧੈਵ ਕੁਟੁੰਬਕਮ’ ਯਾਨੀ ‘ਇੱਕ ਪ੍ਰਿਥਵੀ, ਇੱਕ ਕੁਟੁੰਬ, ਇੱਕ ਭਵਿੱਖ’ ਦਾ ਸੰਦੇਸ਼ (message of ‘Vasudhaiva Kutumbakam’ i.e. ‘one earth, one family, one future’) ਦਿੰਦੇ ਹੋਏ ਸਮੂਹਿਕ ਤੌਰ ‘ਤੇ ਭਲਾਈ ਕਰਨ ਦੇ ਪ੍ਰਤੀ ਆਪਣੀ ਅਟੁੱਟ ਪ੍ਰਤੀਬੱਧਤਾ ਦੁਹਰਾਈ, ਤਾਕਿ ਆਲਮੀ ਵਿਵਸਥਾ ਨੂੰ ਨਵਾਂ ਸਵਰੂਪ ਪ੍ਰਦਾਨ ਕੀਤਾ ਜਾ ਸਕੇ।
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਯਾਤਰਾ ਦੇ ਦੌਰਾਨ ‘ਦਿਸਹੱਦਾ 2047’ ਰੋਡਮੈਪ(‘Horizon 2047’ Roadmap), ਹਿੰਦ-ਪ੍ਰਸ਼ਾਂਤ ਰੋਡਮੈਪ (Indo-Pacific Roadmap), ਅਤੇ ਇਸੇ ਤਰ੍ਹਾਂ ਦੇ ਹੋਰ ਪਰਿਣਾਮਾਂ ਨੂੰ ਹਾਲੀਆ ਸੰਦਰਭ ਬਿੰਦੂ ਮੰਨਦੇ ਹੋਏ ਦੋਹਾਂ ਲੀਡਰਾਂ ਨੇ ਰੱਖਿਆ, ਪੁਲਾੜ, ਪਰਮਾਣੂ ਊਰਜਾ, ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ, ਮਹੱਤਵਪੂਰਨ ਟੈਕਨੋਲੋਜੀ, ਜਲਵਾਯੂ ਪਰਿਵਰਤਨ, ਸਿੱਖਿਆ ਅਤੇ ਦੋਨਾਂ ਦੇਸ਼ਾਂ ਦੀ ਜਨਤਾ ਦੇ ਆਪਸੀ ਸੰਪਰਕ ਦੇ ਖੇਤਰਾਂ ਵਿੱਚ ਸਹਿਯੋਗ ਦੇ ਲਈ ਨਵੇਂ ਅਤੇ ਅਭਿਲਾਸ਼ੀ ਲਕਸ਼ਾਂ ਨੂੰ ਪੂਰਾ ਕਰਨ ਦੀ ਦਿਸ਼ਾ ਵਿੱਚ ਹੋਈ ਸਮੁੱਚੀ ਪ੍ਰਗਤੀ ਅਤੇ ਅਗਲੇ ਕਦਮਾਂ ‘ਤੇ ਚਰਚਾ ਕੀਤੀ। ਉਨ੍ਹਾਂ ਨੇ ਇਨਫ੍ਰਾਸਟ੍ਰਕਚਰ, ਕਨੈਕਟੀਵਿਟੀ, ਊਰਜਾ, ਜੈਵ ਵਿਵਿਧਤਾ, ਸਥਿਰਤਾ ਅਤੇ ਉਦਯੋਗਿਕ ਪ੍ਰੋਜੈਕਟਾਂ ਸਹਿਤ ਹਿੰਦ-ਪ੍ਰਸ਼ਾਂਤ ਖੇਤਰ ਅਤੇ ਅਫਰੀਕਾ (Indo Pacific region and Africa) ਵਿੱਚ ਭਾਰਤ-ਫਰਾਂਸ ਸਾਂਝੇਦਾਰੀ ‘ਤੇ ਆਪਣੀ ਚਰਚਾ ਨੂੰ ਅੱਗੇ ਵਧਾਇਆ। ਉਨ੍ਹਾਂ ਨੇ ਭਾਰਤ ਅਤੇ ਫਰਾਂਸ ਦੁਆਰਾ ਸ਼ੁਰੂ ਕੀਤੇ ਗਏ ਅੰਤਰਰਾਸ਼ਟਰੀ ਸੌਰ ਗਠਬੰਧਨ (International Solar Alliance) ਅਤੇ ਆਪਦਾ ਰੋਧੀ ਬੁਨਿਆਦੀ ਢਾਂਚੇ ਦੇ ਲਈ ਗਠਬੰਧਨ (Coalition for Disaster Resilient Infrastructure) ਦੀ ਰੂਪਰੇਖਾ (framework) ਦੇ ਤਹਿਤ ਆਪਣੇ-ਆਪਣੇ ਸਹਿਯੋਗ ਦੇ ਜ਼ਰੀਏ ਹਿੰਦ-ਪ੍ਰਸ਼ਾਂਤ ਖੇਤਰ ਦੇ ਲਈ ਸਮਾਧਾਨ ਪ੍ਰਦਾਤਾਵਾਂ ਦੇ ਰੂਪ ਵਿੱਚ ਆਪਣੀ ਭੂਮਿਕਾ ਨੂੰ ਰੇਖਾਂਕਿਤ ਕੀਤਾ।
ਰਾਸ਼ਟਰਪਤੀ ਮੈਕ੍ਰੋਂ ਨੇ ਭਾਰਤ ਦੇ ਮਿਸ਼ਨ ਚੰਦਰਯਾਨ 3 (Mission Chandrayaan 3) ਦੀ ਸਫ਼ਲਤਾ ‘ਤੇ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੂੰ ਵਧਾਈ ਦਿੱਤੀ। ਦੋਹਾਂ ਲੀਡਰਾਂ ਨੇ ਭਾਰਤ-ਫਰਾਂਸ ਪੁਲਾੜ ਸਹਿਯੋਗ (India-France Space cooperation) ਦੇ ਛੇ ਦਹਾਕਿਆਂ ਨੂੰ ਯਾਦ ਕੀਤਾ ਅਤੇ ਜੂਨ 2023 ਵਿੱਚ ਪਹਿਲਾ ਰਣਨੀਤਕ ਪੁਲਾੜ ਸੰਵਾਦ (first Strategic Space Dialogue) ਆਯੋਜਿਤ ਕਰਨ ਦੇ ਬਾਅਦ ਤੋਂ ਲੈ ਕੇ ਹੁਣ ਤੱਕ ਇਸ ਦਿਸ਼ਾ ਵਿੱਚ ਹੋਈ ਪ੍ਰਗਤੀ ਦੀ ਸਮੀਖਿਆ ਕੀਤੀ। ਉਨ੍ਹਾਂ ਨੇ ਮਜ਼ਬੂਤ ਭਾਰਤ-ਫਰਾਂਸ ਸਿਵਲ ਪਰਮਾਣੂ ਸਬੰਧਾਂ, ਜੈਤਾਪੁਰ ਪਰਮਾਣੂ ਪਲਾਂਟ ਪ੍ਰੋਜੈਕਟ (Jaitapur nuclear plant project) ਦੇ ਲਈ ਹੋਈ ਚਰਚਾ ਵਿੱਚ ਚੰਗੀ ਪ੍ਰਗਤੀ ਨੂੰ ਰੇਖਾਂਕਿਤ ਕੀਤਾ ਅਤੇ ਐੱਸਐੱਮਆਰ ਅਤੇ ਏਐੱਮਆਰ ਟੈਕਨੋਲੋਜੀਆਂ ਦੇ ਸਹਿ-ਵਿਕਾਸ (co-developing SMR and AMR technologies) ਦੇ ਲਈ ਸਾਂਝੇਦਾਰੀ ਕਰਨ ਦੇ ਨਾਲ-ਨਾਲ ਵਿਸ਼ੇਸ਼ ਇਰਾਦੇ ਦੇ ਐਲਾਨ ‘ਤੇ ਆਗਾਮੀ ਹਸਤਾਖਰ ਲਈ ਦੁਵੱਲਾ ਸਹਿਯੋਗ ਵਧਾਉਣ ਦੇ ਲਈ ਦੋਹਾਂ ਧਿਰਾਂ ਦੀ ਨਿਰੰਤਰ ਸਹਿਭਾਗਿਤਾ (ਸ਼ਮੂਲੀਅਤ) ਦਾ ਸੁਆਗਤ ਕੀਤਾ। ਫਰਾਂਸ ਨੇ ਨਿਊਕਲੀਅਰ ਸਪਲਾਇਰਸ ਗਰੁੱਪ (Nuclear Suppliers Group) ਵਿੱਚ ਭਾਰਤ ਦੀ ਮੈਂਬਰਸ਼ਿਪ ਦੇ ਲਈ ਆਪਣਾ ਦ੍ਰਿੜ੍ਹ ਅਤੇ ਅਟੁੱਟ ਸਮਰਥਨ ਦੁਹਰਾਇਆ।
ਦੋਹਾਂ ਹੀ ਲੀਡਰਾਂ ਨੇ ਉੱਨਤ ਰੱਖਿਆ ਟੈਕਨੋਲੋਜੀਆਂ ਅਤੇ ਪਲੈਟਫਾਰਮਾਂ ਦੇ ਡਿਜ਼ਾਈਨ, ਵਿਕਾਸ, ਟੈਸਟਿੰਗ ਅਤੇ ਨਿਰਮਾਣ ਵਿੱਚ ਸਾਂਝੇਦਾਰੀ ਦੇ ਜ਼ਰੀਏ ਰੱਖਿਆ ਸਹਿਯੋਗ ਨੂੰ ਮਜ਼ਬੂਤ ਕਰਨ ਅਤੇ ਹਿੰਦ-ਪ੍ਰਸ਼ਾਂਤ (Indo-Pacific) ਅਤੇ ਉਸ ਤੋਂ ਪਰੇ ਸਥਿਤ ਹੋਰ ਦੇਸ਼ਾਂ ਸਹਿਤ ਭਾਰਤ ਵਿੱਚ ਉਤਪਾਦਨ ਵਧਾਉਣ ਦੀ ਆਪਣੀ ਪ੍ਰਤੀਬੱਧਤਾ ਦੁਹਰਾਈ। ਇਸ ਸੰਦਰਭ ਵਿੱਚ ਉਨ੍ਹਾਂ ਨੇ ‘ਰੱਖਿਆ ਉਦਯੋਗਿਕ ਰੋਡਮੈਪ’ (Defence Industrial Roadmap) ਨੂੰ ਜਲਦੀ ਅੰਤਿਮ ਰੂਪ ਦੇਣ ਦਾ ਭੀ ਸੱਦਾ ਦਿੱਤਾ।
ਡਿਜੀਟਲ, ਵਿਗਿਆਨ, ਟੈਕਨੋਲੋਜਿਕਲ ਇਨੋਵੇਸ਼ਨ, ਸਿੱਖਿਆ, ਸੱਭਿਆਚਾਰ, ਸਿਹਤ ਅਤੇ ਵਾਤਾਵਰਣ ਸਹਿਯੋਗ ਜਿਹੇ ਖੇਤਰਾਂ ‘ਤੇ ਵਿਸ਼ੇਸ਼ ਜ਼ੋਰ ਦਿੰਦੇ ਹੋਏ ਦੋਹਾਂ ਹੀ ਲੀਡਰਾਂ ਨੇ ਹਿੰਦ-ਪ੍ਰਸ਼ਾਂਤ (Indo-Pacific) ਦੇ ਲਈ ਭਾਰਤੀ-ਫਰਾਂਸੀਸੀ ਕੈਂਪਸ (Indo-French Campus) ਦੇ ਮਾਡਲ ‘ਤੇ ਹੀ ਇਨ੍ਹਾਂ ਖੇਤਰਾਂ ਵਿੱਚ ਆਪਸੀ ਸੰਸਥਾਗਤ ਸਬੰਧਾਂ (institutional linkages) ਨੂੰ ਮਜ਼ਬੂਤ ਕਰਨ ਦਾ ਸੱਦਾ ਦਿੱਤਾ। ਇਸ ਸੰਦਰਭ ਵਿੱਚ ਉਨ੍ਹਾਂ ਨੇ ਸੱਭਿਆਚਾਰਕ ਅਦਾਨ-ਪ੍ਰਦਾਨ ਵਧਾਉਣ ਅਤੇ ਅਜਾਇਬ ਘਰਾਂ (ਮਿਊਜ਼ੀਅਮਸ) ਦੇ ਵਿਕਾਸ ਵਿੱਚ ਆਪਸ ਵਿੱਚ ਮਿਲ ਕੇ ਕੰਮ ਕਰਨ ਦੀ ਪ੍ਰਤੀਬੱਧਤਾ ਦੀ ਭੀ ਪੁਸ਼ਟੀ ਕੀਤੀ।
ਪ੍ਰਧਾਨ ਮੰਤਰੀ, ਸ਼੍ਰੀ ਮੋਦੀ ਨੇ ਭਾਰਤ ਦੀ ਜੀ-20 ਦੀ ਪ੍ਰੈਜ਼ੀਡੈਂਸੀ ਨੂੰ ਫਰਾਂਸ ਦੀ ਤਰਫ਼ੋਂ ਨਿਰੰਤਰ ਸਮਰਥਨ ਦੇਣ ਦੇ ਲਈ ਰਾਸ਼ਟਰੀਪਤੀ ਮੈਕ੍ਰੋਂ ਦਾ ਧੰਨਵਾਦ ਕੀਤਾ, ਜਿਸ ਨੇ ਗਲੋਬਲ ਚੁਣੌਤੀਆਂ ਨਾਲ ਨਜਿੱਠਣ ਅਤੇ ਅਧਿਕ ਸਥਿਰ ਆਲਮੀ ਵਿਵਸਥਾ ਬਣਾਉਣ ਦੇ ਅੰਤਰਰਾਸ਼ਟਰੀ ਪ੍ਰਯਾਸਾਂ ਵਿੱਚ ਸਮਾਵੇਸ਼ਿਤਾ, ਏਕਤਾ ਅਤੇ ਇਕਜੁੱਟਤਾ ਨੂੰ ਅੱਗੇ ਵਧਾਇਆ ਹੈ। ਭਾਰਤ ਅਤੇ ਫਰਾਂਸ ਨੇ ਜੀ-20 ਵਿੱਚ ਅਫਰੀਕਨ ਯੂਨੀਅਨ (ਏਯੂ-AU) ਦੀ ਮੈਂਬਰਸ਼ਿਪ ਦਾ ਭੀ ਸੁਆਗਤ ਕੀਤਾ ਅਤੇ ਅਫਰੀਕਾ ਦੀ ਪ੍ਰਗਤੀ, ਸਮ੍ਰਿੱਧੀ ਅਤੇ ਵਿਕਾਸ ਦੇ ਲਈ (for the progress, prosperity and development of Africa) ਅਫਰੀਕਨ ਯੂਨੀਅਨ ਦੇ ਨਾਲ ਮਿਲ ਕੇ ਕੰਮ ਕਰਨ ਦੀ ਉਮੀਦ ਜਤਾਈ।