Quoteਸਵੀਕ੍ਰਿਤ ਪ੍ਰੋਜੈਕਟ ਵਪਾਰਕ ਕੇਂਦਰਾਂ ਮੁੰਬਈ ਅਤੇ ਇੰਦੌਰ ਨੂੰ ਸਭ ਤੋਂ ਛੋਟੇ ਰੇਲ ਮਾਰਗ ਨਾਲ ਜੋੜਨ ਦੇ ਇਲਾਵਾ, ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ ਦੇ ਉਨ੍ਹਾਂ ਜ਼ਿਲ੍ਹਿਆਂ ਨੂੰ ਜੋੜੇਗਾ ਜੋ ਹੁਣ ਤੱਕ ਰੇਲ ਮਾਰਗ ਨਾਲ ਨਹੀਂ ਜੁੜੇ ਸਨ, ਇਨ੍ਹਾਂ ਵਿੱਚ ਮਹਾਰਾਸ਼ਟਰ ਦੇ 2 ਅਤੇ ਮੱਧ ਪ੍ਰਦੇਸ਼ ਦੇ 4 ਜ਼ਿਲ੍ਹੇ ਸ਼ਾਮਲ
Quoteਪ੍ਰੋਜੈਕਟ ਦੀ ਕੁੱਲ ਲਾਗਤ 18,036 ਕਰੋੜ ਰੁਪਏ ਹੈ ਅਤੇ ਇਹ 2028-29 ਤੱਕ ਪੂਰਾ ਹੋ ਜਾਵੇਗਾ
Quoteਨਿਰਮਾਣ ਦੇ ਦੌਰਾਨ ਪ੍ਰੋਜੈਕਟ ਲਗਭਗ 102 ਲੱਖ ਮਾਨਵ-ਦਿਵਸਾਂ ਦੇ ਲਈ ਪ੍ਰਤੱਖ ਰੋਜ਼ਗਾਰ ਭੀ ਪੈਦਾ ਕਰੇਗਾ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਆਰਥਿਕ ਮਾਮਲਿਆਂ ਦੀ ਕੈਬਨਿਟ ਕਮੇਟੀ (ਸੀਸੀਈਏ-CCEA) ਨੇ ਰੇਲਵੇ ਮੰਤਰਾਲੇ ਦੇ ਤਹਿਤ 18,036 ਕਰੋੜ ਰੁਪਏ (ਲਗਭਗ) ਦੀ ਕੁੱਲ ਲਾਗਤ ਵਾਲੇ ਨਵੇਂ ਰੇਲਵੇ ਲਾਇਨ ਪ੍ਰੋਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇੰਦੌਰ ਅਤੇ ਮਨਮਾੜ ਦੇ ਦਰਮਿਆਨ ਪ੍ਰਸਤਾਵਿਤ ਨਵੀਂ ਲਾਇਨ ਸਿੱਧਾ ਸੰਪਰਕ ਪ੍ਰਦਾਨ ਕਰੇਗੀ ਅਤੇ ਗਤੀਸ਼ੀਲਤਾ ਵਿੱਚ ਸੁਧਾਰ ਕਰੇਗੀ, ਜਿਸ ਨਾਲ ਭਾਰਤੀ ਰੇਲਵੇ ਦੇ  ਲਈ ਬਿਹਤਰ ਦਕਸ਼ਤਾ ਅਤੇ ਸੇਵਾ ਭਰੋਸੇਯੋਗਤਾ ਸੁਨਿਸ਼ਚਿਤ ਹੋਵੇਗੀ। ਇਹ ਪ੍ਰੋਜੈਕਟ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਨਵੇਂ ਭਾਰਤ ਦੀ ਕਲਪਨਾ ਦੇ ਅਨੁਰੂਪ ਹੈ, ਜੋ ਖੇਤਰ ਵਿੱਚ ਵਿਆਪਕ ਵਿਕਾਸ ਦੇ ਜ਼ਰੀਏ ਲੋਕਾਂ ਨੂੰ “ਆਤਮਨਿਰਭਰ” (“Atmanirbhar”) ਬਣਾਏਗਾ, ਜਿਸ ਨਾਲ ਉਨ੍ਹਾਂ ਦੇ ਲਈ ਰੋਜ਼ਗਾਰ/ਸਵੈ-ਰੋਜ਼ਗਾਰ ਦੇ ਅਵਸਰ ਵਧਣਗੇ।

ਇਹ ਪ੍ਰੋਜੈਕਟ ਮਲਟੀ-ਮੋਡਲ ਕਨੈਕਟਿਵਿਟੀ ਦੇ ਲਈ ਪੀਐੱਮ-ਗਤੀ ਸ਼ਕਤੀ ਰਾਸ਼ਟਰੀ ਮਾਸਟਰ ਪਲਾਨ (PM-Gati Shakti National Master Plan for multi-modal connectivity) ਦਾ ਪਰਿਣਾਮ ਹੈ, ਜੋ ਏਕੀਕ੍ਰਿਤ ਯੋਜਨਾ ਦੇ ਜ਼ਰੀਏ ਸੰਭਵ ਹੋਇਆ ਹੈ ਅਤੇ ਲੋਕਾਂ, ਵਸਤੂਆਂ ਅਤੇ ਸੇਵਾਵਾਂ ਦੀ ਆਵਾਜਾਈ ਦੇ ਲਈ ਨਿਰਵਿਘਨ ਸੰਪਰਕ ਪ੍ਰਦਾਨ ਕਰੇਗਾ।

ਇਹ ਪ੍ਰੋਜੈਕਟ 2 ਰਾਜਾਂ, ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ ਦੇ 6 ਜ਼ਿਲ੍ਹਿਆਂ ਨੂੰ ਕਵਰ ਕਰੇਗਾ, ਜਿਸ ਨਾਲ ਭਾਰਤੀ ਰੇਲਵੇ ਦੇ ਮੌਜੂਦਾ ਨੈੱਟਵਰਕ ਵਿੱਚ ਲਗਭਗ 309 ਕਿਲੋਮੀਟਰ ਦਾ ਵਾਧਾ ਹੋਵੇਗਾ।

ਇਸ ਪ੍ਰੋਜੈਕਟ ਦੇ ਨਾਲ 30 ਨਵੇਂ ਸਟੇਸ਼ਨ ਬਣਾਏ ਜਾਣਗੇ, ਜਿਸ ਨਾਲ ਖ਼ਾਹਿਸ਼ੀ ਜ਼ਿਲ੍ਹੇ ਬੜਵਾਨੀ (Aspirational District Barwani) ਨੂੰ ਬਿਹਤਰ ਸੰਪਰਕ ਮਿਲੇਗਾ। ਨਵੇਂ ਰੇਲਵੇ ਲਾਇਨ ਪ੍ਰੋਜੈਕਟ ਨਾਲ ਲਗਭਗ 1,000 ਪਿੰਡਾਂ ਅਤੇ ਲਗਭਗ 30 ਲੱਖ ਆਬਾਦੀ ਨੂੰ ਸੰਪਰਕ ਮਿਲੇਗਾ।

ਪ੍ਰੋਜੈਕਟ ਦੇਸ਼ ਦੇ ਪੱਛਮੀ/ਦੱਖਣੀ-ਪੱਛਮੀ ਹਿੱਸੇ ਨੂੰ ਮੱਧ ਭਾਰਤ ਨਾਲ ਜੋੜਨ ਵਾਲਾ ਛੋਟਾ ਰਸਤਾ ਉਪਲਬਧ ਕਰਵਾ ਕੇ ਖੇਤਰ ਵਿੱਚ ਟੂਰਿਜ਼ਮ ਨੂੰ ਹੁਲਾਰਾ ਦੇਵੇਗੀ। ਇਸ ਨਾਲ ਸ਼੍ਰੀ ਮਹਾਕਾਲੇਸ਼ਵਰ ਜਯੋਤਿਰਲਿੰਗ ਮੰਦਿਰ (Sri Mahakaleshwar Jyotirlinga Temple) ਸਹਿਤ ਉਜੈਨ-ਇੰਦੌਰ ਖੇਤਰ ਦੇ ਵਿਭਿੰਨ ਟੂਰਿਜ਼ਮ/ਧਾਰਮਿਕ ਸਥਲਾਂ ‘ਤੇ ਸੈਲਾਨੀਆਂ ਦੀ ਸੰਖਿਆ ਵਧੇਗੀ।

 

ਪ੍ਰੋਜੈਕਟ ਨਾਲ ਪੀਥਮਪੁਰ ਆਟੋ ਕਲਸਟਰ (Pithampur Auto Cluster) (90 ਬੜੀਆਂ ਯੂਨਿਟਾਂ ਅਤੇ 700 ਛੋਟੇ ਅਤੇ ਦਰਮਿਆਨੇ ਉਦਯੋਗਾਂ) ਨੂੰ ਜੇਐੱਨਪੀਏ (JNPA) ਦੇ ਗੇਟਵੇ ਪੋਰਟ ਅਤੇ ਹੋਰ ਸਟੇਟ ਪੋਰਟਸ ਨੂੰ ਸਿੱਧਾ ਸੰਪਰਕ ਮਿਲੇਗਾ। ਪ੍ਰੋਜੈਕਟ ਮੱਧ ਪ੍ਰਦੇਸ਼ ਦੇ ਮਿਲਟਸ ਉਤਪਾਦਕ ਜ਼ਿਲ੍ਹਿਆਂ ਅਤੇ ਮਹਾਰਾਸ਼ਟਰ ਦੇ ਪਿਆਜ਼ ਉਤਪਾਦਕ ਜ਼ਿਲ੍ਹਿਆਂ ਨੂੰ ਭੀ ਸਿੱਧਾ ਸੰਪਰਕ ਪ੍ਰਦਾਨ ਕਰੇਗਾ, ਜਿਸ ਨਾਲ ਦੇਸ਼ ਦੇ ਉੱਤਰੀ ਅਤੇ ਦੱਖਣੀ ਹਿੱਸਿਆਂ ਵਿੱਚ ਇਸ ਦੀ ਵੰਡ ਵਿੱਚ ਸੁਵਿਧਾ ਹੋਵੇਗੀ।

ਖੇਤੀਬਾੜੀ ਉਤਪਾਦਾਂ, ਖਾਦ, ਕੰਟੇਨਰਾਂ,ਕੱਚਾ ਲੋਹਾ, ਸਟੀਲ, ਸੀਮਿੰਟ, ਪੀਓਐੱਲ (POL) ਆਦਿ ਜਿਹੀਆਂ ਵਸਤੂਆਂ ਦੀ ਟ੍ਰਾਂਸਪੋਰਟੇਸ਼ਨ ਦੇ ਲਈ ਇਹ ਇੱਕ ਜ਼ਰੂਰੀ ਮਾਰਗ ਹੈ। ਸਮਰੱਥਾ ਵਾਧਾ ਕਾਰਜ ਦੇ ਨਤੀਜੇ ਵਜੋਂ ਲਗਭਗ 26 ਐੱਮਟੀਪੀਏ-MTPA (ਮਿਲੀਅਨ ਟਨ ਪ੍ਰਤੀ ਵਰ੍ਹਾ-Million Tonnes Per Annum) ਦੀ ਅਤਿਰਿਕਤ ਮਾਲ ਢੁਆਈ ਹੋਵੇਗੀ। ਰੇਲਵੇ ਵਾਤਵਰਣ ਅਨੁਕੂਲ ਅਤੇ ਊਰਜਾ ਦਕਸ਼ ਟ੍ਰਾਂਸਪੋਰਟੇਸ਼ਨ  ਦਾ ਸਾਧਨ ਹੈ, ਜੋ ਜਲਵਾਯੂ ਲਕਸ਼ਾਂ ਨੂੰ ਪ੍ਰਾਪਤ ਕਰਨ ਅਤੇ ਦੇਸ਼ ਦੀ ਰਸਦ ਲਾਗਤ ਨੂੰ ਘੱਟ ਕਰਨ, ਤੇਲ ਆਯਾਤ (18 ਕਰੋੜ ਲੀਟਰ) ਨੂੰ ਘੱਟ ਕਰਨ ਅਤੇ ਕਾਰਬਨਡਾਇਆਕਸਾਇਡ ਉਤਸਰਜਨ (CO2 emissions) (138 ਕਰੋੜ ਕਿਲੋਗ੍ਰਾਮ) ਨੂੰ ਘੱਟ ਕਰਨ ਵਿੱਚ ਮਦਦ ਕਰੇਗਾ ਜੋ 5.5 ਕਰੋੜ ਰੁੱਖ ਲਗਾਉਣ ਦੇ ਬਰਾਬਰ ਹੈ।

 

  • शिवानन्द राजभर October 19, 2024

    जय श्री बजरंग बली
  • Rampal Baisoya October 18, 2024

    🙏🙏
  • Amrendra Kumar October 15, 2024

    जय हो
  • Yogendra Nath Pandey Lucknow Uttar vidhansabha October 14, 2024

    जय हो
  • Vivek Kumar Gupta October 14, 2024

    नमो ..🙏🙏🙏🙏🙏
  • Vivek Kumar Gupta October 14, 2024

    नमो ..............🙏🙏🙏🙏🙏
  • Aniket Malwankar October 08, 2024

    #NaMo
  • Lal Singh Chaudhary October 07, 2024

    बनी रहती है जिसकी हमेशा चाहत, कहते हैं हम उसे सफलता। दूआ ही नहीं पूरी चाहत है मेरी हमें प्राप्त हो तुम्हारी सफलता।। भारत भाग्य विधाता मोदी जी को जय श्री राम
  • Manish sharma October 04, 2024

    🇮🇳
  • Raja Gupta Preetam October 02, 2024

    जय श्री राम
Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Global aerospace firms turn to India amid Western supply chain crisis

Media Coverage

Global aerospace firms turn to India amid Western supply chain crisis
NM on the go

Nm on the go

Always be the first to hear from the PM. Get the App Now!
...
Former UK PM, Mr. Rishi Sunak and his family meets Prime Minister, Shri Narendra Modi
February 18, 2025

Former UK PM, Mr. Rishi Sunak and his family meets Prime Minister, Shri Narendra Modi today in New Delhi.

Both dignitaries had a wonderful conversation on many subjects.

Shri Modi said that Mr. Sunak is a great friend of India and is passionate about even stronger India-UK ties.

The Prime Minister posted on X;

“It was a delight to meet former UK PM, Mr. Rishi Sunak and his family! We had a wonderful conversation on many subjects.

Mr. Sunak is a great friend of India and is passionate about even stronger India-UK ties.

@RishiSunak @SmtSudhaMurty”