ਅੱਜ ਸ਼ਾਮ ਪ੍ਰਧਾਨ ਮੰਤਰੀ ਮੋਦੀ ਨੂੰ ਮਿਲਣਾ ਸਨਮਾਨ ਦੀ ਗੱਲ ਸੀ। ਉਹ ਇੱਕ ਮਹਾਨ ਨੇਤਾ ਹਨ ਅਤੇ ਉਹ ਮੇਰੇ ਪਰਿਵਾਰ ਪ੍ਰਤੀ ਬਹੁਤ ਦਿਆਲੂ ਸਨ। ਮੈਂ ਭਾਰਤ ਦੇ ਲੋਕਾਂ ਨਾਲ ਸਾਡੀ ਦੋਸਤੀ ਅਤੇ ਸਹਿਯੋਗ ਨੂੰ ਮਜ਼ਬੂਤ ਕਰਨ ਦੇ ਲਈ ਰਾਸ਼ਟਰਪਤੀ ਟ੍ਰੰਪ ਦੀ ਅਗਵਾਈ ਵਿੱਚ ਕੰਮ ਕਰਨ ਦੇ ਲਈ ਉਤਸੁਕ ਹਾਂ!
ਮੈਂ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਲੈਕਸ ਫ੍ਰਿਡਮੈਨ ਦੀ ਇੰਟਰਵਿਊ ਸੁਣੀ, ਅਤੇ ਮੈਂ ਉਹ ਇੰਟਰਵਿਊ ਅੰਗ੍ਰੇਜ਼ੀ ਵਿੱਚ ਵੀ ਸੁਣੀ ਅਤੇ ਹਿੰਦੀ ਵਿੱਚ ਵੀ, ਹਾਲਾਂਕਿ ਮੈਨੂੰ ਹਿੰਦੀ ਜ਼ਿਆਦਾ ਸਮਝ ਨਹੀਂ ਆਉਂਦੀ, ਫਿਰ ਵੀ ਮੈਂ ਉਸ ਨੂੰ ਮੂਲ ਭਾਸ਼ਾ ਵਿੱਚ ਸੁਣਨਾ ਚਾਹੁੰਦਾ ਸਾਂ। ਅਤੇ ਮੈਂ ਪ੍ਰਧਾਨ ਮੰਤਰੀ ਨੂੰ ਕਿਹਾ – ਬੜੇ ਭਾਈ, ਮੈਂ ਉਹ ਪੌਡਕਾਸਟ ਸੁਣਿਆ ਅਤੇ ਉਸ ਵਿੱਚ ਮੈਂ ਇੱਕ ਅਧਿਆਤਮਿਕ ਨੇਤਾ ਨੂੰ ਦੇਖਿਆ। ਅਜਿਹਾ ਲਗਿਆ ਜਿਵੇਂ ਮੈਂ ਕਿਸੇ ਅਧਿਆਤਮਿਕ ਗੁਰੂ ਨੂੰ ਸੁਣ ਰਿਹਾ ਹੋਵਾਂ। ਇਹ ਅਨੁਭਵ ਬੇਹੱਦ ਅਧਿਆਤਮਿਕ ਅਤੇ ਸੰਤੁਸ਼ਟੀਜਨਕ ਸੀ।
ਮੈਂ ਪ੍ਰਧਾਨ ਮੰਤਰੀ ਮੋਦੀ ਨੂੰ ਆਪਣਾ ਬੜਾ ਭਾਈ ਮੰਨਦਾ ਹਾਂ। ਉਹ ਮੇਰਾ ਮਾਰਗਦਰਸ਼ਨ ਕਰਦੇ ਹਨ, ਇਸ ਲਈ ਮੈਂ ਉਨ੍ਹਾਂ ਨੂੰ ਆਪਣਾ ਮੈਂਟਰ ਮੰਨਦਾ ਹਾਂ, ਅਤੇ ਉਨ੍ਹਾਂ ਦੇ ਨਾਲ ਹਰ ਮੁਲਾਕਾਤ ਬਹੁਤ ਖਾਸ ਹੁੰਦੀ ਹੈ। ਇਸ ਵਾਰ ਵੀ, ਅਸੀਂ ਬਹੁਤ ਹੀ ਸੰਖੇਪ ਵਿੱਚ BIMSTEC ਦੀ ਕਾਰਵਾਈ ਅਤੇ BIMSTEC ਵਿੱਚ ਭਾਰਤ ਦੀ ਲੀਡਰਸ਼ਿਪ ਭੂਮਿਕਾ ਬਾਰੇ ਗੱਲ ਕੀਤੀ ਕਿਉਂਕਿ ਇਹ ਸਭ ਤੋਂ ਬੜਾ ਦੇਸ਼, BIMSTEC ਦਾ ਸਭ ਤੋਂ ਬੜਾ ਮੈਂਬਰ ਦੇਸ਼, ਸਭ ਤੋਂ ਜ਼ਿਆਦਾ ਆਬਾਦੀ ਵਾਲਾ ਮੈਂਬਰ ਦੇਸ਼, ਸਭ ਤੋਂ ਬੜੀ ਅਰਥਵਿਵਸਥਾ ਅਤੇ BIMSTEC ਖੇਤਰ ਦਾ ਸਭ ਤੋਂ ਸ਼ਕਤੀਸ਼ਾਲੀ ਦੇਸ਼ ਹੈ। ਅਸੀਂ ਭਾਰਤ ਦੀ ਅਗਵਾਈ ਦੀ ਉਡੀਕ ਕਰ ਰਹੇ ਹਾਂ, ਅਤੇ ਪ੍ਰਧਾਨ ਮੰਤਰੀ ਮੋਦੀ ਉਸ ਅਗਵਾਈ ਦਾ ਪ੍ਰਯੋਗ ਕਰ ਰਹੇ ਹਨ। ਇਸ ਲਈ ਮੈਂ ਦੱਸਿਆ ਕਿ BIMSTEC ਦੇ ਲਈ ਆਖਰਕਾਰ ਕੁਝ ਹਾਸਲ ਕਰਨ, ਆਪਣੀ ਕੁਝ ਸਮਰੱਥਾ ਨੂੰ ਸਾਕਾਰ ਕਰਨ ਵਿੱਚ ਕਿੰਨੀਆਂ ਚੰਗੀਆਂ ਚੀਜ਼ਾਂ ਦਿਖ ਰਹੀਆਂ ਹਨ।
ਭਾਰਤ ਦੁਨੀਆ ਦਾ ਸਭ ਤੋਂ ਬੜਾ ਲੋਕਤੰਤਰ ਹੈ। ਭਾਰਤ ਵਿੱਚ ਸ਼ਕਤੀਆਂ ਦਾ ਵੱਖਰਾਪਣ (separation of powers) ਹੈ। ਭਾਰਤ ਵਿੱਚ ਪ੍ਰਗਟਾਵੇ ਦੀ ਆਜ਼ਾਦੀ ਹੈ। ਭਾਰਤ ਵਿੱਚ ਤੁਸੀਂ ਗ਼ਰੀਬੀ ਅਤੇ ਅਸਮਾਨਤਾ ਦੇ ਖ਼ਿਲਾਫ਼ ਲੜ ਰਹੇ ਹੋ। ਭਾਰਤ ਵਿੱਚ ਤੁਸੀਂ ਦੁਨੀਆ ਵਿੱਚ ਸ਼ਾਂਤੀ ਦੇ ਲਈ ਪ੍ਰਤੀਬੱਧ ਹੋ। ਪ੍ਰਧਾਨ ਮੰਤਰੀ ਮੋਦੀ ਦੀ ਅੱਜਕੱਲ੍ਹ ਇੱਕ ਅਨੋਖੀ ਸਥਿਤੀ ਹੈ ਕਿ ਉਹ ਦੁਨੀਆ ਦੇ ਹਰ ਨੇਤਾ ਨਾਲ ਗੱਲ ਕਰ ਸਕਦੇ ਹਨ - ਸ਼੍ਰੀ ਪੁਤਿਨ, ਸ਼੍ਰੀ ਟ੍ਰੰਪ, ਸ਼੍ਰੀ ਜ਼ੇਲੈਂਸਕੀ, ਯੂਰਪੀਅਨ ਯੂਨੀਅਨ ਅਤੇ ਲੈਟਿਨ ਅਮਰੀਕੀ ਨੇਤਾਵਾਂ ਨਾਲ, ਭਾਵੇਂ ਉਹ ਬ੍ਰਿਕਸ (BRICS) ਹੋਣ ਜਾਂ ਇਰਾਨ। ਇਹ ਕੁਝ ਅਜਿਹਾ ਹੈ ਜੋ ਹੁਣ ਕੋਈ ਹੋਰ ਨੇਤਾ ਨਹੀਂ ਕਰ ਸਕਦਾ। ਤੁਸੀਂ (ਪ੍ਰਧਾਨ ਮੰਤਰੀ ਮੋਦੀ) ਅੱਜ ਦੇ ਸਮੇਂ ਵਿੱਚ ਆਲਮੀ ਰਾਜਨੀਤੀ ਦੇ ਮਾਹੌਲ ਵਿੱਚ ਇੱਕ ਪ੍ਰਮੁੱਖ ਭੂਮਿਕਾ ਨਿਭਾ ਰਹੇ ਹੋ।
ਸਾਡੇ ਦੇਸ਼ਾਂ (ਭਾਰਤ ਅਤੇ ਅਮਰੀਕਾ) ਦੇ ਦਰਮਿਆਨ ਸਾਂਝੇਦਾਰੀ ਦਹਾਕਿਆਂ ਤੋਂ ਮਜ਼ਬੂਤ ਰਹੀ ਹੈ ਅਤੇ ਦੋ ਮਹਾਨ ਨੇਤਾਵਾਂ ਅਤੇ ਦੋ ਮਹਾਨ ਮਿੱਤਰਾਂ, ਰਾਸ਼ਟਰਪਤੀ ਟ੍ਰੰਪ ਅਤੇ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿੱਚ, ਸ਼ਾਂਤੀ ਤੇ ਸੁਤੰਤਰਤਾ, ਸੁਰੱਖਿਆ ਤੇ ਸਮ੍ਰਿੱਧੀ ਦੀਆਂ ਸਾਡੀਆਂ ਸਾਂਝੀਆਂ ਕਦਰਾਂ-ਕੀਮਤਾਂ ਵਿੱਚ ਨਿਹਿਤ ਹੈ। ਮੈਨੂੰ ਵਿਸ਼ਵਾਸ ਹੈ ਕਿ ਸਾਡੇ ਦੋਨਾਂ ਦੇਸ਼ਾਂ ਅਤੇ ਸਾਡੇ ਨੇਤਾਵਾਂ ਦੇ ਦਰਮਿਆਨ ਇਹ ਸਾਂਝੇਦਾਰੀ ਅਤੇ ਦੋਸਤੀ ਵਧਦੀ ਅਤੇ ਮਜ਼ਬੂਤ ਹੁੰਦੀ ਰਹੇਗੀ।
ਮੈਂ ਨਰੇਂਦਰ ਮੋਦੀ ਦੇ ਨਾਲ ਭਾਰਤ ਦੇ ਵਿਕਾਸ, 2047 ਤੱਕ ਵਿਕਸਿਤ ਭਾਰਤ ਦੇ ਮਾਰਗ ਅਤੇ ਸਿਹਤ, ਖੇਤੀਬਾੜੀ, ਆਰਟੀਫਿਸ਼ਲ ਇੰਟੈਲੀਜੈਂਸ (AI) ਅਤੇ ਹੋਰ ਖੇਤਰਾਂ ਵਿੱਚ ਰੋਮਾਂਚਕ ਪ੍ਰਗਤੀ ਬਾਰੇ ਮੇਰੀ ਬਹੁਤ ਵਧੀਆ ਚਰਚਾ ਹੋਈ, ਜੋ ਅੱਜ ਪ੍ਰਭਾਵ ਪੈਦਾ ਕਰ ਰਹੇ ਹਨ। ਇਹ ਦੇਖਣਾ ਪ੍ਰਭਾਵਸ਼ਾਲੀ ਹੈ ਕਿ ਭਾਰਤ ਵਿੱਚ ਇਨੋਵੇਸ਼ਨ ਕਿਸ ਤਰ੍ਹਾਂ ਸਥਾਨਕ ਅਤੇ ਆਲਮੀ ਪੱਧਰ 'ਤੇ ਪ੍ਰਗਤੀ ਨੂੰ ਗਤੀ ਦੇ ਰਿਹਾ ਹੈ।
ਮੈਨੂੰ ਲਗਦਾ ਹੈ ਕਿ ਇਹ ਬਹੁਤ ਰੋਮਾਂਚਕ ਸਮਾਂ ਹੈ... ਇਹ 1997 ਦੀ ਗੱਲ ਹੈ ਜਦੋਂ ਮੈਂ ਪਹਿਲੀ ਵਾਰ ਇੱਥੇ (ਭਾਰਤ) ਆਇਆ ਸਾਂ ਅਤੇ ਮੈਂ ਮਾਇਕ੍ਰੋਸੌਫਟ ਦਾ ਫੁੱਲ-ਟਾਈਮ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਸਾਂ। ਮੈਂ ਤਦੇ ਦੇਖ ਲਿਆ ਸੀ ਕਿ ਅਸੀਂ ਭਾਰਤ ਤੋਂ ਜਿਨ੍ਹਾਂ ਲੋਕਾਂ ਨੂੰ ਕੰਮ 'ਤੇ ਰੱਖਿਆ ਸੀ, ਉਹ ਅਦਭੁਤ ਸਨ ਅਤੇ ਜਦੋਂ ਮੈਂ ਇੱਥੇ ਆਇਆ, ਤਾਂ ਮੈਂ ਦੇਖਿਆ ਕਿ ਇਹ ਇੱਕ ਅਜਿਹਾ ਦੇਸ਼ ਹੈ ਜੋ ਬੁਨਿਆਦੀ ਢਾਂਚੇ ਅਤੇ ਸਿੱਖਿਆ ਵਿੱਚ ਨਿਵੇਸ਼ ਕਰਦਾ ਹੈ। ਮੈਂ ਸੋਚਿਆ ਸੀ ਕਿ ਇਹ ਦੇਸ਼ ਇੱਕ ਦਿਨ ਸੁਪਰਪਾਵਰ ਬਣ ਜਾਵੇਗਾ... ਮੈਂ ਨਹੀਂ ਸੋਚਿਆ ਸੀ ਕਿ ਇਹ ਇੰਨੀ ਜਲਦੀ ਪ੍ਰਾਪਤ ਹੋ ਜਾਵੇਗਾ।
ਭਾਰਤ ਸਿਰਫ਼ ਆਪਣੇ ਲਈ ਹੀ ਨਿਰਮਾਣ ਨਹੀਂ ਕਰ ਰਿਹਾ ਹੈ, ਬਲਕਿ ਅਜਿਹੇ ਸੌਲਿਊਸ਼ਨ ਤਿਆਰ ਕਰ ਰਿਹਾ ਹੈ ਜਿਨ੍ਹਾਂ ਵਿੱਚ ਗਲੋਬਲ ਹੈਲਥ ਅਤੇ ਡਿਵੈਲਪਮੈਂਟ ਨੂੰ ਟ੍ਰਾਂਸਫਾਰਮ ਕਰਨ ਦੀ ਸਮਰੱਥਾ ਹੈ।
ਮੈਂ ਪ੍ਰਧਾਨ ਮੰਤਰੀ ਦੇ ਰੂਪ ਵਿੱਤ ਤੁਹਾਡੀਆਂ ਅਸਾਧਾਰਣ ਉਪਲਬਧੀਆਂ ਦਾ ਬਹੁਤ ਵੱਡਾ ਪ੍ਰਸ਼ੰਸਕ ਹਾਂ। ਜਿਵੇਂ ਕਿ ਤੁਸੀਂ ਜਾਣਦੇ ਹੋ, ਪ੍ਰਧਾਨ ਮੰਤਰੀ ਪਦ ‘ਤੇ ਲਗਭਗ 11 ਵਰ੍ਹਿਆਂ ਤੱਕ ਰਹਿਣ ਦੇ ਦੌਰਾਨ, ਤੁਸੀਂ ਕੋਵਿਡ ਸੰਕਟ ਦਾ ਸਾਹਮਣਾ ਕੀਤਾ ਹੈ ਅਤੇ ਫਿਰ ਵੀ ਭਾਰਤ ਦੀ ਅਰਥਵਿਵਸਥਾ ਨੂੰ 50% ਤੱਕ ਵਧਾਉਣ ਵਿੱਚ ਕਾਮਯਾਬ ਰਹੇ ਹੋ।
ਤੁਸੀਂ ਆਪਣੇ 25 ਕਰੋੜ ਨਾਗਰਿਕਾਂ ਨੂੰ ਗ਼ਰੀਬੀ ਤੋਂ ਬਾਹਰ ਕੱਢਿਆ ਹੈ ਅਤੇ ਅੱਤ ਦੀ ਗ਼ਰੀਬੀ ਨੂੰ ਸਮਾਪਤ ਕੀਤਾ ਹੈ। ਅਤੇ ਅੱਜ, ਭਾਰਤ ਵਿਸ਼ਾਲ ਇਨੋਵੇਟਿਵ ਸਮਰੱਥਾ ਦੇ ਨਾਲ ਟੈਕਨੋਲੋਜੀ ਦੇ ਖੇਤਰ ਵਿੱਚ ਮੋਹਰੀ ਹੈ।
ਤੁਸੀਂ ਪਹਿਲੇ ਦੇਸ਼ ਸੀ - ਪਹਿਲਾ ਦੇਸ਼ - ਜੋ ਚੰਦਰਮਾ ਦੇ ਸਾਊਥ ਪੋਲ 'ਤੇ ਉਤਰਿਆ, ਅਤੇ ਇਸ ਉਪਲਬਧੀ ਦੇ ਨਾਲ ਤੁਸੀਂ ਭਾਰਤ ਦੀ ਅਸਾਧਾਰਣ ਤਕਨੀਕੀ ਸਮਰੱਥਾ ਵੱਲ ਦੁਨੀਆ ਦਾ ਧਿਆਨ ਆਕਰਸ਼ਿਤ ਕੀਤਾ।"
ਮੈਂ ਗਲੋਬਲ ਲੀਡਰਸ ਨੂੰ ਇਹ ਐਲਾਨ ਕਰਦੇ ਸੁਣਿਆ ਹੈ ਕਿ ਉਨ੍ਹਾਂ ਦਾ ਦੇਸ਼ ਸਭ ਤੋਂ ਪਹਿਲਾਂ ਹੈ। ਮੈਂ ਇਤਿਹਾਸ ਵਿੱਚ ਕਦੇ ਵੀ ਇੰਨੇ ਵੱਡੇ ਦੇਸ਼ ਦੇ ਕਿਸੇ ਨੇਤਾ ਨੂੰ 'ਗੁਆਂਢ ਪਹਿਲਾਂ' ਕਹਿੰਦੇ ਨਹੀਂ ਸੁਣਿਆ। ਇਹ ਇੱਕ ਸ਼ਾਨਦਾਰ ਮੌਕਾ ਹੈ। ਮੈਂ ਦੂਸਰੇ ਗੁਆਂਢੀ ਦੇਸ਼ਾਂ ਲਈ ਨਹੀਂ ਬੋਲ ਸਕਦਾ, ਲੇਕਿਨ ਭੂਟਾਨ ਦੇ ਲਈ, 'ਗੁਆਂਢ ਪਹਿਲਾਂ' ਦਾ ਮਤਲਬ ਦੋ ਦੇਸ਼ਾਂ ਦੇ ਦਰਮਿਆਨ ਹੋਰ ਵੀ ਗਹਿਰੀ ਦੋਸਤੀ ਅਤੇ ਭਾਰਤ ਤੋਂ ਹੋਰ ਵੀ ਜ਼ਿਆਦਾ ਸਮਰਥਨ ਅਤੇ ਸਹਾਇਤਾ ਹੈ। ਇਸ ਨੇ ਸਾਨੂੰ ਆਪਣੀ ਅਰਥਵਿਵਸਥਾ ਨੂੰ ਵਧਾਉਣ ਅਤੇ ਆਪਣੇ ਵਿਕਾਸ ਲਕਸ਼ਾਂ ਨੂੰ ਪੂਰਾ ਕਰਨ ਵਿੱਚ ਮਦਦ ਕੀਤੀ ਹੈ।
ਮੈਂ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਦਾ ਬਹੁਤ ਸਨਮਾਨ ਕਰਦਾ ਹਾਂ ਅਤੇ ਵਿਅਕਤੀਗਤ ਤੌਰ 'ਤੇ ਉਨ੍ਹਾਂ ਦੁਆਰਾ ਮੈਨੂੰ ਦਿੱਤੇ ਗਏ ਸੱਚੇ ਪਿਆਰ ਲਈ ਵੀ ਧੰਨਵਾਦੀ ਹਾਂ। ਉਨ੍ਹਾਂ ਨੇ ਸੱਚਮੁੱਚ ਮੈਨੂੰ ਇੱਕ ਛੋਟੇ ਭਰਾ ਦੇ ਰੂਪ ‘ਚ ਸਵੀਕਾਰ ਕੀਤਾ ਹੈ। ਮੈਂ ਉਨ੍ਹਾਂ ਨੂੰ ਆਪਣਾ ਗੁਰੂ ਮੰਨਦਾ ਹਾਂ, ਅਤੇ ਉਨ੍ਹਾਂ ਨੂੰ ਆਪਣਾ 'ਮਾਰਗਦਰਸ਼ਕ' ਕਹਿੰਦਾ ਹਾਂ।
ਭਾਰਤ ਜਿਹੇ ਵਿਸ਼ਾਲ ਦੇਸ਼ ਦੀ ਅਗਵਾਈ ਕਰਨਾ - ਜੋ ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਹੈ - ਸਭ ਤੋਂ ਕਠਿਨ ਕੰਮਾਂ ਵਿੱਚੋਂ ਇੱਕ ਹੈ। ਲੇਕਿਨ ਮਹਾਮਹਿਮ, ਤੁਹਾਡੀ ਅਗਵਾਈ ਅਤੇ 140 ਕਰੋੜ ਲੋਕਾਂ ਦੀ ਨਿਰਸੁਆਰਥ ਸੇਵਾ ਦੇ ਜ਼ਰੀਏ, ਤੁਸੀਂ ਨਾ ਸਿਰਫ਼ ਭਾਰਤ ਦੇ ਲੋਕਾਂ ਦਾ ਬਲਕਿ ਭੂਟਾਨ ਅਤੇ ਪੂਰੇ ਵਿਸ਼ਵ ਦਾ ਪਿਆਰ, ਸਨੇਹ ਅਤੇ ਸਨਮਾਨ ਕਮਾਇਆ ਹੈ।