ਮਹਾਮਹਿਮ,

 

ਤੁਹਾਡੇ ਵਿਚਾਰਾਂ ਦੇ ਲਈ ਬਹੁਤ ਧੰਨਵਾਦ। ਸਾਡੇ ਮੰਥਨ ਤੋਂ ਜੋ ਵਿਚਾਰ ਉੱਭਰੇ ਹਨ, ਅਸੀਂ ਉਨ੍ਹਾਂ ’ਤੇ ਜ਼ਰੂਰ ਗੌਰ ਕਰਾਂਗੇ। ਸਾਡੀਆਂ ਕੁਝ ਸਾਂਝੀਆਂ ਪ੍ਰਾਥਮਿਕਤਾਵਾਂ ਹਨ ਅਤੇ Pacific Island ਦੇਸ਼ਾਂ ਦੀਆਂ ਕੁਝ ਜ਼ਰੂਰਤਾਂ। ਇਸ ਮੰਚ ’ਤੇ ਸਾਡਾ ਪ੍ਰਯਾਸ ਹੈ ਕਿ ਸਾਡੀ partnership ਇਨ੍ਹਾਂ ਦੋਵਾਂ ਪਹਿਲੂਆਂ ਨੂੰ ਧਿਆਨ ਵਿੱਚ ਰਖਦੇ ਹੋਏ ਚਲੇ।  FIPIC ਵਿੱਚ ਸਾਡੇ ਸਹਿਯੋਗ ਨੂੰ ਅੱਗੇ ਵਧਾਉਣ ਲਈ ਮੈਂ ਕੁਝ ਐਲਾਨ ਕਰਨਾ ਚਾਹੁੰਦਾ ਹਾਂ:

1.     Pacific Region ਵਿੱਚ ਹੈਲਥਕੇਅਰ ਨੂੰ ਬੂਸਟ ਕਰਨ ਦੇ ਲਈ ਅਸੀਂ ਫ਼ਿਜੀ ਵਿੱਚ ਇੱਕ ਸੁਪਰ-ਸਪੈਸ਼ਲਿਟੀ ਕਾਰਡੀਓਲੌਜੀ ਹਸਪਤਾਲ ਬਣਾਉਣ ਦਾ ਫ਼ੈਸਲਾ ਕੀਤਾ ਹੈ। ਟ੍ਰੇਂਡ ਸਟਾਫ, ਅਤਿਆਧੁਨਿਕ ਸੁਵਿਧਾਵਾਂ ਅਤੇ ਇੰਫ੍ਰਾਸਟ੍ਰਕਚਰ ਨਾਲ ਲੈਸ ਇਹ ਹਸਪਤਾਲ ਪੂਰੇ ਖੇਤਰ ਲਈ ਇੱਕ ਲਾਇਫ ਲਾਈਨ ਬਣੇਗਾ। ਭਾਰਤ ਸਰਕਾਰ ਇਸ ਮੈਗਾ ਗ੍ਰੀਨ-ਫੀਲਡ ਪ੍ਰੋਜੈਕਟ ਦਾ ਪੂਰਾ ਖਰਚ ਉਠਾਏਗੀ।
 

2.    ਭਾਰਤ ਸਾਰੇ 14 ਪੈਸੀਫਿਕ ਆਈਲੈਂਡ ਦੇਸ਼ਾਂ ਵਿੱਚ ਡਾਯਲਿਸਿਸ (Dialysis) ਯੂਨਿਟ ਲਗਾਉਣ ਵਿੱਚ ਮਦਦ ਕਰੇਗਾ।

3.    ਸਾਰੇ 14 ਪੈਸੀਫਿਕ ਆਈਲੈਂਡ ਦੇਸ਼ਾਂ ਨੂੰ Sea ਐਂਬੂਲੈਂਸ ਪ੍ਰਦਾਨ ਕੀਤੀ ਜਾਵੇਗੀ।

4.    ਸੰਨ 2022 ਵਿੱਚ ਫ਼ਿਜੀ ਵਿੱਚ ਅਸੀਂ Jaipur Foot Camp ਲਗਾਇਆ ਸੀ।

ਇਸ ਕੈਂਪ ਵਿੱਚ 600 ਤੋਂ ਅਧਿਕ ਲੋਕਾਂ ਨੂੰ ਬਿਨਾ ਕਿਸੇ ਫੀਸ ਦੇ ਪ੍ਰੋਸਥੈਟਿਕ limbs ਲਗਾਏ ਗਏ। ਦੋਸਤੋ, ਇਹ gift ਜਿਸ ਨੂੰ ਮਿਲਦਾ ਹੈ, ਉਸ ਨੂੰ ਲਗਦਾ ਹੈ ਮੰਨੋ ਜੀਵਨਦਾਨ ਮਿਲ ਗਿਆ ਹੋਵੇ।

PIC ਖੇਤਰ ਲਈ, ਅਸੀਂ ਇਸ ਵਰ੍ਹੇ PNG ਵਿੱਚ Jaipur foot camp ਲਗਾਉਣ ਦਾ ਫ਼ੈਸਲਾ ਕੀਤਾ ਹੈ। ਸੰਨ 2024 ਵਿੱਚ, ਹਰ ਵਰ੍ਹੇ ਇਸ ਤਰ੍ਹਾਂ ਦੇ ਦੋ ਹੋਰ ਕੈਂਪ Pacific ਆਈਲੈਂਡ ਦੇਸ਼ਾਂ ਵਿੱਚ ਲਗਾਏ ਜਾਣਗੇ।
 

ਭਾਰਤ ਵਿੱਚ ਜਨ ਔਸ਼ਧੀ ਸਕੀਮ ਦੇ ਦੁਆਰਾ ਸਸਤੀਆਂ ਕੀਮਤਾਂ 'ਤੇ ਚੰਗੀ quality  ਦੀਆਂ 1800 ਜੈਨੇਰਿਕ ਦਵਾਈਆਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਹਨ। ਉਦਾਹਰਣ ਦੇ ਤੌਰ ‘ਤੇ, Anti-Diabetes  ਦਵਾਈ, ਬਜ਼ਾਰੂ ਕੀਮਤ ਦੇ ਮੁਕਾਬਲੇ ਜਨ ਔਸ਼ਧੀ ਕੇਂਦਰ ਵਿੱਚ 90% ਤੱਕ ਘੱਟ ਕੀਮਤ 'ਤੇ ਮਿਲਦੀ  ਹੈ। ਅਤੇ ਹੋਰ ਸਾਰੀਆਂ ਦਵਾਈਆਂ, 60 ਤੋਂ 90% ਦੀ ਛੂਟ ਤੱਕ ਘੱਟ ਕੀਮਤ 'ਤੇ।  ਇਸੇ ਤਰ੍ਹਾਂ ਨਾਲ ਮੈਂ ਜਨ ਔਸ਼ਧੀ ਕੇਂਦਰਾਂ ਨੂੰ ਤੁਹਾਡੇ ਦੇਸ਼ਾਂ ਵਿੱਚ ਲਿਆਉਣ ਦਾ ਪ੍ਰਸਤਾਵ ਕਰਦਾ ਹਾਂ।

6.    ਸਾਈਂਟੀਫਿਕ ਸਟੱਡੀਜ਼ ਦਿਖਾਉਂਦੀਆਂ ਹਨ ਕਿ diabetes ਜਿਹੇ ਲਾਈਫਸਟਾਈਲ ਡਿਜ਼ੀਜ ਦੇ prevention ਵਿੱਚ ਯੋਗ ਬਹੁਤ ਕੰਮ ਆ ਸਕਦਾ ਹੈ। ਅਸੀਂ ਤੁਹਾਡੇ ਦੇਸ਼ਾਂ ਵਿੱਚ ਯੋਗ center ਸਥਾਪਿਤ ਕਰਨ ਦਾ ਪ੍ਰਸਤਾਵ ਰੱਖਦੇ ਹਾਂ।

7.    PNG ਵਿੱਚ Centre of Excellence for IT ਨੂੰ ਅੱਪਗ੍ਰੇਡ ਕੀਤਾ ਜਾਵੇਗਾ। ਅਤੇ ਉਸ ਨੂੰ "Regional Information Technology ਅਤੇ Cyber security hub” ਦੇ ਰੂਪ ਵਿੱਚ ਤਿਆਰ ਕੀਤਾ ਜਾਵੇਗਾ।

8.    ਫ਼ਿਜੀ ਦੇ ਨਾਗਰਿਕਾਂ ਲਈ ਇੱਕ 24X7 emergency  ਹੈਲਪਲਾਈਨ ਦੀ ਸੁਵਿਧਾ ਤਿਆਰ ਕੀਤੀ ਜਾਵੇਗੀ। PIC ਦੇ ਸਾਰੇ ਦੇਸ਼ਾਂ ਵਿੱਚ ਵੀ ਇਸ ਤਰ੍ਹਾਂ ਦੀ ਸੁਵਿਧਾ ਸਥਾਪਿਤ ਕਰਨ ਵਿੱਚ ਸਾਨੂੰ ਖੁਸ਼ੀ ਹੋਵੇਗੀ।

ਹਰੇਕ ਪੈਸੀਫਿਕ ਆਈਲੈਂਡ ਦੇਸ਼ ਵਿੱਚ SME  ਸੈਕਟਰ ਦੇ ਵਿਕਾਸ ਲਈ ਪ੍ਰੋਜੈਕਟ ਦਾ ਐਲਾਨ ਕਰਦਾ ਹਾਂ। ਇਸ ਸਕੀਮ ਦੇ ਤਹਿਤ ਮਸ਼ੀਨਰੀ ਅਤੇ ਟੈਕਨੋਲੌਜੀ ਸਪਲਾਈ ਕੀਤੀ ਜਾਵੇਗੀ ਅਤੇ ਕਪੈਸਟੀ building  ਦੇ ਲਈ programme ਕੀਤੇ ਜਾਣਗੇ।

10.   Pacific ਆਈਲੈਂਡ Heads of State ਦੇ Residences ਨੂੰ ਸੋਲਰ ਕਰਨ ਦਾ project ਤੁਸੀਂ ਸਾਰਿਆਂ ਨੇ ਪਸੰਦ ਕੀਤਾ। ਹੁਣ ਅਸੀਂ ਸਾਰੇ FIPIC ਦੇਸ਼ਾਂ ਵਿੱਚ ਘੱਟ ਤੋਂ ਘੱਟ ਇੱਕ ਸਰਕਾਰੀ ਇਮਾਰਤ ਨੂੰ ਸੋਲਰ ਊਰਜਾ ਵਿੱਚ ਕਨਵਰਟ ਕਰਾਂਗੇ।

11.   ਪੀਣ ਦੇ ਪਾਣੀ ਦੀ ਸਮੱਸਿਆ ਨੂੰ ਦੂਰ ਕਰਨ ਲਈ, ਮੈਂ ਹਰ ਪੈਸੀਫਿਕ ਆਈਲੈਂਡ ਦੇਸ਼ ਦੇ ਲੋਕਾਂ ਦੇ ਲਈ desalination units ਦੇਣ ਦਾ ਐਲਾਨ ਕਰਦਾ ਹਾਂ।

12.    Capacity building ਵਿੱਚ ਸਾਡੇ long-term ਸਹਿਯੋਗ ਨੂੰ ਅੱਗੇ ਵਧਾਉਂਦੇ ਹੋਏ, ਮੈਂ ਅੱਜ pacific ਆਈਲੈਂਡ ਦੇਸ਼ਾਂ ਦੇ ਲਈ 'Sagar Amrut Scholarship' ਸਕੀਮ ਦਾ ਐਲਾਨ ਕਰਦਾ ਹਾਂ। ਇਸ ਦੇ ਤਹਿਤ ਅਗਲੇ ਪੰਜ ਵਰ੍ਹਿਆਂ ਵਿੱਚ 1000 ITEC training  ਦਿੱਤੀ ਜਾਵੇਗੀ।

ਮਹਾਮਹਿਮ,

ਅੱਜ ਮੈਂ ਆਪਣੀ ਬਾਤ ਇੱਥੇ ਹੀ ਸਮਾਪਤ ਕਰਦਾ ਹਾਂ। ਇਸ ਫੋਰਮ ਨਾਲ ਮੇਰਾ ਵਿਸ਼ੇਸ਼ ਲਗਾਓ ਹੈ। ਇਹ ਸੀਮਾਵਾਂ ਨੂੰ ਚੁਣੌਤੀ ਦਿੰਦਾ ਹੈ। ਅਤੇ ਨਾਲ ਹੀ ਮਾਨਵੀ ਸਹਿਯੋਗ ਦੀਆਂ ਸੀਮਾਵਾਂ ਨੂੰ ਅਸੀਮਿਤ ਮੰਨਦਾ ਹੈ। ਇੱਕ ਵਾਰ ਫਿਰ, ਤੁਹਾਡੀ ਸਾਰਿਆਂ ਦੀ ਉਪਸਥਿਤੀ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ।
I hope that next time we will have the opportunity to welcome you in India.

 

ਉਮੀਦ ਕਰਦਾ ਹਾਂ ਅਗਲੀ ਵਾਰ ਭਾਰਤ ਵਿੱਚ ਤੁਹਾਡਾ ਸਵਾਗਤ ਕਰਨ ਦਾ ਮੌਕਾ ਮਿਲੇਗਾ।
 

ਇੱਕ ਮਿੱਤਰ ਦੇ ਰੂਪ ਵਿੱਚ, ਮੈਂ ਉਮੀਦ ਕਰਦਾ ਹਾਂ ਕਿ UN ਵਿੱਚ Global South ਦੀ ਆਵਾਜ਼ ਉਠਾਉਣ ਲਈ, 2028-29 ਵਿੱਚ ਭਾਰਤ ਦੀ UNSC ਮੈਂਬਰਸ਼ਿਪ ਨੂੰ ਤੁਹਾਡਾ ਸਾਰਿਆਂ ਦਾ ਸਮਰਥਨ ਮਿਲੇਗਾ।

ਧੰਨਵਾਦ!

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
PLI, Make in India schemes attracting foreign investors to India: CII

Media Coverage

PLI, Make in India schemes attracting foreign investors to India: CII
NM on the go

Nm on the go

Always be the first to hear from the PM. Get the App Now!
...

Prime Minister Shri Narendra Modi paid homage today to Mahatma Gandhi at his statue in the historic Promenade Gardens in Georgetown, Guyana. He recalled Bapu’s eternal values of peace and non-violence which continue to guide humanity. The statue was installed in commemoration of Gandhiji’s 100th birth anniversary in 1969.

Prime Minister also paid floral tribute at the Arya Samaj monument located close by. This monument was unveiled in 2011 in commemoration of 100 years of the Arya Samaj movement in Guyana.