ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ ਲੋਥਲ, ਗੁਜਰਾਤ ਵਿਖੇ ਨੈਸ਼ਨਲ ਮੈਰੀਟਾਈਮ ਹੈਰੀਟੇਜ ਕੰਪਲੈਕਸ (ਐੱਨਐੱਮਐੱਚਸੀ) ਦੇ ਵਿਕਾਸ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਪ੍ਰੋਜੈਕਟ ਦੋ ਪੜਾਵਾਂ ਵਿੱਚ ਪੂਰਾ ਕੀਤਾ ਜਾਵੇਗਾ।

 

ਕੈਬਨਿਟ ਨੇ ਸਵੈ-ਇੱਛੁਕ ਸੰਸਾਧਨਾਂ/ ਯੋਗਦਾਨਾਂ ਜ਼ਰੀਏ ਫੰਡ ਜੁਟਾਉਣ ਅਤੇ ਫੰਡ ਜੁਟਾਉਣ ਤੋਂ ਬਾਅਦ ਇਨ੍ਹਾਂ ਨੂੰ ਅਮਲ ਵਿੱਚ ਲਿਆਉਣ ਲਈ ਮਾਸਟਰ ਪਲਾਨ ਦੇ ਅਨੁਸਾਰ ਪੜਾਅ 1ਬੀ ਅਤੇ ਫੇਜ਼ 2 ਲਈ ਸਿਧਾਂਤਕ ਪ੍ਰਵਾਨਗੀ ਦੇ ਦਿੱਤੀ ਹੈ।ਫੇਜ਼ 1ਬੀ ਦੇ ਤਹਿਤ ਲਾਈਟ ਹਾਊਸ ਮਿਊਜ਼ੀਅਮ ਦੀ ਉਸਾਰੀ ਲਈ ਡਾਇਰੈਕਟੋਰੇਟ ਜਨਰਲ ਆਵੑ ਲਾਈਟਹਾਊਸ ਐਂਡ ਲਾਈਟਸ਼ਿਪਜ਼ (ਡੀਜੀਐੱਲਐੱਲ) ਦੁਆਰਾ ਫੰਡ ਦਿੱਤੇ ਜਾਣਗੇ।

 

ਗੁਜਰਾਤ ਦੇ ਲੋਥਲ ਵਿਖੇ ਐੱਨਐੱਮਐੱਚਸੀ ਨੂੰ ਲਾਗੂ ਕਰਨ, ਵਿਕਸਿਤ ਕਰਨ, ਪ੍ਰਬੰਧਨ ਅਤੇ ਸੰਚਾਲਨ ਲਈ ਬੰਦਰਗਾਹਾਂ, ਜਹਾਜ਼ਰਾਨੀ ਅਤੇ ਜਲ ਮਾਰਗਾਂ ਦੇ ਮੰਤਰੀ ਦੀ ਅਗਵਾਈ ਵਾਲੀ ਇੱਕ ਗਵਰਨਿੰਗ ਕੌਂਸਲ ਦੁਆਰਾ ਨਿਯੰਤਰਿਤ ਕੀਤੇ ਜਾਣ ਵਾਲੇ ਭਵਿੱਖ ਦੇ ਪੜਾਵਾਂ ਦੇ ਵਿਕਾਸ ਲਈ ਸੋਸਾਇਟੀਜ਼ ਰਜਿਸਟ੍ਰੇਸ਼ਨ ਐਕਟ, 1860 ਦੇ ਤਹਿਤ ਇੱਕ ਵੱਖਰੀ ਸੁਸਾਇਟੀ ਦੀ ਸਥਾਪਨਾ ਕੀਤੀ ਜਾਵੇਗੀ।

 

ਪ੍ਰੋਜੈਕਟ ਦਾ ਪੜਾਅ 1ਏ 60% ਤੋਂ ਵੱਧ ਭੌਤਿਕ ਪ੍ਰਗਤੀ ਦੇ ਨਾਲ ਲਾਗੂ ਕੀਤਾ ਜਾ ਰਿਹਾ ਹੈ ਅਤੇ ਇਸਨੂੰ 2025 ਤੱਕ ਪੂਰਾ ਕਰਨ ਦੀ ਯੋਜਨਾ ਹੈ। ਪ੍ਰੋਜੈਕਟ ਦੇ ਪੜਾਅ 1ਏ ਅਤੇ 1ਬੀ ਨੂੰ ਈਪੀਸੀ ਮੋਡ ਵਿੱਚ ਵਿਕਸਿਤ ਕੀਤਾ ਜਾਣਾ ਹੈ ਅਤੇ ਐੱਨਐੱਮਐੱਚਸੀ ਨੂੰ ਵਿਸ਼ਵ ਪੱਧਰੀ ਵਿਰਾਸਤੀ ਅਜਾਇਬ ਘਰ ਵਜੋਂ ਸਥਾਪਿਤ ਕਰਨ ਲਈ ਪ੍ਰੋਜੈਕਟ ਦੇ ਫੇਜ਼ 2 ਨੂੰ ਲੈਂਡ ਸਬਲੀਜ਼ਿੰਗ/ਪੀਪੀਪੀ ਦੁਆਰਾ ਵਿਕਸਿਤ ਕੀਤਾ ਜਾਵੇਗਾ।

 

ਰੋਜ਼ਗਾਰ ਪੈਦਾ ਕਰਨ ਦੀ ਸੰਭਾਵਨਾ ਸਮੇਤ ਮੁੱਖ ਪ੍ਰਭਾਵ:

ਐੱਨਐੱਮਐੱਚਸੀ ਪ੍ਰੋਜੈਕਟ ਦੇ ਵਿਕਾਸ ਨਾਲ ਲਗਭਗ 22,000 ਨੌਕਰੀਆਂ ਪੈਦਾ ਹੋਣ ਦੀ ਉਮੀਦ ਹੈ, ਜਿਸ ਵਿੱਚੋਂ 15,000 ਪ੍ਰਤੱਖ ਰੋਜ਼ਗਾਰ ਅਤੇ 7,000 ਅਪ੍ਰਤੱਖ ਰੋਜ਼ਗਾਰ ਹੋਣਗੇ। 

 

ਲਾਭਾਰਥੀਆਂ ਦੀ ਗਿਣਤੀ:

ਐੱਨਐੱਮਐੱਚਸੀ ਦੇ ਲਾਗੂ ਹੋਣ ਨਾਲ ਵਿਕਾਸ ਨੂੰ ਹੁਲਾਰਾ ਮਿਲੇਗਾ ਅਤੇ ਸਥਾਨਕ ਭਾਈਚਾਰਿਆਂ, ਸੈਲਾਨੀਆਂ ਅਤੇ ਯਾਤਰੀਆਂ, ਖੋਜਕਰਤਾਵਾਂ ਅਤੇ ਵਿਦਵਾਨਾਂ, ਸਰਕਾਰੀ ਸੰਸਥਾਵਾਂ, ਵਿਦਿਅਕ ਸੰਸਥਾਵਾਂ, ਸੱਭਿਆਚਾਰਕ ਸੰਸਥਾਵਾਂ, ਵਾਤਾਵਰਣ ਅਤੇ ਸਾਂਭ-ਸੰਭਾਲ ਸਮੂਹਾਂ, ਕਾਰੋਬਾਰਾਂ ਦੀ ਦੀ ਮਹੱਤਵਪੂਰਨ ਮਦਦ ਹੋਵੇਗੀ। 

 

ਪਿਛੋਕੜ:

ਭਾਰਤ ਦੀ 4,500 ਸਾਲ ਪੁਰਾਣੀ ਸਮੁੰਦਰੀ ਵਿਰਾਸਤ ਨੂੰ ਪ੍ਰਦਰਸ਼ਿਤ ਕਰਨ ਦੇ ਪ੍ਰਧਾਨ ਮੰਤਰੀ ਦੇ ਵਿਜ਼ਨ ਦੇ ਅਨੁਸਾਰ, ਬੰਦਰਗਾਹਾਂ, ਜਹਾਜ਼ਰਾਨੀ ਅਤੇ ਜਲ ਮਾਰਗ ਮੰਤਰਾਲਾ (ਐੱਮਓਪੀਐੱਸਡਬਲਿਊ) ਲੋਥਲ ਵਿਖੇ ਇੱਕ ਵਿਸ਼ਵ ਪੱਧਰ ਦੇ ਨੈਸ਼ਨਲ ਮੈਰੀਟਾਈਮ ਹੈਰੀਟੇਜ ਕੰਪਲੈਕਸ (ਐੱਨਐੱਮਐੱਚਸੀ) ਦੀ ਸਥਾਪਨਾ ਕਰ ਰਿਹਾ ਹੈ।

 

ਐੱਨਐੱਮਐੱਚਸੀ ਦਾ ਮਾਸਟਰ ਪਲਾਨ ਮਕਬੂਲ ਆਰਕੀਟੈਕਚਰਲ ਫਰਮ ਮੈਸਰਜ਼ ਆਰਕੀਟੈਕਟ ਹਫੀਜ਼ ਕੰਟ੍ਰੈਕਟਰ ਦੁਆਰਾ ਤਿਆਰ ਕੀਤਾ ਗਿਆ ਹੈ ਅਤੇ ਫੇਜ਼ 1ਏ ਦੀ ਉਸਾਰੀ ਦਾ ਕੰਮ ਟਾਟਾ ਪ੍ਰੋਜੈਕਟਸ ਲਿਮਿਟਿਡ ਨੂੰ ਸੌਂਪਿਆ ਗਿਆ ਹੈ।

 

ਐੱਨਐੱਮਐੱਚਸੀ ਨੂੰ ਵਿਭਿੰਨ ਪੜਾਵਾਂ ਵਿੱਚ ਵਿਕਸਿਤ ਕਰਨ ਦੀ ਯੋਜਨਾ ਹੈ, ਜਿਨ੍ਹਾਂ ਵਿੱਚ: 

  • ਫੇਜ਼ 1ਏ ਵਿੱਚ 6 ਗੈਲਰੀਆਂ ਵਾਲਾ ਐੱਨਐੱਮਐੱਚਸੀ ਅਜਾਇਬ ਘਰ ਹੋਵੇਗਾ, ਜਿਸ ਵਿੱਚ ਇੱਕ ਭਾਰਤੀ ਜਲ ਸੈਨਾ ਅਤੇ ਤੱਟ ਰੱਖਿਅਕ ਗੈਲਰੀ ਵੀ ਸ਼ਾਮਲ ਹੈ, ਜੋ ਦੇਸ਼ ਦੀਆਂ ਸਭ ਤੋਂ ਵੱਡੀਆਂ ਗੈਲਰੀਆਂ ਵਿੱਚੋਂ ਇੱਕ ਹੋਵੇਗੀ, ਜਿਸ ਵਿੱਚ ਆਊਟਡੋਰ ਨੇਵਲ ਆਰਟਫੈਕਟਸ (ਆਈਐੱਨਐੱਸ ਨਿਸ਼ੰਕ, ਸੀ ਹੈਰੀਅਰ ਜੰਗੀ ਜਹਾਜ਼, ਯੂਐੱਚ3 ਹੈਲੀਕਾਪਟਰ ਆਦਿ), ਓਪਨ ਐਕੁਆਟਿਕ ਗੈਲਰੀ ਨਾਲ ਘਿਰਿਆ ਲੋਥਲ ਟਾਊਨਸ਼ਿਪ ਦਾ ਪ੍ਰਤੀਰੂਪ ਮਾਡਲ ਅਤੇ ਜੈੱਟੀ ਵਾਕਵੇ ਸ਼ਾਮਲ ਹੋਵੇਗਾ। 

  • ਫੇਜ਼ 1ਬੀ ਵਿੱਚ 8 ਹੋਰ ਗੈਲਰੀਆਂ ਵਾਲਾ ਐੱਨਐੱਮਐੱਚਸੀ ਮਿਊਜ਼ੀਅਮ, ਦੁਨੀਆ ਦਾ ਸਭ ਤੋਂ ਉੱਚਾ ਲਾਈਟ ਹਾਊਸ ਅਜਾਇਬ ਘਰ, ਬਗੀਚਾ ਕੰਪਲੈਕਸ (ਲਗਭਗ 1500 ਕਾਰਾਂ, ਫੂਡ ਹਾਲ, ਮੈਡੀਕਲ ਸੈਂਟਰ, ਆਦਿ ਲਈ ਕਾਰ ਪਾਰਕਿੰਗ ਦੀ ਸੁਵਿਧਾ ਦੇ ਨਾਲ) ਹੋਵੇਗਾ।

  • ਫੇਜ਼ 2 ਵਿੱਚ ਤੱਟਵਰਤੀ ਰਾਜਾਂ ਦੇ ਪਵੇਲੀਅਨ (ਸੰਬੰਧਿਤ ਤੱਟੀ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਵਿਕਸਿਤ ਕੀਤੇ ਜਾਣ ਵਾਲੇ), ਹੋਸਪਿਟੈਲਿਟੀ ਜ਼ੋਨ (ਮੈਰੀਟਾਈਮ ਥੀਮ ਈਕੋ ਰਿਜ਼ੋਰਟ ਅਤੇ ਅਜਾਇਬ ਘਰ ਦੇ ਨਾਲ), ਰੀਅਲ ਟਾਈਮ ਲੋਥਲ ਸਿਟੀ, ਮੈਰੀਟਾਈਮ ਇੰਸਟੀਟਿਊਟ ਅਤੇ ਹੋਸਟਲ ਅਤੇ 4 ਥੀਮ ਅਧਾਰਿਤ ਪਾਰਕ (ਮੈਰੀਟਾਈਮ ਅਤੇ ਨੇਵਲ ਥੀਮ ਪਾਰਕ, ਕਲਾਈਮੇਟ ਚੇਂਜ ਥੀਮ ਪਾਰਕ, ਸਮਾਰਕ ਪਾਰਕ ਅਤੇ ਐਡਵੈਂਚਰ ਐਂਡ ਅਮਿਊਜ਼ਮੈਂਟ ਪਾਰਕ) ਹੋਣਗੇ।  

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
PM Modi hails diaspora in Kuwait, says India has potential to become skill capital of world

Media Coverage

PM Modi hails diaspora in Kuwait, says India has potential to become skill capital of world
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 21 ਦਸੰਬਰ 2024
December 21, 2024

Inclusive Progress: Bridging Development, Infrastructure, and Opportunity under the leadership of PM Modi