ਮੇਰੇ ਪਿਆਰੇ ਸਾਥੀਓ,
ਮੈਂ ਆਪ ਸਭ ਦਾ 140 ਕਰੋੜ ਦੇਸ਼ਵਾਸੀਆਂ ਦੀ ਤਰਫ਼ੋ ਸੁਆਗਤ ਕਰਦਾ ਹਾਂ, ਆਪ ਸਾਰਿਆਂ ਨੂੰ ਵਧਾਈਆਂ ਦਿੰਦਾ ਹਾਂ।
ਇਹ ਸੁਖਦ ਸੰਜੋਗ ਹੈ ਕਿ ਇਸੇ ਸਥਾਨ ‘ਤੇ, ਇਸੇ stadium ਵਿੱਚ 1951 ਵਿੱਚ ਪ੍ਰਥਮ Asian Games ਹੋਏ ਸਨ। ਅੱਜ ਆਪ (ਤੁਸੀਂ) ਭੀ ਅਤੇ ਆਪ (ਤੁਸੀਂ) ਸਾਰੇ ਖਿਡਾਰੀਆਂ ਨੇ, ਤੁਸੀਂ ਜੋ ਪਰਾਕ੍ਰਮ ਕੀਤਾ ਹੈ, ਜੋ ਪੁਰਸ਼ਾਰਥ ਕੀਤਾ ਹੈ, ਜੋ ਪਰਿਣਾਮ ਦਿੱਤਾ ਹੈ, ਉਸ ਦੇ ਕਾਰਨ ਦੇਸ਼ ਦੇ ਹਰ ਕੋਣੇ ਵਿੱਚ ਉਤਸਵ ਦਾ ਮਾਹੌਲ ਹੈ। 100 ਪਾਰ ਦੀ ਮੈਡਲ ਟੈਲੀ ਦੇ ਲਈ ਤੁਸੀਂ ਦਿਨ-ਰਾਤ ਇੱਕ ਕਰ ਦਿੱਤਾ। ਏਸ਼ਿਆਈ ਖੇਡਾਂ (Asian Games) ਵਿੱਚ ਆਪ (ਤੁਹਾਡੇ) ਸਾਰੇ ਖਿਡਾਰੀਆਂ ਦੇ ਪ੍ਰਦਰਸ਼ਨ ਨਾਲ ਪੂਰਾ ਦੇਸ਼ ਗੌਰਵ ਦੀ ਅਨੁਭੂਤੀ ਕਰ ਰਿਹਾ ਹੈ।
ਅੱਜ ਮੈਂ ਪੂਰੇ ਦੇਸ਼ ਦੀ ਤਰਫ਼ੋਂ ਆਪਣੇ ਐਥਲੀਟਸ (athletes) ਦੇ ਪ੍ਰਸਿੱਖਿਅਕਾਂ ਦਾ, ਟ੍ਰੇਨਰਸ (trainers) ਅਤੇ ਕੋਚ (coach) ਦਾ ਭੀ ਹਿਰਦੇ ਤੋਂ ਅਭਿਨੰਦਨ ਕਰਦਾ ਹਾਂ, ਆਭਾਰ ਵਿਅਕਤ ਕਰਦਾ ਹਾਂ। ਮੈਂ ਇਸ ਦਲ ਵਿੱਚ ਸ਼ਾਮਲ ਹਰ ਵਿਅਕਤੀ, ਸਪੋਰਟ ਸਟਾਫ਼, ਫਿਜ਼ੀਓ, (support staff, physio) ਅਧਿਕਾਰੀਗਣ, ਉਨ੍ਹਾਂ ਸਾਰਿਆਂ ਦੀ ਭਰਪੂਰ ਪ੍ਰਸ਼ੰਸਾ ਕਰਦਾ ਹਾਂ, ਸ਼ਲਾਘਾ ਕਰਦਾ ਹਾਂ। ਅਤੇ ਤੁਹਾਡੇ ਮਾਤਾ-ਪਿਤਾ ਜੀ ਨੂੰ ਮੈਂ ਵਿਸ਼ੇਸ਼ ਤੌਰ ‘ਤੇ ਵੰਦਨ ਕਰਦਾ ਹਾਂ। ਕਿਉਂਕਿ ਸ਼ੁਰੂਆਤ ਘਰ ਤੋਂ ਹੁੰਦੀ ਹੈ, ਕਰੀਅਰ (career) ਦੇ ਬਹੁਤ ਸਾਰੇ ਰਸਤਿਆਂ ਨੂੰ, ਬੱਚੇ ਜਦੋਂ ਇਸ ਦਿਸ਼ਾ ਵਿੱਚ ਜਾਂਦੇ ਹਨ ਤਾਂ ਸ਼ੁਰੂ ਵਿੱਚ ਤਾਂ ਬਹੁਤ ਹੀ ਵਿਰੋਧ ਹੁੰਦਾ ਹੈ, ਕਿ ਟਾਇਮ (time) ਖਰਾਬ ਮਤ ਕਰੋ, ਪੜ੍ਹਾਈ ਕਰੋ। ਇਹ ਕਰੋ, ਉਹ ਨਾ ਕਰੋ। ਕਦੇ ਚੋਟ ਲਗ ਗਈ ਤਾਂ ਮਾਂ ਕਹਿਣ ਲਗੀ ਹੁਣ ਤਾਂ ਨਹੀਂ ਜਾਣਾ ਹੈ, ਹੁਣ ਮੈਂ ਤਾਂ ਇਹ ਤਾਂ ਨਹੀਂ ਹੋਣ ਦੇਵਾਂਗੀ। ਅਤੇ ਇਸ ਲਈ ਤੁਹਾਡੇ ਮਾਤਾ-ਪਿਤਾ ਭੀ ਵੰਦਨ ਦੇ ਅਧਿਕਾਰੀ ਹਨ। ਆਪ (ਤੁਸੀਂ) ਕਦੇ ਪਰਦੇ ‘ਤੇ ਤਾਂ ਜੋ ਪਿੱਛੇ ਰਹਿਣ ਵਾਲੇ ਲੋਕ ਹੁੰਦੇ ਹਨ, ਕਦੇ ਪਰਦੇ ‘ਤੇ ਆਉਂਦੇ ਨਹੀਂ ਹਨ, ਲੇਕਿਨ, ਟ੍ਰੇਨਿੰਗ (training) ਤੋਂ ਪੋਡੀਅਮ (podium) ਤੱਕ ਦਾ ਇਹ ਜੋ ਸਫ਼ਰ ਹੈ ਨਾ ਇਹ ਇਨ੍ਹਾਂ ਲੋਕਾਂ ਦੇ ਬਿਨਾ ਸੰਭਵ ਹੀ ਨਹੀਂ ਹੈ।
ਸਾਥੀਓ,
ਆਪ (ਤੁਸੀਂ) ਸਾਰੇ ਇਤਿਹਾਸ ਰਚ ਕੇ ਆਏ ਹੋ। ਇਨ੍ਹਾਂ ਏਸ਼ਿਆਈ ਖੇਡਾਂ (Asian Games) ਵਿੱਚ ਜੋ-ਜੋ ਅੰਕੜੇ ਹਨ, ਉਹ ਭਾਰਤ ਦੀ ਸਫ਼ਲਤਾ ਦੇ ਸਾਖੀ ਬਣ ਰਹੇ ਹਨ। ਏਸ਼ਿਆਈ ਖੇਡਾਂ (Asian Games) ਵਿੱਚ ਇਹ ਭਾਰਤ ਦਾ ਹੁਣ ਤੱਕ ਦਾ ਸਭ ਤੋਂ ਸ਼ਾਨਦਾਰ ਪ੍ਰਦਰਸ਼ਨ ਹੈ। ਅਤੇ ਵਿਅਕਤੀਗਤ ਰੂਪ ਨਾਲ ਮੈਨੂੰ ਇਸ ਬਾਤ ਦੇ ਲਈ ਸੰਤੋਸ਼ ਹੈ ਕਿ ਅਸੀਂ ਸਹੀ ਦਿਸ਼ਾ ਵਿੱਚ ਜਾ ਰਹੇ ਹਾਂ। ਜਦੋਂ ਅਸੀਂ ਵੈਕਸੀਨ (vaccine) ਦੀ ਤਰਫ਼ ਕੰਮ ਕਰ ਰਹੇ ਸਾਂ ਤਾਂ ਬੜੀਆਂ ਆਸ਼ੰਕਾਵਾਂ (ਖਦਸ਼ੇ) ਸਨ ਕਿ ਸਫ਼ਲ ਹੋਵਾਂਗੇ ਕਿ ਨਹੀਂ ਹੋਵਾਂਗੇ। ਲੇਕਿਨ ਜਦੋਂ ਵੈਕਸੀਨ (vaccine) ਵਿੱਚ ਸਫ਼ਲ ਹੋਏ ਤਾਂ 200 ਕਰੋੜ ਤੋਂ (16.19) ਡੋਜ਼ (dose) ਲਗੇ, ਦੇਸ਼ਵਾਸੀਆਂ ਦੀ ਜ਼ਿੰਦਗੀ ਬਚੀ, ਅਤੇ ਦੁਨੀਆ ਦੇ 150 ਦੇਸ਼ਾਂ ਦੀ ਮਦਦ ਕੀਤੀ, ਤਾਂ ਮੈਨੂੰ ਲਗਿਆ ਕਿ ਹਾਂ, ਸਾਡੀ ਦਿਸ਼ਾ ਸਹੀ ਹੈ। ਅੱਜ ਜਦੋਂ ਆਪ (ਤੁਸੀਂ) ਸਫ਼ਲ ਹੋ ਕੇ ਆਏ ਹੋ ਤਾਂ ਮੈਨੂੰ ਲਗਦਾ ਹੈ ਸਾਡੀ ਦਿਸ਼ਾ ਸਹੀ ਹੈ।
ਵਿਦੇਸ਼ੀ ਧਰਤੀ ‘ਤੇ ਐਥਲੈਟਿਕਸ (athletics) ਵਿੱਚ ਸਭ ਤੋਂ ਜ਼ਿਆਦਾ ਮੈਡਲ ਭਾਰਤ ਨੇ ਇਸ ਵਾਰ ਜਿੱਤੇ ਹਨ। ਸ਼ੂਟਿੰਗ (Shooting) ਵਿੱਚ ਹੁਣ ਤੱਕ ਦਾ ਸਰਬਉੱਚ ਮੈਡਲ (highest ever medal), ਤੀਰਅੰਦਾਜ਼ੀ (archery) ਵਿੱਚ ਹੁਣ ਤੱਕ ਦਾ ਸਰਬਉੱਚ ਮੈਡਲ (highest ever medal), ਸਕੁਐਸ਼ (squash) ਵਿੱਚ ਹੁਣ ਤੱਕ ਦਾ ਸਰਬਉੱਚ ਮੈਡਲ (highest ever medal), ਰੋਇੰਗ (rowing) ਵਿੱਚ ਹੁਣ ਤੱਕ ਦਾ ਸਰਬਉੱਚ ਮੈਡਲ (highest ever medal), ਮਹਿਲਾ ਮੁੱਕੇਬਾਜ਼ੀ (female boxing) ਵਿੱਚ ਹੁਣ ਤੱਕ ਦਾ ਸਰਬਉੱਚ ਮੈਡਲ (highest ever medal), ਮਹਿਲਾ ਕ੍ਰਿਕਟ (women cricket) ਵਿੱਚ ਪਹਿਲੀ ਵਾਰ ਗੋਲਡ ਮੈਡਲ (gold medal), ਪੁਰਸ਼ ਕ੍ਰਿਕਟ (male cricket) ਵਿੱਚ ਪਹਿਲੀ ਵਾਰ ਗੋਲਡ ਮੈਡਲ (gold medal), ਸਕੁਐਸ਼ ਮਿਕਸਡ ਡਬਲਸ (squash mixed doubles) ਵਿੱਚ ਪਹਿਲੀ ਵਾਰ ਗੋਲਡ ਮੈਡਲ (gold medal), ਆਪ (ਤੁਸੀਂ) ਲੋਕਾਂ ਨੇ ਗੋਲਡ ਮੈਡਲਾਂ ( gold medals) ਦੀ ਝੜੀ ਲਗਾ ਦਿੱਤੀ। ਅਤੇ ਆਪ (ਤੁਸੀਂ) ਦੇਖੋ, ਮਹਿਲਾ ਸ਼ੌਟਪੁੱਟ (shotput) ਵਿੱਚ ਬਹੱਤਰ (72) ਸਾਲ ਬਾਅਦ, 4X4 100 ਮੀਟਰ ਰੀਲੇਅ (meter relay) ਵਿੱਚ ਇਕਾਹਟ (61) ਸਾਲ ਬਾਅਦ, ਘੁੜ-ਸਵਾਰੀ ਵਿੱਚ ਇਕਤਾਲੀ (41) ਸਾਲ ਬਾਅਦ, ਅਤੇ ਪੁਰਸ਼ ਬੈਡਮਿੰਟਨ (badminton) ਵਿੱਚ ਚਾਲ੍ਹੀ ਸਾਲ ਬਾਅਦ ਸਾਨੂੰ ਮੈਡਲ (medal) ਮਿਲਿਆ ਹੈ। ਯਾਨੀ ਚਾਰ-ਚਾਰ, ਪੰਜ-ਪੰਜ, ਛੇ-ਛੇ ਦਹਾਕਿਆਂ ਤੱਕ ਦੇਸ਼ ਦੇ ਕੰਨ ਇਹ ਖ਼ਬਰਾਂ ਸੁਣਨ ਦੇ ਲਈ ਤਰਸ ਰਹੇ ਸਨ, ਤੁਸੀਂ ਉਹ ਪੂਰਾ ਕੀਤਾ ਹੈ। ਆਪ (ਤੁਸੀਂ) ਸੋਚੋ ਕਿਤਨੇ ਵਰ੍ਹਿਆਂ ਦੇ ਇੰਤਜ਼ਾਰ ਤੁਹਾਡੇ ਪੁਰਸ਼ਾਰਥ ਨੇ ਸਮਾਪਤ ਕੀਤਾ ਹੈ।
ਸਾਥੀਓ,
ਇਸ ਵਾਰ ਇੱਕ ਖਾਸ ਬਾਤ ਹੋਰ ਰਹੀ ਜਿਸ ਦਾ ਜ਼ਿਕਰ ਮੈਂ ਜ਼ਰੂਰ ਕਰਨਾ ਚਾਹਾਂਗਾ। ਅਸੀਂ ਜਿਤਨੀਆਂ ਭੀ ਖੇਡਾਂ, ਈਵੈਂਟਸ-ਮੁਕਾਬਲਿਆਂ(events) ਵਿੱਚ ਹਿੱਸਾ ਲਿਆ, ਉਸ ਵਿੱਚੋਂ ਜ਼ਿਆਦਾਤਰ ਯਾਨੀ ਇੱਕ ਪ੍ਰਕਾਰ ਨਾਲ, ਹਰ ਇੱਕ ਵਿੱਚ ਅਸੀਂ ਕਿਤੇ ਨਾ ਕਿਤੇ ਕੋਈ ਨਾ ਕੋਈ ਮੈਡਲ (medal) ਲੈ ਕੇ ਆਏ ਹਾਂ। ਤਾਂ ਇਹ ਆਪਣੇ-ਆਪ ਵਿੱਚ ਜੋ ਸਾਡਾ ਕੈਨਵਸ (canvas) ਵਧ ਰਿਹਾ ਹੈ, ਇਹ ਭਾਰਤ ਦੇ ਲਈ ਬਹੁਤ ਸ਼ੁਭ ਸੰਕੇਤ ਹੈ। 20 ਮੁਕਾਬਲੇ (events) ਤਾਂ ਅਜਿਹੇ ਸਨ ਜਿਨ੍ਹਾਂ ਵਿੱਚ ਅੱਜ ਤੱਕ ਦੇਸ਼ ਨੂੰ ਪੋਡੀਅਮ ਫਿਨਿਸ਼ (podium finish) ਮਿਲੀ ਹੀ ਨਹੀਂ ਸੀ। ਅਨੇਕ ਖੇਡਾਂ ਵਿੱਚ ਤੁਸੀਂ ਸਿਰਫ਼ ਖਾਤਾ ਨਹੀਂ, ਬਲਕਿ ਇੱਕ ਨਵਾਂ ਰਸਤਾ ਖੋਲ੍ਹਿਆ ਹੈ। ਇੱਕ ਐਸਾ ਰਸਤਾ ਜੋ ਨੌਜਵਾਨਾਂ ਦੀ ਪੂਰੀ ਪੀੜ੍ਹੀ ਨੂੰ ਪ੍ਰੇਰਿਤ ਕਰੇਗਾ। ਇੱਕ ਐਸਾ ਰਸਤਾ ਜੋ ਹੁਣ ਏਸ਼ਿਆਈ ਖੇਡਾਂ ਤੋਂ ਅੱਗੇ ਵਧ ਕੇ, ਓਲੰਪਿਕਸ (Olympics) ਦੇ ਸਾਡੇ ਸਫ਼ਰ ਨੂੰ ਨਵਾਂ ਵਿਸ਼ਵਾਸ ਦੇਵੇਗਾ।
ਸਾਥੀਓ,
ਮੈਨੂੰ ਇਸ ਬਾਤ ‘ਤੇ ਭੀ ਗਰਵ (ਮਾਣ) ਹੈ ਕਿ ਸਾਡੀ ਨਾਰੀ-ਸ਼ਕਤੀ ਨੇ ਇਨ੍ਹਾਂ ਖੇਡਾਂ ਵਿੱਚ ਜ਼ਬਰਦਸਤ ਪ੍ਰਦਰਸ਼ਨ ਕੀਤਾ ਹੈ। ਜਿਸ ਜਜ਼ਬੇ ਦੇ ਨਾਲ, ਸਾਡੀਆਂ ਮਹਿਲਾ ਖਿਡਾਰੀਆਂ(ਖਿਡਾਰਨਾਂ) ਨੇ ਆਪਣਾ ਪ੍ਰਦਰਸ਼ਨ ਕੀਤਾ ਹੈ, ਉਹ ਦੱਸਦਾ ਹੈ ਕਿ ਭਾਰਤ ਦੀਆਂ ਬੇਟੀਆਂ ਦੀ ਸਮਰੱਥਾ ਕੀ ਹੈ। ਭਾਰਤ ਨੇ ਏਸ਼ਿਆਈ ਖੇਡਾਂ (Asian Games) ਵਿੱਚ ਜਿਤਨੇ ਮੈਡਲਸ(medals) ਜਿੱਤੇ ਹਨ ਉਨ੍ਹਾਂ ਵਿੱਚੋਂ ਅੱਧੇ ਤੋਂ ਜ਼ਿਆਦਾ ਸਾਡੀਆਂ ਮਹਿਲਾ ਐਥਲੀਟਸ (female athletes) ਨੇ ਜਿੱਤੇ ਹਨ। ਬਲਕਿ ਇਸ ਇਤਿਹਾਸਿਕ ਸਫ਼ਲਤਾ ਦਾ ਸ਼ੁਭ-ਅਰੰਭ ਭੀ ਸਾਡੀ ਮਹਿਲਾ ਕ੍ਰਿਕਟ ਟੀਮ (cricket team) ਨੇ ਹੀ ਕੀਤਾ ਸੀ।
ਮੁੱਕੇਬਾਜ਼ੀ (Boxing) ਵਿੱਚ ਬੇਟੀਆਂ ਨੇ ਸਭ ਤੋਂ ਜ਼ਿਆਦਾ ਮੈਡਲ(medal) ਜਿੱਤੇ ਹਨ। ਟ੍ਰੈਕ ਅਤੇ ਫੀਲਡ (Track and Field) ਵਿੱਚ ਤਾਂ ਐਸਾ ਲਗ ਰਿਹਾ ਸੀ ਕਿ ਜਿਵੇਂ ਸਾਡੀਆਂ ਬੇਟੀਆਂ ਸਭ ਤੋਂ ਅੱਗੇ ਨਿਕਲਣ ਦੇ ਲਈ ਹੀ ਉਤਰੀਆਂ ਹਨ, ਜਿਵੇਂ ਤੈਅ ਕਰਕੇ ਆਈਆਂ ਹਨ। ਭਾਰਤ ਦੀਆਂ ਬੇਟੀਆਂ, ਨੰਬਰ 1(number 1) ਤੋਂ ਘੱਟ ਵਿੱਚ ਮੰਨਣ ਨੂੰ ਤਿਆਰ ਨਹੀਂ ਹਨ। ਅਤੇ ਇਹੀ ਨਵੇਂ ਭਾਰਤ ਦੀ ਸਪਿਰਿਟ (spirit) ਹੈ। ਇਹੀ ਨਵੇਂ ਭਾਰਤ ਦਾ ਦਮ ਹੈ। ਨਵਾਂ ਭਾਰਤ, ਅੰਤਿਮ ਪਰਿਣਾਮ ਤੱਕ, ਅੰਤਿਮ ਵਿਜੈ ਦਾ ਐਲਾਨ ਹੋਣ ਤੱਕ ਆਪਣਾ ਪ੍ਰਯਾਸ ਛੱਡਦਾ ਨਹੀਂ ਹੈ। ਨਵਾਂ ਭਾਰਤ ਆਪਣਾ ਸਰਬਸ੍ਰੇਸ਼ਠ(ਬਿਹਤਰੀਨ) ਦੇਣ ਦੀ, ਸਰਬਸ੍ਰੇਸ਼ਠ(ਬਿਹਤਰੀਨ) ਕਰਨ ਦੀ ਕੋਸ਼ਿਸ਼ ਕਰਦਾ ਹੈ।
ਮੇਰੇ ਪਿਆਰੇ ਐਥਲੀਟਸ (athletes),
ਆਪ (ਤੁਸੀਂ) ਭੀ ਜਾਣਦੇ ਹੋ ਕਿ ਕਦੇ ਭੀ ਸਾਡੇ ਦੇਸ਼ ਵਿੱਚ ਟੈਲੰਟ (ਪ੍ਰਤਿਭਾ) (talent) ਦੀ ਕਮੀ ਨਹੀਂ ਰਹੀ ਹੈ। ਦੇਸ਼ ਵਿੱਚ ਜਿੱਤ ਦਾ ਜਜ਼ਬਾ ਹਮੇਸ਼ਾ ਸੀ। ਸਾਡੇ ਖਿਡਾਰੀਆਂ ਨੇ ਪਹਿਲਾਂ ਦੇ ਸਮੇਂ ਵਿੱਚ ਭੀ ਬਹੁਤ ਚੰਗਾ ਪ੍ਰਦਰਸ਼ਨ ਕੀਤਾ ਹੈ। ਲੇਕਿਨ ਬਹੁਤ ਸਾਰੀਆਂ ਚੁਣੌਤੀਆਂ ਦੀ ਵਜ੍ਹਾ ਨਾਲ ਮੈਡਲ (medal) ਦੇ ਮਾਮਲੇ ਵਿੱਚ ਅਸੀਂ ਪਿੱਛੇ ਹੀ ਰਹਿ ਜਾਂਦੇ ਸਾਂ। ਇਸ ਲਈ 2014 ਦੇ ਬਾਅਦ ਤੋਂ ਭਾਰਤ ਆਪਣੇ ਸਪੋਰਟਸ ਈਕੋਸਿਸਟਮ (sports ecosystem) ਨੂੰ ਆਧੁਨਿਕ ਬਣਾਉਣ ਵਿੱਚ, ਉਸ ਦੇ ਕਾਇਆਕਲਪ ਵਿੱਚ ਜੁਟਿਆ ਹੈ। ਸਾਡਾ ਪ੍ਰਯਾਸ ਹੈ, ਭਾਰਤ ਦੇ ਖਿਡਾਰੀ ਨੂੰ ਦੁਨੀਆ ਦੀਆਂ ਬੈਸਟ ਟ੍ਰੇਨਿੰਗ ਫੈਸਿਲਿਟੀਜ਼ (best training facilities) ਮਿਲਣ। ਭਾਰਤ ਦਾ ਪ੍ਰਯਾਸ ਹੈ, ਭਾਰਤ ਦੇ ਖਿਡਾਰੀ ਨੂੰ ਦੇਸ਼ ਅਤੇ ਵਿਦੇਸ਼ ਵਿੱਚ ਖੇਡਣ ਦੇ ਜ਼ਿਆਦਾ ਤੋਂ ਜ਼ਿਆਦਾ ਅਵਸਰ ਮਿਲਣ। ਸਾਡਾ ਪ੍ਰਯਾਸ ਹੈ, ਭਾਰਤ ਦੇ ਖਿਡਾਰੀ ਨੂੰ ਚੋਣ (ਸਿਲੈਕਸ਼ਨ) ਵਿੱਚ ਪਾਰਦਰਸ਼ਤਾ ਮਿਲੇ, ਉਸ ਦੇ ਨਾਲ ਭੇਦ-ਭਾਵ ਨਾ ਹੋਵੇ, ਸਾਡਾ ਪ੍ਰਯਾਸ ਹੈ, ਪਿੰਡ-ਦੇਹਾਤ ਵਿੱਚ ਰਹਿਣ ਵਾਲੇ ਖੇਡ ਪ੍ਰਤਿਭਾ-ਸਪੋਰਟਸ ਟੈਲੰਟ (sports talent) ਨੂੰ ਭੀ ਜ਼ਿਆਦਾ ਤੋਂ ਜ਼ਿਆਦਾ ਅਵਸਰ ਮਿਲਣ। ਸਾਡੇ ਸਾਰੇ ਖਿਡਾਰੀਆਂ ਦਾ ਮਨੋਬਲ ਬਣਿਆ ਰਹੇ, ਉਨ੍ਹਾਂ ਨੂੰ ਕਿਸੇ ਭੀ ਤਰ੍ਹਾਂ ਦੀ ਕਮੀ ਨਾ ਹੋਵੇ, ਇਸ ਦੇ ਲਈ ਅਸੀਂ ਪੂਰੀ ਸ਼ਕਤੀ ਲਗਾ ਰਹੇ ਹਾਂ।
9 ਸਾਲ ਪਹਿਲਾਂ ਦੀ ਤੁਲਨਾ ਵਿੱਚ ਖੇਡ ਦਾ ਬਜਟ (budget) ਭੀ 3 ਗੁਣਾ ਵਧਾਇਆ ਜਾ ਚੁੱਕਿਆ ਹੈ। ਸਾਡੀਆਂ ਟੌਪਸ (ਟੀਓਪੀਐੱਸ-TOPS) ਅਤੇ ਖੇਲੋ ਇੰਡੀਆ ਸਕੀਮ ਗੇਮਚੇਂਜਰ (Khelo India Scheme gamechanger ) ਸਾਬਤ ਹੋਈਆਂ ਹਨ। ਅਤੇ ਮੇਰਾ ਤਾਂ ਗੁਜਰਾਤ ਦਾ ਅਨੁਭਵ ਹੈ ਗੁਜਰਾਤ ਦੇ ਲੋਕ ਇੱਕ ਹੀ ਖੇਲ ਜਾਣਦੇ ਹਨ- ਪੈਸਿਆਂ ਦਾ। ਲੇਕਿਨ ਜਦੋਂ ਖੇਲੋ ਗੁਜਰਾਤ ਸ਼ੁਰੂ ਕੀਤਾ ਤਾਂ ਅਜਿਹੇ ਧੀਰੇ-ਧੀਰੇ-ਧੀਰੇ ਕਰਕੇ ਇੱਕ ਸਪੋਰਟੀ ਕਲਚਰ (sporty culture) ਬਣਨ ਲਗਿਆ ਅਤੇ ਉਸੇ ਅਨੁਭਵ ਨਾਲ ਮੇਰੇ ਮਨ ਵਿੱਚ ਆਇਆ ਸੀ ਅਤੇ ਉਸ ਅਨੁਭਵ ਦੇ ਅਧਾਰ ‘ਤੇ ਹੀ ਖੇਲੋ ਇੰਡੀਆ ਅਸੀਂ ਇੱਥੇ ਅਰੰਭ ਕੀਤਾ ਅਤੇ ਬਹੁਤ ਸਫ਼ਲਤਾ ਮਿਲੀ।
ਸਾਥੀਓ,
ਇਸ (ਇਨ੍ਹਾਂ) ਏਸ਼ਿਆਈ ਖੇਡਾਂ (Asian Games) ਵਿੱਚ ਕਰੀਬ ਸਵਾ ਸੌ ਐਥਲੀਟਸ (athletes) ਅਜਿਹੇ ਹਨ ਜੋ ਖੇਲੋ ਇੰਡੀਆ ਅਭਿਯਾਨ ਦੀ ਖੋਜ ਹਨ। ਇਨ੍ਹਾਂ ਵਿੱਚੋਂ 40 ਤੋਂ ਜ਼ਿਆਦਾ ਨੇ ਮੈਡਲ (medal) ਭੀ ਜਿੱਤੇ ਹਨ। ਖੇਲੋ ਇੰਡੀਆ ਅਭਿਯਾਨ ਤੋਂ ਨਿਕਲੇ ਇਤਨੇ ਸਾਰੇ ਖਿਡਾਰੀਆਂ ਦਾ ਪੋਡੀਅਮ (podium) ਤੱਕ ਪਹੁੰਚਣਾ ਇਹ ਦਿਖਾਉਂਦਾ ਹੈ ਕਿ ਖੇਲੋ ਇੰਡੀਆ ਅਭਿਯਾਨ ਸਹੀ ਦਿਸ਼ਾ ਵਿੱਚ ਹੈ। ਅਤੇ ਮੈਂ ਤੁਹਾਨੂੰ ਭੀ ਆਗ੍ਰਹ (ਤਾਕੀਦ) ਕਰਾਂਗਾ ਆਪ (ਤੁਸੀਂ) ਜਿੱਥੋਂ ਦੇ ਭੀ ਹੋ ਉੱਥੋਂ ਦੇ ਸਕੂਲ, ਕਾਲਜ (school, college) ਜਦੋਂ ਭੀ ਬਾਤ ਕਰਨ, ਹਰ ਇੱਕ ਨੂੰ ਖੇਲੋ ਇੰਡੀਆ ਵਿੱਚ ਹਿੱਸਾ ਲੈਣ ਦੇ ਲਈ ਪ੍ਰੋਤਸਾਹਿਤ ਕਰੋ। ਉਸੇ ਵਿੱਚੋਂ ਉਸ ਦੀ ਜ਼ਿੰਦਗੀ ਦੀ ਸ਼ੁਰੂਆਤ ਹੁੰਦੀ ਹੈ।
ਟੈਲੰਟ (Talent) (ਪ੍ਰਤਿਭਾ) ਦੀ ਪਹਿਚਾਣ ਤੋਂ ਲੈ ਕੇ, ਆਧੁਨਿਕ ਟ੍ਰੇਨਿੰਗ (training) ਅਤੇ ਦੁਨੀਆ ਦੀ ਬੈਸਟ ਕੋਚਿੰਗ (best coaching) ਤੱਕ, ਅੱਜ ਭਾਰਤ ਕਿਸੇ ਵਿੱਚ ਭੀ ਪਿੱਛੇ ਨਹੀਂ ਹੈ। ਇਸ ਸਮੇਂ ਮੈਂ, ਦੇਖੋ ਹੁਣੇ ਦੀ ਬਾਤ ਕਰ ਰਿਹਾ ਹਾਂ ਇਸ ਸਮੇਂ 3 ਹਜ਼ਾਰ ਤੋਂ ਜ਼ਿਆਦਾ ਪ੍ਰਤਿਭਾਸ਼ਾਲੀ ਐਥਲੀਟਸ (athletes) ਨੂੰ ਖੇਲੋ ਇੰਡੀਆ ਸਕੀਮ (Khelo India Scheme) ਦੇ ਜ਼ਰੀਏ ਉਨ੍ਹਾਂ ਦੀ training ਚਲ ਰਹੀ ਹੈ। ਉਨ੍ਹਾਂ ਦੀ ਕੋਚਿੰਗ, ਮੈਡੀਕਲ,ਡਾਇਟ,ਟ੍ਰੇਨਿੰਗ (coaching, medical, diet, training) ਦੇ ਲਈ ਸਰਕਾਰ ਹਰ ਖਿਡਾਰੀ ਨੂੰ ਹਰ ਸਾਲ 6 ਲੱਖ ਰੁਪਏ ਤੋਂ ਜ਼ਿਆਦਾ ਦਾ ਸਕਾਲਰਸ਼ਿਪ (scholarship) ਭੀ ਦੇ ਰਹੀ ਹੈ।
ਇਸ ਯੋਜਨਾ ਦੇ ਤਹਿਤ ਹੁਣ ਕਰੀਬ ਢਾਈ ਹਜ਼ਾਰ ਕਰੋੜ ਰੁਪਏ ਦੀ ਮਦਦ ਸਿੱਧੀ ਐਥਲੀਟਸ (athletes) ਨੂੰ ਦਿੱਤੀ ਜਾ ਰਹੀ ਹੈ। ਅਤੇ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਹਾਂ। ਤੁਹਾਡੀਆਂ ਕੋਸ਼ਿਸ਼ਾਂ ਦੇ ਲਈ ਪੈਸਿਆਂ ਦੀ ਕਮੀ ਕਦੇ ਬਾਧਾ (ਰੁਕਾਵਟ) ਨਹੀਂ ਬਣੇਗੀ। ਸਰਕਾਰ ਤੁਹਾਡੇ ਲਈ ਖੇਡ ਜਗਤ ਦੇ ਲਈ ਅਗਲੇ ਪੰਜ ਸਾਲ ਵਿੱਚ 3 ਹਜ਼ਾਰ ਕਰੋੜ ਰੁਪਏ ਹੋਰ ਖਰਚ ਕਰਨ ਜਾ ਰਹੀ ਹੈ। ਅੱਜ ਦੇਸ਼ ਦੇ ਕੋਣੇ-ਕੋਣੇ ਵਿੱਚ ਆਧੁਨਿਕ ਸਪੋਰਟਸ ਇਨਫ੍ਰਾਸਟ੍ਰਕਚਰ (sports infrastructure) ਤੁਹਾਡੇ ਲਈ ਹੀ ਬਣਾਏ ਜਾ ਰਹੇ ਹਨ।
ਸਾਥੀਓ,
ਏਸ਼ਿਆਈ ਖੇਡਾਂ (Asian Games) ਵਿੱਚ ਤੁਹਾਡੇ ਪ੍ਰਦਰਸ਼ਨ ਨੇ ਮੈਨੂੰ ਇੱਕ ਹੋਰ ਬਾਤ ਦੇ ਲਈ ਉਤਸ਼ਾਹਿਤ ਕੀਤਾ ਹੈ। ਇਸ ਵਾਰ ਮੈਡਲ ਟੈਲੀ (medal tally) ਵਿੱਚ ਘੱਟ ਉਮਰ ਦੇ ਬਹੁਤ ਸਾਰੇ ਐਥਲੀਟਸ (athletes) ਨੇ ਆਪਣੀ ਜਗ੍ਹਾ ਬਣਾਈ ਹੈ। ਅਤੇ ਜਦੋਂ ਘੱਟ ਉਮਰ ਦੇ ਖਿਡਾਰੀ ਉਚਾਈ ਨੂੰ ਪਾਉਂਦੇ ਹਨ ਨਾ ਤਾਂ ਉਹ ਆਪਣੇ-ਆਪ ਵਿੱਚ ਸਪੋਰਟਿੰਗ ਨੇਸ਼ਨ (sporting nation) ਦੀ ਪਹਿਚਾਣ ਬਣਦੇ ਹਨ, ਸਪੋਰਟਿੰਗ ਨੇਸ਼ਨ (sporting nation) ਦੀ ਨਿਸ਼ਾਨੀ ਹੈ ਇਹ। ਅਤੇ ਇਸ ਲਈ ਮੈਂ ਇਹ ਜੋ ਸਭ ਤੋਂ ਛੋਟੀ ਉਮਰ ਦੇ ਲੋਕ ਵਿਜਈ (ਜੇਤੂ) ਹੋ ਕੇ ਆਏ ਹਨ ਨਾ, ਉਨ੍ਹਾਂ ਨੂੰ ਅੱਜ ਮੈਂ ਡਬਲ (double) ਵਧਾਈਆਂ ਦਿੰਦਾ ਹਾਂ। ਕਿਉਂਕਿ ਆਪ (ਤੁਸੀਂ) ਲੰਬੇ ਸਮੇਂ ਤੱਕ ਦੇਸ਼ ਦੀ ਸੇਵਾ ਕਰਨ ਵਾਲੇ ਹੋ। ਘੱਟ ਉਮਰ ਦੇ ਇਹ ਨਵੇਂ ਵਿਜੇਤਾ ਲੰਬੇ ਸਮੇਂ ਤੱਕ ਦੇਸ਼ ਦੇ ਲਈ ਸ਼ਾਨਦਾਰ ਪ੍ਰਦਰਸ਼ਨ ਕਰਨਗੇ। ਯੁਵਾ ਭਾਰਤ ਦੀ ਨਵੀਂ ਸੋਚ ਹੁਣ ਸਿਰਫ਼ ਅੱਛੇ ਪ੍ਰਦਰਸ਼ਨ ਨਾਲ ਹੀ ਸੰਤੁਸ਼ਟ ਨਹੀਂ ਹੋ ਰਹੀ, ਬਲਕਿ ਉਸ ਨੂੰ ਮੈਡਲ (medal) ਚਾਹੀਦਾ ਹੈ, ਜਿੱਤ ਚਾਹੀਦੀ ਹੈ।
ਸਾਥੀਓ,
ਨੌਜਵਾਨ ਪੀੜ੍ਹੀ (Young generation) ਅੱਜ-ਕਲ੍ਹ ਇੱਕ ਸ਼ਬਦ ਬਹੁਤ ਬੋਲਦੀ ਹੈ- 'GOAT' (ਗੋਟ)- ਯਾਨੀ Greatest of All Time। ਦੇਸ਼ ਦੇ ਲਈ ਤਾਂ ਆਪ (ਤੁਸੀਂ) ਸਾਰੇ ਹੀ ‘ਗੋਟ’ ਹੀ ‘ਗੋਟ’ ਹੋ। ਤੁਹਾਡਾ ਜਨੂਨ, ਤੁਹਾਡਾ ਸਮਰਪਣ, ਤੁਹਾਡੇ ਬਚਪਨ ਦੇ ਕਿੱਸੇ, ਸਭ ਦੇ ਲਈ ਇੱਕ ਪ੍ਰੇਰਣਾ ਹਨ। ਇਹ ਦੂਸਰੇ ਨੌਜਵਾਨਾਂ ਨੂੰ ਬੜੇ ਲਕਸ਼ ਹਾਸਲ ਕਰਨ ਦੇ ਲਈ ਪ੍ਰੇਰਿਤ ਕਰਦੇ ਹਨ। ਮੈਂ ਦੇਖਦਾ ਹਾਂ ਛੋਟੇ ਬੱਚੇ, ਤੁਹਾਥੋਂ ਬਹੁਤ ਪ੍ਰਭਾਵਿਤ ਹਨ। ਉਹ ਤੁਹਾਨੂੰ ਦੇਖਦੇ ਹਨ ਅਤੇ ਤੁਹਾਡੇ ਜਿਹਾ ਬਣਨਾ ਚਾਹੁੰਦੇ ਹਨ। ਤੁਹਾਨੂੰ ਆਪਣੇ ਇਸ ਸਕਾਰਾਤਮਕ ਪ੍ਰਭਾਵ ਦਾ ਸਦਉਪਯੋਗ ਕਰਨਾ ਚਾਹੀਦਾ ਹੈ, ਅਧਿਕ ਤੋਂ ਅਧਿਕ ਨੌਜਵਾਨਾਂ ਨਾਲ ਜੁੜਨਾ ਚਾਹੀਦਾ ਹੈ। ਮੈਨੂੰ ਧਿਆਨ ਹੈ, ਇਸ ਤੋਂ ਪਹਿਲਾਂ ਜਦੋਂ ਮੈਂ ਪਲੇਅਰਸ (players) ਨੂੰ ਆਗ੍ਰਹ ਕੀਤਾ (ਤਾਕੀਦ ਕੀਤੀ) ਸੀ ਕਿ ਉਹ ਸਕੂਲ ਵਿੱਚ ਜਾ ਕੇ ਬੱਚਿਆਂ ਨਾਲ ਮਿਲਿਆ ਕਰਨ, ਤਾਂ ਬਹੁਤ ਸਾਰੇ ਪਲੇਅਰਸ (players) ਸਕੂਲਾਂ ਵਿੱਚ ਗਏ ਸਨ। ਉਨ੍ਹਾਂ ਵਿੱਚੋਂ ਕੁਝ ਇੱਥੇ ਮੌਜੂਦ ਭੀ ਹਨ। ਨੀਰਜ ਇੱਕ ਸਕੂਲ ਵਿੱਚ ਗਏ ਸਨ, ਉੱਥੋਂ ਦੇ ਬੱਚਿਆਂ ਨੇ ਬਹੁਤ ਤਾਰੀਫ਼ ਕੀਤੀ ਨੀਰਜ ਦੀ। ਮੈਂ ਅੱਜ ਤੁਹਾਨੂੰ ਸਾਰਿਆਂ ਨੂੰ ਫਿਰ ਕੁਝ ਐਸਾ ਹੀ ਆਗ੍ਰਹ (ਐਸੀ ਹੀ ਤਾਕੀਦ ) ਕਰਨਾ ਚਾਹੁੰਦਾ ਹਾਂ। ਦੇਸ਼ ਨੂੰ ਤੁਹਾਥੋਂ ਭੀ ਕੁਝ ਮੰਗਣ ਦਾ ਹੱਕ ਹੈ ਨਾ? ਕਿਉਂ ਚੁੱਪ ਹੋ ਗਏ, ਹੈ ਕਿ ਨਹੀਂ? ਨਹੀਂ ਢਿੱਲਾ ਬੋਲ ਰਹੇ ਹੋ, ਫਿਰ ਤਾਂ ਗੜਬੜ ਹੈ। ਦੇਸ਼ ਨੂੰ ਤੁਹਾਥੋਂ ਭੀ ਤਾਂ ਕੁਛ ਅਪੇਖਿਆ ਹੈ ਕਿ ਨਹੀਂ ਹੈ? ਪੂਰਾ ਕਰੋਗੇ?
ਦੇਖੋ, ਮੇਰੇ ਪਿਆਰੇ athletes,
ਦੇਸ਼ ਇਸ ਸਮੇਂ ਡ੍ਰੱਗਸ (drugs) ਦੇ ਖ਼ਿਲਾਫ਼ ਨਿਰਣਾਇਕ ਲੜਾਈ ਲੜ ਰਿਹਾ ਹੈ। ਡ੍ਰੱਗਸ (Drugs) ਦੇ ਦੁਸ਼ਪ੍ਰਭਾਵ ਦੇ ਬਾਰੇ ਆਪ (ਤੁਸੀਂ) ਸਾਰੇ ਬਹੁਤ ਅੱਛੀ ਤਰ੍ਹਾਂ ਜਾਣਦੇ ਹੋ। ਅਣਜਾਣੇ ਵਿੱਚ ਹੋਈ ਡੋਪਿੰਗ (doping) ਭੀ ਕਿਸੇ ਖਿਡਾਰੀ ਦਾ ਕਰੀਅਰ (career) ਤਬਾਹ ਕਰ ਦਿੰਦੀ ਹੈ। ਕਈ ਵਾਰ ਜਿੱਤ ਦੀ ਚਾਹਤ ਕੁਝ ਲੋਕਾਂ ਨੂੰ ਗਲਤ ਰਸਤਿਆਂ ਦੀ ਤਰਫ਼ ਲੈ ਜਾਂਦੀ ਹੈ, ਲੇਕਿਨ ਇਸ ਤੋਂ ਹੀ ਤੁਹਾਨੂੰ ਅਤੇ ਸਾਡੇ ਨੌਜਵਾਨਾਂ ਨੂੰ ਤੁਹਾਡੇ ਦੁਆਰਾ ਮੈਂ ਸਤਰਕ ਕਰਨਾ ਚਾਹੁੰਦਾ ਹਾਂ। ਆਪ (ਤੁਸੀਂ) ਸਾਡੇ ਨੌਜਵਾਨਾਂ ਨੂੰ ਸਤਰਕ ਕਰੋਗੇ ਕਿਉਂਕਿ ਆਪ (ਤੁਸੀਂ) ਸਾਰੇ ਵਿਜੇਤਾ ਹੋ। ਅਤੇ ਸਹੀ ਰਸਤੇ ‘ਤੇ ਜਾ ਕੇ ਆਪ (ਤੁਸੀਂ) ਇਤਨੀ ਸਿੱਧੀ ਪ੍ਰਾਪਤ ਕਰ ਚੁੱਕੇ ਹੋ। ਤਾਂ ਗਲਤ ਰਸਤੇ ‘ਤੇ ਕਿਸੇ ਨੂੰ ਜਾਣ ਦੀ ਜ਼ਰੂਰਤ ਨਹੀਂ ਹੈ, ਤੁਹਾਡੀ ਬਾਤ ਮੰਨੇਗਾ। ਅਤੇ ਇਸ ਲਈ ਆਪ ਇਸ ਵਿੱਚ role play ਕਰ ਸਕਦੇ ਹੋ।
ਤੁਸੀਂ ਦ੍ਰਿੜ੍ਹ ਨਿਸ਼ਚੇ ਅਤੇ ਮਾਨਸਿਕ ਸ਼ਕਤੀ ਦਾ ਪ੍ਰਤੀਕ ਹੋ, ਸਿਰਫ਼ ਸਰੀਰਕ ਸ਼ਕਤੀ ਨਾਲ medal ਨਹੀਂ ਆਉਂਦੇ ਹਨ ਜੀ, ਮਾਨਸਿਕ ਸ਼ਕਤੀ ਬਹੁਤ ਬੜਾ role play ਕਰਦੀ ਹੈ ਅਤੇ ਤੁਸੀਂ ਉਸ ਦੇ ਧਨੀ ਹੋ। ਇਹ ਤੁਹਾਡੀ ਬਹੁਤ ਬੜੀ ਅਮਾਨਤ ਹੈ ਉਹ ਅਮਾਨਤ ਦੇਸ਼ ਦੇ ਕੰਮ ਆਉਣੀ ਚਾਹੀਦਾ ਹੈ। ਤੁਸੀਂ ਨਸ਼ੀਲੀਆਂ ਦਵਾਈਆਂ ਦੇ ਜੋ ਹਾਨੀਕਾਰਕ ਪ੍ਰਭਾਵ ਹਨ, ਉਸ ਦੇ ਬਾਰੇ ਭਾਰਤ ਦੀ ਯੁਵਾ ਪੀੜੀ ਨੂੰ ਸਿੱਖਿਅਤ ਕਰਨ ਦੇ ਸਭ ਤੋਂ ਬੜੇ brand ambassadors ਭੀ ਹੋ। ਜਦੋਂ ਭੀ ਮੌਕਾ ਮਿਲੇ ਕੋਈ ਭੀ ਤੁਹਾਡੇ ਤੋਂ byte ਮੰਗਦਾ ਹੋਵੇ, interview ਮੰਗਦਾ ਹੋਵੇ, ਦੋ ਵਾਕ ਇਹ ਜ਼ਰੂਰ ਦੱਸੋ ਤੁਸੀਂ। ਮੈਂ ਦੇਸ਼ ਦੇ ਮੇਰੇ ਯੁਵਾ ਸਾਥੀਆਂ ਨੂੰ ਇਹ ਕਹਿਣਾ ਚਾਹੁੰਦਾ ਹਾਂ, ਜਾਂ ਇਹ ਕਹਿਣਾ ਚਾਹੁੰਦੀ ਹਾਂ ਇਹ ਜ਼ਰੂਰ ਕਹੋ, ਕਿਉਂਕਿ ਤੁਸੀਂ ਉਹ achieve ਕੀਤਾ ਹੈ ਜੋ ਤੁਹਾਡੀ ਗੱਲ ਦੇਸ਼ ਦਾ ਯੁਵਾ ਸੁਣੇਗਾ।
ਮੈਂ ਤੁਹਾਨੂੰ ਇਸ ਨੂੰ ਆਪਣਾ ਮਿਸ਼ਨ (mission) ਬਣਾਉਣ ਦੀ ਬੇਨਤੀ ਕਰਦਾ ਹਾਂ ਤੁਹਾਨੂੰ ਲੋਕਾਂ ਨਾਲ ਮਿਲਦੇ ਹੋਏ, ਆਪਣੀ ਇੰਟਰਵਿਊ (interview) ਦਿੰਦੇ ਸਮੇਂ, ਸਕੂਲ-ਕਾਲਜਾਂ ਵਿੱਚ ਹਰ ਜਗ੍ਹਾ ਨਸ਼ੀਲੀਆਂ ਦਵਾਈਆਂ ਦੇ ਖ਼ਤਰੇ ਦੇ ਬਾਰੇ ਵਿੱਚ ਜ਼ਰੂਰ ਦੱਸਣਾ ਚਾਹੀਦਾ ਹੈ। ਤੁਹਾਨੂੰ ਡ੍ਰੱਗਸ (drugs) ਮੁਕਤ ਭਾਰਤ ਦੀ ਲੜਾਈ ਨੂੰ ਤਾਕਤ ਦੇਣ ਦੇ ਲਈ ਅੱਗੇ ਆਉਣਾ ਚਾਹੀਦਾ ਹੈ।
ਸਾਥੀਓ,
ਆਪ (ਤੁਸੀਂ) ਸੁਪਰਫੂਡ (superfood) ਦੀ ਭੀ ਅਹਿਮੀਅਤ ਜਾਣਦੇ ਹੋ, ਅਤੇ ਇਹ fitness ਦੇ ਲਈ ਕਿਤਨਾ ਜ਼ਰੂਰੀ ਹੈ, ਇਹ ਭੀ ਤੁਹਾਨੂੰ ਪਤਾ ਹੈ। ਤੁਸੀਂ ਆਪਣੇ ਲਾਇਫਸਟਾਇਲ (lifestyle) ਵਿੱਚ ਜਿਸ ਤਰ੍ਹਾਂ ਪੌਸ਼ਟਿਕ ਖਾਣੇ ਨੂੰ ਵਰੀਅਤਾ(ਪਹਿਲ) ਦਿੱਤੀ ਹੋਈ ਹੈ, ਅਤੇ ਬਹੁਤ ਸਾਰੀਆਂ ਚੀਜ਼ਾਂ ਅੱਛੀਆਂ ਲਗਣ ਦੇ ਬਾਅਦ ਭੀ ਖਾਣ ਤੋਂ ਦੂਰ ਰਹੇ ਹੋ, ਕੀ ਖਾਣਾ ਹੈ ਦਾ ਜਿਤਨਾ ਮਹੱਤਵ ਹੈ ਉਸ ਤੋਂ ਭੀ ਜ਼ਿਆਦਾ ਕੀ ਨਹੀਂ ਖਾਣਾ ਉਹ ਹੋਰ ਮਹੱਤਵ ਦਾ ਹੁੰਦਾ ਹੈ। ਅਤੇ ਇਸ ਲਈ ਮੈਂ ਕਹਾਂਗਾ ਕਿ ਦੇਸ਼ ਦੇ ਬੱਚਿਆਂ ਵਿੱਚ ਫੂਡ ਹੈਬਿਟਸ (food habits) ਦੇ ਸਬੰਧ ਵਿੱਚ ਪੌਸ਼ਟਿਕ ਭੋਜਨ ਦੇ ਸਬੰਧ ਵਿੱਚ ਜ਼ਰੂਰ ਤੁਸੀਂ ਬਹੁਤ ਗਾਈਡ (guide) ਕਰ ਸਕਦੇ ਹੋ। ਆਪ (ਤੁਸੀਂ) ਮਿਲਟ (millet) ਅੰਦੋਲਨ ਅਤੇ ਪੋਸ਼ਣ ਮਿਸ਼ਨ ਵਿੱਚ ਭੀ ਬੜੀ ਭੂਮਿਕਾ ਨਿਭਾ ਸਕਦੇ ਹੋ। ਤੁਹਾਨੂੰ ਸਕੂਲਾਂ ਵਿੱਚ, ਬੱਚਿਆਂ ਨਾਲ ਸਹੀ ਖਾਨ-ਪਾਨ ਦੀਆਂ ਆਦਤਾਂ ਦੇ ਬਾਰੇ ਵਿੱਚ ਅਧਿਕ ਬਾਤ ਕਰਨੀ ਚਾਹੀਦੀ ਹੈ।
ਸਾਥੀਓ,
ਖੇਡ ਦੇ ਮੈਦਾਨ ਵਿੱਚ ਜੋ ਤੁਸੀਂ ਕੀਤਾ ਹੈ, ਉਹ ਇੱਕ ਬੜੇ ਕੈਨਵਸ (canvas) ਦਾ ਭੀ ਹਿੱਸਾ ਹੈ। ਜਦੋਂ ਦੇਸ਼ ਅੱਗੇ ਵਧਦਾ ਹੈ, ਤਾਂ ਹਰ ਖੇਤਰ ਵਿੱਚ ਉਸ ਦਾ ਪ੍ਰਭਾਵ ਦਿਖਦਾ ਹੈ। ਭਾਰਤ ਦੇ ਸਪੋਰਟਸ ਸੈਕਟਰ (sports sector) ਵਿੱਚ ਭੀ ਅਸੀਂ ਇਹੀ ਹੁੰਦਾ ਦੇਖ ਰਹੇ ਹਾਂ। ਜਦੋਂ ਦੇਸ਼ ਵਿੱਚ ਪਰਿਸਥਿਤੀਆਂ ਠੀਕ ਨਹੀਂ ਹੁੰਦੀਆਂ, ਤਾਂ ਉਹ ਖੇਡ ਦੇ ਮੈਦਾਨ ਵਿੱਚ ਭੀ reflect ਹੁੰਦੀਆਂ ਹੀ ਹੁੰਦੀਆਂ ਹਨ। ਅੱਜ ਜਦੋਂ ਵਿਸ਼ਵ ਪਟਲ (ਮੰਚ) ‘ਤੇ ਭਾਰਤ ਇੱਕ ਮਹੱਤਵਪੂਰਨ ਸਥਾਨ ਹਾਸਲ ਕਰ ਰਿਹਾ ਹੈ, ਤੁਸੀਂ ਉਸ ਨੂੰ ਖੇਡ ਦੇ ਮੈਦਾਨ ਵਿੱਚ ਭੀ ਪ੍ਰਦਰਸ਼ਿਤ ਕੀਤਾ ਹੈ। ਅੱਜ ਜਦੋਂ ਭਾਰਤ ਦੁਨੀਆ ਦੀ top-3 economy ਬਣਨ ਦੀ ਤਰਫ਼ ਵਧ ਰਿਹਾ ਹੈ, ਤਾਂ ਇਸ ਦਾ ਸਿੱਧਾ ਲਾਭ ਸਾਡੇ ਨੌਜਵਾਨਾਂ ਨੂੰ ਹੁੰਦਾ ਹੈ। ਇਸ ਲਈ, ਅੱਜ ਆਪ (ਤੁਸੀਂ) space ਵਿੱਚ ਦੇਖੋ, ਭਾਰਤ ਦਾ ਡੰਕਾ ਵੱਜ ਰਿਹਾ ਹੈ। ਚੰਦਰਯਾਨ ਦੀ ਚਰਚਾ ਚਾਰੋਂ ਤਰਫ਼ ਹੈ। ਸਟਾਰਟਅੱਪਸ (Startups) ਦੀ ਦੁਨੀਆ ਵਿੱਚ ਅੱਜ ਭਾਰਤ top ‘ਤੇ ਹੈ। Science ਅਤੇ technology ਵਿੱਚ ਅਦਭੁਤ ਕੰਮ ਹੋ ਰਿਹਾ ਹੈ। Entrepreneurship ਵਿੱਚ ਭਾਰਤ ਦਾ ਯੁਵਾ ਬਿਹਤਰੀਨ ਪ੍ਰਦਰਸ਼ਨ ਕਰ ਰਿਹਾ ਹੈ। ਦੁਨੀਆ ਦੀਆਂ ਬੜੀਆਂ-ਬੜੀਆਂ ਕੰਪਨੀਆਂ ਦੇ ਨਾਮ ਲੈ ਲਓ, ਉਸ ਦੇ CEO ਭਾਰਤ ਦੀ ਸੰਤਾਨ ਹਨ, ਭਾਰਤ ਦੇ ਨੌਜਵਾਨ ਹਨ। ਯਾਨੀ ਭਾਰਤ ਦਾ ਯੁਵਾ ਸਮਰੱਥਾ, ਹਰ sector ਵਿੱਚ ਛਾਇਆ ਹੋਇਆ ਹੈ। ਦੇਸ਼ ਨੂੰ ਤੁਸੀਂ ਸਾਰੇ ਖਿਡਾਰੀਆਂ ‘ਤੇ ਭੀ ਬਹੁਤ ਭਰੋਸਾ ਹੈ। ਇਸੇ ਭਰੋਸੇ ਨਾਲ ਅਸੀਂ 100 ਪਾਰ ਦਾ ਨਾਅਰਾ ਦਿੱਤਾ ਸੀ। ਤੁਸੀਂ ਇਸ ਇੱਛਾ ਨੂੰ ਪੂਰਾ ਕੀਤਾ ਹੈ। ਅਗਲੀ ਵਾਰ ਅਸੀਂ ਇਸ record ਤੋਂ ਭੀ ਕਿਤੇ ਜ਼ਿਆਦਾ ਅੱਗੇ ਜਾਵਾਂਗੇ। ਅਤੇ ਹੁਣ ਸਾਡੇ ਸਾਹਮਣੇ Olympic ਭੀ ਹਨ। Paris ਦੇ ਲਈ ਤੁਸੀਂ ਦਮ ਲਗਾ ਕੇ ਤਿਆਰੀਆਂ ਕਰੋ। ਜਿਨ੍ਹਾਂ ਨੂੰ ਇਸ ਵਾਰ ਸਫ਼ਲਤਾ ਨਹੀਂ ਮਿਲੀ, ਉਨ੍ਹਾਂ ਨੂੰ ਨਿਰਾਸ਼ ਹੋਣ ਦੀ ਜ਼ਰੂਰਤ ਨਹੀਂ ਹੈ। ਅਸੀਂ ਗਲਤੀਆਂ ਤੋਂ ਸਿੱਖ ਲੈ ਕੇ ਨਵੇਂ ਪ੍ਰਯਾਸ ਕਰਾਂਗੇ। ਮੇਰਾ ਵਿਸ਼ਵਾਸ ਹੈ, ਤੁਹਾਡੀ ਭੀ ਜਿੱਤ ਜ਼ਰੂਰ ਹੋਵੇਗੀ। ਕੁਝ ਦਿਨ ਬਾਅਦ ਹੀ 22 ਅਕਤੂਬਰ ਤੋਂ Para Asian Games ਭੀ ਸ਼ੁਰੂ ਹੋਣ ਜਾ ਰਹੇ ਹਨ। ਮੈਂ ਤੁਹਾਡੇ ਜ਼ਰੀਏ Para Asian Games ਦੇ ਭੀ ਸਾਰੇ ਬੱਚਿਆਂ ਨੂੰ, ਸਾਰੇ ਖਿਡਾਰੀਆਂ ਨੂੰ ਆਪਣੀਆਂ ਅਗ੍ਰਿਮ ਸ਼ੁਭਕਾਮਨਾਵਾਂ ਦਿੰਦਾ ਹਾਂ। ਤੁਹਾਨੂੰ ਸਾਰਿਆਂ ਨੂੰ ਭੀ ਫਿਰ ਤੋਂ ਇੱਕ ਵਾਰ ਇਸ ਸ਼ਾਨਦਾਰ ਪ੍ਰਦਰਸ਼ਨ ਦੇ ਲਈ, ਸ਼ਾਨਦਾਰ ਸਿੱਧੀ ਦੇ ਲਈ, ਦੇਸ਼ ਦਾ ਮਾਣ ਵਧਾਉਣ ਦੇ ਲਈ ਬਹੁਤ-ਬਹੁਤ ਵਧਾਈਆਂ ਦਿੰਦਾ ਹਾਂ।
ਬਹੁਤ-ਬਹੁਤ ਧੰਨਵਾਦ।