ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਕੈਬਨਿਟ ਨੇ ਅੱਜ ਆਂਧਰ ਪ੍ਰਦੇਸ਼ ਦੇ ਸ੍ਰੀਹਰਿਕੋਟਾ ਸਥਿਤ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ -ISRO) ਦੇ ਸਤੀਸ਼ ਧਵਨ ਸਪੇਸ ਸੈਂਟਰ ਵਿੱਚ ਤੀਸਰੇ ਲਾਂਚ ਪੈਡ (ਟੀਐੱਲਪੀ-TLP) ਨੂੰ ਮਨਜ਼ੂਰੀ ਦਿੱਤੀ।

ਤੀਸਰੇ ਲਾਂਚ ਪੈਡ ਪ੍ਰੋਜੈਕਟ ਵਿੱਚ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ -ISRO) ਨੇ ਅਗਲੀ ਪੀੜ੍ਹੀ ਦੇ ਲਾਂਚ ਵਾਹਨਾਂ (Next Generation Launch Vehicles) ਦੇ ਲਈ ਆਂਧਰ ਪ੍ਰਦੇਸ਼ ਵਿੱਚ ਸ੍ਰੀਹਰਿਕੋਟਾ ਲਾਂਚ ਇਨਫ੍ਰਾਸਟ੍ਰਕਚਰ ਦੀ ਸਥਾਪਨਾ ਅਤੇ ਨਾਲ ਹੀ ਸ੍ਰੀਹਰਿਕੋਟਾ ਵਿੱਚ ਦੂਸਰੇ ਲਾਂਚ ਪੈਡ ਦੇ ਲਈ ਸਟੈਂਡ ਬਾਏ ਲਾਂਚ ਪੈਡ (standby launch pad) ਦੇ ਰੂਪ ਵਿੱਚ ਸਹਾਇਤਾ ਪ੍ਰਦਾਨ ਕਰਨਾ ਸ਼ਾਮਲ ਹੈ। ਇਸ ਨਾਲ ਭਵਿੱਖ ਵਿੱਚ ਚਲਾਏ ਜਾਣ ਵਾਲੇ ਭਾਰਤੀ ਮਾਨਵ ਸਪੇਸ ਫਲਾਇਟ ਮਿਸ਼ਨਾਂ ਦੇ ਲਈ ਲਾਂਚ ਸਮਰੱਥਾ ਵਿੱਚ ਭੀ ਵਾਧਾ ਹੋਵੇਗਾ।

ਇਹ ਪ੍ਰੋਜੈਕਟ ਰਾਸ਼ਟਰੀ ਮਹੱਤਵ ਦਾ ਹੈ।

ਲਾਗੂਕਰਨ ਰਣਨੀਤੀ ਅਤੇ ਲਕਸ਼:

ਤੀਸਰੇ ਲਾਂਚ ਪੈਡ ਨੂੰ ਇਸ ਤਰ੍ਹਾਂ ਡਿਜ਼ਾਈਨ ਕੀਤਾ ਗਿਆ ਹੈ ਕਿ ਇਹ ਸੰਭਵ ਤੌਰ 'ਤੇ ਨਾ ਸਿਰਫ਼ ਸਾਡੇ ਲਈ ਬਲਕਿ ਪੂਰੇ ਵਿਸ਼ਵ ਦੇ ਲਈ ਅਨੁਕੂਲ ਹੋਵੇ, ਨਾਲ ਹੀ ਨਾ ਕੇਵਲ ਐੱਨਜੀਐੱਲਵੀ (NGLV) ਨੂੰ ਬਲਕਿ ਸੈਮੀਕ੍ਰਾਇਓਜੈਨਿਕ ਸਟੇਜ (Semicryogenic stage) ਦੇ ਨਾਲ ਐੱਲਵੀਐੱਮ3 ਵਾਹਨਾਂ (LVM3 vehicles) ਦੇ ਨਾਲ-ਨਾਲ ਐੱਨਜੀਐੱਲਵੀ (NGLV) ਦੇ ਸਕੇਲਡ ਅੱਪ ਕਨਫਿਗਰੇਸ਼ਨਸ (scaled up configurations) ਨੂੰ ਭੀ ਸਪੋਰਟ ਕਰ ਸਕੇ। ਇਸ ਨੂੰ ਤਿਆਰ ਕਰਨ ਦਾ ਕੰਮ ਵੱਧ ਤੋਂ ਵੱਧ ਉਦਯੋਗ ਭਾਗੀਦਾਰੀ ਨੇ ਨਾਲ ਪੂਰਾ ਕੀਤਾ ਜਾਵੇਗਾ। ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ -ISRO) ਦੁਆਰਾ ਪਹਿਲੇ ਲਾਂਚ ਪੈਡ ਸਥਾਪਿਤ ਕਰਨ ਦੇ ਅਨੁਭਵ ਦਾ ਪੂਰਾ ਲਾਭ ਉਠਾਇਆ ਜਾਵੇਗਾ ਅਤੇ ਮੌਜੂਦਾ ਲਾਂਚ ਕੰਪਲੈਕਸ ਸੁਵਿਧਾਵਾਂ ਨੂੰ ਅਧਿਕਤਮ ਸਾਂਝਾ ਕੀਤਾ ਜਾਵੇਗਾ।

ਟੀਐੱਲਪੀ (TLP) ਨੂੰ 48 ਮਹੀਨੇ ਜਾਂ 4 ਵਰ੍ਹੇ ਦੀ ਅਵਧੀ ਦੇ ਅੰਦਰ ਸਥਾਪਿਤ ਕਰਨ ਦਾ ਲਕਸ਼ ਰੱਖਿਆ ਗਿਆ ਹੈ।

ਕੁੱਲ ਖਰਚ:

ਇਸ ਦੇ ਲਈ ਕੁੱਲ 3984.86 ਕਰੋੜ ਰੁਪਏ ਦੀ ਜ਼ਰੂਰਤ ਹੈ ਅਤੇ ਇਸ ਵਿੱਚ ਲਾਂਚ ਪੈਡ ਅਤੇ ਸਬੰਧਿਤ ਸੁਵਿਧਾਵਾਂ ਦੀ ਸਥਾਪਨਾ ਭੀ ਸ਼ਾਮਲ ਹੈ।

ਲਾਭਾਰਥੀਆਂ ਦੀ ਸੰਖਿਆ:

ਇਹ ਪ੍ਰੋਜੈਕਟ ਉਚੇਰੀਆਂ ਲਾਂਚ ਫ੍ਰੀਕੁਐਂਸੀਜ਼ ਨੂੰ ਸਮਰੱਥ ਕਰਕੇ ਅਤੇ ਮਾਨਵ ਸਪੇਸਫਲਾਇਟ ਅਤੇ ਪੁਲਾੜ ਖੋਜ ਮਿਸ਼ਨਾਂ ਨੂੰ ਸ਼ੁਰੂ ਕਰਨ ਦੀ ਰਾਸ਼ਟਰੀ ਸਮਰੱਥਾ ਨੂੰ ਸਮਰੱਥ ਕਰਕੇ ਭਾਰਤੀ ਸਪੇਸ ਈਕੋਸਿਸਟਮ ਨੂੰ ਹੁਲਾਰਾ ਦੇਵੇਗਾ।

ਪਿਛੋਕੜ:

ਅੱਜ ਤੱਕ, ਇੰਡੀਅਨ ਸਪੇਸ ਟ੍ਰਾਂਸਪੋਰਟੇਸ਼ਨ ਸਿਸਟਮਸ ਹੁਣ ਤੱਕ ਪੂਰੀ ਤਰ੍ਹਾਂ ਨਾਲ ਦੋ ਲਾਂਚ ਪੈਡ ‘ਤੇ ਨਿਰਭਰ ਹੈ- ਫਸਟ ਲਾਂਚ ਪੈਡ (ਐੱਫਐੱਲਪੀ- FLP) ਅਤੇ ਸੈਕੰਡ ਲਾਂਚ ਪੈਡ (ਐੱਸਐੱਲਪੀ-SLP)। ਐੱਫਐੱਲਪੀ (FLP) ਨੂੰ ਪੀਐੱਸਐੱਲਵੀ (PSLV) ਦੇ ਲਈ 30 ਸਾਲ ਪਹਿਲੇ ਬਣਾਇਆ ਗਿਆ ਸੀ ਅਤੇ ਇਹ ਪੀਐੱਸਐੱਲਵੀ (PSLV) ਅਤੇ ਐੱਸਐੱਸਐੱਲਵੀ (SSLV) ਨੂੰ ਲਾਂਚ ਕਰਨ ਵਿੱਚ ਭੂਮਿਕਾ ਨਿਭਾਉਂਦਾ ਰਿਹਾ ਹੈ। ਐੱਸਐੱਲਪੀ (SLP) ਦੀ ਸਥਾਪਨਾ ਮੁੱਖ ਤੌਰ ‘ਤੇ ਜੀਐੱਸਐੱਲਵੀ(GSLV) ਅਤੇ ਐੱਲਵੀਐੱਮ3 (LVM3) ਦੇ ਲਈ ਕੀਤੀ ਗਈ ਸੀ ਅਤੇ ਇਹ ਪੀਐੱਸਐੱਲਵੀ (PSLV) ਦੇ ਲਈ ਸਟੈਂਡਬਾਏ (standby) ਦੇ ਰੂਪ ਵਿੱਚ ਭੀ ਕੰਮ ਕਰਦਾ ਹੈ। ਐੱਸਐੱਲਪੀ (SLP) ਲਗਭਗ 20 ਵਰ੍ਹਿਆਂ ਤੋਂ ਕੰਮ ਕਰ ਰਿਹਾ ਹੈ ਅਤੇ ਇਸ ਨੇ ਚੰਦ੍ਰਯਾਨ-3 ਮਿਸ਼ਨ (Chandrayaan-3 mission) ਸਹਿਤ ਰਾਸ਼ਟਰੀ ਮਿਸ਼ਨਾਂ ਦੇ ਨਾਲ-ਨਾਲ ਪੀਐੱਸਐੱਲਵੀ/ਐੱਲਵੀਐੱਮ3 (PSLV/LVM3) ਦੇ ਕੁਝ ਕਮਰਸ਼ੀਅਲ ਮਿਸ਼ਨਾਂ ਨੂੰ ਪੂਰਾ ਕਰਨਾ ਦੀ ਦਿਸ਼ਾ ਵਿੱਚ ਲਾਂਚ ਸਮਰੱਥਾ ਵਿੱਚ ਵਾਧਾ ਕੀਤਾ ਹੈ। ਐੱਸਐੱਲਪੀ (SLP) ਗਗਨਯਾਨ ਮਿਸ਼ਨਾਂ (Gaganyaan missions) ਦੇ ਲਈ ਮਾਨਵ ਰੇਟੇਡ ਐੱਲਵੀਐੱਮ3 (human rated LVM3) ਨੂੰ ਲਾਂਚ ਕਰਨ ਦੀ ਭੀ ਤਿਆਰੀ ਕਰ ਰਿਹਾ ਹੈ।

ਅੰਮ੍ਰਿਤ ਕਾਲ (Amrit Kaal) ਦੇ ਦੌਰਾਨ ਇੰਡੀਅਨ ਸਪੇਸ ਪ੍ਰੋਗਰਾਮ ਦੇ ਵਿਸਤਾਰਿਤ ਦ੍ਰਿਸ਼ਟੀਕੋਣ ਵਿੱਚ ਸੰਨ 2035 ਤੱਕ ਭਾਰਤੀਯ ਅੰਤਰਿਕਸ਼ ਸਟੇਸ਼ਨ (ਬੀਏਐੱਸ- BAS) ਅਤੇ ਸੰਨ 2040 ਤੱਕ ਭਾਰਤੀ ਚਾਲਕ ਦਲ ਦੇ ਨਾਲ ਚੰਦ ‘ਤੇ ਪਹੁੰਚਣਾ ਸ਼ਾਮਲ ਹੈ। ਇਸ ਦੇ ਲਈ ਨਵੀਆਂ ਪ੍ਰਣਾਲੀਆਂ ਦੇ ਨਾਲ ਨਵੀਂ ਪੀੜ੍ਹੀ ਦੇ ਭਾਰੀ ਲਾਂਚ ਵਾਹਨਾਂ ਦੀ ਜ਼ਰੂਰਤ ਹੈ, ਜੋ ਮੌਜੂਦਾ ਲਾਂਚ ਪੈਡਸ ਨਾਲ ਸੰਭਵ ਨਹੀਂ ਹੈ। ਅਗਲੇ 25-30 ਵਰ੍ਹਿਆਂ ਦੇ ਲਈ ਵਿਕਸਿਤ ਹੋ ਰਹੀਆਂ ਸਪੇਸ ਟ੍ਰਾਂਸਪੋਰਟੇਸ਼ਨ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਅਗਲੀ ਪੀੜ੍ਹੀ ਦੇ ਲਾਂਚ ਵਾਹਨਾਂ (Next Generation Launch Vehicles) ਦੇ ਭਾਰੀ ਵਰਗ ਦੀਆਂ ਲਾਂਚ ਜ਼ਰੂਰਤਾਂ ਨੂੰ ਪੂਰਾ ਕਰਨ ਅਤੇ ਐੱਸਐੱਲਪੀ (SLP) ਦੇ ਲਈ ਸਟੈਂਡ ਬਾਈ ਦੇ ਰੂਪ ਵਿੱਚ ਤੀਸਰੇ ਲਾਂਚ ਪੈਡ (Third Launch Pad) ਦੀ ਜਲਦੀ ਸਥਾਪਨਾ ਅਤਿਅੰਤ ਜ਼ਰੂਰੀ ਹੈ।

 

  • Jitendra Kumar April 23, 2025

    ❤️🙏🇮🇳
  • Ratnesh Pandey April 10, 2025

    भारतीय जनता पार्टी ज़िंदाबाद ।। जय हिन्द ।।
  • Preetam Gupta Raja April 03, 2025

    जय श्री राम
  • Kukho10 April 02, 2025

    Elon Musk say's, "I am a FAN of MODI".
  • Jitendra Kumar March 31, 2025

    🙏🇮🇳
  • Prasanth reddi March 21, 2025

    జై బీజేపీ జై మోడీజీ 🪷🪷🙏
  • கார்த்திக் March 09, 2025

    Jai Shree Ram🚩Jai Shree Ram🚩Jai Shree Ram🚩Jai Shree Ram🙏Jai Shree Ram🚩Jai Shree Ram🚩Jai Shree Ram🚩Jai Shree Ram🚩Jai Shree Ram🚩Jai Shree Ram🚩Jai Shree Ram🚩Jai Shree Ram🚩
  • अमित प्रेमजी | Amit Premji March 07, 2025

    namo🙏
  • अमित प्रेमजी | Amit Premji March 03, 2025

    nice👍
  • Vivek Kumar Gupta February 18, 2025

    नमो ..🙏🙏🙏🙏🙏
Explore More
ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ

Popular Speeches

ਹਰ ਭਾਰਤੀ ਦਾ ਖੂਨ ਖੌਲ ਰਿਹਾ ਹੈ: ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ
India’s Economic Momentum Holds Amid Global Headwinds: CareEdge

Media Coverage

India’s Economic Momentum Holds Amid Global Headwinds: CareEdge
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 18 ਮਈ 2025
May 18, 2025

Aatmanirbhar Bharat – Citizens Appreciate PM Modi’s Effort Towards Viksit Bharat