ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਾਲੀ ਆਰਥਿਕ ਮਾਮਲਿਆਂ ਦੀ ਕੈਬਨਿਟ ਕਮੇਟੀ (ਸੀਸੀਈਏ) ਨੇ ਰੇਲਵੇ ਮੰਤਰਾਲੇ ਦੇ ਦੋ ਰੇਲਵੇ ਪ੍ਰੋਜੈਕਟਾਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ, ਜਿਸ ਦੀ ਕੁੱਲ ਅਨੁਮਾਨਿਤ ਲਾਗਤ 6,798 ਕਰੋੜ ਰੁਪਏ (ਲਗਭਗ) ਹੈ।
ਦੋ ਪ੍ਰਵਾਨਿਤ ਪ੍ਰੋਜੈਕਟ ਹਨ - (ਏ) ਨਰਕਟੀਆਗੰਜ-ਰਕਸੌਲ-ਸੀਤਾਮੜੀ-ਦਰਭੰਗਾ ਅਤੇ ਸੀਤਾਮੜੀ-ਮੁਜ਼ੱਫਰਪੁਰ (Narkatiaganj-Raxaul-Sitamarhi-Darbhanga & Sitamarhi-Muzaffarpur) ਸੈਕਸ਼ਨ ਦੇ 256 ਕਿਲੋਮੀਟਰ ਨੂੰ ਕਵਰ ਕਰਨਾ ਅਤੇ (ਬੀ) ਅਮਰਾਵਤੀ ਰਾਹੀਂ ਅਰਰੂਪਲੇਮ ਅਤੇ ਨੰਬੁਰੂ (Errupalem and Namburu) ਵਿਚਕਾਰ ਨਵੀਂ ਲਾਇਨ ਦਾ ਨਿਰਮਾਣ 5 ਵਰ੍ਹਿਆਂ ਵਿੱਚ ਪੂਰਾ ਕੀਤਾ ਜਾਣਾ ਹੈ। ਇਹ ਪ੍ਰੋਜੈਕਟ ਲਗਭਗ 106 ਲੱਖ ਮਨੁੱਖੀ ਦਿਨਾਂ ਲਈ ਪ੍ਰਤੱਖ ਰੋਜ਼ਗਾਰ ਪੈਦਾ ਕਰਨਗੇ।
ਨਰਕਟੀਆਗੰਜ-ਰਕਸੌਲ-ਸੀਤਾਮੜੀ-ਦਰਭੰਗਾ ਅਤੇ ਸੀਤਾਮੜੀ-ਮੁਜ਼ੱਫਰਪੁਰ (Narkatiaganj-Raxaul-Sitamarhi-Darbhanga & Sitamarhi-Muzaffarpur) ਸੈਕਸ਼ਨ ਨੂੰ ਡਬਲ ਕਰਨ ਨਾਲ ਨੇਪਾਲ, ਉੱਤਰ-ਪੂਰਬ ਭਾਰਤ ਅਤੇ ਸਰਹੱਦੀ ਖੇਤਰਾਂ ਨਾਲ ਸੰਪਰਕ ਮਜ਼ਬੂਤ ਹੋਵੇਗਾ ਅਤੇ ਮਾਲ ਗੱਡੀਆਂ ਦੇ ਨਾਲ-ਨਾਲ ਯਾਤਰੀ ਟ੍ਰੇਨਾਂ ਦੇ ਆਵਾਗਮਨ ਨੂੰ ਸੁਚਾਰੂ ਬਣਾਇਆ ਜਾਵੇਗਾ, ਜਿਸ ਦੇ ਨਤੀਜੇ ਵਜੋਂ ਖੇਤਰ ਦਾ ਸਮਾਜਿਕ-ਆਰਥਿਕ ਵਿਕਾਸ ਹੋਵੇਗਾ।
ਨਵੀਂ ਰੇਲ ਲਾਇਨ ਪ੍ਰੋਜੈਕਟ ਏਰੁਪਾਲੇਮ-ਅਮਰਾਵਤੀ-ਨੰਬੁਰੂ (Errupalem-Amaravati-Namburu) ਆਂਧਰ ਪ੍ਰਦੇਸ਼ ਦੇ ਐੱਨਟੀਆਰ ਵਿਜੈਵਾੜਾ ਅਤੇ ਗੁੰਟੂਰ ਜ਼ਿਲ੍ਹਿਆਂ ਅਤੇ ਤੇਲੰਗਾਨਾ ਦੇ ਖੰਮਮ (Khammam) ਜ਼ਿਲ੍ਹੇ ਵਿੱਚੋਂ ਲੰਘਦਾ ਹੈ।
ਤਿੰਨ ਰਾਜਾਂ ਜਿਵੇਂ ਕਿ ਆਂਧਰ ਪ੍ਰਦੇਸ਼, ਤੇਲੰਗਾਨਾ ਅਤੇ ਬਿਹਾਰ ਦੇ 8 ਜ਼ਿਲ੍ਹਿਆਂ ਨੂੰ ਕਵਰ ਕਰਨ ਵਾਲੇ ਦੋ ਪ੍ਰੋਜੈਕਟ ਭਾਰਤੀ ਰੇਲਵੇ ਦੇ ਮੌਜੂਦਾ ਨੈੱਟਵਰਕ ਨੂੰ ਲਗਭਗ 313 ਕਿਲੋਮੀਟਰ ਤੱਕ ਵਧਾਉਣਗੇ।
ਨਵੀਂ ਲਾਇਨ ਪ੍ਰੋਜੈਕਟ 9 ਨਵੇਂ ਸਟੇਸ਼ਨਾਂ ਦੇ ਨਾਲ ਲਗਭਗ 168 ਪਿੰਡਾਂ ਅਤੇ ਲਗਭਗ 12 ਲੱਖ ਆਬਾਦੀ ਨੂੰ ਸੰਪਰਕ ਪ੍ਰਦਾਨ ਕਰੇਗਾ। ਮਲਟੀ-ਟ੍ਰੈਕਿੰਗ ਪ੍ਰੋਜੈਕਟ ਲਗਭਗ 388 ਪਿੰਡਾਂ ਅਤੇ ਲਗਭਗ 9 ਲੱਖ ਆਬਾਦੀ ਲਈ ਦੋ ਖ਼ਾਹਿਸ਼ੀ ਜ਼ਿਲ੍ਹਿਆਂ (ਸੀਤਾਮੜੀ ਅਤੇ ਮੁਜ਼ੱਫਰਪੁਰ) ਨਾਲ ਸੰਪਰਕ ਵਧਾਏਗਾ।
ਇਹ ਖੇਤੀਬਾੜੀ ਉਤਪਾਦਾਂ, ਖਾਦ, ਕੋਲਾ, ਲੋਹਾ, ਇਸਪਾਤ, ਸੀਮਿੰਟ ਆਦਿ ਜਿਹੀਆਂ ਵਸਤਾਂ ਦੀ ਢੋਆ-ਢੁਆਈ ਲਈ ਜ਼ਰੂਰੀ ਮਾਰਗ ਹਨ। ਸਮਰੱਥਾ ਵਧਾਉਣ ਦੇ ਕੰਮਾਂ ਦੇ ਨਤੀਜੇ ਵਜੋਂ 31 ਐੱਮਟੀਪੀਏ (ਮਿਲੀਅਨ ਟਨ ਪ੍ਰਤੀ ਸਾਲ) ਦੀ ਅਤਿਰਿਕਤ ਫ੍ਰੇਟ ਟ੍ਰੈਫਿਕ ਹੋਵੇਗੀ। ਰੇਲਵੇ ਵਾਤਾਵਰਣ ਅਨੁਕੂਲ ਅਤੇ ਊਰਜਾ ਕੁਸ਼ਲ ਆਵਾਜਾਈ ਦੇ ਸਾਧਨ ਹੋਣ ਕਾਰਨ, ਜਲਵਾਯੂ ਲਕਸ਼ਾਂ ਨੂੰ ਪ੍ਰਾਪਤ ਕਰਨ ਅਤੇ ਦੇਸ਼ ਦੀ ਲੌਜਿਸਟਿਕਸ ਲਾਗਤ ਨੂੰ ਘੱਟ ਕਰਨ ਵਿੱਚ ਮਦਦ ਕਰੇਗਾ, ਸੀਓ2 ਨਿਕਾਸੀ (168 ਕਰੋੜ ਕਿਲੋਗ੍ਰਾਮ) ਘੱਟ ਕਰੇਗੀ, ਜੋ ਕਿ 7 ਕਰੋੜ ਰੁੱਖ ਲਗਾਉਣ ਦੇ ਬਰਾਬਰ ਹੈ।
ਨਵੀਂ ਲਾਇਨ ਦਾ ਪ੍ਰਸਤਾਵ ਆਂਧਰ ਪ੍ਰਦੇਸ਼ ਦੀ ਪ੍ਰਸਤਾਵਿਤ ਰਾਜਧਾਨੀ "ਅਮਰਾਵਤੀ" ਨਾਲ ਸਿੱਧਾ ਸੰਪਰਕ ਪ੍ਰਦਾਨ ਕਰੇਗਾ ਅਤੇ ਉਦਯੋਗਾਂ ਅਤੇ ਆਬਾਦੀ ਲਈ ਗਤੀਸ਼ੀਲਤਾ ਵਿੱਚ ਸੁਧਾਰ ਕਰੇਗਾ, ਭਾਰਤੀ ਰੇਲਵੇ ਲਈ ਵਧੀ ਹੋਈ ਕੁਸ਼ਲਤਾ ਅਤੇ ਸੇਵਾ ਭਰੋਸੇਯੋਗਤਾ ਪ੍ਰਦਾਨ ਕਰੇਗਾ। ਮਲਟੀ-ਟ੍ਰੈਕਿੰਗ ਪ੍ਰਸਤਾਵ ਭਾਰਤੀ ਰੇਲਵੇ ਦੇ ਸਭ ਤੋਂ ਵਿਅਸਤ ਸੈਕਸ਼ਨਾਂ 'ਤੇ ਬਹੁਤ-ਲੋੜੀਂਦਾ ਬੁਨਿਆਦੀ ਢਾਂਚਾ ਵਿਕਾਸ ਪ੍ਰਦਾਨ ਕਰਦੇ ਹੋਏ ਸੰਚਾਲਨ ਨੂੰ ਸੌਖਾ ਬਣਾਵੇਗਾ ਅਤੇ ਭੀੜ-ਭੜੱਕੇ ਨੂੰ ਘਟਾਏਗਾ।
ਇਹ ਪ੍ਰੋਜੈਕਟ ਪ੍ਰਧਾਨ ਮੰਤਰੀ ਦੇ ਨਿਊ ਇੰਡੀਆ ਦੇ ਵਿਜ਼ਨ ਦੇ ਅਨੁਸਾਰ ਹਨ, ਜੋ ਖੇਤਰ ਦੇ ਲੋਕਾਂ ਨੂੰ "ਆਤਮਨਿਰਭਰ" ਬਣਾਉਣਗੇ, ਜਿਸ ਨਾਲ ਖੇਤਰ ਵਿੱਚ ਵਿਆਪਕ ਵਿਕਾਸ ਹੋਵੇਗਾ, ਜਿਸ ਨਾਲ ਉਨ੍ਹਾਂ ਦੇ ਰੋਜ਼ਗਾਰ/ਸਵੈ-ਰੋਜ਼ਗਾਰ ਦੇ ਮੌਕਿਆਂ ਵਿੱਚ ਵਾਧਾ ਹੋਵੇਗਾ।
ਇਹ ਪ੍ਰੋਜੈਕਟ ਮਲਟੀ-ਮੋਡਲ ਕਨੈਕਟਿਵਿਟੀ ਦੇ ਲਈ ਪ੍ਰਧਾਨ ਮੰਤਰੀ-ਗਤੀ ਸ਼ਕਤੀ ਨੈਸ਼ਨਲ ਮਾਸਟਰ ਪਲਾਨ ਦੇ ਨਤੀਜੇ ਹਨ, ਜੋ ਏਕੀਕ੍ਰਿਤ ਯੋਜਨਾਬੰਦੀ ਦੁਆਰਾ ਸੰਭਵ ਹੋਏ ਹਨ ਅਤੇ ਲੋਕਾਂ, ਵਸਤਾਂ ਅਤੇ ਸੇਵਾਵਾਂ ਦੇ ਆਵਾਗਮਨ ਦੇ ਲਈ ਨਿਰਵਿਘਨ ਕਨੈਕਟਿਵਿਟੀ ਪ੍ਰਦਾਨ ਕਰਨਗੇ।
In a boost to infrastructure, the Union Cabinet has approved two railway projects which will boost connectivity and commerce in Andhra Pradesh, Bihar and Telangana.https://t.co/qwOu1VlIpt
— Narendra Modi (@narendramodi) October 24, 2024