ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਆਰਥਿਕ ਮਾਮਲਿਆਂ ਦੀ ਕੈਬਨਿਟ ਕਮੇਟੀ ਨੇ ਪੰਜਾਬ ਅਤੇ ਹਰਿਆਣਾ ਰਾਜ ਵਿੱਚ ਐੱਨਐੱਚ (ਓ) ਦੇ ਤਹਿਤ ਹਾਇਬ੍ਰਿਡ ਐਨੂਇਟੀ ਮੋਡ ‘ਤੇ ਐੱਨਐੱਚ-7 (ਜ਼ੀਰਕਪੁਰ-ਪਟਿਆਲਾ) ਦੇ ਨਾਲ ਜੰਕਸ਼ਨ ਤੋਂ ਸ਼ੁਰੂ ਹੋ ਕੇ ਐੱਨਐੱਚ-5 (ਜ਼ੀਰਕਪੁਰ-ਪਰਵਾਣੂ) ਦੇ ਨਾਲ ਜ਼ੰਕਸ਼ਨ ‘ਤੇ ਸਮਾਪਤ ਹੋਣ ਵਾਲੇ 6 ਲੇਨ ਜ਼ੀਰਕਪੁਰ ਬਾਈਪਾਸ ਦੇ ਨਿਰਮਾਣ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਦੀ ਕੁੱਲ ਲੰਬਾਈ 19.2 ਕਿਲੋਮੀਟਰ ਹੈ। ਇਹ ਪੀਐੱਮ ਗਤੀਸ਼ਕਤੀ ਰਾਸ਼ਟਰੀ ਮਾਸਟਰ ਪਲਾਨ ਸਿਧਾਂਤ ਦੇ ਤਹਿਤ ਏਕੀਕ੍ਰਿਤ ਟ੍ਰਾਂਸਪੋਰਟ ਇਨਫ੍ਰਾਸਟ੍ਰਕਚਰ ਦੇ ਵਿਕਾਸ ਨੂੰ ਸੁਵਿਧਾਜਨਕ ਬਣਾਉਣ ਦੇ ਲਈ ਇੱਕ ਮਹੱਤਵਪੂਰਨ ਕਦਮ ਹੈ।
ਪ੍ਰੋਜੈਕਟ ਦੀ ਕੁੱਲ ਪੂੰਜੀ ਲਾਗਤ 1878.31 ਕਰੋੜ ਰੁਪਏ ਹੈ।
ਜ਼ੀਰਕਪੁਰ ਬਾਈਪਾਸ, ਜ਼ੀਰਕਪੁਰ ਵਿੱਚ ਐੱਨਐੱਚ-7 (ਚੰਡੀਗੜ੍ਹ-ਬਠਿੰਡਾ) ਦੇ ਜ਼ੰਕਸ਼ਨ ਵਿੱਚ ਸ਼ੁਰੂ ਹੁੰਦਾ ਹੈ ਅਤੇ ਪੰਜਾਬ ਵਿੱਚ ਪੰਜਾਬ ਸਰਕਾਰ ਦੇ ਮਾਸਟਰ ਪਲਾਨ ਦਾ ਅਨੁਸਰਣ ਕਰਦਾ ਹੈ ਅਤੇ ਹਰਿਆਣਾ ਦੇ ਪੰਚਕੂਲਾ ਵਿੱਚ ਐੱਨਐੱਚ- 5 (ਜ਼ੀਰਕਪੁਰ-ਪਰਵਾਣੂ) ਦੇ ਜ਼ੰਕਸ਼ਨ ‘ਤੇ ਸਮਾਪਤ ਹੁੰਦਾ ਹੈ, ਜਿਸ ਨਾਲ ਪੰਜਾਬ ਵਿੱਚ ਜ਼ੀਰਕਪੁਰ ਅਤੇ ਹਰਿਆਣਾ ਵਿੱਚ ਪੰਚਕੂਲਾ ਦੇ ਅਤਿਅਧਿਕ ਸ਼ਹਿਰੀਕ੍ਰਿਤ ਅਤੇ ਭੀੜ-ਭਾੜ ਵਾਲੇ ਹਿੱਸਿਆਂ ਤੋਂ ਬਚਿਆ ਜਾ ਸਕੇਗਾ।
ਇਸ ਪ੍ਰੋਜੈਕਟ ਦਾ ਮੁੱਖ ਉਦੇਸ਼ ਪਟਿਆਲਾ, ਦਿੱਲੀ, ਮੋਹਾਲੀ ਏਅਰੋਸਿਟੀ ਤੋਂ ਟ੍ਰੈਫਿਕ ਨੂੰ ਹਟਾ ਕੇ ਹਿਮਾਚਲ ਪ੍ਰਦੇਸ਼ ਨੂੰ ਸਿੱਧੀ ਕਨੈਕਟਿਵਿਟੀ ਪ੍ਰਦਾਨ ਕਰਕੇ ਜ਼ੀਰਕਪੁਰ, ਪੰਚਕੂਲਾ ਅਤੇ ਆਸਪਾਸ ਦੇ ਖੇਤਰਾਂ ਵਿੱਚ ਭੀੜ-ਭਾੜ ਨੂੰ ਘੱਟ ਕਰਨਾ ਹੈ। ਵਰਤਮਾਨ ਪ੍ਰਸਤਾਵ ਦਾ ਉਦੇਸ਼ ਯਾਤਰਾ ਦੇ ਸਮੇਂ ਨੂੰ ਘੱਟ ਕਰਨਾ ਅਤੇ ਐੱਨਐੱਚ-7,ਐੱਨਐੱਚ-5 ਅਤੇ ਐੱਨਐੱਚ-152 ਦੇ ਭੀੜਭਾੜ ਵਾਲੇ ਸ਼ਹਿਰੀ ਸੈਕਸ਼ਨ ਵਿੱਚ ਨਿਰਵਿਘਨ ਟ੍ਰੈਫਿਕ ਮੂਵਮੈਂਟ ਸੁਨਿਸ਼ਚਿਤ ਕਰਨਾ ਹੈ।
ਸਰਕਾਰ ਨੇ ਚੰਡੀਗੜ੍ਹ, ਪੰਚਕੂਲਾ ਅਤੇ ਮੋਹਾਲੀ ਸ਼ਹਿਰੀ ਖੇਤਰ ਵਿੱਚ ਭੀੜਭਾੜ ਘਟ ਕਰਨ ਦੇ ਲਈ ਸੜਕ ਨੈੱਟਵਰਕ ਵਿਕਸਿਤ ਕਰਨ ਦਾ ਕੰਮ ਸ਼ੁਰੂ ਕੀਤਾ ਹੈ, ਜੋ ਮੈਪ ਵਿੱਚ ਦਰਸਾਏ ਅਨੁਸਾਰ ਰਿੰਗ ਰੋਡ ਦਾ ਰੂਪ ਲਵੇਗਾ। ਜ਼ੀਰਕਪੁਰ ਬਾਈਪਾਸ ਇਸ ਯੋਜਨਾ ਦਾ ਇੱਕ ਮਹੱਤਵਪੂਰਨ ਕੰਪੋਨੈਂਟ ਹੈ।
Cabinet approval for the construction of the 6-lane Zirakpur Bypass will reduce travel time and also improve connectivity to Himachal Pradesh and NCR. It is also in line with our PM GatiShakti effort to build seamless, future-ready transport infrastructure.…
— Narendra Modi (@narendramodi) April 9, 2025