ਭਾਰਤੀ ਵਿਦੇਸ਼ ਸੇਵਾ (ਆਈਐੱਫਐੱਸ) ਦੇ 2023 ਬੈਚ ਦੇ ਅਫ਼ਸਰ ਟ੍ਰੇਨੀਆਂ ਨੇ ਅੱਜ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਉਨ੍ਹਾਂ ਦੇ ਆਵਾਸ 7, ਲੋਕ ਕਲਿਆਣ ਮਾਰਗ ‘ਤੇ ਮੁਲਾਕਾਤ ਕੀਤੀ। ਵਰ੍ਹੇ 2023 ਬੈਚ ਵਿੱਚ 15 ਵਿਭਿੰਨ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ 36 ਆਈਐੱਫਐੱਸ ਅਫ਼ਸਰ ਟ੍ਰੇਨੀ ਹਨ।
ਟ੍ਰੇਨੀ ਅਫ਼ਸਰਾਂ ਨੇ ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ ਵਿਦੇਸ਼ ਨੀਤੀ ਦੀ ਸਫ਼ਲਤਾ ਦੀ ਪ੍ਰਸ਼ੰਸਾ ਕੀਤੀ ਅਤੇ ਉਨ੍ਹਾਂ ਨਾਲ ਆਪਣੇ ਆਗਾਮੀ ਨਵੇਂ ਕਾਰਜਭਾਰ ਬਾਰੇ ਸੁਝਾਅ ਅਤੇ ਮਾਰਗਦਰਸ਼ਨ ਮੰਗਿਆ। ਪ੍ਰਧਾਨ ਮੰਤਰੀ ਨੇ ਸੁਝਾਅ ਦਿੱਤਾ ਕਿ ਉਨ੍ਹਾਂ ਨੂੰ ਹਮੇਸ਼ਾ ਦੇਸ਼ ਦੇ ਸੱਭਿਆਚਾਰ ਨੂੰ ਮਾਣ ਅਤੇ ਗਰਿਮਾ ਦੇ ਨਾਲ ਅਪਣਾਉਣਾ ਚਾਹੀਦਾ ਹੈ ਅਤੇ ਜਿੱਥੇ ਵੀ ਉਹ ਪੋਸਟਿਡ ਹੋਣ, ਉਸ ਨੂੰ ਪ੍ਰਦਰਸ਼ਿਤ ਕਰਨ ਦਾ ਯਤਨ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਨਿਜੀ ਆਚਰਣ ਸਹਿਤ ਜੀਵਨ ਦੇ ਸਾਰੇ ਖੇਤਰਾਂ ਵਿੱਚ ਬਸਤੀਵਾਦੀ ਮਾਨਸਿਕਤਾ ‘ਤੇ ਕਾਬੂ ਪਾਉਣ ਅਤੇ ਇਸ ਦੀ ਬਜਾਏ ਖ਼ੁਦ ਨੂੰ ਦੇਸ਼ ਦੇ ਗੌਰਵਸ਼ਾਲੀ ਪ੍ਰਤੀਨਿਧੀ ਦੇ ਰੂਪ ਵਿੱਚ ਪੇਸ਼ ਕਰਨ ਦੀ ਗੱਲ ਕਹੀ।
ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਵੀ ਚਰਚਾ ਕੀਤੀ ਕਿ ਵਿਸ਼ਵ ਮੰਚ ‘ਤੇ ਦੇਸ਼ ਬਾਰੇ ਧਾਰਨਾ ਕਿਵੇਂ ਬਦਲ ਰਹੀ ਹੈ। ਉਨ੍ਹਾਂ ਨੇ ਕਿਹਾ ਹੁਣ ਅਸੀਂ ਵਿਸ਼ਵ ਦੇ ਨਾਲ ਸਮਾਨ ਪੱਧਰ ‘ਤੇ, ਆਪਸੀ ਸਨਮਾਨ ਅਤੇ ਗਰਿਮਾ ਨਾਲ ਜੁੜਦੇ ਹਾਂ। ਉਨ੍ਹਾਂ ਨੇ ਇਸ ਗੱਲ ਦੀ ਚਰਚਾ ਕੀਤੀ ਕਿ ਭਾਰਤ ਨੇ ਹੋਰ ਦੇਸ਼ਾਂ ਦੀ ਤੁਲਨਾ ਵਿੱਚ ਕੋਵਿਡ ਮਹਾਮਾਰੀ ਨੂੰ ਕਿਵੇਂ ਸੰਭਾਲਿਆ। ਉਨ੍ਹਾਂ ਨੇ ਤੀਸਰੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਦੀ ਦਿਸ਼ਾ ਵਿੱਚ ਦੇਸ਼ ਦੇ ਅੱਗੇ ਵਧਣ ਦਾ ਵੀ ਜ਼ਿਕਰ ਕੀਤਾ।
ਪ੍ਰਧਾਨ ਮੰਤਰੀ ਨੇ ਅਫ਼ਸਰ ਟ੍ਰੇਨੀਆਂ ਨੂੰ ਇਹ ਵੀ ਸੁਝਾਅ ਦਿੱਤਾ ਕਿ ਉਹ ਵਿਦੇਸ਼ ਵਿੱਚ ਤੈਨਾਤੀ ਦੇ ਦੌਰਾਨ ਭਾਰਤੀ ਸਮੁਦਾਇ ਦੇ ਨਾਲ ਆਪਣਾ ਸੰਪਰਕ ਵਧਾਉਣ।