Quoteਪੀਏਸੀਐੱਸ ਤੋਂ ਏਪੀਈਐਕਸ: ਪ੍ਰਾਇਮਰੀ ਤੋਂ ਲੈ ਕੇ ਰਾਸ਼ਟਰੀ ਪੱਧਰ ਦੀਆਂ ਸਹਿਕਾਰੀ ਸਭਾਵਾਂ ਸਮੇਤ ਪ੍ਰਾਇਮਰੀ ਸੋਸਾਇਟੀਆਂ, ਜ਼ਿਲ੍ਹਾ, ਰਾਜ ਅਤੇ ਰਾਸ਼ਟਰੀ ਪੱਧਰ ਦੀਆਂ ਫੈਡਰੇਸ਼ਨਾਂ ਅਤੇ ਬਹੁ-ਰਾਜੀ ਸਹਿਕਾਰੀ ਸਭਾਵਾਂ ਇਸ ਦੇ ਮੈਂਬਰ ਬਣ ਸਕਦੀਆਂ ਹਨ। ਇਨ੍ਹਾਂ ਸਾਰੀਆਂ ਸਹਿਕਾਰੀ ਸਭਾਵਾਂ ਦੇ ਉਪ-ਨਿਯਮਾਂ ਅਨੁਸਾਰ ਸੁਸਾਇਟੀ ਦੇ ਬੋਰਡ ਵਿੱਚ ਆਪਣੇ ਚੁਣੇ ਹੋਏ ਨੁਮਾਇੰਦੇ ਹੋਣਗੇ
Quoteਗੁਣਵੱਤਾ ਵਾਲੇ ਬੀਜਾਂ ਦੇ ਉਤਪਾਦਨ, ਖਰੀਦ, ਪ੍ਰੋਸੈੱਸਿੰਗ, ਬ੍ਰਾਂਡਿੰਗ, ਲੇਬਲਿੰਗ ਪੈਕੇਜਿੰਗ, ਸਟੋਰੇਜ, ਮਾਰਕੀਟਿੰਗ ਅਤੇ ਵੰਡ; ਰਣਨੀਤਕ ਖੋਜ ਅਤੇ ਵਿਕਾਸ; ਅਤੇ ਸਵਦੇਸ਼ੀ ਕੁਦਰਤੀ ਬੀਜਾਂ ਦੀ ਸੰਭਾਲ਼ ਅਤੇ ਪ੍ਰਚਾਰ ਲਈ ਇੱਕ ਪ੍ਰਣਾਲੀ ਵਿਕਸਿਤ ਕਰਨ ਲਈ ਇੱਕ ਚੋਟੀ ਦੇ ਸੰਗਠਨ ਵਜੋਂ ਕੰਮ ਕਰੇਗੀ
Quoteਸੀਡ ਰਿਪਲੇਸਮੈਂਟ ਰੇਟ (ਐੱਸਆਰਆਰ) ਅਤੇ ਵਰਾਇਟੀ ਰਿਪਲੇਸਮੈਂਟ ਰੇਟ (ਵੀਆਰਆਰ) ਨੂੰ ਉਤਸ਼ਾਹਿਤ ਕਰੇਗੀ ਅਤੇ ਉਪਜ ਦੇ ਅੰਤਰ ਨੂੰ ਘਟਾਉਣ ਅਤੇ ਉਤਪਾਦਕਤਾ ਨੂੰ ਵਧਾਉਣ ਵਿੱਚ ਮਦਦ ਕਰੇਗੀ
Quoteਸਹਿਕਾਰੀ ਸਭਾਵਾਂ ਦੇ ਸਮਾਵੇਸ਼ੀ ਵਿਕਾਸ ਮਾਡਲ ਰਾਹੀਂ "ਸਹਿਕਾਰ-ਸੇ-ਸਮ੍ਰਿਧੀ" ਦੇ ਲਕਸ਼ ਨੂੰ ਪ੍ਰਾਪਤ ਕਰਨ ਵਿੱਚ ਮਦਦ ਮਿਲੇਗੀ

ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ ਬਹੁ-ਰਾਜੀ ਸਹਿਕਾਰੀ ਸਭਾਵਾਂ (ਐੱਮਐੱਸਸੀਐੱਸ) ਐਕਟ, 2002 ਦੇ ਤਹਿਤ ਰਾਸ਼ਟਰੀ ਪੱਧਰ ਦੀ ਬਹੁ-ਰਾਜੀ ਬੀਜ ਸਹਿਕਾਰੀ ਸਭਾ ਦੀ ਸਥਾਪਨਾ ਅਤੇ ਉਤਸ਼ਾਹਿਤ ਕਰਨ ਦੇ ਇਤਿਹਾਸਕ ਫੈਸਲੇ ਨੂੰ ਪ੍ਰਵਾਨਗੀ ਦਿੱਤੀ ਹੈ ਜੋ ਕਿ ਦੇਸ਼ ਭਰ ਦੀਆਂ ਵਿਭਿੰਨ ਸਹਿਕਾਰੀ ਸਭਾਵਾਂ ਰਾਹੀਂ, ਖਾਸ ਤੌਰ 'ਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ, ਭਾਰਤੀ ਖੇਤੀ ਖੋਜ ਪਰਿਸ਼ਦ (ਆਈਸੀਏਆਰ) ਅਤੇ ਰਾਸ਼ਟਰੀ ਬੀਜ ਨਿਗਮ (ਐੱਨਐੱਸਸੀ) ਦੇ ਸਹਿਯੋਗ ਨਾਲ ਆਪਣੀਆਂ ਸਕੀਮਾਂ ਅਤੇ ਏਜੰਸੀਆਂ ਦੁਆਰਾ 'ਸਰਕਾਰੀ ਪਹੁੰਚ' ਦੀ ਪਾਲਣਾ ਕਰਦੇ ਹੋਏ, ਗੁਣਵੱਤਾ ਵਾਲੇ ਬੀਜਾਂ ਦੇ ਉਤਪਾਦਨ, ਖਰੀਦ, ਪ੍ਰੋਸੈੱਸਿੰਗ, ਬ੍ਰਾਂਡਿੰਗ, ਲੇਬਲਿੰਗ, ਪੈਕੇਜਿੰਗ, ਸਟੋਰੇਜ, ਮਾਰਕੀਟਿੰਗ ਅਤੇ ਵੰਡ; ਰਣਨੀਤਕ ਖੋਜ ਅਤੇ ਵਿਕਾਸ; ਅਤੇ ਸਵਦੇਸ਼ੀ ਕੁਦਰਤੀ ਬੀਜਾਂ ਦੀ ਸਾਂਭ-ਸੰਭਾਲ਼ ਅਤੇ ਪ੍ਰਚਾਰ ਲਈ ਇੱਕ ਪ੍ਰਣਾਲੀ ਵਿਕਸਿਤ ਕਰਨ ਲਈ ਇੱਕ ਚੋਟੀ ਦੀ ਸੰਸਥਾ ਵਜੋਂ ਕੰਮ ਕਰੇਗੀ।

ਮਾਣਯੋਗ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਸਹਿਕਾਰਤਾ ਦੀਆਂ ਸ਼ਕਤੀਆਂ ਦਾ ਲਾਭ ਉਠਾਉਣ ਅਤੇ "ਸਹਿਕਾਰ-ਸੇ-ਸਮ੍ਰਿਧੀ" ਦੇ ਵਿਜ਼ਨ ਨੂੰ ਸਾਕਾਰ ਕਰਨ ਲਈ ਉਨ੍ਹਾਂ ਨੂੰ ਸਫਲ ਅਤੇ ਜੀਵੰਤ ਵਪਾਰਕ ਉੱਦਮਾਂ ਵਿੱਚ ਬਦਲਣ ਲਈ ਸਾਰੇ ਪ੍ਰਯਤਨ ਕੀਤੇ ਜਾਣੇ ਚਾਹੀਦੇ ਹਨ ਕਿਉਂਕਿ ਸਹਿਕਾਰੀ ਸਭਾਵਾਂ ਖੇਤੀਬਾੜੀ ਅਤੇ ਸਹਾਇਕ ਖੇਤਰਾਂ ਵਿੱਚ ਦੇਸ਼ ਵਿੱਚ ਗ੍ਰਾਮੀਣ ਆਰਥਿਕ ਤਬਦੀਲੀ ਦੀ ਕੁੰਜੀ ਹਨ।

ਪੀਏਸੀਐੱਸ ਤੋਂ ਏਪੀਈਐਕਸ: ਪ੍ਰਾਇਮਰੀ ਤੋਂ ਰਾਸ਼ਟਰੀ ਪੱਧਰ ਦੀਆਂ ਸਹਿਕਾਰੀ ਸਭਾਵਾਂ, ਜਿਨ੍ਹਾਂ ਵਿੱਚ ਪ੍ਰਾਇਮਰੀ ਸੋਸਾਇਟੀਆਂ, ਜ਼ਿਲ੍ਹਾ, ਰਾਜ ਅਤੇ ਰਾਸ਼ਟਰੀ ਪੱਧਰ ਦੀਆਂ ਫੈਡਰੇਸ਼ਨਾਂ ਅਤੇ ਬਹੁ-ਰਾਜੀ ਸਹਿਕਾਰੀ ਸਭਾਵਾਂ ਸ਼ਾਮਲ ਹਨ, ਇਸ ਦੇ ਮੈਂਬਰ ਬਣ ਸਕਦੀਆਂ ਹਨ। ਇਨ੍ਹਾਂ ਸਾਰੀਆਂ ਸਹਿਕਾਰੀ ਸਭਾਵਾਂ ਦੇ ਉਪ-ਨਿਯਮਾਂ ਅਨੁਸਾਰ ਸੁਸਾਇਟੀ ਦੇ ਬੋਰਡ ਵਿੱਚ ਆਪਣੇ ਚੁਣੇ ਹੋਏ ਨੁਮਾਇੰਦੇ ਹੋਣਗੇ। 

ਰਾਸ਼ਟਰੀ ਪੱਧਰ ਦੀ ਬਹੁ-ਰਾਜੀ ਬੀਜ ਸਹਿਕਾਰੀ ਸਭਾ ਦੇਸ਼ ਭਰ ਦੀਆਂ ਵਿਭਿੰਨ ਸਹਿਕਾਰੀ ਸਭਾਵਾਂ ਰਾਹੀਂ, ਖਾਸ ਤੌਰ 'ਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ, ਭਾਰਤੀ ਖੇਤੀ ਖੋਜ ਪਰਿਸ਼ਦ (ਆਈਸੀਏਆਰ) ਅਤੇ ਰਾਸ਼ਟਰੀ ਬੀਜ ਨਿਗਮ (ਐੱਨਐੱਸਸੀ) ਦੇ ਸਹਿਯੋਗ ਨਾਲ ਆਪਣੀਆਂ ਸਕੀਮਾਂ ਅਤੇ ਏਜੰਸੀਆਂ ਦੁਆਰਾ 'ਸਰਕਾਰੀ ਪਹੁੰਚ' ਦੀ ਪਾਲਣਾ ਕਰਦੇ ਹੋਏ, ਗੁਣਵੱਤਾ ਵਾਲੇ ਬੀਜਾਂ ਦੇ ਉਤਪਾਦਨ, ਖਰੀਦ, ਪ੍ਰੋਸੈੱਸਿੰਗ, ਬ੍ਰਾਂਡਿੰਗ, ਲੇਬਲਿੰਗ, ਪੈਕੇਜਿੰਗ, ਸਟੋਰੇਜ, ਮਾਰਕੀਟਿੰਗ ਅਤੇ ਵੰਡ; ਰਣਨੀਤਕ ਖੋਜ ਅਤੇ ਵਿਕਾਸ; ਅਤੇ ਸਵਦੇਸ਼ੀ ਕੁਦਰਤੀ ਬੀਜਾਂ ਦੀ ਸਾਂਭ-ਸੰਭਾਲ਼ ਅਤੇ ਪ੍ਰਚਾਰ ਲਈ ਇੱਕ ਪ੍ਰਣਾਲੀ ਵਿਕਸਿਤ ਕਰਨ ਲਈ ਇੱਕ ਚੋਟੀ ਦੀ ਸੰਸਥਾ ਵਜੋਂ ਕੰਮ ਕਰੇਗੀ।

ਪ੍ਰਸਤਾਵਿਤ ਸੋਸਾਇਟੀ ਸਾਰੇ ਪੱਧਰਾਂ ਦੇ ਨੈੱਟਵਰਕ ਦੀ ਵਰਤੋਂ ਕਰਕੇ, ਬੀਜ ਬਦਲਣ ਦੀ ਦਰ, ਕਿਸਮਾਂ ਦੀ ਤਬਦੀਲੀ ਦੀ ਦਰ ਨੂੰ ਵਧਾਉਣ, ਗੁਣਵੱਤਾ ਵਾਲੇ ਬੀਜ ਦੀ ਕਾਸ਼ਤ ਅਤੇ ਬੀਜਾਂ ਦੀਆਂ ਕਿਸਮਾਂ ਦੀਆਂ ਅਜ਼ਮਾਇਸ਼ਾਂ ਵਿੱਚ ਕਿਸਾਨਾਂ ਦੀ ਭੂਮਿਕਾ ਨੂੰ ਯਕੀਨੀ ਬਣਾਉਣ, ਇੱਕ ਸਿੰਗਲ ਬ੍ਰਾਂਡ ਨਾਮ ਦੇ ਨਾਲ ਪ੍ਰਮਾਣਿਤ ਬੀਜਾਂ ਦੇ ਉਤਪਾਦਨ ਅਤੇ ਵੰਡ ਨੂੰ ਯਕੀਨੀ ਬਣਾਉਣ ਵਿੱਚ ਮਦਦ ਕਰੇਗੀ।  

ਗੁਣਵੱਤਾ ਵਾਲੇ ਬੀਜਾਂ ਦੀ ਉਪਲਬਧਤਾ ਖੇਤੀ ਉਤਪਾਦਕਤਾ ਵਧਾਉਣ, ਖੁਰਾਕ ਸੁਰੱਖਿਆ ਨੂੰ ਮਜ਼ਬੂਤ ​​ਕਰਨ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਵਿੱਚ ਮਦਦ ਕਰੇਗੀ। ਮੈਂਬਰਾਂ ਨੂੰ ਗੁਣਵੱਤਾ ਵਾਲੇ ਬੀਜਾਂ ਦੇ ਉਤਪਾਦਨ ਦੁਆਰਾ ਬਿਹਤਰ ਕੀਮਤ, ਉੱਚ ਉਪਜ ਦੇਣ ਵਾਲੀਆਂ ਕਿਸਮਾਂ (ਐੱਚਵਾਈਵੀ) ਦੇ ਬੀਜਾਂ ਦੀ ਵਰਤੋਂ ਕਰਕੇ ਫਸਲਾਂ ਦੇ ਵੱਧ ਉਤਪਾਦਨ ਅਤੇ ਸੋਸਾਇਟੀ ਦੁਆਰਾ ਪੈਦਾ ਕੀਤੇ ਸਰਪਲੱਸ ਤੋਂ ਵੰਡੇ ਲਾਭਅੰਸ਼ ਦਾ ਵੀ ਲਾਭ ਹੋਵੇਗਾ।

ਬੀਜ ਸਹਿਕਾਰੀ ਸੋਸਾਇਟੀ ਗੁਣਵੱਤਾ ਵਾਲੇ ਬੀਜ ਦੀ ਕਾਸ਼ਤ ਅਤੇ ਬੀਜਾਂ ਦੀਆਂ ਕਿਸਮਾਂ ਦੇ ਟਰਾਇਲਾਂ, ਉਤਪਾਦਨ ਅਤੇ ਇੱਕ ਸਿੰਗਲ ਬ੍ਰਾਂਡ ਨਾਮ ਦੇ ਨਾਲ ਪ੍ਰਮਾਣਿਤ ਬੀਜਾਂ ਦੀ ਵੰਡ ਵਿੱਚ ਕਿਸਾਨਾਂ ਦੀ ਭੂਮਿਕਾ ਨੂੰ ਯਕੀਨੀ ਬਣਾ ਕੇ ਐੱਸਆਰਆਰ, ਵੀਆਰਆਰ ਨੂੰ ਵਧਾਉਣ ਲਈ ਸਹਿਕਾਰੀ ਢਾਂਚੇ ਦੇ ਸਾਰੇ ਰੂਪਾਂ ਅਤੇ ਹੋਰ ਸਾਰੇ ਸਾਧਨਾਂ ਨੂੰ ਸ਼ਾਮਲ ਕਰੇਗੀ।

ਇਸ ਰਾਸ਼ਟਰੀ ਪੱਧਰ ਦੀ ਬੀਜ ਸਹਿਕਾਰੀ ਸਭਾ ਦੁਆਰਾ ਮਿਆਰੀ ਬੀਜ ਉਤਪਾਦਨ ਨਾਲ ਦੇਸ਼ ਵਿੱਚ ਖੇਤੀ ਉਤਪਾਦਨ ਵਿੱਚ ਵਾਧਾ ਹੋਵੇਗਾ ਜਿਸ ਨਾਲ ਖੇਤੀਬਾੜੀ ਅਤੇ ਕੋਆਪ੍ਰੇਟਿਵ ਸੈਕਟਰ ਵਿੱਚ ਵਧੇਰੇ ਰੋਜ਼ਗਾਰ ਪੈਦਾ ਹੋਵੇਗਾ;  ਆਯਾਤ ਕੀਤੇ ਬੀਜਾਂ 'ਤੇ ਨਿਰਭਰਤਾ ਘਟੇਗੀ ਅਤੇ ਗ੍ਰਾਮੀਣ ਅਰਥਵਿਵਸਥਾ ਨੂੰ ਹੁਲਾਰਾ ਮਿਲੇਗਾ, "ਮੇਕ ਇਨ ਇੰਡੀਆ" ਨੂੰ ਉਤਸ਼ਾਹ ਮਿਲੇਗਾ ਅਤੇ ਆਤਮਨਿਰਭਰ ਭਾਰਤ ਵੱਲ ਅੱਗੇ ਵਧਿਆ ਜਾ ਸਕੇਗਾ।

 

  • mahendra s Deshmukh January 07, 2025

    🙏🙏
  • Devendra Kunwar October 18, 2024

    BJP
  • Ram Raghuvanshi February 26, 2024

    Jay shree Ram
  • Jayanta Kumar Bhadra February 18, 2024

    Om Hari Om
  • Jayanta Kumar Bhadra February 18, 2024

    Jay Jay Ram
  • Jayanta Kumar Bhadra February 18, 2024

    Om Shanti
  • Jayanta Kumar Bhadra February 18, 2024

    Jay Maa
  • sanjay singh February 15, 2024

    good
  • BHOLANATH B.P. SAROJ February 05, 2024

    जय श्री राम
  • reenu nadda January 12, 2024

    Jai shree ram
Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
For PM Modi, women’s empowerment has always been much more than a slogan

Media Coverage

For PM Modi, women’s empowerment has always been much more than a slogan
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 8 ਮਾਰਚ 2025
March 08, 2025

Citizens Appreciate PM Efforts to Empower Women Through Opportunities