ਅੱਜ ਤੁਰਕੀ ਵਿੱਚ ਆਏ ਭੁਚਾਲ ਨਾਲ ਨਜਿੱਠਣ ਦੇ ਲਈ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਨਿਰਦੇਸ਼ ਦੇ ਰੋਸ਼ਨੀ ਵਿੱਚ, ਪ੍ਰਧਾਨ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਡਾ. ਪੀ. ਕੇ. ਮਿਸ਼ਰਾ ਨੇ ਤਤਕਾਲ ਰਾਹਤ ਉਪਾਵਾਂ ’ਤੇ ਚਰਚਾ ਕਰਨ ਦੇ ਲਈ ਸਾਊਥ ਬਲਾਕ ਵਿੱਚ ਬੈਠਕ ਕੀਤੀ। ਇਹ ਫ਼ੈਸਲਾ ਕੀਤਾ ਗਿਆ ਕਿ ਤੁਰਕੀ ਗਣਰਾਜ ਦੀ ਸਰਕਾਰ ਦੇ ਤਾਲਮੇਲ ਨਾਲ, ਰਾਹਤ ਸਮੱਗਰੀ ਦੇ ਨਾਲ ਐੱਨਡੀਆਰਐੱਫ ਦੀਆਂ ਖੋਜ ਅਤੇ ਬਚਾਅ ਟੀਮਾਂ ਅਤੇ ਮੈਡੀਕਲ ਟੀਮਾਂ ਨੂੰ ਤੁਰੰਤ ਭੇਜਿਆ ਜਾਵੇਗਾ।
ਵਿਸ਼ੇਸ਼ ਤੌਰ ’ਤੇ ਟ੍ਰੇਂਡ ਡੌਗ ਸੁਕੈਡ ਅਤੇ ਜ਼ਰੂਰੀ ਉਪਕਰਣਾਂ ਦੇ ਨਾਲ 100 ਕਰਮੀਆਂ ਵਾਲੀਆਂ ਐੱਨਜੀਆਰਐੱਫ ਦੀਆਂ ਦੋ ਟੀਮਾਂ ਖੋਜ ਅਤੇ ਬਚਾਅ ਕਾਰਜਾਂ ਦੇ ਲਈ ਭੁਚਾਲ ਪ੍ਰਭਾਵਿਤ ਖੇਤਰ ਵਿੱਚ ਜਾਣ ਦੇ ਲਈ ਤਿਆਰ ਹਨ। ਜ਼ਰੂਰੀ ਦਵਾਈਆਂ ਦੇ ਨਾਲ ਟ੍ਰੇਂਡ ਡਾਕਟਰਾਂ ਅਤੇ ਪੈਰਾਮੈਡੀਕਲ ਕਰਮੀਆਂ ਵਾਲੀਆਂ ਮੈਡੀਕਲ ਟੀਮਾਂ ਵੀ ਤਿਆਰ ਕੀਤੀਆਂ ਜਾ ਰਹੀਆਂ ਹਨ। ਤੁਰਕੀ ਗਣਰਾਜ ਸਰਕਾਰ, ਅੰਕਾਰਾ ਸਥਿਤ ਭਾਰਤੀ ਦੂਤਾਵਾਸ ਅਤੇ ਇਸਤਾਂਬੁਲ ਸਥਿਤ ਕੌਸਲ ਜਨਰਲ ਦੂਤਾਵਾਸ ਦੇ ਦਫ਼ਤਰ ਦੇ ਤਾਲਮੇਲ ਨਾਲ ਰਾਹਤ ਸਮੱਗਰੀ ਭੇਜੀ ਜਾਵੇਗੀ।
ਬੈਠਕ ਵਿੱਚ ਕੈਬਨਿਟ ਸਕੱਤਰ ਅਤੇ ਗ੍ਰਹਿ, ਐੱਨਡੀਐੱਮਏ, ਐੱਨਡੀਆਰਐੱਫ, ਰੱਖਿਆ, ਵਿਦੇਸ਼, ਸ਼ਹਿਰੀ ਹਵਾਬਾਜ਼ੀ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲਿਆਂ ਦੇ ਪ੍ਰਤੀਨਿਧੀਆਂ ਨੇ ਹਿੱਸਾ ਲਿਆ।