ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਾਲੀ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਨੇ 2024-25 ਦੇ ਸੀਜ਼ਨ ਲਈ ਕੱਚੇ ਜੂਟ ਲਈ ਨਿਊਨਤਮ ਸਮਰਥਨ ਮੁੱਲ (ਐੱਮਐੱਸਪੀ) ਨੂੰ ਆਪਣੀ ਮਨਜ਼ੂਰੀ ਦੇ ਦਿੱਤੀ ਹੈ।
2024-25 ਦੇ ਸੀਜ਼ਨ ਲਈ ਕੱਚੇ ਜੂਟ (ਪਹਿਲੇ ਟੀਡੀ-5 ਗ੍ਰੇਡ ਦੇ ਬਰਾਬਰ ਟੀਡੀਐੱਨ-3) ਦਾ ਨਿਊਨਤਮ ਸਮਰਥਨ ਮੁੱਲ 5,335/- ਰੁਪਏ ਪ੍ਰਤੀ ਕੁਇੰਟਲ ਤੈਅ ਕੀਤਾ ਗਿਆ ਹੈ। ਇਹ ਆਲ ਇੰਡੀਆ ਵੇਟਿਡ ਔਸਤ ਉਤਪਾਦਨ ਲਾਗਤ ਨਾਲੋਂ 64.8 ਪ੍ਰਤੀਸ਼ਤ ਦੀ ਵਾਪਸੀ ਨੂੰ ਯਕੀਨੀ ਬਣਾਏਗਾ। 2024-25 ਦੇ ਸੀਜ਼ਨ ਲਈ ਕੱਚੇ ਜੂਟ ਦਾ ਐਲਾਨ ਕੀਤਾ ਐੱਮਐੱਸਪੀ 2018-19 ਦੇ ਬਜਟ ਵਿੱਚ ਸਰਕਾਰ ਦੁਆਰਾ ਐਲਾਨ ਕੀਤੇ ਗਏ ਉਤਪਾਦਨ ਦੀ ਔਸਤ ਲਾਗਤ ਦੇ ਨਿਊਨਤਮ 1.5 ਗੁਣਾ ਦੇ ਪੱਧਰ 'ਤੇ ਐੱਮਐੱਸਪੀ ਤੈਅ ਕਰਨ ਦੇ ਸਿਧਾਂਤ ਦੇ ਅਨੁਰੂਪ ਹੈ।
ਇਹ ਫ਼ੈਸਲਾ ਖੇਤੀ ਲਾਗਤਾਂ ਅਤੇ ਕੀਮਤਾਂ ਲਈ ਕਮਿਸ਼ਨ (ਸੀਏਸੀਪੀ) ਦੀਆਂ ਸਿਫ਼ਾਰਸ਼ਾਂ 'ਤੇ ਅਧਾਰਿਤ ਹੈ।
2024-25 ਦੇ ਸੀਜ਼ਨ ਲਈ ਐੱਮਐੱਸਪੀ ਪਿਛਲੇ ਸੀਜ਼ਨ ਨਾਲੋਂ ਕੱਚੇ ਜੂਟ ਲਈ 285/- ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਹੈ। ਪਿਛਲੇ 10 ਵਰ੍ਹਿਆਂ ਵਿੱਚ, ਸਰਕਾਰ ਨੇ 2014-15 ਵਿੱਚ ਕੱਚੇ ਜੂਟ ਲਈ ਐੱਮਐੱਸਪੀ 2,400 ਰੁਪਏ ਪ੍ਰਤੀ ਕੁਇੰਟਲ ਤੋਂ ਵਧਾ ਕੇ 2024-25 ਵਿੱਚ 5,335 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਹੈ, ਜਿਸ ਵਿੱਚ 122 ਪ੍ਰਤੀਸ਼ਤ ਵਾਧਾ ਦਰਜ ਕੀਤਾ ਗਿਆ ਹੈ।
ਮੌਜੂਦਾ ਸੀਜ਼ਨ 2023-24 ਵਿੱਚ, ਸਰਕਾਰ ਨੇ 524.32 ਕਰੋੜ ਰੁਪਏ ਦੀ ਲਾਗਤ ਨਾਲ 6.24 ਲੱਖ ਗੰਢਾਂ ਤੋਂ ਅਧਿਕ ਕੱਚੇ ਜੂਟ ਦੀ ਰਿਕਾਰਡ ਮਾਤਰਾ ਵਿੱਚ ਖਰੀਦ ਕੀਤੀ ਹੈ, ਜਿਸ ਨਾਲ ਲਗਭਗ 1.65 ਲੱਖ ਕਿਸਾਨਾਂ ਨੂੰ ਲਾਭ ਹੋਇਆ ਹੈ।
ਜੂਟ ਕਾਰਪੋਰੇਸ਼ਨ ਆਵ੍ ਇੰਡੀਆ (ਜੇਸੀਆਈ-JCI) ਕੀਮਤ ਸਮਰਥਨ ਸੰਚਾਲਨ ਕਰਨ ਲਈ ਕੇਂਦਰ ਸਰਕਾਰ ਦੀ ਨੋਡਲ ਏਜੰਸੀ ਬਣੀ ਰਹੇਗੀ ਅਤੇ ਜੇਕਰ ਕੋਈ ਨੁਕਸਾਨ ਹੁੰਦਾ ਹੈ, ਤਾਂ ਅਜਿਹੇ ਕਾਰਜਾਂ ਵਿੱਚ ਹੋਣ ਵਾਲੇ ਨੁਕਸਾਨ ਦੀ ਕੇਂਦਰ ਸਰਕਾਰ ਦੁਆਰਾ ਪੂਰੀ ਅਦਾਇਗੀ ਕੀਤੀ ਜਾਵੇਗੀ।
देशभर के अपने किसान भाई-बहनों के कल्याण के लिए हम प्रतिबद्ध हैं। इसी दिशा में हमारी सरकार ने वर्ष 2024-25 के लिए जूट की एमएसपी को बढ़ाने का निर्णय लिया है। इससे पश्चिम बंगाल सहित कई राज्यों के किसानों की आमदनी बढ़ेगी। https://t.co/F2pSqI1snM
— Narendra Modi (@narendramodi) March 7, 2024