“ਪੂਰੇ ਦੇਸ਼ ਦੁਆਰਾ ਮੈਂ ਪੂਰੀ ਟੀਮ ਨੂੰ ਵਧਾਈ ਦਿੰਦਾ ਹਾਂ ਕਿਉਂਕਿ ਦਹਾਕਿਆਂ ਬਾਅਦ, ਭਾਰਤੀ ਝੰਡਾ ਮਜ਼ਬੂਤੀ ਨਾਲ ਲਗਾਇਆ ਗਿਆ ਹੈ। ਇਹ ਕੋਈ ਛੋਟਾ ਕਾਰਨਾਮਾ ਨਹੀਂ ਹੈ”
 “ਹੁਣ ਭਾਰਤ ਪਿੱਛੇ ਨਹੀਂ ਰਹਿ ਸਕਦਾ। ਤੁਹਾਡੀਆਂ ਜਿੱਤਾਂ ਪੀੜ੍ਹੀਆਂ ਨੂੰ ਖੇਡਾਂ ਲਈ ਪ੍ਰੇਰਿਤ ਕਰ ਰਹੀਆਂ ਹਨ”
 “ਅਜਿਹੀਆਂ ਸਫ਼ਲਤਾਵਾਂ ਦੇਸ਼ ਦੇ ਸਮੁੱਚੇ ਖੇਡ ਵਾਤਾਵਰਣ ਵਿੱਚ ਮਹਾਨ ਊਰਜਾ ਅਤੇ ਵਿਸ਼ਵਾਸ ਭਰਦੀਆਂ ਹਨ”
 “ਸਾਡੀ ਮਹਿਲਾ ਟੀਮ ਨੇ ਵਾਰ-ਵਾਰ ਆਪਣਾ ਦਮ ਦਿਖਾਇਆ ਹੈ। ਬਸ ਸਮੇਂ ਦੀ ਗੱਲ ਹੈ, ਇਸ ਵਾਰ ਨਹੀਂ ਤਾਂ ਅਗਲੀ ਵਾਰ ਜ਼ਰੂਰ ਜਿੱਤਾਂਗੇ”
 “ਅਭੀ ਤੋ ਬਹੁਤ ਖੇਲਨਾ ਭੀ ਹੈ ਔਰ ਖਿਲਨਾ ਭੀ ਹੈ – ਤੁਸੀਂ ਹਾਲੇ ਬਹੁਤ ਖੇਡਣਾ ਹੈ ਤੇ ਬਹੁਤ ਜ਼ਿਆਦਾ ਖਿੜਨਾ ਹੈ”
 "'ਮੈਂ ਇਹ ਕਰ ਸਕਦਾ ਹਾਂ', ਇਹ ਨਿਊ ਇੰਡੀਆ ਦਾ ਮੂਡ ਹੈ"
 “ਇਹ ਭਾਰਤ ਦੇ ਖੇਡ ਇਤਿਹਾਸ ’ਚ ਇੱਕ ਸੁਨਹਿਰੀ ਅਧਿਆਇ ਵਾਂਗ ਹੈ ਅਤੇ ਤੁਹਾਡੇ ਜਿਹੇ ਚੈਂਪੀਅਨ ਅਤੇ ਤੁਹਾਡੀ ਪੀੜ੍ਹੀ ਦੇ ਖਿਡਾਰੀ ਇਸ ਦੇ ਲੇਖਕ ਹਨ। ਸਾਨੂੰ ਇਹ ਰਫ਼ਤਾਰ ਜਾਰੀ ਰੱਖਣ ਦੀ ਲੋੜ ਹੈ”
 ਪ੍ਰਧਾਨ ਮੰਤਰੀ ਨੇ ਟੈਲੀਫੋਨ ਕਾਲ ਦੌਰਾਨ ਕੀਤੇ ਵਾਅਦੇ ਅਨੁਸਾਰ 'ਬਾਲ ਮਿਠਾਈ' ਲਿਆਉਣ ਲਈ ਲਕਸ਼ਯ ਸੇਨ ਦਾ ਧੰਨਵਾਦ ਕੀਤਾ

ਪ੍ਰਧਾਨ ਮੰਤਰੀ ਜੀ : ਹਾਂ ਸ਼੍ਰੀਕਾਂਤ ਦੱਸੋ !

ਸ਼੍ਰੀਕਾਂਤ :Sir, first of all ਬਹੁਤ ਬਹੁਤ thank you sir, ਤੁਸੀਂ ਆਪਣੇ ਆਪ ਦੇ ਇਤਨੇ important time ਤੋਂ ਸਾਨੂੰ time ਲੈ ਕੇ ਸਾਡੇ ਮੈਚ ਦੇ ਬਾਅਦ ਤੁਰੰਤ ਆਪ ਨੇ call ਕਰਕੇ ਸਾਡੇ ਸਭ ਨਾਲ ਬਾਤ ਕੀਤੀ ਹੈ ਸਰ and I can very proudly say that no other athlete in the world can boost about this sir, only we have this privilege of talking to you immediately after the win Sir.

ਪ੍ਰਧਾਨ ਮੰਤਰੀ ਜੀ : ਅੱਛਾ ਸ਼੍ਰੀਕਾਂਤ ਇਹ ਦੱਸੋ, ਵੈਸੇ ਬੈਡਮਿੰਟਨ ਅਤੇ ਕਪ‍ਤਾਨ ਲੋਕਾਂ ਦੇ ਦਿਲ ਵਿੱਚ ਜਲ‍ਦੀ ਬੈਠਦਾ ਨਹੀਂ ਹੈ, ਹੁਣ ਤੁੰਹਾਨੂੰ ਕਪ‍ਤਾਨ ਬਣਾਇਆ ਗਿਆ, ਹੁਣ ਇਤਨੀ ਬੜੀ ਟੀਮ, ਇਤਨਾ ਬਹੁਤ ਚੈਲੰਜ, ਕੀ ਲਗਿਆ ਤੁਹਾਨੂੰ ਇਹ responsibility ਨੂੰ ਜਦੋਂ ਤੁਹਾਡੇ ਸਾਹਮਣੇ ਆਇਆ ਅਤੇ ਇਤਨਾ ਬੜਾ target ਸੀ ਤਾਂ ਕੀ ਲਗਿਆ ਤੁਹਾਨੂੰ?

ਸ਼੍ਰੀਕਾਂਤ : ਸਰ ਬਸ ਇਤਨਾ ਹੀ ਲਗਿਆ ਕਿ ਸਭ ਆਪਣਾ-ਆਪਣਾ ਬਹੁਤ ਅੱਛਾ ਖੇਡ ਰਹੇ ਹਨ ਸਰ। ਬਸ ਟੀਮ ਈਵੈਂਟ ਵਿੱਚ ਸਭ ਨੂੰ ਇਕੱਠੇ ਲੈ ਕੇ ਆਉਣਾ ਹੈ ਅਤੇ ਅਸੀਂ ਸਭ ਨੇ ਇੱਕ ਹੋ ਕੇ ਖੇਡਣਾ ਹੈ ਅਤੇ end ਤੱਕ fight ਕਰਨਾ ਹੈ Sir. ਇਤਨਾ ਬਸ ਇੱਕ ਛੋਟਾ-ਛੋਟਾ ਚੀਜ਼ ਹੈ ਸਰ ਜੋ ਅਸੀਂ ਸਾਰੇ ਪ‍ਲੇਅਰਸ ਮਿਲ ਕੇ discuss ਕਰਕੇ, ਬਸ ਇਹ ਕਰਨਾ ਪਿਆ ਸਰ ਬਸ ਮੈਨੂੰ captain ਹੋ ਕੇ ਇਤਨਾ ਬੜਾ ਕੁਝ ਕਰਨਾ ਨਹੀਂ ਪਿਆ ਸਰ ਕਿਉਂਕਿ ਸਭ ਆਪਣਾ-ਆਪਣਾ already ਬਹੁਤ ਅੱਛਾ ਖੇਡ ਰਹੇ ਹਨ ਸਰ।

ਪ੍ਰਧਾਨ ਮੰਤਰੀ ਜੀ : ਨਹੀਂ, ਨਹੀਂ! ਸਭ ਨੇ ਖੇਡਿਆ ਤਾਂ ਹੈ ਲੇਕਿਨ ਇਹ ਮਾਮੂਲੀ ਕੰਮ ਨਹੀਂ ਸੀ ਜੀ। ਆਪ ਭਲੇ ਹੀ ਸਰਲਤਾ ਨਾਲ ਦੱਸ ਰਹੇ ਹੋ ਕਿਉਂਕਿ ਇੱਕ ਸਟੇਜ ਆਉਣ ਦੇ ਬਾਅਦ ਜਦੋਂ ਲਗ ਰਿਹਾ ਹੈ ਕਿ ਸਾਹਮਣੇ ਹੈ ਮਾਮਲਾ, ਜਦੋਂ ਲਾਸਟ ਓਵਰ ਵਿੱਚ ਕ੍ਰਿਕੇਟ ਵਿੱਚ captain ਦੀ ਬੜੀ ਸਭ ਤੋਂ ਜ਼ਿਆਦਾ ਕਸੌਟੀ ਹੋ ਜਾਂਦੀ ਹੈ ਤਾਂ ਤੁਹਾਡੇ ’ਤੇ ਦਬਾਅ ਤਾਂ ਰਿਹਾ ਹੋਵੇਗਾ।

ਸ਼੍ਰੀਕਾਂਤ : ਸਰ ਮਤਲਬ ਬਹੁਤ ਇੱਕ privilege ਹੈ ਮੈਨੂੰ ਫਾਇਨਲ ਵਿੱਚ ਉਹ ਪੂਰਾ ਮੈਚ last decider winning moment, ਮੈਂ actually ਖੇਡ ਪਾਇਆ ਸਰ ਜੋ ਮੈਚ ਬਹੁਤ important ਸੀ Indian team ਦੇ ਲਈ finals ਵਿੱਚ ਉਹ actually ਮੈਨੂੰ ਇੱਕ privilege ਕਰਕੇ ਮੈਂ ਸੋਚਦਾ ਹਾਂ ਸਰ ਅਤੇ India ਦੇ ਲਈ ਇੱਕ opportunity ਸੀ ਮੇਰੇ ਲਈ ਅਤੇ ਮੈਂ ਬਸ ਇਹ ਸੋਚਿਆ ਕਿ ਮੈਂ ਪੂਰਾ effort ਲਗ ਕੇ ਮੇਰਾ best badminton ਖੇਡਣਾ ਚਾਹੁੰਦਾ ਸੀ ਅਤੇ ਮੈਂ ਬਸ ਕੋਰਟ ਵਿੱਚ, ਜਿਸ ਸਮੇਂ ਮੈਂ ਕੋਰਟ ਵਿੱਚ ਉਤਰਿਆ ਬਸ ਇਹ ਸੋਚਿਆ ਕਿ ਮੈਂ 100% ਖੇਡਣਾ ਹੈ ਅਤੇ best badminton ਖੇਡਣਾ ਹੈ ਸਰ।

ਪ੍ਰਧਾਨ ਮੰਤਰੀ ਜੀ : ਅੱਛਾ ਆਪ ਵਿਸ਼ਵ ਬੈਂਕਿੰਗ ਵਿੱਚ ਨੰਬਰ 1 ਰਹੇ ਹੋ ਅਤੇ ਹੁਣੇ ਤੁਸੀਂ Thomas Cup ਵਿੱਚ Gold Medal ਜਿੱਤਿਆ ਹੈ, ਵੈਸੇ ਪੁੱਛਣਾ ਤਾਂ ਨਹੀਂ ਚਾਹੀਦਾ ਹੈ ਕਿਉਂਕਿ ਹਰ ਸਫ਼ਲਤਾ ਦੀ ਆਪਣੀ ਇੱਕ ਵਿਸ਼ੇਸ਼ਤਾ ਹੁੰਦੀ ਹੈ, ਫਿਰ ਵੀ ਜਿਵੇਂ ਪੱਤਰਕਾਰਾਂ ਨੂੰ ਆਦਤ ਹੁੰਦੀ ਹੈ ਵੈਸਾ ਸਵਾਲ ਮੈਂ ਅਗਰ ਪੁੱਛਾਂ ਕਿ ਇਨ੍ਹਾਂ ਦੋਨਾਂ ਵਿੱਚ ਆਪ ਕਿਸ ਚੀਜ਼ ਨੂੰ ਜ਼ਿਆਦਾ ਮਹੱਤਵਪੂਰਨ ਮੰਨਦੇ ਹੋ?

ਸ਼੍ਰੀਕਾਂਤ : ਸਰ ਇਹ ਦੋਨੋਂ ਮੇਰਾ dreams ਹਨ ਸਰ ਕਿ ਵਰਲਡ ਨੰਬਰ 1 ਬਣਨਾ ਹੈ ਕਿਉਂਕਿ ਉਹ every player ਦਾ ਇੱਕ dream ਹੁੰਦਾ ਹੈ ਸਰ ਕਿ ਵਰਲਡ ਵਿੱਚ ਬੈਸਟ ਬਣਨਾ ਹੈ ਅਤੇ Thomas Cup ਅਜਿਹਾ Tournament ਹੈ ਜੋ ਟੀਮ 10 ਲੋਕ ਮਿਲ ਕੇ ਇੱਕ ਟੀਮ ਜਿਹੇ ਬਣ ਕੇ ਖੇਡਣਾ ਹੈ। ਇਹ ਇੱਕ dream ਹੈ ਸਰ ਕਿਉਂਕਿ ਇਸ ਦੇ ਪਹਿਲੇ India Thomas Cup ਵਿੱਚ ਕਦੇ ਅਸੀਂ ਮੈਡਲ ਵੀ ਨਹੀਂ ਜਿੱਤੇ ਹਾਂ ਸਰ ਅਤੇ ਸਾਨੂੰ ਇਸ ਸਾਲ ਇਹ ਇੱਕ ਬੜੀ opportunity ਸੀ ਕਿਉਂਕਿ ਅਸੀਂ ਸਭ ਅੱਛਾ ਖੇਡ ਰਹੇ ਸਾਂ। ਤਾਂ ਇਹ ਦੋਨੋਂ dream ਹਨ ਸਰ ਦੋਨੋਂ fulfill ਹੋਇਆ sir ਮੇਰੇ ਲਈ ਤਾਂ ਬਹੁਤ ਅੱਛਾ ਲਗਿਆ ਸਰ।

ਪ੍ਰਧਾਨ ਮੰਤਰੀ ਜੀ : ਇਹ ਬਾਤ ਸਹੀ ਹੈ ਕਿ ਪਹਿਲਾਂ Thomas Cup ਵਿੱਚ ਅਸੀਂ ਇਤਨੇ ਪਿੱਛੇ ਰਹਿੰਦੇ ਸਾਂ ਕਿ ਦੇਸ਼ ਵਿੱਚ ਇਸ ਪ੍ਰਕਾਰ ਦੇ Tournament ਦੀ ਚਰਚਾ ਵੀ ਨਹੀਂ ਹੁੰਦੀ ਸੀ। ਲੋਕਾਂ ਨੂੰ ਪਤਾ ਵੀ ਨਹੀਂ ਹੁੰਦਾ ਸੀ ਕਿ ਕੋਈ ਇਤਨੀ ਬੜੀ Tournament ਹੋ ਰਹੀ ਹੈ ਅਤੇ ਇਸ ਲਈ ਜਦੋਂ ਲੋਕਾਂ ਨੂੰ ਖ਼ਬਰ ਪਹੁੰਚੀ ਤਾਂ ਮੈਂ ਤੁਹਾਨੂੰ ਫੋਨ ’ਤੇ ਵੀ ਕਿਹਾ ਸੀ ਕਿ ਸ਼ਾਇਦ ਹਿੰਦੁਸਤਾਨ ਵਿੱਚ 4-6 ਘੰਟੇ ਲਗਣਗੇ ਕਿ ਆਪ ਲੋਕਾਂ ਨੇ ਕੀ ਪ੍ਰਾਪਤ ਕੀਤਾ ਹੈ। ਅੱਛਾ ਸ਼੍ਰੀਕਾਂਤ ਮੈਂ ਪੂਰੇ ਦੇਸ਼ ਦੀ ਤਰਫ਼ ਤੋਂ ਤੁਹਾਨੂੰ ਅਤੇ ਤੁਹਾਡੀ ਟੀਮ ਨੂੰ ਬਹੁਤ ਵਧਾਈ ਦਿੰਦਾ ਹਾਂ ਕਿਉਂਕਿ ਦਹਾਕਿਆਂ ਬਾਅਦ ਤੁਸੀਂ ਭਾਰਤ ਦਾ ਝੰਡਾ ਗੱਡਿਆ ਹੈ ਇਹ, ਇਹ ਛੋਟੀ ਘਟਨਾ ਨਹੀਂ ਹੈ ਜੀ।

ਸ਼੍ਰੀਕਾਂਤ : Thank you Sir!

ਪ੍ਰਧਾਨ ਮੰਤਰੀ ਜੀ : ਇੱਕ ਖਿਡਾਰੀ ਦੇ ਤੌਰ ’ਤੇ ਅਤੇ ਉਸ ਵਿੱਚ ਵੀ ਇੱਕ ਕਪਤਾਨ ਦੇ ਤੌਰ ’ਤੇ ਲਾਸਟ ਮੋਮੈਂਟ ਕਿਤਨਾ ਪ੍ਰੈਸ਼ਰ ਰਿਹਾ ਹੋਵੇਗਾ, ਇਸ ਦਾ ਮੈਂ ਭਲੀਭਾਂਤੀ ਅੰਦਾਜ਼ ਕਰ ਸਕਦਾ ਹਾਂ ਲੇਕਿਨ ਬੜੇ ਧੀਰਜ ਦੇ ਨਾਲ ਪੂਰੀ ਟੀਮ ਨੂੰ ਨਾਲ ਲੈ ਕੇ ਤੁਸੀਂ ਜੋ ਦੇਸ਼ ਨੂੰ ਗੌਰਵ ਦਿਵਾਇਆ ਹੈ, ਮੈਂ ਤੁਹਾਨੂੰ ਫਿਰ ਤੋਂ ਇੱਕ ਵਾਰ ਟੈਲੀਫੋਨ ’ਤੇ ਤਾਂ ਵਧਾਈ ਦਿੱਤੀ ਸੀ ਲੇਕਿਨ ਮੈਂ ਫਿਰ ਤੋਂ ਇੱਕ ਵਾਰ ਰੂਬਰੂ ਵਿੱਚ ਵਧਾਈ ਦੇ ਕੇ ਖ਼ੁਦ ਆਨੰਦ ਲੈ ਰਿਹਾ ਹਾਂ।

ਸ਼੍ਰੀਕਾਂਤ : Thank you Sir !

ਪ੍ਰਧਾਨ ਮੰਤਰੀ ਜੀ : ਜਰਾ ਖੇਡ ਦੇ ਵਿਸ਼ੇ ਵਿੱਚ ਦੱਸੋ। ਆਪਣਾ ਅਨੁਭਵ ਦੱਸੋ।

ਸਾਤਵਿਕ : Definitely! ਪਿਛਲੇ 10 ਦਿਨ ਬਹੁਤ memorable ਸੀ ਸਰ ਲਾਈਫ ਵਿੱਚ। ਜਿਵੇਂ ਅਸੀਂ on court ਵਿੱਚ ਖੇਡਿਆ, off court ਵਿੱਚ ਵੀ ਬਹੁਤ ਅੱਛਾ ਸਪੋਰਟ ਕਰ ਰਿਹਾ ਸੀ ਪੂਰਾ ਟੀਮ, ਬਹੁਤ memorable ਸੀ, ਬਹੁਤ ਸਪੋਰਟ ਮਿਲਿਆ ਸਪੋਰਟ ਸਟਾਫ਼ ਤੋਂ ਅਤੇ ਇੱਧਰ ਤੋਂ India ਤੋਂ ਵੀ ਬਹੁਤ ਸਪੋਰਟ ਮਿਲਿਆ ਸੀ ਅਤੇ ਬਹੁਤ ਅੱਛਾ ਲਗਿਆ ਸਰ ਪਿਛਲੇ ਦਿਨੀਂ। ਹਾਲੇ ਵੀ ਅਸੀਂ ਲੋਕ ਉੱਧਰ ਹੀ Thailand ਵਿੱਚ ਹੀ ਹਾਂ ਹਾਲੇ ਵੀ ਅਸੀਂ । Body ਇੱਧਰ ਹੈ ਲੇਕਿਨ mind ਉੱਧਰ ਹੀ ਹੈ ਉਹ ਲਾਸਟ ਪੁਆਇੰਟ ਵਿੱਚ ਜਿਵੇਂ ਸ਼੍ਰੀਕਾਂਤ ਭਾਈ ਜੀ ਸੀ ਅੱਖ ’ਤੇ ਹੀ ਹੈ ਸਰ ਹਾਲੇ ਵੀ ਤਾਂ ਅਸੀਂ ਉਹ ਮੋਮੈਂਟ still enjoy ਕਰ ਰਹੇ ਹਾਂ ਸਰ।

ਪ੍ਰਧਾਨ ਮੰਤਰੀ ਜੀ : ਰਾਤ ਵਿੱਚ Captain ਡਾਂਟਦਾ ਹੋਇਆ ਦਿਖਦਾ ਹੋਵੇਗਾ।

ਸਾਤਵਿਕ : ਸਰ ਫਾਇਨਲਸ ਦੇ ਬਾਅਦ ਸਭ ਲੋਕ ਮੈਡਲ ਪਹਿਨ ਕੇ ਹੀ ਸੋਇਆ ਸਰ। ਕੋਈ ਵੀ ਉਤਾਰਿਆ ਨਹੀਂ।

ਪ੍ਰਧਾਨ ਮੰਤਰੀ ਜੀ : ਮੈਂ ਕਿਸੇ ਦਾ ਟਵੀਟ ਦੇਖਿਆ, ਸ਼ਾਇਦ ਪ੍ਰਣਯ ਦਾ ਦੇਖਿਆ। ਪ੍ਰਣਯ ਉਹ ਲੈ ਕੇ ਦੇ ਬੈਠਾ ਹੈ ਅਤੇ ਕਹਿ ਰਿਹਾ ਹੈ ਮੈਨੂੰ ਨੀਂਦ ਨਹੀਂ ਆ ਰਹੀ ਹੈ। ਅੱਛਾ ਖੇਡਣ ਦੇ ਬਾਅਦ ਆਪ ਵੀਡੀਓ ਦੇਖ ਕਰ ਕੇ ਕੀ ਕਮੀ ਰਹੀ ਵਗੈਰਾ verify ਕਰ ਲੈਂਦੇ ਹੋ ਦੋਨੋਂ ਮਿਲ ਕੇ।

ਸਾਤਵਿਕ : ਹਾਂ ਸਰ ਕੋਚ ਦੇ ਨਾਲ ਬੈਠ ਕੇ ਮੈਚ ਦੇ ਪਹਿਲੇ ਕੱਲ੍ਹ ਕਿਸ ਦੇ ਨਾਲ ਖੇਡ ਰਹੇ ਹਾਂ ਉਨ੍ਹਾਂ ਦਾ ਗੇਮ ਪੂਰਾ analyse ਕਰਕੇ ਜਾਂਦੇ ਹਾਂ ਸਰ।

ਪ੍ਰਧਾਨ ਮੰਤਰੀ ਜੀ : ਚਲੋ ਸਾਤਵਿਕ ਤੁਹਾਡੀ ਸਫ਼ਲਤਾ ਨੇ ਨਾ ਸਿਰਫ਼ ਇਹ ਸਾਬਤ ਕੀਤਾ ਹੈ ਕਿ ਤੁਹਾਡੇ ਕੋਚ ਸਹੀ ਸਨ ਬਲਕਿ ਇਹ ਵੀ ਸਾਬਤ ਕੀਤਾ ਹੈ ਕਿ ਤੁਸੀਂ ਖ਼ੁਦ ਵਿੱਚ ਇੱਕ ਬਹੁਤ ਅੱਛੇ ਖਿਡਾਰੀ ਹੋ ਅਤੇ ਅੱਛਾ ਖਿਡਾਰੀ ਉਹ ਹੈ ਜੋ ਆਪਣੇ ਆਪ ਨੂੰ ਖੇਡ ਦੀ ਜ਼ਰੂਰਤ ਦੇ ਹਿਸਾਬ ਨਾਲ ਤਿਆਰ ਕਰਦਾ ਹੈ, ਉਸ ਵਿੱਚ ਢਾਲਦਾ ਹੈ, ਬਦਲਾਅ ਹੈ ਤਾਂ ਸਵੀਕਾਰ ਕਰਦਾ ਹੈ, ਤਦ ਤਾਂ ਉਹ ਪ੍ਰਾਪਤ ਕਰ ਸਕਦਾ ਹੈ ਅਤੇ ਤੁਸੀਂ ਉਸ ਬਦਲਾਅ ਨੂੰ ਸਵੀਕਾਰ ਕੀਤਾ ਹੈ। ਆਪਣੇ ਆਪ ਨੂੰ grow ਕਰਨ ਦੇ ਲਈ ਜੋ ਵੀ ਜ਼ਰੂਰਤ ਸੀ ਅਤੇ ਅੱਜ ਇਸ ਦਾ ਪਰਿਣਾਮ ਹੈ ਕਿ ਦੇਸ਼ ਨੂੰ ਗਰਵ (ਮਾਣ) ਹੋ ਰਿਹਾ ਹੈ। ਮੇਰੀ ਤਰਫ਼ ਤੋਂ ਤੁਹਾਨੂੰ ਬਹੁਤ ਸ਼ੁਭਕਾਮਨਾਵਾਂ ਹਨ। ਤੁਸੀਂ ਅੱਗੇ ਬਹੁਤ ਕੁਝ ਕਰਨਾ ਹੈ, ਰੁਕਣਾ ਨਹੀਂ ਹੈ। ਇਤਨੀ ਹੀ ਸ਼ਕਤੀ ਦੇ ਨਾਲ ਜੁਟੇ ਰਹੋ, ਬਹੁਤ–ਬਹੁਤ ਸ਼ੁਭਕਾਮਨਾਵਾਂ!

ਉਦਘੋਸ਼ਕ : ਚਿਰਾਗ ਸ਼ੇੱਟੀ

ਪ੍ਰਧਾਨ ਮੰਤਰੀ ਜੀ : ਦੇਖੋ ਚਿਰਾਗ ਸਾਤਵਿਕ ਨੇ ਤੁਹਾਡੀ ਤਾਰੀਫ਼ ਬਹੁਤ ਕਰ ਦਿੱਤੀ ਹੈ।

ਚਿਰਾਗ ਸ਼ੈੱਟੀ : ਸਰ ਨਮਸਤੇ ਸਰ ਪਹਿਲੀ ਬਾਤ! I think ਸਰ ਮੈਨੂੰ ਹਾਲੇ ਵੀ ਯਾਦ ਹੈ ਲਾਸਟ ਈਅਰ ਅਸੀਂ ਆਏ ਸਾਂ ਇੱਥੇ। ਤੁਸੀਂ ਸਾਨੂੰ ਓਲੰਪਿਕਸ ਦੇ ਬਾਅਦ ਬੁਲਾਇਆ ਸੀ, 120 athletes ਸਨ ਅਤੇ ਸਭ ਨੂੰ ਤੁਸੀਂ ਆਪਣੇ ਘਰ ’ਤੇ ਬੁਲਾਇਆ ਸੀ ਅਤੇ ਜੋ ਮੈਡਲ ਨਹੀਂ ਜਿੱਤੇ ਸਨ ਉਹ ਵੀ ਆਏ ਸਨ ਇੱਥੇ, ਤਾਂ ਸਾਨੂੰ ਕਾਫੀ ਦੁਖ ਸੀ ਤਦੇ ਕਿ ਅਸੀਂ ਮੈਡਲ ਜਿੱਤ ਨਹੀਂ ਪਾਏ ਆਪਣੇ ਦੇਸ਼ ਦੇ ਲਈ but ਹੁਣ ਇਸ ਵਾਰ ਜਦ ਅਸੀਂ Thomas Cup ਗਏ ਸਾਂ, ਸਾਨੂੰ ਇੱਕ ਇਹ ਸੀ ਕਿ ਜਨੂਨ ਸੀ ਕਿ ਇੱਕ ਜਜ਼ਬਾ ਸੀ, ਪਤਾ ਨਹੀਂ ਕੀ ਸੀ ਕਿ ਕੁਝ ਤਾਂ ਕਰਕੇ ਇੱਕ ਮੈਡਲ ਤਾਂ ਪੱਕਾ ਲੈ ਕੇ ਆਉਣਾ ਹੈ ਅਤੇ ਸ਼ਾਇਦ ਹੀ ਅਸੀਂ ਸੋਚਿਆ ਹੋਵੇਗਾ ਕਿ ਗੋਲਡ ਹੋਵੇਗਾ, but ਮੈਡਲ ਤਾਂ ਸੋਚਿਆ ਹੀ ਸੀ ਤਾਂ I think ਇਸ ਤੋਂ ਬੜੀ ਖੁਸ਼ੀ ਅਸੀਂ ਆਪਣੇ ਦੇਸ਼ ਦੇ ਲਈ ਕੁਝ ਨਹੀਂ ਦੇ ਸਕਦੇ, ਉਹ ਹੀ ਇੱਕ ਚੀਜ਼ ਕਹਿਣਾ ਚਾਹੁੰਦਾ ਹਾਂ ਮੈਂ ਸਰ।

ਪ੍ਰਧਾਨ ਮੰਤਰੀ ਜੀ : ਦੇਖੋ ਆਪ ਲੋਕ ਆਏ ਸੀ ਉਸ ਸਮੇਂ, ਉਸ ਵਿੱਚੋਂ ਮੈਂ ਦੇਖ ਰਿਹਾ ਸਾਂ ਕੁਝ ਲੋਕਾਂ ਦੇ ਚਿਹਰੇ ਬਹੁਤ ਲਟਕੇ ਹੋਏ ਸਨ ਅਤੇ ਤੁਹਾਡੇ ਮਨ ਵਿੱਚ ਇਹ ਸੀ ਕਿ ਦੇਖੋ ਅਸੀਂ ਮੇਡਲ ਦੇ ਬਿਨਾ ਆ ਗਏ। ਲੇਕਿਨ ਉਸ ਦਿਨ ਵੀ ਮੈਂ ਕਿਹਾ ਸੀ ਕਿ ਤੁਹਾਡਾ ਉੱਥੇ ਪਹੁੰਚਣਾ ਉਹ ਵੀ ਇੱਕ ਮੈਡਲ ਹੈ, ਮੈਂ ਉਸ ਦਿਨ ਕਿਹਾ ਸੀ ਅਤੇ ਅੱਜ ਤੁਸੀਂ ਸਿੱਧ ਕਰ ਦਿੱਤਾ ਕਿ ਇੱਕ ਹਾਰ ਹਾਰ ਨਹੀਂ ਹੁੰਦੀ ਹੈ, ਜ਼ਿੰਦਗੀ ਵਿੱਚ ਜਿੱਤ ਦੇ ਲਈ ਬਸ ਹੌਸਲਾ ਚਾਹੀਦਾ ਹੈ, ਜਜ਼ਬਾ ਚਾਹੀਦਾ ਹੈ, ਜਿੱਤ ਕਦਮ ਚੁੰਮਣ ਦੇ ਲਈ ਕਦੇ-ਕਦੇ ਸਾਹਮਣੇ ਆ ਕਰ ਕੇ ਖੜ੍ਹੀ ਹੋ ਜਾਂਦੀ ਹੈ ਅਤੇ ਤੁਸੀਂ ਕਰਕੇ ਦਿਖਾਇਆ ਹੈ।

ਅੱਛਾ ਚਿਰਾਗ ਮੈਂ ਸਾਥੀ ਨੂੰ ਤਾਂ ਪੁੱਛਿਆ ਪਹਿਲਾਂ ਅਤੇ ਉਸ ਨੇ ਦੱਸ ਵੀ ਦਿੱਤਾ ਲੇਕਿਨ ਆਪ ਦੋਨੋਂ ਦੀ ਜੋੜੀ ਅਤੇ ਮੈਨੂੰ ਪਤਾ ਹੈ ਕਿ Tokyo Olympic ਵਿੱਚ ਤੁਹਾਡੇ ਮਨ ਵਿੱਚ ਇੱਕ ਉਦਾਸੀਨਤਾ ਸੀ ਲੇਕਿਨ ਅੱਜ ਤੁਸੀਂ ਆਪਣੇ ਉਸ ਨੂੰ ਵਿਆਜ ਸਮੇਤ ਭਰਪਾਈ ਕਰ ਦਿੱਤਾ। ਦੇਸ਼ ਦੀ ਸ਼ਾਨ ਨੂੰ ਹੋਰ ਵਧਾ ਦਿੱਤਾ ਅਤੇ ਇੱਕ ਟੀਮ ਦੇ ਤੌਰ ’ਤੇ ਆਪ ਲੋਕਾਂ ਨੇ ਪ੍ਰਯਾਸ ਕੀਤਾ ਹੈ ਅਤੇ ਮੈਂ ਸਮਝਦਾ ਹਾਂ ਕਿ ਆਪਣੇ ਆਪ ਵਿੱਚ ਲੇਕਿਨ ਜਦੋਂ ਕਿਉਂਕਿ Olympic ਵਿੱਚ ਨਿਰਾਸ਼ਾ ਦਾ ਦਿਨ ਕੋਈ ਜ਼ਿਆਦਾ ਦਿਨ ਨਹੀਂ ਗਏ, ਇਤਨੇ ਘੱਟ ਸਮੇਂ ਵਿੱਚ ਉਹ ਕਿਹੜਾ ਜਜ਼ਬਾ ਸੀ ਕਿ ਆਪ ਵਿਜੈ (ਜਿੱਤ) ਪ੍ਰਾਪਤ ਕਰਕੇ ਫਿਰ ਤੋਂ ਪਰਤੇ ਹੋ, ਕੀ ਕਾਰਨ ਹੋਇਆ?

ਚਿਰਾਗ ਸ਼ੈੱਟੀ : Sir mainly ਸੀ ਕਿ ਸਾਨੂੰ Olympics ਵਿੱਚ ਜਿਵੇਂ ਮੈਂ ਬੋਲਿਆ ਕਿ ਸਾਨੂੰ ਬਹੁਤ ਕਾਫੀ ਦੁਖ ਸੀ ਕਿਉਂਕਿ ਜਿਸਨੇ ਸਾਨੂੰ, ਅਸੀਂ ਜਿਸ ਨੂੰ ਹਰਾਇਆ ਉੱਥੇ ਹੀ eventually ਜਾ ਕੇ ਗੋਲਡ ਮੈਡਲ ਜਿੱਤਿਆ ਅਤੇ ਸਾਡੇ ਤੋਂ ਹੀ ਹਾਰੇ ਸਨ ਉਹ ਇੱਕ ਹੀ ਗੇਮ, ਬਾਕੀ ਕਿਸੇ ਤੋਂ ਹਾਰੇ ਨਹੀਂ ਸਨ ਉਸ ਦੇ ਬਾਅਦ। ਤਾਂ ਇਸ ਵਾਰ ਕੁਝ ਉਲਟਾ ਹੋਇਆ, ਅਸੀਂ ਉਨ੍ਹਾਂ ਤੋਂ ਹਾਰੇ Pre Quarter Final Group Stage ਵਿੱਚ ਅਤੇ ਅਸੀਂ ਜਾ ਕੇ ਉੱਥੇ ਗੋਲਡ ਮੈਡਲ ਜਿੱਤ ਗਏ। ਤਾਂ ਉਹ ਇੱਕ ਚੀਜ਼ ਕਾਫੀ ਅੱਛੀ ਹੋਈ।

ਉਹ ਕਿਸ‍ਮਤ ਦਾ ਖੇਡ ਕਹੋ ਜਾਂ ਕੁਝ ਕਹੋ but ਮਤਲਬ ਸਾਨੂੰ literally ਇੱਕ ਜੋਸ਼ ਆ ਗਿਆ ਕਿ ਕੁਝ ਨਾ ਕੁਝ ਤਾਂ ਕਰਨਾ ਹੈ ਅਤੇ ਇਹ ਸਿਰਫ਼ ਮੇਰੇ ਵਿੱਚ ਨਹੀਂ, ਅਸੀਂ 10 ਲੋਕ ਜੋ ਇਹ ਬੈਠੇ ਹਨ ਇੱਥੇ ਕਿਤਨਾ ਵੀ ਦੁਖ ਹੋਵੇ ਕੁਝ ਵੀ ਹੋਵੇ ਅਸੀਂ ਇਕੱਠੇ ਸਾਂ ਅਤੇ ਮੈਨੂੰ ਲਗਦਾ ਹੈ ਕਿ ਇਹ 10 ਲੋਕ ਸਾਡੀ ਭਾਰਤ ਦੀ ਜਨਸੰਖਿਆ ਨੂੰ actually ਦਿਖਾਉਂਦਾ ਹੈ ਕਿ ਕੁਝ ਵੀ ਹੋਵੇ ਅਸੀਂ ਲੋਕ fight back ਕਰਾਂਗੇ।

 

ਪ੍ਰਧਾਨ ਮੰਤਰੀ ਜੀ : ਵਾਹ! ਦੇਖੋ ਚਿਰਾਗ ਤੁਹਾਨੂੰ ਅਤੇ ਪੂਰੀ ਟੀਮ ਨੂੰ ਮੈਂ ਕਹਾਂਗਾ ਹੋਰ ਵੀ ਬਹੁਤ ਮੈਡਲ ਲਿਆਉਣੇ ਹਨ। ਅਤੇ ਬਹੁਤ ਖੇਡਣਾ ਹੈ ਬਹੁਤ ਖਿਲਣਾ ਵੀ ਹੈ ਅਤੇ ਦੇਸ਼ ਨੂੰ ਖੇਡਾਂ ਦੀ ਦੁਨੀਆ ਵਿੱਚ ਖਿੱਚ ਕੇ ਲੈ ਵੀ ਜਾਣਾ ਹੈ ਕਿਉਂਕਿ ਹੁਣ ਭਾਰਤ ਹੁਣ ਪਿੱਛੇ ਨਹੀਂ ਰਹਿ ਸਕਦਾ ਹੈ ਅਤੇ ਮੈਂ ਚਾਹਾਂਗਾ ਕਿ ਆਪ ਲੋਕ ਜੋ ਇੱਕ ਦੇ ਬਾਅਦ ਇੱਕ ਜਿੱਤ ਪ੍ਰਾਪਤ ਕਰ ਰਹੇ ਹੋ ਦੇਸ਼ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਖੇਡ ਦੇ ਲਈ ਪ੍ਰੇਰਿਤ ਕਰ ਰਹੇ ਹੋ ਤੁਸੀਂ ਅਤੇ ਇਹ ਆਪਣੇ ਆਪ ਵਿੱਚ ਮੈਂ ਸਮਝਦਾ ਹਾਂ ਕਿ ਬਹੁਤ ਬੜੀ ਬਾਤ ਹੈ ਤਾਂ ਮੇਰੀ ਤਰਫ਼ ਤੋਂ ਤੁਹਾਨੂੰ ਬਹੁਤ ਸ਼ੁਭਕਾਮਨਾਵਾਂ ਹਨ ਦੋਸਤ।

ਚਿਰਾਗ ਸ਼ੇੱਟੀ : Thank you so much Sir .

ਉਦਘੋਸ਼ਕ : ਲਕਸ਼ਯ ਸੇਨ

ਪ੍ਰਧਾਨ ਮੰਤਰੀ ਜੀ : ਚਲੋ ਲਕਸ਼ਯ ਦਾ ਮੈਂ ਪਹਿਲਾਂ ਤਾਂ ਆਭਾਰ ਵਿਅਕਤ ਕਰਦਾ ਹਾਂ ਕਿਉਂਕਿ ਮੈਂ ਉਸ ਨੂੰ ਟੈਲੀਫੋਨ ’ਤੇ ਕਿਹਾ ਸੀ ਵਧਾਈ ਦਿੰਦੇ ਸਮੇਂ ਕਿ ਭਈ ਮੈਂ ਤੇਰੇ ਤੋਂ ਬਾਲ ਮਿਠਾਈ ਖਾਵਾਂਗਾ ਅਤੇ ਉਹ ਅੱਜ ਲੈ ਕੇ ਆਇਆ, ਤਾਂ ਉਸ ਨੇ ਯਾਦ ਰੱਖਿਆ। ਹਾਂ, ਲਕਸ਼ਯ ਦੱਸੋ।

ਲਕਸ਼ਯ ਸੇਨ : ਜੀ ਨਮਸਤੇ ਸਰ! ਮੈਂ ਜਿਵੇਂ ਮੈਂ ਯੂਥ ਓਲੰਪਿਕ ਵਿੱਚ ਜਦੋਂ ਮੈਂ ਗੋਲਡ ਮੈਡਲ ਜਿੱਤਿਆ ਸੀ ਤਦ ਮੈਂ ਤੁਹਾਨੂੰ ਮਿਲਿਆ ਸੀ ਅਤੇ ਅੱਜ ਦੂਸਰੀ ਵਾਰ ਮਿਲ ਰਿਹਾ ਹਾਂ ਤਾਂ ਮੈਂ ਇਹੀ ਕਹਿਣਾ ਚਾਹਾਂਗਾ ਕਿ ਮੈਂ ਇਸੇ ਤਰ੍ਹਾਂ ਹੀ ਹੋਰ ਮਤਲਬ ਜਦੋਂ ਤੁਸੀਂ ਮਿਲਦੇ ਹੋ ਤਾਂ ਸਾਡਾ ਕਾਫੀ ਅਸੀਂ ਲੋਕ motivated feel ਕਰਦੇ ਹਾਂ। ਉਸ ਫੋਨ ਕਾਲ ਦੇ ਬਾਅਦ ਵੀ ਅਤੇ ਜਦੋਂ ਤੁਸੀਂ ਜਦੋਂ ਵੀ ਤੁਸੀਂ ਮਿਲਦੇ ਹੋ ਤਾਂ ਮੈਂ ਇਹੀ ਚਾਹਾਂਗਾ ਕਿ ਮੈਂ ਇਸ ਤਰ੍ਹਾਂ ਹੀ India ਦੇ ਲਈ ਮੈਡਲ ਜਿੱਤਦਾ ਰਹਾਂ ਅਤੇ ਤੁਹਾਨੂੰ ਮਿਲਦਾ ਰਹਾਂ ਅਤੇ ਬਾਲ ਮਿਠਾਈ ਲਿਆਉਂਦਾ ਰਹਾਂ।

ਪ੍ਰਧਾਨ ਮੰਤਰੀ ਜੀ : ਅੱਛਾ ਲਕਸ਼ਯ ਮੈਨੂੰ ਦੱਸਿਆ ਗਿਆ ਕਿ ਤੈਨੂੰ food poisoning ਹੋ ਗਿਆ ਸੀ ਉੱਥੇ?

ਲਕਸ਼ਯ ਸੇਨ : ਜੀ ਸਰ! ਅਸੀਂ ਜਦੋਂ ਪਹੁੰਚੇ ਸਾਂ ਜਿਸ ਦਿਨ ਉਸ ਦਿਨ ਮੈਨੂੰ food poising ਹੋਇਆ ਸੀ ਤਾਂ ਮੈਂ ਦੋ ਦਿਨ ਦੇ ਲਈ ਨਹੀਂ ਖੇਡ ਪਾਇਆ ਸੀ but ਫਿਰ ਉਸ ਦੇ ਬਾਅਦ ਮੈਂ ਹੌਲ਼ੀ-ਹੌਲ਼ੀ ਜਦੋਂ Group Stage ਦੇ matches ਸਟਾਰਟ ਹੋਏ ਤਦ ਤੱਕ ਥੋੜ੍ਹਾ better feel ਕਰ ਰਿਹਾ ਸਾਂ ਤਾਂ ਫਿਰ ਇੱਕ ਮੈਚ ਖੇਡਿਆ ਸੀ ਫਿਰ ਇੱਕ ਮੈਚ ਵਿੱਚ ਫਿਰ ਤੋਂ rest ਕੀਤਾ ਸੀ due to food poising.

ਪ੍ਰਧਾਨ ਮੰਤਰੀ ਜੀ : ਇਹ ਕੁਝ ਵੀ ਖਾਣ ਦੀ ਆਦਤ ਹੈ ਕਿ ਕੀ ਹੈ?

ਲਕਸ਼ਯ ਸੇਨ : ਨਹੀਂ ਸਰ! ਉਹ ਏਅਰਪੋਰਟ ’ਤੇ ਕੁਝ ਗ਼ਲਤ ਖਾ ਲਿਆ ਸੀ ਉਸ ਦਿਨ ਤਾਂ ਸ਼ਾਇਦ ਉਸ ਦੀ ਵਜ੍ਹਾ ਨਾਲ ਥੋੜ੍ਹਾ ਪੇਟ ਖਰਾਬ ਹੋ ਗਿਆ ਸੀ but ਬਾਕੀ ਦੇ ਜਦੋਂ tournament ਅੱਗੇ ਵਧਿਆ ਤਾਂ ਮੈਂ ਹੋਰ ਦਿਨਭਰ ਮਤਲਬ ਇੱਕ ਦੇ ਬਾਅਦ ਇੱਕ ਦਿਨ better feel ਕਰਦਾ ਜਾ ਰਿਹਾ ਸਾਂ।

ਪ੍ਰਧਾਨ ਮੰਤਰੀ ਜੀ : ਤਾਂ ਅੱਜ ਦੇਸ਼ ਵਿੱਚ ਛੋਟੇ ਛੋਟੇ ਬੱਚਿਆਂ ਦਾ ਵੀ ਮਨ ਕਰਦਾ ਹੈ ਕਿ ਸਾਨੂੰ ਜਾਣਾ ਹੈ। ਤਾਂ 8-10 ਸਾਲ ਦੇ ਬੱਚਿਆਂ ਦੇ ਲਈ ਤੁਹਾਡਾ ਕੀ ਸੰਦੇਸ਼ ਰਹੇਗਾ?

ਲਕਸ਼ ਸੇਨ: ਜੀ, ਜਿਵੇਂ ਕਿ ਵਿਮਲ ਸਰ ਨੇ ਕਿਹਾ ਕਿ ਮੈਂ ਕਾਫੀ ਸ਼ਰਾਰਤੀ ਸਾਂ ਅਤੇ ਕਾਫੀ ਸ਼ਰਾਰਤ ਕਰਦਾ ਸੀ, ਤਾਂ ਮੈਂ ਖ਼ੁਦ ਨੂੰ ਤਾਂ ਇਹ ਕਹਿਣਾ ਚਾਹਾਂਗਾ ਕਿ ਅਗਰ ਥੋੜ੍ਹਾ ਘੱਟ ਸ਼ਰਾਰਤ ਕਰਦਾ ਅਤੇ ਖੇਡਣ ਵੱਲ ਧਿਆਨ ਦਿੰਦਾ ਤਾਂ ਜ਼ਿਆਦਾ ਚੰਗਾ ਸੀ but ਬਾਕੀ ਲੋਕਾਂ ਨੂੰ ਮੈਂ ਇਹੀ ਕਹਿਣਾ ਚਾਹਾਂਗਾ ਕਿ ਜੋ ਵੀ ਕੰਮ ਕਰੋ ਦਿਲ ਨਾਲ ਕਰੋ ਅਤੇ ਆਪਣਾ ਪੂਰਾ ਧਿਆਨ ਲਗਾ ਕੇ ਕੰਮ ਕਰੋ।

ਪ੍ਰਧਾਨ ਮੰਤਰੀ:Food poisoning ਹੋਣ ਦੇ ਬਾਅਦ ਫਿਜ਼ੀਕਲ ਤਕਲੀਫ ਤਾਂ ਹੋਈ ਹੋਵੇਗੀ ਲੇਕਿਨ ਮਾਨਸਿਕ ਤਕਲੀਫ ਤੁਹਾਨੂੰ ਬਹੁਤ ਹੋਈ ਹੋਵੇਗੀ। ਕਿਉਂਕਿ ਖੇਡ ਚਲਦਾ ਹੋਵੇ, ਸਰੀਰ ਸਾਥ ਨਾ ਦਿੰਦਾ ਹੋਵੇ, ਉਸ ਸਮੇਂ ਤੁਸੀਂ ਜੋ ਬੈਲਸ ਰੱਖਿਆ ਹੋਵੇਗਾ ਨਾ, ਕਦੇ ਆਰਾਮ ਨਾਲ ਸੋਚਣਾ ਕਿ ਉਹ ਕਿਹੜੀ ਤਾਕਤ ਸੀ, ਉਹ ਕਿਹੜੀ ਟ੍ਰੇਨਿੰਗ ਸੀ ਕਿ food poisoningਦੇ ਕਾਰਨ,physical weakness ਦੇ ਬਾਵਜੂਦ ਵੀ ਖੇਡ ਤੁਹਾਨੂੰ ਚੈਨ ਨਾਲ ਬੈਠਣ ਨਹੀਂ ਦਿੰਦਾ ਸੀ। ਅਤੇ ਤੁਸੀਂ food poisoningਦੀ ਸਥਿਤੀ ਨੂੰ ਵੀ ਪਾਰ ਕਰਕੇ ਆਏ। ਉਸ ਪਲ ਨੂੰ ਇੱਕ ਵਾਰ ਫਿਰ ਤੋਂ ਯਾਦ ਕਰਨਾ, ਤੁਹਾਡੀ ਬਹੁਤ ਵੱਡੀ ਉਹ ਤਾਕਤ ਹੋਵੇਗੀ ਜੋ ਤੁਸੀਂ ਕੀਤਾ ਹੋਵੇਗਾ। ਦਸ ਲੋਕਾਂ ਨੇ ਕਿਹਾ ਹੋਵੇਗਾ, ਚਿੰਤਾ ਨਾ ਕਰੋ, ਸਭ ਹੋਇਆ ਹੋਵੇਗਾ, ਲੇਕਿਨ ਤੁਹਾਡੇ ਅੰਦਰ ਵੀ ਇੱਕ ਤਾਕਤ ਹੋਵੇਗੀ। ਅਤੇ ਮੈਂ ਸਮਝਦਾ ਹਾਂ ਕਿ, ਅਤੇ ਦੂਸਰਾ ਇਹ ਤੁਹਾਡਾ ਜੋ ਨੱਟਖੱਟਪਣ ਹੈ ਨਾ, ਛੱਡੋ ਨਾ ਇਸ ਨੂੰ, ਉਹ ਤੁਹਾਡੀ ਜ਼ਿੰਦਗੀ ਦੀ ਇੱਕ ਤਾਕਤ ਵੀ ਹੈ। ਇਸ ਨੂੰ ਜੀਓ, ਮਸਤੀ ਨਾਲ ਜੀਓ। ਚਲੋ,ਬਹੁਤ-ਬਹੁਤ ਵਧਾਈ।

ਹਾਂ ਪ੍ਰਣਯ, ਦੱਸੋ ਮੈਂ ਸਹੀ ਕਿਹਾ ਨਾ, ਤੁਹਾਡਾ ਹੀ ਟਵੀਟ ਸੀ ਨਾ।

ਪ੍ਰਣਯ: ਹਾਂ ਸਰ, ਮੇਰਾ ਹੀ ਟਵੀਟ ਸੀ, ਸਰ।Sir, it's been a very happy moment for all of us because we won the Thomas Cup after 73 years and I think even more proud moment because we could win it for our country on our 75 year of Independence. So I think that's a great gift for the country and I am very happy.

ਪ੍ਰਧਾਨ ਮੰਤਰੀ: ਛਾ ਪ੍ਰਣਯ,ਮਲੇਸ਼ੀਆ, ਡੈਨਮਾਰਕ ਐਸੀਆਂ-ਐਸੀਆਂ ਟੀਮਾਂ ਹਨ। ਅਤੇ ਉਸ ਦੇ ਖਰਾਬ ਕੁਆਰਟਰ ਫਾਇਨਲ ਅਤੇ ਸੈਮੀਫਾਇਨਲ ਵਿੱਚ ਨਿਰਣਾਇਕ ਮੈਚਾਂ ਵਿੱਚ ਜਿੱਤਣ ਦਾ ਦਾਰੋਮਦਾਰ ਅਤੇ ਮੈਂ ਸਮਝਦਾ ਹਾਂ ਕਿ ਉਸ ਸਮੇਂ ਸਭ ਦੀਆਂ ਨਜ਼ਰਾਂ ਪ੍ਰਣਯ ’ਤੇ ਹੋਣਗੀਆਂ, ਕੀ ਰਿਹਾ ਹੋਵੇਗਾ। ਉਸ ਪ੍ਰੈਸ਼ਰ ਵਿੱਚ ਕਿਵੇਂ ਆਪਣੇ-ਆਪ ਨੂੰ ਸੰਭਾਲ਼ਿਆ ਅਤੇ ਕਿਵੇਂ aggressive result ਦਿੱਤਾ।

ਪ੍ਰਣਯ:ਸਰ ਕਾਫੀ ਜ਼ਿਆਦਾ ਹੀ ਪ੍ਰੈਸ਼ਰ ਸੀ, ਉਸ ਦਿਨ। ਸਪੈਸ਼ਲੀ ਕੁਆਰਟਰ ਫਾਈਨਲਸ ਦੇ ਦਿਨ। ਕਿਉਂਕਿ ਮੈਨੂੰ ਪਤਾ ਸੀ ਕਿ ਜੇਕਰ ਮੈਂ ਇਹ ਮੈਚ ਹਾਰ ਜਾਵਾਗਾ ਤਾਂ ਸਾਨੂੰ ਮੈਡਲ ਨਹੀਂ ਮਿਲੇਗਾ ਅਤੇ ਲੋਕਾਂ ਨੂੰ without medal ਵਾਪਸ ਆਉਣਾ ਪਵੇਗਾ।But ਉਹ ਜੋ ਟੀਮ ਦਾ ਸਪਿਰਿਟ ਸੀ ਸਰ,entire tournament ਵਿੱਚ ਅਤੇ ਸਾਰਿਆਂ ਦਾ ਜੋ ਜੋਸ਼ ਸੀ ਕਿ ਇਹ ਕੁਝ ਨਾ ਕੁਝ ਕਰਕੇ ਅਸੀਂ ਮੈਡਲ ਲੈ ਕੇ ਜਾਣਾ ਹੀ ਹੈ, ਉਹ ਸਟਾਰਟਿੰਗ ਦਿਨ ਤੋਂ ਕਾਫ਼ੀ ਐਨਰਜੀ ਦੇ ਰਿਹਾ ਸੀ,entire ਸਕੁਐਡ ਨੂੰ and specially court ਦੇ ਅੰਦਰ ਜਾਣ ਤੋਂ ਬਾਅਦ ਦਸ ਮਿੰਟ ਦੇ ਬਾਅਦ ਮੈਨੂੰ ਲਗਿਆ ਕਿ ਅੱਜ ਤਾਂ ਕੁਝ ਵੀ ਕਰਕੇ ਜਿੱਤਣਾ ਹੀ ਹੈ।And I think Semi Final ਵਿੱਚ ਵੀ same situation ਸੀ, ਸਰ। ਬਹੁਤ ਜ਼ਿਆਦਾ ਹੀ ਪ੍ਰੈਸ਼ਰ ਸੀ ਕਿਉਂਕਿ ਮੈਨੂੰ ਪਤਾ ਸੀ ਕਿ ਅਗਰ ਅਸੀਂ ਲੋਕ ਫਾਈਨਲਸ ਪਹੁੰਚ ਗਏ ਤਾਂ ਅਸੀਂ ਲੋਕ ਇੱਕ ਗੋਲਡ ਲੈ ਕੇ ਆ ਸਕਦੇ ਹਾਂ। ਤਾਂ ਮੈਂ ਉਹ ਜਿੱਤਣਾ ਹੀ ਸੀ ਸਰ। ਅਤੇ entire ਟੀਮ ਦੇ ਲਈ ਸਰ ਥੈਂਕਯੂ। Because ਉਹ ਲੋਕ ਉੱਧਰ ਸਨ ਸਪੋਰਟ ਦੇ ਲਈ ਅਤੇ ਬਹੁਤ ਜ਼ਿਆਦਾ ਹੀ ਐਨਰਜੀ ਦਿੱਤੀ ਉਹ ਲੋਕਾਂ ਨੇ।

ਪ੍ਰਧਾਨ ਮੰਤਰੀ: ਦੇਖੋ ਪ੍ਰਣਯ, ਮੈਂ ਦੇਖ ਰਿਹਾ ਹਾਂ ਤੁਸੀਂ ਯੋਧਾ ਹੋ। ਖੇਡ ਤੋਂ ਵੀ ਜ਼ਿਆਦਾ ਤੁਹਾਡੇ ਅੰਦਰ ਦੇ ਅੰਦਰ ਜੋ ਇੱਕ ਵਿਕਟਰੀ ਦਾ ਮਿਜ਼ਾਜ ਹੈ ਨਾ ਉਹ ਸਭ ਤੋਂ ਵੱਡੀ ਤੁਹਾਡੀ ਤਾਕਤ ਹੈ। ਅਤੇ ਸ਼ਾਇਦ ਜੋ ਤੁਸੀਂ ਸਰੀਰ ਦੀ ਪਰਵਾਹ ਕੀਤੇ ਬਿਨਾ injury ਹੋ ਜਾਵੇ, ਹੋ ਜਾਏ, ਜੋ ਵੀ ਹੋਵੇ ਕਰ ਦੇਵਾਂਗੇ ਤਾਂ ਉਸੇ ਦਾ ਪਰਿਣਾਮ ਹੈ ਕਿ ਅੰਦਰ ਇੱਕ ਬਹੁਤ ਵੱਡੀ ਊਰਜਾ ਵੀ ਹੈ ਅਤੇ ਜਜ਼ਬਾ ਵੀ ਹੈ। ਮੇਰੇ ਤਰਫ਼ੋਂ ਤੁਹਾਨੂੰ ਬਹੁਤ ਸ਼ੁਭਕਾਮਨਾਵਾਂ, ਬਹੁਤ-ਬਹੁਤ ਵਧਾਈ।

ਅਨਾਊਂਸਰ: ਉੱਨਤੀ ਹੁਡਾ

ਪ੍ਰਧਾਨ ਮੰਤਰੀ: ਕੀ ਉੱਨਤੀ, ਸਭ ਤੋਂ ਛੋਟੀ ਹੈ।

ਉੱਨਤੀ: ਗੁੱਡ ਈਵਨਿੰਗ ਸਰ।

ਪ੍ਰਧਾਨ ਮੰਤਰੀ: ਦੱਸੋ ਉੱਨਤੀ।

ਉੱਨਤੀ:Sir, first of all because I am part of here and feeling very happy today.ਅਤੇ ਸਰ ਮੈਨੂੰ ਇੱਕ ਚੀਜ਼ ਬਹੁਤ motivate ਕਰਦੀ ਹੈ ਕਿ ਤੁਸੀਂ ਕਦੇ ਵੀ ਜੋ ਮੈਡਲਿਸਟ ਹੋ ਅਤੇ ਜੋ ਨਾਨ-ਮੈਡਲਿਸਟ ਹੋਵੇ, ਉਨ੍ਹਾਂ ਦੇ ਦਰਮਿਆਨ discrimination ਨਹੀਂ ਕਰਦੇ।

ਪ੍ਰਧਾਨ ਮੰਤਰੀ:ਵਾਹ ਜੀ ਵਾਹ!ਅੱਛਾ ਇਤਨੀ ਛੋਟੀ age ਵਿੱਚ ਇਤਨੇ ਬੜੇ ਸੀਨੀਅਰ ਲੋਕਾਂ ਦੀ ਟੀਮ ਵਿੱਚ ਜਾਣਾ ਅਤੇ ਤੁਹਾਡੀ ਟੀਮ ਵਿੱਚ ਤਾਂ ਓਲੰਪਿਕ ਵਿਜੇਤਾ ਵੀ ਰਹੇ ਹਨ। ਤਾਂ ਕੀ ਤੁਹਾਡੇ ਮਨ ਨੂੰ ਕੀ ਲਗ ਰਿਹਾ ਸੀ।ਐਸੇ ਹੀ ਦੱਬ ਜਾਂਦੀ ਸੀ, ਨਹੀਂ-ਨਹੀਂ ਮੈਂ ਵੀ ਬਰਾਬਰ ਹਾਂ, ਕੀ ਲਗ ਰਿਹਾ ਸੀ।

ਉੱਨਤੀ: ਸਰ, ਇਸ ਟੂਰਨਾਮੈਂਟ ਤੋਂ ਬਹੁਤ ਕੁਝ experience ਮਿਲਿਆ ਅਤੇ ਬਹੁਤ ਕੁਝ ਸਿੱਖਣ ਨੂੰ ਵੀ ਮਿਲਿਆ। ਅਤੇ Boys ਦੀ ਟੀਮ ਜਿੱਤੀ ਅਤੇ ਚੰਗਾ ਫੀਲ ਵੀ ਹੋਇਆ ਅਤੇ ਇਹ ਵੀ ਸੋਚਿਆ ਕਿ ਅਗਲੀ ਵਾਰ Girls ਦੀ ਟੀਮ ਨੇ ਵੀ ਜਿੱਤਣਾ ਹੈ ਅਤੇ ਮੈਡਲ ਲਿਆਉਣਾ ਹੈ।

ਪ੍ਰਧਾਨ ਮੰਤਰੀ: ਅੱਛਾ ਮੈਨੂੰ ਦੱਸੋ ਇਹ ਹਰਿਆਣਾ ਦੀ ਮਿੱਟੀ ਵਿੱਚ ਐਸਾ ਕੀ ਹੈ ਜੋ ਇੱਕ ਤੋਂ ਵਧ ਕੇ ਇੱਕ ਖਿਡਾਰੀ ਨਿਕਲ ਰਹੇ ਹਨ।

ਉੱਨਤੀ: ਸਰ, ਪਹਿਲੀ ਬਾਤ ਤਾਂ ਦੁੱਧ-ਦਹੀ ਦਾ ਖਾਣਾ।

ਪ੍ਰਧਾਨ ਮੰਤਰੀ:ਉੱਨਤੀ, ਇਹ ਮੇਰਾ ਅਤੇ ਪੂਰੇ ਦੇਸ਼ ਦਾ ਵਿਸ਼ਵਾਸ ਹੈ ਕਿ ਤੁਸੀਂ ਆਪਣੇ ਨਾਮ ਨੂੰ ਜ਼ਰੂਰ ਸਾਰਥਕ ਕਰੋਗੇ। ਇਤਨੀ ਛੋਟੀ ਆਯੂ ਵਿੱਚ ਤੁਹਾਨੂੰ ਮੌਕਾ ਮਿਲਿਆ ਹੈ, ਤੁਸੀਂ ਇਸ ਨੂੰ beginningਮੰਨੋਗੇ। ਬਹੁਤ ਕੁਝ ਕਰਨਾ ਬਾਕੀ ਹੈ। ਕਦੇ ਵੀ, ਚਲੋ ਇੱਥੇ ਹੋ ਆਈਏ, ਐਸਾ ਮਨ ਵਿੱਚ ਕਦੇ ਵਿਜੈ ਨੂੰ ਘੁਸਣ ਹੀ ਨਾ ਦੇਣਾ। ਬਹੁਤ ਕੁਝ ਕਰਨਾ ਬਾਕੀ ਹੈ ਕਿਉਂਕਿ ਤੁਸੀਂ, ਤੁਹਾਡੇ ਪਾਸ ਇੱਕ ਲੰਬਾ ਸਮਾਂ ਤੁਹਾਡੇ ਪਾਸ ਹੈ। ਅਤੇ ਬਹੁਤ ਛੋਟੀ ਉਮਰ ਵਿੱਚ ਤੁਹਾਨੂੰ ਤਜ਼ਰਬਾ ਮਿਲਿਆ ਹੈ। ਅਤੇ ਇਸ ਲਈ ਇਸ ਸਫ਼ਲਤਾ ਨੂੰ ਪਚਾਉਣਾ ਅਤੇ ਅੱਗੇ ਪਹੁੰਚਣਾ, ਇਹ ਦੋਵੇਂ ਚੀਜ਼ਾਂ ਤੁਹਾਡੇ ਲਈ ਬਹੁਤ ਕੰਮ ਆਉਣਗੀਆਂ। ਅਤੇ ਮੈਨੂੰ ਪੱਕਾ ਵਿਸ਼ਵਾਸ ਹੈ ਕਿ ਤੁਸੀਂ ਇਸ ਨੂੰ ਕਰਕੇ ਰਹੋਗੇ। ਮੇਰੀ ਤਰਫੋਂ ਤੁਹਾਨੂੰ ਬਹੁਤ ਸ਼ੁਭਕਾਮਨਾਵਾਂ ਹਨ। ਬਹੁਤ-ਬਹੁਤ ਵਧਾਈ।

ਉੱਨਤੀ:Thank You, Sir.

ਜੇ ਜਜਾ:Good Evening Sir.

ਪ੍ਰਧਾਨ ਮੰਤਰੀ: ਜੇ ਜਜਾ

ਜੇ ਜਜਾ:As a young player it’s an honour to play for India. The coming years I will make India proud and get more medals for our country.

ਪ੍ਰਧਾਨ ਮੰਤਰੀ: ਫੈਮਿਲੀ ਸਪੋਰਟ ਕੈਸਾ ਰਹਿੰਦਾ ਹੈ।

ਜੇ ਜਜਾ:ਸਰ, ਪਾਪਾ ਪਹਿਲਾਂ ਫਿਜ਼ੀਕਲ ਐਜੂਕੇਸ਼ਨ ਟੀਚਰ ਸਨ ਤਾਂ He is already in the sport. So he supportਕਰਨਗੇ ਚੰਗੀ ਤਰ੍ਹਾਂ ਬੈਡਮਿੰਟਨ ਖੇਡਣ ਦੇ ਲਈ, ਪਹਿਲਾਂ ਘਰ ’ਤੇ ਕੋਰਟ,he made a court there, thanਘਰ ’ਤੇ ਖਿਡਾਇਆ। ਇਸ ਦੇ ਬਾਅਦ as a National Tournament State ਵਗੈਰਾ ’ਤੇ ਮੈਡਲ ਆਇਆ। ਫਿਰ ਅਜਿਹਾ hope ਹੋ ਗਿਆ ਅਸੀਂ ਆ ਸਕਦੇ ਹਾਂ ਇੰਡੀਅਨ ਟੀਮ ਵਿੱਚ, ਐਸਾ ਹੈ।

ਪ੍ਰਧਾਨ ਮੰਤਰੀ: ਤਾਂ ਤੁਹਾਡੀ ਫੈਮਿਲੀ ਵਿੱਚ ਕੀ ਸਭ ਨੂੰ ਸੰਤੋਸ਼ ਹੈ।

ਜੇ ਜਜਾ:ਹਾਂ ਸਰ, ਬਹੁਤ ਹੈ ਸਰ।

ਪ੍ਰਧਾਨ ਮੰਤਰੀ: ਪਿਤਾ ਜੀ ਤੁਹਾਡੇ ਲਈ ਜੋ ਮਿਹਨਤ ਕਰਦੇ ਸਨ,now he is satisfied.

ਜੇ ਜਜਾ: ਹਾਂ।

ਪ੍ਰਧਾਨ ਮੰਤਰੀ: ਵਾਹ, ਦੇਖੋ ਜਜਾ, ਆਪ ਲੋਕਾਂ ਨੇ ਜਿਸ ਤਰ੍ਹਾਂ ਉਬੇਰ ਕੱਪ ਵਿੱਚ ਖੇਡਿਆ, ਮੈਂ ਪੱਕਾ ਮੰਨਦਾ ਹਾਂ ਕਿ ਦੇਸ਼ ਇਸ ਨਾਲ ਬਹੁਤ ਹੀ ਮਾਣ ਮਹਿਸੂਸ ਕਰਦਾ ਹੈ। ਅਤੇ ਆਪ ਲਕਸ਼ ’ਤੇ ਬਿਲਕੁਲ ਆਪ ਲੋਕ ਟਿਕੇ ਰਹੇ। ਠੀਕ ਹੈ,ਅੱਜ ਮਨਚਾਹਿਆ ਪਰਿਣਾਮ ਨਹੀਂ ਮਿਲਿਆ ਹੋਵੇਗਾ, ਲੇਕਿਨ ਮੈਨੂੰ ਪੱਕਾ ਵਿਸ਼ਵਾਸ ਹੈ ਕਿ ਅੱਜ ਜੋ ਚਾਹੁੰਦੇ ਹਾਂ ਵੈਸਾ ਰਿਜ਼ਲਟ ਮਿਲਣਾ ਵਾਲਾ ਹੈ ਅਤੇ ਤੁਹਾਡੀ ਹੀ ਟੀਮ ਨੂੰ ਮਿਲਣ ਵਾਲਾ ਹੈ। ਕੋਈ ਹੋਰ ਟੀਮ ਆਵੇਗੀ ਤਾਂ ਪਰਿਣਾਮ ਲਿਆਵੇਗੀ, ਐਸਾ ਨਹੀਂ ਕਿਉਂਕਿ ਤੁਸੀਂ ਚੰਗੀ ਸ਼ੁਰੂਆਤ ਕੀਤੀ ਹੈ।ਤੁਸੀਂ ਦੇਸ਼ ਦੀ ਨੌਜਵਾਨ ਪੀੜ੍ਹੀ ਨੂੰ ਨਵੇਂ ਉਤਸ਼ਾਹ, ਨਵੀਂ ਊਰਜਾ ਨਾਲ ਭਰ ਦਿੱਤਾ ਹੈ, ਅਤੇ ਇਹ ਬੀਤੇ ਸੱਤ ਦਹਾਕਿਆਂ ਵਿੱਚ ਯਾਨੀ ਸਵਾ ਸੌ ਕਰੋੜ ਦਾ ਦੇਸ਼, ਇੰਨਾ ਇੰਤਜ਼ਾਰ ਕਰਨਾ ਪਿਆ।

ਸੱਤ ਦਹਾਕਿਆਂ ਵਿੱਚ ਸਾਡੇ ਖਿਡਾਰੀਆਂ ਦੀਆਂ ਨਾ ਜਾਣੇ ਕਿੰਨੀਆਂ ਪੀੜ੍ਹੀਆਂ। ਜਿਸ ਨੇ ਵੀ ਬੈਡਮਿੰਟਨ ਨੂੰ ਸਮਝਿਆ ਹੋਵੇਗਾ ਉਸ ਨੇ ਸੁਪਨਾ ਦੇਖਿਆ ਹੋਵੇਗਾ। ਉਹ ਸੁਪਨਾ ਤੁਸੀਂ ਪੂਰਾ ਕੀਤਾ ਹੈ, ਛੋਟਾ ਨਹੀਂ ਕਹਾਂਗੇ ਉਸ ਨੂੰ। ਅਤੇ ਜਦੋਂ ਫਾਈਨਲ ਮੁਕਾਬਲੇ ਵਿੱਚ ਮੈਂ ਜਜਾ ਨਾਲ ਗੱਲ ਕੀਤੀ ਸੀ ਉੱਥੇ ਉਹ ਅਤੇ ਮੈਂ ਮਹਿਸੂਸ ਕਰ ਰਿਹਾ ਸਾਂ ਕਿ ਤੁਹਾਨੂੰ ਅੰਦਾਜ਼ਾ ਹੀ ਨਹੀਂ ਹੈ ਕਿ ਤੁਸੀਂ ਕਿਤਨਾ ਵੱਡਾ ਕੰਮ ਕੀਤਾ ਹੈ। ਅਤੇ ਇਸ ਲਈ ਮੈਂ ਵਾਰ-ਵਾਰ ਕਹਿੰਦਾ ਹਾਂ ਸੱਚਮੁੱਚ ਵਿੱਚ ਤੁਸੀਂ ਬਹੁਤ ਵੱਡਾ ਕੰਮ ਕੀਤਾ ਹੈ। ਅਤੇ ਹੁਣ ਤਾਂ ਆਪ ਵੀ ਮਹਿਸੂਸ ਕਰਦੇ ਹੋਵੋਂਗੇ ਕਿ ਯਾਰ, ਕੁਝ ਕਰਕੇ ਆਏ ਹਾਂ।

ਤੁਸੀਂ ਜਿਨ੍ਹਾਂ ਖੇਡਾਂ ਨਾਲ ਜੁੜੇ ਹੋਏ ਹੋ ਉਸ ਵਿੱਚ ਜਦੋਂ ਇਤਨੀ ਬੜੀ ਸਫ਼ਲਤਾ ਮਿਲਦੀ ਹੈ ਤਦ ਭਾਰਤ ਦਾ ਜੋ sports ਦਾ eco system ਹੈ,sports ਦੇ ਲਈ ਜੋ culture ਵਿੱਚ ਇੱਕ ਨਵੇਂ ਉਤਸ਼ਾਹ ਦੀ ਜ਼ਰੂਰਤ ਹੈ, ਜੋ ਇੱਕ ਆਤਮਵਿਸ਼ਵਾਸ ਦੀ ਜ਼ਰੂਰਤ ਹੈ, ਜੋ ਅੱਛੇ-ਅੱਛੇ ਕੋਚ ਨਹੀਂ ਕਰ ਸਕਦੇ, ਵੱਡੇ-ਵੱਡੇ ਨੇਤਾਵਾਂ ਦੇ ਹੋਣਹਾਰ ਭਾਸ਼ਣ ਵੀ ਨਹੀਂ ਕਰ ਸਕਦੇ, ਉਹ ਕੰਮ ਤੁਹਾਡੀ ਇਸ ਜਿੱਤ ਨੇ ਕਰਕੇ ਦਿਖਾਇਆ ਹੈ।

ਇਹ ਠੀਕ ਹੈ ਉਬੇਰ ਕੱਪ ਵਿੱਚ ਥੋੜਾ ਹਾਲੇ ਹੋਰ ਕਰਨਾ ਬਾਕੀ ਹੈ, ਇੰਤਜ਼ਾਰ ਕਰਾਂਗੇ, ਲੇਕਿਨ ਜਿੱਤਣ ਦਾ ਇੰਤਜਾਮ ਵੀ ਕਰਾਂਗੇ। ਅਤੇ ਮੈਨੂੰ ਵਿਸ਼ਵਾਸ ਹੈ ਕਿ ਇੰਤਜ਼ਾਰ ਸਾਨੂੰ ਲੰਬਾ ਨਹੀਂ ਕਰਨਾ ਪਵੇਗਾ ਕਿਉਂਕਿ ਜੋ ਆਪ ਲੋਕ ਜਾ ਕੇ ਆਏ ਹੋ ਨਾ ਤੁਹਾਡੀਆਂ ਅੱਖਾਂ ਵਿੱਚ ਮੈਨੂੰ ਉਹ ਜਜ਼ਬਾ ਦਿਖ ਰਿਹਾ ਹੈ। ਅਤੇ ਸਾਡੀ women ਟੀਮ ਨੇ ਵਾਰ-ਵਾਰ ਇਹ ਦਿਖਾਇਆ ਹੈ ਕਿ ਕਿੰਨੇ ਅੱਵਲ ਦਰਜੇ ਦੇ ਖਿਡਾਰੀ ਹਨ, ਕਿੰਨੇ ਅੱਵਲ ਦਰਜੇ ਦੇ ਅਥਲੀਟ ਹਨ। ਅਤੇ ਮੈਂ ਇਹ ਬਿਲਕੁਲ ਸਾਫ਼ ਦੇਖ ਰਿਹਾ ਹਾਂ ਦੋਸਤੋ, ਸਿਰਫ਼ ਸਮੇਂ ਦੀ ਬਾਤ ਹੈ, ਇਸ ਵਾਰ ਨਹੀਂ ਤਾਂ ਅਗਲੀ ਵਾਰ ਸਹੀ। ਆਪ ਹੀ ਲੋਕ ਵਿਜਈ ਹੋ ਕੇ ਆਉਣ ਵਾਲੇ ਹੋ।

ਅਤੇ ਜੈਸਾ ਆਪ ਸਭ ਨੇ ਕਿਹਾ ਕਿ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਚਲ ਰਿਹਾ ਹੈ, ਆਜ਼ਾਦੀ ਦੇ 75 ਸਾਲ ਹੋ ਰਹੇ ਹਨ ਅਤੇ ਆਪਣੀਆਂ ਅੱਖਾਂ ਦੇ ਸਾਹਮਣੇ ਖੇਡ ਦੀ ਦੁਨੀਆ ਵਿੱਚ ਭਾਰਤ ਦਾ ਇਹ ਉਦੈ ਖੇਡ ਦੇ ਮੈਦਾਨ ਤੋਂ ਨਿਕਲਿਆ ਹੋਇਆ ਨੌਜਵਾਨ ਵਿਸ਼ਵ ਦੇ ਮੰਚ ਤੱਕ ਤਾਕਤ ਦਿਖਾ ਰਿਹਾ ਹੈ, ਤਾਂ ਭਾਰਤ ਮਾਣ ਨਾਲ ਭਰ ਜਾਂਦਾ ਹੈ। ਸਫ਼ਲਤਾ ਦੀ ਉਸ ਬੁਲੰਦੀ ਨੂੰ ਛੂਹਣਾ ਹਰ ਹਿੰਦੁਸਤਾਨੀ ਨੂੰ ਮਾਣ ਦਿੰਦਾ ਹੈ। ਅਤੇ ਇਸ ਲਈ ਇੱਕ ਨਵੇਂ ਆਤਮਵਿਸ਼ਵਾਸ ਦੇ ਨਾਲ, ਭਾਰਤ ਦਾ ਮਿਜ਼ਾਜ ਹੈ–yes I can do it - ਇਹ ਮਿਜਾਜ਼ ਹੈ। ਅਤੇ ਜਿਵੇਂ ਪ੍ਰਣਯ ਨੇ ਦੱਸਿਆ ਸੀ, ਤਾਂ ਮੈਂ ਮਨ ਵਿੱਚ ਤੈਅ ਕਰ ਲਿਆ ਸੀ, ਇਸ ਵਾਰ ਤਾਂ ਹਾਰਨਾ ਨਹੀਂ, ਪਿੱਛੇ ਹਟਣਾ ਨਹੀਂ ਹੈ।

ਇਹ ਜੋ - –yes I can do it -ਜੋ ਹੈ ਨਾ, ਇਹ ਭਾਰਤ ਵਿੱਚ ਇੱਕ ਨਵੀਂ ਤਾਕਤ ਬਣ ਚੁੱਕੀ ਹੈ। ਅਤੇ ਤੁਸੀਂ ਉਸ ਦੀ ਨੁਮਾਇੰਦਗੀ ਕਰਦੇ ਰਹਿੰਦੇ ਹੋ। ਅੱਛਾ ਸਾਹਮਣੇ ਵਿਰੋਧੀ ਕਿਤਨਾ ਹੀ ਤਾਕਤਵਰ ਹੋਵੇ,competitor ਸਾਡਾ ਕਿਤਨਾ ਹੀ ਤਾਕਤਵਰ ਹੋਵੇ, ਉਹ ਕੌਣ ਹੈ, ਉਸ ਦਾ ਰਿਕਾਰਡ ਕੀ ਹੈ, ਇਸ ਤੋਂ ਜ਼ਿਆਦਾ ਮਹੱਤਵਪੂਰਨ ਅੱਜ ਦੇ ਭਾਰਤ ਦੇ ਲਈ ਖੁਦ ਆਪਣਾ ਪ੍ਰਦਰਸ਼ਨ ਹੈ, ਮੈਂ ਮੰਨਦਾ ਹਾਂ। ਅਸੀਂ ਕਿੱਥੇ ਪਹੁੰਚਣਾ ਹੈ, ਬਸ ਇਹੀ ਜਜ਼ਬਾ ਲੈ ਕੇ ਅਸੀਂ ਅੱਗੇ ਵਧਦੇ ਰਹਿਣਾ ਹੈ।

ਲੇਕਿਨ ਸਾਥੀਓ, ਆਪ ਸਭ ਨੂੰ ਇੱਕ ਬਾਤ ਹੋਰ ਯਾਦ ਰੱਖਣੀ ਹੈ। ਹੁਣ ਤੁਹਾਡੇ ਸਾਰਿਆਂ ਤੋਂ ਦੇਸ਼ ਦੀਆਂ ਉਮੀਦਾਂ ਸੁਭਾਵਿਕ ਰੂਪ ਨਾਲ ਵਧ ਗਈਆਂ ਹਨ। ਦੇਸ਼ ਤੁਹਾਡੇ ਵੱਲ ਜ਼ਰਾ ਜ਼ਿਆਦਾ ਉਮੀਦ ਨਾਲ ਦੇਖੇਗਾ, ਦਬਾਅ ਵਧੇਗਾ।ਅਤੇ ਦਬਾਅ ਵਧਣਾ ਬੁਰਾ ਨਹੀਂ ਹੈ। ਲੇਕਿਨ ਇਸ ਦਬਾਅ ਵਿੱਚ ਦਬ ਜਾਣਾ ਬੁਰਾ ਹੁੰਦਾ ਹੈ। ਅਸੀਂ ਦਬਾਅ ਨੂੰ ਊਰਜਾ ਵਿੱਚ ਬਦਲਣਾ ਹੈ, ਸਾਡੀ ਸ਼ਕਤੀ ਵਿੱਚ ਬਦਲਣਾ ਹੈ। ਉਸ ਨੂੰ ਸਾਡਾ ਪ੍ਰੋਤਸਾਹਨ ਮੰਨਣਾ ਚਾਹੀਦਾ ਹੈ। ਕੋਈ ਕਹਿੰਦਾ ਹੈ ਕਿ ਬਕਅੱਪ, ਬਕਅੱਪ,ਬਕਅੱਪ,ਮਤਲਬ ਇਹ ਨਹੀਂ ਕਰ ਰਿਹਾ ਹੈ ਕਿ ਤੁਹਾਡੇ ’ਤੇ ਦਬਾਅ ਪਾ ਰਿਹਾ ਹੈ।ਬਕਅੱਪ,ਬਕਅੱਪ ਕਹਿੰਦਾ ਹੈ ਮਤਲਬ ਕਿ ਯਾਰ ਹੋਰ ਤੇਜ਼ ਕਰ ਸਕਦੇ ਹੋ ਤਾਂ ਤੁਸੀਂ ਕਰੋ। ਉਸ ਨੂੰ ਸਾਨੂੰ ਸਾਡਾ ਇੱਕ ਸ਼ਕਤੀ ਦਾ ਸਰੋਤ ਮੰਨਣਾ ਚਾਹੀਦਾ ਹੈ। ਅਤੇ ਮੈਨੂੰ ਵਿਸ਼ਵਾਸ ਹੈ ਕਿ ਆਪ ਇਸ ਨੂੰ ਕਰਕੇ ਦਿਖਾਓਗੇ।

ਬੀਤੇ ਕੁਝ ਸਾਲਾਂ ਵਿੱਚ ਲਗਭਗ ਹਰ ਖੇਡ ਵਿੱਚ ਭਾਰਤ ਦੇ ਨੌਜਵਾਨਾਂ ਦਾ ਸ੍ਰੇਸ਼ਠ ਪ੍ਰਦਰਸ਼ਨ ਰਿਹਾ ਹੈ। ਅਤੇ ਕੁਝ ਨਾ ਕੁਝ ਨਵਾਂ, ਕੁਝ ਨਾ ਕੁਝ ਅੱਛਾ, ਕੁਝ ਨਾ ਕੁਝ ਜ਼ਿਆਦਾ ਕਰਨ ਦਾ ਯਤਨ ਹੋਇਆ ਹੈ। ਉਸ ਵਿੱਚ ਵੀ ਬੀਤੇ ਸੱਤ-ਅੱਠ ਸਾਲ ਵਿੱਚ ਭਾਰਤ ਨੇ ਕਈ ਨਵੇਂ ਰਿਕਾਰਡ ਬਣਾਏ ਹਨ। ਸਾਡੇ ਨੌਜਵਾਨਾਂ ਨੇ ਪਰਿਣਾਮ ਦਿਖਾਇਆ ਹੈ। ਓਲੰਪਿਕਸ ਹੋਵੇ, ਪੈਰਾਓਲੰਪਿਕਸ ਹੋਵੇ, ਰਿਕਾਰਡ ਪ੍ਰਦਰਸ਼ਨ ਕਰਨ ਦੇ ਬਾਅਦ। ਅੱਜ ਮੈਂ ਸਵੇਰੇ ਡੈਫ-ਓਲੰਪਿਕਸ ਦੇ ਲੋਕਾਂ ਨੂੰ ਮਿਲਿਆ। ਇਤਨਾ ਵਧੀਆ ਪ੍ਰਦਰਸ਼ਨ ਕਰਕੇ ਆਏ ਹਨ ਸਾਡੇ ਬੱਚੇ। ਯਾਨੀ ਬਿਲਕੁਲ ਮਨ ਨੂੰ ਸੰਤੋਸ਼ ਹੁੰਦਾ ਹੈ, ਆਨੰਦ ਹੁੰਦਾ ਹੈ।

ਅੱਜ ਖੇਡ ਨੂੰ ਲੈ ਕੇ ਪੁਰਾਣੀਆਂ ਧਾਰਨਾਵਾਂ ਵੀ ਬਦਲ ਰਹੀਆਂ ਹਨ, ਜੈਸਾ ਆਪ ਸਭ ਨੇ ਕਿਹਾ ਹੈ ਮਾਤਾ ਪਿਤਾ ਵੀ ਸਾਨੂੰ ਪ੍ਰੋਤਸਾਹਿਤ ਕਰ ਰਹੇ ਹਨ, ਮਦਦ ਕਰ ਰਹੇ ਹਨ। ਮਾਤਾ-ਪਿਤਾ ਦਾ ਵੀ ambition ਬਣ ਰਿਹਾ ਹੈ ਕਿ ਹਾਂ, ਬੱਚੇ ਇਸ ਖੇਤਰ ਵਿੱਚ ਅੱਗੇ ਵਧਣ। ਤਾਂ ਇੱਕ ਨਵਾਂ ਕਲਚਰ, ਇੱਕ ਨਵਾਂ ਵਾਤਾਵਰਣ ਸਾਡੇ ਇੱਥੇ ਬਣਿਆ ਹੈ ਅਤੇ ਇਹ ਭਾਰਤ ਦੇ ਖੇਡ ਇਤਿਹਾਸ ਵਿੱਚ ਮੈਂ ਸਮਝਦਾ ਹਾਂ ਕਿ ਸੁਨਹਿਰੀ ਅਧਿਆਇ ਦੀ ਤਰ੍ਹਾਂ ਹੈ ਅਤੇ ਜਿਸ ਦੇ ਰਚੇਤਾ ਆਪ ਸਭ ਹੋ, ਤੁਹਾਡੀ ਪੀੜ੍ਹੀ ਦੇ ਖਿਡਾਰੀ ਹਨ ਜੋ ਅੱਜ ਹਿੰਦੁਸਤਾਨ ਨੂੰ ਨਵੀਂ-ਨਵੀਂ ਜਗ੍ਹਾ ’ਤੇ ਵਿਜੈ ਧਵਜ ਲੈ ਕੇ ਅੱਗੇ ਵਧਣ ਦੇ ਲਈ ਕਾਰਨ ਬਣੇ ਹੋਏ ਹੋ।

ਇਸ momentum ਨੂੰ ਅਸੀਂ ਜਾਰੀ ਰੱਖਣਾ ਹੈ ਬਸ, ਇਸ ਵਿੱਚ ਜ਼ਰਾ ਵੀ dullness ਨਹੀਂ ਆਉਣ ਦੇਣੀ ਹੈ। ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਸਰਕਾਰ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚਲੇਗੀ, ਹਰ ਸੰਭਵ ਮਦਦ ਤੁਹਾਡੇ ਨਾਲ ਮਦਦ ਕਰੇਗੀ, ਪ੍ਰੋਤਸਾਹਨ ਦੀ ਜਿੱਥੇ ਜ਼ਰੂਰਤ ਹੋਵੇਗੀ ਕਰੇਗੀ। ਬਾਕੀ ਵਿਵਸਥਾਵਾਂ ਦੀ ਜ਼ਰੂਰਤ ਹੋਵੇਗੀ ਉਹ ਵੀ ਪੂਰਾ ਕਰੇਗੀ। ਅਤੇ ਮੈਂ ਸਿਰਫ ਮੇਰੇ ਸਾਹਮਣੇ ਆਪ ਲੋਕ ਬੈਠੇ ਹੋ, ਲੇਕਿਨ ਮੈਂ ਦੇਸ਼ ਭਰ ਦੇ ਖਿਡਾਰੀਆਂ ਨੂੰ ਵਿਸ਼ਵਾਸ ਦਿਵਾਉਣਾ ਚਾਹੁੰਦਾ ਹਾਂ। ਹੁਣ ਅਸੀਂ ਰੁਕਣਾ ਨਹੀਂ ਹੈ, ਹੁਣ ਪਿੱਛੇ ਮੁੜ ਕੇ ਦੇਖਣਾ ਨਹੀਂ ਹੈ। ਅਸੀਂ ਅੱਗੇ ਹੀ ਦੇਖਣਾ ਹੈ,ਲਕਸ਼ ਤੈਅ ਕਰਕੇ ਜਾਣਾ ਹੈ ਅਤੇ ਵਿਜਈ ਹੋ ਕੇ ਆਉਣਾ ਹੈ। ਮੇਰੀਆਂ ਆਪ ਸਭ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਹਨ।

ਬਹੁਤ-ਬਹੁਤ ਧੰਨਵਾਦ!

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Annual malaria cases at 2 mn in 2023, down 97% since 1947: Health ministry

Media Coverage

Annual malaria cases at 2 mn in 2023, down 97% since 1947: Health ministry
NM on the go

Nm on the go

Always be the first to hear from the PM. Get the App Now!
...
Prime Minister condoles passing away of former Prime Minister Dr. Manmohan Singh
December 26, 2024
India mourns the loss of one of its most distinguished leaders, Dr. Manmohan Singh Ji: PM
He served in various government positions as well, including as Finance Minister, leaving a strong imprint on our economic policy over the years: PM
As our Prime Minister, he made extensive efforts to improve people’s lives: PM

The Prime Minister, Shri Narendra Modi has condoled the passing away of former Prime Minister, Dr. Manmohan Singh. "India mourns the loss of one of its most distinguished leaders, Dr. Manmohan Singh Ji," Shri Modi stated. Prime Minister, Shri Narendra Modi remarked that Dr. Manmohan Singh rose from humble origins to become a respected economist. As our Prime Minister, Dr. Manmohan Singh made extensive efforts to improve people’s lives.

The Prime Minister posted on X:

India mourns the loss of one of its most distinguished leaders, Dr. Manmohan Singh Ji. Rising from humble origins, he rose to become a respected economist. He served in various government positions as well, including as Finance Minister, leaving a strong imprint on our economic policy over the years. His interventions in Parliament were also insightful. As our Prime Minister, he made extensive efforts to improve people’s lives.

“Dr. Manmohan Singh Ji and I interacted regularly when he was PM and I was the CM of Gujarat. We would have extensive deliberations on various subjects relating to governance. His wisdom and humility were always visible.

In this hour of grief, my thoughts are with the family of Dr. Manmohan Singh Ji, his friends and countless admirers. Om Shanti."