Excellency,
ਮੈਂ ਤੁਹਾਡੀ ਮਿੱਤਰਤਾ, ਗਰਮਜੋਸ਼ੀ ਭਰੇ ਸੁਆਗਤ ਅਤੇ ਪਰਾਹੁਣਚਾਰੀ ਸਤਿਕਾਰ ਦੇ ਲਈ ਹਾਰਦਿਕ ਆਭਾਰ ਵਿਅਕਤ ਕਰਦਾ ਹਾਂ। ਮੇਰੇ ਲਈ ਖ਼ੁਸ਼ੀ ਦੀ ਬਾਤ ਹੈ ਕਿ BRICS Summit ਦੇ ਲਈ ਕਜ਼ਾਨ ਜਿਹੇ ਖ਼ੂਬਸੂਰਤ ਸ਼ਹਿਰ ਵਿੱਚ ਆਉਣ ਦਾ ਅਵਸਰ ਮਿਲਿਆ ਹੈ। ਇਸ ਸ਼ਹਿਰ ਦੇ ਨਾਲ ਭਾਰਤ ਦੇ ਗਹਿਰੇ ਅਤੇ ਇਤਿਹਾਸਿਕ ਸਬੰਧ ਰਹੇ ਹਨ। ਕਜ਼ਾਨ ਵਿੱਚ ਭਾਰਤ ਦੇ ਨਵੇਂ Consulate ਦੇ ਖੁੱਲ੍ਹਣ ਨਾਲ ਇਹ ਸਬੰਧ ਹੋਰ ਮਜ਼ਬੂਤ ਹੋਣਗੇ।
Excellency,
ਪਿਛਲੇ ਤਿੰਨ ਮਹੀਨਿਆਂ ਵਿੱਚ ਮੇਰਾ ਦੋ ਵਾਰ ਰੂਸ ਆਉਣਾ ਸਾਡੇ ਕਰੀਬੀ ਤਾਲਮੇਲ ਅਤੇ ਗਹਿਰੀ ਮਿੱਤਰਤਾ ਨੂੰ ਦਰਸਾਉਂਦਾ ਹੈ। ਜੁਲਾਈ ਵਿੱਚ ਮਾਸਕੋ ਵਿੱਚ ਹੋਏ ਸਾਡੇ Annual Summit ਨਾਲ ਹਰ ਖੇਤਰ ਵਿੱਚ ਸਾਡੇ ਸਹਿਯੋਗ ਨੂੰ ਬਲ ਮਿਲਿਆ ਹੈ।
Excellency,
ਪਿਛਲੇ ਇੱਕ ਵਰ੍ਹੇ ਵਿੱਚ BRICS ਦੀ ਸਫ਼ਲ ਪ੍ਰਧਾਨਗੀ ਦੇ ਲਈ ਮੈਂ ਤੁਹਾਨੂੰ ਵਧਾਈ ਦਿੰਦਾ ਹਾਂ। ਪੰਦਰਾਂ (15) ਵਰ੍ਹਿਆਂ ਵਿੱਚ, BRICS ਨੇ ਆਪਣੀ ਵਿਸ਼ੇਸ਼ ਪਹਿਚਾਣ ਬਣਾਈ ਹੈ ਅਤੇ ਹੁਣ ਵਿਸ਼ਵ ਦੇ ਅਨੇਕ ਦੇਸ਼ ਇਸ ਨਾਲ ਜੁੜਨਾ ਚਾਹੁੰਦੇ ਹਨ। ਮੈਂ BRICS Summit ਵਿੱਚ ਹਿੱਸਾ ਲੈਣ ਦੇ ਲਈ ਉਤਸੁਕ ਹਾਂ।
Excellency,
ਰੂਸ ਅਤੇ ਯੂਕ੍ਰੇਨ ਦੇ ਦਰਮਿਆਨ ਚਲ ਰਹੇ ਸੰਘਰਸ਼ ਦੇ ਵਿਸ਼ੇ ‘ਤੇ ਅਸੀਂ ਲਗਾਤਾਰ ਸੰਪਰਕ ਵਿੱਚ ਰਹੇ ਹਾਂ। ਜਿਹਾ ਮੈਂ ਪਹਿਲੇ ਭੀ ਕਿਹਾ ਹੈ, ਸਾਡਾ ਮੰਨਣਾ ਹੈ ਕਿ ਸਮੱਸਿਆਵਾਂ ਦਾ ਸਮਾਧਾਨ ਸ਼ਾਂਤੀਪੂਰਨ ਤਰੀਕੇ ਨਾਲ ਹੀ ਹੋਣਾ ਚਾਹੀਦਾ ਹੈ। ਸ਼ਾਂਤੀ ਅਤੇ ਸਥਿਰਤਾ ਦੀ ਜਲਦੀ ਤੋਂ ਜਲਦੀ ਬਹਾਲੀ ਦਾ ਅਸੀਂ ਪੂਰੀ ਤਰ੍ਹਾਂ ਸਮਰਥਨ ਕਰਦੇ ਹਾਂ। ਸਾਡੇ ਸਾਰੇ ਪ੍ਰਯਾਸ ਮਾਨਵਤਾ ਨੂੰ ਪ੍ਰਮੁੱਖਤਾ ਦਿੰਦੇ ਹਨ। ਆਉਣ ਵਾਲੇ ਸਮੇਂ ਵਿੱਚ ਭੀ ਭਾਰਤ ਹਰ ਸੰਭਵ ਸਹਿਯੋਗ ਦੇਣ ਦੇ ਲਈ ਤਿਆਰ ਹੈ।
Excellency,
ਅੱਜ ਇਨ੍ਹਾਂ ਸਾਰੇ ਵਿਸ਼ਿਆਂ ‘ਤੇ ਵਿਚਾਰ ਸਾਂਝੇ ਕਰਨ ਦਾ ਇੱਕ ਹੋਰ ਮਹੱਤਵਪੂਰਨ ਅਵਸਰ ਹੈ। ਇੱਕ ਵਾਰ ਫਿਰ ਬਹੁਤ ਬਹੁਤ ਧੰਨਵਾਦ।