ਮੈਂ ਉਜ਼ਬੇਕਿਸਤਾਨ ਦੇ ਰਾਸ਼ਟਰਪਤੀ ਮਹਾਮਹਿਮ ਸ਼੍ਰੀ ਸ਼ਾਵਕਤ ਮਿਰਜ਼ਿਯੋਯੇਵ (Shavkat Mirziyoyev) ਦੇ ਸੱਦੇ ’ਤੇ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਦੇ ਰਾਸ਼ਟਰ ਮੁਖੀਆਂ ਦੀ ਕੌਂਸਲ (ਪਰਿਸ਼ਦ) ਦੀ ਬੈਠਕ ਵਿੱਚ ਹਿੱਸਾ ਲੈਣ ਦੇ ਲਈ ਸਮਰਕੰਦ ਦਾ ਦੌਰਾ ਕਰਾਂਗਾ।
ਐੱਸਸੀਓ ਸਮਿਟ ਵਿੱਚ, ਮੈਂ ਟੌਪੀਕਲ, ਖੇਤਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ, ਐੱਸਸੀਓ ਦੇ ਵਿਸਤਾਰ ਅਤੇ ਸੰਗਠਨ ਦੇ ਅੰਦਰ ਬਹੁਆਯਾਮੀ ਅਤੇ ਪਰਸਪਰ ਤੌਰ ’ਤੇ ਲਾਭਕਾਰੀ ਸਹਿਯੋਗ ਨੂੰ ਹੋਰ ਗਹਿਰਾ ਬਣਾਉਣ ਬਾਰੇ ਵਿਚਾਰਾਂ ਦਾ ਅਦਾਨ-ਪ੍ਰਦਾਨ ਕਰਨ ਦੇ ਲਈ ਉਤਸੁਕ ਹਾਂ। ਉਜ਼ਬੇਕ ਚੇਅਰਸ਼ਿਪ ਦੇ ਤਹਿਤ ਵਪਾਰ, ਅਰਥਵਿਵਸਥਾ, ਸੱਭਿਆਚਾਰ ਅਤੇ ਟੂਰਿਜ਼ਮ ਦੇ ਖੇਤਰਾਂ ਵਿੱਚ ਆਪਸੀ ਸਹਿਯੋਗ ਬਾਰੇ ਕਈ ਨਿਰਣੇ ਲਏ ਜਾਣ ਦੀ ਸੰਭਾਵਨਾ ਹੈ।
ਮੈਂ ਸਮਰਕੰਦ ਵਿੱਚ ਰਾਸ਼ਟਰਪਤੀ ਮਿਰਜ਼ਿਯੋਯੇਵ ਨੂੰ ਮਿਲਣ ਦੇ ਲਈ ਉਤਸੁਕ ਹਾਂ। ਮੈਂ 2018 ਵਿੱਚ ਉਨ੍ਹਾਂ ਦੀ ਭਾਰਤ ਯਾਤਰਾ ਨੂੰ ਪਿਆਰ ਨਾਲ ਯਾਦ ਕਰਦਾ ਹਾਂ। ਉਨ੍ਹਾਂ ਨੇ 2019 ਵਿੱਚ ਵਾਇਬ੍ਰੈਂਟ ਗੁਜਰਾਤ ਸਮਿਟ ਵਿੱਚ ਵੀ ਸਨਮਾਨਿਤ ਮਹਿਮਾਨ ਦੇ ਰੂਪ ਵਿੱਚ ਹਿੱਸਾ ਲਿਆ ਸੀ। ਇਸ ਦੇ ਇਲਾਵਾ, ਮੈਂ ਸਮਿਟ ਵਿੱਚ ਹਿੱਸਾ ਲੈਣ ਵਾਲੇ ਕੁਝ ਹੋਰ ਨੇਤਾਵਾਂ ਦੇ ਨਾਲ ਦੁਵੱਲੀਆਂ ਬੈਠਕਾਂ ਕਰਾਂਗਾ।