ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਇਹ ਦੇਖ ਕੇ ਪ੍ਰਸੰਨਤਾ ਹੋ ਰਹੀ ਹੈ ਕਿ ਮੇਘਾਲਿਆ ਦੇ ਅਨਾਨਾਸਾਂ ਨੂੰ ਘਰੇਲੂ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਉਹ ਮਾਨਤਾ ਮਿਲ ਰਹੀ ਹੈ, ਜਿਸ ਦੇ ਉਹ ਹੱਕਦਾਰ ਹਨ।
ਮੇਘਾਲਿਆ ਦੇ ਮੁੱਖ ਮੰਤਰੀ, ਸ਼੍ਰੀ ਕੇ ਸੰਗਮਾ ਦੁਆਰਾ ਨਵੀਂ ਦਿੱਲੀ ਦੇ ਦਿੱਲੀ ਹਾਟ ਵਿਖੇ ਅਨਾਨਾਸ ਮਹੋਤਸਵ (ਪਾਇਨੈਪਲ ਫੈਸਟੀਵਲ) ਦੇ ਸੰਦਰਭ ਵਿੱਚ ਐਕਸ (X) ਥ੍ਰੈੱਡ ’ਤੇ ਪ੍ਰਤੀਕਿਰਿਆ ਵਿਅਕਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ;
“ਮੇਘਾਲਿਆ ਦੇ ਅਨਾਨਾਸ ਨੂੰ ਘਰੇਲੂ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਪਹਿਚਾਣ ਮਿਲਦੀ ਦੇਖ ਕੇ ਪ੍ਰਸੰਨਤਾ ਦਾ ਅਨੁਭਵ ਹੋ ਰਿਹਾ ਹੈ ਅਤੇ ਇਸ ਦੇ ਉਹ ਹੱਕਦਾਰ ਭੀ ਹਨ। ਇਸ ਤਰ੍ਹਾਂ ਦੇ ਪ੍ਰਯਾਸ ਨਾ ਕੇਵਲ ਸਾਡੀ ਵਿਵਿਧ ਖੇਤੀ ਵਿਰਾਸਤ ਦਾ ਉਤਸਵ ਮਨਾਉਂਦੇ ਹਨ, ਬਲਕਿ ਸਾਡੇ ਕਿਸਾਨਾਂ ਨੂੰ ਸਸ਼ਕਤ ਭੀ ਬਣਾਉਂਦੇ ਹਨ।”
Happy to see Meghalaya’s Pineapples receiving the recognition they deserve both domestically and internationally. Such endeavors not only celebrate our diverse agricultural heritage but also empower our farmers. https://t.co/VZH65K6lD3
— Narendra Modi (@narendramodi) August 19, 2023