ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਾਲੀ ਆਰਥਿਕ ਮਾਮਲਿਆਂ ਦੀ ਕੈਬਨਿਟ ਕਮੇਟੀ ਨੇ 2023 ਸੀਜ਼ਨ ਲਈ ਕੋਪਰਾ (ਖੋਪੇ) ਲਈ ਨਿਊਨਤਮ ਸਮਰਥਨ ਮੁੱਲ (ਐੱਮਐੱਸਪੀ) ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਹ ਪ੍ਰਵਾਨਗੀ ਖੇਤੀ ਲਾਗਤਾਂ ਅਤੇ ਕੀਮਤਾਂ ਬਾਰੇ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਅਤੇ ਮੁੱਖ ਨਾਰੀਅਲ ਉਤਪਾਦਕ ਰਾਜਾਂ ਦੇ ਵਿਚਾਰ 'ਤੇ ਅਧਾਰਿਤ ਹੈ।
2023 ਦੇ ਸੀਜ਼ਨ ਲਈ ਮਿਲਿੰਗ ਕੋਪਰਾ (ਖੋਪੇ) ਦੀ ਉਚਿਤ ਔਸਤ ਕੁਆਲਿਟੀ ਲਈ ਐੱਮਐੱਸਪੀ 10860/- ਰੁਪਏ ਪ੍ਰਤੀ ਕੁਇੰਟਲ ਅਤੇ ਬਾਲ ਕੋਪਰਾ ਲਈ 11750/- ਰੁਪਏ ਪ੍ਰਤੀ ਕੁਇੰਟਲ ਤੈਅ ਕੀਤੀ ਗਈ ਹੈ। ਇਹ ਪਿਛਲੇ ਸੀਜ਼ਨ ਨਾਲੋਂ ਕੋਪਰਾ (ਖੋਪੇ) ਦੀ ਮਿਲਿੰਗ ਲਈ 270/- ਰੁਪਏ ਪ੍ਰਤੀ ਕੁਇੰਟਲ ਅਤੇ ਬਾਲ ਕੋਪਰਾ ਲਈ 750/- ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਹੈ। ਇਸ ਨਾਲ ਆਲ ਇੰਡੀਆ ਵੇਟਿਡ ਔਸਤ ਉਤਪਾਦਨ ਲਾਗਤ 'ਤੇ ਮਿਲਿੰਗ ਕੋਪਰਾ (ਖੋਪੇ) ਲਈ 51.82 ਫੀਸਦੀ ਅਤੇ ਬਾਲ ਕੋਪਰਾ (ਖੋਪੇ) ਲਈ 64.26 ਫੀਸਦੀ ਦਾ ਮਾਰਜਿਨ ਯਕੀਨੀ ਬਣੇਗਾ। 2023 ਦੇ ਸੀਜ਼ਨ ਲਈ ਕੋਪਰਾ (ਖੋਪੇ) ਦਾ ਐਲਾਨ ਕੀਤਾ ਗਿਆ ਨਿਊਨਤਮ ਸਮਰਥਨ ਮੁੱਲ (ਐੱਮਐੱਸਪੀ) 2018-19 ਦੇ ਬਜਟ ਵਿੱਚ ਸਰਕਾਰ ਦੁਆਰਾ ਐਲਾਨੇ ਗਏ ਉਤਪਾਦਨ ਦੀ ਔਸਤ ਲਾਗਤ ਦੇ ਘੱਟੋ-ਘੱਟ 1.5 ਗੁਣਾ ਦੇ ਪੱਧਰ 'ਤੇ ਐੱਮਐੱਸਪੀ ਨਿਰਧਾਰਿਤ ਕਰਨ ਦੇ ਸਿਧਾਂਤ ਨਾਲ ਮੇਲ ਖਾਂਦਾ ਹੈ।
ਇਹ ਨਾਰੀਅਲ ਉਤਪਾਦਕਾਂ ਨੂੰ ਬਿਹਤਰ ਮੁਨਾਫ਼ੇ ਦੀ ਵਾਪਸੀ ਯਕੀਨੀ ਬਣਾਉਣ ਅਤੇ ਉਨ੍ਹਾਂ ਦੀ ਭਲਾਈ ਵਿੱਚ ਮਹੱਤਵਪੂਰਨ ਸੁਧਾਰ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਅਤੇ ਪ੍ਰਗਤੀਸ਼ੀਲ ਕਦਮ ਹੈ।
ਨੈਸ਼ਨਲ ਐਗਰੀਕਲਚਰਲ ਕੋਆਪ੍ਰੇਟਿਵ ਮਾਰਕਿਟਿੰਗ ਫੈਡਰੇਸ਼ਨ ਆਵੑ ਇੰਡੀਆ ਲਿਮਟਿਡ (ਐੱਨਏਐੱਫਈਡੀ) ਅਤੇ ਨੈਸ਼ਨਲ ਕੋਆਪਰੇਟਿਵ ਕੰਜ਼ਿਊਮਰਸ ਫੈਡਰੇਸ਼ਨ (ਐੱਨਸੀਸੀਐੱਫ) ਮੁੱਲ ਸਹਾਇਤਾ ਸਕੀਮ (ਪ੍ਰਾਈਸ ਸਪੋਰਟ ਸਕੀਮ - ਪੀਐੱਸਐੱਸ) ਦੇ ਤਹਿਤ ਕੋਪਰਾ ਅਤੇ ਸੁੱਕੇ ਨਾਰੀਅਲ (ਡੀ-ਹੱਸਕਡ ਕੋਕੋਨਟ) ਦੀ ਖਰੀਦ ਲਈ ਕੇਂਦਰੀ ਨੋਡਲ ਏਜੰਸੀਆਂ (ਸੀਐੱਨਏ’ਸ) ਵਜੋਂ ਕੰਮ ਕਰਨਾ ਜਾਰੀ ਰੱਖਣਗੇ।