ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ ‘ਭਾਰਤ ਵਿੱਚ ਸੈਮੀਕੰਡਕਟਰਾਂ ਅਤੇ ਡਿਸਪਲੇ ਮੈਨੂਫੈਕਚਰਿੰਗ ਈਕੋਸਿਸਟਮ ਦੇ ਵਿਕਾਸ ਦੇ ਤਹਿਤ ਤਿੰਨ ਸੈਮੀਕੰਡਕਟਰ ਯੂਨਿਟਾਂ ਦੀ ਸਥਾਪਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ। ਤਿੰਨੋਂ ਯੂਨਿਟ ਅਗਲੇ 100 ਦਿਨਾਂ ਦੇ ਅੰਦਰ ਨਿਰਮਾਣ ਸ਼ੁਰੂ ਕਰ ਦੇਣਗੇ।

ਭਾਰਤ ਵਿੱਚ ਸੈਮੀਕੰਡਕਟਰਾਂ ਅਤੇ ਡਿਸਪਲੇ ਮੈਨੂਫੈਕਚਰਿੰਗ ਈਕੋਸਿਸਟਮ ਦੇ ਵਿਕਾਸ ਲਈ ਪ੍ਰੋਗਰਾਮ ਨੂੰ 21 ਦਸੰਬਰ 2021 ਨੂੰ 76,000 ਕਰੋੜ ਰੁਪਏ ਦੀ ਕੁੱਲ ਲਾਗਤ ਨਾਲ ਸੂਚਿਤ ਕੀਤਾ ਗਿਆ ਸੀ।

ਜੂਨ, 2023 ਵਿੱਚ, ਕੇਂਦਰੀ ਕੈਬਨਿਟ ਨੇ ਸਾਨੰਦ, ਗੁਜਰਾਤ ਵਿੱਚ ਇੱਕ ਸੈਮੀਕੰਡਕਟਰ ਯੂਨਿਟ ਸਥਾਪਿਤ ਕਰਨ ਲਈ ਮਾਈਕ੍ਰੋਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਸੀ।

ਇਸ ਯੂਨਿਟ ਦਾ ਨਿਰਮਾਣ ਤੇਜ਼ ਰਫ਼ਤਾਰ ਨਾਲ ਚੱਲ ਰਿਹਾ ਹੈ ਅਤੇ ਯੂਨਿਟ ਦੇ ਨੇੜੇ ਇੱਕ ਮਜ਼ਬੂਤ ਸੈਮੀਕੰਡਕਟਰ ਈਕੋਸਿਸਟਮ ਉੱਭਰ ਰਿਹਾ ਹੈ।

ਪ੍ਰਵਾਨਿਤ ਤਿੰਨ ਸੈਮੀਕੰਡਕਟਰ ਯੂਨਿਟ ਹਨ:

1. 50,000 (ਡਬਲਿਊਐੱਫਐੱਸਐੱਮ) ਸਮਰੱਥਾ ਵਾਲਾ ਸੈਮੀਕੰਡਕਟਰ ਫੈਬ:

ਟਾਟਾ ਇਲੈਕਟ੍ਰੌਨਿਕਸ ਪ੍ਰਾਈਵੇਟ ਲਿਮਟਿਡ ("ਟੀਈਪੀਐੱਲ") ਪਾਵਰਚਿੱਪ ਸੈਮੀਕੰਡਕਟਰ ਮੈਨੂਫੈਕਚਰਿੰਗ ਕਾਰਪੋਰੇਸ਼ਨ (ਪੀਐੱਸਐੱਮਸੀ), ਤਾਈਵਾਨ ਦੇ ਨਾਲ ਸਾਂਝੇਦਾਰੀ ਵਿੱਚ ਇੱਕ ਸੈਮੀਕੰਡਕਟਰ ਫੈਬ ਸਥਾਪਿਤ ਕਰੇਗੀ।

ਨਿਵੇਸ਼: ਇਸ ਫੈਬ ਦਾ ਨਿਰਮਾਣ ਢੋਲੇਰਾ, ਗੁਜਰਾਤ ਵਿੱਚ ਕੀਤਾ ਜਾਵੇਗਾ। ਇਸ ਫੈਬ ’ਚ 91,000 ਕਰੋੜ ਰੁਪਏ ਦਾ ਨਿਵੇਸ਼ ਹੋਵੇਗਾ।

ਟੈਕਨੋਲੋਜੀ ਪਾਰਟਨਰ: ਪੀਐੱਸਐੱਮਸੀ ਲੌਜਿਕ ਅਤੇ ਮੈਮੋਰੀ ਫਾਊਂਡਰੀ ਹਿੱਸਿਆਂ ਵਿੱਚ ਆਪਣੀ ਮੁਹਾਰਤ ਲਈ ਮਸ਼ਹੂਰ ਹੈ। ਪੀਐੱਸਐੱਮਸੀ ਕੋਲ ਤਾਈਵਾਨ ਵਿੱਚ 6 ਸੈਮੀਕੰਡਕਟਰ ਫਾਊਂਡਰੀਆਂ ਹਨ।

ਸਮਰੱਥਾ: 50,000 ਵੇਫਰ ਪ੍ਰਤੀ ਮਹੀਨਾ ਸ਼ੁਰੂ ਹੁੰਦਾ ਹੈ (ਡਬਲਿਊਐੱਸਪੀਐੱਮ)

 

ਕਵਰ ਕੀਤੇ ਹਿੱਸੇ:

  • 28 ਐੱਨਐੱਮ ਟੈਕਨੋਲੋਜੀ ਦੇ ਨਾਲ ਉੱਚ ਪ੍ਰਦਰਸ਼ਨ ਵਾਲੇ ਕੰਪਿਊਟ ਚਿਪਸ
  • ਇਲੈਕਟ੍ਰਿਕ ਵਾਹਨਾਂ (ਈਵੀ), ਟੈਲੀਕਾਮ, ਡਿਫੈਂਸ, ਆਟੋਮੋਟਿਵ, ਕੰਜ਼ਿਊਮਰ ਇਲੈਕਟ੍ਰੋਨਿਕਸ, ਡਿਸਪਲੇ, ਪਾਵਰ ਇਲੈਕਟ੍ਰੋਨਿਕਸ, ਆਦਿ ਲਈ ਪਾਵਰ ਮੈਨੇਜਮੈਂਟ ਚਿਪਸ। ਪਾਵਰ ਮੈਨੇਜਮੈਂਟ ਚਿਪਸ ਉੱਚ ਵੋਲਟੇਜ ਅਤੇ ਉੱਚ ਕਰੰਟ ਐਪਲੀਕੇਸ਼ਨਾਂ ਹਨ।

2. ਅਸਾਮ ਵਿੱਚ ਸੈਮੀਕੰਡਕਟਰ ਏਟੀਐੱਮਪੀ ਯੂਨਿਟ:

ਟਾਟਾ ਸੈਮੀਕੰਡਕਟਰ ਅਸੈਂਬਲੀ ਅਤੇ ਟੈਸਟ ਪ੍ਰਾਈਵੇਟ ਲਿਮਟਿਡ ("ਟੀਐੱਸਏਟੀ") ਮੋਰੀਗਾਂਵ, ਅਸਾਮ ਵਿੱਚ ਇੱਕ ਸੈਮੀਕੰਡਕਟਰ ਯੂਨਿਟ ਸਥਾਪਤ ਕਰੇਗੀ।

ਨਿਵੇਸ਼: ਇਸ ਯੂਨਿਟ ਦੀ ਸਥਾਪਨਾ 27,000 ਕਰੋੜ ਰੁਪਏ ਦੇ ਨਿਵੇਸ਼ ਨਾਲ ਕੀਤੀ ਜਾਵੇਗੀ।

ਟੈਕਨੋਲੋਜੀ: ਟੀਐੱਸਏਟੀ ਸੈਮੀਕੰਡਕਟਰ ਫਲਿੱਪ ਚਿੱਪ ਅਤੇ ਆਈਐੱਸਆਈਪੀ (ਪੈਕੇਜ ਵਿੱਚ ਏਕੀਕ੍ਰਿਤ ਸਿਸਟਮ) ਟੈਕਨੋਲੋਜੀਆਂ ਸਮੇਤ ਸਵਦੇਸ਼ੀ ਉੱਨਤ ਸੈਮੀਕੰਡਕਟਰ ਪੈਕੇਜਿੰਗ ਤਕਨੀਕਾਂ ਦਾ ਵਿਕਾਸ ਕਰ ਰਿਹਾ ਹੈ।

ਸਮਰੱਥਾ: ਰੋਜ਼ਾਨਾਂ 48 ਮਿਲੀਅਨ

ਕਵਰ ਕੀਤੇ ਹਿੱਸੇ: ਆਟੋਮੋਟਿਵ, ਇਲੈਕਟ੍ਰਿਕ ਵਾਹਨ, ਉਪਭੋਗਤਾ ਇਲੈਕਟ੍ਰੌਨਿਕਸ, ਟੈਲੀਕਾਮ, ਮੋਬਾਈਲ ਫੋਨ, ਆਦਿ।

 

3. ਵਿਸ਼ੇਸ਼ ਚਿਪਸ ਲਈ ਸੈਮੀਕੰਡਕਟਰ ਏਟੀਐੱਮਪੀ ਯੂਨਿਟ:

ਸੀਜੀ ਪਾਵਰ, ਰੀਨੀਸਾਸ ਇਲੈਕਟ੍ਰੌਨਿਕਸ ਕਾਰਪੋਰੇਸ਼ਨ, ਜਪਾਨ ਅਤੇ ਸਟਾਰਜ਼ ਮਾਈਕ੍ਰੋਇਲੈਕਟ੍ਰੌਨਿਕਸ, ਥਾਈਲੈਂਡ ਦੇ ਨਾਲ ਸਾਂਝੇਦਾਰੀ ਵਿੱਚ ਸਾਨੰਦ, ਗੁਜਰਾਤ ਵਿੱਚ ਇੱਕ ਸੈਮੀਕੰਡਕਟਰ ਯੂਨਿਟ ਸਥਾਪਿਤ ਕਰੇਗਾ।

ਨਿਵੇਸ਼: ਇਸ ਯੂਨਿਟ ਦੀ ਸਥਾਪਨਾ 7,600 ਕਰੋੜ ਰੁਪਏ ਦੇ ਨਿਵੇਸ਼ ਨਾਲ ਕੀਤੀ ਜਾਵੇਗੀ।

ਟੈਕਨੋਲੋਜੀ ਪਾਰਟਨਰ: ਰੀਨੀਸਾਸ ਇੱਕ ਪ੍ਰਮੁੱਖ ਸੈਮੀਕੰਡਕਟਰ ਕੰਪਨੀ ਹੈ ਜੋ ਵਿਸ਼ੇਸ਼ ਚਿਪਸ ’ਤੇ ਕੇਂਦ੍ਰਿਤ ਹੈ। ਇਹ 12 ਸੈਮੀਕੰਡਕਟਰ ਸਹੂਲਤਾਂ ਦਾ ਸੰਚਾਲਨ ਕਰਦਾ ਹੈ ਅਤੇ ਮਾਈਕ੍ਰੋਕੰਟਰੋਲਰ, ਐਨਾਲਾਗ, ਪਾਵਰ, ਅਤੇ ਸਿਸਟਮ ਆਨ ਚਿੱਪ (‘ਐੱਸਓਸੀ’) ਉਤਪਾਦਾਂ ਵਿੱਚ ਇੱਕ ਅਹਿਮ ਖਿਡਾਰੀ ਹੈ।

ਕਵਰ ਕੀਤੇ ਹਿੱਸੇ: ਸੀਜੀ ਪਾਵਰ ਸੈਮੀਕੰਡਕਟਰ ਯੂਨਿਟ ਉਪਭੋਗਤਾ, ਉਦਯੋਗਿਕ, ਆਟੋਮੋਟਿਵ ਅਤੇ ਪਾਵਰ ਐਪਲੀਕੇਸ਼ਨਾਂ ਲਈ ਚਿਪਸ ਤਿਆਰ ਕਰੇਗੀ।

ਸਮਰੱਥਾ: ਰੋਜ਼ਾਨਾਂ 15 ਮਿਲੀਅਨ

ਇਨ੍ਹਾਂ ਇਕਾਈਆਂ ਦੀ ਰਣਨੀਤਕ ਮਹੱਤਤਾ:

  • ਬਹੁਤ ਹੀ ਥੋੜੇ ਸਮੇਂ ਵਿੱਚ, ਭਾਰਤ ਸੈਮੀਕੰਡਕਟਰ ਮਿਸ਼ਨ ਨੇ ਚਾਰ ਵੱਡੀਆਂ ਸਫ਼ਲਤਾਵਾਂ ਪ੍ਰਾਪਤ ਕੀਤੀਆਂ ਹਨ। ਇਨ੍ਹਾਂ ਯੂਨਿਟਾਂ ਦੇ ਨਾਲ, ਭਾਰਤ ਵਿੱਚ ਸੈਮੀਕੰਡਕਟਰ ਈਕੋਸਿਸਟਮ ਸਥਾਪਿਤ ਹੋ ਜਾਵੇਗਾ।
  • ਭਾਰਤ ਕੋਲ ਪਹਿਲਾਂ ਹੀ ਚਿੱਪ ਡਿਜ਼ਾਈਨ ਵਿੱਚ ਡੂੰਘੀ ਸਮਰੱਥਾ ਹੈ। ਇਨ੍ਹਾਂ ਯੂਨਿਟਾਂ ਦੇ ਨਾਲ, ਸਾਡਾ ਦੇਸ਼ ਚਿੱਪ ਫੈਬਰੀਕੇਸ਼ਨ ਵਿੱਚ ਸਮਰੱਥਾ ਵਿਕਸਿਤ ਕਰੇਗਾ।
  • ਅੱਜ ਦੇ ਐਲਾਨ ਨਾਲ ਭਾਰਤ ਵਿੱਚ ਉੱਨਤ ਪੈਕੇਜਿੰਗ ਤਕਨੀਕਾਂ ਨੂੰ ਸਵਦੇਸ਼ੀ ਤੌਰ ’ਤੇ ਵਿਕਸਿਤ ਕੀਤਾ ਜਾਵੇਗਾ।

ਰੁਜ਼ਗਾਰ ਦੀ ਸੰਭਾਵਨਾ:

  • ਇਹ ਇਕਾਈਆਂ ਸਿੱਧੇ ਤੌਰ ’ਤੇ ਅਡਵਾਂਸ ਟੈਕਨੋਲੋਜੀ ਦੀਆਂ 20 ਹਜ਼ਾਰ ਨੌਕਰੀਆਂ ਅਤੇ ਅਸਿੱਧੇ ਤੌਰ ’ਤੇ ਲਗਭਗ 60 ਹਜ਼ਾਰ ਨੌਕਰੀਆਂ ਪੈਦਾ ਕਰਨਗੀਆਂ।
  • ਇਹ ਇਕਾਈਆਂ ਡਾਊਨਸਟ੍ਰੀਮ ਆਟੋਮੋਟਿਵ, ਇਲੈਕਟ੍ਰੌਨਿਕਸ ਨਿਰਮਾਣ, ਦੂਰਸੰਚਾਰ ਨਿਰਮਾਣ, ਉਦਯੋਗਿਕ ਨਿਰਮਾਣ, ਅਤੇ ਹੋਰ ਸੈਮੀਕੰਡਕਟਰ ਖਪਤ ਉਦਯੋਗਾਂ ਵਿੱਚ ਰੁਜ਼ਗਾਰ ਸਿਰਜਣ ਵਿੱਚ ਤੇਜ਼ੀ ਲਿਆਉਣਗੀਆਂ।

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
India’s Space Sector: A Transformational Year Ahead in 2025

Media Coverage

India’s Space Sector: A Transformational Year Ahead in 2025
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 24 ਦਸੰਬਰ 2024
December 24, 2024

Citizens appreciate PM Modi’s Vision of Transforming India