ਜਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀ ਯੋਸ਼ੀਹਿਦੇ ਸੁਗਾ ਨੇ 24 ਮਈ 2022 ਨੂੰ ਟੋਕੀਓ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ
ਦੋਹਾਂ ਨੇਤਾਵਾਂ ਨੇ ਸਤੰਬਰ 2021 ਵਿੱਚ ਵਾਸ਼ਿੰਗਟਨ ਡੀ.ਸੀ. ਵਿੱਚ ਆਯੋਜਿਤ ਪਹਿਲੇ ਕਵਾਡ ਲੀਡਰਸ ਸਮਿਟ ਦੇ ਦੌਰਾਨ ਦੁਵੱਲੀ ਬੈਠਕ ਸਹਿਤ ਆਪਣੀ ਪਿਛਲੀ ਗੱਲਬਾਤ ਨੂੰ ਯਾਦ ਕੀਤਾ। ਪ੍ਰਧਾਨ ਮੰਤਰੀ ਨੇ ਭਾਰਤ-ਜਪਾਨ ਸਬੰਧਾਂ ਨੂੰ ਗਹਿਰਾ ਅਤੇ ਮਜ਼ਬੂਤ ਕਰਨ ਵਿੱਚ ਸ਼੍ਰੀ ਸੁਗਾ ਦੇ ਯੋਗਦਾਨ ਦੀ ਸਰਾਹਨਾ ਕੀਤੀ ।
ਦੋਹਾਂ ਨੇਤਾਵਾਂ ਨੇ ਭਾਰਤ-ਜਪਾਨ ਵਿਸ਼ੇਸ਼ ਰਣਨੀਤਕ ਅਤੇ ਆਲਮੀ ਸਾਂਝੇਦਾਰੀ ਨੂੰ ਹੋਰ ਅਧਿਕ ਮਜ਼ਬੂਤ ਬਣਾਉਣ ਦੇ ਸਬੰਧ ਵਿੱਚ ਵਿਚਾਰਾਂ ਦਾ ਅਦਾਨ-ਪ੍ਰਦਾਨ ਕੀਤਾ। ਪ੍ਰਧਾਨ ਮੰਤਰੀ ਨੇ ਸ਼੍ਰੀ ਸੁਗਾ ਨੂੰ ਆਪਣੀ ਅਗਵਾਈ ਵਿੱਚ ਜਪਾਨੀ ਸਾਂਸਦਾਂ ਦਾ ਇੱਕ ਵਫ਼ਦ ਲੈ ਕੇ ਭਾਰਤ ਆਉਣ ਦੇ ਲਈ ਸੱਦਾ ਦਿੱਤਾ ।
Glad to have met former PM @sugawitter in Tokyo. pic.twitter.com/9zdyWIBb8n
— Narendra Modi (@narendramodi) May 24, 2022