ਭਾਰਤ-ਆਸਟ੍ਰੇਲੀਆ ਵਰਚੁਅਲ ਸਮਿਟ

Published By : Admin | March 17, 2022 | 20:30 IST

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀ ਸਕੌਟ ਮੌਰਿਸਨ 21 ਮਾਰਚ 2022 ਨੂੰ ਦੂਸਰਾ ਭਾਰਤ-ਆਸਟ੍ਰੇਲੀਆ ਵਰਚੁਅਲ ਸਮਿਟ ਆਯੋਜਿਤ ਕਰਨਗੇ। ਇਹ ਸਮਿਟ 4 ਜੂਨ 2020 ਦੇ ਇਤਿਹਾਸਿਕ ਪਹਿਲੇ ਵਰਚੁਅਲ ਸਮਿਟ ਤੋਂ ਬਾਅਦ ਹੋ ਰਿਹਾ ਹੈ ਜਦਕਿ ਸਬੰਧਾਂ ਨੂੰ ਇੱਕ ਵਿਆਪਕ ਰਣਨੀਤਕ ਸਾਂਝੇਦਾਰੀ ਵਿੱਚ ਅੱਪਗ੍ਰੇਡ ਕੀਤਾ ਗਿਆ ਸੀ।

ਆਗਾਮੀ ਵਰਚੁਅਲ ਸਮਿਟ ਦੌਰਾਨ, ਆਗੂ ਵਿਆਪਕ ਰਣਨੀਤਕ ਭਾਈਵਾਲੀ ਤਹਿਤ ਵਿਭਿੰਨ ਪਹਿਲਾਂ 'ਤੇ ਹੋਈ ਪ੍ਰਗਤੀ ਦਾ ਜਾਇਜ਼ਾ ਲੈਣਗੇ। ਇਹ ਵਰਚੁਅਲ ਸਮਿਟ ਭਾਰਤ ਅਤੇ ਆਸਟ੍ਰੇਲੀਆ ਦਰਮਿਆਨ ਵਿਵਿਧ ਖੇਤਰਾਂ ਵਿੱਚ ਨਵੀਆਂ ਪਹਿਲਾਂ ਅਤੇ ਵਧੇ ਹੋਏ ਸਹਿਯੋਗ ਲਈ ਰਾਹ ਪੱਧਰਾ ਕਰੇਗਾ। ਨੇਤਾਵਾਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਵਪਾਰ, ਮਹੱਤਵਪੂਰਨ ਖਣਿਜਾਂ, ਪ੍ਰਵਾਸ ਅਤੇ ਮੋਬਿਲਿਟੀ, ਅਤੇ ਸਿੱਖਿਆ ਸਮੇਤ ਹੋਰ ਖੇਤਰਾਂ ਵਿੱਚ ਨਜ਼ਦੀਕੀ ਸਹਿਯੋਗ ਲਈ ਪ੍ਰਤੀਬੱਧ ਹੋਣਗੇ।

ਨੇਤਾਵਾਂ ਦੁਆਰਾ ਆਪਸੀ ਹਿਤਾਂ ਦੇ ਖੇਤਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ 'ਤੇ ਵੀ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਸਮਿਟ ਦੋਵਾਂ ਦੇਸ਼ਾਂ ਦੁਆਰਾ ਆਪਣੇ ਦੁਵੱਲੇ ਸਬੰਧਾਂ ਦੇ ਨਾਲ-ਨਾਲ ਖੇਤਰੀ ਅਤੇ ਵਿਸ਼ਵ ਮੁੱਦਿਆਂ 'ਤੇ ਉਨ੍ਹਾਂ ਦੇ ਨਜ਼ਦੀਕੀ ਸਹਿਯੋਗ ਨੂੰ ਵੀ ਉਜਾਗਰ ਕਰਦਾ ਹੈ।

ਭਾਰਤ-ਆਸਟ੍ਰੇਲੀਆ ਵਿਆਪਕ ਰਣਨੀਤਕ ਪਾਰਟਨਰਸ਼ਿਪ ਨੇ ਵਿਗਿਆਨ ਅਤੇ ਟੈਕਨੋਲੋਜੀ, ਰੱਖਿਆ, ਸਾਈਬਰ, ਸੰਵੇਦਨਸ਼ੀਲ ਅਤੇ ਰਣਨੀਤਕ ਸਮੱਗਰੀ, ਜਲ ਸਰੋਤ ਪ੍ਰਬੰਧਨ ਦੇ ਨਾਲ-ਨਾਲ ਲੋਕ ਪ੍ਰਸ਼ਾਸਨ ਅਤੇ ਗਵਰਨੈਂਸ ਸਮੇਤ ਵਿਆਪਕ ਖੇਤਰਾਂ ਵਿੱਚ, ਕੋਵਿਡ-19 ਮਹਾਮਾਰੀ ਦੇ ਬਾਵਜੂਦ, ਦੋਵਾਂ ਦੇਸ਼ਾਂ ਦੇ ਨਾਲ ਨਜ਼ਦੀਕੀ ਸਹਿਯੋਗ ਕਰਨਾ ਜਾਰੀ ਰੱਖਣ ਦੇ ਨਾਲ-ਨਾਲ ਉੱਪਰ ਵੱਲ ਵੱਧਣ ਦੀ ਗਤੀ ਨੂੰ ਬਰਕਰਾਰ ਰੱਖਿਆ ਹੈ।

ਪ੍ਰਧਾਨ ਮੰਤਰੀ ਮੋਦੀ ਅਤੇ ਪ੍ਰਧਾਨ ਮੰਤਰੀ ਮੌਰਿਸਨ ਨੇ ਸਤੰਬਰ 2021 ਵਿੱਚ ਕੋਵਿਡ-19 ਮਹਾਮਾਰੀ ਤੋਂ ਬਾਅਦ ਪਹਿਲੀ ਵਿਅਕਤੀਗਤ ਬੈਠਕ ਲਈ ਵਾਸ਼ਿੰਗਟਨ ਡੀਸੀ ਵਿੱਚ ਕਵਾਡ ਲੀਡਰਜ਼ ਸਮਿਟ ਦੇ ਮੌਕੇ 'ਤੇ ਮੁਲਾਕਾਤ ਕੀਤੀ ਅਤੇ ਨਵੰਬਰ 2021 ਵਿੱਚ ਸੀਓਪੀ26 (COP26) ਦੇ ਹਾਸ਼ੀਏ 'ਤੇ ਗਲਾਸਗੋ ਵਿੱਚ ਇਨਫ੍ਰਾਸਟ੍ਰਕਚਰ ਫੌਰ ਰੈਜ਼ਿਲੀਐਂਟ ਆਈਲੈਂਡ ਸਟੇਟਸ (ਆਈਆਰਆਈਐੱਸ) ਲਈ ਬੁਨਿਆਦੀ ਢਾਂਚੇ ਦੀ ਸੰਯੁਕਤ ਤੌਰ 'ਤੇ ਸ਼ੁਰੂਆਤ ਕੀਤੀ ਸੀ।

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
India Inc hails 'bold' Budget with 'heavy dose of reforms' to boost consumption, create jobs

Media Coverage

India Inc hails 'bold' Budget with 'heavy dose of reforms' to boost consumption, create jobs
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 2 ਫਰਵਰੀ 2025
February 02, 2025

Appreciation for PM Modi's Visionary Leadership and Progressive Policies Driving India’s Growth