ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ 01 ਦਸੰਬਰ, 2022 ਨੂੰ ਅਹਿਮਦਾਬਾਦ ਵਿੱਚ ਇੱਕ ਵਿਸ਼ਾਲ ਰੋਡ ਸ਼ੋਅ ਕੀਤਾ। ਕਾਲੋਲ, ਛੋਟਾ ਉਦੈਪੁਰ ਅਤੇ ਹਿੰਮਤਨਗਰ ਵਿੱਚ ਚੋਣ ਪ੍ਰਚਾਰ ਕਰਨ ਤੋਂ ਬਾਅਦ, ਪ੍ਰਧਾਨ ਮੰਤਰੀ ਮੋਦੀ ਦਾ ਅਹਿਮਦਾਬਾਦ ਵਿੱਚ ਰੋਡ ਸ਼ੋਅ ਦੇ ਦੌਰਾਨ ਜ਼ੋਰਦਾਰ ਸੁਆਗਤ ਕੀਤਾ ਗਿਆ।
ਅਹਿਮਦਾਬਾਦ ਤੋਂ ਆਯੋਜਿਤ ਕਈ ਕਿਲੋਮੀਟਰ ਲੰਬੇ ਰੋਡ ਸ਼ੋਅ ਵਿੱਚ ਹਰ ਤਬਕੇ ਦੇ ਲੋਕ ਸ਼ਾਮਲ ਹੋਏ। ਲੋਕਾਂ ਦਾ ਉਤਸ਼ਾਹ ਦਰਸਾਉਂਦਾ ਹੈ ਕਿ ਭਾਜਪਾ ਨਿਸ਼ਚਿਤ ਤੌਰ ‘ਤੇ ਗੁਜਰਾਤ ਵਿੱਚ ਵਾਪਸੀ ਕਰੇਗੀ।
ਰੋਡ ਸ਼ੋਅ 'ਚ ਸਮਰਥਕਾਂ ਦੀ ਭੀੜ ਨੇ 'ਮੋਦੀ-ਮੋਦੀ' ਦੇ ਨਾਅਰੇ ਲਗਾਉਂਦੇ ਹੋਏ ਪ੍ਰਧਾਨ ਮੰਤਰੀ ਮੋਦੀ ਦਾ ਅਭਿਵਾਦਨ ਕੀਤਾ। ਜ਼ਮੀਨੀ ਪੱਧਰ 'ਤੇ ਭਾਰੀ ਜਨ-ਸਮਰਥਨ ਤੋਂ ਸਾਫ ਸੰਕੇਤ ਹੈ ਕਿ ਭਾਜਪਾ ਦੀਆਂ ਵਿਕਾਸਮੁਖੀ ਨੀਤੀਆਂ ‘ਤੇ ਲੋਕਾਂ ਦਾ ਅਟੁੱਟ ਵਿਸ਼ਵਾਸ ਹੈ।