ਭਾਰਤ - ਚਿਲੀ ਸੰਯੁਕਤ ਬਿਆਨ

Published By : Admin | April 1, 2025 | 18:11 IST

ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ  ਦੇ ਸੱਦੇ ‘ਤੇ,  ਚਿਲੀ ਗਣਰਾਜ ਦੇ ਰਾਸ਼ਟਰਪਤੀ ਮਹਾਮਹਿਮ ਸ਼੍ਰੀ ਗੈਬ੍ਰੀਅਲ ਬੋਰਿਕ ਫੌਂਟ 1-5 ਅਪ੍ਰੈਲ, 2025 ਤੱਕ ਭਾਰਤ ਦੀ ਸਰਕਾਰੀ ਯਾਤਰਾ ‘ਤੇ ਹਨ।  ਇਹ ਯਾਤਰਾ ਦੋਹਾਂ ਦੇਸ਼ਾਂ ਦੇ ਦਰਮਿਆਨ ਡਿਪਲੋਮੈਟਿਕ ਸਬੰਧਾਂ  ਦੇ 76 ਵਰ੍ਹੇ ਪੂਰੇ ਹੋਣ  ਦੇ ਸਬੰਧ ਵਿੱਚ ਹੋ ਰਹੀ ਹੈ। ਰਾਸ਼ਟਰਪਤੀ ਬੋਰਿਕ ਦੇ ਨਾਲ ਵਿਦੇਸ਼ , ਖੇਤੀਬਾੜੀ,ਮਾਇਨਿੰਗ,  ਮਹਿਲਾਵਾਂ ਅਤੇ ਲੈਂਗਿਕ ਸਮਾਨਤਾ ਅਤੇ ਸੰਸਕ੍ਰਿਤੀ, ਕਲਾ ਅਤੇ ਵਿਰਾਸਤ ਮੰਤਰੀ,  ਸੰਸਦ ਮੈਂਬਰ,  ਸੀਨੀਅਰ ਅਧਿਕਾਰੀ ਅਤੇ ਬੜੀ ਸੰਖਿਆ ਵਿੱਚ ਕਾਰੋਬਾਰ ਪ੍ਰਤੀਨਿਧੀ ਭੀ ਹਨ। ਨਵੀਂ ਦਿੱਲੀ ਦੇ ਇਲਾਵਾ, ਰਾਸ਼ਟਰਪਤੀ ਬੋਰਿਕ ਆਗਰਾ, ਮੁੰਬਈ ਅਤੇ ਬੰਗਲੁਰੂ ਦਾ ਭੀ ਦੌਰਾ ਕਰਨਗੇ।  ਰਾਸ਼ਟਰਪਤੀ ਬੋਰਿਕ ਦੀ ਇਹ ਪਹਿਲੀ ਭਾਰਤ ਯਾਤਰਾ ਹੈ। ਰਾਸ਼ਟਰਪਤੀ ਬੋਰਿਕ ਅਤੇ ਪ੍ਰਧਾਨ ਮੰਤਰੀ ਮੋਦੀ ਦੋਹਾਂ ਦੀ ਪਹਿਲੀ ਮੁਲਾਕਾਤ ਨਵੰਬਰ 2024 ਵਿੱਚ ਰੀਓ ਡੀ ਜਨੇਰੀਓ (Rio de Janeiro) ਵਿੱਚ ਜੀ-20 ਸਮਿਟ (G20 Summit) ਦੇ ਦੌਰਾਨ ਹੋਈ ਸੀ।

ਏਅਰ ਫੋਰਸ ਸਟੇਸ਼ਨ ਪਾਲਮ ਵਿੱਚ ਰਾਸ਼ਟਰਪਤੀ ਬੋਰਿਕ ਦਾ ਗਰਮਜੋਸ਼ੀ ਨਾਲ ਸੁਆਗਤ ਕੀਤਾ ਗਿਆ। ਪ੍ਰਧਾਨ ਮੰਤਰੀ ਮੋਦੀ ਨੇ 1 ਅਪ੍ਰੈਲ 2025 ਨੂੰ ਹੈਦਰਾਬਾਦ ਹਾਊਸ ਵਿੱਚ ਰਾਸ਼ਟਰਪਤੀ ਬੋਰਿਕ ਦੇ ਨਾਲ ਦੁਵੱਲੀ ਵਾਰਤਾ ਕੀਤੀ।  ਉਨ੍ਹਾਂ ਨੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨਾਲ ਮੁਲਾਕਾਤ ਕੀਤੀ।  ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਉਨ੍ਹਾਂ  ਦੇ  ਅਤੇ ਉਨ੍ਹਾਂ  ਦੇ  ਨਾਲ ਆਏ ਪ੍ਰਤੀਨਿਧੀਮੰਡਲ (ਵਫ਼ਦ)  ਦੇ ਸਨਮਾਨ ਵਿੱਚ ਭੋਜ ਦਾ ਆਯੋਜਨ ਕੀਤਾ।  ਭਾਰਤ  ਦੇ ਵਿਦੇਸ਼ ਮੰਤਰੀ  ਡਾ.  ਐੱਸ ਜੈਸ਼ੰਕਰ ਨੇ ਰਾਸ਼ਟਰਪਤੀ ਬੋਰਿਕ ਨਾਲ ਮੁਲਾਕਾਤ ਕੀਤੀ ।

 ਰਾਸ਼ਟਰਪਤੀ ਬੋਰਿਕ ਅਤੇ ਪ੍ਰਧਾਨ ਮੰਤਰੀ ਮੋਦੀ ਨੇ 1949 ਵਿੱਚ ਸਥਾਪਿਤ ਇਤਿਹਾਸਿਕ ਡਿਪਲੋਮੈਟਿਕ ਸਬੰਧਾਂ,  ਵਧਦੇ ਵਪਾਰ ਸਬੰਧਾਂ ,  ਲੋਕਾਂ ਦੇ ਦਰਮਿਆਨ ਸੰਪਰਕ (people-to-people linkages), ਸੱਭਿਆਚਾਰਕ ਸਬੰਧਾਂ ਅਤੇ ਦੋਹਾਂ ਦੇਸ਼ਾਂ ਦੇ ਦਰਮਿਆਨ ਨਿੱਘੇ ਅਤੇ ਸੁਹਿਰਦ ਦੁਵੱਲੇ ਸਬੰਧਾਂ ਨੂੰ ਯਾਦ ਕੀਤਾ।  ਉਨ੍ਹਾਂ ਨੇ ਆਪਸੀ ਹਿਤਾਂ ਦੇ ਸਾਰੇ ਖੇਤਰਾਂ ਵਿੱਚ ਦੋਹਾਂ ਦੇਸ਼ਾਂ ਦੇ ਦਰਮਿਆਨ ਬਹੁਆਯਾਮੀ ਸਬੰਧਾਂ ਨੂੰ ਹੋਰ ਅਧਿਕ ਵਿਸਤਾਰਿਤ ਅਤੇ ਗਹਿਰਾ ਕਰਨ ਦੀ ਇੱਛਾ ਵਿਅਕਤ ਕੀਤੀ।

ਬੈਠਕ  ਦੇ ਦੌਰਾਨ ,  ਦੋਹਾਂ ਨੇਤਾਵਾਂ ਨੇ ਵਪਾਰ ਅਤੇ ਨਿਵੇਸ਼ ,  ਸਿਹਤ ਅਤੇ ਫਾਰਮਾਸਿਊਟਿਕਲਸ ,  ਰੱਖਿਆ ਅਤੇ ਸੁਰੱਖਿਆ , ਇਨਫ੍ਰਾਸਟ੍ਰਕਚਰ,  ਮਾਇਨਿੰਗ ਅਤੇ ਖਣਿਜ ਸੰਸਾਧਨ,  ਖੇਤੀਬਾੜੀ ਅਤੇ ਫੂਡ ਸੁਰੱਖਿਆ,  ਹਰਿਤ ਊਰਜਾ ,  ਆਈਸੀਟੀ(ICT),  ਡਿਜੀਟਲੀਕਰਣ ,  ਇਨੋਵੇਸ਼ਨ,  ਆਪਦਾ ਪ੍ਰਬੰਧਨ,  ਵਿਗਿਆਨ ਅਤੇ ਟੈਕਨੋਲੋਜੀ  ਵਿੱਚ ਸਹਿਯੋਗ,  ਸਿੱਖਿਆ ਅਤੇ ਲੋਕਾਂ ਦੇ ਦਰਮਿਆਨ ਸੰਪਰਕ ਸਹਿਤ ਕਈ ਖੇਤਰਾਂ ਵਿੱਚ ਦੁਵੱਲੇ ਸਬੰਧਾਂ  ਦੇ ਪੂਰੇ ਦਾਇਰੇ ਦੀ ਵਿਆਪਕ ਸਮੀਖਿਆ ਕੀਤੀ।  ਦੋਹਾਂ ਧਿਰਾਂ ਨੇ ਦੁਵੱਲੇ ਸਬੰਧਾਂ ਨੂੰ ਹੋਰ ਗਤੀ ਦੇਣ ਦੇ ਲਈ ਵਿਭਿੰਨ ਪੱਧਰਾਂ ‘ਤੇ ਨਿਯਮਿਤ ਅਦਾਨ-ਪ੍ਰਦਾਨ ਜਾਰੀ ਰੱਖਣ ‘ਤੇ ਸਹਿਮਤੀ ਵਿਅਕਤ ਕੀਤੀ।

ਦੋਹਾਂ ਨੇਤਾਵਾਂ ਨੇ ਕਿਹਾ ਕਿ ਵਪਾਰ ਅਤੇ ਵਣਜ ਦੁਵੱਲੇ ਸਬੰਧਾਂ ਦਾ ਮਜ਼ਬੂਤ ਥੰਮ੍ਹ  ਰਿਹਾ ਹੈ।  ਉਨ੍ਹਾਂ ਨੇ ਮਈ 2017 ਵਿੱਚ ਭਾਰਤ-ਚਿਲੀ ਤਰਜੀਹੀ ਵਪਾਰ ਸਮਝੌਤੇ (India-Chile Preferential Trade Agreement) ਦੇ ਵਿਸਤਾਰ ਨਾਲ ਪੈਦਾ ਸਕਾਰਾਤਮਕ ਪ੍ਰਭਾਵਾਂ ‘ਤੇ ਬਲ ਦਿੱਤਾ। ਇਸ ਸਦਕਾ ਦੁਵੱਲੇ ਵਪਾਰ ਵਿੱਚ ਉਚਿਤ ਵਾਧਾ ਹੋਇਆ ਹੈ।  ਦੋਹਾਂ ਨੇਤਾਵਾਂ ਨੇ ਦੁਵੱਲੇ ਵਪਾਰ ਤੰਤਰ ਨੂੰ ਹੋਰ ਮਜ਼ਬੂਤ ਕਰਨ ਦੀ ਜ਼ਰੂਰਤ ‘ਤੇ ਬਲ ਦਿੱਤਾ ਜੋ ਦੁਵੱਲੇ ਵਪਾਰ  ਦੇ ਵਿਸਤਾਰ ਦੇ ਲਈ ਨਵੇਂ ਅਵਸਰ ਖੋਲ੍ਹ ਸਕਦਾ ਹੈ। ਦੋਹਾਂ ਨੇਤਾਵਾਂ ਨੇ ਦੋਹਾਂ ਧਿਰਾਂ ਦੇ ਕਾਰੋਬਾਰ ਵਫ਼ਦਾਂ (business delegations) ਦੀਆਂ ਯਾਤਰਾਵਾਂ ਵਿੱਚ ਹਾਲ ਹੀ ਵਿੱਚ ਹੋਏ ਵਾਧੇ ‘ਤੇ ਸੰਤੋਸ਼ ਵਿਅਕਤ ਕੀਤਾ ,  ਜੋ ਦੋਹਾਂ ਦੇਸ਼ਾਂ ਦੇ ਦਰਮਿਆਨ ਵਪਾਰ ਅਤੇ ਆਰਥਿਕ ਸਬੰਧਾਂ ਨੂੰ ਮਜ਼ਬੂਤ ਕਰ ਰਿਹਾ ਹੈ।  ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰਪਤੀ ਬੋਰਿਕ ਦਾ ਬੜਾ ਕਾਰੋਬਾਰ ਵਫ਼ਦ (business delegation) ਲਿਆਉਣ ਲਈ ਧੰਨਵਾਦ ਕੀਤਾ,  ਜੋ ਦੋਹਾਂ ਦੇਸ਼ਾਂ ਦੇ  ਦਰਮਿਆਨ ਕਾਰੋਬਾਰ ਸੰਪਰਕ ਨੂੰ ਵਧਾਉਣ ਵਿੱਚ ਸਹਾਇਤਾ ਕਰੇਗਾ ।  ਦੋਹਾਂ ਨੇਤਾਵਾਂ ਨੇ ਵਪਾਰ ਸਬੰਧਾਂ ਨੂੰ ਹੋਰ ਵਧਾਉਣ ਦੇ ਲਈ ਚਰਚਾ ਜਾਰੀ ਰੱਖਣ ‘ਤੇ ਸਹਿਮਤੀ ਵਿਅਕਤ ਕੀਤੀ।

ਰਾਸ਼ਟਰਪਤੀ ਬੋਰਿਕ ਨੇ ਦੱਸਿਆ ਕਿ ਭਾਰਤ ਆਲਮੀ ਅਰਥਵਿਵਸਥਾ ਵਿੱਚ ਚਿਲੀ ਦੇ ਲਈ ਪ੍ਰਾਥਮਿਕਤਾ ਵਾਲਾ ਸਾਂਝੇਦਾਰ ਹੈ।  ਉਨ੍ਹਾਂ ਨੇ ਦੋਹਾਂ ਦੇਸ਼ਾਂ ਦੇ  ਦਰਮਿਆਨ ਵਪਾਰ ਨੂੰ ਵਧਾਉਣ ਅਤੇ ਵਿਵਿਧਤਾਪੂਰਨ ਬਣਾਉਣ ਦੇ ਲਈ ਰਣਨੀਤੀਆਂ ਦਾ ਪਤਾ ਲਗਾਉਣ ਦੀ ਜ਼ਰੂਰਤ ‘ਤੇ ਬਲ ਦਿੱਤਾ । ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੇ ਪਰਸਪਰ ਸਹਿਮਤੀ ਦੀਆਂ ਸੰਦਰਭ ਸ਼ਰਤਾਂ ‘ਤੇ ਹਸਤਾਖਰ ਕਰਨ ਦੀ ਬਾਤ ਸਵੀਕਾਰ ਕੀਤੀ ਅਤੇ ਗਹਿਨ ਆਰਥਿਕ ਏਕੀਕਰਣ ਪ੍ਰਾਪਤ ਕਰਨ ਦੇ ਲਈ ਸੰਤੁਲਿਤ, ਖ਼ਾਹਿਸ਼ੀ,  ਵਿਆਪਕ ਅਤੇ ਪਰਸਪਰ ਤੌਰ ‘ਤੇ ਲਾਭਕਾਰੀ ਸਮਝੌਤੇ ਦੇ ਲਈ ਵਿਆਪਕ ਆਰਥਿਕ ਭਾਗੀਦਾਰੀ ਸਮਝੌਤੇ  (ਸੀਈਪੀਏ-CEPA)  ਵਾਰਤਾ  ਦੀ ਸ਼ੁਰੂਆਤ ਦਾ ਸੁਆਗਤ ਕੀਤਾ।  ਸੀਈਪੀਏ(CEPA) ਦਾ ਉਦੇਸ਼ ਭਾਰਤ ਅਤੇ ਚਿਲੀ  ਦੇ ਦਰਮਿਆਨ ਵਪਾਰ ਅਤੇ ਕਮਰਸ਼ੀਅਲ ਸਬੰਧਾਂ ਦੀ ਪੂਰੀ ਸਮਰੱਥਾ ਨੂੰ ਖੋਲ੍ਹਣਾ,  ਰੋਜ਼ਗਾਰ,  ਦੁਵੱਲੇ ਵਪਾਰ ਅਤੇ ਆਰਥਿਕ ਵਿਕਾਸ ਨੂੰ ਹੁਲਾਰਾ ਦੇਣਾ ਹੋਵੇਗਾ।

ਵਪਾਰ ਸਬੰਧਾਂ  ਦੇ ਨਾਲ-ਨਾਲ ਲੋਕਾਂ ਦੇ ਦਰਮਿਆਨ ਸੰਪਰਕ (people-to-people interactions) ਨੂੰ ਹੋਰ ਹੁਲਾਰਾ ਦੇਣ ਦੇ ਲਈ,  ਰਾਸ਼ਟਰਪਤੀ ਬੋਰਿਕ ਨੇ ਭਾਰਤੀ ਕਾਰੋਬਾਰੀਆਂ (Indian businesspersons) ਲਈ ਮਲਟੀਪਲ ਐਂਟਰੀ ਪਰਮਿਟ (Multiple Entry Permit) ਦੇਣ  ਦੇ ਚਿਲੀ ਦੇ ਫ਼ੈਸਲੇ ਦਾ ਐਲਾਨ ਕੀਤਾ ,  ਜਿਸ ਦੇ ਨਾਲ ਵੀਜ਼ਾ  ਪ੍ਰਕਿਰਿਆ ਸਰਲ ਹੋ ਜਾਵੇਗੀ।  ਪ੍ਰਧਾਨ ਮੰਤਰੀ ਮੋਦੀ ਨੇ ਇਸ ਕਦਮ  ਦਾ ਸੁਆਗਤ ਕੀਤਾ ਅਤੇ ਇਸ ਦੀ ਸ਼ਲਾਘਾ ਕੀਤੀ,  ਕਿਉਂਕਿ ਇਹ ਵਪਾਰ ਅਤੇ ਨਿਵੇਸ਼ ਨੂੰ ਸੁਵਿਧਾਜਨਕ ਬਣਾਉਣ ਲਈ ਦੋਹਾਂ ਧਿਰਾਂ ਦੀ ਇੱਛਾ ਅਤੇ ਚਿਲੀ ਅਤੇ ਭਾਰਤ ਦੇ ਦਰਮਿਆਨ ਦੁਵੱਲੇ ਸਬੰਧਾਂ ਨੂੰ ਗਹਿਰਾ ਕਰਨ ਦੀ ਸਾਂਝੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ। ਦੁਵੱਲੇ ਸਬੰਧਾਂ ਨੂੰ ਹੁਲਾਰਾ ਦੇਣ ਅਤੇ ਵਪਾਰ, ਟੂਰਿਜ਼ਮ,  ਵਿਦਿਆਰਥੀ ਅਤੇ ਵਿੱਦਿਅਕ ਅਦਾਨ-ਪ੍ਰਦਾਨ ਨੂੰ ਸੁਵਿਧਾਜਨਕ ਬਣਾਉਣ ਦੇ ਲਈ ਲੋਕਾਂ ਦੇ ਦਰਮਿਆਨ ਸਬੰਧਾਂ ਨੂੰ ਮਹੱਤਵਪੂਰਨ  ਥੰਮ੍ਹ  ਦੇ ਰੂਪ ਵਿੱਚ ਸਵੀਕਾਰ ਕਰਦੇ ਹੋਏ,  ਭਾਰਤੀ ਧਿਰ ਨੇ ਪਹਿਲੇ ਹੀ ਲਚੀਲੀ ਵੀਜ਼ਾ ਵਿਵਸਥਾ (flexible visa regime) ਲਾਗੂ ਕਰ ਦਿੱਤੀ ਹੈ।  ਇਸ ਵਿੱਚ ਭਾਰਤ ਵਿੱਚ ਚਿਲੀ  ਦੇ ਯਾਤਰੀਆਂ ਲਈ ਈ-ਵੀਜ਼ਾ ਸੁਵਿਧਾ (e-visa facility) ਦਾ ਵਿਸਤਾਰ ਕਰਨਾ ਸ਼ਾਮਲ ਹੈ।

ਦੋਹਾਂ ਨੇਤਾਵਾਂ ਨੇ ਉੱਭਰਦੀਆਂ ਟੈਕਨੋਲੋਜੀਆਂ,  ਉੱਨਤ ਨਿਰਮਾਣ (advanced manufacturing) ਅਤੇ ਸਵੱਛ ਊਰਜਾ ਟ੍ਰਾਂਜ਼ਿਸ਼ਨ ਲਈ ਮਹੱਤਵਪੂਰਨ  ਖਣਿਜਾਂ ਦੇ ਰਣਨੀਤਕ ਮਹੱਤਵ ਨੂੰ ਪਹਿਚਾਣਿਆ ।  ਦੋਹਾਂ ਨੇਤਾਵਾਂ ਨੇ ਪਰਸਪਰ ਲਾਭ ਦੇ ਲਈ ਸੰਪੂਰਨ  ਮਹੱਤਵਪੂਰਨ ਖਣਿਜ ਵੈਲਿਊ ਚੇਨਸ (critical mineral value chain) ਵਿੱਚ ਨਿਵੇਸ਼ ਨੂੰ ਹੁਲਾਰਾ ਦੇਣ ਦੇ ਲਈ ਖੋਜ ਅਤੇ ਵਿਕਾਸ ਦੇ ਨਾਲ-ਨਾਲ ਖੋਜ , ਮਾਇਨਿੰਗ ਅਤੇ ਪ੍ਰੋਸੈਸਿੰਗ (exploration, mining and processing) ਵਿੱਚ ਸਹਿਯੋਗ ਵਿੱਚ ਤੇਜ਼ੀ ਲਿਆਉਣ ‘ਤੇ ਸਹਿਮਤੀ ਵਿਅਕਤ ਕੀਤੀ। ਉਨ੍ਹਾਂ ਨੇ ਮਹੱਤਵਪੂਰਨ  ਖਣਿਜਾਂ ਅਤੇ ਉੱਨਤ ਸਮੱਗਰੀ ਸਹਿਤ ਭਰੋਸੇਯੋਗ ਅਤੇ ਲਚੀਲੀਆਂ ਸਪਲਾਈ ਲੜੀ ਦੇ ਨਿਰਮਾਣ ਦੀ ਜ਼ਰੂਰਤ ‘ਤੇ ਜੋਰ ਦਿੱਤਾ।  ਦੋਹਾਂ ਧਿਰਾਂ ਨੇ ਮਾਇਨਿੰਗ ਅਤੇ ਖਣਿਜਾਂ ਵਿੱਚ ਆਪਸੀ ਤੌਰ ਤੋਂ ਲਾਭਕਾਰੀ ਸਾਂਝੇਦਾਰੀ ਅਤੇ ਸਮਝ ਨੂੰ ਹੁਲਾਰਾ ਦੇ ਕੇ ਸਪਲਾਈ ਚੇਨਸ ਅਤੇ ਸਥਾਨਕ ਵੈਲਿਊ ਚੇਨਸ (supply chains and local value chains) ਨੂੰ ਮਜ਼ਬੂਤ ਕਰਨ ਦੀ ਪਹਿਲ ‘ਤੇ ਮਿਲ ਕੇ ਕੰਮ ਕਰਨ  ‘ਤੇ ਸਹਿਮਤੀ ਵਿਅਕਤ ਕੀਤੀ।  ਇਸ ਵਿੱਚ ਚਿਲੀ ਤੋਂ ਭਾਰਤ ਨੂੰ ਖਣਿਜਾਂ ਅਤੇ ਸਮੱਗਰੀ ਦੀ ਦੀਰਘਕਾਲੀ ਸਪਲਾਈ ਦੀ ਸੰਭਾਵਨਾ ਭੀ ਸ਼ਾਮਲ ਹੈ।

ਦੋਹਾਂ ਨੇਤਾਵਾਂ ਨੇ ਇਨ੍ਹਾਂ ਮਾਮਲਿਆਂ ਦੇ ਲਈ ਜ਼ਿੰਮੇਦਾਰ ਏਜੰਸੀਆਂ ਦੇ ਦਰਮਿਆਨ ਅਨੁਭਵਾਂ ਅਤੇ ਅੱਛੀਆਂ ਪਿਰਤਾਂ ਦੇ ਅਦਾਨ-ਪ੍ਰਦਾਨ  ਦੇ ਜ਼ਰੀਏ ਸਿਹਤ ਅਤੇ ਫਾਰਮਾਸਿਊਟਿਕਲਸ, ਪੁਲਾੜ,  ਆਈਸੀਟੀ(ICT),  ਖੇਤੀਬਾੜੀ,  ਹਰਿਤ ਊਰਜਾ,  ਪਰੰਪਰਾਗਤ ਚਿਕਿਤਸਾ,  ਅੰਟਾਰਕਟਿਕਾ,  ਵਿਗਿਆਨ ਅਤੇ ਟੈਕਨੋਲੋਜੀ,  ਪ੍ਰਾਕ੍ਰਿਤਿਕ  ਆਪਦਾਵਾਂ ਦੇ ਪ੍ਰਬੰਧਨ,  ਖੇਡਾਂ ,  ਸਟਾਰਟਅਪ ,  ਸਹਿਕਾਰਤਾ ਅਤੇ ਆਡੀਓਵਿਜ਼ੂਅਲ ਸਹਿ-ਉਤਪਾਦਨ ਵਿੱਚ ਸਹਿਯੋਗ ਦੇ ਲਈ ਨਵੇਂ ਰਸਤੇ ਖੋਲ੍ਹਣ ‘ਤੇ ਸਹਿਮਤੀ ਵਿਅਕਤ ਕੀਤੀ।

ਰਾਸ਼ਟਰਪਤੀ ਬੋਰਿਕ ਨੇ ਭਾਰਤੀ ਦਵਾਈ ਉਦਯੋਗ ਦੀ ਭੂਮਿਕਾ ਨੂੰ ਵਿਸ਼ਵ ਦੇ ਮੋਹਰੀ ਦੇਸ਼ਾਂ ਵਿੱਚੋਂ ਇੱਕ ਹੋਰ ਕਿਫਾਇਤੀ ਅਤੇ ਉੱਚ ਗੁਣਵੱਤਾ ਵਾਲੇ ਉਤਪਾਦਾਂ ਦੀ ਸਪਲਾਈ ਵਿੱਚ ਚਿਲੀ ਲਈ ਮਹੱਤਵਪੂਰਨ  ਭਾਗੀਦਾਰ  ਦੇ ਰੂਪ ਵਿੱਚ ਸਵੀਕਾਰ ਕੀਤਾ ।  ਦੋਹਾਂ ਧਿਰਾਂ ਨੇ ਦਵਾਈਆਂ ,  ਟੀਕਿਆਂ ਅਤੇ ਚਿਕਿਤਸਾ ਉਪਕਰਣਾਂ ਵਿੱਚ ਵਪਾਰ ਵਧਾਉਣ ਦੇ  ਲਈ ਦੋਹਾਂ ਦੇਸ਼ਾਂ  ਦੇ  ਪ੍ਰਾਈਵੇਟ  ਸੈਕਟਰਾਂ ਨੂੰ ਸੁਵਿਧਾ ਪ੍ਰਦਾਨ ਕਰਨ ‘ਤੇ ਸਹਿਮਤੀ ਵਿਅਕਤ ਕੀਤੀ।  ਦੋਹਾਂ ਧਿਰਾਂ ਨੇ ਹੈਲਥਕੇਅਰ ਅਤੇ ਦਵਾਈਆਂ  ਦੇ ਖੇਤਰਾਂ ਵਿੱਚ ਸਹਿਯੋਗ ਵਧਾਉਣ ਅਤੇ ਭਾਰਤੀ ਦਵਾਈਆਂ ਦੇ ਲਈ ਬਜ਼ਾਰ ਪਹੁੰਚ  ਦੇ ਮੁੱਦਿਆਂ ਨੂੰ ਸੁਲਝਾਉਣ  ਦੇ ਨਾਲ-ਨਾਲ ਚਿਲੀ ਦੁਆਰਾ ਇੰਡੀਅਨ ਫਾਰਮਾਕੋਪੀਆ (Indian Pharmacopoeia) ਨੂੰ ਮਾਨਤਾ ਦੇਣ ਵਿੱਚ ਪ੍ਰਗਤੀ ਕਰਨ ‘ਤੇ ਸਹਿਮਤੀ ਵਿਅਕਤ ਕੀਤੀ।

ਦੋਹਾਂ ਨੇਤਾਵਾਂ ਨੇ ਲੋਕਾਂ  ਦੇ ਸਿਹਤ ਅਤੇ ਕਲਿਆਣ ਨੂੰ ਬਣਾਈ ਰੱਖਣ ਵਿੱਚ ਪਰੰਪਰਾਗਤ ਦਵਾਈਆਂ ਅਤੇ ਯੋਗ  ਦੇ ਮਹੱਤਵ ‘ਤੇ ਧਿਆਨ ਦਿੱਤਾ ।  ਉਨ੍ਹਾਂ ਨੇ ਆਪਣੇ ਅਧਿਕਾਰੀਆਂ ਨੂੰ ਅਧਿਕ ਟਿਕਾਊ ਜੀਵਨ ਸ਼ੈਲੀ ਨੂੰ ਹੁਲਾਰਾ ਦੇਣ ਦੇ ਲਈ ਪਰੰਪਰਾਗਤ ਦਵਾਈਆਂ ‘ਤੇ ਸਹਿਮਤੀ ਪੱਤਰ ਨੂੰ ਜਲਦੀ ਪੂਰਾ ਕਰਨ ਦਾ ਨਿਰਦੇਸ਼ ਦਿੱਤਾ ।  ਇਸ ਦੇ ਲਈ,  ਦੋਹਾਂ ਦੇਸ਼ਾਂ ਨੇ ਇੱਕ ਸਹਿਮਤੀ ਪੱਤਰ ‘ਤੇ ਹਸਤਾਖਰ ਕਰਕੇ ਸਬੂਤ-ਅਧਾਰਿਤ,  ਏਕੀਕ੍ਰਿਤ ,  ਪਰੰਪਰਾਗਤ   ਚਿਕਿਤਸਾ ,  ਹੋਮਿਓਪੈਥੀ ਅਤੇ ਯੋਗ  ਦੇ ਪ੍ਰਚਾਰ ਅਤੇ ਉਪਯੋਗ ਨੂੰ ਵਧਾਉਣ ਅਤੇ ਸਹਿਯੋਗ ਕਰਨ ‘ਤੇ ਸਹਿਮਤੀ ਵਿਅਕਤ ਕੀਤੀ।
 

ਦੋਨੋਂ ਪੱਖ ਇੱਕ-ਦੂਸਰੇ ਦੇ ਦੇਸ਼ਾਂ ਵਿੱਚ ਇਨਫ੍ਰਾਸਟ੍ਰਕਚਰ ਪ੍ਰੋਜੈਕਟਸ ਵਿੱਚ ਨਿਵੇਸ਼ ਨੂੰ ਹੁਲਾਰਾ ਦੇਣ ‘ਤੇ ਕੰਮ ਕਰਨ ‘ਤੇ ਸਹਿਮਤ ਹੋਏ।  ਚਿਲੀ ਨੇ ਰੇਲਵੇ ਖੇਤਰ ਸਹਿਤ ਇਨਫ੍ਰਾਸਟ੍ਰਕਚਰ ਪ੍ਰੋਜੈਕਟਾਂ ਵਿੱਚ ਹਿੱਸਾ ਲੈਣ ਦੇ ਲਈ ਭਾਰਤੀ ਕੰਪਨੀਆਂ ਦਾ ਸੁਆਗਤ ਕੀਤਾ।

ਦੋਹਾਂ ਨੇਤਾਵਾਂ ਨੇ ਸਮਰੱਥਾ ਨਿਰਮਾਣ ਅਤੇ ਰੱਖਿਆ ਉਦਯੋਗਿਕ ਸਹਿਯੋਗ ਸਹਿਤ ਦੁਵੱਲੇ ਰੱਖਿਆ ਸਹਿਯੋਗ ਦੇ ਲਈ ਉਚਿਤ ਖੇਤਰਾਂ ਦਾ ਪਤਾ ਲਗਾਉਣ ਦੇ ਲਈ ਦੋਹਾਂ ਧਿਰਾਂ ਨੂੰ ਇਕੱਠਿਆਂ ਕੰਮ ਕਰਨ ਦੇ ਲਈ ਪ੍ਰੋਤਸਾਹਿਤ ਕੀਤਾ।  ਦੋਹਾਂ ਧਿਰਾਂ ਨੇ ਮੌਜੂਦਾ ਰਸਮੀ ਰੱਖਿਆ ਸਹਿਯੋਗ ਸਮਝੌਤੇ  ਦੇ ਤਹਿਤ ਇੱਕ-ਦੂਸਰੇ ਦੀਆਂ ਸਮਰੱਥਾਂ ਨੂੰ ਵਿਕਸਿਤ ਕਰਨ ਅਤੇ ਵਧਾਉਣ ਵਿੱਚ ਗਿਆਨ ਸਾਂਝਾ ਕਰਨ ‘ਤੇ ਸਹਿਮਤੀ ਵਿਅਕਤ ਕੀਤੀ। ਭਾਰਤੀ ਧਿਰ ਨੇ ਇਸ ਬਾਤ ‘ਤੇ ਬਲ ਦਿੱਤਾ ਕਿ ਰੱਖਿਆ ਸੇਵਾ ਸਟਾਫ਼ ਕਾਲਜ , ਐੱਨਡੀਸੀ,  ਐੱਨਡੀਏ ਅਤੇ ਐੱਚਡੀਐੱਮਸੀ (Defence Services Staff College, NDC, NDA and HDMC) ਵਿੱਚ ਟ੍ਰੇਨਿੰਗ  ਦੇ ਅਵਸਰ ਪ੍ਰਦਾਨ ਕਰਦੇ ਹੋਏ ਚਿਲੀ ਨੂੰ ਪ੍ਰਾਥਮਿਕਤਾ ‘ਤੇ ਰੱਖਿਆ ਗਿਆ ਹੈ।  ਇਸ ਦੇ ਇਲਾਵਾ ਪਹਾੜੀ ਯੁੱਧ ਅਤੇ ਸ਼ਾਂਤੀ ਅਭਿਯਾਨਾਂ ਵਿੱਚ ਵਿਸ਼ੇਸ਼ ਕੋਰਸਾਂ ਦੇ ਲਈ ਸਲੌਟ ਪਹਿਲੇ ਤੋਂ ਉਪਲਬਧ ਹਨ।  ਭਾਰਤੀ ਧਿਰ ਨੇ ਆਪਸੀ ਹਿਤਾਂ  ਦੇ ਖੇਤਰਾਂ ਵਿੱਚ ਚਿਲੀ ਦੀ ਸੈਨਾ ਦਾ ਸੁਆਗਤ ਕਰਨ ਅਤੇ ਟ੍ਰੇਨਿੰਗ ਦੇਣ ਦੀ ਇੱਛਾ ਵਿਅਕਤ ਕੀਤੀ।

ਦੋਹਾਂ ਨੇਤਾਵਾਂ ਨੇ ਮੌਜੂਦਾ ਅੰਟਾਰਕਟਿਕ ਸਹਿਯੋਗ ਨੂੰ ਮਜ਼ਬੂਤ ਕਰਨ ਦੇ  ਲਈ ਇਰਾਦਾ ਪੱਤਰ  ‘ਤੇ ਹਸਤਾਖਰ ਕਰਨ ‘ਤੇ ਪ੍ਰਸੰਨਤਾ ਵਿਅਕਤ ਕੀਤੀ ,  ਜੋ ਅੰਟਾਰਕਟਿਕ ਸਮੁੰਦਰੀ ਜੀਵਿਤ ਸੰਸਾਧਨਾਂ  ਦੇ ਸੁਰੱਖਿਆ ਏਜੰਡਾ  ਦੁਵੱਲੀ ਵਾਰਤਾ,  ਸੰਯੁਕਤ ਪਹਿਲ ਅਤੇ ਅੰਟਾਰਕਟਿਕਾ ਅਤੇ ਅੰਟਾਰਕਟਿਕ ਨੀਤੀ ਨਾਲ ਸਬੰਧਿਤ ਅਕਾਦਮਿਕ ਅਦਾਨ-ਪ੍ਰਦਾਨ ਵਿੱਚ ਭਾਗੀਦਾਰੀ ਨੂੰ ਅਤੇ ਸੁਵਿਧਾਜਨਕ ਬਣਾਵੇਗਾ ।  ਭਾਰਤ ਅਤੇ ਚਿਲੀ ਦੋਨੋਂ ਅੰਟਾਰਕਟਿਕ ਸੰਧੀ ਦੇ ਸਲਾਹਕਾਰ ਪੱਖ ਹਨ। ਉਨ੍ਹਾਂ ਨੇ ਦੋਹਾਂ ਪੱਖਾਂ ਅਤੇ ਆਲਮੀ ਸਮੁਦਾਇ  ਦੇ ਲਾਭ ਲਈ ਅੰਟਾਰਕਟਿਕਾ ਦੀ ਵਿਗਿਆਨਿਕ ਸਮਝ ਨੂੰ ਗਹਿਰਾ ਕਰਨ ਦੇ ਲਈ ਪ੍ਰਤੀਬੱਧਤਾ ਦੀ ਪੁਸ਼ਟੀ ਕੀਤੀ।

ਦੋਹਾਂ ਧਿਰਾਂ ਨੇ ਰਾਸ਼ਟਰੀ ਅਧਿਕਾਰ ਖੇਤਰ ਤੋਂ ਪਰੇ ਖੇਤਰਾਂ ਵਿੱਚ ਸਮੁੰਦਰੀ ਜੈਵ ਵਿਵਿਧਤਾ ਦੀ ਸੁਰੱਖਿਆ ਅਤੇ ਟਿਕਾਊ ਉਪਯੋਗ ਦੇ ਲਈ ਪ੍ਰਮੁੱਖ ਕਾਨੂੰਨੀ ਢਾਂਚੇ ਦੇ ਰੂਪ ਵਿੱਚ ਰਾਸ਼ਟਰੀ ਅਧਿਕਾਰ ਖੇਤਰ ਤੋਂ ਪਰੇ ਖੇਤਰਾਂ ਦੀ ਸਮੁੰਦਰੀ ਜੈਵ ਵਿਵਿਧਤਾ (ਬੀਬੀਐੱਨਜੇ-BBNJ) ‘ਤੇ ਸਮਝੌਤੇ ਨੂੰ ਅਪਣਾਉਣ ਅਤੇ ਹਸਤਾਖਰ ਦੇ ਲਈ ਖੋਲ੍ਹਣ ਦਾ ਸੁਆਗਤ ਕੀਤਾ। ਉਨ੍ਹਾਂ ਨੇ ਭੂਮੀ ਤੋਂ ਸਮੁੰਦਰ ਤੱਕ ਜੈਵ ਵਿਵਿਧਤਾ (biodiversity) ਨੂੰ ਸੰਭਾਲਣ, ਸੁਰੱਖਿਅਤ ਕਰਨ ਅਤੇ ਹੁਲਾਰਾ ਦੇਣ ਦੇ ਲਈ ਆਪਣੇ-ਆਪਣੇ ਦੇਸ਼ਾਂ  ਦੇ ਸੰਕਲਪ ਨੂੰ ਦੁਹਰਾਇਆ ਅਤੇ ਇਨ੍ਹਾਂ ਮੁੱਦਿਆਂ ਨਾਲ ਨਿਪਟਣ ਵਾਲੇ ਅੰਤਰਰਾਸ਼ਟਰੀ ਮੰਚਾਂ ਵਿੱਚ ਇਕੱਠਿਆਂ ਕੰਮ ਕਰਨ ਅਤੇ ਇੱਕ-ਦੂਸਰੇ ਦਾ ਸਮਰਥਨ ਕਰਨ ‘ਤੇ ਸਹਿਮਤੀ ਵਿਅਕਤ ਕੀਤੀ।  ਦੋਹਾਂ ਦੇਸ਼ਾਂ ਨੇ ਸਹਿਯੋਗ ਅਤੇ ਸੰਯੁਕਤ ਪ੍ਰਯਾਸਾਂ  ਦੇ ਜ਼ਰੀਏ,  ਸਾਂਝਾ ਲੇਕਿਨ ਵਿਭੇਦਿਤ ਜ਼ਿੰਮੇਦਾਰੀਆਂ(Common but Differentiated Responsibilities) ਅਤੇ ਵਿਕਾਸ  ਦੇ ਅਧਿਕਾਰ  ਦੇ ਸਿਧਾਂਤ  ਦੇ ਅਧਾਰ ‘ਤੇ ਬਹੁਪੱਖਵਾਦ ਵਿੱਚ ਗਲੋਬਲ ਸਾਊਥ ਤੋਂ ਇੱਕ ਦ੍ਰਿਸ਼ਟੀਕੋਣ (a vision from the Global South in multilateralism) ਨੂੰ ਮਜ਼ਬੂਤ ਕਰਨ  ਦੇ ਆਪਣੇ ਇਰਾਦੇ ਦੀ ਪੁਸ਼ਟੀ ਕੀਤੀ।

ਪੁਲਾੜ ਵਿੱਚ ਦੋਹਾਂ ਦੇਸ਼ਾਂ ਦੀਆਂ ਦਹਾਕਿਆਂ  ਪੁਰਾਣੀ ਸਾਂਝੇਦਾਰੀ ਨੂੰ ਯਾਦ ਕਰਦੇ ਹੋਏ,  ਦੋਹਾਂ ਨੇਤਾਵਾਂ ਨੇ ਦੋਹਾਂ ਦੇਸ਼ਾਂ ਦੇ ਦਰਮਿਆਨ ਪੁਲਾੜ ਖੇਤਰ ਵਿੱਚ ਚਲ ਰਹੀਆਂ ਗਤੀਵਿਧੀਆਂ ਦਾ ਉਲੇਖ ਕੀਤਾ।   ਇਸ ਵਿੱਚ 2017 ਵਿੱਚ ਭਾਰਤ ਦੁਆਰਾ ਕਮਰਸ਼ੀਅਲ ਵਿਵਸਥਾ  ਦੇ ਤਹਿਤ ਸਹਿ-ਯਾਤਰੀ  ਦੇ ਰੂਪ ਵਿੱਚ ਚਿਲੀ  ਦੇ ਇੱਕ ਉਪਗ੍ਰਹਿ  (ਸੁਚਾਈ-1 /SUCHAI-1)  ਦੀ ਲਾਂਚਿੰਗ ਭੀ ਸ਼ਾਮਲ ਹੈ।  ਦੋਹਾਂ ਨੇਤਾਵਾਂ ਨੇ ਪੁਲਾੜ ਅਤੇ ਖਗੋਲ ਭੌਤਿਕੀ ਵਿੱਚ ਟ੍ਰੇਨਿੰਗ ਅਤੇ ਸਮਰੱਥਾ ਨਿਰਮਾਣ ਅਤੇ ਖੋਜ ਨੂੰ ਹੁਲਾਰਾ ਦੇਣ ਦੇ ਲਈ ਸਹਿਯੋਗ ਵਧਾਉਣ  ਦੇ ਮਹੱਤਵ ‘ਤੇ ਬਲ ਦਿੱਤਾ । ਇਸ ਸਬੰਧ ਵਿੱਚ,  ਉਨ੍ਹਾਂ ਨੇ ਇਸਰੋ ਇਨ-ਸਪੇਸ,  (ISRO, IN-SPACe -ਇੰਡੀਅਨ ਨੈਸ਼ਨਲ ਸਪੇਸ ਪ੍ਰਮੋਸ਼ਨ ਐਂਡ ਅਥਾਰਾਇਜ਼ੇਸ਼ਨ ਸੈਂਟਰ)  ਅਤੇ ਸਟਾਰਟਅਪਸ  ਦੇ ਨਾਲ ਪੁਲਾੜ ਵਿੱਚ ਖੋਜ, ਖੋਜ ਤੇ ਵਿਕਾਸ, ਟ੍ਰੇਨਿੰਗ ,  ਉਪਗ੍ਰਹਿ ਨਿਰਮਾਣ,  ਲਾਂਚ ਅਤੇ ਸੰਚਾਲਨ ਅਤੇ ਬਾਹਰਲੇ ਪੁਲਾੜ ਦੇ ਸ਼ਾਂਤੀਪੂਰਨ ਉਪਯੋਗ  ਦੇ ਖੇਤਰਾਂ ਵਿੱਚ ਸਹਿਯੋਗ ‘ਤੇ ਕੰਮ ਕਰਨ ਦੇ ਲਈ ਚਿਲੀ ਦੁਆਰਾ ਪੁਲਾੜ ਕਾਰਜਕਾਰੀ ਕਮੇਟੀ (Space Executive Committee)  ਦੇ ਗਠਨ ਦਾ ਸੁਆਗਤ ਕੀਤਾ ।

ਦੋਹਾਂ ਨੇਤਾਵਾਂ ਨੇ ਆਪਣੇ-ਆਪਣੇ ਗਤੀਸ਼ੀਲ ਸੂਚਨਾ ਅਤੇ ਡਿਜੀਟਲ ਟੈਕਨੋਲੋਜੀ ਖੇਤਰਾਂ ਦਾ ਉਲੇਖ ਕੀਤਾ ਅਤੇ ਇਸ ਖੇਤਰ ਵਿੱਚ ਸਹਿਯੋਗ ਵਧਾਉਣ ਦੇ ਲਈ ਤਾਲਮੇਲ ਤਲਾਸ਼ਣ ਦੀ ਜ਼ਰੂਰਤ ‘ਤੇ ਬਲ ਦਿੱਤਾ।  ਉਨ੍ਹਾਂ ਨੇ ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ (ਡੀਪੀਆਈ-DPI)  ਵਿੱਚ ਸਹਿਯੋਗ ਨੂੰ ਹੁਲਾਰਾ ਦੇਣ ਸਹਿਤ ਆਈਟੀ ਅਤੇ ਡਿਜੀਟਲ ਖੇਤਰ (IT and digital space) ਵਿੱਚ ਨਿਵੇਸ਼,  ਸੰਯੁਕਤ ਉੱਦਮਾਂ,  ਤਕਨੀਕੀ ਵਿਕਾਸ ਅਤੇ ਬਜ਼ਾਰਾਂ  ਦੇ ਵਿਕਾਸ ਵਿੱਚ ਆਪਸੀ ਰੁਚੀ ਵਿਅਕਤ ਕੀਤੀ। ਇਸ ਨਾਲ ਲੋਕਾਂ ਅਤੇ ਕਾਰੋਬਾਰਾਂ ਦੇ  ਲਈ ਡਿਜੀਟਲ ਸੇਵਾਵਾਂ ਤੱਕ ਪਹੁੰਚ ਦਾ ਲੋਕਤੰਤਰੀਕਰਣ ਹੋ ਸਕੇਗਾ।  ਦੋਹਾਂ ਨੇਤਾਵਾਂ ਨੇ ਡਿਜੀਟਲ ਭੁਗਤਾਨ ਖੇਤਰਾਂ ਵਿੱਚ ਸਹਿਯੋਗ  ਦੇ ਜਲਦੀ ਲਾਗੂਕਰਨ ਦੀ ਖੋਜ ਵਿੱਚ ਦੋਹਾਂ ਧਿਰਾਂ  ਦੁਆਰਾ ਕੀਤੇ ਗਏ ਪ੍ਰਯਾਸਾਂ ਨੂੰ ਸਵੀਕਾਰ ਕੀਤਾ।  ਉਨ੍ਹਾਂ ਨੇ ਦੋਹਾਂ ਦੇਸ਼ਾਂ ਦੇ ਜੀਵੰਤ ਸਟਾਰਟਅਪ ਈਕੋਸਿਸਟਮ ਦੇ ਦਰਮਿਆਨ ਨਿਕਟ ਸਹਿਯੋਗ ਵਿਕਸਿਤ ਕਰਨ ਦੇ ਲਈ ਕੰਮ ਕਰਨ ਦੀ ਪ੍ਰਤੀਬੱਧਤਾ ਵਿਅਕਤ ਕੀਤੀ।  ਦੋਹਾਂ ਨੇਤਾਵਾਂ ਨੇ ਦੋਹਾਂ ਦੇਸ਼ਾਂ ਦੇ ਟੈੱਕ ਭਾਈਚਾਰਿਆਂ ਦੇ ਦਰਮਿਆਨ ਗਹਿਨ ਜੁੜਾਅ ਨੂੰ ਸੁਵਿਧਾਜਨਕ ਬਣਾਉਣ ਦੇ ਲਈ ਡਿਜੀਟਲ ਪਰਿਵਰਤਨ  ਦੇ ਖੇਤਰਾਂ ਵਿੱਚ ਸਹਿਯੋਗ  ਦੇ ਸਮਝੌਤੇ ‘ਤੇ ਹਸਤਾਖਰ ਕਰਨ ਦੀ ਇੱਛਾ ਵਿਅਕਤ ਕੀਤੀ।

ਦੋਹਾਂ ਨੇਤਾਵਾਂ ਨੇ ਸੁਧਾਰਿਤ ਬਹੁਪੱਖਵਾਦ (reformed multilateralism) ਅਤੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ ਵਿਆਪਕ ਸੁਧਾਰਾਂ ਲਈ ਪ੍ਰਤੀਬੱਧਤਾ ਦੀ ਪੁਸ਼ਟੀ ਕੀਤੀ।  ਇਸ ਵਿੱਚ ਮੈਂਬਰਸ਼ਿਪ ਦੀਆਂ ਸਥਾਈ ਅਤੇ ਗ਼ੈਰ-ਸਥਾਈ ਦੋਹਾਂ ਸ਼੍ਰੇਣੀਆਂ ਵਿੱਚ ਇਸ ਦਾ ਵਿਸਤਾਰ ਸ਼ਾਮਲ ਹੈ ਤਾਕਿ ਇਸ ਨੂੰ 21ਵੀਂ ਸਦੀ ਦੀਆਂ ਭੂਗੋਲਿਕ-ਰਾਜਨੀਤਕ ਵਾਸਤਵਿਕਤਾਵਾਂ ਨੂੰ ਦਰਸਾਉਂਦੇ ਹੋਏ ਅਧਿਕ ਪ੍ਰਤੀਨਿਧੀ,  ਜਵਾਬਦੇਹ ,  ਪਾਰਦਰਸ਼ੀ,  ਸਮਾਵੇਸ਼ੀ ਅਤੇ ਪ੍ਰਭਾਵੀ ਬਣਾਇਆ ਜਾ ਸਕੇ। ਚਿਲੀ ਨੇ ਸੁਧਾਰਿਤ ਅਤੇ ਵਿਸਤਾਰਿਤ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿੱਚ ਸਥਾਈ ਮੈਂਬਰਸ਼ਿਪ ਦੇ ਲਈ ਭਾਰਤ ਦੀ ਉਮੀਦਵਾਰੀ ਦੇ ਲਈ ਸਮਰਥਨ ਦੁਹਰਾਇਆ ।  ਦੋਹਾਂ ਧਿਰਾਂ ਨੇ ਸ਼ਾਂਤੀਪੂਰਨ ਬਾਤਚੀਤ  ਦੇ ਜ਼ਰੀਏ ਸਾਰੇ ਵਿਵਾਦਾਂ ਨੂੰ ਹੱਲ ਕਰਨ  ਦੇ ਮਹੱਤਵ ‘ਤੇ ਬਲ ਦਿੰਦੇ ਹੋਏ ਵਿਸ਼ਵ ਸ਼ਾਂਤੀ ਨੂੰ ਮਜ਼ਬੂਤ ਕਰਨ ਦੇ ਲਈ ਲੋਕਤੰਤਰੀ ਸਿਧਾਂਤਾਂ ਅਤੇ ਮਾਨਵ ਅਧਿਕਾਰਾਂ ਨੂੰ ਹੁਲਾਰਾ ਦੇਣ ਦੇ ਲਈ ਮਿਲ ਕੇ ਕੰਮ ਕਰਨ ‘ਤੇ ਸਹਿਮਤੀ ਵਿਅਕਤ ਕੀਤੀ।

ਦੋਹਾਂ ਨੇਤਾਵਾਂ ਨੇ ਸੀਮਾ ਪਾਰ ਆਤੰਕਵਾਦ ਸਹਿਤ ਸਾਰੇ ਰੂਪਾਂ ਅਤੇ ਪ੍ਰਗਟਾਵਿਆਂ ਵਿੱਚ ਆਤੰਕਵਾਦ ਦੀ ਸਪਸ਼ਟ ਨਿੰਦਾ ਕੀਤੀ ਅਤੇ ਆਲਮੀ ਆਤੰਕਵਾਦ ਨਾਲ ਲੜਾਈ ਵਿੱਚ ਇਕੱਠਿਆਂ ਖੜ੍ਹੇ ਹੋਣ ਦਾ ਸੰਕਲਪ ਸਾਂਝਾ ਕੀਤਾ ।  ਉਹ ਇਸ ਬਾਤ ‘ਤੇ ਸਹਿਮਤ ਹੋਏ ਕਿ ਆਤੰਕਵਾਦ ਦਾ ਮੁਕਾਬਲਾ ਠੋਸ ਆਲਮੀ ਕਾਰਵਾਈ  ਦੇ ਜ਼ਰੀਏ ਕੀਤਾ ਜਾਣਾ ਚਾਹੀਦਾ ਹੈ।

ਦੋਹਾਂ ਨੇਤਾਵਾਂ ਨੇ ਸੰਯੁਕਤ ਰਾਸ਼ਟਰ  ਦੇ ਸਾਰੇ ਮੈਂਬਰ ਦੇਸ਼ਾਂ ਤੋਂ ਯੂਐੱਨਐੱਸਸੀ ਸੰਕਲਪ (UNSC Resolution) 1267 ਨੂੰ ਲਾਗੂ ਕਰਨ ਅਤੇ ਆਤੰਕਵਾਦੀਆਂ  ਦੇ ਸੁਰੱਖਿਅਤ ਠਿਕਾਣਿਆਂ ਅਤੇ ਇਨਫ੍ਰਾਸਟ੍ਰਕਚਰ ਨੂੰ ਖ਼ਤਮ ਕਰਨ ਅਤੇ ਆਤੰਕਵਾਦੀ ਨੈੱਟਵਰਕ ਅਤੇ ਸਾਰੇ ਆਤੰਕੀ ਵਿੱਤ ਪੋਸ਼ਣ ਚੈਨਲਾਂ ਨੂੰ ਰੁਕਾਵਟ ਕਰਨ ਦੀ ਦਿਸ਼ਾ ਵਿੱਚ ਕੰਮ ਕਰਨ ਦਾ ਐਲਾਨ ਕੀਤਾ।  ਦੋਹਾਂ ਦੇਸ਼ਾਂ ਨੇ ਆਤੰਕਵਾਦ ਨਾਲ ਨਿਪਟਣ ਦੇ ਲਈ ਵਿੱਤੀ ਐਕਸ਼ਨ ਟਾਸਕ ਫੋਰਸ (ਐੱਫਏਟੀਐੱਫ- FATF) ,  ਨੋ ਮਨੀ ਫੌਰ ਟੈਰਰ  (ਐੱਨਐੱਮਐੱਫਟੀ-NMFT)  ਅਤੇ ਹੋਰ ਬਹੁਪੱਖੀ ਮੰਚਾਂ ‘ਤੇ ਮਿਲ ਕੇ  ਕੰਮ ਕਰਨ ਦੀ ਪ੍ਰਤੀਬੱਧਤਾ ਦੁਹਰਾਈ।  ਦੋਹਾਂ ਨੇਤਾਵਾਂ ਨੇ ਅੰਤਰਰਾਸ਼ਟਰੀ ਆਤੰਕਵਾਦ ‘ਤੇ ਵਿਆਪਕ ਕਨਵੈਨਸ਼ਨ(Comprehensive Convention on International Terrorism) ਨੂੰ ਛੇਤੀ ਅੰਤਿਮ ਰੂਪ ਦਿੱਤੇ ਜਾਣ  ਦੇ ਮਹੱਤਵ ਨੂੰ ਭੀ ਦੁਹਰਾਇਆ।

ਦੋਹਾਂ ਨੇਤਾਵਾਂ ਨੇ ਨਿਯਮ-ਅਧਾਰਿਤ ਅੰਤਰਰਾਸ਼ਟਰੀ ਵਿਵਸਥਾ (rules-based international order) ਦੇ ਦ੍ਰਿਸ਼ਟੀਕੋਣ ਦੇ ਲਈ ਖ਼ੁਦ ਨੂੰ ਪ੍ਰਤੀਬੱਧ  ਕੀਤਾ।  ਇਹ ਰਾਸ਼ਟਰਾਂ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦਾ ਸਨਮਾਨ ਕਰਦੀ ਹੈ,  ਨੇਵਿਗੇਸ਼ਨ ਅਤੇ ਓਵਰਫਲਾਇਟ  ਦੇ ਨਾਲ-ਨਾਲ ਬੇਰੋਕ ਕਾਨੂੰਨੀ ਵਣਜ ਦੀ ਸੁਤੰਤਰਤਾ ਸੁਨਿਸ਼ਚਿਤ ਕਰਦੀ ਹੈ।  ਇਹ ਇੰਟਰਨੈਸ਼ਨਲ ਕਾਨੂੰਨ  ਦੇ ਵਿਆਪਕ ਤੌਰ 'ਤੇ ਮਾਨਤਾ ਪ੍ਰਾਪਤ ਸਿਧਾਂਤਾਂ,  ਵਿਸ਼ੇਸ਼ ਤੌਰ 'ਤੇ ਯੂਐੱਨਸੀਐੱਲਓਐੱਸ (UNCLOS)  ਦੇ ਅਨੁਸਾਰ ਵਿਵਾਦਾਂ ਦਾ ਸ਼ਾਂਤੀਪੂਰਨ ਸਮਾਧਾਨ ਚਾਹੁੰਦੀ ਹੈ।

ਪ੍ਰਧਾਨ ਮੰਤਰੀ ਮੋਦੀ ਨੇ “ਵੌਇਸ ਆਵ੍ ਗਲੋਬਲ ਸਾਊਥ” ਸਮਿਟਸ("Voice of Global South” Summits) ਦੇ ਸਾਰੇ ਤਿੰਨ ਸੰਸਕਰਣਾਂ ਵਿੱਚ ਚਿਲੀ ਦੀ ਭਾਗੀਦਾਰੀ ਦੀ ਸ਼ਲਾਘਾ ਕੀਤੀ।  ਇਹ ਗਲੋਬਲ ਸਾਊਥ  ਦੇ ਦੇਸ਼ਾਂ ਨੂੰ ਉਨ੍ਹਾਂ  ਦੇ  ਵਿਕਾਸ  ਦੇ ਦ੍ਰਿਸ਼ਟੀਕੋਣ ਅਤੇ ਪ੍ਰਾਥਮਿਕਤਾਵਾਂ ਨੂੰ ਸਾਂਝਾ ਕਰਨ ਲਈ ਇਕੱਠਿਆਂ ਲਿਆਉਣ ਦੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ।  ਪ੍ਰਧਾਨ ਮੰਤਰੀ ਮੋਦੀ ਨੇ ਅਗਸਤ 2024 ਵਿੱਚ ਆਯੋਜਿਤ ਤੀਸਰੇ ਵੌਇਸ ਆਵ੍ ਗਲੋਬਲ ਸਾਊਥ ਸਮਿਟ ਵਿੱਚ ਬਹੁਮੁੱਲਾ ਦ੍ਰਿਸ਼ਟੀਕੋਣ ਅਤੇ ਵਿਚਾਰਾਂ ਨੂੰ ਸਾਂਝਾ ਕਰਨ ਲਈ ਰਾਸ਼ਟਰਪਤੀ ਬੋਰਿਕ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਦੋਹਾਂ ਦੇਸ਼ਾਂ ਦੇ ਦਰਮਿਆਨ ਕਈ ਸਮਕਾਲੀਨ ਆਲਮੀ ਮੁੱਦਿਆਂ ‘ਤੇ ਮਜ਼ਬੂਤ ਅਭਿਸਰਣ ਹੈ,  ਜਿਸ ਵਿੱਚ ਪ੍ਰਭਾਵੀ ਆਲਮੀ ਸ਼ਾਸਨ ਸੁਧਾਰਾਂ ਦੀ ਜ਼ਰੂਰਤ ਅਤੇ ਸਵੱਛ ਅਤੇ ਹਰਿਤ ਟੈਕਨੋਲੋਜੀਆਂ ਤੱਕ ਗਲੋਬਲ ਸਾਊਥ ਦੇਸ਼ਾਂ ਦੀ ਸਮਾਨ ਪਹੁੰਚ ਸ਼ਾਮਲ ਹੈ।  ਰਾਸ਼ਟਰਪਤੀ ਬੋਰਿਕ ਨੇ ਗਲੋਬਲ ਸਾਊਥ  ਦੇ ਦੇਸ਼ਾਂ ਦੇ ਦਰਮਿਆਨ ਸਬੰਧਾਂ ਨੂੰ ਮਜ਼ਬੂਤ ਕਰਨ ਵਿੱਚ ਭਾਰਤ ਦੀ ਅਗਵਾਈ ਦਾ ਸੁਆਗਤ ਕੀਤਾ।

ਰਾਸ਼ਟਰਪਤੀ ਬੋਰਿਕ ਨੇ ਜੀ20 ਵਿੱਚ ਭਾਰਤ  ਦੇ ਅਗਵਾਈ ਦੀ ਸ਼ਲਾਘਾ ਕੀਤੀ,  ਜਿਸ ਨੇ ਵਿਕਾਸ ਏਜੰਡਾ ਨੂੰ ਕੇਂਦਰ ਵਿੱਚ ਲਿਆ ਦਿੱਤਾ ਅਤੇ ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ (ਡੀਪੀਆਈ- DPI) ਦੀ ਸਮਰੱਥਾ ਨੂੰ ਅਨਲੌਕ ਕਰਨ ‘ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਟੈਕਨੋਲੋਜੀ ਦੀ ਪਰਿਵਰਤਨਕਾਰੀ ਅਤੇ ਸਮਾਵੇਸ਼ੀ ਭੂਮਿਕਾ ਨੂੰ ਸਵੀਕਾਰ ਕੀਤਾ।  ਦੋਹਾਂ ਨੇਤਾਵਾਂ ਨੇ ਮੰਨਿਆ ਕਿ ਭਾਰਤ ਦੀ ਜੀ20 ਪ੍ਰਧਾਨਗੀ ਨੇ ਅਫਰੀਕਨ ਯੂਨੀਅਨ ਨੂੰ ਜੀ20 ਵਿੱਚ ਸ਼ਾਮਲ ਕਰਨ,  ਟਿਕਾਊ ਵਿਕਾਸ ਦੇ ਲਈ ਜੀਵਨ ਸ਼ੈਲੀ  (ਐੱਲਆਈਐੱਫਈ-LiFE)  ਨੂੰ ਹੁਲਾਰਾ ਦੇਣ,

ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ (ਡੀਪੀਆਈ-DPI) ਵਿੱਚ ਪ੍ਰਗਤੀ, ਬਹੁਪੱਖੀ ਵਿਕਾਸ ਬੈਂਕਾਂ (ਐੱਮਡੀਬੀਜ਼- MDBs)  ਵਿੱਚ ਸੁਧਾਰ ਅਤੇ ਮਹਿਲਾਵਾਂ ਦੀ ਅਗਵਾਈ ਵਾਲੇ ਵਿਕਾਸ ‘ਤੇ ਧਿਆਨ ਕੇਂਦ੍ਰਿਤ ਕਰਨ ਜਿਹੀਆਂ ਪ੍ਰਮੁੱਖ ਪਹਿਲਾਂ ਅਤੇ ਪਰਿਣਾਮਾਂ ਨੂੰ ਸਾਹਮਣੇ ਲਿਆਕੇ ਗਲੋਬਲ ਸਾਊਥ ਦੀ ਆਵਾਜ਼  ਨੂੰ ਅੱਗੇ ਵਧਾਇਆ ਹੈ।  ਇਸ ਸਬੰਧ ਵਿੱਚ, ਅਤੇ ਜੀ20 ਦੇ ਅੰਦਰ ਅਧਿਕ ਏਕੀਕਰਣ ਅਤੇ ਪ੍ਰਤੀਨਿਧਤਾ ਨੂੰ ਹੁਲਾਰਾ ਦੇਣ ਦੇ ਉਦੇਸ਼ ਨਾਲ,  ਭਾਰਤ ਜੀ20  ਦੇ ਮਹਿਮਾਨ ਦੇਸ਼ਾਂ  ਦੇ ਰੂਪ ਵਿੱਚ ਚਰਚਾ ਵਿੱਚ ਚਿਲੀ ਅਤੇ ਲੈਟਿਨ ਅਮਰੀਕੀ ਦੇਸ਼ਾਂ ਨੂੰ ਸ਼ਾਮਲ ਕਰਨ ਦਾ ਸਮਰਥਨ ਕਰੇਗਾ।

ਦੋਹਾਂ ਧਿਰਾਂ ਨੇ ਜਲਵਾਯੂ ਪਰਿਵਰਤਨ ਅਤੇ ਘੱਟ ਉਤਸਰਜਨ ਵਾਲੀਆਂ ਜਲਵਾਯੂ ਲਚੀਲੀਆਂ ਅਰਥਵਿਵਸਥਾਵਾਂ ਵਿੱਚ ਪਰਿਵਰਤਨ ਦੁਆਰਾ ਪ੍ਰਸਤੁਤ ਆਪਣੀਆਂ ਅਰਥਵਿਵਸਥਾਵਾਂ ਦੇ ਲਈ ਚੁਣੌਤੀਆਂ ਨੂੰ ਪਹਿਚਾਣਿਆ। ਤਦ ਅਨੁਸਾਰ,  ਉਨ੍ਹਾਂ ਨੇ ਅਧਿਕ ਕੁਸ਼ਲ ਊਰਜਾ ਟੈਕਨੋਲੋਜੀਆਂ ਦੇ ਵਿਕਾਸ ਦੇ ਜ਼ਰੀਏ ਸਵੱਛ ਊਰਜਾ ਅਤੇ ਟਿਕਾਊ ਵਿਕਾਸ ਨੂੰ ਹੁਲਾਰਾ ਦੇਣ ਦੀ ਦ੍ਰਿੜ੍ਹ ਇੱਛਾ ਵਿਅਕਤ ਕੀਤੀ। ਦੋਹਾਂ ਨੇਤਾਵਾਂ ਨੇ ਅਖੁੱਟ ਊਰਜਾ,  ਹਰਿਤ ਹਾਈਡ੍ਰੋਜਨ , ਉਪਯੋਗ ਅਤੇ ਭੰਡਾਰਣ ਟੈਕਨੋਲੋਜੀਆਂ,  ਊਰਜਾ ਦਕਸ਼ਤਾ ਅਤੇ ਹੋਰ ਘੱਟ-ਕਾਰਬਨ ਸਮਾਧਾਨਾਂ (low-carbon solutions) ਵਿੱਚ ਸੰਯੁਕਤ ਨਿਵੇਸ਼ ਵਧਾਉਣ ਦਾ ਸੱਦਾ ਦਿੱਤਾ,  ਜਿਸ ਵਿੱਚ ਟਿਕਾਊ ਆਰਥਿਕ ਵਿਕਾਸ ਨੂੰ ਗਤੀ ਦੇਣ ਅਤੇ ਰੋਜ਼ਗਾਰ ਸਿਰਜਣਾ  ਨੂੰ ਹੁਲਾਰਾ ਦੇਣ ਦੀ ਸਮਰੱਥਾ ਹੋਵੇਗੀ।

ਰਾਸ਼ਟਰਪਤੀ ਬੋਰਿਕ ਨੇ ਇੰਟਰਨੈਸ਼ਨਲ ਸੋਲਰ ਅਲਾਇੰਸ-ਆਈ.ਐੱਸ.ਏ (International Solar Alliance-ISA) ਵਿੱਚ ਭਾਰਤ ਦੀ ਅਗਵਾਈ ਦਾ ਸੁਆਗਤ ਕੀਤਾ ਅਤੇ ਨਵੰਬਰ 2023 ਤੋਂ ਮੈਂਬਰ ਦੇ ਰੂਪ ਵਿੱਚ ਮਜ਼ਬੂਤ ਸਮਰਥਨ ਦੁਹਰਾਇਆ। ਪ੍ਰਧਾਨ ਮੰਤਰੀ ਮੋਦੀ ਨੇ ਜਨਵਰੀ 2021 ਵਿੱਚ ਆਪਦਾ ਰੋਧੀ ਬੁਨਿਆਦੀ ਢਾਂਚੇ ਦੇ ਲਈ ਗਠਬੰਧਨ (ਸੀਡੀਆਰਆਈ-CDRI) ਵਿੱਚ ਸ਼ਾਮਲ ਹੋਣ ਦੇ ਲਈ ਚਿਲੀ ਦੀ ਸ਼ਲਾਘਾ ਕੀਤੀ। ਇਸ ਦਾ ਉਦੇਸ਼ ਟਿਕਾਊ ਵਿਕਾਸ ਲਕਸ਼ਾਂ (ਐੱਸਡੀਜੀਜ਼-SDGs) ਦੇ ਉਦੇਸ਼ਾਂ ਨੂੰ ਪ੍ਰਾਪਤ ਕਰਨ ਦੇ ਲਈ ਪ੍ਰਣਾਲੀਆਂ ਅਤੇ ਬੁਨਿਆਦੀ ਢਾਂਚੇ ਨੂੰ ਲਚੀਲਾ ਬਣਾਉਣਾ ਹੈ। ਇਸ ਦੇ ਇਲਾਵਾ, ਦੋਹਾਂ ਨੇਤਾਵਾਂ ਨੇ ਲੈਟਿਨ ਅਮਰੀਕਾ ਅਤੇ ਕੈਰਿਬਿਅਨ ਦੇ ਲਈ ਆਈਐੱਸਏ ਖੇਤਰੀ ਕਮੇਟੀ (ISA Regional Committee) ਦੀ 7ਵੀਂ ਬੈਠਕ ਦੀ ਮੇਜ਼ਬਾਨੀ ਕਰਨ ਦੇ ਚਿਲੀ ਦੇ ਪ੍ਰਸਤਾਵ ਨੂੰ ਮਹੱਤਵ ਦਿੱਤਾ।

ਟੈਕਨੋਲੋਜੀ ਸਮਰੱਥ ਲਰਨਿੰਗ ਸਮਾਧਾਨ (technology enabled learning solutions), ਕੌਸ਼ਲ ਵਿਕਾਸ ਅਤੇ ਸੰਸਥਾਗਤ ਸਮਰੱਥਾ ਨਿਰਮਾਣ ਦੇ ਵਧਦੇ ਮਹੱਤਵ ਨੂੰ ਪਹਿਚਾਣਦੇ ਹੋਏ, ਭਾਰਤ ਅਤੇ ਚਿਲੀ ਦੇ ਇਨ੍ਹਾਂ ਖੇਤਰਾਂ ਵਿੱਚ ਦੁਵੱਲੇ ਸਹਿਯੋਗ ਦਾ ਵਿਸਤਾਰ ਕਰਨ ਦੇ ਲਈ ਪ੍ਰਤੀਬੱਧਤਾ ਦੀ ਪੁਸ਼ਟੀ ਕੀਤੀ। ਦੋਹਾਂ ਦੇਸ਼ਾਂ ਨੇ ਐਡਸਿਲ (ਇੰਡੀਆ) ਲਿਮਿਟਿਡ (EdCIL (India) Limited) ਅਤੇ ਚਿਲੀ ਦੀਆਂ ਪ੍ਰਮੁੱਖ ਸੰਸਥਾਵਾਂ, ਜਿਨ੍ਹਾਂ ਵਿੱਚ ਚਿਲੀ ਯੂਨੀਵਰਸਿਟੀਆਂ ਦੇ ਰੈਕਟਰਸ ਦੀ ਕੌਂਸਲ (ਸੀਆਰਯੂਸੀਐੱਚ-CRUCH), ਚਿਲੀ ਸਿੱਖਿਆ ਮੰਤਰਾਲੇ ਅਤੇ ਟੈਕਨੀਕਲ ਟ੍ਰੇਨਿੰਗ ਸੈਂਟਰ (ਸੀਐੱਫਟੀਜ਼-CFTs) ਸ਼ਾਮਲ ਹਨ, ਦੇ ਦਰਮਿਆਨ ਸਾਂਝੇਦਾਰੀ ਨੂੰ ਸੁਵਿਧਾਜਨਕ ਬਣਾਉਣ ‘ਤੇ ਸਹਿਮਤੀ ਵਿਅਕਤ ਕੀਤੀ ਹੈ। ਇਸ ਨਾਲ ਡਿਜੀਟਲ ਲਰਨਿੰਗ, ਖੋਜ ਅਦਾਨ-ਪ੍ਰਦਾਨ, ਸਮਾਰਟ ਸਿੱਖਿਆ ਬੁਨਿਆਦੀ ਢਾਂਚੇ ਅਤੇ ਵੋਕੇਸ਼ਨਲ ਟ੍ਰੇਨਿੰਗ ਪ੍ਰੋਗਰਾਮਾਂ  ‘ਤੇ ਧਿਆਨ ਕੇਂਦ੍ਰਿਤ ਕੀਤਾ ਜਾ ਸਕੇਗਾ। ਇਸ ਨਾਲ ਸਿੱਖਿਆ ਵਿੱਚ ਇਨੋਵੇਸ਼ਨ ਅਤੇ ਗਿਆਨ-ਸਾਂਝਾ ਕਰਨ ਨੂੰ ਹੁਲਾਰਾ ਦੇਣ ਦੇ ਲਈ ਦੋਹਾਂ ਦੇਸ਼ਾਂ ਦੀ ਤਾਕਤ ਦਾ ਲਾਭ ਉਠਾਇਆ ਜਾ ਸਕੇਗਾ।

ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰੀ ਸਿੱਖਿਆ ਨੀਤੀ (ਐੱਨਈਪੀ-NEP) 2020 ਦੇ ਤਹਿਤ ਭਾਰਤ ਵਿੱਚ ਸਿੱਖਿਆ ਖੇਤਰ ਵਿੱਚ ਹੋ ਰਹੇ ਪਰਿਵਰਤਨਕਾਰੀ ਬਦਲਾਵਾਂ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਚਿਲੀ ਦੀਆਂ ਪ੍ਰਮੁੱਖ ਯੂਨੀਵਰਸਿਟੀਆਂ ਨੂੰ ਭਾਰਤੀ ਸੰਸਥਾਵਾਂ ਦੇ ਨਾਲ ਅਕਾਦਮਿਕ ਅਤੇ ਖੋਜ ਸਾਂਝੇਦਾਰੀ ਨੂੰ ਮਜ਼ਬੂਤ ਕਰਨ ਅਤੇ ਸੰਯੁਕਤ/ ਦੋਹਰੀ ਡਿਗਰੀ ਅਤੇ ਜੁੜਵਾਂ ਵਿਵਸਥਾਵਾਂ ਦੇ ਜ਼ਰੀਏ ਸੰਸਥਾਗਤ ਸਬੰਧ ਬਣਾਉਣ ਦੇ ਲਈ ਪ੍ਰੋਤਸਾਹਿਤ ਕੀਤਾ। ਖਗੋਲ ਵਿਗਿਆਨ ਅਤੇ ਖਗੋਲ ਭੌਤਿਕ ਵਿਗਿਆਨ (astronomy and astrophysics) ਵਿੱਚ ਦੋਹਾਂ ਦੇਸ਼ਾਂ ਦੀ ਆਪਸੀ ਤਾਕਤ ਨੂੰ ਦੇਖਦੇ ਹੋਏ, ਦੋਹਾਂ ਨੇਤਾਵਾਂ ਨੇ ਇਨ੍ਹਾਂ ਖੇਤਰਾਂ ਵਿੱਚ ਸੰਸਥਾਗਤ ਜੁੜਾਅ ਨੂੰ ਮਜ਼ਬੂਤ ਕਰਨ ‘ਤੇ ਸਹਿਮਤੀ ਵਿਅਕਤ ਕੀਤੀ। ਦੋਹਾਂ ਨੇਤਾਵਾਂ ਨੇ ਚਿਲੀ ਦੀ ਕਿਸੇ ਯੂਨੀਵਰਸਿਟੀ ਵਿੱਚ ਭਾਰਤੀ ਅਧਿਐਨ ‘ਤੇ ਆਈਸੀਸੀਆਰ ਚੇਅਰ (ICCR Chair on Indian Studies) ਦੀ ਸਥਾਪਨਾ ਦੇ ਪ੍ਰਸਤਾਵ ਦਾ ਸੁਆਗਤ ਕੀਤਾ ਅਤੇ ਅਧਿਕਾਰੀਆਂ ਨੂੰ ਜਲਦੀ ਲਾਗੂਕਰਨ ਦੀ ਵਿਵਹਾਰਕਤਾ ਦੀ ਜਾਂਚ ਕਰਨ ਦਾ ਨਿਰਦੇਸ਼ ਦਿੱਤਾ।

ਦੋਹਾਂ ਨੇਤਾਵਾਂ ਨੇ ਕੂਟਨੀਤੀ ਦੇ ਖੇਤਰ ਵਿੱਚ ਟ੍ਰੇਨਿੰਗ ਅਤੇ ਸਮਰੱਥਾ ਨਿਰਮਾਣ ਦੇ ਲਈ ਕੀਤੇ ਜਾ ਰਹੇ ਸਹਿਯੋਗ ਦਾ ਸੁਆਗਤ ਕੀਤਾ। ਉਨ੍ਹਾਂ ਨੇ ਆਲਮੀ ਕੂਟਨੀਤਕ ਪ੍ਰਯਾਸਾਂ ਅਤੇ ਕੂਟਨੀਤੀ ਨੂੰ ਹੋਰ ਅਧਿਕ ਕੁਸ਼ਲ ਬਣਾਉਣ ਵਾਲੀ ਨਵੀਂ ਟੈਕਨੋਲੋਜੀ ਦੇ ਅਨੁਰੂਪ ਇਸ ਖੇਤਰ ਵਿੱਚ ਸਹਿਯੋਗ ਨੂੰ ਹੋਰ ਵਧਾਉਣ ਦੀ ਸੰਭਾਵਨਾ ‘ਤੇ ਬਲ ਦਿੱਤਾ।

ਦੋਹਾਂ ਨੇਤਾਵਾਂ ਨੇ ਦੋਹਾਂ ਦੇਸ਼ਾਂ ਦੇ ਲੋਕਾਂ ਨੂੰ ਇੱਕ-ਦੂਸਰੇ ਦੇ ਕਰੀਬ ਲਿਆਉਣ ਵਿੱਚ ਸੱਭਿਆਚਾਰਕ ਸਬੰਧਾਂ ਦੀ ਭੂਮਿਕਾ ਨੂੰ ਸਵੀਕਾਰ ਕੀਤਾ। ਉਨ੍ਹਾਂ ਨੇ ਭਾਰਤ ਅਤੇ ਚਿਲੀ ਦੀ ਸਮ੍ਰਿੱਧ ਅਤੇ ਵਿਵਿਧ ਸੱਭਿਆਚਾਰਕ ਵਿਰਾਸਤ ਦੀ ਸ਼ਲਾਘਾ ਕੀਤੀ ਅਤੇ ਦੋਹਾਂ ਦੇਸ਼ਾਂ ਦੇ ਦਰਮਿਆਨ ਲੰਬੇ ਸਮੇਂ ਤੋਂ ਜਾਰੀ ਸੱਭਿਆਚਾਰਕ ਅਦਾਨ-ਪ੍ਰਦਾਨ ਦੀ ਸ਼ਲਾਘਾ ਕੀਤੀ। ਨੇਤਾਵਾਂ ਨੇ ਦੋਹਾਂ ਦੇਸ਼ਾਂ ਦੀਆਂ ਸੰਸਕ੍ਰਿਤੀਆਂ ਅਤੇ ਭਾਸ਼ਾਵਾਂ ਦੇ ਅਧਿਐਨ ਵਿੱਚ ਵਧਦੀ ਰੁਚੀ ਦੀ ਸ਼ਲਾਘਾ ਕੀਤੀ, ਜਿਸ ਵਿੱਚ ਸਪੈਨਿਸ਼ ਭਾਰਤ ਦੀਆਂ ਮਕਬੂਲ ਵਿਦੇਸ਼ੀ ਭਾਸ਼ਾਵਾਂ ਵਿੱਚੋਂ ਇੱਕ ਹੈ। ਉਨ੍ਹਾਂ ਨੇ ਭਾਰਤ-ਚਿਲੀ ਸੱਭਿਆਚਾਰਕ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਵਿੱਚ ਆਪਸੀ ਹਿਤ ‘ਤੇ ਬਲ ਦਿੱਤਾ। ਉਨ੍ਹਾਂ ਨੇ ਸੰਗੀਤ, ਨ੍ਰਿਤ, ਰੰਗਮੰਚ , ਸਾਹਿਤ, ਮਿਊਜ਼ੀਅਮਾਂ ਅਤੇ ਤਿਉਹਾਰਾਂ ਵਿੱਚ ਦੁਵੱਲੇ ਸਹਿਯੋਗ ਨੂੰ ਹੁਲਾਰਾ ਦੇਣ ਦੇ ਲਈ ਨਵੇਂ ਸੱਭਿਆਚਾਰਕ ਅਦਾਨ-ਪ੍ਰਦਾਨ ਪ੍ਰੋਗਰਾਮ ‘ਤੇ ਹਸਤਾਖਰ ਕਰਨ ਦਾ ਸੁਆਗਤ ਕੀਤਾ।

ਦੋਹਾਂ ਨੇਤਾਵਾਂ ਨੇ ਕਸਟਮਸ ਮਾਮਲਿਆਂ ਵਿੱਚ ਸਹਿਯੋਗ ਅਤੇ ਆਪਸੀ ਸਹਾਇਤਾ ‘ਤੇ ਸਮਝੌਤਿਆਂ ਨੂੰ ਅੰਤਿਮ ਰੂਪ ਦੇਣ ਵਿੱਚ ਹੋਈ ਪ੍ਰਗਤੀ ‘ਤੇ ਸੰਤੋਸ਼ ਵਿਅਕਤ ਕੀਤਾ। ਇਸ ਨਾਲ ਨਸ਼ੀਲੀਆਂ ਦਵਾਈਆਂ ਅਤੇ ਮਨ ‘ਤੇ ਪ੍ਰਭਾਵੀ ਪਦਾਰਥਾਂ (narcotic drugs and psychotropic substances) ਦੀ ਗ਼ੈਰ-ਕਾਨੂੰਨੀ ਤਸਕਰੀ (illicit trafficking) ਨਾਲ ਨਜਿੱਠਣ ਅਤੇ ਸਾਧਾਰਣ ਤੌਰ ‘ਤੇ ਕਸਟਮਸ ਲਾਅ ਦੇ ਉਲੰਘਣ ਦੀ ਜਾਂਚ, ਰੋਕਥਾਮ ਅਤੇ ਦਮਨ ਕਰਨ ਦੇ ਨਾਲ-ਨਾਲ ਬਿਹਤਰੀਨ ਪਿਰਤਾਂ ਅਤੇ ਸਮਰੱਥਾ ਨਿਰਮਾਣ ਨੂੰ ਸਾਂਝਾ ਕਰਨ ਦੇ ਲਈ ਸਬੰਧਿਤ ਏਜੰਸੀਆਂ ਦੇ ਦਰਮਿਆਨ ਸਬੰਧਾਂ ਨੂੰ ਮਜ਼ਬੂਤ ਕੀਤਾ ਜਾ ਸਕੇਗਾ। ਉਨ੍ਹਾਂ ਨੇ ਦਿੱਵਯਾਂਗਤਾ  ਦੇ ਖੇਤਰ ਵਿੱਚ ਸਹਿਯੋਗ ਦੇ ਸਮਝੌਤੇ ‘ਤੇ ਹਸਤਾਖੜ ਕਰਨ ਦੇ ਲਈ ਦੋਹਾਂ ਧਿਰਾਂ ਦੁਆਰਾ ਕੀਤੇ ਗਏ ਪ੍ਰਯਾਸਾਂ ਦਾ ਭੀ ਸੁਆਗਤ ਕੀਤਾ। ਇਹ ਅਧਿਕ ਮਾਨਵੀ ਅਤੇ ਨਿਆਂਪੂਰਨ ਸਮਾਜ ਦੇ ਨਿਰਮਾਣ ਵਿੱਚ ਯੋਗਦਾਨ ਦੇਵੇਗਾ, ਜਿੱਥੇ ਕੋਈ ਭੀ ਪਿੱਛੇ ਨਾ ਛੁਟੇ। ਦੋਹਾਂ ਨੇਤਾਵਾਂ ਨੇ ਆਪਣੇ ਅਧਿਕਾਰੀਆਂ ਨੂੰ ਇਨ੍ਹਾਂ ਦਸਤਾਵੇਜ਼ਾਂ ਨੂੰ ਜਲਦੀ ਤੋਂ ਜਲਦੀ ਪੂਰਾ ਕਰਨ ਦਾ ਨਿਰਦੇਸ਼ ਦਿੱਤਾ।

ਦੋਹਾਂ ਨੇਤਾਵਾਂ ਨੇ ਆਪਸੀ ਹਿਤਾਂ ਦੇ ਮਾਮਲਿਆਂ ‘ਤੇ ਨਿਯਮਿਤ ਬਾਤਚੀਤ ਬਣਾਈ ਰੱਖਣ ਦੇ ਮਹੱਤਵ ‘ਤੇ ਸਹਿਮਤੀ ਪ੍ਰਗਟ ਕੀਤੀ। ਉਨ੍ਹਾਂ ਨੇ ਸਹਿਯੋਗ ਅਤੇ ਸਮਝ ਦੇ ਬੰਧਨਾਂ ਨੂੰ ਹੁਲਾਰਾ ਦੇਣ ਅਤੇ ਵਿਸਤਾਰਿਤ ਕਰਨ ਦੇ ਅਵਸਰਾਂ ਦਾ ਨਿਰਮਾਣ ਕਰਨ ਦੀ ਇੱਛਾ ਦੁਹਰਾਈ, ਜੋ ਦੁਵੱਲੇ ਸਬੰਧਾਂ ਦੀ ਵਿਸ਼ੇਸ਼ਤਾ ਹੈ।

ਰਾਸ਼ਟਰਪਤੀ ਗੈਬ੍ਰੀਅਲ ਬੋਰਿਕ ਨੇ ਯਾਤਰਾ ਦੇ ਦੌਰਾਨ  ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਵਫ਼ਦ ਦੇ ਲਈ ਗਮਰਜੋਸ਼ੀ ਅਤੇ ਪ੍ਰਾਹੁਣਾਚਾਰੀ  ਦੇ ਲਈ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕੀਤਾ। ਰਾਸ਼ਟਰਪਤੀ ਬੋਰਿਕ ਨੇ ਉਨ੍ਹਾਂ ਨੂੰ ਪਰਸਪਰ ਤੌਰ ‘ਤੇ ਸੁਵਿਧਾਜਨਕ ਸਮੇਂ ‘ਤੇ ਚਿਲੀ ਦੀ ਸਰਕਾਰੀ ਯਾਤਰਾ ‘ਤੇ ਆਉਣ ਦੇ ਲਈ ਸੱਦਾ ਦਿੱਤਾ। 

 

  • Pankaj Singh Bhakuni May 27, 2025

    Nitin
  • Gaurav munday May 24, 2025

    🌸💋
  • Jitendra Kumar May 17, 2025

    🇮🇳
  • Naresh Telu May 13, 2025

    namo namo namo
  • Pratap Gora May 12, 2025

    Jai ho
  • Yogendra Nath Pandey Lucknow Uttar vidhansabha May 12, 2025

    Jay shree Ram
  • Trushal Prabhakarrao Kadu May 08, 2025

    congraglation
  • Rajni May 01, 2025

    जय श्री राम 🙏🙏
  • கார்த்திக் April 27, 2025

    Jai Shree Ram🚩Jai Shree Ram🚩Jai Shree Ram🚩Jai Shree Ram🚩Jai Shree Ram🚩Jai Shree Ram🚩Jai Shree Ram🚩Jai Shree Ram🚩Jai Shree Ram🚩Jai Shree Ram🚩Jai Shree Ram🚩Jai Shree Ram🙏🏼
  • Anjni Nishad April 23, 2025

    जय हो🙏🏻🙏🏻
Explore More
ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ

Popular Speeches

ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ
India is far from being a dead economy — Here’s proof

Media Coverage

India is far from being a dead economy — Here’s proof
NM on the go

Nm on the go

Always be the first to hear from the PM. Get the App Now!
...
Prime Minister receives a telephone call from the President of Uzbekistan
August 12, 2025
QuotePresident Mirziyoyev conveys warm greetings to PM and the people of India on the upcoming 79th Independence Day.
QuoteThe two leaders review progress in several key areas of bilateral cooperation.
QuoteThe two leaders reiterate their commitment to further strengthen the age-old ties between India and Central Asia.

Prime Minister Shri Narendra Modi received a telephone call today from the President of the Republic of Uzbekistan, H.E. Mr. Shavkat Mirziyoyev.

President Mirziyoyev conveyed his warm greetings and felicitations to Prime Minister and the people of India on the upcoming 79th Independence Day of India.

The two leaders reviewed progress in several key areas of bilateral cooperation, including trade, connectivity, health, technology and people-to-people ties.

They also exchanged views on regional and global developments of mutual interest, and reiterated their commitment to further strengthen the age-old ties between India and Central Asia.

The two leaders agreed to remain in touch.