ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਆਰਾ, ਬਿਹਾਰ ਵਿੱਚ ਪਾਵਰਗਰਿੱਡ ਸਬ-ਸਟੇਸ਼ਨ ਦੇ ਵਿਸਤਾਰ ਦੇ ਨੀਂਹ ਪੱਥਰ ਰੱਖਣ ਨਾਲ ਆਰਾ, ਭੋਜਪੁਰ, ਬਕਸਰ ਅਤੇ ਰੋਹਤਾਸ ਸਮੇਤ ਕਈ ਹੋਰ ਜ਼ਿਲ੍ਹਿਆਂ ਦੇ ਲੋਕਾਂ ਦਾ ਜੀਵਨ ਅਸਾਨ ਹੋ ਜਾਵੇਗਾ।
ਕੇਂਦਰੀ ਊਰਜਾ ਅਤੇ ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰੀ, ਸ਼੍ਰੀ ਆਰ.ਕੇ. ਸਿੰਘ ਦੇ ਇੱਕ ਟਵੀਟ ਥ੍ਰੈੱਡ ਦੇ ਜਵਾਬ ਵਿੱਚ ਪ੍ਰਧਾਨ ਮੰਤਰੀ ਨੇ ਟਵੀਟ ਕੀਤਾ ਹੈ;
“ਊਰਜਾ ਦੇ ਖੇਤਰ ਵਿੱਚ ਇਸ ਵਿਸਤਾਰ ਨਾਲ ਉਦਯੋਗਿਕ ਵਿਕਾਸ ਅਤੇ ਰੋਜ਼ਗਾਰ ਸਿਰਜਣ ਤੋਂ ਇਲਾਵਾ ਕਈ ਹੋਰ ਲਾਭ ਹਨ। ਇਸ ਦੇ ਨਾਲ ਹੀ ਇਹ ਬਿਹਾਰ ਦੇ ਆਰਾ, ਭੋਜਪੁਰ, ਬਕਸਰ ਅਤੇ ਰੋਹਤਾਸ ਸਮੇਤ ਕਈ ਹੋਰ ਜ਼ਿਲ੍ਹਿਆਂ ਦੇ ਲੋਕਾਂ ਦੇ ਜੀਵਨ ਨੂੰ ਅਸਾਨ ਬਣਾਵੇਗਾ।
ऊर्जा के क्षेत्र में इस विस्तार से औद्योगिक विकास और रोजगार सृजन के अलावा कई और फायदे हैं। इसके साथ ही यह बिहार के आरा, भोजपुर, बक्सर और रोहतास सहित कई और जिलों के लोगों के जीवन को आसान बनाएगा। https://t.co/t8q1DZ869D
— Narendra Modi (@narendramodi) May 9, 2023