Projects will significantly boost infrastructure development, enhance connectivity and give an impetus to ease of living in the region
PM inaugurates Deoghar Airport; to provide direct air connectivity to Baba Baidyanath Dham
PM dedicates in-patient Department and Operation Theatre services at AIIMS, Deoghar
“We are working on the principle of development of the nation by the development of the states”
“When a holistic approach guides projects, new avenues of income come for various segments of the society”
“We are taking many historic decisions for converting deprivation into opportunities”
“When steps are taken to improve the ease of life for common citizens, national assets are created and new opportunities of national development emerge”

ਝਾਰਖੰਡ ਦੇ ਗਵਰਨਰ ਸ਼੍ਰੀ ਰਮੇਸ਼ ਬੈਸ ਜੀ, ਮੁੱਖ ਮੰਤਰੀ ਸ਼੍ਰੀ ਹੇਮੰਤ ਸੋਰੇਨ ਜੀ, ਕੇਂਦਰੀ ਮੰਤਰੀ ਮੰਡਲ  ਦੇ ਮੇਰੇ ਸਾਥੀ ਸ਼੍ਰੀ ਜਯੋਤਿਰਾਦਿੱਤਿਆ ਸਿੰਧੀਆ ਜੀ, ਝਾਰਖੰਡ ਸਰਕਾਰ ਦੇ ਮੰਤਰੀਗਣ, ਸਾਂਸਦ ਨਿਸ਼ੀਕਾਂਤ ਜੀ, ਹੋਰ ਸਾਂਸਦ ਅਤੇ ਵਿਧਾਇਕਗਣ, ਦੇਵੀਓ ਅਤੇ ਸੱਜਣੋਂ,

ਬਾਬਾ ਧਾਮ ਆ ਕੇ ਹਰ ਕਿਸੇ ਦਾ ਮਨ ਪ੍ਰਸੰਨ ਹੋ ਜਾਂਦਾ ਹੈ। ਅੱਜ ਸਾਨੂੰ ਸਭ ਨੂੰ ਦੇਵਘਰ ਤੋਂ ਝਾਰਖੰਡ ਦੇ ਵਿਕਾਸ ਨੂੰ ਗਤੀ ਦੇਣ ਦਾ ਸੁਭਾਗ ਮਿਲਿਆ ਹੈ। ਬਾਬਾ ਵੈਦ੍ਯਨਾਥ ਦੇ ਅਸ਼ੀਰਵਾਦ ਨਾਲ ਅੱਜ 16 ਹਜ਼ਾਰ ਕਰੋੜ ਰੁਪਏ ਤੋਂ ਅਧਿਕ ਦੇ ਪ੍ਰੋਜੈਕਟਸ ਦਾ ਲੋਕਅਰਪਣ ਕੀਤਾ ਅਤੇ ਨੀਂਹ ਪੱਥਰ ਰੱਖਿਆ ਗਿਆ ਹੈ। ਇਨ੍ਹਾਂ ਨਾਲ ਝਾਰਖੰਡ ਦੀ ਆਧੁਨਿਕ ਕਨੈਕਟੀਵਿਟੀ, ਊਰਜਾ, ਸਿਹਤ, ਆਸਥਾ ਅਤੇ ਟੂਰਿਜ਼ਮ ਨੂੰ ਬਹੁਤ ਅਧਿਕ ਬਲ ਮਿਲਣ ਵਾਲਾ ਹੈ। ਅਸੀਂ ਸਭ ਨੇ ਦੇਵਘਰ ਏਅਰਪੋਰਟ ਨੂੰ ਅਤੇ ਦੇਵਘਰ ਏਮਸ, ਇਸ ਦਾ ਸੁਪਨਾ ਲੰਬੇ ਸਮੇਂ ਤੋਂ ਦੇਖਿਆ ਹੈ। ਇਹ ਸੁਪਨਾ ਵੀ ਹੁਣ ਸਾਕਾਰ ਹੋ ਰਿਹਾ ਹੈ।

ਸਾਥੀਓ,

ਇਨ੍ਹਾਂ ਪ੍ਰੋਜੈਕਟਸ ਨਾਲ ਝਾਰਖੰਡ ਦੇ ਲੱਖਾਂ ਲੋਕਾਂ ਦਾ ਜੀਵਨ ਤਾਂ ਅਸਾਨ ਹੋਵੇਗਾ ਹੀ, ਵਪਾਰ-ਕਾਰੋਬਾਰ ਦੇ ਲਈ, ਟੂਰਿਜ਼ਮ ਦੇ ਲਈ, ਰੋਜ਼ਗਾਰ-ਸਵੈਰੋਜ਼ਗਾਰ ਦੇ ਲਈ ਵੀ ਅਨੇਕ ਨਵੇਂ ਅਵਸਰ ਬਣਨਗੇ। ਵਿਕਾਸ ਦੇ ਇਨ੍ਹਾਂ ਸਭ ਪ੍ਰੋਜੈਕਟਾਂ ਦੇ ਲਈ ਮੈਂ ਸਾਰੇ ਝਾਰਖੰਡ ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ, ਅਨੇਕ-ਅਨੇਕ ਸ਼ੁਭਕਾਮਨਾਵਾਂ ਦਿੰਦਾ ਹਾਂ। ਇਹ ਜੋ ਪ੍ਰੋਜੈਕਟਸ ਹਨ, ਇਹ ਝਾਰਖੰਡ ਵਿੱਚ ਭਲੇ ਸ਼ੁਰੂ ਹੋ ਰਹੇ ਹਨ ਲੇਕਿਨ ਇਨ੍ਹਾਂ ਨਾਲ ਝਾਰਖੰਡ ਦੇ ਇਲਾਵਾ ਬਿਹਾਰ ਅਤੇ ਪੱਛਮ ਬੰਗਾਲ ਦੇ ਵੀ ਅਨੇਕ ਖੇਤਰਾਂ ਨੂੰ ਸਿੱਧਾ ਲਾਭ ਹੋਵੇਗਾ। ਯਾਨੀ ਇਹ ਪ੍ਰੋਜੈਕਟ ਪੂਰਬੀ ਭਾਰਤ ਦੇ ਵਿਕਾਸ ਨੂੰ ਵੀ ਗਤੀ ਦੇਣਗੇ।

ਸਾਥੀਓ,

ਰਾਜਾਂ ਦੇ ਵਿਕਾਸ ਨਾਲ ਰਾਸ਼ਟਰ ਦਾ ਵਿਕਾਸ, ਦੇਸ਼ ਪਿਛਲੇ 8 ਵਰ੍ਹਿਆਂ ਤੋਂ ਇਸੇ ਸੋਚ ਦੇ ਨਾਲ ਕੰਮ ਕਰ ਰਿਹਾ ਹੈ। ਪਿਛਲੇ 8 ਵਰ੍ਹਿਆਂ ਵਿੱਚ highways, railways, airways, waterways, ਹਰ ਪ੍ਰਕਾਰ ਨਾਲ ਝਾਰਖੰਡ ਨੂੰ ਕਨੈਕਟ ਕਰਨ ਦੇ ਪ੍ਰਯਾਸ ਵਿੱਚ ਵੀ ਇਹੀ ਸੋਚ, ਇਹੀ ਭਾਵਨਾ ਸਭ ਤੋਂ ਉੱਪਰ ਰਹੀ ਹੈ। ਅੱਜ ਜਿਨ੍ਹਾਂ 13 ਹਾਈਵੇਅ ਪ੍ਰੋਜੈਕਟਸ ਦਾ ਲੋਕਅਰਪਣ ਕੀਤਾ ਅਤੇ ਨੀਂਹ ਪੱਥਰ ਰੱਖਿਆ ਗਿਆ ਹੈ, ਉਨ੍ਹਾਂ ਨਾਲ ਝਾਰਖੰਡ ਦੀ ਬਿਹਾਰ ਅਤੇ ਪੱਛਮ ਬੰਗਾਲ ਦੇ ਨਾਲ-ਨਾਲ ਬਾਕੀ ਦੇਸ਼ ਦੇ ਨਾਲ ਵੀ ਕਨੈਕਟੀਵਿਟੀ ਮਜ਼ਬੂਤ ਹੋਵੇਗੀ। ਮਿਰਜ਼ਾਚੌਕੀ ਤੋਂ ਫਰੱਕਾ ਦੇ ਦਰਮਿਆਨ ਜੋ ਫੋਰਲੇਨ ਹਾਈਵੇਅ ਬਣ ਰਿਹਾ ਹੈ, ਉਸ ਨਾਲ ਪੂਰਾ ਸੰਥਾਲ ਪਰਗਨਾ ਨੂੰ ਆਧੁਨਿਕ ਸੁਵਿਧਾ ਮਿਲਣ ਵਾਲੀ ਹੈ। ਰਾਂਚੀ-ਜਮਸ਼ੇਦਪੁਰ ਹਾਈਵੇਅ ਤੋਂ ਹੁਣ ਰਾਜਧਾਨੀ ਅਤੇ ਇਡਸਟ੍ਰੀਅਲ ਸਿਟੀ ਦੇ ਦਰਮਿਆਨ ਯਾਤਰਾ ਦੇ ਸਮੇਂ ਅਤੇ ਟ੍ਰਾਂਸਪੋਰਟ ਦੇ ਖਰਚ, ਦੋਨਾਂ ਵਿੱਚ ਬਹੁਤ ਕਮੀ ਆਵੇਗੀ। ਪਾਲਮਾ ਗੁਮਲਾ ਸੈਕਸ਼ਨ ਤੋਂ ਛੱਤੀਸਗੜ੍ਹ ਤੱਕ ਉੱਥੇ ਪਹੁੰਚ ਬਿਹਤਰ ਹੋਵੇਗੀ, ਪਾਰਾਦੀਪ ਪੋਰਟ ਅਤੇ ਹਲਦੀਆ ਤੋਂ ਪੈਟ੍ਰੋਲੀਅਮ ਪਦਾਰਥਾਂ ਨੂੰ ਝਾਰਖੰਡ ਲਿਆਉਣਾ ਵੀ ਹੋਰ ਅਸਾਨ ਹੋ ਜਾਵੇਗਾ, ਸਸਤਾ ਹੋ ਜਾਵੇਗਾ। ਰੇਲ ਨੈੱਟਵਰਕ ਵਿੱਚ ਵੀ ਜੋ ਅੱਜ ਵਿਸਤਾਰ ਹੋਇਆ ਹੈ ਉਸ ਨਾਲ ਪੂਰੇ ਖੇਤਰ ਵਿੱਚ ਨਵੀਆਂ ਟ੍ਰੇਨਾਂ ਦੇ ਲਈ ਰਸਤੇ ਖੁੱਲ੍ਹੇ ਹਨ, ਰੇਲ ਟ੍ਰਾਂਸਪੋਰਟ ਹੋਰ ਤੇਜ਼ ਹੋਣ ਦਾ ਮਾਰਗ ਬਣਿਆ ਹੈ। ਇਨ੍ਹਾਂ ਸਭ ਸੁਵਿਧਾਵਾਂ ਦਾ ਸਕਾਰਾਤਮਕ ਅਸਰ ਝਾਰਖੰਡ ਦੇ ਉਦਯੋਗਿਕ ਵਿਕਾਸ ’ਤੇ ਪਵੇਗਾ।

ਸਾਥੀਓ,

ਮੈਨੂੰ ਚਾਰ ਸਾਲ ਪਹਿਲਾਂ ਦੇਵਘਰ ਏਅਰਪੋਰਟ ਦਾ ਨੀਂਹ ਪੱਥਰ ਰੱਖਣ ਦਾ ਅਵਸਰ ਮਿਲਿਆ ਸੀ। ਕੋਰੋਨਾ ਦੀਆਂ ਮੁਸ਼ਕਿਲਾਂ ਦੇ ਬਾਵਜੂਦ ਇਸ ’ਤੇ ਤੇਜ਼ੀ ਨਾਲ ਕੰਮ ਹੋਇਆ ਅਤੇ ਅੱਜ ਝਾਰਖੰਡ ਨੂੰ ਦੂਸਰਾ ਏਅਰਪੋਰਟ ਮਿਲ ਰਿਹਾ ਹੈ। ਦੇਵਘਰ ਏਅਰਪੋਰਟ ਤੋਂ ਹਰ ਸਾਲ ਲਗਭਗ 5 ਲੱਖ ਯਾਤਰੀਆਂ ਦੀ ਆਵਾਜਾਈ ਹੋ ਪਾਏਗੀ। ਇਸ ਨਾਲ ਕਿਤਨੇ ਹੀ ਲੋਕਾਂ ਨੂੰ ਬਾਬਾ ਦੇ ਦਰਸ਼ਨ ਵਿੱਚ ਅਸਾਨੀ ਹੋਵੇਗੀ।

ਸਾਥੀਓ,

ਹੁਣ ਜਯੋਤਿਰਾਦਿੱਤਿਆ ਜੀ ਕਹਿ ਰਹੇ ਸਨ ਹਵਾਈ ਚੱਪਲ ਪਹਿਨਣ ਵਾਲਾ ਵੀ ਹਵਾਈ ਯਾਤਰਾ ਦਾ ਆਨੰਦ ਉਠਾ ਸਕੇ, ਇਸੇ ਸੋਚ ਦੇ ਨਾਲ ਸਾਡੀ ਸਰਕਾਰ ਨੇ ਉਡਾਨ ਯੋਜਨਾ ਦੀ ਸ਼ੁਰੂਆਤ ਕੀਤੀ ਸੀ। ਅੱਜ ਸਰਕਾਰ ਦੇ ਪ੍ਰਯਾਸਾਂ ਦਾ ਲਾਭ ਪੂਰੇ ਦੇਸ਼ ਵਿੱਚ ਦਿਖ ਰਿਹਾ ਹੈ। ਉਡਾਨ ਯੋਜਨਾ ਦੇ ਤਹਿਤ  ਪਿਛਲੇ 5-6 ਸਾਲਾਂ ਵਿੱਚ ਲਗਭਗ 70 ਤੋਂ ਜ਼ਿਆਦਾ ਨਵੇਂ ਸਥਾਨਾਂ ਨੂੰ ਏਅਰਪੋਰਟਸ, ਹੈਲੀਪੋਰਟਸ ਅਤੇ ਵਾਟਰ ਏਅਰੋਡੋਮਸ ਦੇ ਨਾਲ ਉਸ ਦੇ ਮਾਧਿਅਮ ਨਾਲ ਜੋੜਿਆ ਗਿਆ ਹੈ। 400 ਤੋਂ ਜ਼ਿਆਦਾ ਨਵੇਂ ਰੂਟਸ ’ਤੇ ਅੱਜ ਆਮ ਤੋਂ ਆਮ ਨਾਗਰਿਕ ਨੂੰ ਹਵਾਈ ਯਾਤਰਾ ਦੀ ਸੁਵਿਧਾ ਮਿਲ ਰਹੀ ਹੈ। ਉਡਾਨ ਯੋਜਨਾ ਦੇ ਤਹਿਤ ਹੁਣ ਤੱਕ 1 ਕਰੋੜ ਯਾਤਰੀਆਂ ਨੇ ਬਹੁਤ ਘੱਟ ਮੁੱਲ ’ਤੇ ਹਵਾਈ ਯਾਤਰਾ ਕੀਤੀ ਹੈ।

ਇਨ੍ਹਾਂ ਵਿੱਚੋਂ ਲੱਖਾਂ ਐਸੇ ਹਨ ਜਿਨ੍ਹਾਂ ਨੇ ਪਹਿਲੀ ਵਾਰ ਏਅਰਪੋਰਟ ਦੇਖਿਆ, ਪਹਿਲੀ ਵਾਰ ਹਵਾਈ ਜਹਾਜ਼ ’ਤੇ ਚੜ੍ਹੇ। ਕਿਤੇ ਆਉਣ-ਜਾਣ ਦੇ ਲਈ ਕਦੇ ਬੱਸ ਅਤੇ ਰੇਲਵੇ ’ਤੇ ਨਿਰਭਰ ਰਹਿਣ ਵਾਲੇ ਮੇਰੇ ਗ਼ਰੀਬ ਅਤੇ ਮੱਧ ਵਰਗ ਦੇ ਭਾਈ-ਭੈਣ, ਹੁਣ ਕੁਰਸੀ ਦੀ ਪੇਟੀ ਬੰਨ੍ਹਣਾ, ਇਹ ਵੀ ਉਨ੍ਹਾਂ ਨੇ ਸਿੱਖ ਲਿਆ ਹੈ। ਮੈਨੂੰ ਖੁਸ਼ੀ ਹੈ ਕਿ ਅੱਜ ਦੇਵਘਰ ਤੋਂ ਕੋਲਕਾਤਾ ਦੇ ਲਈ ਫਲਾਈਟ ਸ਼ੁਰੂ ਹੋ ਚੁੱਕੀ ਹੈ। ਰਾਂਚੀ, ਪਟਨਾ ਅਤੇ ਦਿੱਲੀ ਦੇ ਲਈ ਵੀ ਜਲਦੀ ਤੋਂ ਜਲਦੀ ਫਲਾਈਟਸ ਸ਼ੁਰੂ ਹੋਣ, ਇਸ ਲਈ ਵੀ ਪ੍ਰਯਾਸ ਚਲ ਰਹੇ ਹਨ। ਦੇਵਘਰ ਦੇ ਬਾਅਦ, ਬੋਕਾਰੋ ਅਤੇ ਦੁਮਕਾ ਵਿੱਚ ਵੀ ਏਅਰਪੋਰਟਸ ਦੇ ਨਿਰਮਾਣ ’ਤੇ ਕੰਮ ਚਲ ਰਿਹਾ ਹੈ। ਯਾਨੀ  ਝਾਰਖੰਡ ਵਿੱਚ ਆਉਣ ਵਾਲੇ ਸਮੇਂ ਵਿੱਚ ਕਨੈਕਟੀਵਿਟੀ ਨਿਰੰਤਰ ਹੋਰ ਬਿਹਤਰ ਹੋਣ ਵਾਲੀ ਹੈ।

ਸਾਥੀਓ,

ਕਨੈਕਟੀਵਿਟੀ ਦੇ ਨਾਲ-ਨਾਲ ਦੇਸ਼ ਦੇ ਆਸਥਾ ਅਤੇ ਅਧਿਆਤਮ ਨਾਲ ਜੁੜੇ ਮਹੱਤਵਪੂਰਨ ਸਥਲਾਂ ‘ਤੇ ਸੁਵਿਧਾਵਾਂ ਦੇ ਨਿਰਮਾਣ ‘ਤੇ ਵੀ ਕੇਂਦਰ ਸਰਕਾਰ ਬਲ ਦੇ ਰਹੀ ਹੈ। ਬਾਬਾ ਬੈਦ੍ਯਨਾਥ ਧਾਮ ਵਿੱਚ ਵੀ ਪ੍ਰਸਾਦ ਯੋਜਨਾ ਦੇ ਤਹਿਤ ਆਧੁਨਿਕ ਸੁਵਿਧਾਵਾਂ ਦਾ ਵਿਸਤਾਰ ਕੀਤਾ ਗਿਆ ਹੈ। ਇਸ ਪ੍ਰਕਾਰ ਜਦੋਂ ਸੰਪੂਰਨਤਾ ਦੀ ਸੋਚ ਨਾਲ ਕੰਮ ਹੁੰਦਾ ਹੈ, ਤਾਂ ਟੂਰਿਜ਼ਮ ਦੇ ਰੂਪ ਵਿੱਚ ਸਮਾਜ ਦੇ ਹਰ ਵਰਗ, ਹਰ ਖੇਤਰ ਨੂੰ ਆਮਦਨ ਦੇ ਨਵੇਂ ਸਾਧਨ ਮਿਲਦੇ ਹਨ। ਆਦਿਵਾਸੀ ਖੇਤਰ ਵਿੱਚ ਅਜਿਹੀਆਂ ਆਧੁਨਿਕ ਸੁਵਿਧਾਵਾਂ ਇਸ ਖੇਤਰ ਦੀ ਤਕਦੀਰ ਬਦਲਣ ਜਾ ਰਹੀਆਂ ਹਨ।

ਸਾਥੀਓ,

ਪਿਛਲੇ 8 ਵਰ੍ਹਿਆਂ ਵਿੱਚ ਝਾਰਖੰਡ ਨੂੰ ਸਭ ਤੋਂ ਬੜਾ ਲਾਭ ਗੈਸ ਅਧਾਰਿਤ ਅਰਥਵਿਵਸਥਾ ਦੀ ਤਰਫ਼ ਵਧਦੇ ਦੇਸ਼ ਦੇ ਪ੍ਰਯਾਸਾਂ ਦਾ ਵੀ ਹੋਇਆ ਹੈ। ਜਿਸ ਪ੍ਰਕਾਰ ਦਾ ਇਨਫ੍ਰਾਸਟ੍ਰਕਚਰ ਪੂਰਬੀ ਭਾਰਤ ਵਿੱਚ ਸੀ, ਉਸ ਦੇ ਚਲਦੇ ਗੈਸ ਅਧਾਰਿਤ ਜੀਵਨ ਅਤੇ ਉਦਯੋਗ, ਇੱਥੇ ਅਸੰਭਵ ਮੰਨਿਆ ਜਾਂਦਾ ਸੀ। ਲੇਕਿਨ ਪ੍ਰਧਾਨ ਮੰਤਰੀ ਊਰਜਾ ਗੰਗਾ ਯੋਜਨਾ, ਪੁਰਾਣੀ ਤਸਵੀਰ ਨੂੰ ਬਦਲ ਰਹੀ ਹੈ। ਅਸੀਂ ਅਭਾਵਾਂ ਨੂੰ ਅਵਸਰਾਂ ਵਿੱਚ ਬਦਲਣ ‘ਤੇ ਅਨੇਕ ਨਵੇਂ ਇਤਿਹਾਸਿਕ ਨਿਰਣੇ ਕਰ ਰਹੇ ਹਾਂ।  ਅੱਜ ਬੋਕਾਰੋ-ਆਂਗੁਲ ਸੈਕਸ਼ਨ ਦੇ ਉਦਘਾਟਨ ਨਾਲ ਝਾਰਖੰਡ ਅਤੇ ਓਡੀਸ਼ਾ ਦੇ 11 ਜ਼ਿਲ੍ਹਿਆਂ ਵਿੱਚ ਸਿਟੀ ਗੈਸ ਡਿਸਟ੍ਰੀਬਿਊਸ਼ਨ ਨੈੱਟਵਰਕ ਨੂੰ ਵਿਸਤਾਰ ਮਿਲੇਗਾ। ਇਸ ਨਾਲ ਘਰਾਂ ਵਿੱਚ ਪਾਈਪ ਨਾਲ ਸਸਤੀ ਗੈਸ ਤਾਂ ਮਿਲੇਗੀ ਹੀ, CNG ਅਧਾਰਿਤ ਯਾਤਾਯਾਤ ਨੂੰ, ਬਿਜਲੀ, ਫਰਟੀਲਾਈਜ਼ਰ, ਸਟੀਲ, ਫੂਡ ਪ੍ਰੋਸੈੱਸਿੰਗ, ਕੋਲਡ ਸਟੋਰੇਜ ਐਸੇ ਅਨੇਕ ਉਦਯੋਗਾਂ ਨੂੰ ਵੀ ਗਤੀ ਮਿਲਣ ਵਾਲੀ ਹੈ।

ਸਾਥੀਓ,

ਅਸੀਂ ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਔਰ ਸਬਕਾ ਪ੍ਰਯਾਸ ਦੇ ਮੰਤਰ ‘ਤੇ ਚਲ ਰਹੇ ਹਾਂ। ਇਨਫ੍ਰਾਸਟ੍ਰਕਚਰ ਵਿੱਚ ਨਿਵੇਸ਼ ਕਰਕੇ ਵਿਕਾਸ ਦੇ, ਰੋਜ਼ਗਾਰ-ਸਵੈਰੋਜ਼ਗਾਰ ਦੇ ਨਵੇਂ ਰਸਤੇ ਖੋਜੇ ਜਾ ਰਹੇ ਹਨ। ਅਸੀਂ ਵਿਕਾਸ ਦੀ ਆਕਾਂਖਿਆ ‘ਤੇ ਬਲ ਦਿੱਤਾ ਹੈ, ਆਕਾਂਖੀ(ਖ਼ਾਹਿਸ਼ੀ) ਜ਼ਿਲ੍ਹਿਆਂ ‘ਤੇ ਫੋਕਸ ਕੀਤਾ ਹੈ। ਇਸ ਦਾ ਵੀ ਲਾਭ ਅੱਜ ਝਾਰਖੰਡ ਦੇ ਅਨੇਕ ਜ਼ਿਲ੍ਹਿਆਂ ਨੂੰ ਹੋ ਰਿਹਾ ਹੈ। ਮੁਸ਼ਕਿਲ ਸਮਝੇ ਜਾਣ ਵਾਲੇ ਖੇਤਰਾਂ ‘ਤੇ, ਜੰਗਲਾਂ, ਪਹਾੜਾਂ ਨਾਲ ਘਿਰੇ ਜਨਜਾਤੀ ਖੇਤਰਾਂ ‘ਤੇ ਸਾਡੀ ਸਰਕਾਰ ਵਿਸ਼ੇਸ਼ ਧਿਆਨ ਦੇ ਰਹੀ ਹੈ। ਆਜ਼ਾਦੀ ਦੇ ਇਤਨੇ ਦਹਾਕਿਆਂ ਬਾਅਦ ਜਿਨ੍ਹਾਂ 18 ਹਜ਼ਾਰ ਪਿੰਡਾਂ ਵਿੱਚ ਬਿਜਲੀ ਪਹੁੰਚੀ, ਉਨ੍ਹਾਂ ਵਿੱਚੋਂ ਜ਼ਿਆਦਾਤਰ ਦੁਰਗਮ ਖੇਤਰਾਂ ਦੇ ਹੀ ਸਨ। ਅੱਛੀਆਂ ਸੜਕਾਂ ਤੋਂ ਜੋ ਖੇਤਰ ਵੰਚਿਤ ਸਨ, ਉਸ ਵਿੱਚ ਵੀ ਗ੍ਰਾਮੀਣ, ਆਦਿਵਾਸੀ, ਦੁਰਗਮ ਖੇਤਰਾਂ ਦਾ ਹਿੱਸਾ ਸਭ ਤੋਂ ਅਧਿਕ ਸੀ। ਦੁਰਗਮ ਖੇਤਰਾਂ ਵਿੱਚ ਗੈਸ ਕਨੈਕਸ਼ਨ, ਪਾਣੀ ਕਨੈਕਸ਼ਨ, ਪਹੁੰਚਾਉਣ ਦੇ ਲਈ ਵੀ ਪਿਛਲੇ 8 ਵਰ੍ਹਿਆਂ ਵਿੱਚ ਹੀ ਮਿਸ਼ਨ ਮੋਡ ‘ਤੇ ਕੰਮ ਸ਼ੁਰੂ ਹੋਇਆ ਹੈ। ਅਸੀਂ ਸਭ ਨੇ ਦੇਖਿਆ ਹੈ ਕਿ ਪਹਿਲਾਂ ਕਿਸ ਤਰ੍ਹਾਂ ਬਿਹਤਰ ਸਿਹਤ ਸੁਵਿਧਾਵਾਂ ਵੀ ਸਿਰਫ਼ ਬੜੇ-ਬੜੇ ਸ਼ਹਿਰਾਂ ਤੱਕ ਹੀ ਸੀਮਿਤ ਸਨ। ਹੁਣ ਦੇਖੋ ਏਮਸ ਦੀਆਂ ਆਧੁਨਿਕ ਸੁਵਿਧਾਵਾਂ ਹੁਣ ਝਾਰਖੰਡ ਦੇ ਨਾਲ-ਨਾਲ, ਬਿਹਾਰ ਅਤੇ ਪੱਛਮ ਬੰਗਾਲ ਦੇ ਇੱਕ ਬੜੇ ਜਨਜਾਤੀਯ ਖੇਤਰਾਂ ਨੂੰ ਮਿਲ ਰਹੀਆਂ ਹਨ। ਇਹ ਤਮਾਮ ਪ੍ਰੋਜੈਕਟਸ ਇਸ ਬਾਤ ਦੇ ਪ੍ਰਮਾਣ ਹਨ ਕਿ ਜਦੋਂ ਅਸੀਂ ਜਨਤਾ ਦੀ ਸੁਵਿਧਾ ਦੇ ਲਈ ਕਦਮ ਵਧਾਉਂਦੇ ਹਾਂ, ਤਾਂ ਰਾਸ਼ਟਰ ਦੀ ਸੰਪਦਾ ਦਾ ਨਿਰਮਾਣ ਵੀ ਹੁੰਦਾ ਹੈ ਅਤੇ ਵਿਕਾਸ ਦੇ ਨਵੇਂ ਅਵਸਰ ਵੀ ਬਣਦੇ ਹਨ। ਇਹੀ ਸਹੀ ਵਿਕਾਸ ਹੈ। ਐਸੇ ਹੀ ਵਿਕਾਸ ਦੀ ਗਤੀ ਨੂੰ ਅਸੀਂ ਮਿਲ ਕੇ ਤੇਜ਼ ਕਰਨਾ ਹੈ। ਇੱਕ ਵਾਰ ਫਿਰ ਝਾਰਖੰਡ ਨੂੰ ਮੈਂ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। ਬਹੁਤ-ਬਹੁਤ ਧੰਨਵਾਦ !

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
'India Delivers': UN Climate Chief Simon Stiell Hails India As A 'Solar Superpower'

Media Coverage

'India Delivers': UN Climate Chief Simon Stiell Hails India As A 'Solar Superpower'
NM on the go

Nm on the go

Always be the first to hear from the PM. Get the App Now!
...
PM Modi condoles loss of lives due to stampede at New Delhi Railway Station
February 16, 2025

The Prime Minister, Shri Narendra Modi has condoled the loss of lives due to stampede at New Delhi Railway Station. Shri Modi also wished a speedy recovery for the injured.

In a X post, the Prime Minister said;

“Distressed by the stampede at New Delhi Railway Station. My thoughts are with all those who have lost their loved ones. I pray that the injured have a speedy recovery. The authorities are assisting all those who have been affected by this stampede.”