ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ 2024-25 ਤੋਂ 2025-26 ਤੱਕ ਦੀ ਅਵਧੀ ਲਈ 1261 ਕਰੋੜ ਰੁਪਏ ਦੇ ਖਰਚ ਨਾਲ ਮਹਿਲਾ ਸੈਲਫ ਹੈਲਪ ਗਰੁੱਪਾਂ (SHGs) ਨੂੰ ਡ੍ਰੋਨ ਮੁਹੱਈਆ ਕਰਵਾਉਣ ਦੇ ਲਈ ਸੈਂਟਰਲ ਸੈਕਟਰ ਸਕੀਮ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਇਸ ਯੋਜਨਾ ਦਾ ਉਦੇਸ਼ 2023-24 ਤੋਂ 2025-2026 ਦੀ ਅਵਧੀ ਦੇ ਦੌਰਾਨ ਖੇਤੀਬਾੜੀ ਉਦੇਸ਼ਾਂ ਲਈ ਕਿਸਾਨਾਂ ਨੂੰ ਕਿਰਾਏ ਦੀਆਂ ਸੇਵਾਵਾਂ ਪ੍ਰਦਾਨ ਕਰਨ ਲਈ ਚੁਣੇ ਗਏ 15,000 ਮਹਿਲਾ ਸੈਲਫ ਹੈਲਪ ਗਰੁੱਪਾਂ ਨੂੰ ਡ੍ਰੋਨ ਪ੍ਰਦਾਨ ਕਰਨਾ ਹੈ।
ਮਾਣਯੋਗ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਵਿਜ਼ਨ ਦੇ ਅਨੁਸਾਰ, ਇਹ ਸਕੀਮ ਮਹਿਲਾਵਾਂ ਦੇ ਸੈਲਫ ਹੈਲਪ ਗਰੁੱਪਾਂ ਨੂੰ ਸਸ਼ਕਤ ਕਰਨ ਅਤੇ ਖੇਤੀਬਾੜੀ ਖੇਤਰ ਵਿੱਚ ਡ੍ਰੋਨ ਸੇਵਾਵਾਂ ਜ਼ਰੀਏ ਨਵੀਆਂ ਟੈਕਨੋਲੋਜੀਆਂ ਲਿਆਉਣ ਦੀ ਕੋਸ਼ਿਸ਼ ਕਰਦੀ ਹੈ।
ਇਸ ਸਕੀਮ ਦੇ ਮੁੱਖ ਨੁਕਤੇ ਹੇਠ ਲਿਖੇ ਅਨੁਸਾਰ ਹਨ:
ਇਹ ਸਕੀਮ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ (DA&FW), ਗ੍ਰਾਮੀਣ ਵਿਕਾਸ ਵਿਭਾਗ (DoRD) ਅਤੇ ਖਾਦ ਵਿਭਾਗ (DoF), ਮਹਿਲਾ ਸੈਲਫ ਹੈਲਪ ਗਰੁੱਪਾਂ (SHGs) ਅਤੇ ਲੀਡ ਖਾਦ ਕੰਪਨੀਆਂ (LFCs) ਦੇ ਸੰਸਾਧਨਾਂ ਅਤੇ ਪ੍ਰਯਤਨਾਂ ਨੂੰ ਇਕੱਠਾ ਕਰਕੇ ਸੰਪੂਰਨ ਦਖਲਅੰਦਾਜ਼ੀ ਨੂੰ ਮਨਜ਼ੂਰੀ ਦਿੰਦੀ ਹੈ।
ਢੁਕਵੇਂ ਕਲਸਟਰ ਜਿੱਥੇ ਡ੍ਰੋਨ ਦੀ ਵਰਤੋਂ ਆਰਥਿਕ ਤੌਰ 'ਤੇ ਸੰਭਵ ਹੈ, ਦੀ ਪਹਿਚਾਣ ਕੀਤੀ ਜਾਵੇਗੀ ਅਤੇ ਪਹਿਚਾਣੇ ਗਏ ਕਲਸਟਰਾਂ ਵਿੱਚ ਵਿਭਿੰਨ ਰਾਜਾਂ ਵਿੱਚ ਪ੍ਰਗਤੀਸ਼ੀਲ 15,000 ਮਹਿਲਾ ਸੈਲਫ ਹੈਲਪ ਗਰੁੱਪਾਂ ਨੂੰ ਡ੍ਰੋਨ ਪ੍ਰਦਾਨ ਕਰਨ ਲਈ ਚੁਣਿਆ ਜਾਵੇਗਾ।
ਡ੍ਰੋਨ ਦੀ ਖਰੀਦ ਲਈ ਮਹਿਲਾ ਸੈਲਫ ਹੈਲਪ ਗਰੁੱਪਾਂ ਨੂੰ ਵੱਧ ਤੋਂ ਵੱਧ ਅੱਠ ਲੱਖ ਰੁਪਏ ਤੱਕ ਡ੍ਰੋਨ ਦੀ ਲਾਗਤ ਦੇ 80% ਦੀ ਦਰ ਨਾਲ ਕੇਂਦਰੀ ਵਿੱਤੀ ਸਹਾਇਤਾ ਅਤੇ ਸਹਾਇਕ ਉਪਕਰਣ/ਸਹਾਇਕ ਖਰਚੇ ਪ੍ਰਦਾਨ ਕੀਤੇ ਜਾਣਗੇ। ਸੈਲਫ ਹੈਲਪ ਗਰੁੱਪਾਂ ਦੀ ਕਲਸਟਰ ਲੈਵਲ ਫੈਡਰੇਸ਼ਨ (CLFs) ਨੈਸ਼ਨਲ ਐਗਰੀਕਲਚਰ ਇਨਫ੍ਰਾ ਫਾਇਨੈਂਸਿੰਗ ਫੈਸਿਲਿਟੀ (AIF) ਦੇ ਤਹਿਤ ਬਕਾਇਆ ਰਕਮ (ਸਬਸਿਡੀ ਨੂੰ ਘਟਾ ਕੇ, ਖਰੀਦ ਦੀ ਕੁੱਲ ਲਾਗਤ) ਨੂੰ ਕਰਜ਼ੇ ਵਜੋਂ ਚੁੱਕ ਸਕਦੀ ਹੈ। ਏਆਈਐੱਫ ਲੋਨ 'ਤੇ 3% ਦੀ ਦਰ ਨਾਲ ਵਿਆਜ ਦੀ ਛੂਟ ਦਿੱਤੀ ਜਾਵੇਗੀ।
ਮਹਿਲਾ ਸੈਲਫ ਹੈਲਪ ਗਰੁੱਪਾਂ ਦੇ ਮੈਂਬਰਾਂ ਵਿੱਚੋਂ ਇੱਕ ਜੋ ਚੰਗੀ ਯੋਗਤਾ ਪ੍ਰਾਪਤ ਹੈ, 18 ਸਾਲ ਅਤੇ ਇਸ ਤੋਂ ਵੱਧ ਉਮਰ ਦੀ ਹੈ, ਨੂੰ ਐੱਸਆਰਐੱਲਐੱਮ ਅਤੇ ਐੱਲਐੱਫਸੀ’ਸ ਦੁਆਰਾ 15 ਦਿਨਾਂ ਦੀ ਟ੍ਰੇਨਿੰਗ ਲਈ ਚੁਣਿਆ ਜਾਵੇਗਾ ਜਿਸ ਵਿੱਚ 5 ਦਿਨ ਦੀ ਲਾਜ਼ਮੀ ਡ੍ਰੋਨ ਪਾਇਲਟ ਟ੍ਰੇਨਿੰਗ ਅਤੇ ਪੌਸ਼ਟਿਕ ਤੱਤਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਦੇ ਖੇਤੀਬਾੜੀ ਉਦੇਸ਼ ਲਈ 10 ਦਿਨਾਂ ਦੀ ਅਤਿਰਿਕਤ ਟ੍ਰੇਨਿੰਗ ਸ਼ਾਮਲ ਹੈ। ਬਿਜਲੀ ਦੇ ਸਮਾਨ ਦੀ ਮੁਰੰਮਤ, ਫਿਟਿੰਗ ਅਤੇ ਮਕੈਨੀਕਲ ਕੰਮ ਕਰਨ ਦੇ ਝੁਕਾਅ ਵਾਲੇ ਐੱਸਐੱਚਜੀ ਦੇ ਦੂਸਰੇ ਮੈਂਬਰ/ਪਰਿਵਾਰਕ ਮੈਂਬਰ ਦੀ ਚੋਣ ਸਟੇਟ ਰੂਰਲ ਆਜੀਵਿਕਾ ਮਿਸ਼ਨ (ਐੱਸਆਰਐੱਲਐੱਮ) ਅਤੇ ਐੱਲਐੱਫਸੀ’ਸ ਦੁਆਰਾ ਕੀਤੀ ਜਾਵੇਗੀ ਜਿਨ੍ਹਾਂ ਨੂੰ ਡ੍ਰੋਨ ਟੈਕਨੀਸ਼ੀਅਨ/ਸਹਾਇਕ ਵਜੋਂ ਟ੍ਰੇਨਿੰਗ ਦਿੱਤੀ ਜਾਵੇਗੀ। ਇਹ ਟ੍ਰੇਨਿੰਗ ਡ੍ਰੋਨ ਦੀ ਸਪਲਾਈ ਦੇ ਨਾਲ ਪੈਕੇਜ ਦੇ ਤੌਰ 'ਤੇ ਦਿੱਤੀ ਜਾਵੇਗੀ।
ਡ੍ਰੋਨ ਕੰਪਨੀਆਂ ਦੁਆਰਾ ਡਰੋਨਾਂ ਦੀ ਖਰੀਦ, ਮੁਰੰਮਤ ਅਤੇ ਰੱਖ-ਰਖਾਅ ਵਿੱਚ ਸੈਲਫ ਹੈਲਪ ਗਰੁੱਪਾਂ ਨੂੰ ਦਰਪੇਸ਼ ਮੁਸ਼ਕਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਐੱਲਐੱਫਸੀ’ਸ ਡ੍ਰੋਨ ਸਪਲਾਇਰ ਕੰਪਨੀਆਂ ਅਤੇ ਸੈਲਫ ਹੈਲਪ ਗਰੁੱਪਾਂ ਦੇ ਦਰਮਿਆਨ ਇੱਕ ਪੁਲ਼ ਵਜੋਂ ਕੰਮ ਕਰਨਗੇ।
ਐੱਲਐੱਫਸੀ’ਸ ਸੈਲਫ ਹੈਲਪ ਗਰੁੱਪਾਂ ਦੇ ਨਾਲ ਡ੍ਰੋਨ ਦੁਆਰਾ ਨੈਨੋ ਖਾਦ ਜਿਵੇਂ ਕਿ ਨੈਨੋ ਯੂਰੀਆ ਅਤੇ ਨੈਨੋ ਡੀਏਪੀ ਦੀ ਵਰਤੋਂ ਨੂੰ ਵੀ ਉਤਸ਼ਾਹਿਤ ਕਰਨਗੇ। ਸੈਲਫ ਹੈਲਪ ਗਰੁੱਪ ਕਿਸਾਨਾਂ ਨੂੰ ਨੈਨੋ ਖਾਦ ਅਤੇ ਕੀਟਨਾਸ਼ਕ ਐਪਲੀਕੇਸ਼ਨਾਂ ਲਈ ਡ੍ਰੋਨ ਸੇਵਾਵਾਂ ਕਿਰਾਏ 'ਤੇ ਦੇਣਗੇ।
ਇਹ ਕਲਪਨਾ ਕੀਤੀ ਗਈ ਹੈ ਕਿ ਯੋਜਨਾ ਦੇ ਤਹਿਤ ਪ੍ਰਵਾਨਿਤ ਪਹਿਲਾਂ 15,000 ਸੈਲਫ ਹੈਲਪ ਗਰੁੱਪਾਂ ਨੂੰ ਟਿਕਾਊ ਕਾਰੋਬਾਰ ਅਤੇ ਰੋਜ਼ੀ-ਰੋਟੀ ਸਹਾਇਤਾ ਪ੍ਰਦਾਨ ਕਰਨਗੀਆਂ ਅਤੇ ਉਹ ਘੱਟੋ-ਘੱਟ ਇੱਕ ਲੱਖ ਰੁਪਏ ਪ੍ਰਤੀ ਸਾਲ ਦੀ ਅਤਿਰਿਕਤ ਆਮਦਨ ਕਮਾਉਣ ਦੇ ਸਮਰੱਥ ਹੋਣਗੇ।
ਇਹ ਸਕੀਮ ਕਿਸਾਨਾਂ ਦੇ ਫਾਇਦੇ ਲਈ ਬਿਹਤਰ ਕੁਸ਼ਲਤਾ, ਫਸਲ ਦੀ ਪੈਦਾਵਾਰ ਵਧਾਉਣ ਅਤੇ ਸੰਚਾਲਨ ਦੀ ਘੱਟ ਲਾਗਤ ਲਈ ਖੇਤੀਬਾੜੀ ਵਿੱਚ ਉੱਨਤ ਟੈਕਨੋਲੋਜੀ ਨੂੰ ਉਤਸ਼ਾਹਿਤ ਕਰਨ ਵਿੱਚ ਮਦਦ ਕਰੇਗੀ।