ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸਾਬਕਾ ਪ੍ਰਧਾਨ ਮੰਤਰੀ, ਸ਼੍ਰੀ ਪੀ ਵੀ ਨਰਸਿਮਹਾ ਰਾਓ ਨੂੰ ਭਾਰਤ ਰਤਨ (Bharat Ratna) ਦੇਣ ਦਾ ਐਲਾਨ ਕੀਤਾ।
ਉਨ੍ਹਾਂ ਨੇ ਉਲੇਖ ਕੀਤਾ ਕਿ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਸ਼੍ਰੀ ਨਰਸਿਮਹਾ ਰਾਓ ਦਾ ਕਾਰਜਕਾਲ ਮਹੱਤਵਪੂਰਨ ਉਪਾਵਾਂ ਦਾ ਪ੍ਰਤੀਕ ਸੀ, ਜਿਸ ਨੇ ਭਾਰਤ ਨੂੰ ਆਲਮੀ ਬਜ਼ਾਰਾਂ ਦੇ ਲਈ ਖੋਲ੍ਹ ਦਿੱਤਾ, ਜਿਸ ਨਾਲ ਆਰਥਿਕ ਵਿਕਾਸ ਦੇ ਇੱਕ ਨਵੇਂ ਯੁਗ ਨੂੰ ਹੁਲਾਰਾ ਮਿਲਿਆ।
ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:
“ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਸਾਡੇ ਸਾਬਕਾ ਪ੍ਰਧਾਨ ਮੰਤਰੀ, ਸ਼੍ਰੀ ਪੀ ਵੀ ਨਰਸਿਮਹਾ ਰਾਓ ਗਾਰੂ ਨੂੰ ਭਾਰਤ ਰਤਨ (Bharat Ratna) ਨਾਲ ਸਨਮਾਨਿਤ ਕੀਤਾ ਜਾਵੇਗਾ।
ਇੱਕ ਪ੍ਰਤਿਸ਼ਠਿਤ ਵਿਦਵਾਨ ਅਤੇ ਰਾਜਨੇਤਾ ਦੇ ਰੂਪ ਵਿੱਚ, ਨਰਸਿਮਹਾ ਰਾਓ ਗਾਰੂ ਨੇ ਵਿਭਿੰਨ ਸਮਰੱਥਾਵਾਂ ਵਿੱਚ ਭਾਰਤ ਦੀ ਵਿਆਪਕ ਪੱਧਰ ‘ਤੇ ਸੇਵਾ ਕੀਤੀ। ਉਨ੍ਹਾਂ ਨੂੰ ਆਂਧਰ ਪ੍ਰਦੇਸ਼ ਦੇ ਮੁੱਖ ਮੰਤਰੀ, ਕੇਂਦਰੀ ਮੰਤਰੀ ਅਤੇ ਕਈ ਵਰ੍ਹਿਆਂ ਤੱਕ ਸੰਸਦ ਅਤੇ ਵਿਧਾਨ ਸਭਾ ਮੈਂਬਰ ਦੇ ਰੂਪ ਵਿੱਚ ਕੀਤੇ ਗਏ ਕਾਰਜਾਂ ਦੇ ਲਈ ਸਮਾਨ ਰੂਪ ਨਾਲ ਯਾਦ ਕੀਤਾ ਜਾਂਦਾ ਹੈ। ਉਨ੍ਹਾਂ ਦੀ ਦੂਰਦਰਸ਼ੀ ਅਗਵਾਈ ਭਾਰਤ ਨੂੰ ਆਰਥਿਕ ਤੌਰ ‘ਤੇ ਉੱਨਤ ਬਣਾਉਣ, ਦੇਸ਼ ਦੀ ਸਮ੍ਰਿੱਧੀ ਅਤੇ ਵਿਕਾਸ ਦੇ ਲਈ ਇੱਕ ਠੋਸ ਨੀਂਹ ਰੱਖਣ ਵਿੱਚ ਸਹਾਇਕ ਸੀ।
ਪ੍ਰਧਾਨ ਮੰਤਰੀ ਦੇ ਰੂਪ ਵਿੱਚ ਨਰਸਿਮਹਾ ਰਾਓ ਗਾਰੂ ਦਾ ਕਾਰਜਕਾਲ ਮਹੱਤਵਪੂਰਨ ਉਪਾਵਾਂ ਦਾ ਪ੍ਰਤੀਕ ਸੀ ਜਿਸ ਨੇ ਭਾਰਤ ਨੂੰ ਆਲਮੀ ਬਜ਼ਾਰਾਂ ਦੇ ਲਈ ਖੋਲ੍ਹ ਦਿੱਤਾ, ਜਿਸ ਨਾਲ ਆਰਥਿਕ ਵਿਕਾਸ ਦੇ ਇੱਕ ਨਵੇਂ ਯੁਗ ਨੂੰ ਹੁਲਾਰਾ ਮਿਲਿਆ। ਇਸ ਦੇ ਇਲਾਵਾ, ਭਾਰਤ ਦੀ ਵਿਦੇਸ਼ ਨੀਤੀ, ਭਾਸ਼ਾ ਅਤੇ ਸਿੱਖਿਆ ਖੇਤਰਾਂ ਵਿੱਚ ਉਨ੍ਹਾਂ ਦਾ ਯੋਗਦਾਨ ਇੱਕ ਐਸੇ ਨੇਤਾ ਦੇ ਰੂਪ ਵਿੱਚ ਉਨ੍ਹਾਂ ਦੀ ਬਹੁਮੁਖੀ ਵਿਰਾਸਤ ਨੂੰ ਰੇਖਾਂਕਿਤ ਕਰਦਾ ਹੈ, ਜਿਨ੍ਹਾਂ ਨੇ ਨਾ ਕੇਵਲ ਮਹੱਤਵਪੂਰਨ ਪਰਿਵਰਤਨਾਂ ਦੇ ਜ਼ਰੀਏ ਭਾਰਤ ਨੂੰ ਅੱਗੇ ਵਧਾਇਆ ਬਲਕਿ ਇਸ ਦੀ ਸੱਭਿਆਚਾਰਕ ਅਤੇ ਬੌਧਿਕ ਵਿਰਾਸਤ ਨੂੰ ਭੀ ਸਮ੍ਰਿੱਧ ਕੀਤਾ।”
Delighted to share that our former Prime Minister, Shri PV Narasimha Rao Garu, will be honoured with the Bharat Ratna.
— Narendra Modi (@narendramodi) February 9, 2024
As a distinguished scholar and statesman, Narasimha Rao Garu served India extensively in various capacities. He is equally remembered for the work he did as… pic.twitter.com/lihdk2BzDU