ਸਾਬਕਾ ਮੁੱਖ ਆਰਥਿਕ ਸਲਾਹਕਾਰ ਅਤੇ ਅੰਤਰਰਾਸ਼ਟਰੀ ਮੁਦਰਾ ਫੰਡ (ਆਈਐੱਮਐੱਫ-IMF) ਦੇ ਵਰਤਮਾਨ ਕਾਰਜਕਾਰੀ ਡਾਇਰੈਕਟਰ ਪ੍ਰੋਫੈਸਰ ਕ੍ਰਿਸ਼ਨਮੂਰਤੀ ਵੀ. ਸੁਬਰਾਮਣੀਅਨ ਨੇ ਅੱਜ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਨੇ ਲੇਖਨ ਅਤੇ ਨੀਤੀ ਦੇ ਪ੍ਰਤੀ ਆਪਣੇ ਜਨੂਨ ਨੂੰ ਅੱਗੇ ਵਧਾਉਣ ਦੇ ਲਈ ਪ੍ਰੋਫੈਸਰ ਸੁਬਰਾਮਣੀਅਨ ਦੀ ਸ਼ਲਾਘਾ ਕੀਤੀ।
ਪ੍ਰੋਫੈਸਰ ਸੁਬਰਾਮਣੀਅਨ ਦੀ ਐਕਸ (X) 'ਤੇ ਇੱਕ ਪੋਸਟ ਦਾ ਜਵਾਬ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ:
“ਕ੍ਰਿਸ਼ਨਮੂਰਤੀ ਸੁਬਰਾਮਣੀਅਨ ਤੁਹਾਨੂੰ ਮਿਲ ਕੇ ਖੁਸ਼ੀ ਹੋਈ! ਹਮੇਸ਼ਾ ਦੀ ਤਰ੍ਹਾਂ, ਵਿਚਾਰਾਂ ਅਤੇ ਅੰਤਰਦ੍ਰਿਸ਼ਟੀ ਨਾਲ ਭਰਪੂਰ। ਇਹ ਦੇਖ ਕੇ ਅੱਛਾ ਲਗਿਆ ਕਿ ਤੁਸੀਂ ਲੇਖਨ ਅਤੇ ਨੀਤੀ ਦੇ ਪ੍ਰਤੀ ਆਪਣੇ ਜਨੂਨ ਨੂੰ ਜਾਰੀ ਰੱਖਿਆ ਹੈ।”
Glad to have met you @SubramanianKri! As always, brimming with ideas and insights. Good to see you continue pursuing your passion towards writing and policy. https://t.co/ASeDKSCPFw
— Narendra Modi (@narendramodi) August 16, 2024