ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀਮਤੀ ਸ਼ੇਖ ਹਸੀਨਾ ਨੇ ਸੰਯੁਕਤ ਰੂਪ ਨਾਲ ਭਾਰਤ-ਬੰਗਲਾਦੇਸ਼ ਮੈਤ੍ਰੀ ਪਾਈਪਲਾਈਨ ਦਾ ਉਦਘਾਟਨ ਕੀਤਾ
ਭਾਰਤ - ਬੰਗਲਾਦੇਸ਼ ਮੈਤ੍ਰੀ ਪਾਈਪਲਾਈਨ ਭਾਰਤ ਅਤੇ ਉਸ ਦੇ ਗੁਆਂਢੀ ਦੇਸ਼ਾਂ ਦੇ ਦਰਮਿਆਨ ਦੂਸਰੀ ਸੀਮਾ-ਪਾਰ ਊਰਜਾ ਪਾਈਪਲਾਈਨ ਹੈ
ਬੰਗਲਾਦੇਸ਼ ਦੇ ਨਾਲ ਬਿਹਤਰ ਕਨੈਕਟੀਵਿਟੀ ਲੋਕਾਂ ਦੇ ਦਰਮਿਆਨ ਸਬੰਧਾਂ ਨੂੰ ਹੋਰ ਮਜ਼ਬੂਤ ਕਰੇਗੀ

Your Excellency

ਪ੍ਰਧਾਨ ਮੰਤਰੀ ਸ਼ੇਖ ਹਸੀਨਾ ਜੀ,

ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸ਼ਰਮਾ ਜੀ,

ਕੇਂਦਰੀ ਮੰਤਰੀ ਮੰਡਲ ਵਿੱਚ ਮੇਰੇ ਸਹਿਯੋਗੀ ਸ਼੍ਰੀ ਹਰਦੀਪ ਪੁਰੀ ਜੀ,

ਅਤੇ ਸਾਡੇ ਅਸਾਮ ਦੇ ਹੀ ਅਤੇ ਭਾਰਤ ਸਰਕਾਰ ਦੇ ਮੰਤਰੀ ਸ਼੍ਰੀ ਰਾਮੇਸ਼ਵਰ ਤੇਲੀ ਜੀ,

ਬੰਗਲਾਦੇਸ਼ ਸਰਕਾਰ ਦੇ ਮੰਤਰੀਗਣ,

ਅਤੇ ਸਾਡੇ ਨਾਲ ਜੁੜੇ ਹੋਰ ਸਾਰੇ ਸਾਥੀਓ,

ਨਮਸਕਾਰ! :

ਭਾਰਤ-ਬੰਗਲਾਦੇਸ਼ ਸੰਬੰਧਾਂ ਵਿੱਚ ਅੱਜ ਇੱਕ ਨਵੇਂ ਅਧਿਆਇ ਦੀ ਸ਼ੁਰੂਆਤ ਹੋਈ ਹੈ। India-Bangladesh Friendship Pipeline ਇਸ ਦੀ ਨੀਂਹ ਅਸੀਂ ਸਤੰਬਰ 2018 ਵਿੱਚ ਰੱਖੀ ਸੀ। ਅਤੇ ਮੈਨੂੰ ਖੁਸ਼ੀ ਹੈ ਕਿ ਅੱਜ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਜੀ ਦੇ ਨਾਲ ਇਸ ਦਾ ਉਦਘਾਟਨ ਕਰਨ ਦਾ ਵੀ ਅਵਸਰ ਆ ਗਿਆ ਹੈ।

ਇਹ ਵੀ ਸੰਤੋਸ਼ ਦਾ ਵਿਸ਼ਾ ਹੈ ਕਿ ਕੋਵਿਡ ਮਹਾਮਾਰੀ ਦੇ ਬਾਵਜੂਦ ਵੀ ਇਸ ਪ੍ਰੋਜੈਕਟ ਦਾ ਕੰਮ ਜਾਰੀ ਰਿਹਾ। ਇਸ ਪਾਈਪਲਾਈਨ ਨਾਲ, ਉੱਤਰੀ ਬੰਗਲਾਦੇਸ਼ ਦੇ ਵਿਭਿੰਨ ਜ਼ਿਲ੍ਹਿਆਂ ਨੂੰ 1 ਮਿਲੀਅਨ ਮੀਟ੍ਰਿਕ ਟਨ ਹਾਈ-ਸਪੀਡ ਡੀਜ਼ਲ ਦੀ ਸਪਲਾਈ ਕੀਤੀ ਜਾ ਸਕੇਗੀ। ਪਾਈਪਲਾਈਨ ਦੇ ਦੁਆਰਾ ਸਪਲਾਈ ਨਾਲ ਖਰਚ ਤਾਂ ਘਟੇਗਾ ਹੀ, ਇਸ ਸਪਲਾਈ ਦਾ ਕਾਰਬਨ ਫੁੱਟਪ੍ਰਿੰਟ ਵੀ ਘੱਟ ਹੋਵੇਗਾ। ਭਰੋਸੇਮੰਦ ਅਤੇ ਕਿਫਾਇਤੀ ਡੀਜ਼ਲ ਸਪਲਾਈ ਖੇਤੀਬਾੜੀ ਖੇਤਰ ਦੇ ਲਈ ਵਿਸ਼ੇਸ਼ ਤੌਰ ‘ਤੇ ਲਾਭਦਾਇਕ ਹੋਵੇਗੀ। ਸਥਾਨਕ ਉਦਯੋਗਾਂ ਨੂੰ ਵੀ ਇਸ ਦਾ ਲਾਭ ਮਿਲੇਗਾ।

ਅੱਜ ਦੀ ਆਲਮੀ ਸਥਿਤੀ ਵਿੱਚ ਕਈ ਵਿਕਾਸਸ਼ੀਲ ਅਰਥਵਿਵਸਥਾਵਾਂ ਆਪਣੀ ਖੁਰਾਕ ਅਤੇ ਊਰਜਾ ਸੁਰੱਖਿਆ ਸੁਨਿਸ਼ਚਿਤ ਕਰਨ ਦੇ ਲਈ ਜੂਝ ਰਹੀਆਂ ਹਨ। ਇਸ ਸੰਦਰਭ ਵਿੱਚ ਅੱਜ ਦੇ ਆਯੋਜਨ ਦਾ ਮਹੱਤਵ ਹੋਰ ਵੀ ਅਧਿਕ ਹੈ।

ਸਾਥੀਓ

ਪਿਛਲੇ ਕੁਝ ਸਾਲਾਂ ਵਿੱਚ, ਪ੍ਰਧਾਨ ਮੰਤਰੀ ਸ਼ੇਖ ਹਸੀਨਾ ਜੀ ਦੀ ਕੁਸ਼ਲ ਅਗਵਾਈ ਵਿੱਚ, ਬੰਗਲਾਦੇਸ਼ ਨੇ ਜ਼ਿਕਰਯੋਗ ਪ੍ਰਗਤੀ ਕੀਤੀ ਹੈ। ਇਸ ’ਤੇ ਹਰ ਭਾਰਤੀ ਨੂੰ ਮਾਣ (ਗਰਵ) ਹੈ। ਅਤੇ ਸਾਨੂੰ ਖੁਸ਼ੀ  ਵੀ ਹੈ ਕਿ ਅਸੀਂ ਬੰਗਲਾਦੇਸ਼ ਦੀ ਇਸ ਵਿਕਾਸ-ਯਾਤਰਾ ਵਿੱਚ ਯੋਗਦਾਨ  ਦੇ ਪਾਏ ਹਾਂ। ਮੈਨੂੰ ਵਿਸ਼ਵਾਸ ਹੈ ਕਿ ਇਹ ਪਾਈਪਲਾਈਨ ਬੰਗਲਾਦੇਸ਼ ਦੇ ਵਿਕਾਸ ਨੂੰ ਹੋਰ ਗਤੀ ਦੇਵੇਗੀ, ਅਤੇ ਦੋਨਾਂ ਦੇਸ਼ਾਂ ਦੇ ਦਰਮਿਆਨ ਵਧਦੀ  connectivity ਦੀ ਵੀ ਉਤਕ੍ਰਿਸ਼ਟ ਉਦਾਹਰਣ ਰਹੇਗੀ। ਇਹ ਜ਼ਰੂਰੀ ਹੈ ਕਿ ਅਸੀਂ ਆਪਣੀ connectivity  ਦੇ ਹਰ ਥੰਮ ਨੂੰ ਮਜ਼ਬੂਤ ਕਰਦੇ ਜਾਈਏ। ਚਾਹੇ ਇਹ ਪਰਿਵਹਨ ਦੇ ਖੇਤਰ ਵਿੱਚ ਹੋਵੇ, ਊਰਜਾ ਦੇ ਖੇਤਰ ਵਿੱਚ, ਬਿਜਲੀ ਦੇ ਗ੍ਰਿੱਡ ਦੀ ਬਾਤ ਹੋਵੇ, ਜਾਂ ਡਿਜੀਟਲ ਖੇਤਰ ਵਿੱਚ। ਜਿਤਨੀ ਸਾਡੀ ਕਨੈਕਟੀਵਿਟੀ ਵਧੇਗੀ, ਉਤਨਾ ਹੀ ਸਾਡੇ  people to people  ਸਬੰਧਾਂ ਨੂੰ ਬਲ ਮਿਲੇਗਾ।

ਮੈਨੂੰ ਯਾਦ ਹੈ ਕਿ ਕਈ ਵਰ੍ਹਿਆਂ ਪਹਿਲਾਂ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਜੀ ਨੇ 1965 ਤੋਂ ਪਹਿਲਾਂ ਦੀ ਰੇਲ ਕਨੈਕਟੀਵਿਟੀ ਬਹਾਲ ਕਰਨ ਦੇ ਆਪਣੇ ਵਿਜ਼ਨ ਦੇ ਬਾਰੇ ਵਿੱਚ ਚਰਚਾ ਕੀਤੀ ਸੀ। ਅਤੇ ਉਸੇ ਸਮੇਂ ਤੋਂ ਦੋਨਾਂ ਦੇਸ਼ਾਂ ਨੇ ਮਿਲ ਕੇ ਇਸ ’ਤੇ ਬਹੁਤ ਪ੍ਰਗਤੀ ਕੀਤੀ ਹੈ। ਇਸੇ ਦਾ ਨਤੀਜਾ ਹੈ ਕਿ ਕੋਵਿਡ ਮਹਾਮਾਰੀ ਦੇ ਦੌਰਾਨ ਸਾਨੂੰ ਰੇਲਵੇ ਨੈੱਟਵਰਕ ਦੇ ਦੁਆਰਾ ਬੰਗਲਾਦੇਸ਼ ਨੂੰ  ਆਕਸੀਜਨ ਆਦਿ ਭੇਜਣ ਵਿੱਚ ਸੁਵਿਧਾ ਰਹੀ। ਉਨ੍ਹਾਂ ਦੇ ਇਸ ਦੂਰਦ੍ਰਿਸ਼ਟੀ ਭਰੇ ਵਿਜ਼ਨ ਦੇ ਲਈ ਮੈਂ, ਪ੍ਰਧਾਨ ਮੰਤਰੀ ਸ਼ੇਖ ਹਸੀਨਾ ਜੀ ਦਾ ਹਿਰਦੇ ਤੋਂ ਅਭਿਨੰਦਨ ਕਰਦਾ ਹਾਂ।

 

ਸਾਥੀਓ

ਬਿਜਲੀ ਦੇ ਖੇਤਰ ਵਿੱਚ ਸਾਡਾ ਆਪਸੀ ਸਹਿਯੋਗ ਬਹੁਤ ਸਫ਼ਲ ਰਿਹਾ ਹੈ। ਅੱਜ ਭਾਰਤ ਬੰਗਲਾਦੇਸ਼ ਨੂੰ 1100 ਮੈਗਾ ਵਾਟ ਤੋਂ ਅਧਿਕ ਬਿਜਲੀ ਸਪਲਾਈ ਕਰ ਰਿਹਾ ਹੈ। ਮੈਤ੍ਰੀ ਸੁਪਰ ਥਰਮਲ ਪਾਵਰ ਪਲਾਂਟ ਦੀ ਪਹਿਲੀ ਯੂਨਿਟ ਵੀ ਚਾਲੂ ਹੋ ਗਈ ਹੈ। ਇਸ ਦਾ  ਉਦਘਾਟਨ ਅਸੀਂ ਪਿਛਲੇ ਸਾਲ, ਪ੍ਰਧਾਨ ਮੰਤਰੀ ਸ਼ੇਖ ਹਸੀਨਾ ਜੀ ਦੀ ਭਾਰਤ ਯਾਤਰਾ ਦੇ ਸਮੇਂ ਕੀਤਾ ਸੀ। ਅਤੇ ਹੁਣ ਅਸੀਂ ਦੂਸਰੀ ਯੂਨਿਟ ਨੂੰ ਵੀ ਜਲਦੀ ਚਾਲੂ ਕਰਨ ਦੀ ਦਿਸ਼ਾ ਵਿੱਚ ਕੰਮ ਕਰ ਰਹੇ ਹਾਂ।

ਜਿੱਥੋਂ ਤੱਕ ਊਰਜਾ-ਸਹਿਯੋਗ ਦੀ ਬਾਤ ਹੈ, ਸਾਡਾ ਪੈਟਰੋਲੀਅਮ ਟ੍ਰੇਡ 1 ਬਿਲੀਅਨ ਡਾਲਰ ਪਾਰ ਕਰ ਚੁੱਕਿਆ ਹੈ। ਇਹ ਖ਼ੁਸ਼ੀ ਦੀ ਬਾਤ ਹੈ ਕਿ ਸਾਡਾ ਸਹਿਯੋਗ ਹਾਈਡ੍ਰੋਕਾਰਬਨ ਦੀ ਸੰਪੂਰਨ value chain ਵਿੱਚ ਹੈ। ਚਾਹੇ ਉਹ up-stream ਹੋਵੇ, ਜਾਂ mid-stream ਜਾਂ down-stream. ਇਸ ਪਾਈਪਲਾਈਨ ਨਾਲ ਇਹ ਸਹਿਯੋਗ ਹੋਰ ਵਿਆਪਕ ਹੋਵੇਗਾ।

ਮੈਂ ਇਸ ਪ੍ਰੋਜੈਕਟ ਨਾਲ ਜੁੜੇ ਸਾਰੇ ਅਧਿਕਾਰੀਆਂ,ਵਿਸ਼ੇਸ਼ ਤੌਰ ’ਤੇ ਨੁਮਾਲੀਗੜ੍ਹ ਰਿਫਾਇਨਰੀ ਅਤੇ ਬੰਗਲਾਦੇਸ਼ ਪੈਟਰੋਲੀਅਮ ਕਾਰਪੋਰੇਸ਼ਨ ਨੂੰ ਵਧਾਈ ਦਿੰਦਾ ਹਾਂ।

Excellency,


ਕਿਤਨਾ ਸ਼ੁਭ ਸੰਯੋਗ ਹੈ, ਕਿ ਅੱਜ ਦਾ ਇਹ ਉਦਘਾਟਨ, ਬੰਗਬੰਧੁ ਸ਼ੇਖ ਮੁਜੀਬੁਰ ਰਹਿਮਾਨ ਦੀ ਜਨਮ ਜਯੰਤੀ ਤੋਂ ਇੱਕ ਦਿਨ ਬਾਅਦ ਹੋ ਰਿਹਾ ਹੈ! ਬੰਗਬੰਧੁ ਦੇ ‘ਸ਼ੋਨਾਰ ਬਾਂਗਲਾ’ ਵਿਜ਼ਨ ਵਿੱਚ ਪੂਰੇ ਖੇਤਰ ਦਾ ਮੈਤ੍ਰੀਪੂਰਨ ਵਿਕਾਸ ਅਤੇ ਸਮ੍ਰਿੱਧੀ ਸ਼ਾਮਲ ਸੀ। ਇਹ ਸੰਯੁਕਤ ਪੋਜੈਕਟ ਉਨ੍ਹਾਂ ਦੇ ਇਸ ਵਿਜ਼ਨ ਦੀ ਉੱਤਮ ਉਦਾਹਰਣ ਹੈ।


Excellency,

ਭਾਰਤ-ਬੰਗਲਾਦੇਸ਼ ਸਹਿਯੋਗ ਦੇ ਹਰ ਪਹਿਲੂ ਨੂੰ ਤੁਹਾਡੇ ਮਾਰਗਦਰਸ਼ਨ ਦਾ ਲਾਭ ਮਿਲਦਾ ਰਿਹਾ ਹੈ। ਇਸ ਵਿੱਚ ਇਹ ਪ੍ਰੋਜੈਕਟ ਵੀ ਸ਼ਾਮਲ ਹੈ। ਮੇਰੇ ਨਾਲ ਇਸ ਆਯੋਜਨ ਵਿੱਚ ਸ਼ਾਮਲ ਹੋਣ ਦੇ ਲਈ, ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ। ਅਤੇ ਇਸ ਪ੍ਰੋਜੈਕਟ ਤੋਂ ਲਾਭਵੰਦ ਹੋਣ ਵਾਲੇ ਸਾਰੇ ਲੋਕਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।

 ਧੰਨਵਾਦ।

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Income inequality declining with support from Govt initiatives: Report

Media Coverage

Income inequality declining with support from Govt initiatives: Report
NM on the go

Nm on the go

Always be the first to hear from the PM. Get the App Now!
...
Chairman and CEO of Microsoft, Satya Nadella meets Prime Minister, Shri Narendra Modi
January 06, 2025

Chairman and CEO of Microsoft, Satya Nadella met with Prime Minister, Shri Narendra Modi in New Delhi.

Shri Modi expressed his happiness to know about Microsoft's ambitious expansion and investment plans in India. Both have discussed various aspects of tech, innovation and AI in the meeting.

Responding to the X post of Satya Nadella about the meeting, Shri Modi said;

“It was indeed a delight to meet you, @satyanadella! Glad to know about Microsoft's ambitious expansion and investment plans in India. It was also wonderful discussing various aspects of tech, innovation and AI in our meeting.”