ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡਿਓ ਕਾਨਫਰੰਸਿੰਗ ਰਾਹੀਂ ਵਿਕਸਿਤ ਭਾਰਤ ਸੰਕਲਪ ਯਾਤਰਾ ਦੇ ਲਾਭਾਰਥੀਆਂ ਨਾਲ ਗੱਲਬਾਤ ਕੀਤੀ। ਇਸ ਮੌਕੇ ‘ਤੇ ਪ੍ਰਧਾਨ ਮੰਤਰੀ ਨੇ ਇਕੱਠ ਨੂੰ ਸੰਬੋਧਨ ਵੀ ਕੀਤਾ।
ਇਸ ਪ੍ਰੋਗਰਾਮ ਵਿੱਚ ਦੇਸ਼ ਭਰ ਤੋਂ ਵਿਕਸਿਤ ਭਾਰਤ ਸੰਕਲਪ ਯਾਤਰਾ ਦੇ ਹਜ਼ਾਰਾਂ ਲਾਭਾਰਥੀਆਂ ਨੇ ਹਿੱਸਾ ਲਿਆ। ਪ੍ਰੋਗਰਾਮ ਵਿੱਚ ਕੇਂਦਰੀ ਮੰਤਰੀ, ਸਾਂਸਦ, ਵਿਧਾਇਕ ਅਤੇ ਸਥਾਨਕ ਪੱਧਰ ਦੇ ਪ੍ਰਤੀਨਿਧੀ ਸ਼ਾਮਲ ਹੋਏ।
ਪ੍ਰਧਾਨ ਮੰਤਰੀ ਨੇ ਹਰਿਦੁਆਰ ਦੇ ਦਾਤਾ ਗੁਰਦੇਵ ਸਿੰਘ ਦਾ ਸੁਆਗਤ ‘ਹਰ ਹਰ ਗੰਗੇ’ ਕਹਿ ਕੇ ਕੀਤਾ ਅਤੇ ਮੌਜੂਦਾ ਇਕੱਠ ਨੇ ‘ਹਰ ਹਰ ਗੰਗੇ’ ਦੇ ਨਾਰੇ ਦੇ ਨਾਲ ਉਨ੍ਹਾਂ ਦਾ ਸੁਆਗਤ ਕੀਤਾ। ਸ਼੍ਰੀ ਸਿੰਘ ਇੱਕ ਕਿਸਾਨ ਹਨ ਅਤੇ ਮੱਛੀ ਪਾਲਣ ਨਾਲ ਵੀ ਜੁੜੇ ਹਨ।
ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਮਤਸਯ ਸੰਪਦਾ ਯੋਜਨਾ ਨਾਲ ਉਨ੍ਹਾਂ ਨੂੰ ਕਿਵੇਂ ਲਾਭ ਹੋਇਆ, ਜਿਸ ਨਾਲ ਉਨ੍ਹਾਂ ਦੀ ਆਮਦਨ ਦੁੱਗਣੀ ਹੋ ਗਈ। ਉਨ੍ਹਾਂ ਨੇ ਦੱਸਿਆ ਕਿ, ਉਹ ਆਪਣੀ ਇੱਕ ਏਕੜ ਜ਼ਮੀਨ ਤੋਂ 60,000 ਰੁਪਏ ਕਮਾਉਂਦੇ ਸਨ, ਹੁਣ ਉਸੇ ਜ਼ਮੀਨ ਤੋਂ ਉਹ ਮੱਛੀ ਪਾਲਣ ਦੇ ਜ਼ਰੀਏ ਡੇਢ ਲੱਖ ਰੁਪਏ ਕਮਾ ਸਕਦੇ ਹਨ। ਪ੍ਰਧਾਨ ਮੰਤਰੀ ਨੇ ਸਰਕਾਰੀ ਯੋਜਨਾਵਾਂ ਦੀ ਸਮੀਖਿਆ ਕਰਦੇ ਹੋਏ ਉਨ੍ਹਾਂ ਦੇ ਇਨੋਵੇਸ਼ਨ ਦੇ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ।
ਪ੍ਰਧਾਨ ਮੰਤਰੀ ਨੇ ਪਸ਼ੂ-ਪਾਲਣ, ਮੱਛੀ ਪਾਲਣ, ਸ਼ਹਿਦ ਉਤਪਾਦਨ ਦੇ ਰਾਹੀਂ ਖੇਤੀਬਾੜੀ ਆਮਦਨ ਵਧਾਉਣ ਦੀ ਉਪਯੋਗਿਤਾ ਦੁਹਰਾਈ। ਉਨ੍ਹਾਂ ਨੇ ਗ੍ਰੀਨ ਵਾਈਟ ਕ੍ਰਾਂਤੀ ਦੇ ਨਾਲ-ਨਾਲ ਮਿੱਠੀ ਕ੍ਰਾਂਤੀ ਅਤੇ ਨੀਲੀ ਕ੍ਰਾਂਤੀ ਦੇ ਮਹੱਤਵ ‘ਤੇ ਵੀ ਜ਼ੋਰ ਦਿੱਤਾ।