ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ‘ਹਰ ਘਰ ਤਿਰੰਗਾ’ ਮੁਹਿੰਮ (Har Ghar Tiranga campaign) ਦੇ ਪ੍ਰਤੀ ਅਤਿਅੰਤ ਪ੍ਰਸੰਨਤਾ ਵਿਅਕਤ ਕੀਤੀ ਹੈ। ਪ੍ਰਧਾਨ ਮੰਤਰੀ ਨੇ ਇਸ ਦੇ ਨਾਲ ਹੀ ਇਹ ਭੀ ਕਿਹਾ ਕਿ ‘ਹਰ ਘਰ ਤਿਰੰਗਾ’ ਅੰਦੋਲਨ (Har Ghar Tiranga movement) ਪੂਰੇ ਭਾਰਤ ਵਿੱਚ ਮਕਬੂਲ ਹੋ ਗਿਆ ਹੈ ਜੋ ਤਿਰੰਗੇ (Tricolour) ਦੇ ਪ੍ਰਤੀ 140 ਕਰੋੜ ਭਾਰਤੀਆਂ ਦੇ ਗਹਿਰੇ ਸਨਮਾਨ ਨੂੰ ਦਰਸਾਉਂਦਾ ਹੈ।
‘ਐਕਸ’ (X) ’ਤੇ ਇੱਕ ਪੋਸਟ ਵਿੱਚ, ‘ਅੰਮ੍ਰਿਤ ਮਹੋਤਸਵ’ ਹੈਂਡਲ (Amrit Mahotsav handle) ਨੇ ਤਮਿਲ ਨਾਡੂ ਵਿੱਚ ਰਾਮੇਸ਼ਵਰਮ ਦੇ ਨਿਕਟ ਸਥਿਤ ਮੰਡਪਮ (Mandapam) ਵਿਖੇ ਭਾਰਤੀ ਤਟ ਰੱਖਿਅਕ ਕੇਂਦਰ (Indian Coast Guard station) ‘ਤੇ ‘ਹਰ ਘਰ ਤਿਰੰਗਾ’ ਅੰਦੋਲਨ ਨਾਲ ਜੁੜੇ ਸਮਾਰੋਹ (Har Ghar Tiranga movement celebration) ਦੀਆਂ ਝਲਕੀਆਂ ਸਾਂਝੀਆਂ ਕੀਤੀਆਂ ਹਨ।
‘ਐਕਸ’(X) ‘ਤੇ ਅੰਮ੍ਰਿਤ ਮਹੋਤਸਵ (Amrit Mahotsav) ਦੀ ਪੋਸਟ ‘ਤੇ ਪ੍ਰਤੀਕਿਰਿਆ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਪੋਸਟ ਕੀਤਾ-
“ਹਰ ਘਰ ਤਿਰੰਗਾ (#HarGharTiranga) ਪੂਰੇ ਭਾਰਤ ਵਿੱਚ ਮਕਬੂਲ ਹੋ ਗਿਆ ਹੈ ਜੋ ਤਿਰੰਗੇ (Tricolour) ਦੇ ਪ੍ਰਤੀ 140 ਕਰੋੜ ਭਾਰਤੀਆਂ ਦੇ ਗਹਿਰੇ ਸਨਮਾਨ ਨੂੰ ਦਰਸਾਉਂਦਾ ਹੈ।”
#HarGharTiranga has become popular all across India, indicating the deep respect 140 crore Indians have for the Tricolour. https://t.co/9bvZp5QKAg
— Narendra Modi (@narendramodi) August 14, 2024