ਸ਼ਤਰੰਜ ਚੈਂਪੀਅਨ ਗੁਕੇਸ਼ ਡੀ ਨੇ ਅੱਜ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ। ਸ਼੍ਰੀ ਮੋਦੀ ਨੇ ਉਸ ਦੇ ਦ੍ਰਿੜ੍ਹ ਸੰਕਲਪ ਅਤੇ ਸਮਰਪਣ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਸ ਦਾ ਆਤਮਵਿਸ਼ਵਾਸ ਸੱਚਮੁੱਚ ਪ੍ਰੇਰਣਾਦਾਇਕ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਉਨ੍ਹਾਂ ਦੀ ਗੱਲਬਾਤ ਯੋਗ ਅਤੇ ਧਿਆਨ ਦੀ ਪਰਿਵਰਤਨਕਾਰੀ ਸਮਰੱਥਾ ‘ਤੇ ਕੇਂਦ੍ਰਿਤ ਰਹੀ।

ਐਕਸ (X) ‘ਤੇ ਇੱਕ ਥ੍ਰੈੱਡ ਪੋਸਟ ਵਿੱਚ, ਸ਼੍ਰੀ ਮੋਦੀ ਨੇ ਲਿਖਿਆ:

“ਸ਼ਤਰੰਜ ਚੈਂਪੀਅਨ ਅਤੇ ਭਾਰਤ ਦੇ ਗੌਰਵ, ਗੁਕੇਸ਼ ਡੀ (@DGukesh) ਦੇ ਨਾਲ ਸ਼ਾਨਦਾਰ ਗੱਲਬਾਤ ਹੋਈ!

ਮੈਂ ਪਿਛਲੇ ਕੁਝ ਵਰ੍ਹਿਆਂ ਤੋਂ ਉਸ ਨਾਲ ਨੇੜਿਓਂ ਗੱਲਬਾਤ ਕਰ ਰਿਹਾ ਹਾਂ, ਅਤੇ ਉਸ ਬਾਰੇ ਜੋ ਬਾਤ ਮੈਨੂੰ ਸਭ ਤੋਂ ਜ਼ਿਆਦਾ ਪ੍ਰਭਾਵਿਤ ਕਰਦੀ ਹੈ, ਉਹ ਹੈ ਉਨ੍ਹਾਂ ਦਾ ਦ੍ਰਿੜ੍ਹ ਸੰਕਲਪ ਅਤੇ ਸਮਰਪਣ। ਉਸ ਦਾ ਆਤਮਵਿਸ਼ਵਾਸ ਵਾਸਤਵ ਵਿੱਚ ਪ੍ਰੇਰਣਾਦਾਇਕ ਹੈ। ਵਾਸਤਵ ਵਿੱਚ, ਮੈਨੂੰ ਕੁਝ ਸਾਲ ਪਹਿਲੇ ਉਸ ਦੇ ਇੱਕ ਵੀਡੀਓ ਦੀ ਯਾਦ ਆਉਂਦੀ ਹੈ, ਜਿਸ ਵਿੱਚ ਉਸ ਨੇ ਕਿਹਾ ਸੀ ਕਿ ਉਹ ਸਭ ਤੋਂ ਘੱਟ ਉਮਰ ਦਾ ਵਿਸ਼ਵ ਚੈਂਪੀਅਨ ਬਣੇਗਾ -ਇੱਕ ਭਵਿੱਖਬਾਣੀ, ਜੋ ਹੁਣ ਉਸ ਦੇ ਆਪਣੇ ਪ੍ਰਯਾਸਾਂ ਦੇ ਕਾਰਨ ਸਪਸ਼ਟ ਤੌਰ ‘ਤੇ ਸੱਚ ਹੋ ਗਈ ਹੈ।”

“ਆਤਮਵਿਸ਼ਵਾਸ ਦੇ ਨਾਲ-ਨਾਲ, ਗੁਕੇਸ਼ ਵਿੱਚ ਸ਼ਾਂਤ-ਚਿੱਤ ਅਤੇ ਨਿਮਰਤਾ ਭੀ ਹੈ। ਜਿੱਤਣ ‘ਤੇ, ਉਹ ਸ਼ਾਂਤ ਸੀ, ਆਪਣੀ ਮਹਿਮਾ ਵਿੱਚ ਡੁੱਬਿਆ ਹੋਇਆ ਸੀ ਅਤੇ ਪੂਰੀ ਤਰ੍ਹਾਂ ਨਾਲ ਸਮਝ ਰਿਹਾ ਸੀ ਕਿ ਇਸ ਸਖ਼ਤ ਮਿਹਨਤ ਨਾਲ ਹਾਸਲ ਕੀਤੀ ਜਿੱਤ ਦੀ ਪ੍ਰਕਿਰਿਆ ਨੂੰ ਕਿਵੇਂ ਅੱਗੇ ਵਧਾਇਆ ਜਾਵੇ। ਅੱਜ ਸਾਡੀ ਗੱਲਬਾਤ ਯੋਗ ਅਤੇ ਧਿਆਨ ਦੀ ਪਰਿਵਰਤਨਕਾਰੀ ਸਮਰੱਥਾ ‘ਤੇ ਕੇਂਦ੍ਰਿਤ ਰਹੀ।”

“ਹਰ ਐਥਲੀਟ ਦੀ ਸਫ਼ਲਤਾ ਵਿੱਚ ਉਸ ਦੇ ਮਾਤਾ-ਪਿਤਾ ਦੀ ਅਹਿਮ ਭੂਮਿਕਾ ਹੁੰਦੀ ਹੈ। ਮੈਂ ਗੁਕੇਸ਼ ਦੇ ਮਾਤਾ-ਪਿਤਾ ਦੀ ਸ਼ਲਾਘਾ ਕੀਤੀ, ਉਨ੍ਹਾਂ ਨੇ ਹਰ ਮੁਸ਼ਕਿਲ ਪਰਿਸਥਿਤੀ ਵਿੱਚ ਉਸ ਦਾ ਸਾਥ ਦਿੱਤਾ। ਉਨ੍ਹਾਂ ਦਾ ਸਮਰਪਣ ਉਨ੍ਹਾਂ  ਯੁਵਾ ਉਮੀਦਵਾਰਾਂ ਦੇ ਅਣਗਿਣਤ ਮਾਤਾ-ਪਿਤਾ ਨੂੰ ਪ੍ਰੇਰਿਤ ਕਰੇਗਾ, ਜੋ ਖੇਡਾਂ ਨੂੰ ਇੱਕ ਕਰੀਅਰ ਦੇ ਤੌਰ ‘ਤੇ ਅਪਣਾਉਣ ਦਾ ਸੁਪਨਾ ਦੇਖਦੇ ਹਨ।”

“ਮੈਨੂੰ ਗੁਕੇਸ਼ ਤੋਂ ਉਸ ਖੇਡ ਦਾ ਅਸਲੀ ਸ਼ਤਰੰਜ-ਬੋਰਡ ਪ੍ਰਾਪਤ ਕਰਕੇ ਭੀ ਖੁਸ਼ੀ ਹੋਈ, ਜਿਸ ਨੂੰ ਉਸ ਨੇ ਜਿੱਤਿਆ ਸੀ। ਸ਼ਤਰੰਜ ਬੋਰਡ, ਜਿਸ ‘ਤੇ ਉਸ ਦੇ ਅਤੇ ਡਿੰਗ ਲਿਰੇਨ (Ding Liren) ਦੋਹਾਂ ਦੇ ਹਸਤਾਖਰ ਹਨ, ਇੱਕ ਪਿਆਰੀ ਯਾਦਗਾਰ ਹੈ।”

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
India Doubles GDP In 10 Years, Outpacing Major Economies: IMF Data

Media Coverage

India Doubles GDP In 10 Years, Outpacing Major Economies: IMF Data
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 23 ਮਾਰਚ 2025
March 23, 2025

Appreciation for PM Modi’s Effort in Driving Progressive Reforms towards Viksit Bharat