Your Majesty,
Excellencies,
ਨਮਸਕਾਰ।
ਸਭ ਤੋਂ ਪਹਿਲਾ, “ਟਾਈਫੂਨ ਯਾਗੀ” ਨਾਲ ਪ੍ਰਭਾਵਿਤ ਲੋਕਾਂ ਦੇ ਪ੍ਰਤੀ ਮੈਂ ਆਪਣੀਆਂ ਗਹਿਰੀਆਂ ਸੰਵੇਦਨਾਵਾਂ ਵਿਅਕਤ ਕਰਦਾ ਹਾਂ।
ਇਸ ਮੁਸ਼ਕਲ ਸਮੇਂ ਵਿੱਚ, ਆਪ੍ਰੇਸ਼ਨ ਸਦਭਾਵ ਦੇ ਮਾਧਿਅਮ ਨਾਲ ਅਸੀਂ ਮਾਨਵੀ ਸਹਾਇਤਾ ਉਪਲਬਧ ਕਰਵਾਈ ਹੈ।
ਸਾਥੀਓ,
ਭਾਰਤ ਨੇ ਸਦਾ ਆਸੀਆਨ Unity ਅਤੇ Centrality ਦਾ ਸਮਰਥਨ ਕੀਤਾ ਹੈ। ਭਾਰਤ ਦੇ Indo-Pacific ਵਿਜ਼ਨ ਅਤੇ Quad ਸਹਿਯੋਗ ਦੇ ਕੇਂਦਰ ਵਿੱਚ ਵੀ ਆਸੀਆਨ ਹੈ। ਭਾਰਤ ਦੇ "Indo-Pacific Oceans’ Initiative” ਅਤੇ "ਆਸੀਆਨ Outlook on Indo-Pacific” ਦੇ ਦਰਮਿਆਨ ਗਹਿਰੀਆਂ ਸਮਾਨਤਾਵਾਂ ਹਨ। ਇੱਕ ਫ੍ਰੀ, ਓਪਨ, ਸਮਾਵੇਸ਼ੀ, ਸਮ੍ਰਿੱਧ ਅਤੇ rule-based ਇੰਡੋ-ਪੈਸਿਫਿਕ, ਪੂਰੇ ਖੇਤਰ ਦੀ ਸ਼ਾਂਤੀ ਅਤੇ ਪ੍ਰਗਤੀ ਦੇ ਲਈ ਮਹੱਤਵਪੂਰਨ ਹੈ
South China Sea ਦੀ ਸ਼ਾਂਤੀ, ਸੁਰੱਖਿਆ ਅਤੇ ਸਥਿਰਤਾ ਪੂਰੇ ਇੰਡੋ-ਪੈਸਿਫਿਕ ਖੇਤਰ ਦੇ ਹਿਤ ਵਿੱਚ ਹੈ।
ਸਾਡਾ ਮੰਨਣਾ ਹੈ ਕਿ ਸਮੁੰਦਰੀ ਗਤੀਵਿਧੀਆਂ ਅਣਕਲੋਸ (UNCLOS) ਦੇ ਤਹਿਤ ਸੰਚਾਲਿਤ ਹੋਣੀਆਂ ਚਾਹੀਦੀਆਂ ਹਨ। Freedom of Navigation ਅਤੇ Air Space ਸੁਨਿਸ਼ਚਿਤ ਕਰਨਾ ਜ਼ਰੂਰੀ ਹੈ। ਇੱਕ ਠੋਸ ਅਤੇ ਪ੍ਰਭਾਵੀ Code of Conduct ਬਣਾਇਆ ਜਾਣਾ ਚਾਹੀਦਾ ਹੈ। ਅਤੇ ਇਸ ਵਿੱਚ ਖੇਤਰੀ ਦੇਸ਼ਾਂ ਦੀ ਵਿਦੇਸ਼ ਨੀਤੀ ‘ਤੇ ਰੋਕ ਨਹੀਂ ਲਗਾਈ ਜਾਣੀ ਚਾਹੀਦੀ।
ਸਾਡੀ approach ਵਿਕਾਸਵਾਦ ਦੀ ਹੋਣੀ ਚਾਹੀਦੀ ਹੈ, ਨਾ ਕਿ ਵਿਸਤਾਰਵਾਦ ਦੀ।
ਸਾਥੀਓ,
ਮਯਾਂਮਾਰ ਦੀ ਸਥਿਤੀ ‘ਤੇ ਅਸੀਂ ਆਸੀਆ ਦ੍ਰਿਸ਼ਟੀਕੋਣ ਦਾ ਸਮਰਥਨ ਕਰਦੇ ਹਾਂ। ਅਸੀਂ Five-point ਕਨਸ਼ੈਂਸ਼ਨਜ਼ ਦਾ ਵੀ ਸਮਰਥਨ ਕਰਦੇ ਹਾਂ। ਨਾਲ ਹੀ, ਸਾਡਾ ਮੰਨਣਾ ਹੈ ਕਿ ਮਾਨਵੀ ਸਹਾਇਤਾ ਨੂੰ ਬਣਾਏ ਰੱਖਣਾ ਮਹੱਤਵਪੂਰਨ ਹੈ। ਅਤੇ ਲੋਕਤੰਤਰ ਦੀ ਬਹਾਲੀ ਦੇ ਲਈ ਉਪਯੁਕਤ ਕਦਮ ਵੀ ਉਠਾਏ ਜਾਣੇ ਚਾਹੀਦੇ ਹਨ। ਸਾਡਾ ਵਿਚਾਰ ਹੈ ਕਿ ਇਸ ਦੇ ਲਈ, ਮਯਾਂਮਾਰ ਨੂੰ isolate ਨਹੀਂ, engage ਕਰਨਾ ਹੋਵੇਗਾ।
ਇੱਕ ਪੜੋਸੀ ਦੇਸ਼ ਦੇ ਨਾਤੇ, ਭਾਰਤ ਆਪਣੀ ਜ਼ਿੰਮੇਦਾਰੀ ਨਿਭਾਉਂਦਾ ਰਹੇਗਾ।
ਸਾਥੀਓ,
ਵਿਸ਼ਵ ਦੇ ਅਲੱਗ-ਅਲੱਗ ਖੇਤਰਾਂ ਵਿੱਚ ਚੱਲ ਰਹੇ ਸੰਘਰਸ਼ਾਂ ਦਾ ਸਭ ਤੋਂ ਨਕਾਰਾਤਮਕ ਪ੍ਰਭਾਵ ਗਲੋਬਲ ਸਾਊਥ ਦੇ ਦੇਸ਼ਾਂ ‘ਤੇ ਹੋ ਰਿਹਾ ਹੈ। ਸਾਰੇ ਚਾਹੁੰਦੇ ਹਨ ਕਿ ਭਾਵੇਂ ਯੂਰੇਸ਼ਿਯਾ ਹੋਵੇ ਜਾਂ ਪੱਛਮ ਏਸ਼ੀਆ, ਜਲਦੀ ਤੋਂ ਜਲਦੀ ਸ਼ਾਂਤੀ ਸ਼ਾਂਤੀ ਅਤੇ ਸਥਿਰਤਾ ਦੀ ਬਹਾਲੀ ਹੋਵੇ।
ਮੈਂ ਬੁੱਧ ਦੀ ਧਰਤੀ ਤੋਂ ਆਉਂਦਾ ਹਾਂ, ਅਤੇ ਮੈਂ ਵਾਰ-ਵਾਰ ਕਿਹਾ ਹੈ ਕਿ ਇਹ ਯੁੱਧ ਦਾ ਯੁਗ ਨਹੀਂ ਹੈ। ਸਮੱਸਿਆਵਾਂ ਦਾ ਸਮਾਧਾਨ ਰਣਭੂਮੀ ਤੋਂ ਨਹੀਂ ਨਿਕਲ ਸਕਦਾ।
ਪ੍ਰਭੂਸੱਤਾ, ਖੇਤਰੀ ਅਖੰਡਤਾ ਅਤੇ ਅੰਤਰਰਾਸ਼ਟਰੀ ਕਾਨੂੰਨਾਂ ਦਾ ਆਦਰ ਕਰਨਾ ਜ਼ਰੂਰੀ ਹੈ। ਮਾਨਵੀ ਦ੍ਰਿਸ਼ਟੀਕੋਣ ਰੱਖਦੇ ਹੋਏ, ਡਾਇਲੌਗ ਅਤੇ diplomacy ਨੂੰ ਪ੍ਰਮੁੱਖਤਾ ਦੇਣੀ ਹੋਵੇਗੀ।
ਵਿਸ਼ਵ ਬੰਧੂ ਦੀ ਜ਼ਿੰਮੇਦਾਰੀ ਨੂੰ ਨਿਭਾਉਂਦੇ ਹੋਏ, ਭਾਰਤ ਇਸ ਦਿਸ਼ਾ ਵਿੱਚ ਹਰ ਸੰਭਵ ਯੋਗਦਾਨ ਕਰਦਾ ਰਹੇਗਾ। ਅੱਤਵਾਦ ਵੀ ਆਲਮੀ ਸ਼ਾਂਤੀ ਅਤੇ ਸੁਰੱਖਿਆ ਲਈ ਇੱਕ ਗੰਭੀਰ ਚੁਣੌਤੀ ਹੈ। ਇਸ ਦਾ ਸਾਹਮਣਾ ਕਰਨ ਲਈ, ਮਾਨਵਤਾ ਵਿੱਚ ਵਿਸ਼ਵਾਸ ਰੱਖਣ ਵਾਲੀਆਂ ਤਾਕਤਾਂ ਨੂੰ ਇਕਜੁੱਟ ਹੋ ਕੇ ਕੰਮ ਕਰਨਾ ਹੀ ਹੋਵੇਗਾ।
ਅਤੇ , ਸਾਈਬਰ, Maritime ਅਤੇ ਸਪੇਸ਼ ਦੇ ਖੇਤਰਾਂ ਵਿੱਚ ਆਪਸੀ ਸਹਿਯੋਗ ਨੂੰ ਬਲ ਵੀ ਦੇਣਾ ਹੋਵੇਗਾ।
ਸਾਥੀਓ,
ਨਾਲੰਦਾ ਦਾ ਪੁਨਰ-ਉਥਾਰ, East Asia Summit ਵਿੱਚ ਦਿੱਤੀ ਗਈ ਸਾਡੀ ਕਮਿਟਮੈਂਟ ਸੀ। ਇਸ ਵਰ੍ਹੇ ਜੂਨ ਵਿੱਚ, ਨਾਲੰਦਾ ਯੂਨੀਵਰਸਿਟੀ ਦੇ ਨਵੇਂ ਪਰਿਸਰ ਦਾ ਉਦਘਾਟਨ ਕਰਕੇ ਅਸੀਂ ਇਸ ਨੂੰ ਪੂਰਾ ਕੀਤਾ ਹੈ। ਮੈਂ ਇੱਥੇ ਉਪਸਥਿਤ ਸਾਰੇ ਦੇਸ਼ਾਂ ਨੂੰ ਨਾਲੰਦਾ ਵਿੱਚ ਹੋਣ ਵਾਲੇ Heads of Higher Education Conclave ਦੇ ਲਈ ਸੱਦਾ ਦਿੰਦਾ ਹਾਂ।
ਸਾਥੀਓ,
East Asia Summit ਭਾਰਤ ਦੀ Act East Policy ਦਾ ਇੱਕ ਮਹੱਤਵਪੂਰਨ ਥੰਮ੍ਹ ਹੈ।
ਅਤੇ, ਅੱਜ ਦੀ ਇਸ ਸਮਿਟ ਦੇ ਸ਼ਾਨਦਾਰ ਆਯੋਜਨ ਲਈ ਮੈਂ ਪ੍ਰਧਾਨ ਮੰਤਰੀ ਸਿਪਾਨਦੋਨ ਦਾ ਹਾਰਦਿਕ ਅਭਿਨੰਦਨ ਕਰਦਾ ਹਾਂ।
ਮੈਂ ਆਗਾਮੀ Chair ਮਲੇਸ਼ੀਆ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ ਅਤੇ ਉਨ੍ਹਾਂ ਦੀ ਸਫ਼ਲ ਪ੍ਰਧਾਨਗੀ ਲਈ ਭਾਰਤ ਦੇ ਪੂਰਨ ਸਮਰਥਨ ਦਾ ਵਿਸ਼ਵਾਸ ਦਿਲਾਉਂਦਾ ਹਾਂ।
ਬਹੁਤ-ਬਹੁਤ ਧੰਨਵਾਦ।