ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਆਰਥਿਕ ਮਾਮਲਿਆਂ ਦੀ ਕੈਬਨਿਟ ਕਮੇਟੀ ਨੇ 1549 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਨਾਲ ਪੱਛਮ ਬੰਗਾਲ ਦੇ ਸਿਲੀਗੁੜੀ ਸਥਿਤ ਬਾਗਡੋਗਰਾ ਹਵਾਈ ਅੱਡੇ ‘ਤੇ ਨਵੇਂ ਸਿਵਲ ਐਨਕਲੇਵ (New Civil Enclave) ਦੇ ਵਿਕਾਸ ਦੇ ਏਅਰਪੋਰਟਸ ਅਥਾਰਿਟੀ ਆਵ੍ ਇੰਡੀਆ (ਏਏਆਈ-AAI) ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਪ੍ਰਸਤਾਵਿਤ ਟਰਮੀਨਲ ਭਵਨ (Terminal Building) 70,390 ਵਰਗਮੀਟਰ ਖੇਤਰ ਵਿੱਚ ਬਣਾਇਆ ਜਾਵੇਗਾ ਅਤੇ ਇਸ ਨੂੰ ਸਭ ਤੋਂ ਅਧਿਕ ਵਿਅਸਤ ਅਵਧੀ ਵਿੱਚ 3000 ਯਾਤਰੀਆਂ (ਪੀਕ ਆਵਰ ਪੈਸਿੰਜਰਸ-Peak Hour Passengers-ਪੀਐੱਚਪੀ-PHP) ਨੂੰ ਸਮਾਯੋਜਿਤ ਕਰਨ ਦੇ ਲਈ ਡਿਜ਼ਾਈਨ ਕੀਤਾ ਗਿਆ ਹੈ, ਜਿਸ ਦੀ ਵਾਰਸ਼ਿਕ ਸਮਰੱਥਾ 10 ਮਿਲੀਅਨ ਯਾਤਰੀਆਂ ਨੂੰ ਸੰਭਾਲਣ ਦੀ ਹੈ। ਪ੍ਰੋਜੈਕਟ ਦੇ ਪ੍ਰਮੁੱਖ ਘਟਕਾਂ ਵਿੱਚ ਸ਼ਾਮਲ ਹਨ-ਏ-321 ਤਰ੍ਹਾਂ ਦੇ ਏਅਰਕ੍ਰਾਫਟਸ ਦੇ ਲਈ ਉਪਯੁਕਤ 10 ਪਾਰਕਿੰਗ ਬੇ (parking bays) ਸਮਾਯੋਜਿਤ ਕਰਨ ਦੇ ਸਮਰੱਥ ਐਪਰਨ (Apron) ਦਾ ਨਿਰਮਾਣ, ਦੋ ਲਿੰਕ ਟੈਕਸੀਵੇਜ਼ (two link taxiways) ਅਤੇ ਬਹੁ-ਪੱਧਰੀ ਕਾਰ ਪਾਰਕਿੰਗ (Multi-Level Car Parking)। ਵਾਤਾਵਰਣਕ ਜ਼ਿੰਮੇਦਾਰੀ ‘ਤੇ ਜ਼ੋਰ ਦਿੰਦੇ ਹੋਏ, ਟਰਮੀਨਲ ਬਿਲਡਿੰਗ (Terminal Building) ਇੱਕ ਹਰਿਤ ਭਵਨ (ਗ੍ਰੀਨ ਬਿਲਡਿੰਗ-Green Building) ਹੋਵੇਗਾ, ਜਿਸ ਵਿੱਚ ਅਖੁੱਟ ਊਰਜਾ ਸਰੋਤਾਂ ਨੂੰ ਏਕੀਕ੍ਰਿਤ ਕੀਤਾ ਜਾਵੇਗਾ ਅਤੇ ਵਾਤਾਵਰਣਕ ਫੁੱਟਪ੍ਰਿੰਟ (ecological footprint) ਨੂੰ ਘੱਟ ਕਰਨ ਲਈ ਪ੍ਰਾਕ੍ਰਿਤਿਕ ਪ੍ਰਕਾਸ਼ ਵਿਵਸਥਾ (natural lighting) ਦਾ ਅਧਿਕਤਮ ਸੰਭਵ ਉਪਯੋਗ ਕੀਤਾ ਜਾਵੇਗਾ।
ਇਹ ਵਿਕਾਸ ਬਾਗਡੋਗਰਾ ਹਵਾਈ ਅੱਡੇ ਦੀ ਸੰਚਾਲਨ ਦਕਸ਼ਤਾ ਅਤੇ ਯਾਤਰੀ ਅਨੁਭਵ ਨੂੰ ਮਹੱਤਵਪੂਰਨ ਤੌਰ ‘ਤੇ ਵਧਾਏਗਾ ਅਤੇ ਇਸ ਖੇਤਰ ਦੀ ਪ੍ਰਮੁੱਖ ਹਵਾਈ ਯਾਤਰਾ ਹੱਬ ਦੇ ਰੂਪ ਵਿੱਚ ਇਸ ਦੀ ਭੂਮਿਕਾ ਨੂੰ ਮਜ਼ਬੂਤੀ ਪ੍ਰਦਾਨ ਕਰੇਗਾ।
This development is poised to significantly enhance Bagdogra Airport's operational efficiency and passenger experience, reinforcing its role as a pivotal air travel hub for the region.
Increased air connectivity is great news for tourism and commercial growth. The Cabinet today has approved new civilian enclaves at Bagdogra in West Bengal and Bihta in Bihar. This will ensure seamless travel to and from these places. pic.twitter.com/OfJA2B3of3
— Narendra Modi (@narendramodi) August 16, 2024