'ਵਸੁਧੈਵ ਕੁਟੁੰਬਕਮ' - ਸਾਡੀ ਭਾਰਤੀ ਸੰਸਕ੍ਰਿਤੀ ਦੇ ਇਨ੍ਹਾਂ ਦੋ ਸ਼ਬਦਾਂ ਵਿੱਚ ਇੱਕ ਡੂੰਘਾ ਦਾਰਸ਼ਨਿਕ ਵਿਚਾਰ ਸਮਾਇਆ ਹੈ। ਇਸ ਦਾ ਅਰਥ ਹੈ, 'ਪੂਰੀ ਦੁਨੀਆ ਇੱਕ ਪਰਿਵਾਰ ਹੈ'। ਇਹ ਇੱਕ ਸਰਵਵਿਆਪੀ ਦ੍ਰਿਸ਼ਟੀਕੋਣ ਹੈ ਜੋ ਸਾਨੂੰ ਇੱਕ ਆਲਮੀ ਪਰਿਵਾਰ ਦੇ ਰੂਪ ਵਿੱਚ ਪ੍ਰਗਤੀ ਕਰਨ ਲਈ ਉਤਸ਼ਾਹਿਤ ਕਰਦਾ ਹੈ। ਇੱਕ ਅਜਿਹਾ ਪਰਿਵਾਰ ਜਿਸ ਵਿੱਚ ਸੀਮਾ, ਭਾਸ਼ਾ ਅਤੇ ਵਿਚਾਰਧਾਰਾ ਦਾ ਕੋਈ ਬੰਧਨ ਨਾ ਹੋਵੇ।

ਜੀ-20 ਦੀ ਭਾਰਤ ਦੀ ਪ੍ਰਧਾਨਗੀ ਦੇ ਦੌਰਾਨ, ਇਹ ਵਿਚਾਰ ਮਾਨਵ-ਕੇਂਦ੍ਰਿਤ ਪ੍ਰਗਤੀ ਦੇ ਸੱਦੇ ਦੇ ਰੂਪ ਵਿੱਚ ਪ੍ਰਗਟ ਹੋਇਆ ਹੈ। ਅਸੀਂ One Earth(ਇੱਕ ਪ੍ਰਿਥਵੀ) ਦੇ ਰੂਪ ਵਿੱਚ, ਮਨੁੱਖੀ ਜੀਵਨ ਨੂੰ ਬਿਹਤਰ ਬਣਾਉਣ ਲਈ ਇਕੱਠੇ ਹੋ ਰਹੇ ਹਾਂ। ਅਸੀਂ One Family (ਇੱਕ ਪਰਿਵਾਰ) ਦੇ ਰੂਪ ਵਿੱਚ ਵਿਕਾਸ ਲਈ ਇੱਕ ਦੂਜੇ ਦੇ ਸਹਿਯੋਗੀ ਬਣ ਰਹੇ ਹਾਂ। ਅਤੇ One Future (ਇੱਕ ਭਵਿੱਖ) ਦੇ ਲਈ ਅਸੀਂ ਸਾਂਝੇ ਉੱਜਵਲ ਭਵਿੱਖ ਵੱਲ ਇਕੱਠੇ ਅੱਗੇ ਵਧ ਰਹੇ ਹਾਂ।

ਕੋਰੋਨਾ ਆਲਮੀ ਮਹਾਮਾਰੀ ਤੋਂ ਬਾਅਦ ਦੀ ਵਿਸ਼ਵ ਵਿਵਸਥਾ ਇਸ ਤੋਂ ਪਹਿਲਾਂ ਦੀ ਦੁਨੀਆ ਨਾਲੋਂ ਬਹੁਤ ਅਲੱਗ ਹੈ। ਕਈ ਹੋਰਨਾਂ ਗੱਲਾਂ ਤੋਂ ਇਲਾਵਾ, ਤਿੰਨ ਮਹੱਤਵਪੂਰਨ ਪਰਿਵਰਤਨ ਹੋਏ ਹਨ।

ਪਹਿਲਾ, ਇਸ ਗੱਲ ਦਾ ਅਹਿਸਾਸ ਵਧ ਰਿਹਾ ਹੈ ਕਿ ਦੁਨੀਆ ਦੇ ਜੀਡੀਪੀ-ਕੇਂਦ੍ਰਿਤ ਦ੍ਰਿਸ਼ਟੀਕੋਣ ਤੋਂ ਹਟਕੇ ਮਾਨਵ-ਕੇਂਦ੍ਰਿਤ ਦ੍ਰਿਸ਼ਟੀਕੋਣ ਵੱਲ ਵਧਣ ਦੀ ਜ਼ਰੂਰਤ ਹੈ।

ਦੂਸਰਾ, ਦੁਨੀਆ ਗਲੋਬਲ ਸਪਲਾਈ ਚੇਨਾਂ ਵਿੱਚ ਮਜ਼ਬੂਤੀ ਅਤੇ ਭਰੋਸੇਯੋਗਤਾ ਦੇ ਮਹੱਤਵ ਨੂੰ ਪਹਿਚਾਣ ਰਹੀ ਹੈ।

ਤੀਸਰਾ, ਆਲਮੀ ਸੰਸਥਾਵਾਂ ਵਿੱਚ ਸੁਧਾਰ ਦੇ ਮਾਧਿਅਮ ਨਾਲ ਬਹੁਪੱਖਵਾਦ ਨੂੰ ਹੁਲਾਰਾ ਦੇਣ ਦਾ ਸਮੂਹਿਕ ਸੱਦਾ ਸਾਹਮਣੇ ਹੈ।

ਜੀ-20 ਦੀ ਸਾਡੀ ਪ੍ਰਧਾਨਗੀ ਨੇ ਇਨ੍ਹਾਂ ਬਦਲਾਵਾਂ ਵਿੱਚ ਉਤਪ੍ਰੇਰਕ ਦੀ ਭੂਮਿਕਾ ਨਿਭਾਈ ਹੈ।

ਦਸੰਬਰ 2022 ਵਿੱਚ ਜਦੋਂ ਅਸੀਂ ਇੰਡੋਨੇਸ਼ੀਆ ਤੋਂ ਪ੍ਰਧਾਨਗੀ ਦਾ ਚਾਰਜ ਸੰਭਾਲਿਆ ਸੀ, ਉਦੋਂ ਮੈਂ ਇਹ ਲਿਖਿਆ ਸੀ ਕਿ ਜੀ-20 ਨੂੰ ਮਾਨਸਿਕਤਾ ਵਿੱਚ ਇਨਕਲਾਬੀ ਪਰਿਵਰਤਨ ਦਾ ਵਾਹਨ ਬਣਨਾ ਚਾਹੀਦਾ ਹੈ।

ਵਿਕਾਸਸ਼ੀਲ ਦੇਸ਼ਾਂ, ਗਲੋਬਲ ਸਾਊਥ ਦੇ ਦੇਸ਼ਾਂ ਅਤੇ ਅਫਰੀਕੀ ਦੇਸ਼ਾਂ ਦੀਆਂ ਹਾਸ਼ੀਏ 'ਤੇ ਪਈਆਂ ਇੱਛਾਵਾਂ ਨੂੰ ਮੁੱਖ ਧਾਰਾ ਵਿੱਚ ਲਿਆਉਣ ਲਈ ਇਸ ਦੀ ਵਿਸ਼ੇਸ਼ ਜ਼ਰੂਰਤ ਹੈ।

ਇਸੇ ਸੋਚ ਨੂੰ ਧਿਆਨ ਵਿੱਚ ਰੱਖਦਿਆਂ ਭਾਰਤ ਨੇ ‘ਵਾਇਸ ਆਵ੍ ਗਲੋਬਲ ਸਾਊਥ ਸਮਿਟ’ ਦਾ ਆਯੋਜਨ ਭੀ ਕੀਤਾ ਸੀ। ਇਸ ਸਮਿਟ ਵਿੱਚ 125 ਦੇਸ਼ ਭਾਗੀਦਾਰ ਬਣੇ। ਇਹ ਭਾਰਤ ਦੀ ਪ੍ਰਧਾਨਗੀ ਤਹਿਤ ਕੀਤੀ ਗਈ ਸਭ ਤੋਂ ਮਹੱਤਵਪੂਰਨ ਪਹਿਲਾਂ ਵਿੱਚੋਂ ਇੱਕ ਰਹੀ। ਇਹ ਗਲੋਬਲ ਸਾਊਥ ਦੇ ਦੇਸ਼ਾਂ ਤੋਂ ਉਨ੍ਹਾਂ ਦੇ ਵਿਚਾਰ ਅਤੇ ਅਨੁਭਵ ਜਾਣਨ ਦਾ ਇਹ ਇੱਕ ਮਹੱਤਵਪੂਰਨ ਯਤਨ ਸੀ। ਇਸ ਤੋਂ ਇਲਾਵਾ, ਸਾਡੀ ਪ੍ਰਧਾਨਗੀ ਨੇ ਨਾ ਸਿਰਫ ਅਫਰੀਕੀ ਦੇਸ਼ਾਂ ਦੀ ਹੁਣ ਤੱਕ ਦੀ ਸਭ ਤੋਂ ਬੜੀ ਭਾਗੀਦਾਰੀ ਦੇਖੀ ਗਈ ਹੈ, ਬਲਕਿ ਜੀ-20 ਦੇ ਸਥਾਈ ਮੈਂਬਰ ਵਜੋਂ ਅਫਰੀਕੀ ਯੂਨੀਅਨ ਨੂੰ ਸ਼ਾਮਲ ਕਰਨ 'ਤੇ ਭੀ ਜ਼ੋਰ ਦਿੱਤਾ ਹੈ।

ਸਾਡੀ ਦੁਨੀਆ ਪਰਸਪਰ ਜੁੜੀ ਹੋਈ ਹੈ, ਇਸਦਾ ਮਤਲਬ ਹੈ ਕਿ ਵਿਭਿੰਨ ਖੇਤਰਾਂ ਵਿੱਚ ਸਾਡੀਆਂ ਚੁਣੌਤੀਆਂ ਵੀ ਆਪਸ ਵਿੱਚ ਜੁੜੀਆਂ ਹੋਈਆਂ ਹਨ। ਇਹ 2030 ਏਜੰਡੇ ਦੇ ਮੱਧ-ਕਾਲ ਦਾ ਸਾਲ ਹੈ ਅਤੇ ਬਹੁਤ ਸਾਰੇ ਚਿੰਤਾ ਜਤਾ ਰਹੇ ਹਨ ਕਿ ਟਿਕਾਊ ਵਿਕਾਸ ਲਕਸ਼ਾਂ (ਐੱਸਡੀਜੀਜ਼) ਦੇ ਮੁੱਦੇ 'ਤੇ ਪ੍ਰਗਤੀ ਪਟੜੀ ਤੋਂ ਉਤਰ ਗਈ ਹੈ।

ਟਿਕਾਊ ਵਿਕਾਸ ਲਕਸ਼ਾਂ (ਐੱਸਡੀਜੀਜ਼) ਦੇ ਮੋਰਚੇ 'ਤੇ ਤੇਜ਼ੀ ਲਿਆਉਣ ਨਾਲ ਸਬੰਧਿਤ ਜੀ-20 2023 ਐਕਸ਼ਨ ਪਲਾਨ ਭਵਿੱਖ ਦੀ ਦਿਸ਼ਾ ਨਿਰਧਾਰਿਤ ਕਰੇਗਾ। ਇਹ ਟਿਕਾਊ ਵਿਕਾਸ ਲਕਸ਼ਾਂ (ਐੱਸਡੀਜੀਜ਼) ਨੂੰ ਪ੍ਰਾਪਤ ਕਰਨ ਲਈ ਰਾਹ ਪੱਧਰਾ ਕਰੇਗਾ।

ਭਾਰਤ ਵਿੱਚ, ਪ੍ਰਾਚੀਨ ਕਾਲ ਤੋਂ ਕੁਦਰਤ ਦੇ ਨਾਲ ਇੱਕਸੁਰਤਾ ਵਿੱਚ ਅੱਗੇ ਵਧਣਾ ਸਾਡਾ ਆਦਰਸ਼ ਰਿਹਾ ਹੈ ਅਤੇ ਅਸੀਂ ਆਧੁਨਿਕ ਸਮੇਂ ਵਿੱਚ ਵੀ ਕਲਾਇਮੇਟ ਐਕਸ਼ਨ ਵਿੱਚ ਯੋਗਦਾਨ ਪਾ ਰਹੇ ਹਾਂ।

ਗਲੋਬਲ ਸਾਊਥ ਦੇ ਕਈ ਦੇਸ਼ ਵਿਕਾਸ ਦੇ ਵਿਭਿੰਨ ਪੜਾਵਾਂ ਵਿੱਚ ਹਨ ਅਤੇ ਇਸ ਸਮੇਂ ਦੌਰਾਨ ਕਲਾਇਮੇਟ ਐਕਸ਼ਨ ਦਾ ਧਿਆਨ ਰੱਖਿਆ ਜਾਣਾ ਚਾਹੀਦਾ ਹੈ। ਕਲਾਇਮੇਟ ਐਕਸ਼ਨ ਦੀ ਇੱਛਾ ਦੇ ਨਾਲ, ਸਾਨੂੰ ਇਹ ਵੀ ਦੇਖਣਾ ਹੋਵੇਗਾ ਕਿ ਕਲਾਇਮੇਟ ਫਾਇਨੈਂਸ ਅਤੇ ਟ੍ਰਾਂਸਫਰ ਆਨ੍ ਟੈਕਨੋਲੋਜੀ ਦਾ ਭੀ ਧਿਆਨ ਰੱਖਿਆ ਜਾਵੇ।

ਸਾਡਾ ਮੰਨਣਾ ਹੈ ਕਿ ਜਲਵਾਯੂ ਪਰਿਵਰਤਨ ਦੀ ਸਮੱਸਿਆ ਨਾਲ ਨਜਿੱਠਣ ਲਈ ਪਾਬੰਦੀਆਂ ਵਾਲਾ ਰਵੱਈਆ ਬਦਲਣਾ ਚਾਹੀਦਾ ਹੈ। 'ਕੀ ਨਹੀਂ ਕਰਨਾ ਚਾਹੀਦਾ' ਤੋਂ ਹਟਕੇ 'ਕੀ ਕੀਤਾ ਜਾ ਸਕਦਾ ਹੈ' ਦੀ ਸੋਚ ਨਾਲ ਅੱਗੇ ਵਧਣਾ ਹੋਵੇਗਾ। ਸਾਨੂੰ ਉਸਾਰੂ ਕਾਰਜ ਸੰਸਕ੍ਰਿਤੀ 'ਤੇ ਧਿਆਨ ਕੇਂਦ੍ਰਿਤ ਕਰਨ ਦੀ ਜ਼ਰੂਰਤ ਹੈ।

ਇੱਕ ਟਿਕਾਊ ਅਤੇ ਮਜ਼ਬੂਤ ਬਲੂ ਇਕਨੌਮੀ ਦੇ ਲਈ ਚੇਨਈ ਐੱਚਐੱਲਪੀ ਸਾਡੇ ਮਹਾਸਾਗਰਾਂ ਨੂੰ ਸਵਸਥ ਰੱਖਣ ਵਿੱਚ ਜੁਟੀ ਹੈ।

ਗ੍ਰੀਨ ਹਾਈਡ੍ਰੋਜਨ ਇਨੋਵੇਸ਼ਨ ਸੈਂਟਰ ਦੇ ਨਾਲ, ਸਾਡੀ ਅਗਵਾਈ ਵਿੱਚ ਸਵੱਛ ਅਤੇ ਗ੍ਰੀਨ ਹਾਈਡ੍ਰੋਜਨ ਨਾਲ ਸਬੰਧਿਤ ਦਾ ਇੱਕ ਗਲੋਬਲ ਈਕੋਸਿਸਟਮ ਤਿਆਰ ਹੋਵੇਗਾ।

ਸਾਲ 2015 ਵਿੱਚ, ਅਸੀਂ ਇੰਟਰਨੈਸ਼ਨਲ ਸੋਲਰ ਅਲਾਇੰਸ ਦੀ ਸ਼ੁਰੂਆਤ ਕੀਤੀ। ਹੁਣ, ਗਲੋਬਲ ਬਾਇਓਫਿਊਲ ਅਲਾਇੰਸ ਰਾਹੀਂ ਅਸੀਂ ਦੁਨੀਆ ਨੂੰ ਐਨਰਜੀ ਟ੍ਰਾਂਜ਼ਿਸ਼ਨ ਦੇ ਯੋਗ ਬਣਾਉਣ ਲਈ ਸਹਿਯੋਗ ਕਰਾਂਗੇ। ਇਸ ਨਾਲ ਸਰਕੁਲਰ ਇਕੌਨਮੀ ਦਾ ਲਾਭ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੇਗਾ।

ਕਲਾਇਮੇਟ ਐਕਸ਼ਨ ਨੂੰ ਲੋਕਤੰਤਰੀਕਰਣ ਸਰੂਪ ਦੇਣਾ, ਇਸ ਅੰਦੋਲਨ ਨੂੰ ਗਤੀ ਪ੍ਰਦਾਨ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ। ਜਿਸ ਤਰ੍ਹਾਂ ਲੋਕ ਆਪਣੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਰੋਜ਼ਾਨਾ ਫ਼ੈਸਲੇ ਲੈਂਦੇ ਹਨ, ਉਸੇ ਤਰ੍ਹਾਂ ਉਹ ਧਰਤੀ ਦੀ ਸਿਹਤ 'ਤੇ ਪੈਣ ਵਾਲੇ ਪ੍ਰਭਾਵ ਨੂੰ ਧਿਆਨ ਵਿਚ ਰੱਖ ਕੇ ਆਪਣੀ ਜੀਵਨ ਸ਼ੈਲੀ ਵੀ ਤੈਅ ਕਰ ਸਕਦੇ ਹਨ। ਜਿਵੇਂ ਯੋਗ ਆਲਮੀ ਜਨ ਅੰਦੋਲਨ ਬਣ ਗਿਆ ਹੈ, ਉਸੇ ਤਰ੍ਹਾਂ ਅਸੀਂ 'ਲਾਇਫਸਟਾਇਲ ਫੌਰ ਸਸਟੇਨੇਬਲ ਐਨਵਾਇਰਨਮੈਂਟ' (ਲਾਇਫ) ਨੂੰ ਭੀ ਉਤਸ਼ਾਹਿਤ ਕਰ ਰਹੇ ਹਾਂ।

ਜਲਵਾਯੂ ਪਰਿਵਰਤਨ ਦੇ ਕਾਰਨ ਖੁਰਾਕ ਅਤੇ ਪੋਸ਼ਣ ਸੁਰੱਖਿਆ ਨੂੰ ਯਕੀਨੀ ਬਣਾਉਣਾ ਇੱਕ ਬੜੀ ਚੁਣੌਤੀ ਹੋਵੇਗੀ। ਇਸ ਨਾਲ ਨਜਿੱਠਣ ਵਿੱਚ ਮੋਟੇ ਅਨਾਜ ਜਾਂ ਸ਼੍ਰੀਅੰਨ ਤੋਂ ਬਹੁਤ ਬੜੀ ਮਦਦ ਮਿਲ ਸਕਦੀ ਹੈ। ਸ਼੍ਰੀਅੰਨ ਕਲਾਇਮੇਟ ਸਮਾਰਟ ਐਗਰੀਕਲਚਰ ਨੂੰ ਹੁਲਾਰਾ ਦੇ ਰਿਹਾ ਹੈ। ਇੰਟਰਨੈਸ਼ਨਲ ਈਅਰ ਆਵ੍ ਮਿਲਟਸ ਦੇ ਦੌਰਾਨ, ਅਸੀਂ ਸ਼੍ਰੀਅੰਨ ਨੂੰ ਵਿਸ਼ਵ ਪੱਧਰ 'ਤੇ ਪਹੁੰਚਾਇਆ ਹੈ। ਦ ਡੇਕਨ ਹਾਈ ਲੈਵਲ ਪ੍ਰਿੰਸੀਪਲਸ ਔਨ ਫੂਡ ਸਕਿਉਰਿਟੀ ਐਂਡ ਨਿਊਟ੍ਰੀਸ਼ਨ ਨਾਲ ਭੀ ਇਸ ਦਿਸ਼ਾ ਵਿੱਚ ਸਹਾਇਤਾ ਮਿਲ ਸਕਦੀ ਹੈ।

ਟੈਕਨੋਲੋਜੀ ਪਰਿਵਰਤਨਕਾਰੀ ਹੈ ਲੇਕਿਨ ਇਸ ਨੂੰ ਸਮਾਵੇਸ਼ੀ ਬਣਾਉਣ ਦੀ ਜਰੂਰਤ ਹੈ। ਅਤੀਤ ਵਿੱਚ, ਤਕਨੀਕੀ ਪ੍ਰਗਤੀ ਦੇ ਲਾਭ ਸਮਾਜ ਦੇ ਸਾਰੇ ਵਰਗਾਂ ਨੂੰ ਬਰਾਬਰ ਰੂਪ ਵਿੱਚ ਨਹੀਂ ਮਿਲੇ। ਪਿਛਲੇ ਸਾਲਾਂ ਦੌਰਾਨ, ਭਾਰਤ ਨੇ ਦਿਖਾਇਆ ਹੈ ਕਿ ਕਿਵੇਂ ਟੈਕਨੋਲੋਜੀ ਦਾ ਲਾਭ ਉਠਾ ਕੇ ਅਸਮਾਨਤਾਵਾਂ ਨੂੰ ਘਟਾਇਆ ਜਾ ਸਕਦਾ ਹੈ।

ਉਦਾਹਰਣ ਲਈ, ਦੁਨੀਆ ਭਰ ਦੇ ਅਰਬਾਂ ਲੋਕ ਜਿਨ੍ਹਾਂ ਕੋਲ ਬੈਂਕ ਸੁਵਿਧਾ ਨਹੀਂ ਹੈ, ਜਾਂ ਜਿਨ੍ਹਾਂ ਕੋਲ ਡਿਜੀਟਲ ਪਹਿਚਾਣ ਨਹੀਂ ਹੈ, ਉਨ੍ਹਾਂ ਨੂੰ ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ (ਡੀਪੀਆਈ) ਦੇ ਜ਼ਰੀਏ ਲਿਆਂਦਾ ਜਾ ਸਕਦਾ ਹੈ। ਡੀਪੀਆਈ ਦਾ ਉਪਯੋਗ ਕਰਕੇ ਅਸੀਂ ਜੋ ਨਤੀਜੇ ਪ੍ਰਾਪਤ ਕੀਤੇ ਹਨ, ਉਨ੍ਹਾਂ ਨੂੰ ਪੂਰੀ ਦੁਨੀਆ ਦੇਖ ਰਹੀ ਹੈ ਅਤੇ ਉਸ ਦੇ ਮਹੱਤਵ ਨੂੰ ਸਵੀਕਾਰ ਕਰ ਰਹੀ ਹੈ। ਹੁਣ, ਜੀ 20 ਦੇ ਜ਼ਰੀਏ ਅਸੀਂ ਵਿਕਾਸਸ਼ੀਲ ਦੇਸ਼ਾਂ ਨੂੰ ਡੀਪੀਆਈ ਅਪਣਾਉਣ, ਤਿਆਰ ਕਰਨ ਅਤੇ ਉਸ ਦਾ ਵਿਸਤਾਰ ਕਰਨ ਵਿੱਚ ਮਦਦ ਕਰਾਂਗੇ ਤਾਕਿ ਸਮਾਵੇਸ਼ੀ ਵਿਕਾਸ ਦੀ ਤਾਕਤ ਹਾਸਲ ਕਰ ਸਕੀਏ।

ਭਾਰਤ ਦਾ ਸਭ ਤੋਂ ਤੇਜ਼ ਗਤੀ ਨਾਲ ਬੜੀ ਅਰਥਵਿਵਸਥਾ ਬਣਨਾ ਕੋਈ ਅਚਾਨਕ ਘਟਨਾ ਨਹੀਂ ਹੈ। ਸਾਡੇ ਸਰਲ, ਵਿਹਾਰਕ ਅਤੇ ਸਸਟੇਨੇਬਲ ਤਰੀਕਿਆਂ ਨੇ ਕਮਜ਼ੋਰ ਅਤੇ ਵੰਚਿਤ ਲੋਕਾਂ ਨੂੰ ਸਾਡੀ ਵਿਕਾਸ ਯਾਤਰਾ ਦੀ ਅਗਵਾਈ ਕਰਨ ਲਈ ਸਸ਼ਕਤ ਬਣਾਇਆ ਹੈ। ਪੁਲਾੜ ਤੋਂ ਲੈ ਕੇ ਖੇਡਾਂ ਤੱਕ, ਅਰਥਵਿਵਸਥਾ ਤੋਂ ਲੈ ਕੇ ਉੱਦਮਤਾ ਤੱਕ, ਭਾਰਤੀ ਮਹਿਲਾਵਾਂ ਵਿਭਿੰਨ ਖੇਤਰਾਂ ਵਿੱਚ ਅੱਗੇ ਵਧ ਰਹੀਆਂ ਹਨ। ਅੱਜ ਮਹਿਲਾਵਾਂ ਦੇ ਵਿਕਾਸ ਤੋਂ ਅੱਗੇ ਵਧਕੇ ਮਹਿਲਾਵਾਂ ਦੀ ਅਗਵਾਈ ਵਿੱਚ ਵਿਕਾਸ ਦੇ ਮੰਤਰ 'ਤੇ ਭਾਰਤ ਅੱਗੇ ਵੱਧ ਰਿਹਾ ਹੈ। ਸਾਡੀ ਜੀ -20 ਪ੍ਰੈਜ਼ੀਡੈਂਸੀ ਜੈਂਡਰ ਡਿਜੀਟਲ ਡਿਵਾਈਡ ਨੂੰ ਪੂਰਨ, ਲੇਬਰ ਫੋਰਸ ਵਿੱਚ ਭਾਗੀਦਾਰੀ ਦੇ ਅੰਤਰ ਨੂੰ ਘਟਾਉਣ ਅਤੇ ਫ਼ੈਸਲੇ ਲੈਣ ਵਿੱਚ ਮਹਿਲਾਵਾਂ ਦੀ ਇੱਕ ਬੜੀ ਭੂਮਿਕਾ ਨੂੰ ਸਮਰੱਥ ਬਣਾਉਣ 'ਤੇ ਕੰਮ ਕਰ ਰਹੀ ਹੈ।

ਭਾਰਤ ਦੇ ਲਈ, ਜੀ-20 ਦੀ ਪ੍ਰਧਾਨਗੀ ਕੇਵਲ ਉੱਚ ਪੱਧਰੀ ਕੂਟਨੀਤਕ ਕੋਸ਼ਿਸ਼ ਨਹੀਂ ਹੈ। ਮਦਰ ਆਵ੍ ਡੈਮੋਕ੍ਰੇਸੀ ਅਤੇ ਮਾਡਲ ਆਵ੍ ਡਾਇਵਰਸਿਟੀ ਦੇ ਰੂਪ ਵਿੱਚ ਅਸੀਂ ਇਸ ਅਨੁਭਵ ਦੇ ਦਰਵਾਜ਼ੇ ਦੁਨੀਆ ਲਈ ਖੋਲ੍ਹ ਦਿੱਤੇ ਹਨ।

ਅੱਜ ਜਦੋਂ ਬੜੇ ਪੱਧਰ 'ਤੇ ਕੋਈ ਭੀ ਕੰਮ ਕਰਨ ਦੀ ਗੱਲ ਆਉਂਦੀ ਹੈ ਤਾਂ ਸਹਿਜੇ ਹੀ ਭਾਰਤ ਦਾ ਨਾਮ ਆ ਜਾਂਦਾ ਹੈ। ਜੀ-20 ਦੀ ਪ੍ਰਧਾਨਗੀ ਵੀ ਇਸ ਦਾ ਅਪਵਾਦ ਨਹੀਂ ਹੈ। ਇਹ ਭਾਰਤ ਵਿੱਚ ਇੱਕ ਜਨ ਅੰਦੋਲਨ ਬਣ ਗਿਆ ਹੈ।

ਜੀ-20 ਪ੍ਰੈਜ਼ੀਡੈਂਸੀ ਦਾ ਸਾਡਾ ਕਾਰਜਕਾਲ ਖ਼ਤਮ ਹੋਣ ਤੱਕ ਭਾਰਤ ਦੇ 60 ਸ਼ਹਿਰਾਂ ਵਿੱਚ 200 ਤੋਂ ਵੱਧ ਬੈਠਕਾਂ ਆਯੋਜਿਤ ਹੋ ਚੁੱਕੀਆਂ ਹੋਣਗੀਆਂ। ਇਸ ਸਮੇਂ ਦੌਰਾਨ ਅਸੀਂ 125 ਦੇਸ਼ਾਂ ਦੇ ਲਗਭਗ 100,000 ਪ੍ਰਤੀਨਿਧੀਆਂ ਦੀ ਮੇਜ਼ਬਾਨੀ ਕਰ ਚੁੱਕੇ ਹੋਵਾਂਗੇ। ਕਿਸੇ ਭੀ ਪ੍ਰੈਜ਼ੀਡੈਂਸੀ ਨੇ ਕਦੇ ਭੀ ਇਤਨੇ ਵਿਸ਼ਾਲ ਅਤੇ ਵਿਵਿਧ ਭੂਗੋਲਿਕ ਵਿਸਤਾਰ ਨੂੰ ਇਸ ਤਰ੍ਹਾਂ ਸ਼ਾਮਲ ਨਹੀਂ ਕੀਤਾ ਹੈ।

ਭਾਰਤ ਦੀ ਡੈਮੋਗ੍ਰਾਫੀ, ਡੈਮੋਕ੍ਰੇਸੀ, ਡਾਇਵਰਸਿਟੀ ਅਤੇ ਡਿਵੈਲਪਮੈਂਟ ਬਾਰੇ ਕਿਸੇ ਹੋਰ ਤੋਂ ਸੁਣਨਾ ਇੱਕ ਗੱਲ ਹੈ ਅਤੇ ਇਸ ਨੂੰ ਪ੍ਰਤੱਖ ਰੂਪ ਵਿੱਚ ਅਨੁਭਵ ਕਰਨਾ ਬਿਲਕੁਲ ਅਲੱਗ ਹੈ। ਮੈਨੂੰ ਵਿਸ਼ਵਾਸ ਹੈ ਕਿ ਸਾਡੇ ਜੀ-20 ਦੇ ਪ੍ਰਤੀਨਿਧੀ ਇਸ ਨੂੰ ਖ਼ੁਦ ਮਹਿਸੂਸ ਕਰਨਗੇ।

ਸਾਡੀ ਜੀ-20 ਦੀ ਪ੍ਰੈਜ਼ੀਡੈਂਸੀ ਪਾੜੇ ਨੂੰ ਪੂਰਨ, ਰੁਕਾਵਟਾਂ ਨੂੰ ਦੂਰ ਕਰਨ ਅਤੇ ਸਹਿਯੋਗ ਨੂੰ ਡੂੰਘਾ ਕਰਨ ਦੀ ਕੋਸ਼ਿਸ਼ ਕਰਦੀ ਹੈ। ਸਾਡੀ ਭਾਵਨਾ ਇੱਕ ਅਜਿਹੀ ਦੁਨੀਆ ਦੇ ਨਿਰਮਾਣ ਦੀ ਹੈ, ਜਿੱਥੇ ਏਕਤਾ ਮਤਭੇਦ ਤੋਂ ਉੱਪਰ ਹੋਵੇ, ਜਿੱਥੇ ਸਾਂਝਾ ਲਕਸ਼ ਵਖਰੇਵੇਂ ਦੀ ਸੋਚ ਨੂੰ ਖ਼ਤਮ ਕਰ ਦੇਵੇ। ਜੀ-20 ਪ੍ਰਧਾਨ ਦੇ ਰੂਪ ਵਿੱਚ ਅਸੀਂ ਆਲਮੀ ਮੰਚ ਨੂੰ ਵਿਸ਼ਾਲ ਬਣਾਉਣ ਦਾ ਸੰਕਲਪ ਲਿਆ ਸੀ, ਜਿਸ ਵਿੱਚ ਇਹ ਸੁਨਿਸ਼ਚਿਤ ਕੀਤਾ ਗਿਆ ਕਿ ਹਰ ਆਵਾਜ਼ ਸੁਣੀ ਜਾਵੇ ਅਤੇ ਹਰ ਦੇਸ਼ ਆਪਣਾ ਯੋਗਦਾਨ ਦੇਵੇ। ਮੈਨੂੰ ਵਿਸ਼ਵਾਸ ਹੈ ਕਿ ਅਸੀਂ ਕਾਰਜਾਂ ਅਤੇ ਸਪਸ਼ਟ ਨਤੀਜਿਆਂ ਦੇ ਨਾਲ ਆਪਣੇ ਸੰਕਲਪ ਪੂਰੇ ਕੀਤੇ ਹਨ।

Explore More
ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ

Popular Speeches

ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ
How GeM has transformed India’s public procurement

Media Coverage

How GeM has transformed India’s public procurement
NM on the go

Nm on the go

Always be the first to hear from the PM. Get the App Now!
...
ਏਕਤਾ ਦਾ ਮਹਾਕੁੰਭ, ਯੁੱਗ ਪਰਿਵਰਤਨ ਦੀ ਧੁਨ
February 27, 2025

ਮਹਾਕੁੰਭ ਸੰਪੰਨ ਹੋਇਆ... ਏਕਤਾ ਦਾ ਮਹਾਨ ਯੱਗ ਸੰਪੰਨ ਹੋਇਆ। ਜਦੋਂ ਕਿਸੇ ਰਾਸ਼ਟਰ ਦੀ ਚੇਤਨਾ ਜਾਗਦੀ ਹੈ, ਜਦੋਂ ਉਹ ਸਦੀਆਂ ਦੀ ਗੁਲਾਮੀ ਦੀ ਮਾਨਸਿਕਤਾ ਦੀਆਂ ਸਾਰੀਆਂ ਬੇੜੀਆਂ ਤੋੜ ਦਿੰਦੀ ਹੈ ਅਤੇ ਨਵੀਂ ਚੇਤਨਾ ਨਾਲ ਹਵਾ ਵਿੱਚ ਸਾਹ ਲੈਣ ਲਗਦੀ ਹੈ, ਤਾਂ ਇੱਕ ਅਜਿਹਾ ਹੀ ਦ੍ਰਿਸ਼ ਦਿਖਾਈ ਦਿੰਦਾ ਹੈ, ਜਿਵੇਂ ਕਿ ਅਸੀਂ 13 ਜਨਵਰੀ ਤੋਂ ਪ੍ਰਯਾਗਰਾਜ ਵਿੱਚ ਏਕਤਾ ਦੇ ਮਹਾਕੁੰਭ ਵਿੱਚ ਦੇਖਿਆ ਸੀ।

|

22 ਜਨਵਰੀ, 2024 ਨੂੰ ਅਯੋਧਿਆ ਵਿੱਚ ਰਾਮ ਮੰਦਿਰ ਦੇ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਵਿੱਚ, ਮੈਂ ਦੇਵ ਭਗਤੀ ਤੋਂ ਦੇਸ਼ ਭਗਤੀ ਬਾਰੇ ਗੱਲ ਕੀਤੀ ਸੀ। ਪ੍ਰਯਾਗਰਾਜ ਵਿੱਚ ਮਹਾਕੁੰਭ ਦੌਰਾਨ, ਸਾਰੇ ਦੇਵੀ-ਦੇਵਤੇ ਜੁਟੇ, ਸੰਤ ਅਤੇ ਮਹਾਤਮਾ ਜੁਟੇ, ਬੱਚੇ ਅਤੇ ਬਜ਼ੁਰਗ ਜੁਟੇ, ਮਹਿਲਾਵਾਂ ਅਤੇ ਨੌਜਵਾਨ ਜੁਟੇ ਅਤੇ ਅਸੀਂ ਦੇਸ਼ ਦੀ ਜਾਗਦੀ ਚੇਤਨਾ ਨੂੰ ਪ੍ਰਤੱਖ ਦੇਖਿਆ। ਇਹ ਮਹਾਕੁੰਭ ਏਕਤਾ ਦਾ ਮਹਾਕੁੰਭ ਸੀ, ਜਿੱਥੇ 140 ਕਰੋੜ ਦੇਸ਼ ਵਾਸੀਆਂ ਦੀ ਆਸਥਾ ਇੱਕ ਸਮੇਂ ਵਿੱਚ ਇਸ ਪਰਵ ਨਾਲ ਆ ਕੇ ਜੁੜੀ ਸੀ।

ਤੀਰਥਰਾਜ ਪ੍ਰਯਾਗ ਦੇ ਇਸੇ ਖੇਤਰ ਵਿੱਚ, ਏਕਤਾ, ਸਦਭਾਵਨਾ ਅਤੇ ਪਿਆਰ ਦਾ ਇੱਕ ਪਵਿੱਤਰ ਖੇਤਰ, ਸ਼੍ਰੀਂਗਵੇਰਪੁਰ ਵੀ ਹੈ, ਜਿੱਥੇ ਭਗਵਾਨ ਸ਼੍ਰੀ ਰਾਮ ਅਤੇ ਨਿਸ਼ਾਦਰਾਜ ਦੀ ਮਿਲਣੀ ਹੋਈ ਸੀ। ਉਨ੍ਹਾਂ ਦੀ ਮੁਲਾਕਾਤ ਦੀ ਉਹ ਘਟਨਾ ਵੀ ਸਾਡੇ ਇਤਿਹਾਸ ਵਿੱਚ ਸ਼ਰਧਾ ਅਤੇ ਸਦਭਾਵਨਾ ਦੇ ਸੰਗਮ ਵਰਗੀ ਹੈ। ਪ੍ਰਯਾਗਰਾਜ ਦਾ ਇਹ ਤੀਰਥ ਸਥਾਨ ਅੱਜ ਵੀ ਸਾਨੂੰ ਏਕਤਾ ਅਤੇ ਸਦਭਾਵਨਾ ਦੀ ਪ੍ਰੇਰਣਾ ਦਿੰਦਾ ਹੈ।

|

ਪਿਛਲੇ 45 ਦਿਨਾਂ ਤੋਂ, ਹਰ ਰੋਜ਼, ਮੈਂ ਦੇਖਿਆ ਹੈ ਕਿ ਕਿਵੇਂ ਦੇਸ਼ ਦੇ ਹਰ ਕੋਨੇ ਤੋਂ ਲੱਖਾਂ ਲੋਕ ਸੰਗਮ ਤੱਟਾਂ ਵੱਲ ਵਧ ਰਹੇ ਹਨ। ਸੰਗਮ ਵਿੱਚ ਇਸ਼ਨਾਨ ਕਰਨ ਦੀ ਭਾਵਨਾ ਦੀ ਲਹਿਰ ਲਗਾਤਾਰ ਵਧ ਰਹੀ ਹੈ। ਹਰ ਸ਼ਰਧਾਲੂ ਸਿਰਫ਼ ਇੱਕ ਹੀ ਕੰਮ ਵਿੱਚ ਰੁੱਝਿਆ ਹੋਇਆ ਸੀ - ਸੰਗਮ ਵਿੱਚ ਇਸ਼ਨਾਨ ਕਰਨ ਵਿੱਚ। ਮਾਂ ਗੰਗਾ, ਯਮੁਨਾ ਅਤੇ ਸਰਸਵਤੀ ਦਾ ਸੰਗਮ ਹਰ ਸ਼ਰਧਾਲੂ ਨੂੰ ਉਤਸ਼ਾਹ, ਊਰਜਾ ਅਤੇ ਵਿਸ਼ਵਾਸ ਨਾਲ ਭਰ ਰਿਹਾ ਸੀ।

|

ਪ੍ਰਯਾਗਰਾਜ ਵਿੱਚ ਆਯੋਜਿਤ ਇਹ ਮਹਾਕੁੰਭ ਸਮਾਗਮ ਆਧੁਨਿਕ ਯੁੱਗ ਦੇ ਪ੍ਰਬੰਧਨ ਪੇਸ਼ੇਵਰਾਂ, ਯੋਜਨਾਬੰਦੀ ਅਤੇ ਨੀਤੀ ਮਾਹਿਰਾਂ ਲਈ ਅਧਿਐਨ ਦਾ ਇੱਕ ਨਵਾਂ ਵਿਸ਼ਾ ਬਣ ਗਿਆ ਹੈ। ਅੱਜ, ਪੂਰੀ ਦੁਨੀਆ ਵਿੱਚ ਇੰਨੀ ਵੱਡੀ ਘਟਨਾ ਦੀ ਕੋਈ ਤੁਲਨਾ ਨਹੀਂ ਹੈ; ਇਸ ਵਰਗੀ ਕੋਈ ਹੋਰ ਉਦਾਹਰਣ ਨਹੀਂ ਹੈ।

ਸਾਰੀ ਦੁਨੀਆ ਹੈਰਾਨ ਹੈ ਕਿ ਤ੍ਰਿਵੇਣੀ ਸੰਗਮ ਵਿੱਚ ਇੱਕ ਨਦੀ ਦੇ ਕੰਢੇ ਇੰਨੀ ਵੱਡੀ ਗਿਣਤੀ ਵਿੱਚ ਲੋਕ, ਕਰੋੜਾਂ ਦੀ ਗਿਣਤੀ ਵਿੱਚ, ਕਿਵੇਂ ਇਕੱਠੇ ਹੋਏ। ਇਨ੍ਹਾਂ ਕਰੋੜਾਂ ਲੋਕਾਂ ਨੂੰ ਨਾ ਤਾਂ ਕੋਈ ਰਸਮੀ ਸੱਦਾ ਪੱਤਰ ਸੀ ਅਤੇ ਨਾ ਹੀ ਉਨ੍ਹਾਂ ਨੂੰ ਪਹਿਲਾਂ ਤੋਂ ਕੋਈ ਜਾਣਕਾਰੀ ਸੀ ਕਿ ਉਨ੍ਹਾਂ ਨੂੰ ਕਦੋਂ ਆਉਣਾ ਚਾਹੀਦਾ ਹੈ। ਇਸ ਲਈ ਲੋਕ ਮਹਾਕੁੰਭ ਲਈ ਰਵਾਨਾ ਹੋਏ... ਅਤੇ ਪਵਿੱਤਰ ਸੰਗਮ ਵਿੱਚ ਡੁਬਕੀ ਲਗਾ ਕੇ ਸੁਭਾਗ ਪ੍ਰਾਪਤ ਕੀਤਾ।

|

ਮੈਂ ਉਨ੍ਹਾਂ ਤਸਵੀਰਾਂ ਨੂੰ ਨਹੀਂ ਭੁੱਲ ਸਕਦਾ... ਇਸ਼ਨਾਨ ਤੋਂ ਬਾਅਦ ਬੇਅੰਤ ਆਨੰਦ ਅਤੇ ਸੰਤੋਖ ਨਾਲ ਭਰੇ ਉਨ੍ਹਾਂ ਚਿਹਰਿਆਂ ਨੂੰ ਨਹੀਂ ਭੁੱਲ ਸਕਦਾ। ਮਹਿਲਾਵਾਂ ਹੋਣ, ਬਜ਼ੁਰਗ ਹੋਣ ਜਾਂ ਸਾਡੇ ਦਿਵਯਾਂਗਜਨ ਹੋਣ, ਜਿਸ ਤੋਂ ਜੋ ਬਣਿਆ ਉਹ ਸਾਧਨ ਕਰਕੇ ਸੰਗਮ ਤੱਕ ਪਹੁੰਚਿਆ।

|

ਅਤੇ ਇਹ ਦੇਖਣਾ ਮੇਰੇ ਲਈ ਸੁਖਦ ਰਿਹਾ ਕਿ ਅੱਜ ਦੇ ਭਾਰਤ ਦੀ ਨੌਜਵਾਨ ਪੀੜ੍ਹੀ ਬਹੁਤ ਵੱਡੀ ਗਿਣਤੀ ਵਿੱਚ ਪ੍ਰਯਾਗਰਾਜ ਪਹੁੰਚੀ। ਇਸ ਮਹਾਕੁੰਭ ਵਿੱਚ ਹਿੱਸਾ ਲੈਣ ਲਈ ਭਾਰਤ ਦੇ ਨੌਜਵਾਨਾਂ ਦਾ ਅੱਗੇ ਆਉਣਾ ਇੱਕ ਬਹੁਤ ਵੱਡਾ ਸੰਦੇਸ਼ ਹੈ। ਇਹ ਇਸ ਵਿਸ਼ਵਾਸ ਨੂੰ ਮਜ਼ਬੂਤ ਕਰਦਾ ਹੈ ਕਿ ਭਾਰਤ ਦੀ ਨੌਜਵਾਨ ਪੀੜ੍ਹੀ ਸਾਡੀਆਂ ਪਰੰਪਰਾਵਾਂ ਅਤੇ ਸੱਭਿਆਚਾਰ ਦੀ ਵਾਹਕ ਹੈ ਅਤੇ ਇਸ ਨੂੰ ਅੱਗੇ ਵਧਾਉਣ ਦੀ ਜ਼ਿੰਮੇਵਾਰੀ ਨੂੰ ਸਮਝਦੀ ਹੈ ਅਤੇ ਇਸ ਦੇ ਪ੍ਰਤੀ ਦ੍ਰਿੜ ਅਤੇ ਸਮਰਪਿਤ ਵੀ ਹੈ।

ਇਸ ਮਹਾਕੁੰਭ ਲਈ ਪ੍ਰਯਾਗਰਾਜ ਪਹੁੰਚਣ ਵਾਲੇ ਲੋਕਾਂ ਦੀ ਗਿਣਤੀ ਨੇ ਯਕੀਨੀ ਤੌਰ 'ਤੇ ਇੱਕ ਨਵਾਂ ਰਿਕਾਰਡ ਬਣਾਇਆ ਹੈ। ਪਰ ਇਸ ਮਹਾਕੁੰਭ ਵਿੱਚ ਅਸੀਂ ਇਹ ਵੀ ਦੇਖਿਆ ਕਿ ਜੋ ਲੋਕ ਪ੍ਰਯਾਗ ਨਹੀਂ ਪਹੁੰਚ ਸਕੇ, ਉਹ ਵੀ ਇਸ ਸਮਾਗਮ ਨਾਲ ਸ਼ਰਧਾ ਭਾਵਨਾ ਨਾਲ ਜੁੜੇ। ਜਿਨ੍ਹਾਂ ਲੋਕਾਂ ਨੇ ਕੁੰਭ ਤੋਂ ਵਾਪਸ ਆਉਂਦੇ ਸਮੇਂ ਤ੍ਰਿਵੇਣੀ ਤੀਰਥ ਦਾ ਜਲ ਆਪਣੇ ਨਾਲ ਲਿਆ ਸੀ, ਉਸ ਪਾਣੀ ਦੀਆਂ ਕੁਝ ਬੂੰਦਾਂ ਨੇ ਵੀ ਲੱਖਾਂ ਸ਼ਰਧਾਲੂਆਂ ਨੂੰ ਕੁੰਭ ਇਸ਼ਨਾਨ ਦੇ ਬਰਾਬਰ ਪੁੰਨਯ ਦਿੱਤਾ। ਕੁੰਭ ਤੋਂ ਵਾਪਸ ਆਉਣ ਤੋਂ ਬਾਅਦ ਹਰ ਪਿੰਡ ਵਿੱਚ ਜਿਸ ਤਰ੍ਹਾਂ ਇੰਨੇ ਸਾਰੇ ਲੋਕਾਂ ਦਾ ਸਵਾਗਤ ਕੀਤਾ ਗਿਆ, ਜਿਸ ਤਰ੍ਹਾਂ ਪੂਰੇ ਸਮਾਜ ਨੇ ਉਨ੍ਹਾਂ ਪ੍ਰਤੀ ਸਤਿਕਾਰ ਨਾਲ ਆਪਣਾ ਸਿਰ ਝੁਕਾਇਆ, ਉਹ ਅਭੁੱਲਣਯੋਗ ਹੈ।

|

ਇਹ ਅਜਿਹਾ ਕੁਝ ਹੈ ਜੋ ਪਿਛਲੇ ਕੁਝ ਦਹਾਕਿਆਂ ਵਿੱਚ ਪਹਿਲਾਂ ਕਦੇ ਨਹੀਂ ਹੋਇਆ। ਇਹ ਉਹ ਚੀਜ਼ ਹੈ ਜਿਸ ਨੇ ਆਉਣ ਵਾਲੀਆਂ ਕਈ ਸਦੀਆਂ ਲਈ ਨੀਂਹ ਰੱਖੀ ਹੈ।

ਪ੍ਰਯਾਗਰਾਜ ਵਿੱਚ, ਕਲਪਨਾ ਤੋਂ ਕਿਤੇ ਜ਼ਿਆਦਾ ਗਿਣਤੀ ਵਿੱਚ ਸ਼ਰਧਾਲੂ ਪਹੁੰਚੇ। ਇਸ ਦਾ ਇੱਕ ਕਾਰਨ ਇਹ ਸੀ ਕਿ ਪ੍ਰਸ਼ਾਸਨ ਨੇ ਇਹ ਅਨੁਮਾਨ ਵੀ ਪਿਛਲੇ ਕੁੰਭ ਦੇ ਤਜ਼ਰਬਿਆਂ ਦੇ ਅਧਾਰ 'ਤੇ ਲਗਾਇਆ ਸੀ। ਪਰ ਅਮਰੀਕਾ ਦੀ ਲਗਭਗ ਦੁੱਗਣੀ ਆਬਾਦੀ ਨੇ ਏਕਤਾ ਦੇ ਇਸ ਮਹਾਨ ਕੁੰਭ ਵਿੱਚ ਹਿੱਸਾ ਲਿਆ ਅਤੇ ਡੁਬਕੀ ਲਗਾਈ।

ਅਧਿਆਤਮਿਕ ਖੇਤਰ ਵਿੱਚ ਖੋਜ ਕਰਨ ਵਾਲੇ ਲੋਕ ਕਰੋੜਾਂ ਭਾਰਤੀਆਂ ਦੇ ਇਸ ਉਤਸ਼ਾਹ ਦਾ ਅਧਿਐਨ ਕਰਨ, ਤਾਂ ਉਹ ਦੇਖਣਗੇ ਕਿ ਆਪਣੀ ਵਿਰਾਸਤ 'ਤੇ ਮਾਣ ਕਰਨ ਵਾਲਾ ਭਾਰਤ ਹੁਣ ਇੱਕ ਨਵੀਂ ਊਰਜਾ ਨਾਲ ਅੱਗੇ ਵਧ ਰਿਹਾ ਹੈ। ਮੇਰਾ ਮੰਨਣਾ ਹੈ ਕਿ ਇਹ ਉਸ ਯੁੱਗ ਵਿੱਚ ਬਦਲਾਅ ਦੀ ਧੁਨ ਹੈ, ਜੋ ਭਾਰਤ ਲਈ ਇੱਕ ਨਵਾਂ ਭਵਿੱਖ ਲਿਖਣ ਜਾ ਰਹੀ ਹੈ।

ਮਹਾਕੁੰਭ ਦੀ ਇਹ ਪਰੰਪਰਾ ਨਾਲ ਹਜ਼ਾਰਾਂ ਸਾਲਾਂ ਤੋਂ ਭਾਰਤ ਦੀ ਰਾਸ਼ਟਰੀ ਚੇਤਨਾ ਨੂੰ ਮਜ਼ਬੂਤੀ ਮਿਲ ਰਹੀ ਹੈ। ਹਰ ਪੂਰਨ ਕੁੰਭ ਵਿੱਚ ਰਿਸ਼ੀ, ਸੰਤ ਅਤੇ ਵਿਦਵਾਨ 45 ਦਿਨਾਂ ਤੱਕ ਸਮਾਜ ਦੀਆਂ ਮੌਜੂਦਾ ਸਥਿਤੀਆਂ 'ਤੇ ਵਿਚਾਰ-ਵਟਾਂਦਰਾ ਕਰਦੇ ਸਨ। ਇਸ ਮੰਥਨ ਵਿੱਚ, ਦੇਸ਼ ਅਤੇ ਸਮਾਜ ਨੂੰ ਨਵੇਂ ਦਿਸ਼ਾ-ਨਿਰਦੇਸ਼ ਮਿਲਦੇ ਸਨ।

|

ਇਸ ਤੋਂ ਬਾਅਦ, ਹਰ 6 ਸਾਲਾਂ ਬਾਅਦ ਅਰਧ ਕੁੰਭ ਵਿੱਚ ਸਥਿਤੀਆਂ ਅਤੇ ਦਿਸ਼ਾ-ਨਿਰਦੇਸ਼ਾਂ ਦੀ ਸਮੀਖਿਆ ਕੀਤੀ ਜਾਂਦੀ ਸੀ। 12 ਪੂਰਨ ਕੁੰਭਾਂ ਦੇ ਸਮੇਂ ਤੱਕ, ਯਾਨੀ 144 ਸਾਲਾਂ ਦੇ ਅੰਤਰਾਲ ਤੋਂ ਬਾਅਦ, ਪੁਰਾਣੇ ਹੋ ਚੁੱਕੇ ਦਿਸ਼ਾ-ਨਿਰਦੇਸ਼ਾਂ ਅਤੇ ਪਰੰਪਰਾਵਾਂ ਨੂੰ ਤਿਆਗ ਦਿੱਤਾ ਜਾਂਦਾ ਸੀ, ਆਧੁਨਿਕਤਾ ਨੂੰ ਸਵੀਕਾਰ ਕੀਤਾ ਜਾਂਦਾ ਸੀ ਅਤੇ ਯੁੱਗ ਅਨੁਸਾਰ ਬਦਲਾਅ ਕਰਕੇ ਨਵੀਆਂ ਪਰੰਪਰਾਵਾਂ ਦੀ ਸਿਰਜਣਾ ਕੀਤੀ ਜਾਂਦੀ ਸੀ।

144 ਸਾਲਾਂ ਬਾਅਦ ਹੋਏ ਮਹਾਕੁੰਭ ਵਿੱਚ ਰਿਸ਼ੀ-ਮੁਣੀ ਲੋਕਾਂ ਦੁਆਰਾ ਉਸ ਸਮੇਂ-ਕਾਲ, ਯੁੱਗ ਅਤੇ ਹਾਲਾਤ ਨੂੰ ਧਿਆਨ ਵਿੱਚ ਰੱਖਦੇ ਹੋਏ, ਨਵੇਂ ਸੰਦੇਸ਼ ਵੀ ਦਿੱਤੇ ਜਾਂਦੇ ਸਨ। ਹੁਣ ਇਸ ਵਾਰ, 144 ਸਾਲਾਂ ਬਾਅਦ ਹੋਣ ਵਾਲੇ ਇਸ ਤਰ੍ਹਾਂ ਦੇ ਸੰਪੂਰਨ ਮਹਾਕੁੰਭ ਨੇ ਸਾਨੂੰ ਭਾਰਤ ਦੀ ਵਿਕਾਸ ਯਾਤਰਾ ਦੇ ਇੱਕ ਨਵੇਂ ਅਧਿਆਇ ਦਾ ਸੰਦੇਸ਼ ਵੀ ਦਿੱਤਾ ਹੈ। ਇਹ ਸੰਦੇਸ਼ ਹੈ-ਵਿਕਸਿਤ ਭਾਰਤ ਦਾ।

ਜਿਵੇਂ ਏਕਤਾ ਦੇ ਮਹਾਕੁੰਭ ਵਿੱਚ, ਹਰ ਸ਼ਰਧਾਲੂ, ਭਾਵੇਂ ਉਹ ਗਰੀਬ ਹੋਵੇ ਜਾਂ ਅਮੀਰ, ਬੱਚਾ ਹੋਵੇ ਜਾਂ ਬੁੱਢਾ, ਦੇਸ਼ ਦਾ ਹੋਵੇ ਜਾਂ ਵਿਦੇਸ਼ ਦਾ, ਪਿੰਡ ਦਾ ਹੋਵੇ ਜਾਂ ਸ਼ਹਿਰ ਦਾ, ਪੂਰਬ ਦਾ ਹੋਵੇ ਜਾਂ ਪੱਛਮ ਦਾ, ਉੱਤਰ ਦਾ ਹੋਵੇ ਜਾਂ ਦੱਖਣ ਦਾ, ਕਿਸੇ ਵੀ ਜਾਤੀ ਦਾ, ਕਿਸੇ ਵੀ ਵਿਚਾਰਧਾਰਾ ਦਾ, ਸਾਰੇ ਇੱਕ ਮਹਾਯੱਗ ਲਈ ਏਕਤਾ ਦੇ ਮਹਾਕੁੰਭ ਵਿੱਚ ਇੱਕ ਹੋ ਗਏ। ਏਕ ਭਾਰਤ, ਸ਼੍ਰੇਸ਼ਠ ਭਾਰਤ ਦਾ ਇਹ ਅਭੁੱਲਣਯੋਗ ਦ੍ਰਿਸ਼ ਕਰੋੜਾਂ ਦੇਸ਼ ਵਾਸੀਆਂ ਵਿੱਚ ਆਤਮਵਿਸ਼ਵਾਸ ਦਾ ਇੱਕ ਮਹਾ ਪਰਵ ਬਣ ਗਿਆ। ਹੁਣ ਇਸ ਤਰ੍ਹਾਂ ਅਸੀਂ ਇੱਕ ਹੋ ਕੇ ਵਿਕਸਿਤ ਭਾਰਤ ਦੇ ਮਹਾ ਯੱਗ ਲਈ ਇਕਜੁੱਟ ਹੋਣਾ ਹੈ।

|

ਸਾਥੀਓ,

ਅੱਜ ਮੈਨੂੰ ਉਹ ਪ੍ਰਸੰਗ ਵੀ ਯਾਦ ਆ ਰਿਹਾ ਹੈ ਜਦੋਂ ਭਗਵਾਨ ਕ੍ਰਿਸ਼ਨ ਨੇ ਬਾਲ ਰੂਪ ਵਿੱਚ ਮਾਂ ਯਸ਼ੋਦਾ ਨੂੰ ਆਪਣੇ ਮੂੰਹ ਵਿੱਚ ਬ੍ਰਹਿਮੰਡ ਦੇ ਦਰਸ਼ਨ ਕਰਵਾਏ ਸਨ। ਇਸੇ ਤਰ੍ਹਾਂ, ਇਸ ਮਹਾਕੁੰਭ ਵਿੱਚ, ਭਾਰਤੀਆਂ ਅਤੇ ਦੁਨੀਆ ਨੇ ਭਾਰਤ ਦੀ ਸ਼ਕਤੀ ਦੇ ਵਿਸ਼ਾਲ ਸਰੂਪ ਨੂੰ ਦੇਖਿਆ ਹੈ। ਅਸੀਂ ਹੁਣ ਇਸ ਆਤਮਵਿਸ਼ਵਾਸ ਨਾਲ ਇੱਕ ਮਨ ਹੋ ਕੇ ਵਿਕਸਿਤ ਭਾਰਤ ਦੇ ਸੰਕਲਪ ਨੂੰ ਪੂਰਾ ਕਰਨ ਲਈ ਅੱਗੇ ਵਧਣਾ ਹੈ।

ਇਹ ਭਾਰਤ ਦੀ ਇੱਕ ਅਜਿਹੀ ਸ਼ਕਤੀ ਹੈ, ਜਿਸ ਬਾਰੇ ਭਗਤੀ ਅੰਦੋਲਨ ਵਿੱਚ ਸਾਡੇ ਸੰਤਾਂ ਨੇ ਰਾਸ਼ਟਰ ਦੇ ਹਰ ਕੋਨੇ ਵਿੱਚ ਅਲਖ ਜਗਾਈ ਸੀ। ਵਿਵੇਕਾਨੰਦ ਹੋਣ ਜਾਂ ਸ਼੍ਰੀ ਔਰੋਬਿੰਦੋ ਹੋਣ, ਹਰ ਕਿਸੇ ਨੇ ਸਾਨੂੰ ਇਸ ਬਾਰੇ ਜਾਗਰੂਕ ਕੀਤਾ ਸੀ। ਇਸ ਦਾ ਅਨੁਭਵ ਗਾਂਧੀ ਜੀ ਨੇ ਵੀ ਆਜ਼ਾਦੀ ਅੰਦੋਲਨ ਦੇ ਸਮੇਂ ਕੀਤਾ ਸੀ। ਆਜ਼ਾਦੀ ਤੋਂ ਬਾਅਦ ਭਾਰਤ ਦੀ ਇਸ ਸ਼ਕਤੀ ਦੇ ਵਿਸ਼ਾਲ ਰੂਪ ਨੂੰ ਜੇਕਰ ਅਸੀਂ ਜਾਣਿਆ ਹੁੰਦਾ, ਅਤੇ ਇਸ ਸ਼ਕਤੀ ਨੂੰ ਸਰਵਜਨ ਹਿਤਾਯ, ਸਰਵਜਨ ਸੁਖਾਯ ਮੋੜਿਆ ਹੁੰਦਾ, ਤਾਂ ਇਹ ਗੁਲਾਮੀ ਦੇ ਪ੍ਰਭਾਵਾਂ ਤੋਂ ਬਾਹਰ ਨਿਕਲਦੇ ਭਾਰਤ ਦੀ ਬਹੁਤ ਵੱਡੀ ਸ਼ਕਤੀ ਬਣ ਜਾਂਦੀ। ਪਰ ਅਸੀਂ ਉਦੋਂ ਇਹ ਨਹੀਂ ਕਰ ਪਾਏ। ਹੁਣ ਮੈਂ ਸੰਤੋਸ਼ ਹੈ, ਖੁਸੀ ਹੈ ਕਿ ਜਨਤਾ ਜਨਾਰਦਨ ਦੀ ਇਹ ਸ਼ਕਤੀ, ਵਿਕਸਿਤ ਭਾਰਤ ਲਈ ਇਕਜੁੱਟ ਹੋ ਰਹੀ ਹੈ।

|

ਵੇਦ ਤੋਂ ਵਿਵੇਕਾਨੰਦ ਤੱਕ ਅਤੇ ਉਪਨਿਸ਼ਦ ਤੋਂ ਉਪਗ੍ਰਹ ਤੱਕ, ਭਾਰਤ ਦੀਆਂ ਮਹਾਨ ਪਰੰਪਰਾਵਾਂ ਨੇ ਇਸ ਰਾਸ਼ਟਰ ਨੂੰ ਆਕਾਰ ਦਿੱਤਾ ਹੈ। ਮੇਰੀ ਕਾਮਨਾ ਹੈ, ਇੱਕ ਨਾਗਰਿਕ ਦੇ ਤੌਰ ‘ਤੇ ਪੂਰੀ ਸ਼ਰਧਾ ਨਾਲ, ਆਪਣੇ ਪੂਰਵਜਾਂ, ਆਪਣੇ ਰਿਸ਼ੀਆਂ-ਮੁਣੀਆਂ ਦਾ ਪੁੰਨਯ ਨੂੰ ਯਾਦ ਕਰਦੇ ਹੋਏ, ਏਕਤਾ ਦੇ ਇਸ ਮਹਾਕੁੰਭ ਤੋਂ ਅਸੀਂ ਨਵੀਂ ਪ੍ਰੇਰਣਾ ਲੈਂਦੇ ਹੋਏ, ਨਵੇਂ ਸੰਕਲਪਾਂ ਨੂੰ ਨਾਲ ਲੈ ਕੇ ਚੱਲੀਏ। ਅਸੀਂ ਏਕਤਾ ਦੇ ਮਹਾਮੰਤਰ ਨੂੰ ਜੀਵਨ ਮੰਤਰ ਬਣਾਈਏ; ਦੇਸ਼ ਸੇਵਾ ਵਿੱਚ ਹੀ ਦੇਵ ਸੇਵਾ, ਜੀਵ ਸੇਵਾ ਵਿੱਚ ਹੀ ਸ਼ਿਵ ਸੇਵਾ ਦੇ ਭਾਵ ਨਾਲ ਖੁਦ ਨੂੰ ਸਮਰਪਿਤ ਕਰੀਏ।

ਸਾਥੀਓ,

ਜਦੋਂ ਮੈਂ ਚੋਣਾਂ ਲਈ ਕਾਸ਼ੀ ਗਿਆ ਸੀ, ਤਾਂ ਮੇਰੇ ਅੰਦਰ ਦੀਆਂ ਭਾਵਨਾਵਾਂ ਸ਼ਬਦਾਂ ਵਿੱਚ ਪ੍ਰਗਟ ਹੋਈਆਂ ਸਨ, ਅਤੇ ਮੈਂ ਕਿਹਾ - ਮਾਂ ਗੰਗਾ ਨੇ ਮੈਨੂੰ ਬੁਲਾਇਆ ਹੈ। ਇਸ ਵਿੱਚ ਇੱਕ ਜ਼ਿੰਮੇਵਾਰੀ ਵੀ ਸੀ, ਸਾਡੀਆਂ ਮਾਂ ਸਰੂਪੀ ਨਦੀਆਂ ਦੀ ਸ਼ੁੱਧਤਾ ਨੂੰ ਲੈ ਕੇ, ਸਵੱਛਤਾ ਨੂੰ ਲੈ ਕੇ। ਪ੍ਰਯਾਗਰਾਜ ਵਿੱਚ ਵੀ ਗੰਗਾ-ਯਮੁਨਾ-ਸਰਸਵਤੀ ਦੇ ਸੰਗਮ 'ਤੇ ਮੇਰਾ ਇਹ ਸੰਕਲਪ ਹੋਰ ਮਜ਼ਬੂਤ ਹੋਇਆ ਹੈ। ਗੰਗਾ ਜੀ, ਯਮੁਨਾ ਜੀ, ਸਾਡੀਆਂ ਨਦੀਆਂ ਦੀ ਸਵੱਛਤਾ ਸਾਡੀ ਜੀਵਨ ਯਾਤਰਾ ਨਾਲ ਜੁੜੀ ਹੋਈ ਹੈ। ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਨਦੀ ਭਾਵੇਂ ਛੋਟੀ ਹੋਵੇ ਜਾਂ ਵੱਡੀ, ਹਰ ਨਦੀ ਨੂੰ ਜੀਵਨਦਾਤਾ ਮਾਂ ਦਾ ਪ੍ਰਤੀਕ ਸਮਝਦੇ ਹੋਏ ਅਸੀਂ ਆਪਣੀ ਸਹੂਲਤ ਅਨੁਸਾਰ, ਨਦੀ ਉਤਸਵ ਜ਼ਰੂਰ ਮਨਾਈਏ। ਇਹ ਏਕਤਾ ਦਾ ਮਹਾਕੁੰਭ ਸਾਨੂੰ ਇਸ ਗੱਲ ਦੀ ਪ੍ਰੇਰਣਾ ਦੇ ਕੇ ਗਿਆ ਹੈ ਕਿ ਅਸੀਂ ਆਪਣੀਆਂ ਨਦੀਆਂ ਨੂੰ ਨਿਰੰਤਰ ਸਵੱਛ ਰੱਖੀਏ, ਇਸ ਅਭਿਯਾਨ ਨੂੰ ਨਿਰੰਤਰ ਮਜ਼ਬੂਤ ਕਰਦੇ ਰਹੀਏ।

|

ਮੈਂ ਜਾਣਦਾ ਹਾਂ, ਇੰਨਾ ਵੱਡਾ ਸਮਾਗਮ ਦਾ ਆਯੋਜਨ ਅਸਾਨ ਨਹੀਂ ਸੀ। ਮੈਂ ਪ੍ਰਾਰਥਨਾ ਕਰਦਾ ਹਾਂ ਮਾਂ ਗੰਗਾ ਨੂੰ... ਮਾਂ ਯਮੁਨਾ ਨੂੰ... ਮਾਂ ਸਰਸਵਤੀ ਨੂੰ... ਹੇ ਮਾਂ, ਜੇਕਰ ਸਾਡੀ ਪੂਜਾ ਵਿੱਚ ਕੋਈ ਕਮੀ ਰਹਿ ਗਈ ਹੈ, ਤਾਂ ਕਿਰਪਾ ਕਰਕੇ ਮੁਆਫ਼ ਕਰ ਦਿਓ...। ਜਨਤਾ ਜਨਾਰਦਨ, ਜੋ ਮੇਰੇ ਲਈ ਈਸ਼ਵਰ ਦਾ ਹੀ ਰੂਪ ਹੈ, ਸ਼ਰਧਾਲੂਆਂ ਦੀ ਸੇਵਾ ਵਿੱਚ ਵੀ ਜੇਕਰ ਸਾਡੇ ਤੋਂ ਕੁਝ ਕਮੀ ਰਹਿ ਗਈ ਹੋਵੇ, ਤਾਂ ਮੈਂ ਜਨਤਾ ਜਨਾਰਦਨ ਤੋਂ ਵੀ ਮੁਆਫ਼ੀ ਮੰਗਦਾ ਹਾਂ।

ਸਾਥੀਓ,

ਸ਼ਰਧਾ ਨਾਲ ਭਰੇ ਜੋ ਕਰੋੜਾਂ ਲੋਕ ਪ੍ਰਯਾਗ ਪਹੁੰਚ ਕੇ ਇਸ ਏਕਤਾ ਦੇ ਮਹਾਕੁੰਭ ਦਾ ਹਿੱਸਾ ਬਣੇ, ਉਨ੍ਹਾਂ ਦੀ ਸੇਵਾ ਦੀ ਜ਼ਿੰਮੇਵਾਰੀ ਵੀ ਸ਼ਰਧਾ ਦੇ ਸਮਰੱਥ ਨਾਲ ਹੀ ਪੂਰੀ ਹੋਈ ਹੈ। ਯੂਪੀ ਦਾ ਸਾਂਸਦ ਹੋਣ ਦੇ ਨਾਤੇ ਮੈਂ ਮਾਣ ਨਾਲ ਕਹਿ ਸਕਦਾ ਹਾਂ ਕਿ ਯੋਗੀ ਜੀ ਦੀ ਅਗਵਾਈ ਵਿੱਚ ਸਰਕਾਰ, ਪ੍ਰਸ਼ਾਸਨ ਅਤੇ ਜਨਤਾ ਨੇ ਮਿਲ ਕੇ, ਇਸ ਏਕਤਾ ਦੇ ਮਹਾਕੁੰਭ ਨੂੰ ਸਫਲ ਬਣਾਇਆ। ਕੇਂਦਰ ਹੋਵੇ ਜਾਂ ਰਾਜ ਹੋਵੇ, ਇੱਥੇ ਨਾ ਕੋਈ ਸ਼ਾਸਕ ਸੀ, ਨਾ ਕੋਈ ਪ੍ਰਸ਼ਾਸਕ ਸੀ, ਹਰ ਕੋਈ ਸ਼ਰਧਾ ਨਾਲ ਭਰਿਆ ਸੇਵਕ ਸੀ। ਸਾਡੇ ਸਫਾਈ ਕਰਮਚਾਰੀ, ਸਾਡੇ ਪੁਲਿਸ ਕਰਮਚਾਰੀ, ਸਾਡੇ ਨਾਵਿਕ ਸਾਥੀ, ਡਰਾਈਵਰ, ਖਾਣਾ ਬਣਾਉਣ ਵਾਲੇ, ਸਾਰਿਆਂ ਨੇ ਪੂਰੀ ਸ਼ਰਧਾ ਅਤੇ ਸੇਵਾ ਦੀ ਭਾਵਨਾ ਨਾਲ ਨਿਰੰਤਰ ਕੰਮ ਕਰਕੇ ਇਸ ਮਹਾਕੁੰਭ ਨੂੰ ਸਫਲ ਬਣਾਇਆ। ਖਾਸ ਕਰਕੇ, ਪ੍ਰਯਾਗਰਾਜ ਦੇ ਨਿਵਾਸੀਆਂ ਨੇ ਇਨ੍ਹਾਂ 45 ਦਿਨਾਂ ਵਿੱਚ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨ ਦੇ ਬਾਵਜੂਦ ਜਿਸ ਤਰ੍ਹਾਂ ਸ਼ਰਧਾਲੂਆਂ ਦੀ ਸੇਵਾ ਕੀਤੀ ਹੈ, ਉਹ ਬੇਮਿਸਾਲ ਹੈ। ਮੈਂ ਪ੍ਰਯਾਗਰਾਜ ਦੇ ਸਾਰੇ ਨਿਵਾਸੀਆਂ ਦਾ, ਉੱਤਰ ਪ੍ਰਦੇਸ਼ ਦੇ ਲੋਕਾਂ ਦਾ ਧੰਨਵਾਦ ਕਰਦਾ ਹਾਂ, ਅਭਿੰਨਦਨ ਕਰਦਾ ਹਾਂ।

|

ਸਾਥੀਓ,

ਮਹਾਕੁੰਭ ਦੇ ਦ੍ਰਿਸ਼ਾਂ ਨੂੰ ਦੇਖ ਕੇ, ਸ਼ੁਰੂ ਤੋਂ ਹੀ ਮੇਰੇ ਮਨ ਵਿੱਚ ਜੋ ਭਾਵਨਾਵਾਂ ਉਠੀਆਂ, ਜੋ ਪਿਛਲੇ 45 ਦਿਨਾਂ ਵਿੱਚ ਹੋਰ ਮਜ਼ਬੂਤ ਹੋਈਆਂ ਹਨ, ਰਾਸ਼ਟਰ ਦੇ ਉੱਜਵਲ ਭਵਿੱਖ ਨੂੰ ਲੈ ਕੇ ਮੇਰੀ ਆਸਥਾ, ਕਈ ਗੁਣਾ ਮਜ਼ਬੂਤ ਹੋ ਗਈ ਹੈ।

140 ਕਰੋੜ ਦੇਸ਼ ਵਾਸੀਆਂ ਨੇ ਜਿਸ ਤਰ੍ਹਾਂ ਪ੍ਰਯਾਗਰਾਜ ਵਿੱਚ ਏਕਤਾ ਦੇ ਮਹਾਕੁੰਭ ਨੂੰ ਅੱਜ ਦੀ ਦੁਨੀਆ ਦੀ ਇੱਕ ਮਹਾਨ ਪਹਿਚਾਣ ਬਣਾ ਦਿੱਤੀ, ਉਹ ਅਦਭੁਤ ਹੈ।

ਦੇਸ਼ ਵਾਸੀਆਂ ਦੀ ਇਸ ਮਿਹਨਤ ਨਾਲ, ਉਨ੍ਹਾਂ ਦੇ ਯਤਨਾਂ ਨਾਲ, ਉਨ੍ਹਾਂ ਦੇ ਸੰਕਲਪ ਤੋਂ ਪ੍ਰਭਾਵਿਤ ਮੈਂ ਜਲਦੀ ਹੀ ਦਵਾਦਸ਼ ਜਯੋਤਿਰਲਿੰਗ ਵਿੱਚੋਂ ਪਹਿਲੇ ਜਯੋਤਿਰਲਿੰਗ, ਸ਼੍ਰੀ ਸੋਮਨਾਥ ਦੇ ਦਰਸ਼ਨ ਕਰਨ ਜਾਵਾਂਗਾ ਅਤੇ ਸ਼ਰਧਾ ਰੂਪੀ ਸੰਕਲਪ ਪੁਸ਼ਪ ਨੂੰ ਸਮਰਪਿਤ ਕਰਦੇ ਹੋਏ ਹਰ ਭਾਰਤੀ ਦੇ ਲਈ ਪ੍ਰਾਰਥਨਾ ਕਰਾਂਗਾ।

ਮਹਾਕੁੰਭ ਦਾ ਭੌਤਿਕ ਸਵਰੂਪ ਮਹਾਸ਼ਿਵਰਾਤਰੀ ਨੂੰ ਸੰਪੂਰਨਤਾ ਪ੍ਰਾਪਤ ਕਰ ਗਿਆ ਹੈ। ਪਰ ਮੈਨੂੰ ਵਿਸ਼ਵਾਸ ਹੈ, ਮਾਂ ਗੰਗਾ ਦੀ ਅਵਿਰਲ ਧਾਰਾ ਵਾਂਗ, ਮਹਾਕੁੰਭ ਦੀ ਅਧਿਆਤਮਿਕ ਚੇਤਨਾ ਦੀ ਧਾਰਾ ਅਤੇ ਏਕਤਾ ਦੀ ਧਾਰਾ ਨਿਰੰਤਰ ਵਹਿੰਦੀ ਰਹੇਗੀ।