ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡਿਓ ਕਾਨਫਰੰਸਿਗ ਦੇ ਜ਼ਰੀਏ ਵਿਕਸਿਤ ਭਾਰਤ ਸੰਕਲਪ ਯਾਤਰਾ ਦੇ ਲਾਭਾਰਥੀਆਂ ਨਾਲ ਗੱਲ ਕੀਤੀ। ਇਸ ਅਵਸਰ ‘ਤੇ ਪ੍ਰਧਾਨ ਮੰਤਰੀ ਨੇ ਇਕੱਠ ਨੂੰ ਸੰਬੋਧਨ ਵੀ ਕੀਤਾ।
ਇਸ ਪ੍ਰੋਗਰਾਮ ਵਿੱਚ ਦੇਸ਼ ਭਰ ਤੋਂ ਵਿਕਸਿਤ ਭਾਰਤ ਸੰਕਲਪ ਯਾਤਰਾ ਦੇ ਹਜ਼ਾਰਾਂ ਲਾਭਾਰਥੀ ਸ਼ਾਮਲ ਹੋਏ। ਪ੍ਰੋਗਰਾਮ ਵਿੱਚ ਕੇਂਦਰੀ ਮੰਤਰੀ, ਸਾਂਸਦ, ਵਿਧਾਇਕ ਅਤੇ ਸਥਾਨਕ ਪੱਧਰ ਦੇ ਪ੍ਰਤੀਨਿਧੀਆਂ ਨੇ ਵੀ ਹਿੱਸਾ ਲਿਆ।
ਪ੍ਰਧਾਨ ਮੰਤਰੀ ਨੇ ਤਿਰੂਵੱਲੂਰ ਦੇ ਕਿਸਾਨ ਸ਼੍ਰੀ ਹਰਿਕ੍ਰਿਸ਼ਣਨ ਦਾ ਸੁਆਗਤ ‘ਵਣੱਕਮ’ ਨਾਲ ਕੀਤਾ। ਥਿਰੂ ਹਰਿਕ੍ਰਿਸ਼ਣਨ ਨੂੰ ਬਾਗਬਾਨੀ ਅਤੇ ਖੇਤੀਬਾੜੀ ਵਿਭਾਗ ਦੁਆਰਾ ਟ੍ਰੇਨਡ ਕੀਤਾ ਗਿਆ ਹੈ।
ਪ੍ਰਧਾਨ ਮੰਤਰੀ ਨੇ ਚੰਗੀ ਸਿੱਖਿਆ ਦੇ ਬਾਅਦ ਖੇਤੀ ਨੂੰ ਅਪਣਾਉਣ ਵਾਲੇ ਪੜ੍ਹੇ ਲਿਖੇ ਕਿਸਾਨ ਦੀ ਸ਼ਲਾਘਾ ਕੀਤੀ। ਉਹ ਕਿਸਾਨ ਭਲਾਈ ਨਾਲ ਸਬੰਧਿਤ ਅਧਿਕਾਂਸ਼ ਸਰਕਾਰੀ ਯੋਜਨਾਵਾਂ ਅਤੇ ਆਯੁਸ਼ਮਾਨ ਭਾਰਤ ਯੋਜਨਾ ਦੇ ਲਾਭਾਰਥੀ ਹਨ। ਉਨ੍ਹਾਂ ਨੇ ਨੈਨੋ ਯੂਰੀਆ ਦੀ ਸ਼ੁਰੂਆਤ ਕਰਨ ਜਿਹੀਆਂ ਇਨੋਵੇਸ਼ਨ ਸਕੀਮਾਂ ਦੇ ਲਈ ਪ੍ਰਧਾਨ ਮੰਤਰੀ ਦੀ ਪ੍ਰਸ਼ੰਸਾ ਕੀਤੀ। ਉਹ ਖੇਤੀ ਦੇ ਲਈ ਡ੍ਰੋਨ ਅਤੇ ਹੋਰ ਆਧੁਨਿਕ ਤੌਰ-ਤਰੀਕਿਆਂ ਦਾ ਉਪਯੋਗ ਕਰ ਰਹੇ ਹਨ।
ਪ੍ਰਧਾਨ ਮੰਤਰੀ ਨੇ ਆਧੁਨਿਕ ਤੌਰ-ਤਰੀਕੇ ਅਪਣਾਉਣ ਦੇ ਲਈ ਕਿਸਾਨ ਦੀ ਸ਼ਲਾਘਾ ਕਰਦੇ ਹੋਏ ਕਿਹਾ. “ਸਰਕਾਰ ਹਮੇਸ਼ਾ ਤੁਹਾਡੇ ਨਾਲ ਖੜ੍ਹੀ ਹੈ।”