Quoteਸਰਕਾਰ ਦੇ ਸਟਾਰਟਅਪਸ ਦੇ ਸੱਭਿਆਚਾਰ ਨੂੰ ਪ੍ਰੋਤਸਾਹਿਤ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਹੈ: ਪ੍ਰਧਾਨ ਮੰਤਰੀ
Quoteਸਟਾਰਟਅਪ ਇੰਡੀਆ (StartUpIndia) ਦੀ ਇਹ ਸਫ਼ਲਤਾ ਦਰਸਾਉਂਦੀ ਹੈ ਕਿ ਅੱਜ ਦਾ ਭਾਰਤ ਗਤੀਸ਼ੀਲ, ਵਿਸ਼ਵਾਸ ਨਾਲ ਭਰਿਆ ਅਤੇ ਭਵਿੱਖ ਦੇ ਲਈ ਤਿਆਰ ਹੈ: ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸਟਾਰਟਅਪ ਇੰਡੀਆ (StartUpIndia ਦੇ ਨੌਂ  ਵਰ੍ਹੇ ਪੂਰੇ ਹੋਣ ‘ਤੇ ਇਸ ਦੀ ਸਫ਼ਲਤਾ ਨੂੰ ਰੇਖਾਂਕਿਤ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਨੌਂ  ਵਰ੍ਹਿਆਂ ਵਿੱਚ ਇਸ ਪਰਿਵਰਤਨਕਾਰੀ  ਪ੍ਰੋਗਰਾਮ ਨੇ ਅਣਗਿਣਤ  ਨੌਜਵਾਨਾਂ ਨੂੰ ਸਸ਼ਕਤ ਬਣਾਇਆ ਹੈ ਅਤੇ ਉਨ੍ਹਾਂ ਦੇ ਅਭਿਨਵ ਵਿਚਾਰਾਂ ਨੂੰ ਸਫ਼ਲ ਸਟਾਰਟਅਪਸ (StartUps) ਵਿੱਚ ਬਦਲ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਦੁਹਰਾਇਆ-“ਜਿੱਥੋਂ ਤੱਕ ਸਰਕਾਰ ਦਾ ਸਵਾਲ ਹੈ, ਅਸੀਂ ਸਟਾਰਟਅਪਸ ਦੇ ਸੱਭਿਆਚਾਰ (culture of StartUps) ਨੂੰ ਹੁਲਾਰਾ ਦੇਣ ਵਿੱਚ ਕੋਈ ਕਸਰ ਨਹੀਂ ਛੱਡੀ ਹੈ।" ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਸਟਾਰਟਅਪ ਇੰਡੀਆ(StartUpIndia) ਦੀ ਸਫ਼ਲਤਾ ਦਰਸਾਉਂਦੀ ਹੈ ਕਿ ਅੱਜ ਦਾ ਭਾਰਤ ਗਤੀਸ਼ੀਲ, ਵਿਸ਼ਵਾਸ ਨਾਲ ਭਰਿਆ ਅਤੇ ਭਵਿੱਖ ਲਈ ਤਿਆਰ ਹੈ। ਸ਼੍ਰੀ ਮੋਦੀ ਨੇ ਕਿਹਾ, “ਮੈਂ ਸਟਾਰਟਅਪ ਜਗਤ ਦੇ ਹਰ ਯੁਵਾ ਨੂੰ ਵਧਾਈ ਦਿੰਦਾ ਹਾਂ ਅਤੇ ਅਧਿਕ ਤੋਂ ਅਧਿਕ  ਨੌਜਵਾਨਾਂ ਨੂੰ ਇਸ ਨੂੰ ਅਪਣਾਉਣ ਦੀ ਤਾਕੀਦ ਕਰਦਾ ਹਾਂ। ਮੈਂ ਭਰੋਸਾ ਦਿੰਦਾ ਹਾਂ ਕਿ ਆਪ (ਤੁਸੀਂ) ਨਿਰਾਸ਼ ਨਹੀਂ ਹੋਵੋਗੇ!"

ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:

"ਅੱਜ, ਅਸੀਂ ਸਟਾਰਟਅਪ ਇੰਡੀਆ ਦੇ ਨੌਂ ਵਰ੍ਹੇ (#9YearsOfStartupIndia) ਮਨਾ ਰਹੇ ਹਾਂ, ਜੋ ਇੱਕ ਅਹਿਮ ਪਹਿਲ ਹੈ ਜਿਸ ਨੇ ਇਨੋਵੇਸ਼ਨ, ਉੱਦਮਸ਼ੀਲਤਾ ਅਤੇ ਵਿਕਾਸ ਨੂੰ ਮੁੜਪਰਿਭਾਸ਼ਿਤ ਕੀਤਾ ਹੈ। ਇਹ ਪ੍ਰੋਗਰਾਮ ਮੇਰੇ ਦਿਲ ਦੇ ਬਹੁਤ ਕਰੀਬ ਹੈ, ਕਿਉਂਕਿ ਇਹ ਯੁਵਾ ਸਸ਼ਕਤੀਕਰਣ ਦਾ ਸ਼ਕਤੀਸ਼ਾਲੀ ਉਪਾਅ ਬਣ ਕੇ ਉੱਭਰਿਆ ਹੈ। ਪਿਛਲੇ ਨੌਂ  ਵਰ੍ਹਿਆਂ ਵਿੱਚ ਇਸ ਪਰਿਵਰਤਨਕਾਰੀ ਪ੍ਰੋਗਰਾਮ ਨੇ ਅਣਗਿਣਤ  ਨੌਜਵਾਨਾਂ ਨੂੰ ਸਸ਼ਕਤ ਬਣਾਇਆ ਹੈ ਅਤੇ ਉਨ੍ਹਾਂ ਦੇ ਅਭਿਨਵ ਵਿਚਾਰਾਂ ਨੂੰ ਸਫ਼ਲ ਸਟਾਰਟਅਪਸ (StartUps) ਵਿੱਚ ਬਦਲ ਦਿੱਤਾ ਹੈ।"

 

 

" ਜਿੱਥੋਂ ਤੱਕ ਸਰਕਾਰ ਦਾ ਸਵਾਲ ਹੈ, ਅਸੀਂ ਸਟਾਰਟਅਪਸ ਦੇ ਸੱਭਿਆਚਾਰ (culture of StartUps) ਨੂੰ ਪ੍ਰੋਤਸਾਹਿਤ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਹੈ। ਸਾਡੀ ਨੀਤੀਆਂ ਨੇ ਕਾਰੋਬਾਰੀ ਸੁਗਮਤਾ (‘Ease of Doing Business’), ਸੰਸਾਧਨਾਂ ਦੀ ਬਿਹਤਰ ਪਹੁੰਚ ਅਤੇ ਸਭ ਤੋਂ ਮਹੱਤਵਪੂਰਨ ਕਿ ਹਰ ਅਵਸਰ ‘ਤੇ ਸਟਾਰਟਅਪਸ ਉੱਦਮੀਆਂ ਦੀ ਸਹਾਇਤਾ ‘ਤੇ ਧਿਆਨ ਕੇਂਦ੍ਰਿਕ ਕੀਤਾ ਹੈ। ਅਸੀਂ ਸਰਗਰਮੀ ਨਾਲ ਇਨੋਵੇਸ਼ਨ ਅਤੇ ਇਨਕਿਊਬੇਸ਼ਨ ਸੈਂਟਰਾਂ ਨੂੰ ਹੁਲਾਰਾ ਦੇ  ਰਹੇ ਹਾਂ ਤਾਕਿ ਸਾਡੇ ਨੌਜਵਾਨ ਕਾਰਜ 'ਤੇ ਜੋਖਮ ਉਠਾਉਣ ਵਾਲੇ ਬਣਨ। ਮੈਂ ਵਿਅਕਤੀਗਤ ਤੌਰ 'ਤੇ ਉੱਭਰਦੇ ਸਟਾਰਟਅਪਸ (StartUps) ਦੇ ਨਾਲ ਨਿਯਮਿਤ ਤੌਰ 'ਤੇ ਗੱਲਬਾਤ ਕਰਦਾ ਰਿਹਾ ਹਾਂ।"

 

 

 "ਸਟਾਰਟਅਪ ਇੰਡੀਆ (StartUpIndia) ਦੀ ਇਹ ਸਫ਼ਲਤਾ ਦਰਸਾਉਂਦੀ ਹੈ ਕਿ ਅੱਜ ਦਾ ਭਾਰਤ ਗਤੀਸ਼ੀਲ, ਵਿਸ਼ਵਾਸ ਨਾਲ ਭਰਿਆ ਅਤੇ ਭਵਿੱਖ ਦੇ ਲਈ ਤਿਆਰ ਹੈ। ਇਸ ਦੀ ਯਾਤਰਾ ਦੇ ਇਸ ਪੜਾਅ 'ਤੇ ਅਸੀਂ ਉੱਦਮੀ ਈਕੋਸਿਸਟਮ ਨੂੰ ਹੁਲਾਰਾ ਦੇਣ ਦੇ  ਲਈ ਆਪਣੀ ਪ੍ਰਤੀਬੱਧਤਾ ਦੀ ਮੁੜ-ਪੁਸ਼ਟੀ ਕਰਦੇ ਹਾਂ ਜੋ ਹਰ ਸੁਪਨੇ ਨੂੰ ਖੰਭ ਦੇ ਕੇ ਆਤਮਨਿਰਭਰ ਭਾਰਤ (Aatmanirbhar Bharat) ਵਿੱਚ ਯੋਗਦਾਨ ਦੇ ਰਿਹਾ ਹੈ। ਮੈਂ ਸਟਾਰਟਅਪ ਦੀ ਦੁਨੀਆ (StartUp world) ਦੇ ਹਰ ਯੁਵਾ ਨੂੰ ਵਧਾਈ ਦਿੰਦਾ ਹਾਂ ਅਤੇ ਅਧਿਕ ਤੋਂ ਅਧਿਕ  ਨੌਜਵਾਨਾਂ ਨੂੰ ਇਸ ਨੂੰ ਅੱਗੇ ਵਧਾਉਣ ਦੀ ਤਾਕੀਦ ਕਰਦਾ ਹਾਂ। ਮੈਂ ਭਰੋਸਾ ਦਿੰਦਾ ਹਾਂ ਕਿ ਤੁਸੀਂ  ਨਿਰਾਸ਼ ਨਹੀਂ ਹੋਵੋਗੇ!"

 

  • Prasanth reddi March 21, 2025

    జై బీజేపీ జై మోడీజీ 🪷🪷🙏
  • கார்த்திக் March 09, 2025

    Jai Shree Ram🚩Jai Shree Ram🚩Jai Shree Ram🚩Jai Shree Ram🙏Jai Shree Ram🚩Jai Shree Ram🚩Jai Shree Ram🚩Jai Shree Ram🚩Jai Shree Ram🚩Jai Shree Ram🚩Jai Shree Ram🚩Jai Shree Ram🚩
  • अमित प्रेमजी | Amit Premji March 03, 2025

    nice👍
  • Vivek Kumar Gupta February 18, 2025

    नमो ..🙏🙏🙏🙏🙏
  • Vivek Kumar Gupta February 18, 2025

    जय जयश्रीराम ..........................🙏🙏🙏🙏🙏
  • Bhushan Vilasrao Dandade February 10, 2025

    जय हिंद
  • Dr Mukesh Ludanan February 08, 2025

    Jai ho
  • Margang Tapo February 06, 2025

    vande mataram 🇮🇳🇮🇳🇮🇳🇮🇳🇮🇳🇮🇳🙏🏻🙏🏻
  • Bikranta mahakur February 04, 2025

    m
  • Bikranta mahakur February 04, 2025

    n
Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Media Coverage

"Huge opportunity": Japan delegation meets PM Modi, expressing their eagerness to invest in India
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 28 ਮਾਰਚ 2025
March 28, 2025

Citizens Celebrate India’s Future-Ready Policies: Jobs, Innovation, and Security Under PM Modi