ਰਾਸ਼ਟਰਪਤੀ ਬਾਇਡਨ ਅਤੇ ਰਾਸ਼ਟਰਪਤੀ ਕਿਸ਼ਿਦਾ Virtual ਮਾਧਿਅਮ ਨਾਲ ਸਾਡੇ ਜੁੜੇ ਹੋਏ ਸਾਰੇ ਲੀਡਰਸ
Excellencies,
ਅੱਜ ਇਸ ਮਹੱਤਵਪੂਰਨ ਸਮਾਰੋਹ ਵਿੱਚ ਆਪ ਸਭ ਦੇ ਨਾਲ ਜੁੜ ਕੇ ਮੈਨੂੰ ਖੁਸ਼ੀ ਹੋ ਰਹੀ ਹੈ। ਇੰਡੋ-ਪੈਸਿਫਿਕ ਇਕੋਨੌਮਿਕ ਫ੍ਰੇਮਵਰਕ ਇਸ ਖੇਤਰ ਨੂੰ ਗਲੋਬਲ ਇਕਨੌਮਿਕ ਗ੍ਰੋਥ ਦਾ ਇੰਜਣ ਬਣਾਉਣ ਦੀ ਸਾਡੀ ਸਮੂਹਿਕ ਇੱਛਾਸ਼ਕਤੀ ਦਾ ਐਲਾਨ ਹੈ। ਇਸ ਮਹੱਤਵਪੂਰਨ ਪਹਿਲ ਦੇ ਲਈ ਮੈਂ ਰਾਸ਼ਟਰਪਤੀ ਬਾਇਡਨ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਇੰਡੋ ਪੈਸਿਫਿਕ ਖੇਤਰ ਵਿੱਚ manufacturing, ਆਰਥਿਕ ਗਤੀਵਿਧੀ, ਆਲਮੀ ਵਪਾਰ ਅਤੇ ਨਿਵੇਸ਼ ਦਾ ਕੇਂਦਰ ਹੈ। ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਇੰਡੋ ਪੈਸਿਫਿਕ ਖੇਤਰ ਦੇ ਟ੍ਰੇਡ ਪ੍ਰਵਾਹਾਂ ਵਿੱਚ ਭਾਰਤ ਸਦੀਆਂ ਤੋਂ ਇੱਕ ਪ੍ਰਮੁੱਖ ਕੇਂਦਰ ਰਿਹਾ ਹੈ। ਇਹ ਜ਼ਿਕਰਯੋਗ ਹੈ ਕਿ ਵਿਸ਼ਵ ਦਾ ਸਭ ਤੋਂ ਪ੍ਰਾਚੀਨ Commercial port ਭਾਰਤ ਵਿੱਚ ਮੇਰੇ home state ਗੁਜਰਾਤ ਦੇ ਲੋਥਲ ਵਿੱਚ ਸੀ । ਇਸ ਲਈ ਇਹ ਜ਼ਰੂਰੀ ਹੈ ਕਿ ਅਸੀਂ ਖੇਤਰ ਦੀਆਂ ਆਰਥਿਕ ਚੁਣੌਤੀਆਂ ਦੇ ਲਈ ਸਾਂਝਾ ਸਮਾਧਾਨ ਖੋਜੀਏ, ਰਚਨਾਤਮਕ ਵਿਵਸਥਾਵਾਂ ਬਣਾਈਏ।