ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਕੈਬਨਿਟ ਨੇ 24,104 ਕਰੋੜ ਰੁਪਏ (ਕੇਂਦਰੀ ਹਿੱਸੇਦਾਰੀ: 15,336 ਕਰੋੜ ਰੁਪਏ ਅਤੇ ਰਾਜ ਹਿੱਸੇਦਾਰੀ: 8,768 ਕਰੋੜ ਰੁਪਏ) ਦੇ ਕੁੱਲ ਖਰਚ ਦੇ ਨਾਲ ਪ੍ਰਧਾਨ ਮੰਤਰੀ ਜਨਜਾਤੀ ਆਦਿਵਾਸੀ ਨਯਾਯ ਮਹਾ ਅਭਿਯਾਨ (ਪੀਐੱਮ ਜਨਮਨ) (PM JANMAN) ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਦੇ ਤਹਿਤ ਨੌਂ ਸਬੰਧਿਤ ਮੰਤਰਾਲਿਆਂ ਦੇ ਜ਼ਰੀਏ 11 ਅਹਿਮ ਖੇਤਰਾਂ ‘ਤੇ ਧਿਆਨ ਕੇਂਦ੍ਰਿਤ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਨੇ ਜਨਜਾਤੀਯ ਗੌਰਵ ਦਿਵਸ (Janjatiya Gaurav Diwas) ‘ਤੇ ਖੂੰਟੀ ਤੋਂ ਇਸ ਅਭਿਯਾਨ (Abhiyan) ਦਾ ਐਲਾਨ ਕੀਤਾ ਸੀ।

 

ਵਿਸ਼ੇਸ਼ ਤੌਰ ‘ਤੇ ਕਮਜ਼ੋਰ ਜਨਜਾਤੀ ਸਮੂਹਾਂ (ਪੀਵੀਟੀਜੀ) (Particularly Vulnerable Tribal Groups (PVTGs)) ਦੀਆਂ ਸਮਾਜਿਕ-ਆਰਥਿਕ ਸਥਿਤੀਆਂ ਵਿੱਚ ਸੁਧਾਰ ਦੇ ਲਈ ਪ੍ਰਧਾਨ ਮੰਤਰੀ ਪੀਵੀਟੀਜੀ ਵਿਕਾਸ ਮਿਸ਼ਨ (Pradhan Mantri PVTG of Development Mission) ਸ਼ੁਰੂ ਕੀਤਾ ਜਾਵੇਗਾ। ਇਸ ਬਾਰੇ ਬਜਟ ਭਾਸ਼ਣ 2023-24 ਵਿੱਚ ਐਲਾਨ ਕੀਤਾ ਗਿਆ ਸੀ। ਇਹ ਪੀਵੀਟੀਜੀ ਪਰਿਵਾਰਾਂ ਅਤੇ ਬਸਤੀਆਂ (PVTG households and habitations) ਨੂੰ ਸੁਰੱਖਿਅਤ ਆਵਾਸ, ਸਵੱਛ ਪੇਅਜਲ ਅਤੇ ਸਵੱਛਤਾ, ਸਿੱਖਿਆ, ਸਿਹਤ ਅਤੇ ਪੋਸ਼ਣ ਤੱਕ ਬਿਹਤਰ ਪਹੁੰਚ, ਸੜਕ ਅਤੇ ਦੂਰਸੰਚਾਰ ਕਨੈਕਟੀਵਿਟੀ ਅਤੇ ਸਥਾਈ ਆਜੀਵਿਕਾ ਦੇ ਅਵਸਰਾਂ ਜਿਹੀਆਂ ਬੁਨਿਆਦੀ ਸੁਵਿਧਾਵਾਂ ਪ੍ਰਦਾਨ ਕਰੇਗਾ। ਅਨੁਸੂਚਿਤ ਜਨਜਾਤੀਆਂ ਦੇ ਲਈ ਵਿਕਾਸ ਕਾਰਜ ਯੋਜਨਾ (ਡੀਏਪੀਐੱਸਟੀ) (Development Action Plan for the Scheduled Tribes (DAPST)) ਦੇ ਤਹਿਤ ਅਗਲੇ ਤਿੰਨ ਵਰ੍ਹਿਆਂ ਵਿੱਚ ਮਿਸ਼ਨ ਨੂੰ ਲਾਗੂ ਕਰਨ ਦੇ ਲਈ 15,000 ਕਰੋੜ ਰੁਪਏ ਦੀ ਰਕਮ ਉਪਬਲਧ ਕਰਵਾਈ ਜਾਵੇਗੀ।

 

2011 ਦੀ ਜਨਗਣਨਾ ਦੇ ਅਨੁਸਾਰ ਭਾਰਤ ਵਿੱਚ ਅਨੁਸੂਚਿਤ ਜਨਜਾਤੀ ਦੀ ਆਬਾਦੀ 10.45 ਕਰੋੜ ਸੀ, ਜਿਸ ਵਿੱਚੋਂ 18 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਅੰਡੇਮਾਨ ਅਤੇ ਨਿਕੋਬਾਰ ਦ੍ਵੀਪ ਸਮੂਹ ਵਿੱਚ ਸਥਿਤ 75 ਭਾਈਚਾਰਿਆਂ ਨੂੰ ਵਿਸ਼ੇਸ਼ ਤੌਰ ‘ਤੇ ਕਮਜ਼ੋਰ ਜਨਜਾਤੀ ਸਮੂਹਾਂ (ਪੀਵੀਟੀਜੀ) (Particularly Vulnerable Tribal Groups (PVTGs)) ਦੇ ਰੂਪ ਵਿੱਚ ਵਰਗੀਕ੍ਰਿਤ ਕੀਤਾ ਗਿਆ ਹੈ। ਇਨ੍ਹਾਂ ਪੀਵੀਟੀਜੀ (PVTGs) ਨੂੰ ਸਮਾਜਿਕ, ਆਰਥਿਕ ਅਤੇ ਵਿੱਦਿਅਕ ਖੇਤਰਾਂ ਵਿੱਚ ਅਸੁਰੱਖਿਆ ਦਾ ਸਾਹਮਣਾ ਕਰਨ ਪੈ ਰਿਹਾ ਹੈ।

 

ਪੀਐੱਮ-ਜਨਮਨ ਯੋਜਨਾ (ਕੇਂਦਰੀ ਖੇਤਰ ਅਤੇ ਕੇਂਦਰ ਪ੍ਰਾਯੋਜਿਤ ਸਕੀਮਾਂ ਨੂੰ ਮਿਲਾ ਕੇ)( PM-JANMAN (comprising Central Sector and Centrally Sponsored Schemes)) ਕਬਾਇਲੀ ਮਾਮਲੇ ਮੰਤਰਾਲੇ ਸਹਿਤ 9 ਮੰਤਰਾਲਿਆਂ ਦੇ ਜ਼ਰੀਏ 11 ਮਹੱਤਵਪੂਰਨ ਖੇਤਰਾਂ ‘ਤੇ ਧਿਆਨ ਕੇਂਦ੍ਰਿਤ ਕਰੇਗੀ, ਜੋ ਇਸ ਪ੍ਰਕਾਰ ਹਨ:

 

ਲੜੀ ਨੰ.

ਗਤੀਵਿਧੀ

ਲਾਭਾਰਥੀਆਂ/ਲਕਸ਼ਾਂ ਦੀ ਸੰਖਿਆ

ਲਾਗਤ ਮਾਨਦੰਡ

1

ਪੱਕੇ ਮਕਾਨਾਂ (pucca houses) ਦਾ ਪ੍ਰਾਵਧਾਨ

4.90 ਲੱਖ

2.39 ਲੱਖ ਰੁਪਏ/ਮਕਾਨ

2

ਸੰਪਰਕ ਮਾਰਗ

8000 ਕਿਲੋਮੀਟਰ

ਰੁ. 1.00 ਕਰੋੜ/ਕਿਲੋਮੀਟਰ

3 ਏ

ਨਲ ਜਲ ਸਪਲਾਈ(Piped Water Supply)/

ਮਿਸ਼ਨ ਦੇ ਤਹਿਤ 4.90 ਲੱਖ ਐੱਚਐੱਚ ਸਹਿਤ ਸਾਰੀਆਂ ਪੀਵੀਟੀਜੀ ਬਸਤੀਆਂ ਦਾ ਨਿਰਮਾਣ ਕੀਤਾ ਜਾਣਾ ਹੈ

ਯੋਜਨਾਬੱਧ ਮਾਨਦੰਡਾਂ ਦੇ ਅਨੁਸਾਰ

3  ਬੀ

ਸਮੁਦਾਇਕ ਜਲ ਸਪਲਾਈ

20 ਐੱਚਐੱਚ ਤੋਂ ਘੱਟ ਆਬਾਦੀ ਵਾਲੇ 2500 ਪਿੰਡ/ਬਸਤੀਆਂ

ਅਸਲ ਲਾਗਤ ਦੇ ਅਨੁਸਾਰ

4

ਦਵਾਈ ਲਾਗਤ ਦੇ ਨਾਲ ਮੋਬਾਈਲ ਮੈਡੀਕਲ ਯੂਨਿਟਾਂ

1000 (10/ਜ਼ਿਲ੍ਹਾ)

33.88.00 ਲੱਖ ਰੁਪਏ/ਐੱਮਐੱਮਯੂ

5 ਏ

ਹੋਸਟਲਾਂ ਦਾ ਨਿਰਮਾਣ

500

2.75 ਕਰੋੜ ਰੁਪਏ/ਹੋਸਟਲ

5  ਬੀ

ਵੋਕੇਸ਼ਨਲ ਸਿੱਖਿਆ ਅਤੇ ਸਕਿੱਲ

60 ਖ਼ਾਹਿਸ਼ੀ ਪੀਵੀਟੀਜੀ ਬਲਾਕਸ

50 ਲੱਖ ਰੁਪਏ/ ਬਲਾਕਸ

6

ਆਂਗਣਵਾੜੀ ਸੈਂਟਰਾਂ ਦਾ ਨਿਰਮਾਣ

2500

12 ਲੱਖ ਰੁਪਏ/ਏਡਬਲਿਊਸੀ

7

ਮਲਟੀਪਰਪਜ਼ ਸੈਂਟਰਾਂ (ਐੱਮਪੀਸੀ) ਦਾ ਨਿਰਮਾਣ

1000

 

60 ਲੱਖ ਰੁਪਏ/ਐੱਮਪੀਸੀ ਹਰੇਕ ਐੱਮਪੀਸੀ ਵਿੱਚ ਏਐੱਨਐੱਮ ਅਤੇ ਆਂਗਣਵਾੜੀ ਵਰਕਰਾਂ ਦਾ ਪ੍ਰਾਵਧਾਨ

8

ਐੱਚਐੱਚ ਦਾ ਊਰਜਾਕਰਣ (ਅੰਤਿਮ ਮੀਲ ਕਨੈਕਟੀਵਿਟੀ)

57000 ਐੱਚਐੱਚ

22,500 ਰੁਪਏ/ਐੱਚਐੱਚ

8

ਬੀ

0.3 ਕਿਲੋਵਾਟ ਸੋਲਰ ਆਫ-ਗ੍ਰਿੱਡ ਪ੍ਰਣਾਲੀ ਦਾ ਪ੍ਰਾਵਧਾਨ

100000 ਐੱਚਐੱਚ

 

50,000/ ਐੱਚਐੱਚ ਜਾਂ ਅਸਲ ਲਾਗਤ ਦੇ ਅਨੁਸਾਰ

9

ਸੜਕਾਂ ਅਤੇ ਐੱਮਪੀਸੀ ਵਿੱਚ ਸੌਰ ਪ੍ਰਕਾਸ਼ ਵਿਵਸਥਾ

1500 ਯੂਨਿਟਾਂ

1,00,000 ਰੁਪਏ/ਯੂਨਿਟ

10

ਵੀਡੀਵੀਕੇ ਦੀ ਸਥਾਪਨਾ

500

15 ਲੱਖ ਰੁਪਏ/ਵੀਡੀਵੀਕੇ

11

ਮੋਬਾਈਲ ਟਾਵਰਾਂ ਦੀ ਸਥਾਪਨਾ

3000 ਪਿੰਡ

ਯੋਜਨਾਬੱਧ ਮਾਨਦੰਡਾਂ ਦੇ ਅਨੁਸਾਰ ਲਾਗਤ

 

ਉੱਪਰ ਲਿਖਿਤ ਕਾਰਜਾਂ ਦੇ ਇਲਾਵਾ, ਨਿਮਨਿਲਿਖਿਤ ਕਾਰਜ ਹੋਰ ਮੰਤਰਾਲਿਆਂ ਦੇ ਲਈ ਮਿਸ਼ਨ (Mission) ਦਾ ਹਿੱਸਾ ਹੋਣਗੇ:

 

1.  ਆਯੁਸ਼ ਮੰਤਰਾਲਾ ਮੌਜੂਦਾ ਮਾਨਦੰਡਾਂ ਦੇ ਅਨੁਸਾਰ ਆਯੁਸ਼ ਵੈੱਲਨੈੱਸ ਸੈਂਟਰ (Ayush Wellness Centre) ਸਥਾਪਿਤ ਕਰੇਗਾ ਅਤੇ ਮੋਬਾਈਲ ਮੈਡੀਕਲ ਯੂਨਿਟਾਂ (Mobile Medical Units) ਦੇ ਜ਼ਰੀਏ ਪੀਵੀਟੀਜੀ ਬਸਤੀਆਂ ਤੱਕ ਆਯੁਸ਼ ਸੁਵਿਧਾਵਾਂ ਦਾ ਵਿਸਤਾਰ ਕੀਤਾ ਜਾਵੇਗਾ।

2. ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲਾ ਇਨ੍ਹਾਂ ਭਾਈਚਾਰਿਆਂ ਦੇ ਉਚਿਤ ਕੌਸ਼ਲ ਦੇ ਅਨੁਸਾਰ ਪੀਵੀਟੀਜੀ ਬਸਤੀਆਂ (PVTG habitations), ਮਲਟੀਪਰਪਜ਼ ਸੈਂਟਰਾਂ (Multipurpose centres) ਅਤੇ ਹੋਸਟਲਾਂ ਵਿੱਚ ਸਕਿੱਲ ਅਤੇ ਵੋਕੋਸ਼ਨਲ ਟ੍ਰੇਨਿੰਗ ਦੀ ਸੁਵਿਧਾ ਪ੍ਰਦਾਨ ਕਰੇਗਾ।

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
India’s Space Sector: A Transformational Year Ahead in 2025

Media Coverage

India’s Space Sector: A Transformational Year Ahead in 2025
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 24 ਦਸੰਬਰ 2024
December 24, 2024

Citizens appreciate PM Modi’s Vision of Transforming India