ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ 2025-26 ਤੱਕ ਹੋਰ ਤਿੰਨ ਵਰ੍ਹਿਆਂ ਦੇ ਲਈ 29,610.25 ਕਰੋੜ ਰੁਪਏ ਦੀ ਲਾਗਤ ਨਾਲ ਬੁਨਿਆਦੀ ਢਾਂਚਾ ਵਿਕਾਸ ਫੰਡ (ਆਈਡੀਐੱਫ) ਦੇ ਤਹਿਤ ਲਾਗੂ ਕੀਤੇ ਜਾਣ ਵਾਲੇ ਪਸ਼ੂ ਪਾਲਣ ਬੁਨਿਆਦੀ ਢਾਂਚਾ ਵਿਕਾਸ ਫੰਡ (ਏਐੱਚਆਈਡੀਐੱਫ- AHIDF) ਨੂੰ ਜਾਰੀ ਰੱਖਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਹ ਸਕੀਮ ਡੇਅਰੀ ਪ੍ਰੋਸੈੱਸਿੰਗ ਅਤੇ ਉਤਪਾਦ ਵਿਵਿਧਤਾ, ਮੀਟ ਪ੍ਰੋਸੈੱਸਿੰਗ ਅਤੇ ਉਤਪਾਦ ਵਿਭਿੰਨਤਾ, ਐਨੀਮਲ ਫੀਡ ਪਲਾਂਟ, ਬ੍ਰੀਡ ਮਲਟੀਪਲੀਕੇਸ਼ਨ ਫਾਰਮ, ਐਨੀਮਲ ਵੇਸਟ ਟੂ ਵੈਲਥ ਮੈਨੇਜਮੈਂਟ (ਐਗਰੀ-ਵੇਸਟ ਮੈਨੇਜਮੈਂਟ) ਅਤੇ ਵੈਟਰਨਰੀ ਵੈਕਸੀਨ ਅਤੇ ਡਰੱਗ ਉਤਪਾਦਨ ਸੁਵਿਧਾਵਾਂ ਲਈ ਨਿਵੇਸ਼ ਨੂੰ ਉਤਸ਼ਾਹਿਤ ਕਰੇਗੀ।
ਭਾਰਤ ਸਰਕਾਰ ਅਨੁਸੂਚਿਤ ਬੈਂਕ (scheduled bank) ਅਤੇ ਨੈਸ਼ਨਲ ਕੋਆਪ੍ਰੇਟਿਵ ਡਿਵੈਲਪਮੈਂਟ ਕਾਰਪੋਰੇਸ਼ਨ (NCDC), ਨਾਬਾਰਡ (NABARD) ਅਤੇ ਐੱਨਡੀਡੀਬੀ (NDDB) ਤੋਂ 90% ਤੱਕ ਦੇ ਕਰਜ਼ਿਆਂ ਲਈ ਦੋ ਸਾਲਾਂ ਦੀ ਮੋਹਲਤ ਸਮੇਤ 8 ਵਰ੍ਹਿਆਂ ਲਈ 3% ਵਿਆਜ ਸਹਾਇਤਾ ਪ੍ਰਦਾਨ ਕਰੇਗੀ। ਪਾਤਰ ਸੰਸਥਾਵਾਂ ਵਿਅਕਤੀ, ਪ੍ਰਾਈਵੇਟ ਕੰਪਨੀਆਂ, ਐੱਫਪੀਓ, ਐੱਮਐੱਸਐੱਮਈ, ਸੈਕਸ਼ਨ 8 ਕੰਪਨੀਆਂ ਹਨ। ਹੁਣ ਡੇਅਰੀ ਸਹਿਕਾਰੀ ਸਭਾਵਾਂ ਵੀ ਡੇਅਰੀ ਪਲਾਂਟਾਂ ਦੇ ਆਧੁਨਿਕੀਕਰਣ ਅਤੇ ਮਜ਼ਬੂਤੀ ਦਾ ਲਾਭ ਲੈਣਗੀਆਂ।
ਭਾਰਤ ਸਰਕਾਰ 750 ਕਰੋੜ ਰੁਪਏ ਦੇ ਕ੍ਰੈਡਿਟ ਗਰੰਟੀ ਫੰਡ ਤੋਂ ਲਏ ਗਏ ਕਰਜ਼ੇ ਦੇ 25% ਤੱਕ ਐੱਮਐੱਸਐੱਮਈ ਅਤੇ ਡੇਅਰੀ ਸਹਿਕਾਰਤਾਵਾਂ ਨੂੰ ਕ੍ਰੈਡਿਟ ਗਰੰਟੀ ਵੀ ਪ੍ਰਦਾਨ ਕਰੇਗੀ।
ਪਸ਼ੂ ਪਾਲਣ ਬੁਨਿਆਦੀ ਢਾਂਚਾ ਵਿਕਾਸ ਫੰਡ (ਏਐੱਚਆਈਡੀਐੱਫ- AHIDF) ਨੇ ਸਕੀਮ ਦੀ ਸ਼ੁਰੂਆਤ ਤੋਂ ਲੈ ਕੇ ਸਪਲਾਈ ਚੇਨ ਵਿੱਚ 141.04 ਐੱਲਐੱਲਪੀਡੀ (ਲੱਖ ਲਿਟਰ ਪ੍ਰਤੀ ਦਿਨ) ਦੁੱਧ ਦੀ ਪ੍ਰੋਸੈੱਸਿੰਗ ਸਮਰੱਥਾ, 79.24 ਲੱਖ ਮੀਟ੍ਰਿਕ ਟਨ ਫੀਡ ਪ੍ਰੋਸੈੱਸਿੰਗ ਸਮਰੱਥਾ ਅਤੇ 9.06 ਲੱਖ ਮੀਟ੍ਰਿਕ ਟਨ ਮੀਟ ਪ੍ਰੋਸੈੱਸਿੰਗ ਸਮਰੱਥਾ ਨੂੰ ਜੋੜ ਕੇ ਇੱਕ ਪ੍ਰਭਾਵ ਬਣਾਇਆ ਹੈ। ਇਹ ਸਕੀਮ ਡੇਅਰੀ, ਮੀਟ ਅਤੇ ਪਸ਼ੂ ਫੀਡ ਸੈਕਟਰ ਵਿੱਚ ਪ੍ਰੋਸੈੱਸਿੰਗ ਸਮਰੱਥਾ ਨੂੰ 2-4% ਤੱਕ ਵਧਾਉਣ ਵਿੱਚ ਕਾਮਯਾਬ ਰਹੀ ਹੈ।
ਪਸ਼ੂ ਪਾਲਣ ਸੈਕਟਰ ਨਿਵੇਸ਼ਕਾਂ ਲਈ ਪਸ਼ੂ ਧਨ ਦੇ ਖੇਤਰ ਵਿੱਚ ਨਿਵੇਸ਼ ਕਰਨ ਦਾ ਇੱਕ ਮੌਕਾ ਪੇਸ਼ ਕਰਦਾ ਹੈ ਜੋ ਕਿ ਇਸ ਸੈਕਟਰ ਨੂੰ ਵੈਲਿਊ ਐਡੀਸ਼ਨ, ਕੋਲਡ ਚੇਨ ਅਤੇ ਡੇਅਰੀ, ਮੀਟ, ਐਨੀਮਲ ਫੀਡ ਯੂਨਿਟਾਂ ਦੀਆਂ ਏਕੀਕ੍ਰਿਤ ਇਕਾਈਆਂ ਤੋਂ ਲੈ ਕੇ ਟੈਕਨੋਲੋਜੀਕਲ ਸਹਾਇਤਾ ਪ੍ਰਾਪਤ ਪਸ਼ੂ ਧਨ ਅਤੇ ਪੋਲਟਰੀ ਫਾਰਮਾਂ, ਪਸ਼ੂਆਂ ਦੀ ਰਹਿੰਦ-ਖੂੰਹਦ ਤੋਂ ਵੈਲਥ ਮੈਨੇਜਮੈਂਟ ਅਤੇ ਵੈਟਰਨਰੀ ਡਰੱਗਜ਼/ਵੈਕਸੀਨ ਯੂਨਿਟਾਂ ਦੀ ਸਥਾਪਨਾ ਤੋਂ ਲੈ ਕੇ ਇੱਕ ਮੁਨਾਫ਼ੇ ਵਾਲਾ ਸੈਕਟਰ ਬਣਾਉਂਦਾ ਹੈ।
ਟੈਕਨੋਲੋਜੀਕਲ ਸਹਾਇਤਾ ਪ੍ਰਾਪਤ ਬ੍ਰੀਡ ਮਲਟੀਪਲੀਕੇਸ਼ਨ ਫਾਰਮ, ਵੈਟਰਨਰੀ ਦਵਾਈਆਂ ਅਤੇ ਵੈਕਸੀਨ ਯੂਨਿਟਾਂ ਦੀ ਮਜ਼ਬੂਤੀ, ਪਸ਼ੂਆਂ ਦੀ ਰਹਿੰਦ-ਖੂੰਹਦ ਤੋਂ ਦੌਲਤ ਪ੍ਰਬੰਧਨ ਜਿਹੀਆਂ ਨਵੀਆਂ ਗਤੀਵਿਧੀਆਂ ਨੂੰ ਸ਼ਾਮਲ ਕਰਨ ਦੇ ਨਾਲ, ਇਹ ਸਕੀਮ ਪਸ਼ੂ ਧਨ ਦੇ ਖੇਤਰ ਵਿੱਚ ਬੁਨਿਆਦੀ ਢਾਂਚੇ ਨੂੰ ਅੱਪਗ੍ਰੇਡ ਕਰਨ ਦੀ ਬੜੀ ਸੰਭਾਵਨਾ ਦਾ ਪ੍ਰਦਰਸ਼ਨ ਕਰੇਗੀ।
ਇਹ ਸਕੀਮ ਉੱਦਮੀ ਵਿਕਾਸ ਰਾਹੀਂ ਪ੍ਰਤੱਖ ਅਤੇ ਅਪ੍ਰਤੱਖ ਤੌਰ 'ਤੇ 35 ਲੱਖ ਲੋਕਾਂ ਲਈ ਰੋਜ਼ਗਾਰ ਪੈਦਾ ਕਰਨ ਦਾ ਸਾਧਨ ਹੋਵੇਗੀ ਅਤੇ ਇਸ ਦਾ ਉਦੇਸ਼ ਪਸ਼ੂ ਧਨ ਖੇਤਰ ਵਿੱਚ ਦੌਲਤ ਸਿਰਜਣਾ ਹੈ। ਹੁਣ ਤੱਕ ਪਸ਼ੂ ਪਾਲਣ ਬੁਨਿਆਦੀ ਢਾਂਚਾ ਵਿਕਾਸ ਫੰਡ (ਏਐੱਚਆਈਡੀਐੱਫ- AHIDF) ਨੇ ਲਗਭਗ 15 ਲੱਖ ਕਿਸਾਨਾਂ ਨੂੰ ਪ੍ਰਤੱਖ/ਅਪ੍ਰਤੱਖ ਤੌਰ 'ਤੇ ਲਾਭ ਪਹੁੰਚਾਇਆ ਹੈ। ਪਸ਼ੂ ਪਾਲਣ ਬੁਨਿਆਦੀ ਢਾਂਚਾ ਵਿਕਾਸ ਫੰਡ (ਏਐੱਚਆਈਡੀਐੱਫ- AHIDF) ਪ੍ਰਧਾਨ ਮੰਤਰੀ ਦੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਲਕਸ਼ ਨੂੰ ਪ੍ਰਾਪਤ ਕਰਨ ਲਈ, ਪ੍ਰਾਈਵੇਟ ਸੈਕਟਰ ਦੇ ਨਿਵੇਸ਼ ਦੁਆਰਾ ਪਸ਼ੂਧਨ ਖੇਤਰ ਨੂੰ ਟੈਪ ਕਰਨ, ਪ੍ਰੋਸੈੱਸਿੰਗ ਅਤੇ ਮੁੱਲ ਜੋੜਨ ਲਈ ਨਵੀਨਤਮ ਟੈਕਨੋਲੋਜੀਆਂ ਲਿਆਉਣ ਅਤੇ ਪਸ਼ੂਧਨ ਉਤਪਾਦਾਂ ਦੇ ਨਿਰਯਾਤ ਨੂੰ ਉਤਸ਼ਾਹਿਤ ਕਰਕੇ ਰਾਸ਼ਟਰ ਦੀ ਅਰਥਵਿਵਸਥਾ ਵਿੱਚ ਯੋਗਦਾਨ ਪਾਉਣ ਲਈ ਇੱਕ ਪਹਿਲ ਵਜੋਂ ਉਭਰ ਰਿਹਾ ਹੈ। ਯੋਗ ਲਾਭਾਰਥੀਆਂ ਦੁਆਰਾ ਪ੍ਰੋਸੈੱਸਿੰਗ ਅਤੇ ਵੈਲਿਊ ਐਡੀਸ਼ਨ ਇਨਫ੍ਰਾਸਟ੍ਰਕਚਰ ਵਿੱਚ ਅਜਿਹੇ ਨਿਵੇਸ਼ ਇਨ੍ਹਾਂ ਪ੍ਰੋਸੈੱਸਡ ਅਤੇ ਵੈਲਿਊ ਐਡਿਡ ਵਸਤਾਂ ਦੇ ਨਿਰਯਾਤ ਨੂੰ ਵੀ ਹੁਲਾਰਾ ਦੇਣਗੇ।
ਇਸ ਤਰ੍ਹਾਂ ਪਸ਼ੂ ਪਾਲਣ ਬੁਨਿਆਦੀ ਢਾਂਚਾ ਵਿਕਾਸ ਫੰਡ (ਏਐੱਚਆਈਡੀਐੱਫ- AHIDF) ਵਿੱਚ ਪ੍ਰੋਤਸਾਹਨਾਂ ਦੁਆਰਾ ਨਿਵੇਸ਼ ਨਾ ਸਿਰਫ਼ ਪ੍ਰਾਈਵੇਟ ਨਿਵੇਸ਼ ਨੂੰ 7 ਗੁਣਾ ਵਧਾਏਗਾ, ਬਲਕਿ ਕਿਸਾਨਾਂ ਨੂੰ ਇਨਪੁਟਸ 'ਤੇ ਵਧੇਰੇ ਨਿਵੇਸ਼ ਕਰਨ ਲਈ ਵੀ ਪ੍ਰੇਰਿਤ ਕਰੇਗਾ, ਜਿਸ ਨਾਲ ਉਤਪਾਦਕਤਾ ਵਿੱਚ ਵਾਧਾ ਹੋਵੇਗਾ ਜਿਸ ਨਾਲ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਹੋਵੇਗਾ।
The continuation of the Animal Husbandry Infrastructure Development Fund (AHIDF), as decided by the Cabinet, will create several opportunities for the youth and enhance income of farmers. https://t.co/FYkSS4KKsk
— Narendra Modi (@narendramodi) February 1, 2024