ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਵਿਦਵਤਾ ਭਰਪੂਰ ਖੋਜ ਲੇਖਾਂ ਅਤੇ ਰਸਾਲਾ ਪ੍ਰਕਾਸ਼ਨ ਤੱਕ ਦੇਸ਼-ਵਿਆਪੀ ਪਹੁੰਚ ਪ੍ਰਦਾਨ ਕਰਨ ਲਈ ਇੱਕ ਨਵੀਂ ਕੇਂਦਰੀ ਸੈਕਟਰ ਯੋਜਨਾ, ਇੱਕ ਰਾਸ਼ਟਰ ਇੱਕ ਸਬਸਕ੍ਰਿਪਸ਼ਨ (ਓਐੱਨਓਐੱਸ) ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਯੋਜਨਾ ਦਾ ਸੰਚਾਲਨ ਇੱਕ ਸਧਾਰਣ, ਉਪਭੋਗਤਾ ਅਨੁਕੂਲ ਅਤੇ ਪੂਰੀ ਤਰ੍ਹਾਂ ਡਿਜੀਟਲ ਪ੍ਰਕਿਰਿਆ ਨਾਲ ਕੀਤਾ ਜਾਵੇਗਾ। ਇਹ ਸਰਕਾਰੀ ਉੱਚ ਸਿੱਖਿਆ ਸੰਸਥਾਵਾਂ ਅਤੇ ਕੇਂਦਰ ਸਰਕਾਰ ਦੀਆਂ ਖੋਜ ਅਤੇ ਵਿਕਾਸ ਲੈੱਬਸ ਲਈ "ਇੱਕ ਰਾਸ਼ਟਰ ਇੱਕ ਸਬਸਕ੍ਰਿਪਸ਼ਨ" ਸੁਵਿਧਾ ਹੋਵੇਗੀ।
ਨਵੀਂ ਕੇਂਦਰੀ ਸੈਕਟਰ ਯੋਜਨਾ ਵਜੋਂ 3 ਕੈਲੰਡਰ ਵਰ੍ਹੇ, 2025, 2026 ਅਤੇ 2027 ਲਈ ਇੱਕ ਰਾਸ਼ਟਰ ਇੱਕ ਸਬਸਕ੍ਰਿਪਸ਼ਨ ਲਈ ਕੁੱਲ 6,000 ਕਰੋੜ ਰੁਪਏ ਅਲਾਟ ਕੀਤੇ ਗਏ ਹਨ। ਇੱਕ ਰਾਸ਼ਟਰ ਇੱਕ ਸਬਸਕ੍ਰਿਪਸ਼ਨ ਭਾਰਤ ਦੇ ਨੌਜਵਾਨਾਂ ਲਈ ਮਿਆਰੀ ਉੱਚ ਸਿੱਖਿਆ ਤੱਕ ਵੱਧ ਤੋਂ ਵੱਧ ਪਹੁੰਚ ਲਈ, ਸਿੱਖਿਆ ਦੇ ਖੇਤਰ ਵਿੱਚ ਪਿਛਲੇ ਇੱਕ ਦਹਾਕੇ ਵਿੱਚ ਭਾਰਤ ਸਰਕਾਰ ਵਲੋਂ ਕੀਤੀਆਂ ਗਈਆਂ ਪਹਿਲਾਂ ਦੇ ਦਾਇਰੇ ਅਤੇ ਪਹੁੰਚ ਨੂੰ ਅੱਗੇ ਵਧਾਏਗਾ। ਇਹ ਖੋਜ ਅਤੇ ਵਿਕਾਸ ਨੂੰ ਉਤਸ਼ਾਹਿਤ ਕਰਨ ਅਤੇ ਸਰਕਾਰੀ ਯੂਨੀਵਰਸਿਟੀਆਂ, ਕਾਲਜਾਂ, ਖੋਜ ਸੰਸਥਾਵਾਂ, ਅਤੇ ਖੋਜ ਅਤੇ ਵਿਕਾਸ ਲੈੱਬਸ ਵਿੱਚ ਖੋਜ ਅਤੇ ਇਨੋਵੇਸ਼ਨ ਦੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਏਐੱਨਆਰਐੱਫ ਦੀ ਪਹਿਲ ਦੀ ਪੂਰਕ ਹੋਵੇਗੀ।
ਇੱਕ ਰਾਸ਼ਟਰ ਇੱਕ ਸਬਸਕ੍ਰਿਪਸ਼ਨ ਸਕੀਮ ਦਾ ਲਾਭ ਕੇਂਦਰੀ ਏਜੰਸੀ, ਭਾਵ ਸੂਚਨਾ ਅਤੇ ਲਾਇਬ੍ਰੇਰੀ ਨੈੱਟਵਰਕ (ਆਈਐੱਨਐੱਫਐੱਲਆਈਬੀਐੱਨਈਟੀ) ਦੇ ਪ੍ਰਬੰਧਨ ਅਧੀਨ ਕੇਂਦਰ ਜਾਂ ਰਾਜ ਸਰਕਾਰ ਅਤੇ ਕੇਂਦਰ ਸਰਕਾਰ ਦੇ ਖੋਜ ਅਤੇ ਵਿਕਾਸ ਸੰਸਥਾਵਾਂ ਦੇ ਪ੍ਰਬੰਧਨ ਅਧੀਨ ਸਾਰੀਆਂ ਉੱਚ ਵਿਦਿਅਕ ਸੰਸਥਾਵਾਂ ਨੂੰ ਲਾਭ ਪਹੁੰਚਾਉਂਦੀ ਹੈ, ਜੋ ਕਿ ਇੱਕ ਖੁਦਮੁਖਤਿਆਰ ਇੰਟਰ-ਯੂਨੀਵਰਸਿਟੀ ਸੈਂਟਰ ਆਫ ਦਿ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ)ਵਲੋਂ ਤਾਲਮੇਲ ਵਾਲੀ ਰਾਸ਼ਟਰੀ ਸਬਸਕ੍ਰਿਪਸ਼ਨ ਨਾਲ ਪ੍ਰਦਾਨ ਕੀਤਾ ਜਾਵੇਗਾ। ਇਸ ਸੂਚੀ ਵਿੱਚ ਲਗਭਗ 1.8 ਕਰੋੜ ਵਿਦਿਆਰਥੀਆਂ, ਫੈਕਲਟੀ ਅਤੇ ਖੋਜਕਰਤਾਵਾਂ ਨੂੰ ਜੋੜਦੇ ਹੋਏ 6,300 ਤੋਂ ਵੱਧ ਸੰਸਥਾਵਾਂ ਸ਼ਾਮਲ ਹਨ, ਜੋ ਸੰਭਾਵੀ ਤੌਰ 'ਤੇ ਇੱਕ ਰਾਸ਼ਟਰ ਇੱਕ ਸਬਸਕ੍ਰਿਪਸ਼ਨ ਦਾ ਲਾਭ ਲੈਣ ਦੇ ਯੋਗ ਹੋਣਗੇ।
ਇਹ ਵਿਕਸਿਤ ਭਾਰਤ @2047, ਰਾਸ਼ਟਰੀ ਸਿੱਖਿਆ ਨੀਤੀ (ਐੱਨਈਪੀ) 2020 ਅਤੇ ਅਨੁਸੰਧਾਨ ਨੈਸ਼ਨਲ ਰਿਸਰਚ ਫਾਊਂਡੇਸ਼ਨ (ਏਐੱਨਆਰਐੱਫ) ਦੇ ਟੀਚਿਆਂ ਦੇ ਅਨੁਸਾਰ ਹੈ। ਇਹ ਪਹਿਲਕਦਮੀ ਟੀਅਰ 2 ਅਤੇ ਟੀਅਰ 3 ਸ਼ਹਿਰਾਂ ਸਮੇਤ ਸਾਰੇ ਵਿਸ਼ਿਆਂ ਦੇ ਵਿਦਿਆਰਥੀਆਂ, ਫੈਕਲਟੀ, ਖੋਜਕਰਤਾਵਾਂ ਅਤੇ ਵਿਗਿਆਨੀਆਂ ਦੇ ਇੱਕ ਵਿਸ਼ਾਲ ਭਾਈਚਾਰੇ ਤੱਕ ਵਿਦਵਤਾ ਭਰਪੂਰ ਰਸਾਲਿਆਂ ਤੱਕ ਪਹੁੰਚ ਦਾ ਵਿਸਤਾਰ ਕਰੇਗੀ, ਜਿਸ ਨਾਲ ਦੇਸ਼ ਵਿੱਚ ਮੁੱਖ ਖੋਜ ਦੇ ਨਾਲ-ਨਾਲ ਅੰਤਰ-ਅਨੁਸ਼ਾਸਨੀ ਖੋਜ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਏਐੱਨਆਰਐੱਫ ਸਮੇਂ-ਸਮੇਂ 'ਤੇ ਇੱਕ ਰਾਸ਼ਟਰ ਇੱਕ ਸਬਸਕ੍ਰਿਪਸ਼ਨ ਦੀ ਵਰਤੋਂ ਅਤੇ ਇਨ੍ਹਾਂ ਸੰਸਥਾਵਾਂ ਦੇ ਭਾਰਤੀ ਲੇਖਕਾਂ ਦੇ ਪ੍ਰਕਾਸ਼ਨਾਂ ਦੀ ਸਮੀਖਿਆ ਕਰੇਗਾ।
ਉੱਚ ਸਿੱਖਿਆ ਵਿਭਾਗ ਕੋਲ ਇੱਕ ਯੂਨੀਫਾਈਡ ਪੋਰਟਲ “ਇੱਕ ਰਾਸ਼ਟਰ ਇੱਕ ਸਬਸਕ੍ਰਿਪਸ਼ਨ” ਹੋਵੇਗਾ ਜਿਸ ਰਾਹੀਂ ਸੰਸਥਾਵਾਂ ਰਸਾਲਿਆਂ ਤੱਕ ਪਹੁੰਚ ਕਰ ਸਕਣਗੀਆਂ। ਏਐੱਨਆਰਐੱਫ ਸਮੇਂ-ਸਮੇਂ 'ਤੇ ਇੱਕ ਰਾਸ਼ਟਰ ਇੱਕ ਸਬਸਕ੍ਰਿਪਸ਼ਨ ਦੀ ਵਰਤੋਂ ਅਤੇ ਇਨ੍ਹਾਂ ਸੰਸਥਾਵਾਂ ਦੇ ਭਾਰਤੀ ਲੇਖਕਾਂ ਦੇ ਪ੍ਰਕਾਸ਼ਨਾਂ ਦੀ ਸਮੀਖਿਆ ਕਰੇਗਾ। ਡੀਐੱਚਈ ਅਤੇ ਹੋਰ ਮੰਤਰਾਲਿਆਂ ਜਿਨ੍ਹਾਂ ਦੇ ਪ੍ਰਬੰਧਨ ਅਧੀਨ ਐੱਚਈਆਈਜ਼ ਅਤੇ ਖੋਜ ਤੇ ਵਿਕਾਸ ਸੰਸਥਾਵਾਂ ਹਨ, ਜਿਨ੍ਹਾਂ ਦੇ ਵਿਦਿਆਰਥੀਆਂ, ਫੈਕਲਟੀ ਅਤੇ ਖੋਜਕਰਤਾਵਾਂ ਦਰਮਿਆਨ ਇੱਕ ਰਾਸ਼ਟਰ ਇੱਕ ਸਬਸਕ੍ਰਿਪਸ਼ਨ ਦੀ ਉਪਲਬਧਤਾ ਅਤੇ ਵਿਧੀ ਬਾਰੇ ਜਾਣਕਾਰੀ, ਸਿੱਖਿਆ ਅਤੇ ਸੰਚਾਰ (ਆਈਈਸੀ) ਮੁਹਿੰਮਾਂ ਨੂੰ ਸਰਗਰਮੀ ਨਾਲ ਚਲਾਉਣਗੇ, ਜਿਸ ਦੇ ਨਤੀਜੇ ਵਜੋਂ ਦੇਸ਼ ਭਰ ਵਿੱਚ ਸਹੂਲਤ ਦੀ ਵਰਤੋਂ ਦਾ ਸੁਧਾਰ ਹੋਵੇਗਾ। ਰਾਜ ਸਰਕਾਰਾਂ ਨੂੰ ਸਾਰੇ ਸਰਕਾਰੀ ਅਦਾਰਿਆਂ ਦੇ ਵਿਦਿਆਰਥੀਆਂ, ਫੈਕਲਟੀ ਅਤੇ ਖੋਜਕਰਤਾਵਾਂ ਵਲੋਂ ਵਿਲੱਖਣ ਸਹੂਲਤ ਦੀ ਵੱਧ ਤੋਂ ਵੱਧ ਵਰਤੋਂ ਲਈ ਆਪਣੇ ਪੱਧਰ 'ਤੇ ਮੁਹਿੰਮ ਚਲਾਉਣ ਲਈ ਵੀ ਬੇਨਤੀ ਕੀਤੀ ਜਾਵੇਗੀ।
Game-changer for Indian academia and for youth empowerment!
— Narendra Modi (@narendramodi) November 26, 2024
The Cabinet has approved ‘One Nation One Subscription’, which will strengthen our efforts to become a hub for research, learning and knowledge. It will also encourage interdisciplinary studies.…