ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਸਬੰਧਿਤ ਵਿਭਾਗਾਂ ਦੇ ਸਹਿਯੋਗ ਨਾਲ ਮਲਟੀ ਸਟੇਟ ਕੋਔਪ੍ਰੇਟਿਵ ਸੋਸਾਇਟੀਜ਼ (ਐੱਮਐੱਸਸੀਐੱਸ) ਐਕਟ, 2002 ਦੇ ਤਹਿਤ ਸਬੰਧਿਤ ਮੰਤਰਾਲਿਆਂ ਦੇ ਸਹਿਯੋਗ ਨਾਲ ਖਾਸ ਤੌਰ 'ਤੇ ਵਣਜ ਅਤੇ ਉਦਯੋਗ ਮੰਤਰਾਲਾ, ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲਾ, ਫੂਡ ਪ੍ਰੋਸੈੱਸਿੰਗ ਉਦਯੋਗ ਮੰਤਰਾਲਾ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਅਤੇ ਉੱਤਰ ਪੂਰਬ ਖੇਤਰ ਦਾ ਵਿਕਾਸ ਮੰਤਰਾਲਾ (ਐੱਮ/ਡੋਨਰ) ਆਪਣੀਆਂ ਨੀਤੀਆਂ, ਯੋਜਨਾਵਾਂ ਅਤੇ ਏਜੰਸੀਆਂ ਦੁਆਰਾ 'ਸੰਪੂਰਨ ਸਰਕਾਰ ਦੀ ਪਹੁੰਚ' ਰਾਹੀਂ ਜੈਵਿਕ ਉਤਪਾਦਾਂ ਲਈ ਰਾਸ਼ਟਰੀ ਪੱਧਰ ਦੀ ਸਹਿਕਾਰੀ ਸਭਾ ਦੀ ਸਥਾਪਨਾ ਅਤੇ ਪ੍ਰੋਤਸਾਹਨ ਕਰਨ ਦੇ ਇਤਿਹਾਸਕ ਫੈਸਲੇ ਨੂੰ ਪ੍ਰਵਾਨਗੀ ਦਿੱਤੀ ਹੈ।
ਪ੍ਰਧਾਨ ਮੰਤਰੀ ਨੇ ਮਹਿਸੂਸ ਹੈ ਕਿ "ਸਹਿਕਾਰ-ਸੇ-ਸਮ੍ਰਿਧੀ" ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਲਈ ਸਹਿਕਾਰਤਾ ਦੀਆਂ ਸ਼ਕਤੀਆਂ ਦਾ ਲਾਭ ਉਠਾਉਣ ਅਤੇ ਉਨ੍ਹਾਂ ਨੂੰ ਸਫਲ ਅਤੇ ਜੀਵੰਤ ਵਪਾਰਕ ਉੱਦਮਾਂ ਵਿੱਚ ਬਦਲਣ ਲਈ ਸਾਰੇ ਯਤਨ ਕੀਤੇ ਜਾਣੇ ਚਾਹੀਦੇ ਹਨ। ਇਸ ਲਈ ਸਹਿਕਾਰੀ ਸੰਸਥਾਵਾਂ ਲਈ ਇਹ ਲਾਜ਼ਮੀ ਹੈ ਕਿ ਉਹ ਆਪਣੇ ਤੁਲਨਾਤਮਕ ਲਾਭ ਦਾ ਲਾਭ ਉਠਾਉਣ ਲਈ ਵਿਸ਼ਵ ਪੱਧਰ 'ਤੇ ਸੋਚਣ ਅਤੇ ਸਥਾਨਕ ਤੌਰ 'ਤੇ ਕੰਮ ਕਰਨ।
ਇਸ ਲਈ, ਜੈਵਿਕ ਖੇਤਰ ਨਾਲ ਸਬੰਧਿਤ ਵੱਖ-ਵੱਖ ਗਤੀਵਿਧੀਆਂ ਦੇ ਪ੍ਰਬੰਧਨ ਲਈ ਇੱਕ ਛੱਤਰੀ ਸੰਸਥਾ ਵਜੋਂ ਕੰਮ ਕਰਕੇ ਸਹਿਕਾਰੀ ਖੇਤਰ ਤੋਂ ਜੈਵਿਕ ਉਤਪਾਦਾਂ ਨੂੰ ਹੱਲ੍ਹਾਸ਼ੇਰੀ ਪ੍ਰਦਾਨ ਕਰਨ ਲਈ ਐੱਮਐੱਸਸੀਐੱਸ ਐਕਟ, 2002 ਦੀ ਦੂਜੀ ਅਨੁਸੂਚੀ ਦੇ ਤਹਿਤ ਇੱਕ ਰਾਸ਼ਟਰੀ ਪੱਧਰ ਦੀ ਸਹਿਕਾਰੀ ਸਭਾ ਨੂੰ ਰਜਿਸਟਰ ਕੀਤੇ ਜਾਣ ਦੀ ਜ਼ਰੂਰਤ ਮਹਿਸੂਸ ਕੀਤੀ ਗਈ ਹੈ।
ਪੀਏਸੀਐੱਸ ਤੋਂ ਏਪੀਈਐਕਸ: ਪ੍ਰਾਇਮਰੀ ਤੋਂ ਰਾਸ਼ਟਰੀ ਪੱਧਰ ਦੀਆਂ ਸਹਿਕਾਰੀ ਸਭਾਵਾਂ, ਜਿਸ ਵਿੱਚ ਪ੍ਰਾਇਮਰੀ ਸੋਸਾਇਟੀਆਂ, ਜ਼ਿਲ੍ਹਾ, ਰਾਜ ਅਤੇ ਰਾਸ਼ਟਰੀ ਪੱਧਰ ਦੀਆਂ ਫੈਡਰੇਸ਼ਨਾਂ, ਬਹੁ-ਰਾਜੀ ਸਹਿਕਾਰੀ ਸਭਾਵਾਂ ਅਤੇ ਕਿਸਾਨ ਉਤਪਾਦਕ ਸੰਸਥਾਵਾਂ (ਐੱਫਪੀਓਜ਼) ਇਸ ਦੇ ਮੈਂਬਰ ਬਣ ਸਕਦੇ ਹਨ। ਇਨ੍ਹਾਂ ਸਾਰੀਆਂ ਸਹਿਕਾਰੀ ਸਭਾਵਾਂ ਦੇ ਉਪ-ਨਿਯਮਾਂ ਅਨੁਸਾਰ ਸੁਸਾਇਟੀ ਦੇ ਬੋਰਡ ਵਿੱਚ ਆਪਣੇ ਚੁਣੇ ਹੋਏ ਨੁਮਾਇੰਦੇ ਹੋਣਗੇ।
ਇਹ ਸਹਿਕਾਰੀ ਸਭਾ ਪ੍ਰਮਾਣਿਤ ਅਤੇ ਅਸਲ ਜੈਵਿਕ ਉਤਪਾਦ ਪ੍ਰਦਾਨ ਕਰਕੇ ਜੈਵਿਕ ਖੇਤਰ ਨਾਲ ਸਬੰਧਿਤ ਵੱਖ-ਵੱਖ ਗਤੀਵਿਧੀਆਂ ਦਾ ਪ੍ਰਬੰਧਨ ਕਰੇਗੀ। ਇਹ ਘਰੇਲੂ ਅਤੇ ਆਲਮੀ ਬਾਜ਼ਾਰਾਂ ਵਿੱਚ ਜੈਵਿਕ ਉਤਪਾਦਾਂ ਦੀ ਮੰਗ ਅਤੇ ਖਪਤ ਦੀ ਸੰਭਾਵਨਾ ਨੂੰ ਅਨਲੌਕ ਕਰਨ ਵਿੱਚ ਮਦਦ ਕਰੇਗੀ। ਇਹ ਸੁਸਾਇਟੀ ਸਹਿਕਾਰੀ ਸਭਾਵਾਂ ਅਤੇ ਉਨ੍ਹਾਂ ਦੇ ਕਿਸਾਨ ਮੈਂਬਰਾਂ ਨੂੰ ਕਿਫਾਇਤੀ ਕੀਮਤ 'ਤੇ ਟੈਸਟਿੰਗ ਅਤੇ ਪ੍ਰਮਾਣੀਕਰਣ ਦੀ ਸਹੂਲਤ ਦੇ ਕੇ ਵੱਡੇ ਪੱਧਰ 'ਤੇ ਐਗਰੀਗੇਸ਼ਨ, ਬ੍ਰਾਂਡਿੰਗ ਅਤੇ ਮਾਰਕੀਟਿੰਗ ਨਾਲ ਜੈਵਿਕ ਉਤਪਾਦਾਂ ਦੀ ਉੱਚ ਕੀਮਤ ਦਾ ਲਾਭ ਪ੍ਰਾਪਤ ਕਰਨ ਵਿੱਚ ਮਦਦ ਕਰੇਗੀ।
ਸਹਿਕਾਰੀ ਸੋਸਾਇਟੀ ਪ੍ਰਾਇਮਰੀ ਐਗਰੀਕਲਚਰ ਕ੍ਰੈਡਿਟ ਸਮੇਤ ਮੈਂਬਰ ਸਹਿਕਾਰੀ ਸਭਾਵਾਂ ਰਾਹੀਂ ਐਗਰੀਗੇਸ਼ਨ, ਪ੍ਰਮਾਣੀਕਰਣ, ਟੈਸਟਿੰਗ, ਖਰੀਦ, ਸਟੋਰੇਜ, ਪ੍ਰੋਸੈੱਸਿੰਗ, ਬ੍ਰਾਂਡਿੰਗ, ਲੇਬਲਿੰਗ, ਪੈਕੇਜਿੰਗ, ਲੌਜਿਸਟਿਕ ਸਹੂਲਤਾਂ, ਜੈਵਿਕ ਉਤਪਾਦਾਂ ਦੀ ਮਾਰਕੀਟਿੰਗ ਅਤੇ ਜੈਵਿਕ ਕਿਸਾਨਾਂ ਨੂੰ ਵਿੱਤੀ ਸਹਾਇਤਾ ਦਾ ਪ੍ਰਬੰਧ ਕਰਨ ਲਈ ਸੰਸਥਾਗਤ ਸਹਾਇਤਾ ਵੀ ਪ੍ਰਦਾਨ ਕਰੇਗੀ। ਸੋਸਾਇਟੀਆਂ/ਕਿਸਾਨ ਉਤਪਾਦਕ ਸੰਸਥਾਵਾਂ (ਐੱਫਪੀਓਜ਼) ਅਤੇ ਸਰਕਾਰ ਦੀਆਂ ਵੱਖ-ਵੱਖ ਯੋਜਨਾਵਾਂ ਅਤੇ ਏਜੰਸੀਆਂ ਦੀ ਮਦਦ ਨਾਲ ਜੈਵਿਕ ਉਤਪਾਦਾਂ ਦੇ ਸਾਰੇ ਪ੍ਰਚਾਰ ਅਤੇ ਵਿਕਾਸ ਸੰਬੰਧੀ ਗਤੀਵਿਧੀਆਂ ਨੂੰ ਸ਼ੁਰੂ ਕਰਨਗੀਆਂ। ਇਹ ਮਾਨਤਾ ਪ੍ਰਾਪਤ ਜੈਵਿਕ ਟੈਸਟਿੰਗ ਲੈਬਾਂ ਅਤੇ ਪ੍ਰਮਾਣੀਕਰਣ ਸੰਸਥਾਵਾਂ ਨੂੰ ਸੂਚੀਬੱਧ ਕਰੇਗਾ, ਜੋ ਟੈਸਟਿੰਗ ਅਤੇ ਪ੍ਰਮਾਣੀਕਰਣ ਦੀ ਲਾਗਤ ਨੂੰ ਘਟਾਉਣ ਲਈ ਸੁਸਾਇਟੀ ਦੁਆਰਾ ਨਿਰਧਾਰਤ ਮਾਪਦੰਡਾਂ ਨੂੰ ਪੂਰਾ ਕਰਦੇ ਹਨ।
ਇਹ ਸੋਸਾਇਟੀ ਮੈਂਬਰ ਸਹਿਕਾਰਤਾਵਾਂ ਦੁਆਰਾ ਸਹਿਕਾਰੀ ਅਤੇ ਸੰਬੰਧਿਤ ਸੰਸਥਾਵਾਂ ਦੁਆਰਾ ਪੈਦਾ ਕੀਤੇ ਜੈਵਿਕ ਉਤਪਾਦਾਂ ਦੀ ਪੂਰੀ ਸਪਲਾਈ ਲੜੀ ਦਾ ਪ੍ਰਬੰਧਨ ਕਰੇਗੀ ਇਹ ਐੱਮਐੱਸਸੀਐੱਸ ਐਕਟ, 2002 ਦੇ ਤਹਿਤ ਨਿਰਯਾਤ ਮਾਰਕੀਟਿੰਗ ਲਈ ਸਥਾਪਤ ਕੀਤੀ ਜਾ ਰਹੀ ਰਾਸ਼ਟਰੀ ਸਹਿਕਾਰੀ ਨਿਰਯਾਤ ਸੁਸਾਇਟੀ ਦੀਆਂ ਸੇਵਾਵਾਂ ਦੀ ਵਰਤੋਂ ਕਰੇਗੀ ਅਤੇ ਇਸ ਤਰ੍ਹਾਂ ਗਲੋਬਲ ਮਾਰਕੀਟ ਵਿੱਚ ਜੈਵਿਕ ਉਤਪਾਦਾਂ ਦੀ ਪਹੁੰਚ ਅਤੇ ਮੰਗ ਨੂੰ ਵਧਾਏਗੀ। ਇਹ ਜੈਵਿਕ ਉਤਪਾਦਕਾਂ ਨੂੰ ਤਕਨੀਕੀ ਮਾਰਗਦਰਸ਼ਨ, ਸਿਖਲਾਈ ਅਤੇ ਸਮਰੱਥਾ ਨਿਰਮਾਣ ਪ੍ਰਦਾਨ ਕਰਨ ਅਤੇ ਜੈਵਿਕ ਉਤਪਾਦਾਂ ਲਈ ਸਮਰਪਿਤ ਮਾਰਕੀਟ ਇੰਟੈਲੀਜੈਂਸ ਪ੍ਰਣਾਲੀ ਦੇ ਵਿਕਾਸ ਅਤੇ ਰੱਖ-ਰਖਾਅ ਵਿੱਚ ਵੀ ਸੁਵਿਧਾ ਪ੍ਰਦਾਨ ਕਰੇਗਾ। ਜੈਵਿਕ ਖੇਤੀ ਨੂੰ ਉਤਸ਼ਾਹਿਤ ਕਰਦੇ ਹੋਏ, ਨਿਯਮਤ ਸਮੂਹਿਕ ਖੇਤੀ ਅਤੇ ਜੈਵਿਕ ਖੇਤੀ ਵਿਚਕਾਰ ਸੰਤੁਲਿਤ ਪਹੁੰਚ ਬਣਾਈ ਰੱਖੀ ਜਾਵੇਗੀ।